Tarak Vichar

Tarak Vichar Harwinder Singh Rajjowal

03/01/2024

ਅਸੀਂ ਭਾਰਤ ਵਾਸੀ ਹਾਂ ! ਅੱਤਵਾਦੀ ਨਹੀਂ :-

*ਆਪਣੇ ਭਾਰਤ ਵਿੱਚ ਪ੍ਰਸ਼ਾਸ਼ਨ ਨਾਲ ਟੱਕਰ ਲੈਣ ਵਾਲੀ ਮੂਰਖਤਾ ਨਾਲੋਂ ਪ੍ਰਸ਼ਾਸ਼ਨਿਕ ਅਧਿਕਾਰੀ ਖੁਦ ਜਾਂ ਆਪਣੇ ਬੱਚਿਆਂ ਨੂੰ ਬਣਾਓ !*

*ਇਸ ਲਈ ਰੱਬੀ ਅਰਦਾਸਾਂ ਜਾਂ ਪੂਜਾ ਪਾਠਾਂ ਨਾਲੋਂ ਅਕੈਮਿਕ ਗਿਆਨ ਅਤਿ ਜਰੂਰੀ ਹੈ !*

*ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਵਾਂਗੂ ਵਿਦੇਸ਼ਾਂ ਵਿੱਚੋਂ ਪੜ੍ਹ ਕੇੇ ਵਾਪਿਸ ਆ ਕੇ ਭਾਰਤ ਦੇ ਸਿੱਖਿਆ ਅਤੇ ਪ੍ਰਸ਼ਾਸ਼ਨਿਕ ਸਿਸਟਮ ਨੂੰ ਸੁਧਾਰਨ ਲਈ ਸ਼ੰਘਰਸ਼ ਕਰੋ !*

*ਬੇਨਤੀ ਕਰਤਾ:-*
https://www.facebook.com/profile.php?id=100064056669648&mibextid=ZbWKwL

Harwinder Singh Rajjowal

02/01/2024

ਇਕੱਲੇ ਟਰੱਕ ਡਰਾਇਵਰ ਹੀ ਨਹੀਂ ਹਰ ਵਾਹਨ ਚਾਲਕ ਮੰਨੂਵਾਦੀ ਕਾਲੇ ਕਾਨੂੰਨ ਨਾਲ ਪੀੜਤ ਹੋਵੇਗਾ, ਇਸ ਕਰਕੇ ਅੰਦੋਲਨ ਦਾ ਸਾਥ ਦਿਓ !

31/12/2023

💫💫💫💫 💫 *Happy New Year 2024 to you, your family, May you achieve more in this year !*
🌟🌟🌟🌟🌟

ਪੂਜਾ ਕਰਨ ਵਾਲ ਅਤੇ ਨਾਮ ਜਪਣ ਵਾਲੇ ਹਮੇਂਸ਼ਾਂ ਗੁਲਾਮ ਹੀ ਰਹਿਣਗੇ ! ਜਾਲਮਾਂ ਨਾਲ ਟੱਕਰ ਲੈਣ ਵਾਲੇ ਹੀ ਰਾਜ ਕਰਨਗੇ ! ਦਸਤੂਰ-ਏ-ਧਰਤੀ  !ਲੇਖਕ:- ਹਰ...
28/12/2023

ਪੂਜਾ ਕਰਨ ਵਾਲ ਅਤੇ ਨਾਮ ਜਪਣ ਵਾਲੇ ਹਮੇਂਸ਼ਾਂ ਗੁਲਾਮ ਹੀ ਰਹਿਣਗੇ ! ਜਾਲਮਾਂ ਨਾਲ ਟੱਕਰ ਲੈਣ ਵਾਲੇ ਹੀ ਰਾਜ ਕਰਨਗੇ !

ਦਸਤੂਰ-ਏ-ਧਰਤੀ !

ਲੇਖਕ:- ਹਰਵਿੰਦਰ ਸਿੰਘ ਰੱਜੋਵਾਲ !

22/12/2023
22/12/2023

ਪੂਰੇ ਭਾਰਤ ਦੀ ਧਰਤੀ ਉਤੇ ਮਾਨਵ ਜਾਗ੍ਰਿਤੀ ਅਤੇ ਬਰਾਬਰਤਾ ਵਾਲੇ ਅੰਦੋਲਨ ਗੁਰਸਿੱਖੀ-ਸਿਧਾਂਤ ਉਤੇ ਪੈਹਰਾ ਦਿੰਦੇ ਹੋਏ ਆਪਣੇ ਪਰਿਵਾਰ ਅਤੇ ਦਰਬਾਰ ਨੂੰ ਕੁਰਬਾਨ ਕਰਨ ਵਾਲੇ ਸਰਬੰਸਦਾਨੀ ਪਰਿਵਾਰ ਵਲੋਂ ਦਿੱਤੀਆਂ ਵਿਸ਼ਵ ਦੀਆਂ ਵੱਡੀਆਂ ਸ਼ਹਾਦਤਾਂ ਨੂੰ ਕੋਟਿ-ਕੋਟਿ ਪ੍ਰਣਾਮ !
🙏🙏🙏🙏🙏🙏🙏🙏

ਭਾਰਤੀ ਮੂਲਨਿਵਾਸੀ ਲੋਕ ਆਪਣੀ ਜਾਤੀ ਦਾ ਨਾਮ ਸੁਣ ਕੇ ਕਿਉਂ ਗੁੱਸੇ ਹੁੰਦੇ ਹਨ ?ਭਾਰਤ ਦੀ ਚਮਾਰ ਜਾਤੀ ਮੂਲਨਿਵਾਸੀ ਸਭ ਤੋਂ ਫੱਡੀ ਕੌਮ ਹੈ; ਹਜਾਰਾਂ ...
16/12/2023

ਭਾਰਤੀ ਮੂਲਨਿਵਾਸੀ ਲੋਕ ਆਪਣੀ ਜਾਤੀ ਦਾ ਨਾਮ ਸੁਣ ਕੇ ਕਿਉਂ ਗੁੱਸੇ ਹੁੰਦੇ ਹਨ ?

ਭਾਰਤ ਦੀ ਚਮਾਰ ਜਾਤੀ ਮੂਲਨਿਵਾਸੀ ਸਭ ਤੋਂ ਫੱਡੀ ਕੌਮ ਹੈ; ਹਜਾਰਾਂ ਸਾਲ ਪਹਿਲਾਂ ਵਿਦੇਸ਼ੀ ਹਮਲਾਵਾਰਾਂ ਵਲੋਂ ਦਬਾਅ ਕੇ ਰੱਖੀ ਗਈ ਕੌਮ ਹੈ ! ਬਾਕੀ ਸ਼ੂਦਰ ਜਾਤੀਆਂ ਵੀ ਇਸ ਕੌਮ ਵਿੱਚੋਂ ਨਿਕਲੀਆਂ ਹੋਈਆਂ ਹਨ; ਪਰ ਉਹੀ ਸ਼ੂਦਰ ਵਰਣਾ ਦੇ ਲੋਕ ਸਮੇਂ ਦੀਆਂ ਮੰਨੂਵਾਦੀ ਹਕੂਮਤਾਂ ਦੇ ਜਾਲ ਵਿੱਚ ਫਸ ਕੇ ਆਪਣਾ ਅਧਾਰ ਭੁੱਲ ਕੇ ਚਮਾਰ ਅਤੇ ਹੋਰ ਪੀੜਤ ਜਾਤੀਆਂ ਨੂੰ ਉਤਪੀੜਤ ਕਰਦੇ ਰਹੇ| ਆਪਣੇ ਅਸਲ ਅਧਾਰ ਨਾਲ ਝੂਜ ਰਹੀਆਂ ਮੂਲਨਿਵਾਸੀ ਕੌਮਾਂ ਦੇ ਲੋਕਾਂ ਨੂੰ ਜਾਤੀ ਵਿਸ਼ੇਸ਼ ਦੇ ਨਾਮ ਨਾਲ ਹਜਾਰਾਂ ਸਾਲਾਂ ਤੋਂ ਜਲ਼ੀਲ ਕੀਤਾ ਜਾਂਦਾ ਰਿਹਾ ਹੈ| ਇਸ ਕਰਕੇ ਪੂਰੇ ਭਾਰਤ ਵਿੱਚ ਅੱਜ ਵੀ ਸਭ ਤੋਂ ਵੱਡੀ ਇਸ ਕੌਮ ਦੇ ਲੋਕ ਆਪਣੇ ਆਪ ਨੂੰ ਜਾਤੀ ਵਿਸ਼ੇਸ਼ ਨਾਲ ਬੁਲਾਉਂਣ 'ਤੇ ਗੁੱਸਾ ਕਰਦੇ ਹਨ| ਪਰ ਬਾਕੀ ਲੋਕ ਮੰਨੂਵਾਦੀ ਸਿਆਸਤ ਵਲੋਂ ਥੋਪੀਆਂ ਜਾਤਾਂ ਨੂੰ ਹੀ ਆਪਣੀਆਂ ਜਾਤਾਂ ਮੰਨ ਚੁੱਕੇ ਹਨ ਅਤੇ ਮਾਣ ਕਰਦੇ ਹਨ !
ਪੂਰੇ ਭਾਰਤ ਵਿੱਚ ਮੰਨੂਵਾਦੀ ਵਿਵਸਥਾ ਵਿਰੁੱਧ ਚਲੇ ਅੰਦੋਲਨ ਵਿੱਚ ਸਾਡੇ ਮਹਾਨ ਆਗੂਆਂ ਨੇ ਸ਼ੰਘਰਸ਼ ਕੀਤਾ | ਜਿਸ ਨੂੰ "ਸਿੱਖ" ਭਾਵ ਸਰਬ ਸਮਾਨ ਸਿੱਖਿਆ ਅਧਿਕਾਰਾਂ ਨਾਲ ਜਾਣਿਆ ਗਿਆ|
ਫਿਰ ਵੀ ਜਾਤਾਂ ਨੂੰ ਮੰਨਣ ਵਾਲੇ ਲੋਕ ਘੱਟ ਜਾਣਕਾਰੀ ਕਾਰਨ ਮੰਨੂਵਾਦੀ ਰਾਜਨੀਤੀ ਦੇ ਗੁਲਾਮ ਬਣੇ ਹੋਏ ਹਨ| ਉਹ ਕਦੇ ਕਾਮਰੇਡ (ਗਦਰੀ ਬਾਬੇ) ਅਤੇ ਕਦੇ ਖਾੜਕੂ ਅਤੇ ਹੁਣ ਗੈਂਗਸਟਰ ਬਣ ਕੇ ਮੰਨੂਵਾਦੀ ਰਾਜਨੀਤੀ ਤੋਂ ਪੀੜਤ ਹੋ ਰਹੇ ਹਨ ! ਉਹਨਾਂ ਨੂੰ ਗੁਰਬਾਣੀ ਰਚਾਇਤਾ 35 ਮਹਾਂਪੁਰਸ਼ਾਂ ਦੀ ਜਾਣਕਾਰੀ ਨਹੀਂ ਹੈ | ਉਹ 'ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ' ਨੂੰ ਕੇਵਲ 10 ਪਾਤਸ਼ਾਹੀਆਂ ਦੀ ਜੋਤ ਪਾਠੀਆਂ (ਪੁਜਾਰੀਆਂ) ਤੋਂ ਸੁਣਦੇ ਹਨ ! ਉਹਨਾਂ ਨੂੰ ਕੋਈ ਨਹੀ ਦੱਸਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 10 ਪਾਤਸ਼ਾਹੀਆਂ ਵਿੱਚੋਂ ਕੇਵਲ 6 ਪਾਤਸ਼ਾਹੀਆਂ ਦੀ ਬਾਣੀ ਦਰਜ ਹੈ| ਬਾਕੀ 4 ਪਾਤਸ਼ਾਹੀਆਂ ਦੀ ਬਾਣੀ ਦਰਜ ਹੀ ਨਹੀਂ ਹੈ| ਸਤਿਗੁਰੂ ਅਰਜਨ ਦੇਵ ਜੀ ਦੁਆਰਾ ਪ੍ਰਕਾਸ਼ਿਤ ਗੁਰਬਾਣੀ ਵਿੱਚ ਪੂਰੇ ਭਾਰਤ ਦੇ 35 ਮਹਾਂਪੁਰਸ਼ਾਂ ਦੀ ਗੁਰਬਾਣੀ ਪ੍ਰਕਾਸ਼ਿਤ ਹੈ ! ਉਹ ਕੌਣ ਕੌਣ ਹਨ ? ਇਹ ਵੀ ਕੇਵਲ ਪੜ੍ਹੇ ਲਿਖੇ ਚਮਾਰ ਹੀ ਜਾਣਦੇ ਹਨ ! ਗੁਰਬਾਣੀ ਵਿੱਚ 11 ਭੱਟਾਂ ਦੀ ਬਾਣੀ ਵੀ ਦਰਜ਼ ਹੈ; ਜਿਹੜੇ ਪੰਡਿਤ ਜਾਤੀ ਵਿੱਚੋਂ ਸਨ|

*ਪਰ ਅਧੂਰੀ ਸਮਝ ਵਾਲਿਆਂ ਨੂੰ ਕੌਣ ਸਮਝਾਵੇ?:-*

ਨੋਟ:-ਇਸ ਲੇਖ ਨੂੰ ਦਬਾਈਆਂ ਗਈਆਂ ਕੌਮਾਂ ਦੇ ਲੋਕ ਵੱਧ ਤੋਂ ਵੱਧ ਸ਼ੇਅਰ ਕਰਨ !

ਲੇਖਕ:- ਹਰਵਿੰਦਰ ਸਿੰਘ ਰੱਜੋਵਾਲ|

13/12/2023

ਭਾਰਤ ਦੇ ਲੋਕਾਂ ਨੂੰ ਚਿੱਟੀਆਂ ਅਤੇ ਭੇੇਖੀ ਸਿਉਂਕਾਂ ਲੱਗੀਆਂ ਹੋਈਆਂ ! ਪੀੜਤ ਲੋਕਾਂ ਨੂੰ ਵਿਦਿਆ-ਦਵਾਈ ਦੀ ਜਾਣਕਾਰੀ ਨਹੀਂ ਹੈ, ਲੋਕਾਂ ਨੂੰ ਵਪਾਰੀਆਂ+ਦਰਬਾਰੀਆਂ+ਰੱਬੀ ਮਿਸ਼ਨਰੀਆਂ+ਅਧਿਕਾਰੀਆਂ ਦੇ ਗੱਠਜੋੜ ਦੇ ਗੁੱਝੇ ਭੇਤਾਂ ਦੀ ਸਮਝ ਨਹੀਂ ਹੈ ! ਸਾਡੇ ਸਮਾਜ ਦੇ ਲੋਕ ਰੱਬ ਅਤੇ ਸਾਡੇ ਸਤਿਗੁਰੂ ਸਾਹਿਬਾਨਾਂ ਨੂੰ ਮਨਾਉਣ ਲਈ ਤਾਂ ਪੂਰਾ ਜੋਰ ਲਗਾ ਦਿੰਦੇ ਹਨ, ਪਰ ਸਤਿਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਨੂੰ ਸਮਝ ਕੇ ਮੰਨਣ ਦੀ ਕੋਸ਼ਿਸ਼ ਨਹੀਂ ਕਰਦੇ |
ਵਿਚਾਰ:- ਹਰਵਿੰਦਰ ਸਿੰਘ ਰੱਜੋਵਾਲ !

ਨਿਪੁੰਸਕਤਾ ਵੱਲ ਵੱਧਦਾ ਪੰਜਾਬ ਇੱਕ ਹੋਰ ਵੱਡੀ ਸਮੱਸਿਆ।       ਸਾਨੂੰ 15 ਅਗਸਤ ਨੂੰ ਭਾਰਤ ਦੀ ਅਜ਼ਾਦੀ ਦਾ ਦਿਵਸ਼ ਮਨਾਉਣ ਲਈ ਕਿਹਾ ਜਾਂਦਾ ਹੈ। ਆ...
04/12/2023

ਨਿਪੁੰਸਕਤਾ ਵੱਲ ਵੱਧਦਾ ਪੰਜਾਬ ਇੱਕ ਹੋਰ ਵੱਡੀ ਸਮੱਸਿਆ।

ਸਾਨੂੰ 15 ਅਗਸਤ ਨੂੰ ਭਾਰਤ ਦੀ ਅਜ਼ਾਦੀ ਦਾ ਦਿਵਸ਼ ਮਨਾਉਣ ਲਈ ਕਿਹਾ ਜਾਂਦਾ ਹੈ। ਆਪਣੀ ਧਰਤੀ ਦੇ ਜਾਏ ਹੋਣ ਕਰਕੇ ਦੇਸ਼ ਪਿਆਰ ਨੂੰ ਸਮੱਰਪਿਤ ਵੀ ਹਾਂ। ਪਰ ਅਜ਼ਾਦੀ ਤੋਂ ਬਾਅਦ ਭਾਰਤ ਵਿੱਚ ਆਮ ਲੋਕਾਂ ਨੂੰ ਉਹ ਲਾਭ ਪ੍ਰਾਪਤ ਨਹੀਂ ਹੋ ਸਕਿਆ ਜਿਹੋ ਜਿਹਾ ਸੁਪਨਾ ਸਾਡੇ ਅਜ਼ਾਦੀ ਘੁਲਾਟੀਆਂ ਨੇ ਲਿਆ ਸੀ। ਸਾਡੇ ਸ਼ਹੀਦਾਂ ਨੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਹੋਣਾਂ ਕਿ ਭਾਰਤ ਦੀ ਧਰਤੀ ਨੂੰ ਪਾੜ ਕੇ ਤਿੰਨ ਦੇਸ਼ ਬਣਾਉਣ ਵਾਲੇ ਇਸ ਧਰਤੀ ਉਤੇ ਕਿਸ ਤਰ੍ਹਾਂ ਦਾ ਰਾਜ ਸਥਾਪਿਤ ਕਰਨਗੇ। ਵੋਟਿੰਗ ਬੂਥਾਂ ਉਤੇ ਕਬਜ਼ੇ ਕਰਨ ਵਾਲੇ ਧਾੜਵੀਆਂ ਨੇ ਵੋਟਿੰਗ ਮਸ਼ੀਨਾਂ ਬਣਾਂ ਕੇ ਵੋਟਰਾਂ ਨੂੰ ਹੈਰਾਨ ਕਰ ਦਿੱਤਾ। ਵੋਟਿੰਗ ਪਾਰਦਰਸ਼ਤਾ ਨੂੰ ਪੱਕੇ ਤੌਰ ਤੇ ਬੰਦ ਕਰ ਦਿੱਤਾ। ਜ਼ਿਕਰਯੋਗ ਹੈ ਇਸ ਉਪਰ ਇੱਕ ਕੇਸ ਮਾਣਯੋਗ ਸੁਪਰੀਮ ਕੋਰਟ ਵਿੱਚ ਚੱਲਦਾ ਹੈ। ਕਿਉਂਕਿ ਵਿੱਚ ਮਸ਼ੀਨ ਵਿੱਚ ਪਾਈ ਵੋਟ ਦੀ ਛੱਪੀ ਪਰਚੀ ਦੀ ਗਿਣਤੀ ਨਹੀਂ ਕੀਤੀ ਜਾਂਦੀ।
ਆਮ ਲੋਕ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਘਿਰੇ ਹੋਏ ਹਨ। ਜਿਨ੍ਹਾਂ ਵਿੱਚ ਪ੍ਰਮੁੱਖ ਤੌਰ 'ਤੇ ਮਨੁੱਖੀ ਸਿਹਤ ਸਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਜਿਵੇਂ ਕਿ ਨਸ਼ਾ ਇੱਕ ਮਾਰੂ ਸਮੱਸਿਆ ਹੈ। ਇਸ ਤੋਂ ਬਾਅਦ ਹਾਈ ਬਲੱਡ ਪਰੈਸ਼ਰ ਅਤੇ ਸ਼ੂਗਰ ਵੀ ਬਹੁਤ ਵੱਡੀ ਬੀਮਾਰੀ ਹੈ, ਜਿਸ ਦੀਆਂ ਦਿਵਾਈਆਂ ਨਾਲ ਮਨੁੱਖੀ ਸ਼ਰੀਰ ਖੋਖਲਾ ਹੋ ਕੇ ਰਹਿ ਜਾਂਦਾ ਹੈ। ਬਾਕੀ ਕੈਂਸਰ ਅਤੇ ਰਸੌਲੀਆਂ ਵੀ ਆਮ ਹੀ ਹੋ ਰਹੇ ਹਨ। ਸਾਡੀਆਂ ਸਰਕਾਰਾਂ ਨੇ ਸਿਹਤ ਸਿੱਖਿਆ ਅਤੇ ਸਹੂਲਤਾਂ ਨੂੰ ਬਹੁਤ ਮਹਿੰਗਾ ਅਤੇ ਪ੍ਰਾਈਵੇਟ ਅਦਾਰਿਆਂ ਦੇ ਹਵਾਲੇ ਕੀਤਾ ਹੋਇਆ ਹੈ।
ਹੁਣ ਗੱਲ ਕਰਨ ਜਾ ਰਿਹਾ ਹਾਂ ਮਰਦਾਂ ਵਿੱਚ ਵੱਧ ਰਹੀ ਨਿਪੁੰਸਕਤਾ ਦੀ ਸਮੱਸਿਆ ਦੀ। ਇਹ ਸਮੱਸਆ ਵੀ ਲਗਾਤਾਰ ਵੱਧ ਰਹੀ ਹੈ। ਜਦ ਕਿ ਇਸ ਕਾਮੁਕ ਸ਼ਕਤੀ ਦਾ ਸਬੰਧ ਸ਼ਰੀਰਕ ਅੰਗਾਂ ਨਾਲ ਘੱਟ ਅਤੇ ਮਾਨਸਿਕ ਜ਼ਿਆਦਾ ਹੁੰਦਾ ਹੈ। ਪਰ ਇਹ ਸਮੱਸਿਆ ਵੀ ਲਗਾਤਾਰ ਵੱਧ ਰਹੀ ਹੈ। ਜਦ ਕਿ ਇਹ ਲਈ Sildenafil Citrate ਅਤੇ Dapoxetine ਨਾਮ ਦੀ ਦਿਵਾਈ ਦੀਆਂ ਗੋਲੀਆਂ ਬਜ਼ਾਰ ਵਿੱਚੋ ਮਿਲਦੀਆਂ ਹਨ। ਪਰ ਇਹਨਾਂ ਦੀ ਆਦਤ ਪੈ ਜਾਂਦੀ ਹੈ ਅਤੇ ਹੋਲੀ ਹੋਲੀ ਇਹ ਵੀ ਅਸਰ ਕਰਨੋਂ ਬੰਦ ਕਰ ਦਿੰਦੀਆਂ ਹਨ। ਅਜਿਹੀ ਸਥਿਤੀ ਵਿੱਚ ਘਿਰਿਆ ਹੋਇਆ ਵਿਆਕਤੀ ਆਪਣੇ ਆਪ ਨੂੰ ਸਮਾਜ ਤੋਂ ਹੀਣਾਂ ਮਹਿਸੂਸ ਕਰਦਾ ਹੈ। ਮੈਨੂੰ ਕਈ ਅਜਿਹੇ ਵਿਆਕਤੀ ਮਿਲਦੇ ਹਨ। ਪਰ ਉਹਨਾਂ ਨੂੰ ਦਵਾਈਆਂ ਦਾ ਸਹਾਰਾ ਨਾ ਲੈਣ ਦੀ ਸਲਾਹ ਦਿੰਦਾ ਹਾਂ। ਕਿਉਂਕਿ ਇਸ ਵਿੱਚ ਮਾਨਸਿਕ ਤੌਰ 'ਤੇ ਮਜ਼ਬੂਤ ਹੋਣ ਦੀ ਲੋੜ ਹੈ। ਹੁਣ ਤਾਂ ਇਸ ਬਾਰੇ ਖੁਲ ਕੇ ਵਿਚਾਰ ਕੀਤੇ ਜਾਂ ਸਕਦੇ ਹਨ। ਵਿਕਸਿਤ ਦੇਸ਼ਾਂ ਵਿੱਚ ਔਰਤਾਂ ਅਤੇ ਮਰਦਾਂ ਨੂੰ ਇਸ ਵਿਸੇ ਦੀ ਪੂਰੀ ਸਿਖਿਆ ਦਿੱਤੀ ਜਾਂਦੀ ਹੈ। ਉਹ ਦੋਨੋਂ ਆਪਣੇ ਸਾਥੀ ਨੂੰ ਅਨੇਕਾਂ ਕਿਰਿਆਵਾਂ ਨਾਲ ਤਿਆਰ ਕਰਦੇ ਹਨ। ਪਰ ਸਾਡੇ ਦੇਸ਼ ਦੇ ਲੋਕ ਅਜੇ ਤੱਕ ਆਪਣੇ ਸਾਥੀ ਨਾਲ ਇਸ ਵਿਸੇ ਉਤੇ ਉਹਨਾਂ ਨਹੀਂ ਖੁਲਦੇ। ਉਹ ਕੇਵਲ ਸਰੀਰਕ ਰਸਮ ਨਿਭਾਉਣ ਤੱਕ ਸੰਤੁਸ਼ਟੀ ਲੈਣਾ ਹੀ ਜਾਣਦੇ ਹਨ। ਇਸ ਕਰਕੇ ਗੋਲੀ ਖਾ ਕੇ ਕੰਮ ਨਿਬੇੜਨ ਨਾਲ ਇਹ ਸਮੱਸਿਆ ਦਿਨੋਂ ਦਿਨ ਵਧ ਰਹੀ ਹੈ। ਇਸ ਸਮੱਸਿਆ ਨਾਲ ਪੀੜ੍ਹਤ ਛੇਤੀ ਕੀਤਿਆਂ ਕਿਸੇ ਨੂੰ ਦੱਸਦੇ ਹੀ ਨਹੀਂ।

ਲੇਖਕ -ਹਰਵਿੰਦਰ ਸਿੰਘ ਰੱਜੋਵਾਲ।

ਗੁਰਬਾਣੀ ਵਿੱਚ ਕਿਥੇ ਲਿਖਿਆ ਕਿ ਸਿਰ ਕੱਟਵਾ ਕੇ ਖੁਦ ਗੁਰਦੁਆਰਾ ਸਾਹਿਬ ਵਿੱਚ ਚੜਾਓ। ਅਜਿਹਾ ਅਸੰਭਵ ਅਤੇ ਕਾਲਪਨਿਕ ਚਮਤਕਾਰ ਹੈ। ਕੋਈ ਵੀ ਮਨੁੱਖ ਜਾ...
01/12/2023

ਗੁਰਬਾਣੀ ਵਿੱਚ ਕਿਥੇ ਲਿਖਿਆ ਕਿ ਸਿਰ ਕੱਟਵਾ ਕੇ ਖੁਦ ਗੁਰਦੁਆਰਾ ਸਾਹਿਬ ਵਿੱਚ ਚੜਾਓ। ਅਜਿਹਾ ਅਸੰਭਵ ਅਤੇ ਕਾਲਪਨਿਕ ਚਮਤਕਾਰ ਹੈ। ਕੋਈ ਵੀ ਮਨੁੱਖ ਜਾਂ ਸਿੱਖ ਅਜਿਹਾ ਨਹੀਂ ਕਰ ਸਕਦਾ। ਸਿੱਖਾਂ ਨੂੰ ਅਸਲ ਇਤਿਹਾਸ ਨਹੀਂ ਪੜਾਇਆ ਜਾਂਦਾ। ਇਤਿਹਾਸ ਵਿੱਚ ਦਰਜ਼ ਹੈ ਕਿ ਜਹਾਂਗੀਰ ਅਤੇ ਔਰੰਗਜ਼ੇਬ ਦੇ ਦਰਬਾਰ ਵਿੱਚ ਕਿੰਨੇ ਮੰਤਰੀ, ਦਰਬਾਰੀ, ਅਹਿਲਕਾਰ (ਅਧਿਕਾਰੀ) ਅਤੇ ਰਿਆਸਤਾਂ ਦੇ ਰਾਜੇ ਹਿੰਦੂ ਸਨ? ਇਸ ਕਰਕੇ ਮੁਗਲਾਂ ਦੇ ਰਾਜ ਵਿੱਚ ਹਿੰਦੂ ਧਰਮ ਨੂੰ ਕੋਈ ਖਤਰਾ ਨਹੀਂ ਸੀ। ਜਦ ਕਿ ਹਿੰਦੂ ਧਰਮ ਮੰਨੂਵਾਦੀ ਵਿਵਸਥਾ ਦੇ ਅਧਾਰਿਤ ਹੈ, ਮੰਨੂਵਾਦੀ ਵਿਵਸਥਾ ਨੂੰ ਬੁੱਧ ਅਤੇ ਸਿੱਖ ਸਿਧਾਂਤ ਤੋਂ ਖਤਰਾ ਹੈ ਅਤੇ ਰਹੇਗਾ ਵੀ। ਸਤਿਗੁਰੂ ਅਰਜਨ ਦੇਵ ਜੀ ਅਤੇ ਸਤਿਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਵਾਉਣ ਵਾਲੇ ਰਾਜੇ ਅਤੇ ਮੰਤਰੀ ਕੌਣ ਸਨ? ਸਤਿਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਸ਼੍ਰੀ ਅਨੰਦਪੁਰ ਸਾਹਿਬ ਉਤੇ ਹਮਲਾ ਕਰਨ ਵਾਲੇ ਪਹਾੜੀ ਰਾਜੇ ਕੌਣ ਸਨ? ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਾਲਾ ਸੁੱਖਾ ਨੰਦ ਕੌਣ ਸੀ?
ਗੁਰਬਾਣੀ ਸਿਧਾਂਤ ਦਾ ਵਿਸ਼ਾ ਗੁਰਮਤਿ -ਬਨਾਮ-ਮੰਨੂਵਾਦ ਹੈ, ਪਰ ਕਿਤਾਬਾਂ ਲਿਖਣ ਵਾਲਿਆਂ ਨੇ ਸਾਜ਼ਿਸ਼ ਤਹਿਤ ਸਿੱਖ-ਬਨਾਮ-ਇਸਲਾਮ ਬਣਾਉਣ ਲਈ ਬਹੁਤ ਝੂਠ ਲਿਖਿਆ। ਜਦ ਕਿ ਸੱਚ ਹੈ ਕਿ ਸਿੱਖ ਹਰ ਵਰਗ ਦੇ ਆਮ ਲੋਕਾਂ ਦਾ ਅੰਦੋਲਨ ਸੀ, ਜਿਸ ਵਿੱਚ ਹਰ ਵਰਣ ਅਤੇ ਇਸਲਾਮ ਦੇ ਜਾਗਰੂਕ ਲੋਕਾਂ ਨੇ ਹਿੱਸਾ ਲਿਆ। ਪਰ ਰਿਆਸਤਾਂ ਦੇ ਰਾਜੇ ਲੋਕ ਜਾਗ੍ਰਿਤੀ ਦੇ ਖ਼ਿਲਾਫ਼ ਸਨ। ਇਹ ਮੰਨੂਵਾਦੀ ਸਿਸਟਮ ਅੱਜ ਵੀ ਭਾਰਤ ਦੀ ਸਿਆਸਤ ਉਤੇ ਲਾਗੂ ਹੈ। ਜਿਹੜਾ ਸਿਸਟਮ ਮਨੁੱਖਾਂ ਦੀ ਬਜਾਇ ਪੱਥਰਾਂ ਅਤੇ ਪਸ਼ੂਆਂ ਲਈ ਜ਼ਿਆਦਾ ਚਿੰਤਿਤ ਹੋਵੇ, ਉਸ ਦਾ ਸਿੱਖ (ਸਿੱਖਿਆ) ਅਤੇ ਬੁੱਧ (ਗਿਆਨ) ਨਾਲ ਵੈਰ-ਵਿਰੋਧ ਹੋਣਾ ਤਹਿ ਹੈ।

ਤਰਕ-ਵਿਚਾਰ:- ਹਰਵਿੰਦਰ ਸਿੰਘ ਰੱਜੋਵਾਲ।

29/11/2023
ਅਕਲ ਦੇ ਅੰਨ੍ਹੇ ਲੋਕ ਪੂਰੀ ਦੁਨੀਆਂ ਵਿੱਚ ਹਨ, ਜੋ ਕੇਵਲ ਹੈਰਾਨ ਹੋ ਕੇ ਕਾਲਪਨਿਕ ਗੈਬੀ ਸ਼ਕਤੀਆਂ ਨੂੰ ਮੰਨ ਲੈਂਦੇ ਹਨ। ਪਰ ਇਸ ਦੇ ਪਿੱਛੇ ਕਾਰਨਾਂ ...
25/11/2023

ਅਕਲ ਦੇ ਅੰਨ੍ਹੇ ਲੋਕ ਪੂਰੀ ਦੁਨੀਆਂ ਵਿੱਚ ਹਨ, ਜੋ ਕੇਵਲ ਹੈਰਾਨ ਹੋ ਕੇ ਕਾਲਪਨਿਕ ਗੈਬੀ ਸ਼ਕਤੀਆਂ ਨੂੰ ਮੰਨ ਲੈਂਦੇ ਹਨ। ਪਰ ਇਸ ਦੇ ਪਿੱਛੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਮੋਬਾਈਲ ਫੋਨ ਪਾਸਵਰਡ ਕੇਵਲ ਉਪਭੋਗਤਾਵਾਂ ਲਈ ਹਨ। ਮੋਬਾਈਲ ਪ੍ਰੋਡਕਸ਼ਨ ਕੰਪਨੀਆਂ ਇਸ ਤੋਂ ਪਹਿਲਾਂ ਇਹਨਾਂ ਦਾ ਬਦਲ ਖੋਲ ਕੇ ਬੈਠੀਆਂ ਹਨ। ਉਹ ਆਪਣੇ ਐਂਕਰਾਂ ਰਾਹੀਂ ਪ੍ਰਸਿੱਧ ਟੀ.ਵੀ. ਸ਼ੋ ਰਾਹੀਂ ਹੋਰ ਮੁਨਾਫ਼ੇ ਕਮਾ ਰਹੀਆਂ ਹਨ।

ਆਮ ਲੋਕਾਂ ਨੂੰ ਐਨਾਂ ਸੋਚਣ ਦੀ ਸੋਚ-ਸਮਝ ਹੀ ਨਹੀਂ ਹੈ।

ਤਰਕ ਵਿਚਾਰ -ਹਰਵਿੰਦਰ ਸਿੰਘ ਰੱਜੋਵਾਲ।

25/11/2023
ਝੂਠੀ ਆਸਥਾ ਅਤੇ ਪਖੰਡਵਾਦ ਨੂੰ ਪੈਰਾਂ ਹੇਠ ਰੱਖਣਾਂ ਜਿੱਤਣ ਵਾਲਿਆਂ ਦਾ ਜਸ਼ਨ ਹੈ। ਕਿਉਂਕਿ ਸਫ਼ਲਤਾ ਕਦਮਾਂ ਦੇ ਹੇਠ ਹੁੰਦੀ ਹੈ, ਮਨੁੱਖੀ ਸ਼ਰੀਰ ਅਤ...
20/11/2023

ਝੂਠੀ ਆਸਥਾ ਅਤੇ ਪਖੰਡਵਾਦ ਨੂੰ ਪੈਰਾਂ ਹੇਠ ਰੱਖਣਾਂ ਜਿੱਤਣ ਵਾਲਿਆਂ ਦਾ ਜਸ਼ਨ ਹੈ। ਕਿਉਂਕਿ ਸਫ਼ਲਤਾ ਕਦਮਾਂ ਦੇ ਹੇਠ ਹੁੰਦੀ ਹੈ, ਮਨੁੱਖੀ ਸ਼ਰੀਰ ਅਤੇ ਦਿਮਾਗ਼ ਤੋਂ ਉਪਰ ਨਹੀਂ।

20/11/2023

ਇਸ ਵਾਰ ਕ੍ਰਿਕਟ ਮੈਚ ਭਾਰਤ ਦੀ ਟੀਮ ਨਹੀਂ ਹਾਰੀ, ਭਾਰਤ ਦਾ ਪਖੰਡਵਾਦ ਹਾਰਿਆ ਹੈ। ਜੇ ਭਾਰਤ ਦੀ ਟੀਮ ਮੈਚ ਜਿੱਤ ਜਾਂਦੀ ਤਾਂ ਪਾਖੰਡੀਆਂ ਨੇ ਜਿੱਤ ਦਾ ਸਿਹਰਾ ਪਖੰਡ ਨੂੰ ਦੇਣਾ ਸੀ।

19/11/2023
ਭਾਰਤ ਦੇ ਵਾਸੀਓ, ਅੰਧਭਗਤੋ, ਮਾਨਸਿਕ ਗੁਲਾਮੋ?ਕਦੋਂ ਤੁਸੀਂ ਜਾਗੋਂਗੇ?ਬਜਾਈ ਜਾਓ ਪਟਾਕੇ! ਫੂਕੀ ਜਾਓ ਜੇਬਾਂ ਅਤੇ ਤੇਲ ?ਆਪਣਾ ਆਪ ਫੂਕ ਕੇ ਵੀ ਤੁਹਾਨ...
12/11/2023

ਭਾਰਤ ਦੇ ਵਾਸੀਓ, ਅੰਧਭਗਤੋ, ਮਾਨਸਿਕ ਗੁਲਾਮੋ?
ਕਦੋਂ ਤੁਸੀਂ ਜਾਗੋਂਗੇ?

ਬਜਾਈ ਜਾਓ ਪਟਾਕੇ! ਫੂਕੀ ਜਾਓ ਜੇਬਾਂ ਅਤੇ ਤੇਲ ?
ਆਪਣਾ ਆਪ ਫੂਕ ਕੇ ਵੀ ਤੁਹਾਨੂੰ ਜਾਗਰੂਕਤਾ ਨਹੀਂ ਮਿਲਣੀ?

11/11/2023
11/11/2023
ਗੁਰਬਾਣੀ ਵਿੱਚ ਬੋਲਦੇ ਸਾਰੇ ਮਹਾਂਪੁਰਸ਼ਾਂ ਦੇ ਪੁਰਬ ਸਾਰੇ ਸਿੱਖਾਂ ਨੂੰ ਇੱਕ ਮਿੱਕ ਹੋ ਕੇ ਪੂਰੇ ਭਾਰਤ ਵਿੱਚ ਮੰਨਾਉਂਣੇ ਚਾਹੀਦੇ ਹਨ। ਮਹਾਨ ਸਮਰਾਟ...
09/11/2023

ਗੁਰਬਾਣੀ ਵਿੱਚ ਬੋਲਦੇ ਸਾਰੇ ਮਹਾਂਪੁਰਸ਼ਾਂ ਦੇ ਪੁਰਬ ਸਾਰੇ ਸਿੱਖਾਂ ਨੂੰ ਇੱਕ ਮਿੱਕ ਹੋ ਕੇ ਪੂਰੇ ਭਾਰਤ ਵਿੱਚ ਮੰਨਾਉਂਣੇ ਚਾਹੀਦੇ ਹਨ। ਮਹਾਨ ਸਮਰਾਟ ਅਸ਼ੋਕ ਜੀ ਸਾਡੇ ਪੂਰੇ ਭਾਰਤ ਨੂੰ ਪ੍ਰਬੁੱਧ ਬਣਾ ਕੇ ਦੀਪਮਾਲਾ (ਦਿਵਾਲੀ ਮਨਾਉਣੀ) ਸ਼ੁਰੂ ਕੀਤੀ ਸੀ। ਕੀ ਸਿੱਖ ਆਗੂ ਐਨਾ ਵੱਡਾ ਸਿਧਾਂਤ ਪੂਰੇ ਭਾਰਤ ਵਿੱਚ ਲਾਗੂ ਨਹੀਂ ਕਰ ਸਕਦੇ?
ਸਿੱਖਾਂ ਨੂੰ ਸੱਚੀ ਸਿੱਖਿਆ ਅਤੇ ਸਿਧਾਂਤ ਰਹਿਤ ਰੱਖਣ ਵਾਲੇ ਆਗੂਆਂ ਨੇ ਕੇਵਲ ਆਪਣੀ ਦਿੱਖ ਦਾ ਪ੍ਰਚਾਰ ਕਰਨ ਵਾਲੇ ਆਗੂਆਂ ਨੇ ਭਾਰਤ ਵਿੱਚ ਮੰਨੂਵਾਦੀ ਸਿਧਾਂਤ ਨੂੰ ਫੈਲਣ ਲਈ ਮੈਦਾਨ ਹੀ ਖਾਲੀ ਛੱਡ ਦਿੱਤਾ। ਜਦਕਿ ਸਾਰੀ ਗੁਰਬਾਣੀ ਮੰਨੂਵਾਦੀ ਵਿਵਸਥਾ ਦੀਆਂ ਧੱਜੀਆਂ ਉਡਾਅ ਰਹੀ ਹੈ। ਸਾਡੇ ਗੁਰੂ ਸਾਹਿਬਾਨ ਪੂਰੇ ਪੁਰਾਤਨ ਭਾਰਤ ਤੋਂ ਲੈ ਕੇ ਮੱਕੇ ਤੱਕ ਇਸ ਸਿਧਾਂਤ ਦੇ ਝੰਡੇ ਗੱਡ ਕੇ ਆਏ। ਪਰ ਅਸੀਂ ਕੱਪੜਿਆਂ ਅਤੇ ਵਾਲਾਂ ਵਿੱਚ ਪੰਜਾਬ ਵਿੱਚ ਸਿੱਖੀ ਨੂੰ ਘੱਟ ਗਿਣਤੀ ਬਣਾ ਕੇ ਰੱਖ ਦਿੱਤਾ ਹੈ।

ਲੇਖਕ -ਹਰਵਿੰਦਰ ਸਿੰਘ ਰੱਜੋਵਾਲ।

08/11/2023
07/11/2023
ਆਮ ਆਦਮੀ ਪਾਰਟੀ ਆਰ: ਐਸ: ਐਸ: ਦੀ ਬੀ ਟੀਮ ਹੈ। ਮੁੱਖ ਮੰਤਰੀ ਨੇ ਪੰਜਾਬ ਉਹਨਾਂ ਦੇ ਪੈਰਾਂ ਵਿੱਚ ਪ੍ਰੋਸ ਦਿੱਤਾ ਹੈ। ਪੰਜਾਬੀ ਅਤੇ ਪੰਜਾਬ ਦੇ ਹੱਕਾ...
07/11/2023

ਆਮ ਆਦਮੀ ਪਾਰਟੀ ਆਰ: ਐਸ: ਐਸ: ਦੀ ਬੀ ਟੀਮ ਹੈ। ਮੁੱਖ ਮੰਤਰੀ ਨੇ ਪੰਜਾਬ ਉਹਨਾਂ ਦੇ ਪੈਰਾਂ ਵਿੱਚ ਪ੍ਰੋਸ ਦਿੱਤਾ ਹੈ। ਪੰਜਾਬੀ ਅਤੇ ਪੰਜਾਬ ਦੇ ਹੱਕਾਂ ਲਈ ਸਵਾਲ ਕਰਨਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ ਹੈ। ਇਸ ਮਾਮਲੇ ਵਿੱਚ ਬਾਈ ਲੱਖਾ ਸਿਧਾਣਾ ਆਪਣੇ ਮੌਲਿਕ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਕੂਲ ਵਿੱਚ ਗਿਆ ਅਤੇ ਲਾਈਵ ਹੋ ਕੇ ਸੱਚ ਦਿਖਾਇਆ। ਇਸ ਕਰਕੇ ਪੁਲਿਸ ਵੱਲੋਂ ਗ੍ਰਿਫਤਾਰ ਕਰਨਾ, ਮੰਨੂਵਾਦੀ ਗੁਲਾਮੀ ਵਾਲਾ ਰਾਜ ਹੈ। ਪੰਜਾਬੀਆਂ ਨੂੰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਸਿਧਾਂਤ ਨੂੰ ਪੜ੍ਹਨਾ ਚਾਹੀਦਾ ਹੈ। ਗ੍ਰਿਫਤਾਰੀਆਂ ਅਤੇ ਜੇਲਾਂ ਤੋਂ ਡਰਨਾ ਨਹੀਂ ਚਾਹੀਦਾ।
ਕਿਉਂਕਿ ਅਜ਼ਾਦ ਭਾਰਤ ਦੀਆਂ ਅਦਾਲਤਾਂ ਨੂੰ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਨੇ ਬਹੁਤ ਵੱਡੇ ਸਿਧਾਂਤ ਵਿੱਚ ਫਿੱਟ ਕੀਤੀਆਂ ਹੋਈਆਂ ਹਨ। ਜੇਲ੍ਹਾਂ ਵਿੱਚੋ ਹੀ ਬਹੁਤ ਵੱਡੇ ਵੱਡੇ ਮਹਾਂਰਥੀ ਪ੍ਰਗਟ ਹੁੰਦੇ ਹਨ। ਮਿੱਟੀ ਅਤੇ ਧਾਤੂਆਂ ਭੱਠੀਆਂ ਵਿੱਚੋ ਨਿਕਲ ਕੇ ਗਹਿਣੇ ਅਤੇ ਬਰਤਨ ਬਣਦੀਆਂ ਹਨ। ਇਸ ਕਰਕੇ ਉਹਨਾਂ ਦੇ ਉਪਦੇਸ਼ ਅਨੁਸਾਰ ਆਪਣੇ ਬੱਚਿਆਂ ਨੂੰ ਉਚ ਵਿਦਿਆ ਦੇਵੋ। ਉਹ ਬਾਬਾ ਸਾਹਿਬ ਵਰਗੇ ਮਹਾਂਪੁਰਸ਼ਾਂ ਨੂੰ ਆਪਣੇ ਆਪ ਲੱਭ ਲੈਣਗੇ।

ਬੇਨਤੀ ਕਰਤਾ -ਹਰਵਿੰਦਰ ਸਿੰਘ ਰੱਜੋਵਾਲ।

ਜੈ ਭੀਮ ! ਜੈ ਭਾਰਤ !

ਭਾਰਤ ਵਿੱਚ ਮੌਜੂਦਾ ਹਾਲਾਤਾਂ ਨੂੰ, ਬਹੁਤ ਹੀ ਘੱਟ ਇਤਿਹਾਸਕ ਅਤੇ ਧਾਰਮਿਕ ਜਾਣਕਾਰੀ ਵਾਲੇ ਆਗੂਆਂ ਅਤੇ ਬਾਬਿਆਂ ਨੇ ਉਲਝਾਇਆ ਹੋਇਆ ਹੈ। ਮਾਈਕ ਉਤੇ ਸ...
01/11/2023

ਭਾਰਤ ਵਿੱਚ ਮੌਜੂਦਾ ਹਾਲਾਤਾਂ ਨੂੰ, ਬਹੁਤ ਹੀ ਘੱਟ ਇਤਿਹਾਸਕ ਅਤੇ ਧਾਰਮਿਕ ਜਾਣਕਾਰੀ ਵਾਲੇ ਆਗੂਆਂ ਅਤੇ ਬਾਬਿਆਂ ਨੇ ਉਲਝਾਇਆ ਹੋਇਆ ਹੈ। ਮਾਈਕ ਉਤੇ ਸੱਚ ਬੋਲਣ ਵਾਲੇ ਆਗੂਆਂ ਦੀ ਸਪੋਰਟ ਕਰਨ ਦੀ ਬਜਾਇ ਗੁੰਗੇ ਆਗੂ ਪਿੰਡਾਂ ਦੀਆਂ ਗਲੀਆਂ ਵਿੱਚ ਘੁੰਮ ਰਹੇ ਹਨ। ਪਰ ਪਿੰਡਾਂ ਦੀਆਂ ਸੱਥਾਂ ਵਿੱਚ ਖੜ੍ਹ ਕੇ ਆਪਣੀਆਂ ਪ੍ਰਾਪਤੀਆਂ ਨਹੀਂ ਦੱਸ ਸਕਦੇ।

ਅਜਿਹੇ ਮੌਕਾਪ੍ਰਸਤ ਆਗੂ ਹਮੇਸ਼ਾਂ ਸਮਾਜ ਅਤੇ ਸੱਭਿਆਚਾਰ ਲਈ ਘਾਤਕ ਸਿੱਧ ਹੋਣਗੇ।

ਸੱਚ-ਵਿਚਾਰ:- ਹਰਵਿੰਦਰ ਸਿੰਘ ਰੱਜੋਵਾਲ।

01/11/2023

ਪੰਜਾਬ ਨੂੰ ਘੱਟ ਜਾਣਕਾਰ ਇੱਕੋ ਜਾਤੀ ਦੇ ਲੀਡਰਾਂ ਅਤੇ ਬਾਬਿਆਂ ਨੇ ਉਲਝਾਇਆ ਹੋਇਆ ਹੈ। ਇਹਨਾਂ ਆਗੂਆਂ ਨੂੰ ਗੁਰਬਾਣੀ ਸਿਧਾਂਤ ਅਤੇ ਭਾਰਤ ਦੇ ਸੱਚੇ ਇਤਿਹਾਸ ਦਾ ਛਣਕਣਾ ਵੀ ਪਤਾ ਨਹੀਂ ਹੈ।

ਰਾਧਾ ਗੁਲਾਮ ਰਾਣੀ ਅਤੇ ਸੁਆਮੀ ਰਾਜਾ ਭਾਰਤ ਦੀ ਰਾਜਨੀਤੀ ਹੈ,  ਪਰ ਇਹ ਸਾਡੇ ਸਮਾਜ ਦੇ ਵਿਕਾਸ਼ ਲਈ ਕਲੰਕ ਹੈ ਅਤੇ ਗੁਲਾਮੀ ਦੀ ਸ਼ੁਰੂਆਤ ਹੈ।ਆਪਣੀ ਜ...
31/10/2023

ਰਾਧਾ ਗੁਲਾਮ ਰਾਣੀ ਅਤੇ ਸੁਆਮੀ ਰਾਜਾ ਭਾਰਤ ਦੀ ਰਾਜਨੀਤੀ ਹੈ, ਪਰ ਇਹ ਸਾਡੇ ਸਮਾਜ ਦੇ ਵਿਕਾਸ਼ ਲਈ ਕਲੰਕ ਹੈ ਅਤੇ ਗੁਲਾਮੀ ਦੀ ਸ਼ੁਰੂਆਤ ਹੈ।

ਆਪਣੀ ਜ਼ਿੰਦਗੀ ਦੇ ਰਾਜੇ ਆਪ ਬਣੋਂ :-

ਭਾਰਤ ਦੇ ਮਹਾਨ ਸਿਧਾਂਤਕਾਰ:-

ਸਿਧਾਰਥ ਗੌਤਮ ਬੁੱਧ।

ਭਾਰਤ ਦੇ ਲੋਕਾਂ ਦੀ ਸੋਚ ਨੂੰ ਜਾਗਰੂਕ ਕਰਨ ਵਾਲੇ ਮਹਾਨ ਗੁਰੂ:- ਸਰ : ਸਿਧਾਰਥ ਗੌਤਮ ਬੁੱਧ।

੧ ਭਾਵ ਅੰਕ ਅਤੇ ਓ ਭਾਵ ਅੱਖਰ (ਸ਼ਬਦ) ਗਿਆਨ ਹੈ।ਸਹੀ ਉਦੇਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਕੂਲਾਂ ਦੀ ਸਿੱਖਿਆ ਦੀ ਸ਼ੁਰੂਆਤ ਦੀ ਸ...
28/10/2023

੧ ਭਾਵ ਅੰਕ ਅਤੇ ਓ ਭਾਵ ਅੱਖਰ (ਸ਼ਬਦ) ਗਿਆਨ ਹੈ।

ਸਹੀ ਉਦੇਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਕੂਲਾਂ ਦੀ ਸਿੱਖਿਆ ਦੀ ਸ਼ੁਰੂਆਤ ਦੀ ਸ਼ੁਰੂਆਤ।

ਤਰਕ ਅਧਿਐਨ:- ਹਨ ਹਰਵਿੰਦਰ ਸਿੰਘ ਰੱਜੋਵਾਲ।

27/10/2023

ਕਿਸੇ ਵੀ ਮਹਾਨ ਬੰਦੇ ਦੀ ਕਬਰ, ਕੱਪੜੇ, ਨਿਸ਼ਾਨੀਆਂ ਨੂੰ ਸ਼ਰਧਾ ਨਾਲ ਮੰਨਣਾ, ਪਹਿਨਣਾ ਅਤੇ ਪੂਜਣਾਂ ਮੰਨੂਵਾਦੀ ਰੀਤਾਂ ਹਨ।

ਗੁਰ ਸਿੱਖੀ ਅਤੇ ਗੁਰਬਾਣੀ ਸਿਧਾਂਤ ੧ ਭਾਵ ਅੰਕ ਅਤੇ ਓ ਭਾਵ ਅੱਖਰ ਭਾਵ ਸ਼ਬਦ ਸਿੱਖਿਆ ਦੀ ਸ਼ੁਰੂਆਤ ਦਾ ਸਿਧਾਂਤ ਹੈ। ਇਸ ਨੂੰ ਮਰ ਚੁੱਕੇ ਗੁਰੂ ਨਹੀਂ ਸਮਝਾ ਸਕਦੇ। ਪਰ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤ ਅਤੇ ਇਤਿਹਾਸ ਨੂੰ ਪੜ੍ਹ ਕੇ ਅਸੀਂ ਸਤਿਗੁਰੂ (ਸਿੱਖਿਆ ਸਿਸਟਮ) ਅਨੁਸਾਰ ਹੀ ਸਮਝ ਕੇ, ਪੂਰੇ ਵਿਸ਼ਵ ਦਾ ਮੁਕਾਬਲਾ ਕਰਨ ਵਾਲੇ ਬਣ ਸਕਦੇ ਹਾਂ।*

ਸਿੱਖ ਗੁਰੂ ਸਾਹਿਬਾਨਾਂ ਦੇ ਸਮੇਂ ਭਾਰਤ ਦੇ ਆਮ ਨਾਗਰਿਕਾਂ ਲਈ ਸਕੂਲ, ਕਾਲੇਜ ਅਤੇ ਯੂਨੀਵਰਸਿਟੀਆਂ ਦਾ ਸਿਧਾਂਤ ਨਹੀਂ ਸੀ। ਸ਼ੂਦਰਾਂ ਅਤੇ ਵੈਸ਼ਾਂ ਨੂੰ ਸੀਮਤ ਦਾਇਰੇ ਵਿੱਚ ਰਹਿ ਕੇ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਸੀ।

ਇਸ ਕਰਕੇ ਉਹਨਾਂ ਵਰਣਾਂ ਵਿੱਚ ਪੈਦਾ ਹੋਏ ਆਗੂਆਂ ਨੇ 13ਵੀਂ ਸਦੀ ਭਾਰਤ ਵਿੱਚ ਗੁਰੂ -ਸਿੱਖਿਆ ਲਹਿਰ ਅੰਦੋਲਨ ਚਲਾਇਆ। ਉਹ ਹੀ ਪੂਰੇ ਭਾਰਤ ਵਿੱਚ ਸਿੱਖ ਅੰਦੋਲਨ ਬਣਿਆਂ। ਇਹ ਇਤਿਹਾਸਕ ਸੱਚ ਨੂੰ ਤਾਂ, ਬਹੁਤ ਸਾਰੇ ਪੱਤਰਕਾਰ ਅਤੇ ਆਗੂ ਵੀ ਨਹੀਂ ਜਾਣਦੇ।

ਤਰਕ ਵਿਚਾਰ -ਹਰਵਿੰਦਰ ਸਿੰਘ ਰੱਜੋਵਾਲ।

ਤਰਕ ਵਿਚਾਰ -ਹਰਵਿੰਦਰ ਸਿੰਘ ਰੱਜੋਵਾਲ।

27/10/2023

ਜ਼ਿੰਦਗੀ ਜਿਉਂਣ ਦਾ ਸਿਧਾਂਤ ਬੁੱਧ ਦੀਆਂ ਸਿੱਖਿਆਵਾਂ ਤੋਂ ਬਹੁਤ ਮਿਲਦਾ ਹੈ। ਭਗਵਾਨ ਬੁੱਧ ਨੇ ਥੋੜ੍ਹੇ ਜਿਹੇ ਸ਼ਬਦਾਂ ਵਿਚ ਬਹੁਤ ਵੱਡੀਆਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਤਰੀਕੇ ਸਮਝਾਏ ਹਨ। ਬਹੁਤ ਸਿਧਾਂਤ ਮਨੁੱਖ ਨੂੰ ਸ਼ਰਧਾ ਵਿੱਚੋਂ ਬਾਹਰ ਕੱਢ ਕੇ ਵਿਗਿਆਨਕ ਸੋਚ ਵੱਲ ਪ੍ਰੇਰਿਤ ਕਰਦਾ ਹੈ।

ਤਰਕ ਵਿਚਾਰ -ਹਰਵਿੰਦਰ ਸਿੰਘ ਰੱਜੋਵਾਲ।

27/10/2023

ਅਗਿਆਨ ਮੂਰਖ ਅੰਨ੍ਹੇ ਲੋਕ ਬਿਨਾਂ ਤਰਕ ਬੁੱਧ ਦੇ ਮਹਾਨ ਵਿਦਵਾਨ ਦੇ ਪੁਤਲੇ ਫੂਕਦੇ ਹਨ। ਪੰਜ ਮਿੰਟ ਦਾ ਅਨੰਦ ਉਮਰ ਭਰ ਦੀ ਮਾਨਸਿਕ ਦਸ਼ਾ ਨੂੰ ਦਰਸਾਉਂਦਾ ਹੈ।
ਤਰਕ ਵਿਚਾਰ -ਹਰਵਿੰਦਰ ਸਿੰਘ ਰੱਜੋਵਾਲ।

ਪੂਜਾਰੀਆਂ, ਦਰਬਾਰੀਆਂ ਅਤੇ ਅਧਿਕਾਰੀਆਂ ਨੇ ਪੂਰੇ ਭਾਰਤ ਦੇ ਲੋਕਾਂ ਨੂੰ ਪੂਜਾ ਅਤੇ ਪਖੰਡਵਾਦ ਉਤੇ ਲਾਇਆ ਹੋਇਆ ਹੈ।ਇਸ ਕਰਕੇ ਹੀ ਸਾਡੇ ਭਾਰਤ ਦੇ ਲੋਕ...
23/10/2023

ਪੂਜਾਰੀਆਂ, ਦਰਬਾਰੀਆਂ ਅਤੇ ਅਧਿਕਾਰੀਆਂ ਨੇ ਪੂਰੇ ਭਾਰਤ ਦੇ ਲੋਕਾਂ ਨੂੰ ਪੂਜਾ ਅਤੇ ਪਖੰਡਵਾਦ ਉਤੇ ਲਾਇਆ ਹੋਇਆ ਹੈ।

ਇਸ ਕਰਕੇ ਹੀ ਸਾਡੇ ਭਾਰਤ ਦੇ ਲੋਕ ਘਰੇਲੂ ਪ੍ਰੇਸ਼ਾਨੀਆਂ ਤੋਂ ਪੀੜ੍ਹਤ ਹਨ ਅਤੇ ਰਹਿਣਗੇ ਵੀ।

ਇਥੇ ਅਸੀਂ ਭਾਰਤ ਦੀ ਅਸਲ ਸਮਸਿਆ ਨੂੰ ਫੜਨ ਦੀ ਬਜਾਇ ਆਪਣੇ ਹੀ ਮਹਾਂ ਵਿਦਵਾਨਾਂ ਦੇ ਪੁਤਲੇ ਫੂਕ ਕੇ ਖੁਸ਼ੀ ਮੰਨਾਉਂਦੇ ਹਾਂ।

ਇਸ ਕਰਕੇ ਹੀ ਭਾਰਤ ਦੇ ਮਹਾਨ ਸਿਧਾਂਤਕਾਰ ਸਤਿਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਲਿਖ ਦਿੱਤਾ:-

"ਹਿੰਦੂ ਅੰਨਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ।।"

"ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ !"

*ਤਰਕ ਵਿਚਾਰ -ਹਰਵਿੰਦਰ ਸਿੰਘ ਰੱਜੋਵਾਲ।*

ਅੱਜ ਕੱਲ ਦੇ ਹਾਲਾਤਾਂ ਉਤੇ ਵਿਸ਼ੇਸ਼:-
21/10/2023

ਅੱਜ ਕੱਲ ਦੇ ਹਾਲਾਤਾਂ ਉਤੇ ਵਿਸ਼ੇਸ਼:-

17/10/2023

Hi everyone! 🌟 You can support me by sending Stars - they help me earn money to keep making content you love.

Whenever you see the Stars icon, you can send me Stars!

Address

Ludhiana

Alerts

Be the first to know and let us send you an email when Tarak Vichar posts news and promotions. Your email address will not be used for any other purpose, and you can unsubscribe at any time.

Contact The Business

Send a message to Tarak Vichar:

Videos

Share

Category


Other Publishers in Ludhiana

Show All