27/10/2022
ਦੋਸਤੋ ਕੁਝ ਸਵਾਲ ਦਰ ਸਵਾਲ ਲਗਾਤਾਰ ਦਿਲ ਦਿਮਾਗ ਵਿੱਚ ਟਕਰਾ ਰਹੇ ਸਨ ਜਿੰਨਾਂ ਦੇ ਜੁਆਬ ਖੋਜ਼ ਦਿਆਂ ਮਨ ਬਹੁਤ ਕਾਹਲਾ ਪੈ ਜਾਂਦਾ ਸੀ।ਪਿਛਲੇ ਕੁਝ ਸਮੇਂ ਤੋਂ ਵਾਪਰ ਰਹੀਂਆਂ ਕੁਝ ਘਟਨਾਵਾਂ ਤੇ ਕੁਝ ਸਿਰਜੇ ਜਾ ਰਹੇ ਬਿਰਤਾਂਤ ਜਾਨਣ ਸਮਝਣ ਕੋਸਿਸ਼ ਤੋਂ ਬਾਆਦ ਇਸ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਵਿੱਚ ਹਰ ਬੇਇੰਨਸਾਫੀ਼ ਖਿਲਾਫ਼ ਉੱਠਦੀ ਅਵਾਜ ਦਾ ਪ੍ਰੇਰਨਾਸ੍ਰੋਤ ਕੋਣ ਹੈ ?ਤਾਂ ਜਿਹਨ ਵਿੱਚ ਸਪੱਸਟ ਇੱਕ ਚਿਹਰਾ,ਇੱਕ ਵਿਚਾਰ ਆਉਂਦਾ ਹੈ,ਜਿਸ ਕਿਹਾ ਸੀ,ਰਾਜੇ ਸੀਂਹ ਮੁਕੱਦਮ ਕੁੱਤੇ,.............ਜਿਸ ਕਿਹਾ ਸੀ.........ਪਾਪ ਕੀ ਜੰਝ ਲੈ ਕਾਬਲੋਂ ਧਾਹਿਆ..........ਤੇ ਇਸ ਲਗਾਤਾਰਤਾ ਵਿੱਚ ਆਖਿਆ ਗਿਆ ਸੀ......"ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜੱਸਤ, ਹਲਾਲ ਅਸਤ ਬੁਰਦਨ ਵਾ ਸ਼ਮਸੀਰ ਦਸਤ" ਜਿੰਨਾਂ ਤੋਂ ਪ੍ਰੇਰਨਾ ਲੈ ਜਾਲਮ ਨੂੰ ਵੰਗਾਰਿਆ ਸੀ ਤੇ "ਗ਼ਦਰ ਅਖਬਾਰ" ਦੇ ਸਰੇਵਰਕ ਤੇ ਲਿਖਿਆ ਸੀ "ਜਿਉਂ ਤਿਉਂ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੋਰੀ ਆਉ",ਤੇ ਉਹਨਾਂ ਗ਼ਦਰ ਕਰ ਦਿੱਤਾ ਸੀ ਉਸ ਹਕੂਮਤ ਦੇ ਖਿਲਾਫ਼ ਜਿਸ ਦੇ ਰਾਜ ਵਿੱਚ ਸੂਰਜ ਨਹੀਂ ਛਿੱਪਦਾ ਸੀ।ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,ਗਾਉਂਦਾ ਫਾਂਸੀ ਚੜ੍ਹ ਗਿਆ ਸੀ।ਉਸ ਦੀ ਫੋਟੋ ਜੇਬ ਵਿੱਚ ਪਾਈ ਫਿਰਦਾ ਸੀ ਇੱਕ "ਵਿਦਰੋਹੀ" ਜਿਹੜਾ ਕਹਿੰਦਾ ਸੀ ਸਾਡੀ ਜੰਗ ਜਾਰੀ ਰਹਿਣੀ ਹੈ,ਜਿਹੜਾ ਪੰਜ ਬੱਬਰ ਆਕਾਲੀਆਂ ਦੇ ਫਾਂਸੀ ਚੜਨ ਮੌਕੇ ਜਦੋਂ ਦੇਸ਼ ਹੋਲੀ ਦੇ ਰੰਗ ਵਿੱਚ ਮਸਤ ਸੀ ਤਾਂ ਲਿਖ ਰਿਹਾ ਸੀ ਉਹਨਾਂ ਵਿਦਰੋਹੀਂ ਦੀ ਗਾਥਾ ਕਿ"ਕੁਝ ਸੋਚੋ ਅਕਲਾਂ ਵਾਲਿਓ ਕਿਉਂ ਬਣ ਬੈਠੇ ਅਣਜਾਣ,ਤੁਸੀਂ ਨਾਲ ਰੰਗਾਂ ਦੇ ਖੇਡਦੇ, ਮੇਰੀ ਗੋਦੀ ਲਹੂ ਲੁਹਾਨ"ਉਹਨੇ ਕਿਰਤੀ ਅਖਬਾਰ ਵਿੱਚ ਇਹਨਾਂ ਬੋਲਾਂ ਨਾਲ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੋਂ ਬੇਲਾਗ ਜਨਤਾਂ ਨੂੰ ਵੰਗਾਰਿਆ ਸੀ।ਜਿਸ ਨੂੰ ਸਤਲੁਜ ਦੇ ਪਾਣੀਆਂ ਨੇ" ਸ਼ਹੀਦ" ਕਿਹਾ ਸੀ,ਜਿਸ ਨੂੰ ਧਰਤੀ ਦੇ ਚੱਪੇ ਚੱਪੇ ਨੇ ਸ਼ਹੀਦ ਕਿਹਾ ਸੀ।ਉਸਦੇ ਮੋੜੇ ਕਿਤਾਬ ਦੇ ਵਰਕੇ ਨੂੰ ਸਿੱਧਾ ਕਰਕੇ ਕੋਈ ਅੱਜ ਵੀ ਪੜ੍ਹ ਰਿਹਾ ਹੈ।ਜੋ ਸੜਕਾਂ ਤੇ ਦੀਵਾਲੀ ਮਨਾਉਂਦਾ ਹੈ ।ਉਹ ਜੋ ਕਹਿੰਦਾ ਹੈ ਲੈ ਕੇ ਮੁੜਾਂਗੇ ਅਸੀਂ ਆਪਣੇ ਹੱਕ ਦਿੱਲੀਏ,ਤਾਂ ਲੱਗਦਾ ਹੈ ਇਹ ਤਾਂ ਉਹੀ ਆਵਾਜ਼ ਹੈ ਜੋ ਕਹਿੰਦੀ ਹੈ ਕਿ ਬੋਲਿ਼ਆਂ ਕੰਨਾਂ ਨੂੰ ਸੁਣਾਉਣ ਲਈ ਧਮਾਕੇ ਦੀ ਜਰੂਰਤ ਹੁੰਦੀ ਹੈ।ਇਹ ਤਾਂ ਵਿਦਰੋਹੀ ਦੀ ਆਵਾਜ ਹੈ,ਇਹ ਤਾਂ ਮਾਨਸਾ ਜਿਲ੍ਹੇ ਦੇ ਕੋਟਰਾਏ ਸਿੰਘ ਵਾਲਾ ਦਾ ਮਿੱਠਾ ਸਿੰਘ ਦੀ ਆਵਾਜ਼ ਹੈ ਜੋ ਪੰਝਤਰ ਸਾਲਾਂ ਦਾ ਹੋ ਕੇ ਵੀ ਵੰਗਾਰਦਾ ਹੈ।ਸੜਕਾਂ ਤੇ ਖੜਾ ਹੈ ਆਪਣੇ ਸੰਗੀਆਂ ਨੂੰ ਕਹਿੰਦਾ ਹੈ ਖੁਦਕੁਸੀ਼ ਕੋਈ ਹਲ ਨਹੀਂ ਹੈ।ਮੈਨੂੰ ਉਸ ਵਿੱਚੋਂ ਵੀ ਵਿਦਰੋਹੀ ਦੀਆਂ ਝਲਕਾਂ ਪੈਦੀਆਂ ਨੇ,..........ਇਹਨਾਂ ਵਿਦਰੋਹੀਆਂ ਤੇ ਲੋਕ ਕਲਾ ਮੰਚ (ਰਜਿ:)ਮੰਡੀ ਮੁੱਲਾਂਪੁਰ ਵੱਲੋਂ ਨਾਟਕ "ਵਿਦਰੋਹੀ" ਲੇਖਕ ਤੇ ਨਿਰਦੇਸ਼ਕ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾਂ ਹੇਠ ਦੀਵਾਨਾਂ,ਮੁੱਲਾਂਪੁਰ,ਜੀਰਾ,ਲਾਧੂਕਾ ਮੰਡੀ,ਸੰਗਰੂਰ,ਸ੍ਰੀ ਗੰਗਾ ਨਗਰ ਆਦਿ ਥਾਂਵਾਂ ਤੇ ਖੇਡਿਆ ਗਿਆ।ਲੋਕ ਕਲਾ ਮੰਚ ਦੇ ਅਦਾਕਾਰ ਕਮਲਜੀਤ ਮੋਹੀ,ਦੀਪਕ ਰਾਏ,ਅਨਿਲ ਸੇਠੀ,ਅਭਿਨੈ ਬਾਂਸਲ,ਜੁਝਾਰ ਸਿੰਘ,ਗੁਰਿੰਦਰ ਸਿੰਘ ਗੁਰੀ,ਪਰਦੀਪ ਕੌਰ ,ਬਲਜੀਤ ਕੌਰ,ਅੰਜੂ ਚੌਧਰੀ,ਰਣਧੀਰ ਸਿੰਘ,ਰਾਜਿੰਦਰ ਕੌਰ ਆਦਿ ਨੇ ਹਿੱਸਾ ਲਿਆ ਹੈ।ਧੰਨਵਾਦ