04/03/2023
ਬਾਦਲ ਬਾਦਲ ਬਾਦਲ,,ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦਾ ਇਹ ਵੇਲਾ ਵਿਹਾ ਚੁੱਕਾ ਬਾਦਲ ਟੋਲਾ ਕੁਝ ਵੀ ਵਿਗਾੜਨ ਜੋਗਾ ਨਹੀ।
ਲਾਹਨਤਾ ਪਾਉਣੀਆਂ ਸ਼ੁਰੂ ਕਰੋ,,,
ਗੁਰੂ ਗ੍ਰੰਥ ਸਾਹਿਬ ਦਾ ਆਸਰਾ ਕਿਉ ਲਿਆ, ਇਸ ਗਲ ਦੀ ਝੂਠੀ ਪੜਤਾਲ ਕਰਨ ਵਾਸਤੇ ਇਸ ਗਲ ਉਪਰ ਬਾਦਲ ਦਲ ਨੇ ਆਪਣੇ ਬਣਾਏ ਬਾਦਲ ਦਲ ਦੇ ਕਾਰਜਕਾਰੀ ਹਰਪ੍ਰੀਤ ਸਿੰਘ ਜਥੇਦਾਰ ਤੋ ਕਮੇਟੀ ਬਣਵਾਈ ਤੇ ਉਸ ਦਾ ਕੋਆਰਡੀਨੇਟ ਬਾਦਲ ਦਲ ਨੇ ਹੁਣੇ ਹੁਣੇ ਆਪਣੇ ਬਣਾਏ ਸਾਬਕਾ ਝੋਲੀ ਚੁੱਕ ਜਰਨਲ ਸਕੱਤਰ ਨੂੰ ਹੀ ਬਣਾਇਆ ਅਤੇ ਆਪਣੇ ਬਣਾਏ ਸਾਰੇ ਟੋਲੇ ਕੋਲੋ ਇਕ ਆਪਣਾ ਤਿਆਰ ਕੀਤਾ ਨੋਟ ਨੂੰ ਆਪਣੇ ਬਣਾਏ ਪੰਜ ਗ੍ਰੰਥੀਆਂ ਕੋਲੋ ਪੜਾਉਣ ਲਈ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਦੁਰਵਰਤੋ ਦੀ ਤਿਆਰੀ ਕੀਤੀ ਜਾਵੇਗੀ।
ਜਿਵੇਂ ਰਾਮ ਰਹੀਮ ਦੀ ਮਾਫ਼ੀ ਰੱਦ ਕਰਵਾਈ ਸੀ। ਪੰਜ ਗ੍ਰੰਥੀਆਂ ਨੂੰ ਚੰਡੀਗੜ ਬੁਲਾ ਕੇ,,,ਇਸ ਗਲ ਦਾ ਭਾਂਡਾ ਰਹਿ ਚੁੱਕੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਦੁਨੀਆ ਛਡਣ ਤੋਂ ਪਹਿਲਾ ਹੀ ਭਨਿਆ ਸੀ। ਜਿਸ ਕੋਲੋ 92 ਲੱਖ ਦੇ ਇਸ਼ਤਿਹਾਰ ਇਸ ਗਲ ਲਈ ਛਪਵਾਏ ਸਾਰੀਆਂ ਅਖ਼ਬਾਰਾਂ ਅੰਦਰ ਕੀ ਮਾਫੀ ਠੀਕ ਦਿੱਤੀ ਗਈ।
ਸਿੱਖ ਸੰਗਤਾਂ ਨੇ ਇਹ ਗਲ ਅਪ੍ਰਵਾਨ ਕਰ ਦਿੱਤੀ। ਅਖੀਰ ਬਾਦਲਾ ਨੂੰ ਉਹ ਨਕਲ਼ੀ ਬਣਾਈ ਤੇ ਦਿੱਤੀ ਰਾਮ ਰਹੀਮ ਮਾਫੀ ਉਹਨਾਂ ਪੰਜ ਗ੍ਰੰਥੀਆਂ ਕੋਲੋ ਹੀ ਵਾਪਸ ਲੈਣੀ ਪਈ। ਮਤਲਬ ਥੁੱਕ ਕੇ ਚੱਟਣਾ ਪਿਆ।
ਹਾਲ ਹੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਕੇ ਖਾਲਸਾ ਵਹੀਰ ਲਿਜਾਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਥਾਣੇ ਚ ਪਾਠ ਕਰਨ ਅਰਦਾਸ ਕਰਨ ਅਤੇ ਇਕ ਸਿੱਖ ਉਪਰ ਝੂਠੀ ਐੱਫ ਆਈ ਆਰ ਵਾਪਸ ਕਰਨ ਉਸ ਨੂੰ ਜੇਲ ਵਿਚੋਂ ਛਡਵਾਉਣ ਮਾਮਲੇ ਨੂੰ ਬੇਲੋੜਾ ਬੇਅਦਬੀ ਮੁੱਦਾ ਬਣਾ ਕੇ ਨਵੇਂ ਨਵੇਂ ਬਣੇ ਬਣਾਏ ਐਵੇਂ ਮੁੱਚੀ ਅਕਾਲੀ ਜਥੇਦਾਰ ਨੂੰ ਕੋਆਰਡੀਨੇਟਰ ਬਣਾ ਕੇ ਉਸ ਨੂੰ ਬਲੀ ਦਾ ਬਕਰਾ ਬਣਾਇਆ ਗਿਆ ਹੈ। ਇਹ ਇੱਕ ਨਕਾਮ ਕੀਤਾ ਕਰਾਇਆ ਬਾਦਲ ਦਲ ਦਾ ਉਪਰਾਲਾ ਹੈ। ਜਿਸ ਦੀਆਂ ਲਾਹਨਤਾ ਸਾਰੇ ਸਿੱਖ ਜਗਤ ਵਲੋ ਮਿਲਦੀਆਂ ਪਈਆਂ ਹਨ। ਇਸ ਮਾਮਲੇ ਚ ਹਕੂਮਤ ਦਾ ਸੰਦ ਬਣ ਕੇ ਬਾਦਲ ਦਲ ਆਪਣੀ ਸਿੱਖ ਵਿਰੋਧੀ ਭੂਮਿਕਾ ਨਿਭਾ ਰਿਹਾ ਹੈ।
ਇਸ ਲਈ ਸਾਰੇ ਸਿੱਖ ਪੰਥ ਨੂੰ ਇਹਨਾ ਦੇ ਘਟੀਆ ਰੋਲ ਲਈ ਢੇਰ ਸਾਰੀਆਂ ਲਾਹਨਤਾ ਪਾਉਣੀਆਂ ਚਾਹੀਦੀਆਂ ਹਨ। ਸਵਾਲ ਇਹ ਹੈ ਕਿ ਸ਼ਬਦ ਗੁਰੂ ਨੂੰ ਦੇਹ ਦੇ ਰੂਪ ਵਿਚ ਸਮਝਣਾ ਅਤੇ ਪ੍ਰਚਾਰ ਕਰਨਾ ਬੇਹਦ ਗੈਰ ਸਿਧਾਂਤਕ ਗਲ ਹੈ। ਗੁਰੂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਅਤੇ ਬਿਨਾ ਪ੍ਰਕਾਸ਼ ਕੀਤੇ ਪੜ ਲੈਣਾ ਨੂੰ ਦੋ ਵੱਖ ਵੱਖ ਰੂਪ ਬਣਾ ਕੇ ਪੇਸ਼ ਕੀਤਾ ਜਾਣ ਲਗ ਪਿਆ ਹੈ। ਸ਼ਮਸ਼ਾਨ ਘਾਟ ਅੰਦਰ ਗੁਰਬਾਣੀ ਗੁਟਕਾ ਸਾਹਿਬ ਤੋਂ ਆਮ ਤੌਰ ਤੇ ਗ੍ਰੰਥੀ ਰਾਗੀ ਸਿੰਘ ਪੜ ਲੈਂਦੇ ਹਨ। ਕੀ ਉਹ ਗੁਰਬਾਣੀ ਦਾ ਅੰਗ ਨਹੀ ਹੁੰਦਾ।
ਸੋ ਸਿੱਖ ਹਰ ਦੂਖ ਸੁਖ ਵੇਲੇ ਪੰਥਕ ਕਾਰਜ ਲਈ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਂਦਾ ਹੈ। ਉਹ ਅਗਵਾਈ ਸ਼ਬਦ ਗੁਰੂ ਦੇ ਰੂਪ ਵਿਚ ਲਵੇ ਜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ,
ਸੋ
ਸਿੱਖ ਪੰਥ ਨੂੰ ਇਕ ਮੁੱਠ ਹੋ ਕੇ ਸਿੱਖ ਨੌਜਵਾਨੀ ਨੂੰ ਨਸ਼ੇ ਤੋ ਬਚਾਉਣ ਲਈ ਅਤੇ ਅੰਮ੍ਰਿਤ ਸੰਚਾਰ ਲਈ ਭਾਈ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਨਾਲ ਖੜੇ ਹੋਣਾ ਚਾਹੀਦਾ ਹੈ। ਸਿਆਸੀ ਪਾਰਟੀਆਂ ਬਾਦਲ ਦਲ, ਭਾਜਪਾ, ਕਾਂਗਰਸ ਅਤੇ ਆਮ ਪਾਰਟੀ ਹਕੂਮਤ ਦੇ ਝੋਲੀ ਚੁੱਕ ਬਣ ਗਈਆਂ ਹਨ। ਇਹਨਾ ਸਾਰਿਆ ਦਾ ਕੂੜ ਪ੍ਰਚਾਰ ਸਿੱਖ ਤੇ ਪੰਜਾਬ ਵਿਰੋਧੀ ਹੈ। ਇਹ ਪਾਰਟੀਆਂ ਸਿੱਖੀ ਤੇ ਪੰਜਾਬ ਦਾ ਨੁਕਸਾਨ ਕਰਨ ਲਈ ਹਕੂਮਤ ਦੇ ਟੂਲ ਬਣ ਕੇ ਵਿਚਰ ਰਹੀਆ ਹਨ।
ਸੋ ਸਾਨੂੰ ਸਭ ਨੂੰ ਸੁਚੇਤ ਹੋਣ ਦੀ ਲੋੜ ਹੈ। ਆਹ ਗੁਰੂ ਗ੍ਰੰਥ ਸਹਿਬ ਤੋਂ ਓਟ ਆਸਰਾ ਲੈਣ ਦੇ ਵਿਰੋਧ ਲਈ ਬਣਾਏ ,ਬਣਾਏ ਟੋਲੇ ਦੀ ਸੋਚ ਨੂੰ ਸਮਝਣਾ ਪੈਣਾ ਹੈ। ਸਰਕਾਰ ਦੀ ਸਿੱਖ ਵਿਰੋਧੀ ਸਾਜਸ਼ ਨੂੰ ਧਿਆਨ ਨਾਲ ਵੇਖਣਾ ਸੁਣਨਾ ਤੇ ਸਮਝਣਾ ਚਾਹੀਦਾ ਹੈ।
,,,,,,, ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਚੀਫ਼ ਐਡੀਟਰ ਸ੍ਰੋਮਣੀ ਗੁਰਮਤਿ ਚੇਤਨਾ