Punjab 10 News TV

Punjab 10 News TV Punjab10 News Tv is Punjab's best Hindi, Punjabi & English News Channel. Punjab10 News Tv channel co

15/04/2021
15/04/2021

ਹਰੀ ਸਿੰਘ ਖਾਈ ਦੇ ਚਾਚਾ ਜੀ ਭੁਪਿੰਦਰ ਸਿੰਘ ਦੇ ਸਰਧਾਜਲੀ ਸਮਰੋਹ ਦੀਆਂ ਲਾਇਵ ਤਸਵੀਰਾਂ

15/04/2021

ਹਰੀ ਸਿੰਘ ਖਾਈ ਪਰਧਾਨ ਜਾਟ ਮਹਾ ਸਭਾ ਮੋਗਾ ਦੇ ਚਾਚਾ ਭੁਪਿੰਦਰ ਸਿੰਘ ਖਾਈ ਦੇ ਸਰਧਾਜਲੀ ਸਮਰੋਹ ਦੀਆਂ ਲਾਇਵ ਤਸਵੀਰਾਂ
ਸਪੌਸਰ ਬਾਏ ਸੁੱਖ ਰੰਧਾਵਾ ਲੱਖਾ ਰੰਧਾਵਾ ਘੋਲੀਆ ਵਾਸੀ ਕਨੇਡਾ

14/04/2021

ਪੰਜਾਬ ਦੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨ : ਡਾ ਬਲਦੇਵ ਸਿੰਘ ਪੰਜਾਬ ਐਗਰੀ ਕਲਚਰ ਯੂਨੀਵਰਸਿਟੀ #ਫਿਕਰਮੰਦ #ਪੇੰਡੂ

https://youtu.be/maUbD6SUJJ4 ਪੰਜਾਬ ਦੇ ਕਿਸਾਨ ,ਝੋਨੇ ਦੀ ਸਿਧੀ ਬਿਜਾਈ ਬਾਰੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਾ ਬਲਦੇਵ ਸਿੰਘ ਨੇ ਦਿੱਤੀ...
14/04/2021

https://youtu.be/maUbD6SUJJ4 ਪੰਜਾਬ ਦੇ ਕਿਸਾਨ ,ਝੋਨੇ ਦੀ ਸਿਧੀ ਬਿਜਾਈ ਬਾਰੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਾ ਬਲਦੇਵ ਸਿੰਘ ਨੇ ਦਿੱਤੀ ਵਿਸ਼ੇਸ਼ ਜਾਣਕਾਰੀ #ਫਿਕਰਮੰਦ #ਪੇੰਡੂ #ਕਿਸਾਨ

ਭਾਰਤ ਰਤਨ ਸੰਵਿਧਾਨ ਨਿਰਮਾਤਾ ਡਾ ਭੀਮ ਰਾਊ ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ
14/04/2021

ਭਾਰਤ ਰਤਨ ਸੰਵਿਧਾਨ ਨਿਰਮਾਤਾ ਡਾ ਭੀਮ ਰਾਊ ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ

https://youtu.be/6hCacEMnSYc ਹਰੀ ਸਿੰਘ ਖਾਈ ਨੂੰ ਸਦਮਾ ਚਾਚਾ ਭੁਪਿੰਦਰ ਸਿੰਘ ਦੀ ਅੰਤਿਮ ਅਰਦਾਸ 15 ਅਪਰੈਲ ਨੂੰ ਗੁਰਦੁਆਰਾ  ਦੁੱਖ ਨਿਵਾਰਨ ਸ...
13/04/2021

https://youtu.be/6hCacEMnSYc ਹਰੀ ਸਿੰਘ ਖਾਈ ਨੂੰ ਸਦਮਾ
ਚਾਚਾ ਭੁਪਿੰਦਰ ਸਿੰਘ ਦੀ ਅੰਤਿਮ ਅਰਦਾਸ 15 ਅਪਰੈਲ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨਿਹਾਲ ਸਿੰਘ ਵਾਲਾ ਵਿੱਚ

ਰਾਜਨੀਤਕ ਧਾਰਮਿਕ ਸਖਸ਼ੀਅਤਾ ਨੇ ਹਰੀ ਸਿੰਘ ਖਾਈ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ਅਣਪਛਾਤੇ ਗੁੰਡਿਆਂ ਵੱਲੋਂ ਕਿਸਾਨ ਧਰਨੇ 'ਚ ਸੇਵਾਵਾਂ ਦੇ ਰਹੇ ਸਾਬਕਾ ਡੀ ਆਈ ਜੀ 'ਤੇ ਜਾਨਲੇਵਾ ਹਮਲਾਪਰਮੇਸ਼ਰ ਸਿੰਘ ਬੇਰਕਲਾਂਲੁਧਿਆਣਾ, 11 ਅਪ੍ਰੈਲ:...
13/04/2021

ਅਣਪਛਾਤੇ ਗੁੰਡਿਆਂ ਵੱਲੋਂ ਕਿਸਾਨ ਧਰਨੇ 'ਚ ਸੇਵਾਵਾਂ ਦੇ ਰਹੇ ਸਾਬਕਾ ਡੀ ਆਈ ਜੀ 'ਤੇ ਜਾਨਲੇਵਾ ਹਮਲਾ
ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 11 ਅਪ੍ਰੈਲ: ਸਿੰਘੂ ਬਾਰਡਰ ਅਤੇ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ਉਪਰ ਪਿਛਲੇ ਸਾਢੇ ਤਿੰਨ ਮਹੀਨੇ ਤੋਂ ਧਰਨਾ ਲਾ ਕੇ ਬੈਠੇ ਕਿਸਾਨਾਂ ਲਈ ਵੱਖ ਵੱਖ ਸੇਵਾਵਾਂ ਦੇ ਰਹੇ ਸਾਬਕਾ ਡੀ ਆਈ ਜੀ ਅਮਨਜੋਤ ਸਿੰਘ ਸਿੱਧੂ 'ਤੇ ਅਣਪਛਾਤੇ ਗੁੰਡਿਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਹੈ।
ਲੁਧਿਆਣਾ ਵਸਦੇ ਸੇਵਾ ਮੁਕਤ ਕਰਨਲ ਦਲਵਿੰਦਰ ਸਿੰਘ ਗਰੇਵਾਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮਹਾਂਰਾਸ਼ਟਰ ਪੁਲਿਸ ਤੋਂ ਬਤੌਰ ਡੀ ਆਈ ਜੀ ਸੇਵਾ ਮੁਕਤ ਹੋਏ ਅਮਨਜੋਤ ਸਿੰਘ ਸਿੱਧੂ ਪਿਛਲੇ ਕਈ ਮਹੀਨੇ ਤੋਂ ਕੌਮਾਂਤਰੀ ਸੰਸਥਾ ਸਿੱਖ ਏਡ ਦੇ ਵਲੰਟੀਅਰ ਵਜੋਂ ਦਿੱਲੀ ਦੀਆਂ ਵੱਖੋ-ਵੱਖ ਸਰਹੱਦਾਂ ਉਪਰ ਕਿਸਾਨਾਂ ਲਈ ਸੇਵਾਵਾਂ ਦੇ ਰਹੇ ਹਨ। ਪਿਛਲੇ ਹਫਤੇ ਹੀ ਉਨ੍ਹਾਂ ਨੂੰ ਜਥੇਬੰਦੀ ਵੱਲੋਂ ਦਿੱਲੀ-ਰਾਜਸਥਾਨ ਸਰਹੱਦ ਉਪਰ ਸ਼ਾਹਜਹਾਂਪੁਰ ਵਿਖੇ ਲੱਗੇ ਹੋਏ ਕਿਸਾਨ ਧਰਨੇ ਵਿਚ ਸੇਵਾਵਾਂ ਦੇਣ ਲਈ ਭੇਜਿਆ ਗਿਆ ਸੀ। ਕਰਨਲ ਗਰੇਵਾਲ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਜਦੋਂ ਸ: ਸਿੱਧੂ ਕੁੱਝ ਸਮਾਨ ਲੈਣ ਖਾਤਰ ਆਪਣੀ ਗੱਡੀ ਉਤੇ ਸ਼ਾਹਜਹਾਂਪੁਰ ਤੋਂ ਰੇਵਾੜੀ ਵੱਲ ਜਾ ਰਹੇ ਸਨ ਤਾਂ ਅਣਪਛਾਤੇ ਹਮਲਾਵਰਾਂ ਵੱਲੋਂ ਉਨ੍ਹਾਂ ਦੀ ਗੱਡੀ ਘੇਰ ਕੇ ਲਾਠੀਆਂ ਅਤੇ ਲੋਹੇ ਦੀਆਂ ਰਾਡਾਂ ਨਾਲ਼ ਉਨ੍ਹਾਂ ਉਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਨੇ ਸ: ਸਿੱਧੂ ਨੂੰ ਜਾਨੋ ਮਾਰਨ ਦੇ ਇਰਾਦੇ ਨਾਲ਼ ਉਨ੍ਹਾਂ ਦੇ ਸਿਰ ਵਿਚ ਸੱਟਾਂ ਮਾਰੀਆਂ ਜਿਸ ਨਾਲ਼ ਉਹ ਗੰਭੀਰ ਜ਼ਖਮੀ ਹੋ ਗਏ। ਹਮਲਾਵਰ ਸ: ਸਿੱਧੂ ਨੁੰ ਮਰਿਆ ਹੋਇਆ ਸਮਝ ਕੇ ਘਟਨਾ ਸਥਾਨ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਗੰਭੀਰ ਜ਼ਖਮੀ ਹਾਲਤ ਵਿਚ ਕਿਸੇ ਰਾਹਗੀਰ ਵੱਲੋਂ ਸ: ਸਿੱਧੂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਹੈ। ਸਿਰ ਵਿਚ ਸੱਟਾਂ ਏਨੀਆਂ ਗੰਭੀਰ ਸਨ ਕਿ ਦੋ ਦਿਨ ਤੱਕ ਸ: ਸਿੱਧੂ ਨੂੰ ਅੱਖਾਂ ਤੋਂ ਵਿਖਾਈ ਦੇਣਾ ਵੀ ਬੰਦ ਹੋ ਗਿਆ ਸੀ ਪਰ ਹੁਣ ਤੀਜੇ ਦਿਨ ਉਨ੍ਹਾਂ ਦੀ ਹਾਲਤ ਵਿਚ ਕੁੱਝ ਸੁਧਾਰ ਨਜ਼ਰ ਆਇਆ ਹੈ।
ਕਰਨਲ ਗਰੇਵਾਲ ਨੇ ਦੱਸਿਆ ਕਿ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰਾਂ ਦੀ ਸਲਾਹ ਉਤੇ ਸ: ਸਿੱਧੂ ਦੀ ਦਿੱਲੀ ਦੇ ਏਮਜ਼ ਤੋਂ ਵੀ ਜਾਂਚ ਪੜਤਾਲ ਕਰਵਾਈ ਗਈ ਹੈ। ਇਸ ਬਾਰੇ ਰਾਜਸਥਾਨ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਸ: ਸਿੱਧੂ ਦੇ ਬਿਆਨ ਦੇਣ ਦੇ ਕਾਬਲ ਨਾ ਹੋਣ ਕਾਰਨ ਹਾਲੇ ਤੱਕ ਪੁਲਿਸ ਰਿਪੋਰਟ ਦਰਜ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸ: ਸਿੱਧੂ ਦੇ ਦੱਸੇ ਮੁਤਾਬਕ ਅਣਪਛਾਤੇ ਹਮਲਾਵਰਾਂ ਦੀ ਕਾਰ ਦੀ ਪਛਾਣ ਕਰ ਲਈ ਗਈ ਹੈ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।

ਨੋਟ: ਨਾਲ਼ ਨੱਥੀ ਤਸਵੀਰ ਜਾਣਕਾਰੀ ਦੇਣ ਵਾਲ਼ੇ ਕਰਨਲ ਦਲਵਿੰਦਰ ਸਿੰਘ ਗਰੇਵਾਲ ਦੀ ਹੈ

ਲੁਧਿਆਣਾ 12 ( ਪਰਗਟ ਸਿੰਘ ਰਾਜਿਆਣਾ )ਅੱਠ ਮਜ਼ਦੂਰ ਜਥੇਬੰਦੀਆਂ ਵੱਲੋਂ ਖੱਟਰ ਸਰਕਾਰ ਦੁਆਰਾ ਅੰਬੇਡਕਰ ਜੈਅੰਤੀ ਮਨਾਉਣ ਦੇ ਬਹਾਨੇ ਮਜ਼ਦੂਰਾਂ ਕਿਸਾਨ...
12/04/2021

ਲੁਧਿਆਣਾ 12 ( ਪਰਗਟ ਸਿੰਘ ਰਾਜਿਆਣਾ )ਅੱਠ ਮਜ਼ਦੂਰ ਜਥੇਬੰਦੀਆਂ ਵੱਲੋਂ ਖੱਟਰ ਸਰਕਾਰ ਦੁਆਰਾ ਅੰਬੇਡਕਰ ਜੈਅੰਤੀ ਮਨਾਉਣ ਦੇ ਬਹਾਨੇ ਮਜ਼ਦੂਰਾਂ ਕਿਸਾਨਾਂ ਚ ਪਾਟਕਪਾਊ ਕਦਮਾਂ ਦੀ ਨਿੰਦਾ
* ਮਜ਼ਦੂਰਾਂ ਨੂੰ ਭਾਜਪਾ ਦੇ ਸਮਾਗਮਾਂ ਦੇ ਬਾਈਕਾਟ ਤੇ ਵਿਰੋਧ ਦੀ ਅਪੀਲ
ਲੁਧਿਆਣਾ 11ਅਪ੍ਰੈਲ ---(ਪਰਗਟ ਸਿੰਘ ਰਾਜਿਆਣਾ ) ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ 14 ਅਪ੍ਰੈਲ ਨੂੰ ਸੂਬੇ ਭਰ 'ਚ ਅਬੰਡੇਕਰ ਜੈਅੰਤੀ ਮਨਾਉਣ ਦੇ ਨਾਂ ਹੇਠ ਕਿਸਾਨਾਂ ਤੇ ਮਜ਼ਦੂਰਾਂ/ਦਲਿਤਾਂ 'ਚ ਟਕਰਾਅ ਕਰਾਉਣ ਰਾਹੀਂ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਨੂੰ ਢਾਹ ਲਾਉਣ ਵਾਲੇ ਪੈਂਤੜੇ ਦੀ ਨਿਖੇਧੀ ਕਰਦਿਆਂ ਪੰਜਾਬ ਦੀਆਂ ਅੱਠ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਸਮੂਹ ਮਜ਼ਦੂਰਾਂ ਤੇ ਦਲਿਤ ਭਾਈਚਾਰੇ ਨੂੰ ਭਾਜਪਾਈ ਹਾਕਮਾਂ ਦੇ ਖੋਟੇ ਮਨਸੂਬਿਆਂ ਨੂੰ ਪਛਾੜਨ ਲੲੀ ਇਹਨਾਂ ਸਰਕਾਰੀ ਸਮਾਗਮਾਂ ਦੇ ਬਾਈਕਾਟ ਦੀ ਅਪੀਲ ਕੀਤੀ ਹੈ। ਅੱਠ ਮਜ਼ਦੂਰ ਜਥੇਬੰਦੀਆਂ 'ਤੇ ਅਧਾਰਿਤ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਤਰਫੋਂ ਬਿਆਨ ਜਾਰੀ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਇਹ ਅਪੀਲ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਪੀਟਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਬਬਲੀ ਬੁਢਲਾਡਾ, ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਰਾਮ ਸਿੰਘ ਨੂਰਪੁਰੀ, ਖੇਤ ਮਜ਼ਦੂਰ ਸਭਾ ਪੰਜਾਬ ਦੇ ਜਨਰਲ ਸਕੱਤਰ ਗੁਲਜ਼ਾਰ ਗੌਰੀਆ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਹਰਵਿੰਦਰ ਸਿੰਘ ਸੇਮਾ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੰਜੀਵ ਮਿੰਟੂ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ ਹੈ।
ਮਜ਼ਦੂਰ ਆਗੂਆਂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਅਤੇ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਦੀ ਭਾਜਪਾ ਸਰਕਾਰ ਡਾਕਟਰ ਭੀਮ ਰਾਓ ਅੰਬੇਡਕਰ ਪ੍ਰਤੀ ਨਕਲੀ ਹੇਜ ਵਿਖਾ ਰਹੀ ਹੈ ਜਦੋਂ ਕਿ ਉਹ ਆਪਣੀ ਵਿਚਾਰਧਾਰਾ ਤੇ ਅਮਲਾਂ ਪੱਖੋਂ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਦਲਿਤ ਸਮਾਜ ਦੀ ਕੱਟੜ ਦੁਸ਼ਮਣ ਹੈ । ਉਹਨਾਂ ਕਿਹਾ ਕਿ ਸੰਨ 2014 ਤੋਂ ਇਸਦੇ ਕੇਂਦਰੀ ਸਤਾ 'ਚ ਆਉਣ ਤੋਂ ਬਾਅਦ ਦਲਿਤਾਂ ਉਤੇ ਜਾਤਪਾਤੀ ਹਿੰਸਾ 'ਚ ਤਿੱਖਾ ਵਾਧਾ ਹੋਇਆ ਜਿਸਦੀ ਪੁਸ਼ਟੀ ਨੈਸ਼ਨਲ ਕਰਾਇਮ ਬਿਊਰੋ ਵੱਲੋਂ ਕਰਦਿਆਂ 2015 ਦੇ ਮੁਕਾਬਲੇ 2019 'ਚ ਦਲਿਤਾਂ 'ਤੇ ਜ਼ਬਰ ਦੀਆਂ ਘਟਨਾਵਾਂ 'ਚ 19 ਫੀਸਦੀ ਵਾਧਾ ਦਰਜ਼ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਮਜ਼ਦੂਰ, ਕਿਸਾਨ ਤੇ ਦੇਸ਼ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਤੇ ਲੋਕਾਂ ਵਿੱਚ ਭਾਰੀ ਰੋਹ ਕਾਰਨ ਖੱਟਰ ਸਰਕਾਰ ਜਨਤਕ ਸਮਾਗਮ ਕਰਨ ਲਈ ਤਰਸ ਰਹੀ ਹੈ ਅਤੇ ਹੁਣ ਅੰਬੇਡਕਰ ਜੈਅੰਤੀ ਦੇ ਬਹਾਨੇ ਉਹ ਇੱਕ ਤੀਰ ਨਾਲ ਕਈ ਸ਼ਿਕਾਰ ਕਰਨਾ ਚਾਹੁੰਦੀ ਹੈ। ਉਹਨਾਂ ਆਖਿਆ ਕਿ ਖੱਟਰ ਸਰਕਾਰ ਅੰਬੇਡਕਰ ਜੈਅੰਤੀ ਦੇ ਨਾਂ ਹੇਠ ਇੱਕ ਹੱਥ ਦਲਿਤ ਭਾਈਚਾਰੇ ਨੂੰ ਪਤਿਆਉਣਾ ਚਾਹੁੰਦੀ ਹੈ ਅਤੇ ਦੂਜੇ ਹੱਥ ਭਾਜਪਾ ਸਰਕਾਰ ਦਾ ਹੱਕੀ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਦਲਿਤ ਤੇ ਅੰਬੇਡਕਰ ਵਿਰੋਧੀ ਗਰਦਾਨਕੇ ਮਜ਼ਦੂਰਾਂ ਕਿਸਾਨਾਂ 'ਚ ਟਕਰਾਅ ਪੈਦਾ ਕਰਨ ਰਾਹੀਂ ਮਜ਼ਦੂਰਾਂ ਕਿਸਾਨਾਂ 'ਚ ਵੰਡੀਆਂ ਪਾਉਣਾ ਚਾਹੁੰਦੀ ਹੈ। ਉਹਨਾਂ ਆਖਿਆ ਕਿ ਖੱਟਰ ਸਰਕਾਰ ਇਹਨਾਂ ਸਮਾਗਮਾਂ ਦੇ ਬਹਾਨੇ ਆਪਣੀ ਖੁੱਸੀ ਹੋਈ ਸ਼ਾਖ਼ ਬਹਾਲ ਕਰਨਾ ਲੋਚਦੀ ਹੈ ਜਿਸਨੂੰ ਦਲਿਤ ਭਾਈਚਾਰਾ ਸਫ਼ਲ ਨਹੀਂ ਹੋਣ ਦੇਵੇਗਾ। ਮਜ਼ਦੂਰ ਆਗੂਆਂ ਨੇ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੀ ਮੋਦੀ ਤੇ ਖੱਟਰ ਸਰਕਾਰ ਵਲੋਂ ਦਲਿਤ ਭਾਈਚਾਰੇ ਉੱਤੇ ਢਾਹੇ ਜਾ ਰਹੇ ਜ਼ੁਲਮਾਂ ਨੂੰ ਚੇਤੇ ਰੱਖਣ । ਉਹਨਾਂ ਆਖਿਆ ਕਿ ਇਹ ਉਹੋ ਭਾਜਪਾ ਸਰਕਾਰ ਹੈ ਜਿਸਨੇ ਭੀਮਾਕੋਰੋਗਾਓ ਵਿਖੇ ਆਪਣੇ ਦਲਿਤ ਸੂਰਬੀਰਾਂ ਦੀ ਵਰੇਗੰਢ ਮਨਾਉਂਦੇ ਦਲਿਤਾਂ ਅਤੇ ਜਮਹੂਰੀ ਲੋਕਾਂ ਉੱਤੇ ਹਮਲੇ ਕਰਵਾਕੇ ਦਲਿਤ ਵਿਦਵਾਨ ਅਤੇ ਡਾਕਟਰ ਅੰਬੇਡਕਰ ਦੇ ਰਿਸ਼ਤੇਦਾਰ ਪ੍ਰੋਫੈਸਰ ਅਨੰਦ ਤੇਲਤੂੰਬੜੇ ਤੋਂ ਇਲਾਵਾ ਅਨੇਕਾਂ ਲੋਕ ਪੱਖੀ ਲੇਖਕਾਂ ਤੇ ਵਿਦਵਾਨਾਂ ਨੂੰ ਸਲਾਖਾਂ ਪਿੱਛੇ ਡੱਕ ਰੱਖਿਆ ਹੈ। ਉਹਨਾਂ ਕਿਹਾ ਕਿ ਹਾਥਰਸ 'ਚ ਦਲਿਤ ਲੜਕੀ ਦੀ ਜੀਭ ਕੱਟਣ ਅਤੇ ਸਮੂਹਿਕ ਬਲਾਤਕਾਰ ਕਰਕੇ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਬਚਾਉਣ ਲਈ ਸਮੁੱਚੇ ਪਿੰਡ ਨੂੰ ਪੁਲਿਸ ਛਾਉਣੀ 'ਚ ਬਦਲਕੇ ਮਿ੍ਤਕ ਲੜਕੀ ਦਾ ਅੱਧੀ ਰਾਤ ਸਸਕਾਰ ਕਰਨ ਵਰਗੀਆਂ ਅਣਮਨੁੱਖੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੀ ਭਾਜਪਾ ਹਕੂਮਤ ਭਲਾਂ ਦਲਿਤ ਹਿਤੈਸ਼ੀ ਕਿਵੇਂ ਹੋ ਸਕਦੀ ਹੈ? ਉਹਨਾਂ ਆਸ ਪ੍ਰਗਟਾਈ ਕਿ ਸਮੂਹ ਦਲਿਤ ਭਾਈਚਾਰਾ ਆਰ ਐਸ ਐਸ ਤੇ ਭਾਜਪਾ ਦੀ ਹਕੂਮਤ ਦੇ ਝਾਂਸੇ 'ਚ ਨਹੀਂ ਆਵੇਗਾ ਅਤੇ ਇਸਦੇ ਕਿਸਾਨਾਂ ਮਜ਼ਦੂਰਾਂ ਤੇ ਵੰਡੀਆਂ ਪਾਉਣ ਦੇ ਮਨਸੂਬਿਆਂ ਨੂੰ ਸਫ਼ਲ ਨਹੀਂ ਹੋਣ ਦੇਵੇਗਾ। ਉਹਨਾਂ ਮਜ਼ਦੂਰ ਤੇ ਦਲਿਤ ਭਾਈਚਾਰੇ ਨੂੰ ਸੱਦਾ ਕਿ ਉਹ ਖੇਤੀ ਕਾਨੂੰਨਾਂ ਦੇ ਮਜ਼ਦੂਰਾਂ ਉਤੇ ਪੈਣ ਵਾਲੇ ਮਾਰੂ ਅਸਰਾਂ ਅਤੇ ਭਾਜਪਾ ਦੇ ਦਲਿਤ ਤੇ ਲੋਕ ਵਿਰੋਧੀ ਕਿਰਦਾਰ ਨੂੰ ਸਮਝਦੇ ਹੋਏ ਖੱਟਰ ਸਰਕਾਰ ਦੇ ਸਰਕਾਰੀ ਸਮਾਗਮਾਂ ਦੇ ਬਾਈਕਾਟ ਤੇ ਵਿਰੋਧ ਲੲੀ ਅੱਗੇ ਆਉਣ।
ਜਾਰੀ ਕਰਤਾ ਲਛਮਣ ਸਿੰਘ ਸੇਵੇਵਾਲਾ 7696303025

11/04/2021

ਲੁਧਿਆਣਾ ਦੇ ਮਿਲਰਗੰਜ ਵਿੱਚ ਜਗਜੋਤ ਸਿੰਘ ਦੇ ਘਰ ਤੋਂ ਸਬਦ ਕੀਰਤਨ ਕਰਦੇ ਹੋਏ ਭਾਈ ਗੁਰਪਾਲ ਸਿੰਘ ਜੀ

10/04/2021

*......ਆਮ ਆਦਮੀ ਪਾਰਟੀ ਪੰਜਾਬ ਭਰ ਵਿੱਚ ਬਿਜਲੀ ਬਿੱਲ ਸਾੜ ਕੇ ਮਹਿੰਗੀ ਬਿਜਲੀ ਦਾ ਵਿਰੋਧ ਕਰੇਗੀ --ਅਮਨਦੀਪ ਸਿੰਘ ਮੋਹੀ*

*.....ਕਰੋਨਾ ਦੀਆਂ ਸਾਵਧਾਨੀਆਂ ਨੂੰ ਮੁੱਖ ਰੱਖਦੇ ਹੋਏ , 16000 ਤੋਂ ਵੱਧ ਛੋਟੀਆਂ ਜਨਸਭਾਵਾਂ ਕਰੇਗੀ ਆਮ ਆਦਮੀ ਪਾਰਟੀ -- ਸੁਰੇਸ਼ ਗੋਇਲ*

*ਲੁਧਿਆਣਾ, 10 ਅਪ੍ਰੈਲ 2021*

ਆਮ ਆਦਮੀ ਪਾਰਟੀ ਦੇ ਲੁਧਿਆਣਾ ਸ਼ਹਿਰ ਦੇ ਮੁੱਖ ਦਫਤਰ ਵਿੱਚ ਮਹਿੰਗੀ ਬਿਜਲੀ ਖਿਲਾਫ ਕੀਤੇ ਜਾ ਰਹੇ ਬਿਜਲੀ ਅੰਦੋਲਨ ਦੇ ਸੰਬੰਧ ਵਿੱਚ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ , ਜਿਸ ਨੂੰ ਸੰਬੋਧਨ ਕਰਦੇ ਹੋਏ ਸੂਬਾ ਸਹਾਇਕ ਸਕੱਤਰ ਅਮਨਦੀਪ ਸਿੰਘ ਮੋਹੀ ਨੇ ਕਿਹਾ ਕਿ ਪੰਜਾਬ ਵਿੱਚ ਜੋ ਲਗਾਤਰ ਮਹਿੰਗੀ ਬਿਜਲੀ ਪੰਜਾਬ ਵਾਸੀਆਂ ਨੂੰ ਦਿਤੀ ਜਾ ਰਹੀ ਹੈ ਉਸ ਖਿਲਾਫ ਜਨ ਅੰਦੋਲਨ ਖੜਾ ਕਰਨ ਲਈ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਹਰ ਪਿੰਡ ਹਰ ਮੁਹੱਲੇ ਵਿੱਚ ਛੋਟੀਆਂ ਛੋਟੀਆਂ ਜਨ ਸਭਾਵਾਂ ਕਰਕੇ ਹਰ ਪੰਜਾਬ ਵਾਸੀ ਨੂੰ ਜਾਗਰੂਕ ਕੀਤਾ ਜਾਵੇਗਾ |
ਓਹਨਾ ਨੇ ਕਿਹਾ ਕਿ ਇਸ ਦੋਰਾਨ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਬਿਜਲੀ ਦੇ ਬਿੱਲ ਵੀ ਸਾੜੇ ਜਾਣਗੇ ਤਾਂ ਕਿ ਲੋਕਾਂ ਦਾ ਮਹਿੰਗੀ ਬਿਜਲੀ ਖਿਲਾਫ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾ ਸਕੇ | ਇਸੇ ਲੜੀ ਦੇ ਤਹਿਤ ਲੁਧਿਆਣਾ ਸ਼ਹਿਰ ਦਾ ਹਰ ਵਲੰਟੀਅਰ ਹਰ ਮੁਹੱਲੇ ਵਿੱਚ ਨੁੱਕੜ ਮੀਟਿੰਗਾਂ ਕਰੇਗਾ , ਓਹਨਾ ਦੱਸਿਆ ਕਿ ਇਹ ਅਭਿਆਨ ਅਪ੍ਰੈਲ ਦੇ ਅਖੀਰ ਤੱਕ ਚੱਲੇਗਾ ਅਤੇ ਇਸ ਦੋਰਾਨ ਲੁਧਿਆਣਾ ਸ਼ਹਿਰ ਦਾ ਹਰ ਮੁਹੱਲਾ ਇਸ ਅਭਿਆਨ ਦਾ ਭਾਗੀਦਾਰ ਬਣੇਗਾ |
ਲੁਧਿਆਣਾ ਸਹਿਰੀ ਦੇ ਪ੍ਰਧਾਨ ਸੁਰੇਸ਼ ਗੋਇਲ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਕਰੋਨਾ ਦਾ ਸਹਾਰਾ ਲਾਏ ਰਹੀ ਹੈ ਅਤੇ ਸਿਹਤ ਸੇਵਾਵਾਂ ਦੇਣ ਦੀ ਜਗਾਹ ਤੇ ਫਿਰ ਤੋਂ ਪੰਜਾਬ ਨੂੰ ਪੂਰਨ ਤਾਲਾਬੰਦੀ ਤਰਫ ਲੈਕੇ ਜਾ ਰਹੀ ਹੈ | ਆਮ ਆਦਮੀ ਪਾਰਟੀ ਇਸ ਤਾਨਾਸ਼ਾਹੀ ਦੇ ਖ਼ਿਲਾਫ਼ ਲਗਾਤਾਰ ਆਵਾਜ਼ ਉਠਾਉਂਦੀ ਰਹੇਗੀ ਅਤੇ ਸਰਕਾਰ ਵਲੋ ਲਗਾਈਆ ਪਾਬੰਧੀਆ ਨੂੰ ਧਿਆਨ ਵIਚ ਰੱਖਦੇ ਹੋਏ ਅਤੇ ਕਰੋਨਾ ਦੀਆਂ ਸਾਵਧਾਨੀਆਂ ਵਰਤਦੇ ਹੋਏ ਹਰ ਮੁਹੱਲੇ ਵਿਚ ਨੁੱਕੜ ਮੀਟਿੰਗਾਂ ਕੀਤੀਆਂ ਜਾਣਗੀਆਂ|
ਇਸ ਦੋਰਾਨ ਓਹਨਾ ਨੇ ਕਿਹਾ ਕਿ ਸਰਕਾਰ ਵਲੋਂ ਲਗਾਏ ਜਾ ਰਹੇ ਪ੍ਰੇਪੈਡ ਮੀਟਰ ਦਾ ਵੀ ਆਮ ਆਦਮੀ ਪਾਰਟੀ ਵਲੋਂ ਵਿਰੋਧ ਕੀਤਾ ਜਾਵੇਗਾ ਅਤੇ ਆਮ ਲੋਕਾਂ ਨੂੰ ਸਰਕਾਰ ਵਲੋਂ ਕੀਤੀ ਜਾਣ ਵਾਲੀ ਲੁੱਟ ਬਾਰੇ ਸੁਚੇਤ ਕੀਤਾ ਜਾਵੇਗਾ | ਇਸ ਦੋਰਾਨ ਸੂਬਾ ਸਹਾਇਕ ਸਕੱਤਰ ਬੁੱਧੀਜੀਵੀ ਵਿੰਗ ਮਾਸਟਰ ਹਰੀ ਸਿੰਘ, ਕਿਸਾਨ ਵਿੰਗ ਗੁਰਜੀਤ ਸਿੰਘ ਗਿੱਲ ਅਤੇ ਜ਼ਿਲ੍ਹਾ ਸਕੱਤਰ ਸ਼ਰਨਪਾਲ ਸਿੰਘ ਮੱਕੜ ਨੇ ਵੀ ਸੰਬੋਧਨ ਕੀਤਾ |ਇਸ ਦੋਰਾਨ ਮੀਡੀਆ ਇੰਚਾਰਜ ਦੁਪਿੰਦਰ ਸਿੰਘ, ਸੋਸ਼ਲ ਮੀਡੀਆ ਇੰਚਾਰਜ ਗੋਬਿੰਦ ਕੁਮਾਰ , ਯੂਟ ਵਿੰਗ ਮੀਤ ਪ੍ਰਧਾਨ ਤਸ਼ੀਤ ਗੁਪਤਾ ਅਤੇ ਵਾਰਡ ਪ੍ਰਧਾਨ ਹਰਜੀਤ ਸਿੰਘ ਵੀ ਹਾਜਿਰ ਰਹੇ |

https://youtu.be/2eitk9ZfyF0 ਲੁਧਿਆਣਾ ਦੇ ਸਰਕੱਟ ਹਾਊਸ ਵਿੱਚ ਪੀ ਆਰ ਟੀ ਸੀ ਦੇ ਡਰਾਇਕੈਟਰ ਪਰਸੋਤਮ ਖਲੀਫਾ ਨੇ ਵਿਸ਼ੇਸ਼ ਗੱਲਬਾਤ ਵਿੱਚ ਸਰਕਾ...
10/04/2021

https://youtu.be/2eitk9ZfyF0 ਲੁਧਿਆਣਾ ਦੇ ਸਰਕੱਟ ਹਾਊਸ ਵਿੱਚ ਪੀ ਆਰ ਟੀ ਸੀ ਦੇ ਡਰਾਇਕੈਟਰ ਪਰਸੋਤਮ ਖਲੀਫਾ ਨੇ ਵਿਸ਼ੇਸ਼ ਗੱਲਬਾਤ ਵਿੱਚ ਸਰਕਾਰੀ ਬੱਸਾਂ ਵਿੱਚ ਬੀਬੀਆਂ ਨੂੰ ਫਰੀ ਸਫਰ ਕਰਨ ਕਰਕੇ ਕੀਤਾ ਕੈਪਟਨ ਸਰਕਾਰ ਦਾ ਧੰਨਵਾਦ #ਪੇੰਡੂ #ਫਿਕਰਮੰਦ https://youtu.be/2eitk9ZfyF0 ਇਹ ਪੂਰੀ ਖਬਰ ਦੇਖਣ ਲਈ ਪੰਜਾਬ 10 ਨਿਊਜ ਟੀਵੀ ਨੂੰ ਸਸਕਰਾਈਬ ਕਰੋ

06/04/2021

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋ ਦਾਣਾ ਮੰਡੀਆਂ 'ਚ ਭੀੜ ਨੂੰ ਘਟਾਉਣ ਲਈ 200 ਵਾਧੂ ਖਰੀਦ ਕੇਂਂਦਰ ਬਣਾਏ ਜਾਣਗੇ - ਡੀ.ਸੀ. ਵਰਿੰਦਰ ਕੁਮਾਰ ਸ਼ਰਮਾ
-ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਤਹਿਤ, ਵਾਧੂ ਖਰੀਦ ਕੇਂਦਰਾਂ ਦੀ ਕੀਤੀ ਜਾਵੇਗੀ ਵਰਤੋਂ
-ਫੂਡ ਸਪਲਾਈ ਵਿਭਾਗ ਦੀ ਟੀਮ ਵੱਲੋਂ ਮੁੱਲਾਂਪੁਰ ਅਨਾਜ ਮੰਡੀ 'ਚ ਪ੍ਰਬੰਧਾਂ ਦਾ ਲਿਆ ਜਾਇਜ਼ਾ

ਲੁਧਿਆਣਾ, 06 ਅਪ੍ਰੈਲ (ਪਰਗਟ ਸਿੰਘ ਰਾਜਿਆਣਾ ) - ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਕਣਕ ਦੀ ਨਿਰਵਿਘਨ ਖਰੀਦ ਲਈ ਅਨਾਜ ਮੰਡੀਆਂ ਵਿਚ ਭੀੜ ਨੂੰ ਰੋਕਣ ਦੇ ਇਕ ਹੋਰ ਵੱਡੇ ਫੈਸਲੇ ਤਹਿਤ ਪ੍ਰਸ਼ਾਸਨ ਨੇ ਮੌਜੂਦਾ 108 ਮੰਡੀਆਂ ਦੇ ਨਾਲ ਵਾਧੂ ਖਰੀਦ ਕੇਂਦਰ ਬਣਾ ਕੇ ਜ਼ਿਲ੍ਹੇ ਵਿਚ ਖਰੀਦ ਕੇਂਦਰਾਂ ਵਿਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਫੈਸਲਾ ਅਨਾਜ ਮੰਡੀਆਂ ਵਿੱਚ ਖਰੀਦ ਕਾਰਜਾਂ ਦੌਰਾਨ ਸਮਾਜਿਕ ਦੂਰੀ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਮਿੱਲਾਂ ਵਿੱਚ ਅਸਥਾਈ ਯਾਰਡ ਦੀ ਵਰਤੋਂ ਕਰਕੇ ਲਗਭਗ 200 ਵਾਧੂ ਖਰੀਦ ਕੇਂਦਰ ਬਣਾਏ ਜਾਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੁੱਖ ਅਨਾਜ ਮੰਡੀਆਂ ਵਿੱਚ ਜਿਆਦਾ ਭੀੜ ਨਾ ਬਣੇ। ਉਨ੍ਹਾਂ ਕਿਹਾ ਕਿ ਸਾਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਪਵੇਗੀ ਜਿਸ ਲਈ ਇਨ੍ਹਾਂ ਵਾਧੂ ਖਰੀਦ ਕੇਂਦਰਾਂ ਦੀ ਖਰੀਦ ਲਈ ਵਰਤੋਂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਇਹ ਦ੍ਰਿੜ ਵਚਨਬੱਧਤਾ ਹੈ ਕਿ ਮੰਡੀਆਂ ਨੂੰ ਕੋਵਿਡ ਮੁਕਤ ਰੱਖਦਿਆਂ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਣਕ ਦੀ ਖਰੀਦ 10 ਅਪ੍ਰੈਲ, 2021 ਤੋਂ ਸ਼ੁਰੂ ਹੋਵੇਗੀ ਅਤੇ 31 ਮਈ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਅਨਾਜ ਮੰਡੀਆਂ ਵਿੱਚ ਲਗਭਗ 9 ਲੱਖ ਮੀਟ੍ਰਿਕ ਟਨ ਅਨਾਜ ਦੀ ਆਮਦ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ, ਜਿਸ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਗਏ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਅਨਾਜ ਮੰਡੀਆਂ ਵਿੱਚ ਅਨਾਜ ਗਰਿੱਡ ਦੀ ਖਰੀਦ ਲਈ 30×30 ਫੁੱਟ ਦੇ ਦਾਇਰੇ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜਿਸ ਵਿੱਚ ਹਰ ਕਿਸਾਨ ਆਪਣੀ ਫ਼ਸਲ ਨੂੰ ਉਤਾਰਨਗੇ ਤਾਂ ਜੋ ਸਮਾਜਕ ਦੂਰੀ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਸਕੇ।

ਉਨ੍ਹਾਂ ਅੱਗੇ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਕਿਸਾਨਾਂ, ਮਜ਼ਦੂਰਾਂ ਅਤੇ ਹੋਰਨਾਂ ਦੀ ਸਹੂਲਤ ਲਈ ਮੰਡੀਆਂ ਵਿੱਚ ਪ੍ਰਬੰਧਾਂ ਦਾ ਨਿੱਜੀ ਤੌਰ 'ਤੇ ਨੀਰੀਖਣ ਕਰਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ ਅਤੇ ਕਿਸੇ ਵੀ ਕਿਸਮ ਦੀ ਢਿੱਲ-ਮੱਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਮੌਕੇ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸ.ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਇੱਕ ਟੀਮ ਨੇ ਫੂਡ ਇੰਸਪੈਕਟਰ ਸ.ਜਸਵਿੰਦਰ ਸਿੰਘ ਪੰਧੇਰ ਅਤੇ ਹੋਰਾਂ ਨਾਲ ਮੁੱਲਾਂਪੁਰ ਅਨਾਜ ਮੰਡੀ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ।

https://youtu.be/40-PSqXMbbA ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ  ਸਰਕਾਰ ਬਣਾਉਣ ਲਈ ਕਾਹਲੇ: ਜੱਥੇਦਾਰ ਤੀਰਥ ਸਿੰਘ ਮਾਹਲਾ ਜਿਲ੍ਹਾ...
05/04/2021

https://youtu.be/40-PSqXMbbA ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣ ਲਈ ਕਾਹਲੇ: ਜੱਥੇਦਾਰ ਤੀਰਥ ਸਿੰਘ ਮਾਹਲਾ ਜਿਲ੍ਹਾ ਪਰਧਾਨ ਮੋਗਾ '
ਪੰਜਾਬ 10 ਨਿਊਜ ਟੀਵੀ ਦੀਆਂ ਖਬਰਾਂ ਵੇਖਣ ਲਈ ਸੱਸਕਰਾਈਬ ਕਰੋ https://youtu.be/40-PSqXMbbA

https://youtu.be/gh6w2Y7S-LI ਲੁਧਿਆਣਾ  ਦੇ ਗਿੱਲ ਚੌਕ ਵਿੱਚ ,ਸਰਾਬ ਠੇਕੇਦਾਰਾਂ ਨੇ 31  ਮਾਰਚ ਦੀ ਰਾਤ ਨੂੰ, ਉੜਾਈਆਂ ਕਨੂੰਨ ਦੀਆਂ ਧੱਜੀਆਂ,...
01/04/2021

https://youtu.be/gh6w2Y7S-LI ਲੁਧਿਆਣਾ ਦੇ ਗਿੱਲ ਚੌਕ ਵਿੱਚ ,ਸਰਾਬ ਠੇਕੇਦਾਰਾਂ ਨੇ 31 ਮਾਰਚ ਦੀ ਰਾਤ ਨੂੰ, ਉੜਾਈਆਂ ਕਨੂੰਨ ਦੀਆਂ ਧੱਜੀਆਂ, ਪੁਲੀਸ ਬਣੀ ਮੂਕ ਦਰਸਕ;ਰਿੰਕੂ ਗਾਂਧੀ

01/04/2021

ਵਿਧਾਇਕ ਅਤੇ ਡੀ.ਸੀ. ਵੱਲੋਂ ਔਰਤਾਂ ਲਈ ਸਰਕਾਰੀ ਬੱਸਾਂ ਵਿੱਚ ਮੁਫਤ ਬੱਸ ਯਾਤਰਾ ਸਹੂਲਤ ਦੀ ਸੁਰੂਆਤ
-ਸਕੀਮ ਦਾ ਮੁੱਖ ਟੀਚਾ, ਔਰਤਾਂ ਨੂੰ ਆਸਾਨ ਤੇ ਸੁਵਿਧਾਜਨਕ ਯਾਤਰਾ ਮੁਹੱਈਆ ਕਰਵਾਉਣਾ

ਲੁਧਿਆਣਾ, 01 ਅਪ੍ਰੈਲ (ਪਰਗਟ ਸਿੰਘ ਰਾਜਿਆਣਾ ) - ਨਾਰੀ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ, ਲੁਧਿਆਣਾ ਕੇਂਦਰੀ ਹਲਕੇ ਤੋਂ ਵਿਧਾਇਕ ਸ੍ਰੀ ਸੁਰਿੰਦਰ ਡਾਵਰ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਔਰਤਾਂ ਨੂੰ ਸਾਰੀਆਂ ਸਰਕਾਰੀ ਬੱਸਾਂ ਵਿੱਚ ਮੁਫਤ ਬੱਸ ਯਾਤਰਾ ਦੀ ਸਹੂਲਤ ਦੀ ਸੁਰੂਆਤ ਕੀਤੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਰਾਜ ਪੱਧਰੀ ਸੇਵਾ ਦੀ ਵਰਚੂਅਲ ਸ਼ੁਰੂਆਤ ਵਿੱਚ ਹਿੱਸਾ ਲੈਂਦੇ ਹੋਏ ਵਿਧਾਇਕ ਅਤੇ ਡੀ.ਸੀ. ਨਾਲ ਪੰਜਾਬ ਯੁਵਾ ਵਿਕਾਸ ਬੋਰਡ (ਪੀ.ਵਾਈ.ਡੀ.ਬੀ) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ, ਬੈਕਫਿੰਕੋ ਦੇ ਉਪ-ਚੇਅਰਮੈਨ ਮੁਹੰਮਦ ਗੁਲਾਬ, ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਮਹੱਤਵਪੂਰਨ ਫੈਸਲੇ ਤਹਿਤ ਸਾਰੀਆਂ ਔਰਤਾਂ ਸਰਕਾਰੀ ਬੱਸਾਂ ਜਿਸ ਵਿੱਚ ਪੰਜਾਬ ਰੋਡਵੇਜ਼ ਟ੍ਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ), ਪੰਜਾਬ ਰੋਡਵੇਜ਼ ਬੱਸਾਂ (ਪਨਬੱਸ) ਅਤੇ ਸਿਟੀ ਬੱਸ ਸਰਵਿਸ ਜੋਕਿ ਲੋਕਲ ਬਾਡੀ ਵੱਲੋ ਚਲਾਈ ਜਾਂਦੀ ਹੈ, ਸ਼ਾਮਲ ਹਨ।

ਉਨ੍ਹਾਂ ਖੁਲਾਸਾ ਕੀਤਾ ਕਿ ਔਰਤਾਂ ਕੋਲ ਸੂਬੇ ਦੀਆਂ ਹੱਦਾਂ ਵਿਚ ਮੁਫਤ ਯਾਤਰਾ ਕਰਨ ਲਈ ਸਿਰਫ ਪੰਜਾਬ ਦੇ ਵਸਨੀਕ ਹੋਣ ਦਾ ਕੋਈ ਆਈ.ਡੀ. ਕਾਰਡ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸਾਰੀਆਂ ਬੱਸਾਂ ਵਿੱਚ ਜੀ.ਪੀ.ਐਸ, ਪੈਨਿਕ ਬਟਨ, ਰਾਖਵੀਂਆਂ ਸੀਟਾਂ, ਬੱਸ ਅੱਡਿਆਂ 'ਤੇ ਸੀ.ਸੀ.ਟੀ.ਵੀ. ਤੋਂ ਇਲਾਵਾ ਔਰਤਾਂ ਲਈ ਸੁਰੱਖਿਅਤ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਮਹਿਲਾ ਕਰਮਚਾਰਨਾਂ ਦੀ ਵੀ ਤਾਇਨਾਤੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੂਬੇ ਵਿੱਚ ਨਾਰੀ ਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਵਚਨਬੱਧਤਾ ਦੇ ਮੱਦੇਨਜ਼ਰ, ਪੰਜਾਬ ਸਰਕਾਰ ਇਸ ਦਿਸ਼ਾ ਵਿੱਚ ਸਖਤ ਮਿਹਨਤ ਕਰ ਰਹੀ ਹੈ ਅਤੇ ਇਹ ਸਹੂਲਤ ਉਨ੍ਹਾਂ ਲੜਕੀਆ/ਕੰਮਕਾਜੀ ਔਰਤਾਂ ਲਈ ਲਾਹੇਵੰਦ ਹੋਵੇਗੀ, ਜਿਹੜੀਆਂ ਬੱਸਾਂ ਰਾਹੀਂ ਲੰਬੀ ਯਾਤਰਾ ਕਰਦੀਆਂ ਹਨ।

ਉਨ੍ਹਾਂ ਅਮਰ ਸ਼ਹੀਦ ਸੁਖਦੇਵ ਇੰਟਰਸਟੇਟ ਬੱਸ ਟਰਮੀਨਲ ਤੋਂ ਪੰਜਾਬ ਰੋਡਵੇਜ਼ ਦੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਮੌਕੇ ਏ.ਡੀ.ਸੀ.(ਡੀ) ਸ੍ਰੀ ਸੰਦੀਪ ਕੁਮਾਰ, ਸਕੱਤਰ ਆਰ.ਟੀ.ਏ. ਸ੍ਰੀ ਸੰਦੀਪ ਸਿੰਘ ਗੜ੍ਹਾ ਅਤੇ ਹੋਰ ਵੀ ਸ਼ਾਮਲ ਸਨ।

ਡੱਬੀ -

ਸੁਰਿੰਦਰ ਕੌਰ (35) ਜੋ ਬੱਸ ਰਾਹੀਂ ਲੁਧਿਆਣਾ ਤੋਂ ਖਰੜ ਜਾ ਰਹੀ ਸੀ, ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਉਹ 115 ਰੁਪਏ ਬੱਸ ਕਿਰਾਏ ਵਜੋਂ ਅਦਾ ਕਰਦੀ ਸੀ ਪਰ ਹੁਣ ਉਹ ਔਰਤਾਂ ਨੂੰ ਮੁਫਤ ਬੱਸ ਸੇਵਾ ਦੇਣ ਤੋਂ ਬਹੁਤ ਖੁਸ਼ ਹੈ।

ਇਸੇ ਤਰ੍ਹਾਂ, ਉਮਾ ਦੇਵੀ (40) ਨੇ ਦੱਸਿਆ ਕਿ ਬੱਸ ਦਾ ਕਿਰਾਇਆ ਬਹੁਤ ਜ਼ਿਆਦਾ ਸੀ ਅਤੇ ਉਹ ਲੁਧਿਆਣਾ ਤੋਂ ਜਲੰਧਰ ਲਈ ਰੋਜ਼ਾਨਾ 85 ਰੁਪਏ ਖਰਚ ਕਰਦੀ ਸੀ, ਪਰ ਹੁਣ ਮੁਫਤ ਸਹੂਲਤ ਨਾਲ ਪੈਸੇ ਦੀ ਬਚਤ ਕਰੇਗੀ ਅਤੇ ਪਰਿਵਾਰ 'ਤੇ ਬਿਹਤਰ ਧਿਆਨ ਕੇਂਦ੍ਰਿਤ ਕਰੇਗੀ। ਉਮਾ ਦੇਵੀ ਵੱਲੋਂ ਇਸ ਮਹੱਤਵਪੂਰਨ ਫੈਸਲੇ ਲਈ ਸੂਬਾ ਸਰਕਾਰ ਦਾ ਤਹਿਦਿਲੋਂ ਧੰਨਵਾਦ ਕੀਤਾ।

31/03/2021

ਲੰਗੇਆਣੇ ਵਾਲਿਆਂ ਦੇ ਕਿਸਾਨਾਂ ਨੇ" ਕਿਸਾਨ ਮੋਰਚਾ ਟਿਕਰੀ ਬਾਰਡਰ ਤੇ ,ਬਣਾਇਆ ਅਨੋਖਾ ਘਰ "ਦੂਰੋਂ ਦੂਰੋਂ ਵੇਖਣ ਆਉਂਦੇ ਨੇ ਲੋਕ ਇਸ ਘਰ ਨੂੰ! #ਫਿਕਰਮੰਦ #ਕਿਸਾਨ #ਪੇੰਡੂ

30/03/2021

ਬਾਘਾ ਪੁਰਾਣਾ ਵਿੱਚ ਹਰਜੋਤ ਐਗਰੋ ਤੇ ਹੋਈ ਔਰਤਾਂ ਦੇ ਸਵੈ ਹੈਲਫ ਗਰੁੱਪਾਂ ਦੀ ਮੀਟਿੰਗ ਨੂੰ ਜਗਮੋਹਨ ਸਿੰਘ ਸਮਾਧ ਭਾਈ ਨੇ ਕੀਤਾ ਸਬੌਧਨ # #ਪੇੰਡੂ #ਕਿਸਾਨ

30/03/2021

ਡੀ.ਸੀ. ਵੱਲੋਂ ਸਿਹਤ ਵਿਭਾਗ ਨੂੰ ਪਹਿਲੀ ਅਪ੍ਰੈਲ ਤੋਂ 200 ਕੋਵਿਡ-19 ਵੈਕਸੀਨੇਸ਼ਨ ਕੈਂਪ ਲਗਾਉਣ ਦੇ ਨਿਰਦੇਸ਼
-ਮਹਾਂਮਾਰੀ ਦੀ ਲੜੀ ਨੂੰ ਤੋੜਨ ਲਈ ਕੋਵਿਡ ਵਿਰੁੱਧ ਮੁਹਿੰਮ ਨੂੰ ਜਨਤਕ ਲਹਿਰ ਬਣਾਉਦ ਦੀ ਲੋੜ
-ਏਵਨ ਸਾਈਕਲ ਵਿਖੇ ਟੀਕਾਕਰਨ ਕੈਂਪ ਦੀ ਸ਼ੁਰੂਆਤ

ਲੁਧਿਆਣਾ, 30 ਮਾਰਚ (ਪਰਗਟ ਸਿੰਘ ਰਾਜਿਆਣਾ ) - ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਿਹਤ ਵਿਭਾਗ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ 1 ਅਪ੍ਰੈਲ, 2021 ਤੋਂ 200 ਟੀਕਾਕਰਣ ਕੈਂਪ ਲਗਾਏ ਜਾਣ।

ਡਿਪਟੀ ਕਮਿਸ਼ਨਰ ਵੱਲੋਂ ਟੀਕਾਕਰਨ ਕੈਂਪ ਦੇ ਉਦਘਾਟਨ ਤੋਂ ਬਾਅਦ, ਜੋ ਕਿ ਸ.ਓਂਕਾਰ ਸਿੰਘ ਪਾਹਵਾ ਵੱਲੋਂ ਅੱਜ ਏਵਨ ਸਾਈਕਲ ਵਿਖੇ ਲਗਾਇਆ ਗਿਆ ਹੈ, ਕਿਹਾ ਕਿ 1 ਅਪ੍ਰੈਲ, 2021 ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕ, ਸਹਿ-ਰੋਗ ਹੋਣ ਤੋਂ ਬਿਨਾਂ, ਕੋਡਿਵ-19 ਟੀਕਾਕਰਣ ਲਈ ਯੋਗ ਹੋਣਗੇ। ਉਨ੍ਹਾ ਦੱਸਿਆ ਕਿ ਮੌਜੂਦਾ ਸਮੇਂ ਸਿਰਫ 60 ਸਾਲ ਤੋਂ ਉਪਰ ਦੇ ਨਾਗਰਿਕ ਅਤੇ ਸਹਿ-ਰੋਗਾਂ ਵਾਲੇ 45 ਸਾਲ ਤੋਂ ਵੱਧ ਦੇ ਨਾਗਰਿਕਾਂ ਤੋਂ ਇਲਾਵਾ ਸਿਹਤ ਅਤੇ ਫਰੰਟਲਾਈਨ ਕਰਮਚਾਰੀਂ ਹੀ ਵੈਕਸੀਨੇਸ਼ਨ ਦੇ ਯੋਗ ਹਨ।

ਉਨ੍ਹਾਂ ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕਿਰਨ ਗਿੱਲ ਨੂੰ ਉਦਯੋਗਿਕ ਇਕਾਈਆਂ ਵਿੱਚ ਨਿੱਜੀ ਹਸਪਤਾਲਾਂ, ਆਈ.ਐਮ.ਏ. ਅਤੇ ਹੋਰ ਸਿਹਤ ਅਧਿਕਾਰੀਆਂ ਨਾਲ ਰਾਬਤਾ ਕਰਨ ਲਈ ਕਿਹਾ ਤਾਂ ਜੋ ਕੋਵਿਡ ਕੈਂਪ ਲਈ ਲੋੜੀਂਦੀਆਂ ਰਸਮਾਂ ਅਤੇ ਟੀਕਾਕਰਨ ਦੀ ਸਿਖਲਾਈ ਵੀ ਦਿੱਤੀ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਸਾਰੇ ਭਾਗੀਦਾਰਾਂ ਨਾਲ ਵਿਸਤ੍ਰਿਤ ਯੋਜਨਾਬੰਦੀ ਰਾਹੀਂ 200 ਕੈਂਪਾਂ ਦੀ ਪੂਰੀ ਸਮਾਂ-ਸੂਚੀ ਭੇਜੀ ਜਾਵੇ ਤਾਂ ਜੋ ਇਨ੍ਹਾਂ ਕੈਂਪਾਂ ਰਾਹੀਂ ਵੱਧ ਤੋਂ ਵੱਧ ਯੋਗ ਵਿਅਕਤੀਆਂ ਦੀ ਜਲਦ ਵੈਕਸੀਨੇਸ਼ਨ ਕੀਤੀ ਜਾ ਸਕੇ।

ਸ੍ਰੀ ਸ਼ਰਮਾ ਨੇ ਕਿਹਾ 'ਵੈਕਸੀਨੇਸ਼ਨ ਐਟ ਡੋਰਸਟੈਪਸ' ਮੁਹਿੰਮ ਨੂੰ ਇਲਾਕਾ ਨਿਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈੈ, ਇਸ ਲਈ 1 ਅਪ੍ਰੈਲ, 2021 ਤੋਂ 200 ਕੈਂਪ ਲਗਾ ਕੇ ਵੈਕਸੀਨੇਸ਼ਨ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਲਾਭ ਮਿਲ ਸਕੇ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਵਿਡ ਵਿਰੁੱਧ ਸਾਨੂੰ ਇਸ ਮੁਹਿੰਮ ਨੂੰ ਜਨਤਕ ਲਹਿਰ ਬਣਾਉਣ ਦੀ ਲੋੜ ਹੈ, ਜਿਸ ਲਈ ਵੱਡੀ ਗਿਣਤੀ ਵਿਚ ਯੋਗ ਵਿਅਕਤੀਆਂ ਨੂੰ ਕੈਂਪਾਂ ਵਿੱਚ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਸ ਮਹਾਂਮਾਰੀ ਦੀ ਚੇਨ ਨੂੰ ਤੋੜਿਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਯੋਗ ਵਿਅਕਤੀ ਨੂੰ ਦੇਸ਼ ਪ੍ਰਤੀ ਆਪਣਾ ਫਰਜ਼ ਸਮਝਦਿਆਂ ਵੈਕਸੀਨੇਸ਼ਨ ਕਰਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਸੋਸ਼ਲ ਮੀਡੀਆਂ 'ਤੇ ਫੈਲੀਆਂ ਝੁੱਠੀਆਂ ਅਫਵਾਹਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਹਫ਼ਤੇ ਦੇ ਸਾਰੇ 7 ਦਿਨ ਸਰਕਾਰੀ ਸਿਹਤ ਹਸਪਤਾਲਾਂ ਤੇ ਸਿਹਤ ਕੇਂਦਰਾਂ 'ਤੇ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈੈ। ਨਿੱਜੀ ਹਸਪਤਾਲਾਂ ਲਈ ਸਰਕਾਰ ਨੇ ਟੀਕੇ ਦੀ ਹਰੇਕ ਖੁਰਾਕ ਲਈ ਵੱਧ ਤੋਂ ਵੱਧ 250 ਰੁਪਏ ਫੀਸ ਤੈਅ ਕੀਤੀ ਹੈ।

ਏਵਨ ਸਾਈਕਲਜ਼ ਵਿਖੇ ਕੈਂਪ ਦੌਰਾਨ, ਵੈਕਸੀਨੇਸ਼ਨ ਕਰਵਾਉਣ ਵਾਲੇ ਕਰਮਚਾਰੀਆਂ ਤੋਂ ਇਕ ਪ੍ਰਣ ਲਿਆ ਕਿ ਉਹ ਆਪਣੇ ਪਰਿਵਾਰ ਅਤੇ ਸੁਸਾਇਟੀ ਵਿਚ ਟੀਕੇ ਦੀ ਮਹੱਤਤਾ ਬਾਰੇ ਜਾਗਰਕੂ ਕਰਨਗੇ ਜੋ ਇਸ ਮਹਾਂਮਾਰੀ ਦੀ ਲਾਗ ਨੂੰ ਘਟਾਉਣ ਵਿਚ ਬਹੁਤ ਜ਼ਿਆਦਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ।

30/03/2021

ਲੁਧਿਆਣਾ ਦੀ ਦਾਣਾ ਮੰਡੀ ਵਿੱਚ ਹੋਈ ਕਿਰਤੀ ਬਚਾਓ ਕਿਸਾਨ ਬਚਾਓ ਸੰਵਿਧਾਨ ਬਚਾਓ ਦੀ ਮਹਾ ਪੰਚਾਇਤ ਵਿੱਚ ਪੰਜਾਬ ਦੇ ਸਾਬਕਾ ਸੈਨਿਕ ਵੱਡੀ ਗਿਣਤੀ ਵਿੱਚ ਪਹੁੰਚੇ #ਫਿਕਰਮੰਦ

29/03/2021

ਕਬੂਤਰ ਚੋਰੀ ਕਰਨ ਦੇ ਮਾਮਲੇ ਵਿੱਚ ਜਲਾਲ ਦੀ ਵਾਲ ਪੁਲੀਸ ਚੌਕੀ ਇੰਨਚਾਰਜ ਤੇ ਕੁੱਟ ਮਾਰ ਕਰਕੇ ਨੀਮ ਪਾਗਲ ਬਣਾਉਣ ਦਾ ਪਰਵਾਰ ਵਲੋ ਦੋਸ
ਜਗਰਾਉਂ ਪੁਲੀਸ ਨੇ ਚੌਕੀ ਇਨਚਾਰਜ ਨੂੰ ਕੀਤਾ ਲਾਇਨ ਹਾਜਰ #ਪੇੰਡੂ #ਫਿਕਰਮੰਦ

28/03/2021

ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਵੱਲੋਂ ਲਗਵਾਇਆ ਗਿਆ ਕੋਰੋਨਾ ਟੀਕਾ
- ਸਾਰੇ ਸਫਾਈ ਕਰਮਚਾਰੀਆਂ ਨੂੰ ਵੀ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਕਰਾਉਣ ਦੀ ਕੀਤੀ ਅਪੀਲ

ਲੁਧਿਆਣਾ, 28 ਮਾਰਚ (ਪਰਗਟ ਸਿੰਘ ਰਾਜਿਆਣਾ ) - ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਵੱਲੋਂ ਅੱਜ ਜਗਰਾਉਂ ਦੇ ਸਿਵਲ ਹਸਪਤਾਲ ਵਿੱਚ ਕੋਵਿਡ ਟੀਕਾਕਰਨ ਤਹਿਤ ਪਹਿਲਾ ਟੀਕਾ ਲਗਵਾਇਆ।

ਕਮਿਸ਼ਨ ਦੇ ਮੁਖੀ ਵੱਲੋਂ ਨਾ ਸਿਰਫ ਟੀਕਾ ਲਗਵਾਇਆ ਗਿਆ ਸਗੋਂ ਸਰਕਾਰ ਵੱਲੋਂ ਜਾਰੀ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਵੀ ਕੀਤੀ।

ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਨਗਰ ਨਿਗਮ/ਕੌਂਸਲਾਂ/ਨਗਰ ਪੰਚਾਇਤਾਂ ਦੇ ਸਾਰੇ ਸਫਾਈ ਕਰਮਚਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅੱਗੇ ਆਉਣ ਅਤੇ ਇਸ ਮਹਾਂਮਾਰੀ ਤੋਂ ਬਚਾਅ ਲਈ ਆਪਣੀ ਵੈਕਸੀਨੇਸ਼ ਜਰੂਰ ਕਰਵਾਉਣ।

ਉਨ੍ਹਾਂ ਅੱਗੇ ਕਿਹਾ ਕਿ ਇਹ ਮਹਾਂਮਾਰੀ ਦੇ ਖਾਤਮੇ ਦੀ ਸ਼ੁਰੂਆਤ ਹੈ ਅਤੇ ਸਫਾਈ ਕਰਮਚਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਟੀਕਾਕਰਣ ਸੰਬੰਧੀ ਅਫਵਾਹਾਂ ਦਾ ਸ਼ਿਕਾਰ ਨਾ ਹੋਣ, ਕਿਉਂਕਿ ਇਹ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ।

ਉਨ੍ਹਾਂ ਕਿਹਾ ਕਿ ਸਾਰੇ ਸਫਾਈ ਕਰਮਚਾਰੀਆਂ ਵੱਲੋਂ ਕੋਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ ਕਰਫਿਊ ਅਤੇ ਲਾਕਡਾਊਨ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਅਣਥੱਕ ਮਿਹਨਤ ਕੀਤੀ ਹੈ।

27/03/2021

ਡੀ.ਸੀ. ਵੱਲੋਂ ਐਸ.ਡੀ.ਐਮ. ਅਤੇ ਮਾਲ ਅਧਿਕਾਰੀਆਂ ਨੂੰ ਕੁਲੈਕਟਰ ਰੇਟਾਂ ਵਿੱਚ ਸੋਧ ਸਬੰਧੀ ਪ੍ਰਸਤਾਵ ਪੇਸ਼ ਕਰਨ ਲਈ ਕਿਹਾ
- ਸੂਬਾ ਸਰਕਾਰ ਵੱਲੋਂ ਜਨਤਕ ਹਿੱਤ 'ਚ ਲਾਗੂ ਕੀਤੇ ਜਾਣਗੇ ਕੁਲੈਕਟਰ ਰੇਟ

ਲੁਧਿਆਣਾ, 27 ਮਾਰਚ (ਪਰਗਟ ਸਿੰਘ ਰਾਜਿਆਣਾ ) - ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਉਪ ਮੰਡਲ ਮੈਜਿਸਟ੍ਰੇਟਾਂ ਅਤੇ ਮਾਲ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਜ਼ਮੀਨੀ ਕੰਮਾਂ ਦੀ ਰਜਿਸਟਰੀ ਕਰਵਾਉਣ ਲਈ ਕੁਲੈਕਟਰ ਰੇਟਾਂ ਵਿੱਚ ਸੋਧ ਲਈ ਆਪਣੇ ਵਿਸਥਾਰ ਪ੍ਰਸਤਾਵ ਪੇਸ਼ ਕਰਨ ਲਈ ਕਿਹਾ।

ਐਸ.ਡੀ.ਐਮ. ਅਤੇ ਮਾਲ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁਲੈਕਟਰ ਰੇਟਾਂ ਦੀ ਸਮੀਖਿਆ ਲੰਬੇ ਸਮੇਂ ਤੋਂ ਲਟਕ ਰਹੀ ਹੈ ਅਤੇ ਅਜਿਹਾ ਕੋਈ ਫੈਸਲਾ ਪੂਰੀ ਤਰ੍ਹਾਂ ਨਾਲ ਸੋਚ-ਵਿਚਾਰ ਤੋਂ ਬਾਅਦ ਲਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ 'ਤੇ ਸਾਰੇ ਭਾਗੀਦਾਰਾਂ ਤੋਂ ਢੁੱਕਵਾਂ ਫੀਡਬੈਕ ਲੈਣਾ ਚਾਹੀਦਾ ਹੈ ਅਤੇ ਇਸ ਹਫ਼ਤੇ ਤੱਕ ਆਪਣੀ ਰਿਪੋਰਟ ਉਨ੍ਹਾਂ ਨੂੰ ਸੌਂਪਣੀ ਚਾਹੀਦੀ ਹੈ।

ਸ੍ਰੀ ਸ਼ਰਮਾ ਨੇ ਕਿਹਾ ਕਿ ਕੁਲੈਕਟਰ ਰੇਟ ਦੀ ਸਮੀਖਿਆ ਲਈ ਮੁੱਢਲੇ ਨਿਯਮਾਂ ਨੂੰ ਹਰ ਕੀਮਤ 'ਤੇ ਆਮ ਲੋਕਾਂ ਦੇ ਹਿੱਤ ਵਿੱਚ ਰੱਖ ਕੇ ਲਾਗੂ ਕਰਨਾ ਚਾਹੀਦਾ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਾਰੇ ਐਸ.ਡੀ.ਐਮ. ਸਹਿਬਾਨ ਅਤੇ ਮਾਲ ਅਫਸਰਾਂ ਤੋਂ ਰਿਪੋਰਟ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਰਿਪੋਰਟ ਤਿਆਰ ਕਰੇਗਾ ਅਤੇ ਲੋੜੀਂਦੀ ਕਾਰਵਾਈ ਹਿੱਤ ਸੂਬਾ ਸਰਕਾਰ ਨੂੰ ਭੇਜਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਮੁੱਢਲੀ ਮੀਟਿੰਗ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਰਿਪੋਰਟ ਨੂੰ ਕੰਪਾਈਲ ਕੀਤਾ ਜਾਵੇਗਾ।

ਸ਼ਰਮਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਲਾਜ਼ਮੀ ਤੌਰ 'ਤੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਅਗਲੀ ਲੋੜੀਂਦੀ ਕਾਰਵਾਈ ਲਈ ਰਿਪੋਰਟ ਨੂੰ ਸਮੇਂ ਸਿਰ ਪੇਸ਼ ਕੀਤਾ ਜਾਵੇ।

ਇਸ ਮੌਕੇ ਪ੍ਰਮੁੱਖ ਤੌਰ 'ਤੇ ਐਸ.ਡੀ.ਐਮ. ਸਹਿਬਾਨ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ, ਡਾ ਬਲਜਿੰਦਰ ਸਿੰਘ ਢਿੱਲੋਂ, ਮਨਕੰਵਲ ਸਿੰਘ ਚਾਹਲ, ਗੀਤਿਕਾ ਸਿੰਘ, ਹਰਬੰਸ ਸਿੰਘ, ਡਾ ਹਿਮਾਂਸ਼ੂ ਗੁਪਤਾ, ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

26/03/2021

ਲੁਧਿਆਣਾ ਦੇ ਦੁਗਰੀ ਨਹਿਰ ਦੇ ਪੁਲ ਨੇੜੇ ਲਗੇ ਧਰਨੇ ਦੀਆਂ ਲਾਇਵ ਤਸਵੀਰਾਂ

26/03/2021

ਲੁਧਿਆਣਾ ਦੇ ਬੱਸ ਅੱਡੇ ਤੋ ਲਾਇਵ ਤਸਵੀਰਾਂ ਭਾਰਤ ਬੰਦ 26 ਮਾਰਚ 2021

26/03/2021

26 ਮਾਰਚ ਭਾਰਤ ਬੰਦ ਦਾ ਸੱਦਾ ਲੁਧਿਆਣਾ ਦੇ ਗਿੱਲ ਚੌਕ ਤੋਂ ਲਾਇਵ ਤਸਵੀਰਾਂ

26/03/2021

ਵਿਧਾਇਕ ਸੁਰਿੰਦਰ ਡਾਵਰ ਅਤੇ ਡੀ.ਸੀ. ਵੱਲੋਂ ਹੈਲਥ ਐਂਡ ਵੈਲਨੈਂਸ ਸੈਂਟਰਾਂ, ਮਲੌਦ ਅਤੇ ਸਿੱਧਵਾਂ ਬਿੱਟ ਵਿਖੇ ਪੁਲਿਸ ਸਟੇਸ਼ਨ ਦੀ ਨਵੀਂ ਬਿਲਡਿੰਗ ਦੇ ਉਦਘਾਟਨ ਮੌਕੇ ਸ਼ਮੂਲੀਅਤ

ਕੇਂਦਰ ਸਾਰੇ ਯੋਗ ਵਿਅਕਤੀਆਂ ਦਾ ਕਰਨਗੇ ਟੀਕਾਕਰਨ, ਚੇਨ ਤੋੜਨ ਵਿੱਚ ਸਹਾਈ ਸਿੱਧ ਹੋਣਗੇ - ਵਿਧਾਇਕ ਅਤੇ ਡੀ.ਸੀ.

ਲੁਧਿਆਣਾ, 25 ਮਾਰਚ (ਪਰਗਟ ਸਿੰਘ ਰਾਜਿਆਣਾ ) - ਕੋਵਿਡ ਮਾਮਲਿਆਂ ਦੇ ਮੁੜ ਉੱਭਰਨ ਦਰਮਿਆਨ ਮੁੱਢਲੀਆਂ ਸਿਹਤ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਨੂੰ ਵਧਾਉਣ ਦੇ ਉਦੇਸ਼ ਨਾਲ ਵਿਧਾਇਕ ਲੁਧਿਆਣਾ ਕੇਂਦਰੀ ਸ੍ਰੀ ਸੁਰਿੰਦਰ ਡਾਵਰ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਹੈਲਥ ਐਂਡ ਵੈਲਨੈੱਸ ਸੈਂਟਰਾਂ, ਸਿੱਧਵਾਂ ਬੇਟ ਅਤੇ ਮਲੌਦ ਥਾਣਿਆਂ ਦੀ ਨਵੀਆਂ ਬਣੀਆਂ ਇਮਾਰਤਾਂ ਦੇ ਵਰਚੁਅਲ ਉਦਘਾਟਨ ਵਿੱਚ ਹਿੱਸਾ ਲਿਆ।

ਹੈਲਥ ਐਂਡ ਵੈਲਨੈੱਸ ਸੈਂਟਰਾਂ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੇ ਰਾਜ ਪੱਧਰੀ ਵਰਚੁਅਲ ਉਦਘਾਟਨ ਸਮਾਰੋਹ ਵਿਚ ਭਾਗ ਲੈਂਦਿਆਂ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਵਿਚ 222 ਸਬ-ਹੈਲਥ ਸੈਂਟਰਾਂ ਨੂੰੰ ਹੈਲਥ ਐਂਡ ਵੈਲਨੈੱਸ ਸੈਂਟਰਾਂ ਵਜੋਂ ਅਪਗ੍ਰੇਡ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਅਜਿਹੇ 14 ਸੈਂਟਰ ਨਿਰਮਾਣ ਅਧੀਨ ਹਨ ਅਤੇ ਆਉਣ ਵਾਲੇ ਮਹੀਨਿਆਂ ਵਿਚ ਜਲਦ ਮੁਕੰਮਲ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਾਰੇ ਯੋਗ ਵਿਅਕਤੀਆਂ ਨੂੰ ਕੋਵਿਡ ਟੀਕਾਕਰਣ ਦੀ ਪੇਸ਼ਕਸ਼ ਕਰਨਗੇ ਜਿਸ ਨਾਲ ਟੀਕਾਕਰਨ ਦੀ ਮੁਹਿੰਮ ਵਿੱਚ ਤੇਜ਼ੀ ਆਵੇਗੀ ਅਤੇ ਕੋਵਿਡ ਚੇਨ ਤੋੜਨ ਵਿੱਚ ਸਹਾਈ ਸਿੱਧ ਹੋਵੇਗੀ।

ਉਨ੍ਹਾਂ ਕਿਹਾ ਕਿ ਇਹ ਕੇਂਦਰ ਕਮਿਊਨਿਟੀ ਹੈਲਥ ਅਫਸਰ ਚਲਾ ਰਹੇ ਹਨ ਜੋ ਕੈਂਸਰ, ਸ਼ੂਗਰ, ਦਿਲ ਦੀਆਂ ਬਿਮਾਰੀਆਂ ਸਮੇਤ ਹੋਰ ਵੱਖ-ਵੱਖ ਗੈਰ-ਸੰਚਾਰੀ ਬਿਮਾਰੀਆਂ ਦਾ ਇਲਾਜ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਨੂੰ ਚਲਾਉਣ ਲਈ ਨਰਸਿੰਗ ਵਿਭਾਗ (ਸਟਾਫ ਨਰਸਾਂ) ਨੂੰ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਇੱਕ ਬ੍ਰਿਜ ਪ੍ਰੋਗਰਾਮ ਤਹਿਤ ਸਿਖਲਾਈ ਦਿੱਤੀ ਗਈ ਹੈ ਅਤੇ ਉਨ੍ਹਾਂ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਤੋਂ ਕਮਿਊਨਿਟੀ ਹੈਲਥ ਅਫਸਰ ਦੀ ਛੇ ਮਹੀਨੇ ਦੀ ਸਿਖਲਾਈ ਵੀ ਲਈ ਹੈ।

ਉਨ੍ਹਾਂ ਖੁਲਾਸਾ ਕੀਤਾ ਕਿ ਕੋਰਸ ਦੌਰਾਨ ਕਮਿਊਨਿਟੀ ਹੈਲਥ ਅਫ਼ਸਰਾਂ ਨੂੰੰ ਸਿਧਾਂਤਕ ਅਤੇ ਵਿਵਹਾਰਕ ਸਿਖਲਾਈ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਹ ਕੇਂਦਰ ਪਹਿਲੇ ਪੜਾਅ 'ਤੇ ਸ਼ੱਕੀ ਮਾਮਲਿਆਂ ਦੀ ਛੇਤੀ ਰਿਪੋਰਟਿੰਗ ਨੂੰ ਯਕੀਨੀ ਬਣਾ ਕੇ ਕੋਵਿਡ-19 ਮਹਾਂਮਾਰੀ ਵਿਰੁੱਧ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ।

ਉਨ੍ਹਾਂ ਕਿਹਾ ਕਿ ਕੋਵਿਡ ਵਰਗੇ ਲੱਛਣਾਂ ਵਾਲੇ ਸ਼ੱਕੀ ਮਾਮਲਿਆਂ ਦੀ ਛੇਤੀ ਜਾਂਚ ਨਾਲ ਰੋਕ ਲਗਾਈ ਜਾ ਸਕਦੀ ਹੈ ਅਤੇ ਜਲਦ ਤੋਂ ਜਲਦ ਵਾਇਰਸ ਦੀ ਪ੍ਰਸਾਰਣ ਲੜੀ ਨੂੰ ਤੋੜਨ ਵਿਚ ਮਦਦ ਮਿਲੇਗੀ।

ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਇਹ ਦੇਸ਼ ਵਿੱਚ ਪਹਿਲੀ ਕਿਸਮ ਦੀ ਪਹਿਲਕਦਮੀ ਹੈ ਅਤੇ ਉਨ੍ਹਾਂ ਨੂੰ ਬਹੁਤ ਉਮੀਦ ਹੈ ਕਿ ਇਹ ਕੇਂਦਰ ਜ਼ਿਲ੍ਹੇ ਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਹਰੇਕ ਨਿਵਾਸੀ ਨੂੰ ਉਨ੍ਹਾਂ ਦੇ ਬੂਹੇ 'ਤੇ ਸਿਹਤ ਸੇਵਾਵਾਂ ਪ੍ਰਦਾਨ ਕਰਨਗੇ।

ਉਨ੍ਹਾਂ ਇਹ ਵੀ ਕਿਹਾ ਕਿ ਸਿੱਧਵਾਂ ਬੇਟ ਅਤੇ ਮਲੌਦ ਥਾਣਿਆਂ ਦੀਆਂ ਨਵੀਆਂ ਇਮਾਰਤਾਂ ਵੀ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨਗੀਆਂ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਪੀ.ਐਮ.ਆਈ.ਡੀ.ਬੀ. ਦੇ ਚੇਅਰਮੈਨ ਸ. ਅਮਰਜੀਤ ਸਿੰਘ ਟਿੱਕਾ, ਪੀ.ਵਾਈ.ਡੀ.ਬੀ. ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ, ਪੀ.ਐਸ.ਆਈ.ਡੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਬਾਵਾ, ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਅਤੇ ਹੋਰ ਵੀ ਹਾਜ਼ਰ ਸਨ।

23/03/2021

ਲੁਧਿਆਣਾ ਗੁਰਦੁਆਰਾ ਮਸਤੂ ਆਣਾ ਦੁਗਰੀ ਤੋਂ ਲਾਇਵ ਤਸਵੀਰਾਂ

23/03/2021

ਲੁਧਿਆਣਾ ਦੇ ਗੁਰਦੁਆਰਾ ਮਸਤੂਆਣਾ ਸਾਹਿਬ ਦੁਗਰੀ ਤੋਂ ਸੰਤ ਸਮਾਗਮ ਦੀਆਂ ਲਾਇਵ ਤਸਵੀਰਾਂ

ਸਾਡੇ ਪਰਮ ਮਿੱਤਰ ਕਿੰਦਰ ਸਿੰਘ ਜਿਊਣ ਵਾਲਾ ਨੂੰ ਗੁਰਦੁਆਰਾ ਨਾਨਕਸਰ ਜੀ ਟੀ ਰੋਡ ਮਿਲਰਗੰਜ ਲੁਧਿਆਣਾ ਦਾ ਸਰਬ ਸੰਮਤੀ ਨਾਲ ਪਰਧਾਨ ਬਣਨ ਤੇ ਅਦਾਰਾ ਪੰ...
21/03/2021

ਸਾਡੇ ਪਰਮ ਮਿੱਤਰ ਕਿੰਦਰ ਸਿੰਘ ਜਿਊਣ ਵਾਲਾ ਨੂੰ ਗੁਰਦੁਆਰਾ ਨਾਨਕਸਰ ਜੀ ਟੀ ਰੋਡ ਮਿਲਰਗੰਜ ਲੁਧਿਆਣਾ ਦਾ ਸਰਬ ਸੰਮਤੀ ਨਾਲ ਪਰਧਾਨ ਬਣਨ ਤੇ ਅਦਾਰਾ ਪੰਜਾਬ 10 ਨਿਊਜ ਟੀਵੀ ਬਹੁਤ ਬਹੁਤ ਮੁਬਾਰਕ ਕਹਿੰਦਾ ਹੈ

20/03/2021

ਬੁੱਢਾ ਦਰਿਆ ਟਾਸਕ ਫੋਰਸ ਦੀ ਮੀਟਿੰਗ ਹਰ 15 ਦਿਨਾਂ ਬਾਅਦ ਹੋਵੇਗੀ- ਸੁਰੇਸ਼ ਕੁਮਾਰ

ਟਾਸਕ ਫੋਰਸ ਨੇ ਅੱਜ ਬੁੱਢਾ ਦਰਿਆ ਪ੍ਰੋਜੈਕਟ ਦੀ ਪ੍ਰਗਤੀ ਦੀ ਕੀਤੀ ਸਮੀਖਿਆ

ਸਤਿਗੁਰੂ ਉਦੈ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਿੰਸੀਪਲ ਸੱਕਤਰ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਟਾਸਕ ਫੋਰਸ ਮੈਂਬਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਮੀਟਿੰਗ

ਲੁਧਿਆਣਾ, 20 ਮਾਰਚ (ਪਰਗਟ ਸਿੰਘ ਰਾਜਿਆਣਾ )- ਅੱਜ ਬੱਚਤ ਭਵਨ ਵਿਖੇ 650 ਕਰੋੜ ਰੁਪਏ ਦੀ ਲਾਗਤ ਵਾਲੇ ਬੁੱਢਾ ਦਰਿਆ ਦੇ ਨਵੀਨੀਕਰਨ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਨਾਮਧਾਰੀ ਸੰਪਰਦਾ ਦੇ ਮੁਖੀ ਅਤੇ ਟਾਸਕ ਫੋਰਸ ਦੇ ਮੁਖੀ ਸਤਿਗੁਰੂ ਉਦੈ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਤੋਂ ਇਲਾਵਾ ਪੰਜਾਬ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੀਟਿੰਗ ਵਿੱਚ ਮੇਅਰ ਬਲਕਾਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਕਮਿਸ਼ਨਰ ਨਗਰ ਨਿਗਮ ਸ਼੍ਰੀ ਪਰਦੀਪ ਕੁਮਾਰ ਸੱਭਰਵਾਲ ਤੋਂ ਇਲਾਵਾ ਕਈ ਹੋਰ ਹਾਜ਼ਰ ਸਨ।
ਮੀਟਿੰਗ ਦੌਰਾਨ ਸ਼੍ਰੀ ਸੁਰੇਸ਼ ਕੁਮਾਰ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਟਾਸਕ ਫੋਰਸ ਅਤੇ ਸਾਰੇ ਸਰਕਾਰੀ ਵਿਭਾਗਾਂ ਦੀ ਸਮੀਖਿਆ ਮੀਟਿੰਗ ਹਰ 15 ਦਿਨਾਂ ਬਾਅਦ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ 5 ਅਪ੍ਰੈਲ 2021 ਨੂੰ ਹੋਵੇਗੀ।

ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ ਵਿਚਲੀਆਂ ਡੇਅਰੀਆਂ ਨੂੰ ਪਿੰਡ ਗੋਰਸੀਆਂ ਕਾਦਰ ਬਖ਼ਸ਼ ਵਿਖੇ ਤਬਦੀਲ ਕਰਨ ਨਾਲ ਸਬੰਧਤ ਪ੍ਰਕਿਰਿਆ ਨੂੰ ਤੇਜ਼ ਕਰਨ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਏ.ਕੇ. ਸਿਨਹਾ ਮੰਗਲਵਾਰ ਨੂੰ ਨਿੱਜੀ ਤੌਰ 'ਤੇ ਲੁਧਿਆਣਾ ਦਾ ਦੌਰਾ ਕਰਨਗੇ ਅਤੇ ਸ਼ਹਿਰ ਤੋਂ ਡੇਅਰੀਆਂ ਤਬਦੀਲ ਹੋਣ ਨਾਲ ਜੁੜੇ ਮੁੱਦੇ ਦਾ ਹੱਲ ਕਰਨਗੇ। ਉਨ੍ਹਾਂ ਦੁਹਰਾਇਆ ਕਿ ਸਾਰੀਆਂ ਧਿਰਾਂ ਇਸ ਮੁੱਦੇ ਦੇ ਹੱਲ ਲਈ ਸਹਿਮਤ ਹੋਣੇ ਚਾਹੀਦੇ ਹਨ ਅਤੇ ਪਿੰਡ ਗੋਰਸੀਆਂ ਕਾਦਰ ਬਖਸ਼ ਦੀ ਪੰਚਾਇਤ ਨੂੰ ਗਡਵਾਸੂ ਵਿਖੇ ਡੇਅਰੀ ਪ੍ਰੋਜੈਕਟ ਦਾ ਮਾਡਲ ਦਿਖਾਇਆ ਜਾਣਾ ਚਾਹੀਦਾ ਹੈ, ਜੋ ਕਿ ਪਿੰਡ ਵਿਚ ਬਣਾਇਆ ਜਾਵੇਗਾ।
ਉਨ੍ਹਾਂ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਸਮੁੱਚੇ ਕਾਰਜਾਂ ਨੂੰ ਨਿਰਧਾਰਤ ਸਮੇਂ ਅਨੁਸਾਰ ਪੂਰਾ ਕਰਨ ਨੂੰ ਯਕੀਨੀ ਬਣਾਉਣ। ਬੁੱਢੇ ਨਾਲੇ ਦੇ ਨਾਲ ਲੱਗਦੇ ਨਜਾਇਜ਼ ਕਬਜ਼ਿਆਂ ਨਾਲ ਸਬੰਧਤ ਮੁੱਦੇ ਦੀ ਵੀ ਸਮੀਖਿਆ ਕੀਤੀ ਗਈ। ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ਼੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਟਾਸਕ ਫੋਰਸ ਦੇ ਮੈਂਬਰਾਂ ਨੂੰ ਦੱਸਿਆ ਕਿ ਬੁੱਢੇ ਨਾਲੇ ਦੇ 965 ਕਬਜ਼ਿਆਂ ਵਿਚੋਂ 201 ਹਟਾ ਦਿੱਤੇ ਗਏ ਹਨ ਅਤੇ ਬਾਕੀ ਕਬਜ਼ੇ ਵੀ ਜਲਦੀ ਹਟਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਲਗਭਗ 3 ਕਿਲੋਮੀਟਰ ਦੇ ਖੇਤਰ ਤੋਂ ਨਾਜਾਇਜ਼ ਕਬਜ਼ੇ ਪਹਿਲਾਂ ਹੀ ਹਟਾਏ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਜਮਾਲਪੁਰ ਖੇਤਰ ਵਿਖੇ 225 ਐਮ ਐਲ ਡੀ ਸੀਵਰੇਜ ਟਰੀਟਮੈਂਟ ਪਲਾਂਟ (ਐਸਟੀਪੀ) ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਨਾਲ ਹੀ ਬੁੱਢਾ ਨਾਲਾ ਦੇ 14 ਕਿਲੋਮੀਟਰ ਦੇ ਦੋਹਾਂ ਪਾਸਿਆਂ ਤੋਂ ਚੇਨ ਲਿੰਕ ਵਾੜ ਲਗਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।
ਅੱਜ ਦੀ ਮੀਟਿੰਗ ਵਿਚ 650 ਕਰੋੜ ਰੁਪਏ ਦੇ ਬੁੱਢੇ ਦਰਿਆ ਦੇ ਨਵੀਨੀਕਰਣ ਪ੍ਰਾਜੈਕਟ ਦੇ ਸਾਰੇ ਪਹਿਲੂਆਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ ਅਤੇ ਹਰ ਕੰਮ ਲਈ ਸਮਾਂ-ਰੇਖਾ ਤੈਅ ਕੀਤੀ ਗਈ।
ਸ਼੍ਰੀ ਸੁਰੇਸ਼ ਕੁਮਾਰ ਨੇ ਲੁਧਿਆਣਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਬੁੱਢਾ ਦਰਿਆ ਦਾ ਪਾਣੀ ਸਾਫ ਹੋਣ ਦੇ ਨਾਲ ਨਾਲ ਸੁੰਦਰੀਕਰਨ ਦਾ ਵੀ ਖਾਸ ਖਿਆਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੁੱਢਾ ਦਰਿਆ ਨੂੰ ਸਾਫ ਸੁਥਰਾ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਇਸ ਪ੍ਰਾਜੈਕਟ ਨੂੰ ਪਾਰਦਰਸ਼ੀ ਢੰਗ ਨਾਲ ਚਲਾਇਆ ਜਾਵੇਗਾ ਅਤੇ ਇਸ ਪ੍ਰਾਜੈਕਟ ਲਈ ਇਸਤੇਮਾਲ ਹੋਣ ਵਾਲੇ ਜਨਤਕ ਫੰਡਾਂ ਦਾ ਇਕ ਪੈਸਾ ਵੀ ਕਿਸੇ ਕੀਮਤ 'ਤੇ ਦੁਰਵਰਤੋਂ ਨਹੀਂ ਕੀਤਾ ਜਾਵੇਗਾ।
ਸਤਿਗੁਰੂ ਉਦੈ ਸਿੰਘ ਨੇ ਵੀ ਇਸ ਪ੍ਰਾਜੈਕਟ ਵਿਚ ਸਕਾਰਾਤਮਕ ਤਰੱਕੀ ਕਰਨ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਪ੍ਰਾਜੈਕਟ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਲੋਕਾਂ ਵਿੱਚ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਮੇਅਰ ਸਰਬਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਅਮਰਜੀਤ ਬੈਂਸ, ਵਧੀਕ ਡਿਪਟੀ ਕਮਿਸ਼ਨਰ (ਪ੍ਰਾਜੈਕਟ) ਸ਼੍ਰੀਮਤੀ ਨੀਰੂ ਕਤਿਆਲ ਗੁਪਤਾ, ਸ਼੍ਰੀ ਜਸਵੰਤ ਜ਼ਫਰ, ਸ਼੍ਰੀ ਜਸਕੀਰਤ ਸਿੰਘ, ਕਰਨਲ (ਰਿਟਾਇਰਡ) ਜੇ ਐਸ ਗਿੱਲ ਤੋਂ ਇਲਾਵਾ ਕਈ ਹੋਰ ਸਨ।

20/03/2021

ਸਰਕਾਰੀ ਕਾਲਜਾਂ ਵਿੱਚ ਪੀ ਟੀ ਏ ਅਤੇ ਹੋਰ ਫੰਡਾਂ ਚੋਂ ਰੱਖੇ ਕੱਚੇ,ਦਰਜ਼ਾਚਾਰ ਅਤੇ ਦਰਜ਼ਾ ਤਿੰਨ ਮੁਲਾਜ਼ਮਾਂ ਦਾ ਆਰਥਿਕ ਸੋਸ਼ਣ ਬੰਦ ਕਰਕੇ ਪੱਕਾ ਕਰਨ ਦੀ ਮੰਗ: ਰਾਣਵਾਂ-ਬੈਂਸ
ਲੁਧਿਆਣਾ : 20 ਮਾਰਚ ( ਪਰਗਟ ਸਿੰਘ ਰਾਜਿਆਣਾ )ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪੀ ਟੀ ਏ ਅਤੇ ਹੋਰ ਫੰਡਾਂ ਵਿੱਚੋਂ 15-20 ਸਾਲਾਂ ਤੋਂ ਥੋੜੀਆਂ ਤਨਖਾਹਾਂ ਤੇ ਲੱਗੇ ਦਰਜ਼ਾ ਚਾਰ ਅਤੇ ਦਰਜ਼ਾ ਤਿੰਨ ਕਰਮਚਾਰੀਆਂ ਦਾ ਆਰਥਿਕ ਸੋਸ਼ਣ ਜੰਗੀ ਪੱਧਰ ਤੇ ਜਾਰੀ ਹੈ,ਕਰਮਚਾਰੀਆਂ ਦਹਾਕਿਆਂ ਵੱਧੀ ਸਰਵਿਸ ਹੋਣ ਉਪਰੰਤ ਪੱਕੇ ਤਾਂ ਕੀ ਕਰਨਾ ਡੀ ਸੀ ਰੇਟਾਂ ਵਿੱਚ ਵੀ ਵਾਧਾ ਨਹੀਂ ਕੀਤਾ ਜਾ ਰਿਹਾ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ,ਜਿਲਾ ਲੁਧਿਆਣਾ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਕਾਲਜ਼ਾਂ ਵਿੱਚ ਤਾਂ ਕਿਰਤ ਕਮਿਸ਼ਨਰ ਪੰਜਾਬ,ਚੰਡੀਗੜੁ ਦੇ ਪੱਤਰ ਨੰਬਰ ਸਟ// 27067 ਮਿਤੀ:04-11-2019 ਅਨੂਸਾਰ ਡੇਲੀਵੇਜ਼ ਕਾਮਿਆਂ ਦੀਆਂ ਉਜਰਤਾਂ ਵਿੱਚ ਕੈਟਾਗਿਰੀ/ਯੋਗਤਾ ਅਨੂਸਾਰ ਜੋ ਮਿਤੀ:01-09-2019 ਤੋਂ ਲਾਗੂ ਕਰਦੇ ਹੋਏ ਬੇਹੁਨਰ-ਅੱਧ ਕੁਸ਼ਲ-ਕੁਸ਼ਲ ਅਤੇ ਅਤਿ ਕੁਸ਼ਲ ਦੀਆਂ ਕੈਟਾਗਿਰੀਆਂ ਬਣਾ ਕੇ ਵਾਧੂ ਲਾਗੂ ਕਰਨੀਆਂ ਸਨ ਅਤੇ ਦਫ਼ਤਰੀ ਸਟਾਫ ਲਈ ਕੈਟਾਗਿਰੀ ਏ-ਬੀ-ਸੀ-ਡੀ ਨੀਯਤ ਕਰਕੇ ਉਜ਼ਰਤਾਂ ਦੇ ਹੁਕਮ ਕੀਤੇ ਗਏ ਸਨ,ਦੀ ਤਾਮੀਲ ਵੀ ਨਹੀਂ ਕੀਤੀ ਜਾ ਰਹੀ।
ਉਚੇਰੀ ਸਿੱਖਿਆ ਕਾਲਜਾਂ ਵਿੱਚ ਕਰਮਚਾਰੀਆਂ ਦੀ ਲੰਮੇ ਸਮੇਂ ਤੋਂ ਕੋਈ ਭਾਰਤੀ ਨਹੀਂ ਹੋਈ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ,ਕਰਚਾਰੀਆਂ ਦਾ ਆਰਥਿਕ ਸੋਸ਼ਣ ਬੰਦ ਕੀਤਾ ਜਾਵੇ,ਬਰਾਬਰ ਕੰਮ ਬਰਾਬਰ ਉਜ਼ਰਤ ਦੇਣ ਦਾ ਸਿਧਾਂਤ ਲਾਗੂ ਕੀਤਾ ਜਾਵੇ, ਸਾਥੀ ਰਾਣਵਾਂ ਅਤੇ ਸਾਥੀ ਬੈਂਸ ਨੇ ਮੰਗ ਕੀਤੀ ਕਿ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ,ਖਾਲੀ ਅਸਾਮੀਆਂ ਵਿਰੁੱਧ ਰੈਗੂਲਰ ਭਰਤੀ ਕੀਤੀ ,ਅਤੇ ਕਿਰਤ ਕਾਨੂੰਨਾਂ ਮੁਤਾਬਕ ਉਜ਼ਰਤਾਂ ਵਿੱਚ ਵਾਧਾ ਕਰਕੇ ਮਿਤੀ :01-09-2019 ਤੋਂ ਬਣਦੇ ਬਕਾਏ ਦਿੱਤੇ ਜਾਣ।
ਜਾਰੀ ਕਰਤਾ :- ਸੁਰਿੰਦਰ ਬੈਂਸ ਮੋਬਾ:ਨੰ: 98151 14749

Address

2991-A, Urban Estate, CRP Colony, Phase-1 Dugri
Ludhiana
141421

Telephone

+919814676973

Website

Alerts

Be the first to know and let us send you an email when Punjab 10 News TV posts news and promotions. Your email address will not be used for any other purpose, and you can unsubscribe at any time.

Contact The Business

Send a message to Punjab 10 News TV:

Videos

Share

Category


Other TV Channels in Ludhiana

Show All