Punjabi Prime News

Punjabi Prime News Social News for all persons

23/01/2024

ਗੁਰਦੁਆਰਾ ਸ਼ਹੀਦ ਬਾਬਾ ਨੱਥਾ ਸਿੰਘ ਜੀ ਵਿਖੇ ਮਨਾਇਆ ਗਿਆ ਦਸਮ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ : ਦੇਖੋ ਰੌਣਕਾਂ

ਲੁਧਿਆਣਾ ਦੇ ਵਾਰਡ ਨੰਬਰ 87 ਦੇ ਇਲਾਕਾ ਬਿੰਦਰਾ ਕਲੋਨੀ 'ਚ ਮਨਾਇਆ ਗਿਆ ਪਹਿਲਾ ਭਗਵਾਨ ਸ੍ਰੀ ਵਾਲਮੀਕਿ ਜੀ ਮਹਾਰਾਜ ਦਾ ਪ੍ਰਕਟ ਦਿਵਸਸ੍ਰਿਸ਼ਟੀਕਰਤਾ  ...
30/10/2023

ਲੁਧਿਆਣਾ ਦੇ ਵਾਰਡ ਨੰਬਰ 87 ਦੇ ਇਲਾਕਾ ਬਿੰਦਰਾ ਕਲੋਨੀ 'ਚ ਮਨਾਇਆ ਗਿਆ ਪਹਿਲਾ ਭਗਵਾਨ ਸ੍ਰੀ ਵਾਲਮੀਕਿ ਜੀ ਮਹਾਰਾਜ ਦਾ ਪ੍ਰਕਟ ਦਿਵਸ
ਸ੍ਰਿਸ਼ਟੀਕਰਤਾ ਭਗਵਾਨ ਸ੍ਰੀ ਵਾਲਮੀਕਿ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਮੌਕੇ ਪ੍ਰਧਾਨ ਵਿੱਕੀ ਗਿੱਲ ਦੀ ਪ੍ਰਧਾਨਗੀ ਅਤੇ ਉਨ੍ਹਾਂ ਦੀ ਪੂਰੀ ਟੀਮ ਸੰਨੀ ਸਿੰਘ, ਪਾਲ, ਸਾਗਰ, ਪ੍ਰਿੰਸ, ਵਿੱਕੀ , ਸ਼ਕਤੀ ਵਲੋਂ ਲੁਧਿਆਣਾ ਦੇ ਵਾਰਡ ਨੰਬਰ 87 ਦੇ ਇਲਾਕਾ ਬਿੰਦਰਾ ਕਲੋਨੀ ਇਕ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਇਸ ਮੌਕੇ ਸਮਾਜ ਦੇ ਪ੍ਰਸਿੱਧ ਗਾਇਕ ਸੁਨੀਲ ਹੀਰ ਭਗਵਾਨ ਸ੍ਰੀ ਵਾਲਮੀਕਿ ਮਹਾਰਾਜ ਜੀ ਦਾ ਗੁਣਗਾਣ ਵੀ ਕੀਤਾ ਗਿਆ
ਉਥੇ ਹੀ ਇਸ ਸਮਾਰੋਹ ਵਿੱਚ ਸਮਾਜ ਦੇ ਉੱਚ ਆਗੂ ਸ਼੍ਰੀ ਦਰਸ਼ਨ ਰਤਨ ਰਾਵਣ ਜੀ ਸਣੇ, ਨਗਰ ਨਿਗਮ ਯੂਨੀਅਨ ਦੇ ਪ੍ਰਧਾਨ ਵਿੱਕੀ ਰਹੇਲਾ, ਐਡਵੋਕੇਟ ਅਰਜੁਨ ਧੀਂਗਾਨ ਸਣੇ ਹੋਰ ਵੀ ਕਈ ਉੱਚ ਆਗੂਆਂ ਵਲੋਂ ਸ਼ਿਰਕਤ ਕੀਤੀ ਗਈ

ਅਜੇ ਤਕ ਨਹੀਂ ਪਰਤਿਆ ਘਰੋਂ ਬਰਗਰ ਲੈਣ ਗਿਆ 15 ਸਾਲਾਂ ਲੜਕਾ ਕਮਲ, ਦਾਦੇ ਦਾ ਰਪ ਰੋ ਬੁਰਾ ਹਾਲ.............ਜਿਸ ਲੜਕੇ ਦੀ ਤਸਵੀਰ ਤੁਸੀਂ ਆਪਣੇ ਮ...
30/09/2023

ਅਜੇ ਤਕ ਨਹੀਂ ਪਰਤਿਆ ਘਰੋਂ ਬਰਗਰ ਲੈਣ ਗਿਆ 15 ਸਾਲਾਂ ਲੜਕਾ ਕਮਲ, ਦਾਦੇ ਦਾ ਰਪ ਰੋ ਬੁਰਾ ਹਾਲ.............
ਜਿਸ ਲੜਕੇ ਦੀ ਤਸਵੀਰ ਤੁਸੀਂ ਆਪਣੇ ਮੋਬਾਈਲ ਤੇ ਦੇਖ ਰਹੇ ਹੋ ਇਸ ਲੜਕੇ ਦਾ ਨਾਮ ਹੈ ਕਮਲ, ਉਮਰ ਕਰੀਬ 15 ਸਾਲ ਬਾਪ ਦਾ ਨਾਮ ਹਨੀ, ਜੋ ਬੀਤੀ 24 ਅਗਸਤ ਦਿਨ ਐਤਵਾਰ ਨੂੰ ਘਰੋਂ ਬਰਗਰ ਲੈਣ ਵਾਸਤੇ ਗਿਆ ਸੀ ਪਰ ਅਜੇ ਤਕ ਘਰ ਨਹੀਂ ਪਰਤਿਆ, ਜਿਸਨੂੰ ਘਰ ਵਾਲੇ ਅਜੇ ਤਕ ਵੀ ਸਭ ਪਾਸੇ ਲੱਭ ਰਹੇ ਨੇ, ਗੁਮਸ਼ੁਦਾ ਲੜਕੇ ਦੇ ਦਾਦੇ ਦਾ ਅਤੇ ਪੂਰੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ, ਆਪ ਸਭ ਜੀ ਨੂੰ ਅਪੀਲ ਹੈ ਕਿ ਜੋ ਵੀ ਇਸ ਲੜਕੇ ਨੂੰ ਕਿਤੇ ਦੇਖੇ ਤਾ ਕਿਰਪਾ ਕਰਕੇ ਇਸ ਨੰਬਰ ਤੇ ਸੰਪਰਕ ਕੀਤਾ ਜਾਵੇ

04/10/2022

ਕੀ ਕੋਈ ਅੱਗੇ ਆਵੇਗਾ ਇਸ ਗਰੀਬ ਪਰਿਵਾਰ ਦੀ ਮਦਦ ਲਈ : 3 ਮਹੀਨਿਆਂ ਤੋਂ ਲਾਪਤਾ ਹੈ ਮਸੂਮ ਬੱਚਿਆਂ ਦਾ ਬਾਪ....!

Ludhiana ਦੇ ਵਾਰਡ ਨੰ. 87 ਦੇ ਹਲਕਾ ਬਿੰਦਰਾ ਕਲੋਨੀ ਚ ਡਾ. ਅੰਬੇਡਕਰ ਜੀ ਦੀ ਤਸਵੀਰ ਦੀ ਬੇਅਦਬੀ : ਬਾਬਾ ਸਾਹੁਇਬ ਡਾ ਦਫਤਰ ਬੰਦ ਕਰਕੇ ਖੋਲਿਆ ਗਿ...
29/09/2022

Ludhiana ਦੇ ਵਾਰਡ ਨੰ. 87 ਦੇ ਹਲਕਾ ਬਿੰਦਰਾ ਕਲੋਨੀ ਚ ਡਾ. ਅੰਬੇਡਕਰ ਜੀ ਦੀ ਤਸਵੀਰ ਦੀ ਬੇਅਦਬੀ : ਬਾਬਾ ਸਾਹੁਇਬ ਡਾ ਦਫਤਰ ਬੰਦ ਕਰਕੇ ਖੋਲਿਆ ਗਿਆ ਸ਼ਰਾਬ ਡਾ ਠੇਕਾ
ਖ਼ਬਰ ਹੈ ਲੁਧਿਆਣਾ ਦੇ ਵਾਰਡ ਨੰਬਰ 87 ਦੇ ਇਲਾਕਾ ਬਿੰਦਰਾ ਕਲੋਨੀ ਦੀ, ਜਿਥੇ ਪਿਛਲੇ ਕਈ ਸਾਲਾਂ ਤੋਂ ਬਾਬਾ ਸਾਹਿਬ Dr BR Ambedkr ਜੀ ਦਾ ਇਕ ਦਫਤਰ ਕਿਸੇ ਸੰਸਥਾ ਵਲੋਂ ਖੋਲਿਆ ਗਿਆ ਸੀ ਅਤੇ ਉਦੋਂ ਤੋਂ ਹੀ ਨਿਰੰਤਰ ਚੱਲਿਆ ਆ ਰਿਹਾ ਹੈ , ਪਰ ਪਿਛਲੇ ਕੁਝ ਦਿਨ ਪਹਿਲਾ ਇਕ ਸ਼ਰਾਬ ਦੇ ਵਪਾਰੀ ਵਲੋਂ ਇਸ ਦਫਤਰ ਦੇ ਬਾਹਰ ਲੱਗੇ ਬਾਬਾ ਸਾਹਿਬ Dr BR ਅੰਬੇਡਕਰ ਜੀ ਦੇ ਫਲੈਕਸ ਬੋਰਡ ਨੂੰ ਪੁੱਟ ਕੇ ਨੀਚੇ ਸੁੱਟ ਦਿੱਤਾ ਗਿਆ ਅਤੇ ਦਫਤਰ ਦੀ ਜਗਾਹ ਤੇ ਉਥੇ ਸ਼ਰਾਬ ਦਾ ਠੇਕਾ ਖੋਲ ਦਿੱਤਾ ਗਿਆ ਹੈ, ਅਸੀਂ ਬਾਬਾ ਸਾਹਿਬ Dr BR Ambedkr ਜੀ ਦੀ ਤਸਵੀਰ ਦੀ ਬੇਅਦਬੀ ਦੀਆਂ ਇਹ ਤਸਵੀਰਾਂ ਦਿਖਾਉਣਾ ਤਾ ਨਹੀਂ ਚਾਹੁੰਦੇ ਸੀ ਪਰ ਲੋਕਾਂ ਦੇ ਧਿਆਨ ਵਿਚ ਲਿਆਉਣ ਲਈ ਮਜ਼ਬੂਰਨ ਇਹ ਦਿਖਾਉਣੀਆਂ ਪੈ ਰਹੀਆਂ ਨੇ,
ਅਸਲ ਵਿਚ ਗੱਲ ਇਹ ਹੈ ਕਿ ਇਸ ਵਾਰਡ ਦੇ ਕੌਂਸਲਰ ਹੰਸ ਰਾਜ ਅਤੇ ਉਨ੍ਹਾਂ ਦੀ ਧਰਮ ਪਤਨੀ ਕੁਲਵੰਤ ਕੌਰ ਪਿਛਲੇ 20 ਸਾਲਾਂ ਤੋਂ ਇਸ ਵਾਰਡ ਦੀ ਕੋਂਸਲਰੀ ਲੈ ਕੇ ਇਸ ਇਲਾਕੇ 'ਚ ਕਾਫੀ ਸਰਗਰਮ ਹਨ ਅਤੇ ਉਨ੍ਹਾਂ ਦੇ ਸਣੇ ਇਸ ਵਾਰਡ ਦੇ ਕਈ ਹੋਰ ਪ੍ਰਧਾਨ ਵੀ ਦਲਿਤ ਸਮਾਜ ਨਾਲ ਸੰਬੰਧਿਤ ਨੇ, ਅਤੇ ਇਹ ਵਾਰਡ ਵਿਚ ੯੦% ਤੋਂ ਜਿਆਦਾ ਅਬਾਦੀ ਦਲਿਤਾਂ ਦੀ ਹੀ ਹੈ, ਕੀ Dr BR Ambedkr ਜੀ ਦੀ ਤਸਵੀਰ ਦੀ ਬੇਅਦਬੀ ਦੀ ਖਬਰ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ
ਕੀ ਇਕ ਰਿਹਾਇਸ਼ੀ ਇਲਾਕੇ ਵਿਚ ਇਸ ਤ੍ਰਾਹ ਸ਼ਰੇਆਮ ਸ਼ਰਾਬ ਦਾ ਠੇਕਾ ਖੋਲਿਆ ਜਾ ਸਕਦਾ ਹੈ, ਕੀ ਇਸ ਹਲਕੇ ਦੇ ਵਿਧਾਇਕ, ਹਲਕੇ ਦੇ ਕੌਂਸਲਰ ਅਤੇ ਹਲਕੇ ਦੇ ਬੁਧੀਜੀਵੀਆਂ ਨੂੰ ਇਸ ਸਭ ਬਾਰੇ ਨਹੀਂ ਪਤਾ ਹੈ ਯਾਂ ਉਹ ਸਭ ਜਾਣਬੁੱਝ ਕੇ ਅੱਖਾਂ ਮੀਚੀ ਬੈਠੇ ਨੇ , ਆਂ ਸ਼ਰਾਬ ਵਪਾਰੀ ਕਿਸੇ ਵੱਡੇ ਨੇਤਾ ਦਾ ਖਾਸ ਹੈ,
ਪਰ ਦਲਿਤਾਂ ਦੇ ਮਸੀਹਾ ਬਾਬਾ Sahib Ambedkr Ji Di ਤਸਵੀਰ ਦੀ ਇਸ ਬੇਅਦਬੀ ਨੂੰ ਦੇਖਦਿਆਂ ਜਲਦ ਤੋਂ ਜਲਦ ਇਸ ਸਬੰਧੀ ਕਾਰਵਾਈ ਕਰਨੀ ਬਣਦੀ ਹੈ

ਮਾਤਾ ਸ਼ੀਤਲਾ ਦੇਵੀ ਜੀ ਦੇ 50ਵੇਂ ਮੇਲੇ 'ਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਰਨਗੇ ਸ਼ਿਰਕਤ : ਸਾਊਥ ਇੰਡੀਅਨ ਧਰਮਸ਼ਾਲਾ ਕਮੇਟੀ'...
09/07/2022

ਮਾਤਾ ਸ਼ੀਤਲਾ ਦੇਵੀ ਜੀ ਦੇ 50ਵੇਂ ਮੇਲੇ 'ਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਰਨਗੇ ਸ਼ਿਰਕਤ : ਸਾਊਥ ਇੰਡੀਅਨ ਧਰਮਸ਼ਾਲਾ ਕਮੇਟੀ' ਵਲੋਂ ਦਿੱਤੀ ਗਈ ਜਾਣਕਾਰੀ

ਵਿੱਕੀ ਗਿੱਲ, ਰਾਕੇਸ਼ ਅਤੇ ਸਾਊਥ ਇੰਡੀਅਨ ਧਰਮਸ਼ਾਲਾ ਵਲੋਂ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਬਿੰਦ੍ਰਾ ਕਲੋਨੀ ਪੁੱਜਣ ਤੇ ਧੰਨਵਾਦ
28/04/2022

ਵਿੱਕੀ ਗਿੱਲ, ਰਾਕੇਸ਼ ਅਤੇ ਸਾਊਥ ਇੰਡੀਅਨ ਧਰਮਸ਼ਾਲਾ ਵਲੋਂ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਬਿੰਦ੍ਰਾ ਕਲੋਨੀ ਪੁੱਜਣ ਤੇ ਧੰਨਵਾਦ

28/03/2022

15 ਰੁਪਏ ਦੀ ਖਾਤਿਰ ਮੁੰਡਾ ਬਣ ਗਿਆ ਕੁੜੀ : ਬੱਸ ਡਰਾਈਵਰ ਨੇ ਵੀ ਫਿਰ ਲਾਹ ਤੀਆਂ ਸਾਰੀਆਂ ਸ਼ਰਮਾਂ : ਦੇਖੋ ਇਹ Live Video

9501200200 ਇਸ ਨੰਬਰ ਤੇ ਤੇ ਭ੍ਰਿਸ਼ਟ ਅਫਸਰਾਂ ਦੀ ਭੇਜੋ Video ਯਾਂ Audio : ਤੁਰੰਤ ਹੋਵੇਗੀ ਕਾਰਵਾਈਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨ...
23/03/2022

9501200200 ਇਸ ਨੰਬਰ ਤੇ ਤੇ ਭ੍ਰਿਸ਼ਟ ਅਫਸਰਾਂ ਦੀ ਭੇਜੋ Video ਯਾਂ Audio : ਤੁਰੰਤ ਹੋਵੇਗੀ ਕਾਰਵਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ ਭਿ੍ਸ਼ਟਾਚਾਰ ਰੋਕੂ ਹੈਲਪਲਾਈਨ ਨੰਬਰ 9501200200 ਜਾਰੀ ਕਰ ਦਿੱਤਾ ਹੈ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਹੈਲਪਲਾਈਨ ਨੰਬਰ 'ਤੇ ਸਿਰਫ਼ ਰਿਸ਼ਵਤ ਦੀ ਮੰਗ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਵੀਡੀਓ ਜਾਂ ਆਡੀਓ ਭੇਜੀ ਜਾਵੇ। ਪੰਜਾਬ ਸਰਕਾਰ ਦਾ ਸੀਨੀਅਰ ਅਧਿਕਾਰੀ ਮਾਮਲੇ ਦੀ ਜਾਂਚ ਕਰੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਬਾਅਦ ਵਿੱਚ ਖਟਕੜ ਕਲਾਂ ਵੀ ਗਏ।

Punjab Govt ਨੇ ਨਵੇਂ ਬਣੇ ਮੰਤਰੀਆਂ ਨੂੰ ਸੌਂਪੇ ਉਨ੍ਹਾਂ ਦੇ ਵਿਭਾਗਪੰਜਾਬ ਦੇ CM Bhagwant Mann ਅਨੁਸਾਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰ...
22/03/2022

Punjab Govt ਨੇ ਨਵੇਂ ਬਣੇ ਮੰਤਰੀਆਂ ਨੂੰ ਸੌਂਪੇ ਉਨ੍ਹਾਂ ਦੇ ਵਿਭਾਗ
ਪੰਜਾਬ ਦੇ CM Bhagwant Mann ਅਨੁਸਾਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ (ਆਪ) ਦੀ ਨਵੀਂ ਬਣੀ ਸਰਕਾਰ ਵਿੱਚ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਇਹ ਐਲਾਨ ਸੋਮਵਾਰ ਦੇਰ ਸ਼ਾਮ ਨੂੰ ਕੀਤਾ ਗਿਆ। ਮੁੱਖ ਮੰਤਰੀ ਨੇ ਗ੍ਰਹਿ ਵਿਭਾਗ ਅਤੇ ਨਿਆਂ, ਸਥਾਨਕ ਸਰਕਾਰਾਂ ਸਣੇ 27 ਵਿਭਾਗ ਆਪਣੇ ਕੋਲ ਰੱਖੇ ਹਨ। ਇਨ੍ਹਾਂ ਵਿੱਚ ਪ੍ਰਸ਼ਾਸਨਿਕ ਸੁਧਾਰ, ਸ਼ਹਿਰੀ ਹਵਾਬਾਜ਼ੀ, ਆਮ ਪ੍ਰਸ਼ਾਸਨ, ਪ੍ਰਸੋਨਲ, ਵਿਜੀਲੈਂਸ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਉਦਯੋਗ ਤੇ ਵਣਜ, ਖੇਤੀਬਾੜੀ ਅਤੇ ਕਿਸਾਨ ਭਲਾਈ, ਬਾਗਬਾਨੀ, ਭੂਮੀ ਤੇ ਜਲ ਸੰਭਾਲ, ਫੂਡ ਪ੍ਰੋਸੈਸਿੰਗ, ਨਿਵੇਸ਼ ਪ੍ਰੋਤਸਾਹਨ, ਵਿਗਿਆਨ ਤਕਨਾਲੋਜੀ ਤੇ ਵਾਤਾਵਰਣ, ਸੰਸਦੀ ਮਾਮਲੇ, ਚੋਣਾਂ, ਸ਼ਿਕਾਇਤ ਨਿਵਾਰਣ, ਆਜ਼ਾਦੀ ਘੁਲਾਟੀਏ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਰੁਜ਼ਗਾਰ ਉਤਪਤੀ ਤੇ ਸਿਖਲਾਈ, ਕਿਰਤ, ਛਪਾਈ ਤੇ ਲਿਖਣ ਸਮੱਗਰੀ, ਰੱਖਿਆ ਸੇਵਾਵਾਂ ਭਲਾਈ, ਪ੍ਰਸ਼ਾਸਨਿਕ ਸੁਧਾਰ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਸ਼ਾਮਲ ਹਨ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਖਜ਼ਾਨਾ, ਯੋਜਨਾਬੰਦੀ, ਪ੍ਰੋਗਰਾਮ ਲਾਗੂ ਕਰਨ, ਆਬਕਾਰੀ ਤੇ ਕਰ ਅਤੇ ਸਹਿਕਾਰਤਾ ਵਿਭਾਗ, ਗੁਰਮੀਤ ਸਿੰਘ ਮੀਤ ਹੇਅਰ ਨੂੰ ਸਕੂਲ ਸਿੱਖਿਆ, ਖੇਡਾਂ ਅਤੇ ਯੁਵਕ ਸੇਵਾਵਾਂ ਤੇ ਉਚੇਰੀ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਹੈ। ਡਾ. ਵਿਜੈ ਸਿੰਗਲਾ ਨੂੰ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਸੌਂਪਿਆ ਗਿਆ ਹੈ। ਕੁਲਦੀਪ ਸਿੰਘ ਧਾਲੀਵਾਲ ਨੂੰ ਪੇਂਡੂ ਵਿਕਾਸ ਅਤੇ ਪੰਚਾਇਤਾਂ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਦਿੱਤੇ ਹਨ। ਡਾ. ਬਲਜੀਤ ਕੌਰ ਨੂੰ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦਿੱਤੇ ਗਏ ਹਨ। ਹਰਭਜਨ ਸਿੰਘ ਨੂੰ ਲੋਕ ਨਿਰਮਾਣ ਅਤੇ ਬਿਜਲੀ ਵਿਭਾਗ ਦਾ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਲਾਲ ਚੰਦ ਨੂੰ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਅਲਾਟ ਕੀਤੇ ਗਏ ਹਨ। ਲਾਲਜੀਤ ਸਿੰਘ ਭੁੱਲਰ ਨੂੰ ਟਰਾਂਸਪੋਰਟ ਅਤੇ ਪ੍ਰਾਹੁਣਚਾਰੀ ਵਿਭਾਗ ਦਾ ਚਾਰਜ ਮਿਲਿਆ ਹੈ। ਬ੍ਰਹਮ ਸ਼ੰਕਰ ਨੂੰ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਜਲ ਸਰੋਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਿੱਤਾ ਹੈ। ਹਰਜੋਤ ਸਿੰਘ ਬੈਂਸ ਨੂੰ ਕਾਨੂੰਨੀ ਅਤੇ ਵਿਧਾਨਕ ਮਾਮਲੇ, ਖਾਣਾਂ ਤੇ ਭੂ-ਵਿਗਿਆਨ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਅਤੇ ਜੇਲ੍ਹ ਵਿਭਾਗ ਦਿੱਤੇ ਗਏ ਹਨ

ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਤੇ Modi Govt ਦੀ ਦੋਹਰੀ ਮਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮੰਗਲਵਾਰ ਨੂੰ 80-80 ਪੈਸੇ...
22/03/2022

ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਤੇ Modi Govt ਦੀ ਦੋਹਰੀ ਮਾਰ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮੰਗਲਵਾਰ ਨੂੰ 80-80 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ, ਜਦੋਂ ਕਿ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ। ਦਿੱਲੀ 'ਚ ਪੈਟਰੋਲ ਦੀ ਕੀਮਤ ਹੁਣ 96.21 ਰੁਪਏ ਪ੍ਰਤੀ ਲਿਟਰ ਹੋ ਗਈ ਹੈ, ਜੋ ਪਹਿਲਾਂ 95.41 ਰੁਪਏ ਸੀ, ਜਦਕਿ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲਿਟਰ ਤੋਂ ਵਧ ਕੇ 87.47 ਰੁਪਏ ਹੋ ਗਈ ਹੈ। ਰਾਸ਼ਟਰੀ ਰਾਜਧਾਨੀ 'ਚ 14.2 ਕਿਲੋਗ੍ਰਾਮ ਦੇ ਗੈਰ-ਸਬਸਿਡੀ ਵਾਲੇ ਐੱਲਪੀਜੀ ਸਿਲੰਡਰ ਦੀ ਕੀਮਤ ਹੁਣ 949.50 ਰੁਪਏ ਹੋਵੇਗੀ।

Navjot Sidhu ਕੋਲੋਂ Congress ਪ੍ਰਮੁੱਖ Sonia Gandhi ਨੇ ਮੰਗਿਆ ਅਸਤੀਫਾ5 ਰਾਜਾਂ ਵਿੱਚ ਕਰਾਰੀ ਹਰ ਤੋਂ ਬਾਅਦ ਕਾਂਗਰਸ ਦੇ ਬੁਲਾਰੇ ਰਣਦੀਪ ਸੁ...
15/03/2022

Navjot Sidhu ਕੋਲੋਂ Congress ਪ੍ਰਮੁੱਖ Sonia Gandhi ਨੇ ਮੰਗਿਆ ਅਸਤੀਫਾ
5 ਰਾਜਾਂ ਵਿੱਚ ਕਰਾਰੀ ਹਰ ਤੋਂ ਬਾਅਦ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦੱਸਿਆ ਕਿ ਕਾਂਗਰਸ ਦੀ ਮੁਖੀ Sonia Gandhi ਨੇ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਹੋਈ ਸ਼ਰਮਨਾਕ ਹਾਰ ਕਾਰਨ ਸੂਬਾ ਕਮੇਟੀ ਪ੍ਰਧਾਨਾਂ ਤੋਂ ਅਸਤੀਫਾ ਮੰਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ 5 ਸੂਬਿਆਂ ਦੀ ਸਿਆਸਤ ਗਰਮਾ ਗਈ ਹੈ। ਉਥੇ ਹੀ ਅਸਤੀਫੇ ਮੰਗਣ ਤੋਂ ਬਾਅਦ ਉਤਰਾਖੰਡ ਕਾਂਗਰਸ ਪ੍ਰਧਾਨ ਗਣੇਸ਼ ਗੋਦਿਆਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

15/03/2022

ਕੀ ਵਾਕਿਆ ਹੋ ਪ੍ਰੈਸ ਵਾਲਿਆਂ ਲਈ ਫ੍ਰੀ ਹੋਣ ਜਾ ਰਹੇ ਨੇ Toll Plaza : ਦੇਖੋ Ludhiana Toll Plaza ਦੀ ਇਹ Video

Punjab 'ਚ ਹੂੰਝਾ ਫੇਰ ਜਿੱਤ ਤੋਂ ਬਾਅਦ 16 ਮਾਰਚ ਨੂੰ CM ਦੀ ਸਹੁੰ ਚੁੱਕਣਗੇ Bhagwant ਮਾਨAam Aadmi Party ਵਲੋਂ ਪੰਜਾਬ ਵਿੱਚ ਮੁੱਖ ਮੰਤਰੀ ...
11/03/2022

Punjab 'ਚ ਹੂੰਝਾ ਫੇਰ ਜਿੱਤ ਤੋਂ ਬਾਅਦ 16 ਮਾਰਚ ਨੂੰ CM ਦੀ ਸਹੁੰ ਚੁੱਕਣਗੇ Bhagwant ਮਾਨ
Aam Aadmi Party ਵਲੋਂ ਪੰਜਾਬ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਦੀ ਅਗਵਾਈ ਹੇਠ ਨਵੀਂ ਸਰਕਾਰ 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਜੱਦੀ ਪਿੰਡ ਖਟਕੜ ਕਲਾਂ ਵਿਖੇ ​ਸਹੁੰ ਚੁੱਕੇਗੀ। ਸ੍ਰੀ ਮਾਨ ਅੱਜ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਦਿੱਲੀ ਗਏ ਹਨ। ਇਹ ਪਾਰਟੀ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀ-ਬਸਪਾ ਗੱਠਜੋੜ ਨੂੰ ਪਛਾੜ ਕੇ ਸੱਤਾ ਵਿੱਚ ਆਈ ਹੈ। ਕੌਮੀ ਰਾਜਧਾਨੀ ਲਈ ਰਵਾਨਾ ਹੋਣ ਤੋਂ ਪਹਿਲਾਂ ਸੰਗਰੂਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਉਹ ਕੇਜਰੀਵਾਲ ਨੂੰ ਮਿਲਣ ਜਾ ਰਹੇ ਹਨ ਅਤੇ ਪੰਜਾਬ ਚੋਣਾਂ ਵਿੱਚ ਪਾਰਟੀ ਦੀ ਸ਼ਾਨਦਾਰ ਜਿੱਤ ਲਈ ਉਨ੍ਹਾਂ ਨੂੰ ਵਧਾਈ ਦੇਣਗੇ। ਸਰਕਾਰ ਬਾਰੇ ਸਵਾਲ ਦੇ ਜਵਾਬ ਵਿੱਚ ਮਾਨ ਨੇ ਕਿਹਾ, ‘ਮੈਂ ਭਲਕੇ ਰਾਜਪਾਲ ਨੂੰ ਮਿਲਾਂਗਾ। ਅਸੀਂ ਅੱਜ ਉਨ੍ਹਾਂ ਤੋਂ ਸਮਾਂ ਮੰਗਾਂਗੇ।’ ਸਹੁੰ ਚੁੱਕ ਸਮਾਗਮ ਨਵਾਂਸ਼ਹਿਰ ਜ਼ਿਲ੍ਹੇ ਦੇ ਮਹਾਨ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਹੋਵੇਗਾ।

11/03/2022

ਕੁੜੀਏ ਮੇਰੇ ਦੇਸ ਦੀਏ ਤਕਦੀਰ ਬਣਾ ਲੈ ਤੂੰ : ਤੇਰੇ ਤੇ ਕੋਈ ਜੁਰਮ ਕਰੇ ਤਲਵਾਰ ਉਠਾ ਲੈ ਤੂੰ

11/03/2022

ਭਰੇ ਮੰਨ ਨਾਲ Sukhbir Singh Badal ਨੇ ਲਈ ਹਰ ਦੀ ਜ਼ਿੰਮੇਵਾਰੀ

Shivratri ਸਬੰਧੀ Ludhiana ਦੇ ਵਾਰਡ ਨੰ. 87 ਵਿੱਚ ਲਗਾਇਆ ਗਿਆ ਲੰਗਰ
06/03/2022

Shivratri ਸਬੰਧੀ Ludhiana ਦੇ ਵਾਰਡ ਨੰ. 87 ਵਿੱਚ ਲਗਾਇਆ ਗਿਆ ਲੰਗਰ

Cricket ਜਗਤ ਤੋਂ ਬਹੁਤ ਹੀ ਬੁਰੀ ਖਬਰ : ਨਹੀਂ ਰਹੇ ਆਸਟਰੇਲੀਆ ਦੇ ਮਹਾਨ ਲੈੱਗ ਸਪਿੰਨਰ ਸ਼ੇਨ ਵਾਰਨAustralia ਦੇ ਮਸ਼ਹੂਰ ਅਤੇ ਮਹਾਨ ਲੈੱਗ ਸਪਿੰਨਰ...
04/03/2022

Cricket ਜਗਤ ਤੋਂ ਬਹੁਤ ਹੀ ਬੁਰੀ ਖਬਰ : ਨਹੀਂ ਰਹੇ ਆਸਟਰੇਲੀਆ ਦੇ ਮਹਾਨ ਲੈੱਗ ਸਪਿੰਨਰ ਸ਼ੇਨ ਵਾਰਨ
Australia ਦੇ ਮਸ਼ਹੂਰ ਅਤੇ ਮਹਾਨ ਲੈੱਗ ਸਪਿੰਨਰ ਸ਼ੇਨ ਵਾਰਨ ਦਾ ਅੱਜ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ। 52 ਸਾਲਾ ਦਾ ਲੈੱਗ ਸਪਿੰਨਰ ਸ਼ੇਨ ਵਾਰਨ ਟੈਸਟ ਕ੍ਰਿਕਟ ਵਿਚ ਆਸਟਰੇਲੀਆ ਵਲੋਂ ਸਭ ਤੋਂ ਵਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ। ਸ਼ੇਨ ਵਾਰਨ ਨੇ 145 ਟੈਸਟ ਮੈਚਾਂ ਵਿਚ 708 ਵਿਕਟਾਂ ਹਾਸਲ ਕੀਤੀਆਂ ਜਦਕਿ ਇਕ ਦਿਨਾ ਕ੍ਰਿਕਟ ਮੈਚਾਂ ਵਿਚ 293 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਭਾਰਤ ਖਿਲਾਫ਼ 1992 ਵਿਚ ਆਪਣੇ ਕੌਮਾਂਤਰੀ ਕ੍ਰਿਕਟ ਸਫਰ ਦੀ ਸ਼ੁਰੂਆਤ ਕੀਤੀ ਸੀ ਤੇ ਆਪਣਾ ਆਖਰੀ ਟੈਸਟ ਮੈਚ ਜਨਵਰੀ 2007 ਵਿਚ ਇੰਗਲੈਂਡ ਖ਼ਿਲਾਫ ਖੇਡਿਆ ਸੀ।

Russia+Ukraine ਦੀ ਵਾਰ ਖਤਮ ਹੋਣ ਦੇ ਬਣ ਰਹੇ ਨੇ ਆਸਾਰ                         ਅੱਜ ਫਿਰ ਯੂਕਰੇਨ ਤੇ ਰੂਸ ਵਿਚਾਲੇ ਬੀਤੀ ਰਾਤ ਦੂਜੇ ਗੇੜ ਦ...
04/03/2022

Russia+Ukraine ਦੀ ਵਾਰ ਖਤਮ ਹੋਣ ਦੇ ਬਣ ਰਹੇ ਨੇ ਆਸਾਰ ਅੱਜ ਫਿਰ ਯੂਕਰੇਨ ਤੇ ਰੂਸ ਵਿਚਾਲੇ ਬੀਤੀ ਰਾਤ ਦੂਜੇ ਗੇੜ ਦੀ ਗੱਲਬਾਤ ਹੋਈ। ਜ਼ਿਕਰਯੋਗ ਹੈ ਕਿ ਜੰਗ ਨੂੰ ਲੈ ਕੇ ਇਹ ਗੱਲਬਾਤ ਬੇਸਿੱਟਾ ਰਹੀ ਪਰ ਦੋਵੇਂ ਧਿਰਾਂ ਨੇ ਨਾਗਰਿਕਾਂ ਨੂੰ ਕੱਢਣ ਲਈ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਸੁਰੱਖਿਅਤ ਲਾਂਘਾ ਬਣਾਉਣ ‘ਤੇ ਇੱਕ ਸਮਝੌਤਾ ‘ਤੇ ਪਹੁੰਚ ਗਈਆਂ ਹਨ। ਯੂਕਰੇਨੀ ਵਫਦ ਦੇ ਇੱਕ ਮੈਂਬਰ ਨੇ ਇਸ ਦੀ ਜਾਣਕਾਰੀ ਦਿੱਤੀ।
ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਮਾਈਖਾਈਲੋ ਪੋਡੋਲਿਆਕ ਨੇ ਕਿਹਾ ਕਿ ਸ਼ੁਰੂਆਤੀ ਸਮਝੌਤੇ ਤਹਿਤ ਨਾਗਰਿਕਾਂ ਨੂੰ ਕੱਢਣ ਲਈ ਉਨ੍ਹਾਂ ਇਲਾਕਿਆਂ ਵਿੱਚ ਜੰਗਬੰਦੀ ਕੀਤੀ ਜਾਵੇਗੀ, ਜਿਥੇ ਦੋਵੇਂ ਧਿਰਾਂ ਨੇ ਨਾਗਰਿਕਾਂ ਨੂੰ ਕੱਢਣ ਦੀ ਲਈ ਸੁਰੱਖਿਅਤ ਲਾਂਗੇ ਬਣਾਏ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਥਾਵਾਂ ‘ਤੇ ਦਵਾਈਆਂ ਅਤੇ ਭੋਜਨ ਪਹੁੰਚਾਉਣ ਬਾਰੇ ਵੀ ਸਮਝੌਤਾ ਕਰ ਚੁੱਕੀਆਂ ਸਨ ਜਿੱਥੇ ਭਿਆਨਕ ਲੜਾਈ ਹੋ ਰਹੀ ਸੀ। ਇਕ ਹਫ਼ਤਾ ਪਹਿਲਾਂ ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕਰਨ ਤੋਂ ਬਾਅਦ ਪਹਿਲੀ ਵਾਰ ਦੋਵੇਂ ਧਿਰਾਂ ਕਿਸੇ ਵੀ ਮੁੱਦੇ ‘ਤੇ ਸਹਿਮਤ ਹੋਈਆਂ ਸਨ। ਇਥੇ ਇਹ ਵੀ ਦੱਸ ਦੇਈਏ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਰਵਾਰ ਨੂੰ ਪੱਛਮੀ ਦੇਸ਼ਾਂ ਨੂੰ ਯੂਕਰੇਨ ਨੂੰ ਮਿਲਟਰੀ ਸਹਾਇਤਾ ਵਧਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਨਹੀਂ ਤਾਂ ਰੂਸ ਬਾਕੀ ਯੂਰਪ ‘ਤੇ ਅੱਗੇ ਵਧੇਗਾ।

Russia ਵਧਿਆ Europe ਦੇ ਸਭ ਤੋਂ ਵੱਡਰ ਪ੍ਰਮਾਣੂ ਪਾਵਰ ਪਲਾਂਟ ਵੱਧ :           Russia Ukraine ਦਰਮਿਯਾਂ ਚਾਲ ਰਹੀ ਜੰਗ ਨੂੰ ਲੈ ਕੇ ਗਲਬਾਤ ...
04/03/2022

Russia ਵਧਿਆ Europe ਦੇ ਸਭ ਤੋਂ ਵੱਡਰ ਪ੍ਰਮਾਣੂ ਪਾਵਰ ਪਲਾਂਟ ਵੱਧ :
Russia Ukraine ਦਰਮਿਯਾਂ ਚਾਲ ਰਹੀ ਜੰਗ ਨੂੰ ਲੈ ਕੇ ਗਲਬਾਤ ਕਰਦਿਆਂ ਯੂਰਪ ਦੇ ਪਰਮਾਣੂ ਪਾਵਰ ਪਲਾਂਟ ਦੇ ਬੁਲਾਰੇ ਨੇ ਦੱਸਿਆ ਕਿ ਦੱਖਣੀ ਯੂਕਰੇਨ ਦੇ ਸ਼ਹਿਰ ਐਨਰਹੋਦਰ ਵਿੱਚ ਪਾਵਰ ਪਲਾਂਟ 'ਤੇ ਰੂਸੀ ਫੌਜੀ ਹਮਲੇ ਕਾਰਨ ਭਿਆਨਕ ਅੱਗ ਲੱਗ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਜ਼ਪੋਰੀਜ਼ੀਆ ਪਰਮਾਣੂ ਪਲਾਂਟ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਰੇਡੀਏਸ਼ਨ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਹੈ। ਗੌਰਤਲਬ ਹੈ ਕਿ ਦੇਸ਼ ਦੀ 25 ਫੀਸਦੀ ਬਿਜਲੀ ਦਾ ਉਤਪਾਦਨ ਇਸ ਸਥਾਨ 'ਤੇ ਹੁੰਦਾ ਹੈ। ਹਾਲੇ ਤੱਕ ਇਹ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਸੂਤਰਾਂ ਮੁਤਾਬਕ ਅੱਗ ਬੁਝਾਉਣ ਲਈ ਲੜਾਈ ਰੋਕਣੀ ਬੇਹੱਦ ਜ਼ਰੂਰੀ ਹੈ।

03/03/2022

ਪਰਾਏ ਬੰਦੇ ਨਾਲ਼ ਮਿਲ ਸਭ ਇੱਜ਼ਤ ਸ਼ਰਮਾ ਭੁੱਲੀ ਇਹ ਔਰਤ : ਘਰਵਾਲੇ ਨੇ ਮੌਕੇ ਤੇ ਪਹੁੰਚ ਕਰ ਲਏ ਕਾਬੂ

19/02/2022

ਭਗਵੰਤ ਮਾਨ CM ਬਣਿਆ ਤਾਂ ਹਰ ਆਮ ਅਤੇ ਖਾਸ ਨੂੰ ਹੋਣਗੇ ਇਹ ਫਾਇਦੇ

12/02/2022

ਸਿੱਧੂ ਦੀਆਂ ਸਿੱਧੀਆਂ ਗੱਲਾਂ : ਚੋਣਾਂ ਦੇ ਇਸ ਦੌਰ ਵਿਚ ਵੇਖੋ ਕੀ ਹਾਲ ਸ਼ਹਿਰ ਬਰਨਾਲੇ ਦਾ : Dharam Singh Fauji

09/02/2022

ਸਿੱਧੂ ਦੀਆਂ ਸੱਚੀਆਂ ਗੱਲਾਂ : ਲੋਕਾਂ ਨੇ 'Aap ਉਮੀਦਵਾਰ Meet Hayor ਨੂੰ ਫਿਰ ਜਿਤਾਉਣ ਦਾ ਕੀਤਾ ਵਾਅਦਾ

09/02/2022

Allahu Akbar | Brave Hijabi Muslim Girl vs Hindu | ਦੇਖੋ ਕਿੱਧਰ ਜਾ ਰਿਹਾ ਹੈ India

07/02/2022

ਵੇਖੋ ਭਰਾ Bhgawant Mann ਲਈ ਕਿੰਝ ਡੋਰ-ਟੂ-ਡੋਰ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਰਹੀ ਹੈ ਉਨ੍ਹਾਂ ਦੀ Sister

04/02/2022

Bhagwant Mann ਦੀ ਭੈਣ ਵੀ ਕਰ ਰਹੀ ਹੈ ਚੋਣ ਪ੍ਰਚਾਰ : ਲੋਕਾਂ ਦਾ ਭਾਰੀ ਇਕੱਠ : ਰਿਪੋਰਟ : ਬਲਵੰਤ ਸਿੱਧੂ

ਕਿਸਾਨ ਫਿਰ ਸਿਖਾਉਣ ਜਾ ਰਹੇ ਨੇ BJP ਨੂੰ ਸਬਕ : ਕੀਤਾ BJP ਦਾ ਪੂਰਨ ਬਹਿਸ਼ਕਾਰSKM ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਨ...
04/02/2022

ਕਿਸਾਨ ਫਿਰ ਸਿਖਾਉਣ ਜਾ ਰਹੇ ਨੇ BJP ਨੂੰ ਸਬਕ : ਕੀਤਾ BJP ਦਾ ਪੂਰਨ ਬਹਿਸ਼ਕਾਰ
SKM ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਉੱਤਰ ਪ੍ਰਦੇਸ਼ ਸਣੇ ਹੋਰ ਰਾਜਾਂ ਦੇ ਕਿਸਾਨਾਂ ਨੂੰ ਅਗਾਮੀ ਚੋਣਾਂ ਵਿੱਚ ਭਾਜਪਾ ਨੂੰ ਸਜ਼ਾ ਦੇਣ ਦਾ ਸੱਦਾ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਪ੍ਰੈੱਸ ਕਲੱਬ ਆਫ਼ ਇੰਡੀਆ ਦਿੱਲੀ ਵਿੱਚ ਕੀਤੀ ਪੱਤਰਕਾਰ ਮਿਲਣੀ ਦੌਰਾਨ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਕਿਸਾਨ ਵੋਟਰਾਂ ਦੇ ਨਾਂ ਇੱਕ ਬੇਨਤੀ ਪੱਤਰ ਵੀ ਜਾਰੀ ਕੀਤਾ। ਇਸ ਪੱਤਰ ਨੂੰ ਲੱਖਾਂ ਦੀ ਗਿਣਤੀ ਵਿੱਚ ਪਰਚਿਆਂ ਦੀ ਸ਼ਕਲ ’ਚ ਯੂਪੀ ਦੇ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਮੋਰਚੇ ਵੱਲੋਂ ਆਉਂਦੇ ਦਿਨਾਂ ਵਿੱਚ ਯੂਪੀ ਦੇ ਮੇਰਠ, ਝਾਂਸੀ, ਗੋਰਖਪੁਰ, ਕਾਨਪੁਰ, ਸਿਧਾਰਥਨਗਰ, ਲਖਨਊ, ਬਨਾਰਸ, ਮੁਰਾਦਾਬਾਦ ਤੇ ਅਲਾਹਾਬਾਦ ਵਿੱਚ ਪ੍ਰੈੱਸ ਕਾਨਫਰੰਸਾਂ ਕਰ ਕੇ ਮੋਦੀ ਸਰਕਾਰ ਦੀ ਕਿਸਾਨਾਂ ਨਾਲ ਵਾਅਦਾਖ਼ਿਲਾਫ਼ੀ ਦਾ ਭਾਂਡਾ ਭੰਨਦੇ ਹੋਏ ਪਰਚੇ ਵੰਡੇ ਜਾਣਗੇ।

Address

India
Ludhiana
141008

Alerts

Be the first to know and let us send you an email when Punjabi Prime News posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Prime News:

Videos

Share

Category


Other Newspapers in Ludhiana

Show All