Kusti Da Likhari Gopy Lakhan

  • Home
  • Kusti Da Likhari Gopy Lakhan

Kusti Da Likhari Gopy Lakhan Contact information, map and directions, contact form, opening hours, services, ratings, photos, videos and announcements from Kusti Da Likhari Gopy Lakhan, Magazine, .

ਭਲਵਾਨੀ ਵਰਗਾ ਮਜ਼ਾ ਕਿਤੇ ਨਹੀਂ ਜਿਹੜਾ ਕਰਦਾ ਉਹੀ ਜਾਣਦਾ ਏ ਜਿਸ ਮੱਲ ਨੇ ਅਖਾੜੇ ਵਿੱਚ ਭਗਤੀ ਕੀਤੀ ਉਹ ਛਿੰਝਾ ਵਿੱਚ ਮੌਜਾਂ ਮਾਣਦਾ ਏ ਮਿਹਨਤ ਹਿੰਮਤ...
04/10/2024

ਭਲਵਾਨੀ ਵਰਗਾ ਮਜ਼ਾ ਕਿਤੇ ਨਹੀਂ
ਜਿਹੜਾ ਕਰਦਾ ਉਹੀ ਜਾਣਦਾ ਏ
ਜਿਸ ਮੱਲ ਨੇ ਅਖਾੜੇ ਵਿੱਚ ਭਗਤੀ ਕੀਤੀ
ਉਹ ਛਿੰਝਾ ਵਿੱਚ ਮੌਜਾਂ ਮਾਣਦਾ ਏ
ਮਿਹਨਤ ਹਿੰਮਤ ਅੱਗੇ ਉਮਰ ਦੀ ਕੋਈ ਬੰਦਿਸ਼ ਨਹੀਂ
ਇੱਥੇ ਕੌਣ ਪੁੱਛਦਾ ਕਿਹੜਾ ਕਿਸਦੇ ਹਾਣਦਾ ਏ
ਮੱਲ ਜਦੋ ਤੱਕ ਰਹਿੰਦਾ ਲਗੋਟੇ ਦਾ ਪੱਕਾ
ਉਹ ਤਕੜਿਆ ਮੂਹਰੇ ਵੀ ਸੀਨਾ ਤਾਣਦਾ ਏ
ਜੀਅਦਾਰੀ ਨਾਲ ਘੁਲਣ ਵਾਲੇ ਰੁਸਤਮਾ ਨੂੰ ਵੀ ਢਾਹ ਲੈਂਦੇ
ਲੱਖਣ ਦਾ ਗੋਪੀ ਇਹ ਸਾਰੀਆਂ ਗੱਲਾਂ ਜਾਣਦਾ ਏ
ਗੋਪੀ ਲੱਖਣ

28/09/2024
5 vaar lagatar Olympics vicho gold medal.......
07/08/2024

5 vaar lagatar Olympics vicho gold medal.......

ਪਹਿਲਵਾਨੀ ਵਰਗੀ ਹੋਰ ਕੋਈ ਭਗਤੀ ਹੀ ਨਹੀਂ ਆ ਮਿਹਨਤ ਦੇ ਨਸ਼ੇ ਵਰਗਾ ਹੋਰ ਕੋਈ ਨਸ਼ਾ ਹੀ ਨਹੀਂ ਆ ਭਲਵਾਨਾਂ ਨੂੰ ਤਾਂ ਚੈਨ ਹੀ ਨਹੀਂ ਆਉਂਦਾ ਜਦੋ ਤੱਕ ਸ...
27/07/2024

ਪਹਿਲਵਾਨੀ ਵਰਗੀ ਹੋਰ ਕੋਈ ਭਗਤੀ ਹੀ ਨਹੀਂ ਆ ਮਿਹਨਤ ਦੇ ਨਸ਼ੇ ਵਰਗਾ ਹੋਰ ਕੋਈ ਨਸ਼ਾ ਹੀ ਨਹੀਂ ਆ ਭਲਵਾਨਾਂ ਨੂੰ ਤਾਂ ਚੈਨ ਹੀ ਨਹੀਂ ਆਉਂਦਾ ਜਦੋ ਤੱਕ ਸਵੇਰੇ ਉੱਠ ਕੇ ਪੂਰੀ ਮਿਹਨਤ ਨਾ ਕੀਤੀ ਹੋਵੇ ਜਦੋ ਤੱਕ ਅਖਾੜੇ ਵਿੱਚ ਜ਼ੋਰ ਨਾ ਕਿਤੇ ਹੋਣ ਆਹ ਨਵੇਂ ਬਣੇ ਕੋਚ ਜਿੰਨਾ ਮਰਜੀ ਕਹੀ ਜਾਣ ਕਿ ਸਪਾਟੇ ਨਾ ਲਾਇਆ ਕਰੋ ਡੰਡਾ ਦਾ ਕੋਈ ਫਾਇਦਾ ਨਹੀਂ ਆ ਬੈਠਕਾਂ ਬੰਦ ਕਰਦੋ ਪਰ ਜਿਹੜਾ ਸਰੂਰ ਇਸ ਮਿਹਨਤ ਵਿੱਚ ਆ ਉਹ ਹੋਰ ਕਿਤੇ ਨਹੀਂ ਮਿਲਦਾ ਪੂਰੇ ਦੱਬ ਕੇ ਡੰਡ ਲਾਇਆ ਕਰੋ ਬੈਠਕਾਂ ਲਾਇਆ ਕਰੋ ਸਪਾਟੇ ਲਾਇਆ ਕਰੋ ਇਹਨਾਂ ਵਰਗੀ ਜਾਨ ਤੇ ਦਮ ਖਮ ਹੋਰ ਕਿਤੇ ਨਹੀਂ ਲੱਭਣੇ ਬਾਕੀ ਭਲਵਾਨੀ ਵਿੱਚ ਨਜਾਰੇ ਹੀ ਨਜਾਰੇ ਆ ਮਿਹਨਤ ਕਰਨ ਦੇ ਤਾਸੀਹੇ ਜਾਂ ਜੋਰਾ ਵਿੱਚ ਜਾਨ ਮਾਰੀ ਦਾ ਕੋਈ ਨੁਕਸਾਨ ਜਾਂ ਦੁੱਖ ਨਹੀਂ ਹੁੰਦਾ ਇਹ ਤਾਂ ਰੱਬ ਦੀ ਬਖਸ਼ੀ ਦਾਤ ਆ ਭਲਵਾਨੀ..... ਜੋੜ ਛੋਟੀ ਹੋਵੇ ਜਾਂ ਵੱਡੀ ਜਿਹੜਾ ਸਵੇਰੇ ਸ਼ਾਮ ਭਲਵਾਨੀ ਕਰਦਾ ਉਹਦੀ ਕੋਈ ਰੀਸ ਨਹੀਂ...... ਗੋਪੀ ਲੱਖਣ

10/06/2024

Pehalwani zindabad

ਲੋਕਾਂ ਦੇ ਅਖਾੜੇ ਖਰਾਬ ਕਰ ਕੇ ਆਪਣੇ ਚੱਲਦੇ ਨਈ ਹੁੰਦੇ ਗੱਲਾਂ ਦੇ ਕੜਾਹ ਕਦੇ ਬਣਾਈ ਦੇ ਨਈ ਤੇ ਪਾਣੀ ਚ ਪਕੌੜੇ ਮਿੱਤਰਾਂ ਤਲਦੇ ਨਈ ਹੁੰਦੇ ਦੋ ਨੰਬਰ...
30/04/2024

ਲੋਕਾਂ ਦੇ ਅਖਾੜੇ ਖਰਾਬ ਕਰ ਕੇ
ਆਪਣੇ ਚੱਲਦੇ ਨਈ ਹੁੰਦੇ
ਗੱਲਾਂ ਦੇ ਕੜਾਹ ਕਦੇ ਬਣਾਈ ਦੇ ਨਈ
ਤੇ ਪਾਣੀ ਚ ਪਕੌੜੇ ਮਿੱਤਰਾਂ ਤਲਦੇ ਨਈ ਹੁੰਦੇ
ਦੋ ਨੰਬਰ ਦਾ ਪੈਸਾ ਹੁੰਦਾ ਮਾੜਾ ਟੱਬਰ ਲਈ
ਹਰਾਮ ਦੀ ਕਮਾਈ ਤੇ ਪੁੱਤਰ ਪਲਦੇ ਨਈ ਹੁੰਦੇ
ਜੁਬਾਨ ਤੇ ਖੜਨਾ ਹੁੰਦਾ ਗਹਿਣਾ ਮਰਦਾਂ ਦਾ
ਅਣਖਾਂ ਦੇ ਸੂਰਜ ਲੱਖਣ ਵਾਲਿਆਂ ਢਲਦੇ ਨਈ ਹੁੰਦੇ
ਗੋਪੀ ਲੱਖਣ

ਨੀਤਾ ਦੇ ਨੰਗਾ ਨੂੰ ਕਦੇ ਆਉਂਦਾ ਰੱਜ ਨਈ ਅਣਖੀ ਬੰਦਾ ਕਰਦਾ ਮਿਹਨਤ ਨੂੰ ਪੱਜ ਨਈ ਮੂੰਹ ਦੇ ਮਿੱਠੇ ਦਿਲ ਵਿੱਚ ਖ਼ਾਰ ਰੱਖਦੇ ਵੈਰੀਆਂ ਨਾਲ ਯਾਰੀ ਅੱਜ ਕ...
25/04/2024

ਨੀਤਾ ਦੇ ਨੰਗਾ ਨੂੰ ਕਦੇ ਆਉਂਦਾ ਰੱਜ ਨਈ
ਅਣਖੀ ਬੰਦਾ ਕਰਦਾ ਮਿਹਨਤ ਨੂੰ ਪੱਜ ਨਈ
ਮੂੰਹ ਦੇ ਮਿੱਠੇ ਦਿਲ ਵਿੱਚ ਖ਼ਾਰ ਰੱਖਦੇ
ਵੈਰੀਆਂ ਨਾਲ ਯਾਰੀ ਅੱਜ ਕੱਲ ਯਾਰ ਰੱਖਦੇ
ਮਤਲਬ ਦਾ ਜਮਾਨਾ ਝੂਠੀਆਂ ਨੇ ਯਾਰੀਆਂ
ਆਪਣੇ ਬੰਦੇ ਹੀਂ ਜੜਾ ਵਿੱਚ ਫੇਰ ਦਿੰਦੇ ਆਰੀਆਂ
ਕੋਈ ਆਪਣਾ ਕਰਜੇ ਤਰੱਕੀ ਲੋਕ ਕਿੱਥੇ ਜਰਦੇ
ਪੈਰ ਫੜਨ ਵਾਲੇ ਵੀ ਦੇਖੇ ਗਲਮੇ ਨੂੰ ਫੜਦੇ
ਇੱਜਤਾਂ ਦੀ ਨਿਲਾਮੀ ਇੱਥੇ ਆਮ ਹੋ ਗਈ
ਯਾਰੀ ਚ ਗਦਾਰੀ ਸ਼ਰੇਆਮ ਹੋ ਗਈ
ਹੱਥ ਫੜ ਫੜ ਜਿਹਨੂੰ ਵੀ ਤੁਰਨਾ ਸਿਖਾਇਆ ਆ
ਲੱਖਣ ਦੇ ਗੋਪੀ ਉਹੀ ਵੈਰੀ ਬਣ ਆਇਆ ਆ
ਗੋਪੀ ਲੱਖਣ

ਛੋਟਾ ਸੁਦਾਮ ਪਹਿਲਵਾਨ
24/04/2024

ਛੋਟਾ ਸੁਦਾਮ ਪਹਿਲਵਾਨ

ਪਹਿਲਾ ਹੀ ਰਿਜਲਟ ਪਤਾ ਹੁੰਦੇ ਘੋਲਾਂ ਦੇ ਕੰਜਰਾਂ ਨੇ ਕੱਢਤਾ ਜਲੂਸ ਭਲਵਾਨੀ ਦਾ ਦਲਾਲਾਂ ਦੇ ਢਿੱਡ ਕਦੀ ਵੀ ਨਹੀਂ ਭਰਦੇ ਬੇੜਾ ਗਰਕ ਕੀਤਾ ਇਹਨਾਂ ਪੰਜ...
10/04/2024

ਪਹਿਲਾ ਹੀ ਰਿਜਲਟ ਪਤਾ ਹੁੰਦੇ ਘੋਲਾਂ ਦੇ
ਕੰਜਰਾਂ ਨੇ ਕੱਢਤਾ ਜਲੂਸ ਭਲਵਾਨੀ ਦਾ
ਦਲਾਲਾਂ ਦੇ ਢਿੱਡ ਕਦੀ ਵੀ ਨਹੀਂ ਭਰਦੇ
ਬੇੜਾ ਗਰਕ ਕੀਤਾ ਇਹਨਾਂ ਪੰਜਾਬ ਦੀ ਜਵਾਨੀ ਦਾ
ਇੱਕ ਨੰਬਰ ਦੇ ਭਲਵਾਨ ਵੀ ਰਲੇ ਹੋਏ ਇਹਨਾਂ ਨਾਲ
ਗੱਲਾਂ ਨਾਲ ਕੜਾਹ ਬਣਾਉਂਦੇ ਨੇ ਵਿਦਵਾਨੀ ਦਾ
ਕੁਸ਼ਤੀ ਦੇ ਗਦਾਰਾਂ ਦੇ ਯਾਰ ਬਣੇ ਜਿਹੜੇ
ਉਹ ਕੀ ਮੁੱਲ ਪਾਉਣਗੇ ਦੱਸ ਭਲਵਾਨੀ ਦਾ
ਲੱਖਣ ਦੇ ਗੋਪੀ ਹੁਣ ਚਵਲਾਂ ਦਾ ਰਾਜ ਹੈਂ
ਠੇਕਾ ਮਾਰਦੇ ਨੇ ਛਿੰਝਾ ਵਿੱਚ ਹੁਣ ਮਨਮਾਨੀ ਦਾ
ਗੋਪੀ ਲੱਖਣ

ਸਬਰ ਤੇ ਮਿਹਨਤ ਦਾ ਫਲ ਹੁੰਦਾ ਮਿੱਠਾਇਹ ਕਰ ਕੇ ਦਿਖਾਇਆ ਭੁਪਿੰਦਰ ਅਜਨਾਲੇ ਨੇਸਦਾਬਹਾਰ ਮੱਲ ਐਵੈਂ ਤਾਂ ਨਈ ਸਾਰੇ ਆਖਦੇਮੱਲ ਚੋਟੀ ਦਾ ਵੀ ਢਾਇਆ ਭੁਪਿ...
13/03/2024

ਸਬਰ ਤੇ ਮਿਹਨਤ ਦਾ ਫਲ ਹੁੰਦਾ ਮਿੱਠਾ
ਇਹ ਕਰ ਕੇ ਦਿਖਾਇਆ ਭੁਪਿੰਦਰ ਅਜਨਾਲੇ ਨੇ
ਸਦਾਬਹਾਰ ਮੱਲ ਐਵੈਂ ਤਾਂ ਨਈ ਸਾਰੇ ਆਖਦੇ
ਮੱਲ ਚੋਟੀ ਦਾ ਵੀ ਢਾਇਆ ਭੁਪਿੰਦਰ ਅਜਨਾਲੇ ਨੇ
ਮਾੜੇ ਸਮੇ ਵਿੱਚ ਵੀ ਦਿਲ ਨਈਂਓ ਛੱਡਿਆ
ਸਮਾਂ ਚੰਗਾ ਮਾੜਾ ਪਿੰਡੇ ਤੇ ਹੰਢਾਇਆ ਭੁਪਿੰਦਰ ਅਜਨਾਲੇ ਨੇ
ਲੱਖਣ ਦੇ ਗੋਪੀ ਹੁੰਦੀਆਂ ਨੀਤਾ ਨੂੰ ਮੁਰਾਦਾਂ
ਮਿਹਰ ਰੱਬ ਦੀ ਨਾਲ ਸਭ ਕੁਝ ਪਾਇਆ ਭੁਪਿੰਦਰ ਅਜਨਾਲੇ ਨੇ
ਗੋਪੀ ਲੱਖਣ

ਭਲਵਾਨੀ ਵਿਚਾਰੀ ਕੀ ਕਰੇਛਿੰਝਾ ਦਲਾਲ ਹੀ ਨੱਪੀ ਫਿਰਦੇ ਨੇਇੱਕ ਦੂਜੇ ਨਾਲੋਂ ਵੱਧ ਕੇ ਆ ਸਾਰੇਦੇਖ ਨਕਲੀ ਉਸਤਾਦ ਗੱਪੀ ਫਿਰਦੇ ਨੇਜਿਹੜੇ ਘੁਲਦੇ ਇੱਕ ਦ...
11/03/2024

ਭਲਵਾਨੀ ਵਿਚਾਰੀ ਕੀ ਕਰੇ
ਛਿੰਝਾ ਦਲਾਲ ਹੀ ਨੱਪੀ ਫਿਰਦੇ ਨੇ
ਇੱਕ ਦੂਜੇ ਨਾਲੋਂ ਵੱਧ ਕੇ ਆ ਸਾਰੇ
ਦੇਖ ਨਕਲੀ ਉਸਤਾਦ ਗੱਪੀ ਫਿਰਦੇ ਨੇ
ਜਿਹੜੇ ਘੁਲਦੇ ਇੱਕ ਦੋ ਨੰਬਰਾਂ ਤੇ
ਉਹ ਬਣ ਗਏ ਯਾਰ ਵਿਚੋਲਿਆ ਦੇ
ਝੰਡੀ ਤੇ ਮੱਲ ਘੁਲ ਜਾਂਦੇ ਜਾਅਲੀ ਕਈ
ਮੁੱਲ ਪੈ ਜਾਂਦੇ ਨਕਲੀ ਡੌਲਿਆ ਦੇ
ਇੱਕ ਨਵਾਂ ਹੀ ਰਿਵਾਜ ਚਲਾਤਾ ਮੱਲਾਂ ਨੇ
ਕੁਸ਼ਤੀ ਕਰਵਾਉਣ ਵਾਲਿਆਂ ਦੇ ਘਰ ਭਰਤੇ
ਜਿਹਨੇ ਕਦੀ ਅਖਾੜੇ ਵਿੱਚ ਖੁਦ ਜ਼ੋਰ ਨਹੀਂ ਕੀਤੇ
ਉਹ ਵੀ ਇਹਨਾਂ ਕੋਚ ਉਸਤਾਦ ਕਰਤੇ
ਹੱਦੋ ਵੱਧ ਜਿਆਦਾ ਜਦੋ ਦਾ ਆ ਗਿਆ ਏ ਪੈਸਾ
ਉਦੋਂ ਦੇ ਹੀ ਬੇੜੇ ਗਰਕ ਹੋ ਗਏ
ਆਪਣੇ ਹੀ ਚੇਲਿਆਂ ਦੇ ਪੈਸੇ ਖਾ ਗਏ ਬੜੇ
ਚਿੱਟੇ ਕੱਪੜਿਆ ਦੇ ਵਿੱਚ ਬੰਦੇ ਨਰਕ ਹੋ ਗਏ
ਭਲਵਾਨੀ ਵਿਚਾਰੀ ਤਾਂ ਗੁਰੂਆਂ ਦੇ ਨਾਲ ਰਹੀ
ਅੱਜ ਕੱਲ ਦੱਲੇ ਇਹਨੂੰ ਥੱਲੇ ਸੁੱਟਦੇ
ਚੰਗੇ ਚੰਗੇ ਰੁਸਤਮ ਰੁਲ ਗਏ ਨੇ ਇੱਥੇ
ਤੇ ਦੱਲਪੁਣਾ ਕਰਨ ਵਾਲੇ ਮੌਜਾਂ ਲੁੱਟਦੇ
ਸੱਚ ਬੋਲਣ ਵਾਲੇ ਦੇ ਅਖਾੜੇ ਕੱਟੇ ਜਾਂਦੇ ਹੁਣ
ਝੂਠਿਆ ਦੀ ਵਾਹਵਾਂ ਹੁਣ ਦਾਲ ਗਲੀ ਆ
ਲੱਖਣ ਦੇ ਗੋਪੀ ਸਮਾਂ ਬਹੁਤ ਛੇਤੀ ਬਦਲਦਾ
ਨੀਲੀ ਛੱਤ ਵਾਲਾ ਸਭ ਤੋਂ ਵੱਡਾ ਮਹਾਬਲੀ ਆ
ਗੋਪੀ ਲੱਖਣ

Address


Telephone

9814193154

Website

Alerts

Be the first to know and let us send you an email when Kusti Da Likhari Gopy Lakhan posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share