Kapurthala -Jalandhar News

Kapurthala -Jalandhar News ਖ਼ਬਰਾਂ,ਇੰਟਰਟੈਂਨਮੈਂਟ ਗਤੀਵਿਧੀਆਂ

ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ:- ਡੀ ਜੀ ਪੀ ਪੰਜਾਬ ਨੇ ਸੋਸ਼ਲ ਮੀਡੀਆ ਤੇ ਪ...
27/01/2025

ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ:- ਡੀ ਜੀ ਪੀ ਪੰਜਾਬ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੀਤਾ ਦਾਅਵਾ।

ਪਿੰਡ ਨਿੱਝਰਾਂ ਜ਼ਿਲ੍ਹਾ ਜਲੰਧਰ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਕੱਲ੍ਹ 26 ਜਨਵਰੀ ਨੂੰ। ਸ...
25/01/2025

ਪਿੰਡ ਨਿੱਝਰਾਂ ਜ਼ਿਲ੍ਹਾ ਜਲੰਧਰ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਕੱਲ੍ਹ 26 ਜਨਵਰੀ ਨੂੰ। ਸਮੂਹ ਸੰਗਤ ਨੂੰ ਪੁੱਜਣ ਦੀ ਬੇਨਤੀ।

ਗੁਰਦੁਆਰਾ ਬਾਬਾ ਗਲੀਆ ਜੀ ਪ੍ਰਬੰਧਕ ਕਮੇਟੀ ਪਿੰਡ ਨਿੱਝਰਾਂ, ਜਿਲਾ ਜਲੰਧਰ ਵੱਲੋਂ ਦੁਨੀਆਂ ਭਰ ਦੇ ਅਨੋਖੇ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਰੱਖ ਕੇ 6ਵਾਂ ਮਹਾਨ ਨਗਰ ਕੀਰਤਨ 26 ਜਨਵਰੀ, ਦਿਨ ਐਤਵਾਰ ਨੂੰ ਪਿੰਡ ਨਿੱਝਰਾਂ ਤੋਂ ਸਵੇਰੇ 9 ਵਜੇ ਆਰੰਭ ਕੀਤਾ ਜਾ ਰਿਹਾ ਹੈ ,ਜੋ ਕਿ ਪਿੰਡ ਨਿੱਝਰਾਂ ਤੋਂ ਇਲਾਵਾ ਇਲਾਕੇ ਦੇ ਵੱਖ-ਵੱਖ 7 ਪਿੰਡਾਂ ਲੱਲੀਆਂ ਕਲਾਂ ,ਕੁਰਾਲੀ, ਪੁਵਾਰਾਂ, ਗੋਨਾ ਚੱਕ, ਆਲੀ ਚੱਕ ,ਕੁਹਾਲਾ ਤੇ ਗੋਬਿੰਦਪੁਰ ਤੱਕ ਦੀ ਪ੍ਰਕਰਮਾ ਕਰਕੇ ਵਾਪਸ ਗੁਰੂ ਘਰ ਪੁੱਜ ਕੇ ਸੰਪਨ ਹੋਵੇਗਾ !
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ ,ਪ੍ਰਧਾਨ ਤਜਿੰਦਰ ਸਿੰਘ ਨਿੱਝਰ ਤੇ ਖਜਾਨਚੀ ਦਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਮਹਾਨ ਗੁਰਮਤਿ ਸਮਾਗਮਾਂ ਦੇ ਸੰਦਰਭ ਵਿੱਚ 11 ਜਨਵਰੀ ਤੋਂ 25 ਜਨਵਰੀ ਤੱਕ ਕਰੀਬ 15 ਦਿਨ ਪ੍ਰਭਾਤ ਫੇਰੀਆਂ ਦਾ ਪ੍ਰਵਾਹ ਚਲਾਇਆ ਗਿਆ , ਜਿਸ ਦੌਰਾਨ ਅੰਮ੍ਰਿਤ ਵੇਲੇ ਕੀਰਤਨੀ ਜੱਥਿਆਂ ਵੱਲੋਂ ਪਿੰਡ ਦੀ ਪਰਿਕਰਮਾ ਕਰਕੇ ਗੁਰੂ ਜਸ ਗਾਇਨ ਕੀਤਾ ਗਿਆ ! ਰਸਤੇ ਦੇ ਵਿੱਚ ਪੈਂਦੇ ਵੱਖ-ਵੱਖ ਘਰਾਂ ਵਿੱਚ ਵੀ ਚਾਹ ਪਾਣੀ ਦੇ ਲੰਗਰ ਵਰਤਾਏ ਗਏ ,ਜਦ ਕਿ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਵੀ ਸੰਗਤਾਂ ਦੀ ਚਾਹ ਪਾਣੀ ਦੇ ਲੰਗਰਾਂ ਨਾਲ ਟਹਿਲ ਸੇਵਾ ਕੀਤੀ ਗਈ! ਇਸੇ ਦੌਰਾਨ ਗੁਰੂ ਘਰ ਵਿਖੇ ਨਿਸ਼ਾਨ ਸਾਹਿਬ ਜੀ ਦੇ ਚੋਲੇ ਬਦਲੇ ਗਏ ਅਤੇ ਅੱਜ ਗੁਰੂ ਘਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਗਏ, ਜਿਨਾਂ ਦੇ ਭੋਗ 27 ਜਨਵਰੀ ਦਿਨ ਸੋਮਵਾਰ ਪਾਏ ਜਾਣਗੇ! ਉਹਨਾਂ ਦੱਸਿਆ ਕਿ 26 ਜਨਵਰੀ ਨੂੰ ਨਗਰ ਕੀਰਤਨ ਦੌਰਾਨ ਪੰਥ ਪ੍ਰਸਿੱਧ ਢਾਡੀ ਗਿਆਨੀ ਚਰਨ ਸਿੰਘ ਆਲਮਗੀਰ ਤੇ ਗੁਰੂ ਘਰ ਦੇ ਕੀਰਤਨੀਏ ਭਾਈ ਬਲਬੀਰ ਸਿੰਘ ਗੁਰ ਸ਼ਬਦ ਪ੍ਰਚਾਰਕ ਜੱਥਾ ਗੁਰਬਾਣੀ ਤੇ ਗੁਰ ਇਤਿਹਾਸ ਸਰਵਣ ਕਰਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ, ਜਦਕਿ 27 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਜਾਏ ਜਾ ਰਹੇ ਦੀਵਾਨ ਵਿੱਚ ਗਿਆਨੀ ਤੀਰਥ ਸਿੰਘ ਚਿੱਟੀ ਦਾ ਜੱਥਾ ਗੁਰੂ ਜਸ ਗਾਇਨ ਕਰੇਗਾ! ਇਸ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਣਗੇ! ਉਹਨਾਂ ਨੇ ਸਮੂਹ ਨਗਰ ਤੇ ਇਲਾਕਾ ਨਿਵਾਸੀਆਂ ਅਤੇ ਐਨ.ਆਰ.ਆਈਜ਼ ਨੂੰ ਇਹਨਾਂ ਸਮਾਗਮਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ !

ਬੀਤੀ ਸ਼ਾਮ ਕਾਲ਼ਾ ਸੰਘਿਆਂ ਵਿਖੇ ਚੱਲੀਆਂ ਗੋਲੀਆਂ।
25/01/2025

ਬੀਤੀ ਸ਼ਾਮ ਕਾਲ਼ਾ ਸੰਘਿਆਂ ਵਿਖੇ ਚੱਲੀਆਂ ਗੋਲੀਆਂ।

24/01/2025

ਕਾਲ਼ਾ ਸੰਘਿਆਂ ਵਿਖੇ ਗੋਲੀਆਂ ਚੱਲਣ ਦੀ ਵਾਰਦਾਤ।‌ ਸੀ ਸੀ ਟੀ ਵੀ ਵਿੱਚ ਕੈਦ ਹੋਈ ਘਟਨਾ

26 ਜਨਵਰੀ ਨੂੰ ਕਾਲ਼ਾ ਸੰਘਿਆਂ ਵਿਖੇ ਐਸ ਕੇ ਐਮ ਦੇ ਸੱਦੇ ਤੇ ਕੱਢਿਆ ਜਾਵੇਗਾ ਟਰੈਕਟਰ ਮਾਰਚ
24/01/2025

26 ਜਨਵਰੀ ਨੂੰ ਕਾਲ਼ਾ ਸੰਘਿਆਂ ਵਿਖੇ ਐਸ ਕੇ ਐਮ ਦੇ ਸੱਦੇ ਤੇ ਕੱਢਿਆ ਜਾਵੇਗਾ ਟਰੈਕਟਰ ਮਾਰਚ

ਪਿੰਡ ਬਲੇਰ ਖ਼ਾਨਪੁਰ ਵਿਖੇ ਪ੍ਰਵਾਸੀ ਮਜ਼ਦੂਰ ਦੀ ਝੁੱਗੀ ਨੂੰ ਲੱਗੀ ਅੱਗ, ਮੋਟਰਸਾਈਕਲ ਸਮੇਤ ਹੋਰ ਕੀਮਤੀ ਸਮਾਨ ਸੜ ਕੇ ਹੋਇਆ ਸੁਆਹ।
16/12/2024

ਪਿੰਡ ਬਲੇਰ ਖ਼ਾਨਪੁਰ ਵਿਖੇ ਪ੍ਰਵਾਸੀ ਮਜ਼ਦੂਰ ਦੀ ਝੁੱਗੀ ਨੂੰ ਲੱਗੀ ਅੱਗ, ਮੋਟਰਸਾਈਕਲ ਸਮੇਤ ਹੋਰ ਕੀਮਤੀ ਸਮਾਨ ਸੜ ਕੇ ਹੋਇਆ ਸੁਆਹ।

ਸੰਧੂ ਚੱਠਾ ਸਕੂਲ ਵਿਖੇ ਯੂ ਕੇ "ਚ ਪੁਲਿਸ ਸਾਰਜੈਂਟ ਤੇਜ਼ਹਰਪਾਲ ਸਿੰਘ ਸੋਹਲ ਤੇ ਰੇਡੀਓ ਹਮਸਫ਼ਰ ਕੈਨੇਡਾ ਦੇ ਮਾਲਿਕ ਦਾ ਵਿਸ਼ੇਸ਼ ਸਨਮਾਨ।
15/12/2024

ਸੰਧੂ ਚੱਠਾ ਸਕੂਲ ਵਿਖੇ ਯੂ ਕੇ "ਚ ਪੁਲਿਸ ਸਾਰਜੈਂਟ ਤੇਜ਼ਹਰਪਾਲ ਸਿੰਘ ਸੋਹਲ ਤੇ ਰੇਡੀਓ ਹਮਸਫ਼ਰ ਕੈਨੇਡਾ ਦੇ ਮਾਲਿਕ ਦਾ ਵਿਸ਼ੇਸ਼ ਸਨਮਾਨ।

22/10/2024

ਕਪੂਰਥਲਾ ਜੇਲ੍ਹ ਤੋਂ ਮੈਡੀਕਲ ਲਈ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਕੈਦੀ ਫ਼ਰਾਰ। ਪੁਲਿਸ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਸਬਜ਼ੀ ਮੰਡੀ ਤੋਂ ਕੀਤਾ ਮੁੜ ਕਾਬੂ। ਇਕ ਪੁਲਿਸ ਮੁਲਾਜ਼ਮ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ।

17/10/2024

ਸ੍ਰਿਸ਼ਟੀ ਕਰਤਾ ਰਮਾਇਣ ਰਚੇਤਾ ਸਤਿਗੁਰੂ ਵਾਲਮੀਕਿ ਜੀ ਮਹਾਰਾਜ ਦੇ ਪ੍ਰਗਟ ਦਿਵਸ ਦੀਆਂ ਕੁੱਲ ਕਾਇਨਾਤ ਨੂੰ ਬਹੁਤ ਬਹੁਤ ਮੁਬਾਰਕਾਂ।

15/10/2024

ਕਾਲ਼ਾ ਸੰਘਿਆਂ ਆਲਮਗੀਰ ਤੋਂ ਗੁਰਪ੍ਰੀਤ ਸਿੰਘ ਫੁੱਲ ਦੇ ਮਾਤਾ ਜਸਵਿੰਦਰ ਕੌਰ ਬਣੇ ਸਰਪੰਚ।

15/10/2024

ਕਾਲ਼ਾ ਸੰਘਿਆਂ ਤੋਂ ਮਨਿੰਦਰਪਾਲ ਸਿੰਘ ਮੰਨਾ ਦੂਜੀ ਵਾਰ ਬਣੇ ਸਰਪੰਚ।

25/09/2024

ਲੰਮੇ ਇੰਤਜ਼ਾਰ ਮਗਰੋਂ
ਪੰਜਾਬ 'ਚ ਪੰਚਾਇਤੀ ਚੋਣਾਂ ਦਾ ਐਲਾਨ, 15 ਅਕਤੂਬਰ ਨੂੰ ਪੈਣਗੀਆਂ ਵੋਟਾਂ। ਸਾਰਿਆਂ ਨੂੰ ਬੇਨਤੀ ਹੈ ਕਿ ਪਿੰਡਾਂ ਵਿੱਚ ਧੜੇਬੰਦੀਆਂ ਤੇ ਲੜਾਈ ਝਗੜੇ ਤੋਂ ਬਚ ਕੇ ਰਿਹੋ। ਸਿਆਸਤ ਦੀ ਭੇਂਟ ਨਾ ਚੜ੍ਹਨਾ

24/09/2024

ਥਾਣਾ ਮੁਖੀ ਇਧਰੋਂ ਉਧਰ ਕੀਤੇ। ਨੂਰਮਹਿਲ ਇੰਸ.ਅਮਨ ਸੈਣੀ, ਥਾਣਾ ਮੁਖੀ ਸ਼ਾਹਕੋਟ ਜਤਿੰਦਰ ਸਿੰਘ, ਥਾਣਾ ਮੁਖੀ ਲੋਹੀਆ ਇੰਸ.ਯਾਦਵਿੰਦਰ ਸਿੰਘ ਅਤੇ ਥਾਣਾ ਮੁਖੀ ਪਤਾਰਾ ਦੀ ਇੰਸ. ਹਰਦੇਵਪ੍ਰੀਤ ਸਿੰਘ ਨੂੰ ਕਮਾਨ ਸੋਪੀ।

23/09/2024

ਪੰਜਾਬ ਦੇ ਕੈਬਨਿਟ ਮੰਤਰੀਆਂ 'ਚ ਚੌਥੀ ਵਾਰ ਵੱਡਾ ਫੇਰਬਦਲ, ਬਲਕਾਰ ਸਿੰਘ, ਅਨਮੋਲ ਗਗਨ ਮਾਨ, ਜੌੜਮਾਜਰਾ ਤੇ ਜਿੰਪਾ ਦੀ ਛੁੱਟੀ , 5 ਨਵੇਂ ਮੰਤਰੀ ਸੋਮਵਾਰ ਨੂੰ ਚੁੱਕਣਗੇ ਸਹੁੰ।

Address

VPO Kala Sanghian
Kapurthala
144623

Telephone

+919888933530

Website

Alerts

Be the first to know and let us send you an email when Kapurthala -Jalandhar News posts news and promotions. Your email address will not be used for any other purpose, and you can unsubscribe at any time.

Contact The Business

Send a message to Kapurthala -Jalandhar News:

Videos

Share