13/05/2024
ਮੇਰਾ ਕੰਮ ਕਰ ਦੋ ਨਹੀਂ ਤਾਂ ਮੈਂ ਤੁਹਾਡੇ ਤੇ ਝੂਠੀ ਦਰਖਾਸਤ ਦੇ ਦੇਵਾਂਗੀ
ਜਨਤਾ ਅਪਡੇਟ ਜਲੰਧਰ(ਗਗਨ ਪਾਹਵਾ)
ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਇੱਕ ਬਹੁਤ ਜਿਆਦਾ ਬੋਲਣ ਵਾਲੀ ਔਰਤ ਬਾਰੇ ਦੱਸ ਦਈਏ ਕਿ ਅੱਜ ਤੋਂ 16-17 ਸਾਲ ਪਹਿਲਾਂ ਇਸ ਨੇ ਇੱਕ ਸਰਕਾਰੀ ਕਰਮਚਾਰੀ ਤੇ ਝੂਠੀ ਦਰਖਾਸਤ ਦਿੱਤੀ ਸੀ ਜਿਸ ਦੀ ਵੱਡਿਆਂ ਅਧਿਕਾਰੀਆਂ ਵੱਲੋਂ ਜਾਂਚ ਕਰਨ ਤੋਂ ਪਤਾ ਚੱਲਿਆ ਕਿ ਇਸ ਔਰਤ ਨੇ ਇਹ ਝੂਠੀ ਦਰਖਾਸਤ ਦਿੱਤੀ ਹੈ ਜਿਸ ਤੇ ਵੱਡੇ ਅਧਿਕਾਰੀਆਂ ਨੇ ਇਸ ਦਾ ਤਹਿਸੀਲ ਵਿੱਚ ਆਣ ਤੇ ਪਾਬੰਦੀ ਲੱਗਾ ਦਿੱਤੀ ਸੀ। ਪਰ ਬਾਵਜੂਦ ਇਸਦੇ ਇਸ ਨੇ ਇੱਥੇ ਆਨਾ ਅਤੇ ਜਬਰਨ ਸਰਕਾਰੀ ਦਫਤਰਾਂ ਚ ਜਾ ਕੇ ਆਪਣਾ ਕੰਮ ਕਰਵਾਇਆ ਅਤੇ ਉਹਨਾਂ ਤੇ ਰੋਹਬ ਝਾੜ੍ਹਿਆ ਜੇਕਰ ਤੁਸੀਂ ਮੇਰੇ ਕੰਮ ਨਹੀਂ ਕਰੋਗੇ ਤਾਂ ਮੈਂ ਤੁਹਾਡੇ ਤੇ ਝੂਠੀਆਂ ਦਰਖਾਸਤ ਦਾ ਦੇ ਦੇਵਾਂਗੀ ਇਥੋਂ ਹੀ ਇਸ ਨੇ ਕਈ ਸਾਰਾ ਕੰਮ ਕਰਕੇ ਆਪਣੇ ਬੱਚੇ ਵਿਦੇਸ਼ ਵੀ ਭੇਜੇ ਹਨ ਅਤੇ ਹਰ 1-2 ਸਾਲ ਬਾਅਦ ਪੁਰਾਣੀ ਗੱਡੀ ਵੇਚ ਕੇ ਨਵੀਂ ਗੱਡੀ ਲੈਂਦੀ ਹੈ। ਇਸ ਕੋਲ ਕਿਹੜਾ ਅਲਾਦਿਨ ਦਾ ਚਿਰਾਗ ਹੈ ਜੋ ਕਿ ਹਰ 1-2 ਸਾਲ ਬਾਅਦ ਆਪਣੀ ਪੁਰਾਣੀ ਗੱਡੀ ਵੇਚ ਕੇ ਨਵੀਂ ਗੱਡੀ ਲੈਂਦੀ ਹੈ ਇਸ ਦਾ ਖੌਫ ਇਨਾ ਜਿਆਦਾ ਫੈਲਿਆ ਹੋਇਆ ਹੈ ਕਿ ਕੋਈ ਵੀ ਕਰਮਚਾਰੀ ਇਸ ਦੇ ਕੰਮ ਨੂੰ ਨਹੀਂ ਰੋਕਦਾ ਜੇਕਰ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨਾਂ ਨੂੰ ਡਰਾਉਂਦੀ ਧਮਕਾਉਂਦੀ ਹੈ ਤੇ ਜਬਰਨ ਆਪਣਾ ਕੰਮ ਕਰਵਾਉਂਦੀ ਹੈ ਅਤੇ ਉਹਨਾਂ ਨੂੰ ਧਮਕਾਉਂਦੀ ਹੈ ਜੇਕਰ ਤੁਸੀਂ ਮੇਰਾ ਕੰਮ ਨਹੀਂ ਕੀਤਾ ਤਾਂ ਮੈਂ ਤੁਹਾਡੇ ਤੇ ਝੂਠੀਆਂ ਦਰਖਾਸਤਾਂ ਦੇ ਦੇਵਾਂਗੀ ਹੁਣ ਤਾਂ ਇਸਦਾ ਇਨ੍ਹਾਂ ਜ਼ਿਆਦਾ ਸਮਰਾਜ ਫੈਲੀਆ ਹੋਈਆ ਹੈ ਜਿਸ ਕਰਕੇ ਇਹ ਮਹਿਲਾ ਸ਼ਾਮ ਨੂੰ ਮੋਟੀ ਕਲੈਕਸ਼ਨ ਕਰਦੀ ਹੈ ਇਸ ਨੂੰ ਹਰ ਵਕਤ ਸਰਕਾਰੀ ਦਫਤਰਾਂ ਵਿੱਚ ਦੇਖਿਆ ਜਾਂਦਾ ਹੈ ਜੋ ਕਿ ਆਪਣੇ ਝੂਠੇ ਰੋਹਬ ਨਾਲ ਜਬਰਨ ਕੰਮ ਕਰਵਾਉਂਦੀ ਹੈ ਹੁਣ ਦੇਖਣਾ ਹੈ ਕਿ ਪ੍ਰਸ਼ਾਸਨ ਦਾ ਇਸ ਵੱਲ ਧਿਆਨ ਜਾਂਦਾ ਹੈ ਜਾਂ ਕਿ ਪਹਿਲਾ ਤਰਾਂ ਹੀ ਕਰਮਚਾਰੀਆਂ ਨੂੰ ਡਰਾ ਧਮਕਾ ਕੇ ਆਪਣਾ ਕੰਮ ਕਰਾਂਦੀ ਰਹੇਗੀ ਜਿਸ ਨੇ ਆਪਣੇ ਬੱਚੇ ਵਿਦੇਸ਼ ਭੇਜੇ ਹਨ ਉਹ ਬੜੀ ਤਗੜੀ ਹੀ ਕਲਾਕਾਰ ਹੈ ਜੋ ਕਿ ਅਧਿਕਾਰੀਆਂ ਅੱਗੇ ਤਾਂ ਜਾ ਕੇ ਰੋਣ ਦੀ ਐਕਟਿੰਗ ਬਹੁਤ ਵਧਿਆ ਢੰਗ ਨਾਲ ਕਰਦੀ ਹੈ ਜਿਸਤੇ ਅਧਿਕਾਰੀ ਇਸ ਤੇ ਤਰਸ ਕਰ ਲੈਂਦੇ ਹਨ ਪਰ ਇਸਦਾ ਦੂਜਾ ਪਹਿਲੂ ਕੁੱਜ ਹੋਰ ਹੀ ਹੈ ਇਹ ਕਰਮਚਾਰੀਆਂ ਨੂੰ ਆਪਣਾ ਰੋਹਬ ਦਿਖਾਉਂਦੀ ਹੈ।ਇੱਕ ਪਾਸੇ ਅਧਿਕਾਰੀਆਂ ਸਾਹਮਣੇ ਰੋਣ ਦੀ ਐਕਟਿੰਗ ਅਤੇ ਦੂਜੇ ਪਾਸੇ ਕਰਮਚਾਰੀਆਂ ਤੇ ਰੋਹਬ ਝਾੜਦੀ ਹੈ ਹੁਣ ਦੇਖਦਾ ਇਹ ਹੈ ਕਿ ਇਸ ਦਾ ਅਧਿਕਾਰੀਆਂ ਤੇ ਐਕਟਿੰਗ ਦਾ ਡਰਾਮਾ ਅਤੇ ਕਰਮਚਾਰੀਆਂ ਤੇ ਰੋਹਬ ਝਾੜਨਾ ਇਸੇ ਤਰ੍ਹਾਂ ਚਲਦਾ ਰਹੇਗਾ ਜਾਂ ਵੱਡੇ ਅਧਿਕਾਰੀ ਇਸ ਦਾ ਸਰਕਾਰੀ ਦਫਤਰਾਂ ਵਿੱਚ ਆਣ ਤੇ ਰੋਕ ਲਗਾਂਗੇ ਬਾਕੀ ਦੱਸਾਂਗੇ ਅਗਲੇ ਭਾਗ ਵਿੱਚ