Can Asia TV

Can Asia TV Contact information, map and directions, contact form, opening hours, services, ratings, photos, videos and announcements from Can Asia TV, Film/Television studio, Jalandhar.

ਕੀ ਇਸ ਆਧਾਰ ਤੇ ਆਮ ਆਦਮੀ ਪਾਰਟੀ ਪੰਜਾਬ ਨੂੰ ਸਿੱਖ ਸਟੇਟ ਬਣਾਉਣ ਦੀ ਮੰਗ ਕਰੇਗੀ?
16/09/2021

ਕੀ ਇਸ ਆਧਾਰ ਤੇ ਆਮ ਆਦਮੀ ਪਾਰਟੀ ਪੰਜਾਬ ਨੂੰ ਸਿੱਖ ਸਟੇਟ ਬਣਾਉਣ ਦੀ ਮੰਗ ਕਰੇਗੀ?

ਅੰਤਰਰਾਸ਼ਟਰੀ ਰਾਜਨੀਤੀ ਤਿੱਖੀ ਕਰਵਟ ਲੈ ਰਹੀ ਹੈ ਅਮਰੀਕਾ ਦਾ ਧਿਆਨ ਹੁਣ Middle East  ਅਤੇ ਰੂਸ ਤੋਂ ਬਾਅਦ Indo -pacific region  ਤੇ ਹੈ ਕੌ...
03/04/2021

ਅੰਤਰਰਾਸ਼ਟਰੀ ਰਾਜਨੀਤੀ ਤਿੱਖੀ ਕਰਵਟ ਲੈ ਰਹੀ ਹੈ ਅਮਰੀਕਾ ਦਾ ਧਿਆਨ ਹੁਣ Middle East ਅਤੇ ਰੂਸ ਤੋਂ ਬਾਅਦ Indo -pacific region ਤੇ ਹੈ ਕੌਮਾਂਤਰੀ ਰਾਜਨੀਤਕ ਵਿਸ਼ਲੇਸ਼ਕ ਅੱਜਕੱਲ੍ਹ Indo -pacific region ਦੀ ਰਾਜਨੀਤੀ ਤੇ ਖੁੱਲ੍ਹ ਕੇ ਚਰਚਾ ਕਰ ਰਹੇ ਹਨ। ਦਿਲਚਸਪ ਗੱਲ ਇਹ ਕਿ ਹੁਣ ਇਹ Region Great Game ਦਾ ਮੈਦਾਨ ਬਣ ਰਿਹਾ ਹੈ ਜਾਂ ਕਹਿ ਲਵੋ ਕਿ centre of gravity ਹੈ।

ਅਸਲ ਵਿਚ ਇਹ Indo -pacific region ਕੀ ਹੈ ਇਸ ਦੀ ਕੀ ਮਹੱਤਤਾ ਹੈ ਅਤੇ ਹੁਣ ਹੀ ਇਸ ਦੀ ਚਰਚਾ ਕਿਉਂ ਹੋ ਰਹੀ ਹੈ ? ਇਹ ਵੱਡੇ ਸਵਾਲ ਹਨ।

indian ocean ਅਤੇ pacific ocean ਸੰਸਾਰ ਦੇ ਸਭ ਤੋਂ ਮਸ਼ਰੂਫ਼ ਸਮੁੰਦਰੀ ਰਸਤੇ ਹਨ ਜਿਸ ਰਾਹੀਂ ਲਗਭਗ $20 Trillion ਦਾ ਵਪਾਰ ਹੁੰਦਾ ਹੈ indian ਅਤੇ pacific ocean ਦੇ ਸਾਰੇ ਏਰੀਏ ਨੂੰ Indo -pacific region ਕਿਹਾ ਜਾ ਰਿਹਾ ਹੈ ਇਸ ਸ਼ਬਦ ਨੂੰ ਸਭ ਤੋਂ ਪਹਿਲਾਂ ਜਾਪਾਨ 2007 ਵਿਚ ਅੱਗੇ ਲੈ ਕੇ ਆਇਆ। ਉਨ੍ਹਾਂ ਦਾ ਤਰਕ ਸੀ ਕਿ pacific ocean ਵਿੱਚ ਹੁੰਦੀ ਹਿਲਜੁਲ ਕਿਸੇ ਵੀ ਤਰ੍ਹਾਂ indian ocean ਤੋਂ ਵੱਖ ਨਹੀਂ ਅਤੇ ਇਹਨਾਂ ਦੋਵੇਂ ਖੇਤਰਾਂ ਨੂੰ ਅਲੱਗ ਕਰਕੇ ਨਹੀ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਦੀ ਅਨਰਜੀ ਲਾਈਨ ਅਤੇ ਵਪਾਰ (ਜੋ ਕੇ ਇਸ ਨੂੰ ਮਿਡਲ ਈਸਟ ਨਾਲ ਜੋੜਦਾ ਹੈ ) ਨੂੰ ਇਹ indian ocean ਦਾ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ ਭਾਵੇਂ ਕੇ pacific ocean ਵਿਚ ਬਿਲਕੁਲ ਸ਼ਾਂਤੀ ਰਹੇ ਜੇਕਰ indian ocean ਵਿਚ ਗੜਬੜ ਹੈ ਤਾਂ ਇਹ ਰੂਟ ਚੱਲਣਾ ਸੰਭਵ ਨਹੀਂ ਹੈ । 2016 ਵਿਚ ਜਪਾਨ ਨੇ "free and open indo-pacific strategy" ਦੀ ਗੱਲ ਅੱਗੇ ਰੱਖੀ।

ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਜੋ ਬਾਇਡਨ ਨੇ ਜੋ ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਸੰਮੇਲਨ ਕੀਤਾ ਹੈ ਉਹ Quad ਸੰਮੇਲਨ ਹੈ ਹੁਣ ਇਹ Quad ਕੀ ਹੈ ?

Quad ਚਾਰ ਦੇਸ਼ਾਂ ਦਾ ਇਕ ਸਮੂਹ ਹੈ ਜਿਸ ਵਿਚ ਅਮਰੀਕਾ, ਆਸਟਰੇਲੀਆ ,ਜਪਾਨ ਅਤੇ ਭਾਰਤ ਸ਼ਾਮਿਲ ਹਨ। Quad ਦੀ ਸਥਾਪਨਾ 2004 ਵੇਲੇ ਇੰਡੀਅਨ ਓਸ਼ਨ ਵਿਚ ਆਈ ਸੁਨਾਮੀ ਤੋਂ ਬਾਅਦ ਹੋਈ। ਇਸ ਦਾ ਮਕਸਦ ਉਨ੍ਹਾਂ ਹਾਲਾਤਾਂ ਨੂੰ ਸਲਾਹ ਅਤੇ ਇਕੱਠੇ ਉਦਮਾਂ ਨਾਲ ਨਜਿੱਠਣ ਦਾ ਸੀ। ਇਸ ਦੀਆਂ ਮੀਟਿੰਗਾਂ ਅਫਸਰਾਂ ਅਤੇ ਮੰਤਰੀਆਂ ਦੇ ਪੱਧਰ ਤੇ ਤਾਂ ਹੁੰਦੀਆਂ ਰਹੀਆਂ ਪਰ, ਕਦੇ ਆਗੂਆਂ ਦੇ ਪੱਧਰ ਤੇ ਨਹੀਂ ਹੋਈ ਸੀ । ਪਰ, ਹੁਣ 2021 ਵਿੱਚ ਇਸ ਦੀ ਮੀਟਿੰਗ ਜੋ ਦੇਸ਼ ਦੇ ਆਗੂਆਂ ਦੇ ਪੱਧਰ ਤੇ ਹੋਈ ਹੈ ਨੇ ਇਸ ਨੂੰ ਚਰਚਾ ਵਿਚ ਲੈ ਆਂਦਾ ਹੈ। ਚਾਹੇ ਜਨਤਕ ਤੌਰ ਤੇ Quad ਦਾ ਮਕਸਦ ਇੰਡੋ ਪੈਸੇਫਿਕ ਖੇਤਰ ਵਿਚ rule based international order ਐਲਾਨਿਆ ਹੈ ਪਰ ਹਕੀਕਤ ਤੌਰ ਤੇ rise of new world power ਨੂੰ ਠੱਲ੍ਹ ਪਾਉਣਾ ਇਸ ਦਾ "ਲੁਕਵਾਂ" ਨਿਸ਼ਾਨਾ ਹੈ।

ਹੁਣ ਤੱਕ ਦੇਸ਼ ਸੰਧੀਆਂ ਅਤੇ ਇੰਟਰਨੈਸ਼ਨਲ ਕਾਨੂੰਨ ਅਧੀਨ ਚੱਲ ਰਹੇ ਹਨ ਇਹਨਾਂ ਕਨੂੰਨਾਂ ਵਿਚ ਅਨੇਕਾਂ ਸੋਧਾਂ ਹੋ ਚੁੱਕੀਆਂ ਹਨ। ਸੱਚ ਇਹ ਹੈ ਕੇ ਅਮਰੀਕਾ ਨੇ ਹੀ ਇਨ੍ਹਾਂ ਕਾਨੂੰਨਾਂ ਨੂੰ ਸਭ ਤੋਂ ਵੱਧ ਵਾਰ ਤੋੜਿਆ ਹੈ। ਇਹ ਨਵਾਂ ਆਈਡੀਆ ਜੋ ਅਮਰੀਕਾ ਹੁਣ ਇੰਡੋ ਪੈਸੇਫਿਕ ਖੇਤਰ ਵਿਚ ਅੱਗੇ ਲਿਆ ਰਿਹਾ ਹੈ ਕਿ rule based international order ਇਹ ਆਪਣੇ ਆਪ ਵਿਚ ਇਕ ਨਵਾਂ ਆਈਡੀਆ ਹੈ ਜਿਸ ਤੇ ਬਹੁਤ ਚਰਚਾ ਹੋ ਰਹੀ ਹੈ ਕਿ ਕਿਹੜੇ ਰੂਲ ਹਨ? ਉਹਨਾਂ ਨੂੰ ਕੌਣ ਨਿਰਧਾਰਤ ਕੌਣ ਕਰੇਗਾ।? ਇਨ੍ਹਾਂ ਬਾਬਤ ਅਜੇ ਕੁਝ ਸਾਹਮਣੇ ਨਹੀਂ ਆਇਆ ਹੈ ਪਰ ਚੀਨ ਸਿੱਧੇ ਰੂਪ ਵਿੱਚ ਇਹ ਸਭ idea ਨੂੰ ਨਕਾਰ ਰਿਹਾ ਹੈ।

ਚਾਹੇ Quad ਨੇ ਇਸ ਮੁੱਦੇ ਤੋਂ ਬਿਨਾਂ ਤਕਨੀਕ, ਕਲਾਈਮੇਟ ਚੇਂਜ, ਸੁਰੱਖਿਆ ਆਦਿ ਮੁੱਦਿਆਂ ਨੂੰ ਵੀ ਆਪਣਾ ਨਿਸ਼ਾਨਾ ਦੱਸਿਆ ਹੈ ਪਰ ਚੀਨ ਪ੍ਰਤੀ ਅਮਰੀਕਾ ਅਤੇ ਭਾਈਵਾਲ ਦੇਸ਼ਾਂ ਦਾ ਇਹ ਸਖ਼ਤ ਪੈਂਤੜਾ ਜੱਗ ਜ਼ਾਹਰ ਹੈ।

Quad ਦਾ ਦੁਬਾਰਾ ਉਭਾਰ ਇੱਕ ਵਾਰ ਫੇਰ ਆਫ਼ਤ ਦੌਰਾਨ ਹੀ ਇਸ ਦੀ ਗੁੰਝਲ ਨੂੰ ਹੋਰ ਪੇਚੀਦਾ ਕਰ ਰਿਹਾ ਹੈ। ਜੋ ਬਾਈਡਨ ਜੋ ਕਿ ਚੀਨ ਪ੍ਰਤੀ ਟਰੰਪ ਵਾਲੀ ਨੀਤੀ ਹੀ ਅੱਗੇ ਲੈ ਕੇ ਆ ਰਿਹਾ ਹੈ ਨੇ ਮੋਦੀ ਸਰਕਾਰ ਨਾਲ ਵੀ ਰੁਖ਼ ਨਰਮ ਹੀ ਰੱਖਿਆ ਹੈ ਜਦ ਕੇ ਮੋਦੀ ਨੇ ਲਗਪਗ ਖੁੱਲ੍ਹੇ ਰੂਪ ਵਿੱਚ ਹੀ ਟਰੰਪ ਦੀ ਮਦਦ ਕੀਤੀ ਸੀ ਇਸ ਦਾ ਵੱਡਾ ਕਾਰਨ COVID -19 ਹੈ ਅਮਰੀਕਾ ਇਸ ਵੇਲੇ ਕੇਵਲ ਗੁਆਂਢੀ ਮੁਲਕਾਂ ਤੋਂ ਛੁੱਟ ਕਿਸੇ ਨੂੰ ਵੀ ਵੈਕਸੀਨ ਉਪਲਬਧ ਨਹੀਂ ਕਰਵਾ ਰਿਹਾ। ਪਰ ਉਸ ਦਾ “ਸੁਪਰ ਪਾਵਰ” ਦਾ ਦਾਅਵਾ ਅਮਰੀਕਾ ਦੀ ਜ਼ਿੰਮੇਵਾਰੀ ਇਸ ਤੋਂ ਕਿਤੇ ਵਧਾ ਕੇ ਪੇਸ਼ ਕਰਦਾ ਹੈ ਇਹ ਜ਼ਿੰਮੇਵਾਰੀ ਹੁਣ ਅਮਰੀਕਾ ਭਾਰਤ ਰਾਹੀਂ ਲਾਉਣ ਦੀ ਤਾਂਘ ਵਿੱਚ ਹੈ ਭਾਰਤ ਕੋਲ “ਵੈਕਸੀਨ” ਉਦਯੋਗ ਲਈ ਤਕਨੀਕ ਅਤੇ ਸਰੋਤ ਸਭ ਮੌਜੂਦ ਹਨ। ਜਿਸ ਨੂੰ ਅਮਰੀਕਾ ਆਪਣੇ ਸਾਥੀ ਵਜੋਂ ਵਰਤ ਰਿਹਾ ਹੈ ਭਾਰਤ ਰਾਹੀਂ ਹੀ ਅਮਰੀਕਾ ਦੁਨੀਆਂ ਭਰ ਦੇ ਦੇਸ਼ਾਂ ਨੂੰ ਵੈਕਸੀਨ ਪਹੁੰਚਾਉਣ ਲਈ ਉਤਾਵਲਾ ਹੈ ਦੱਸਣਯੋਗ ਹੈ ਕਿ ਇਸ ਵੇਲੇ ਚੀਨ ਅਤੇ ਰੂਸ ਦੋਵੇਂ ਲਗਪਗ 40-45 ਦੇਸ਼ਾਂ ਨੂੰ ਵੈਕਸੀਨ ਸਪਲਾਈ ਕਰ ਰਹੇ ਹਨ।
ਆਉਂਦੇ ਸਮੇਂ ਵਿਚ ਚੀਨ Quad ਦੇਸ਼ਾਂ ਦੇ ਮੈਂਬਰਾਂ ਨੂੰ ਤੋੜਣ ਦੀ ਕੋਸ਼ਿਸ਼ ਵੀ ਕਰ ਸਕਦਾ ਹੈ ਸ਼ਾਇਦ ਭਾਰਤ-ਚੀਨ ਸਰਹੱਦ ਤੇ ਸ਼ਾਂਤੀ ਦੇ ਮੁੱਦੇ ਤੇ ਚੀਨ, ਭਾਰਤ ਨੂੰ Quad ਵਲੋਂ ਤੋੜਣ ਦਾ ਯਤਨ ਕਰੇ

ਸੋ,ਇਹ ਮੁੱਢਲੀ ਜਾਣਕਾਰੀ ਭਵਿੱਖ ਵਿਚ ਦਿਲਚਸਪ ਅੰਤਰ ਰਾਸ਼ਟਰੀ ਰਾਜਨੀਤੀ ਲਈ ਲੋੜੀਂਦੀ ਹੋਵੇਗੀ ।ਆਉਂਦੇ ਦਿਨਾਂ ਵਿਚ ਇਸ ਤੇ ਹੋਰ ਗੱਲ ਕਰਾਂਗੇ।

-ਇੰਦਰਪ੍ਰੀਤ ਸਿੰਘ

12/02/2021

ਇਤਿਹਾਸ ਦਾ ਹਮੇਸ਼ਾ ਸਿਆਸੀਕਰਨ ਹੁੰਦਾ ਆਇਆ ਹੈ ਅਤੇ ਅੱਜ ਵੀ ਹੋ ਰਿਹਾ ਹੈ । ਸੱਤਾਧਾਰੀ ਵਰਗ ਹਮੇਸ਼ਾ ਆਪਣੀ ਜਕੜ ਨੂੰ ਕਾਇਮ ਰੱਖਣ ਲਈ ਇਤਿਹਾਸਕ ਘਟਨਾਵਾਂ ਨੂੰ ਹਮੇਸ਼ਾ ਵਿਗਾੜ ਕੇ ਪੇਸ਼ ਕਰਦੇ ਆਏ ਹਨ ।ਇੱਥੋਂ ਤੱਕ ਕੇ ਵਰਤਮਾਨ ਵੀ ਸਾਰਿਆ ਦੇ ਸਨਮੁੱਖ ਹੁੰਦਾ ਹੋਇਆ ਵੀ ਸਭ ਦੀ ਸਮਝ ਨਹੀਂ ਪੈਂਦਾ। ਸਾਡੇ ਜੀਵਨ ਵਿੱਚ ਵਾਪਰਨ ਵਾਲ਼ੀਆਂ ਘਟਨਾਵਾਂ ਦੇ ਬਾਰੇ ਵੀ ਬਹੁਤੀ ਵਾਰ ਅਸੀਂ ਹਨੇਰੇ 'ਚ ਹੁੰਦੇ ਹਾਂ । ਕੋਈ ਵੀ ਘਟਨਾ ਜਿਨ੍ਹਾਂ ਸਾਧਨਾਂ ਅਤੇ ਮਾਧਿਅਮਾਂ ਰਾਹੀਂ ਸਾਡੇ ਤੱਕ ਪੁੱਜੇਗੀ , ਉਹਨਾਂ ਮਾਧਿਅਮਾਂ ਦਾ ਰੰਗ ਉਸ ਉੱਤੇ ਚੜ੍ਹ ਚੁੱਕਾ ਹੋਵੇਗਾ ।

12/02/2021

ਜੇ ਕਿਸੇ ਨੇ ਭੌੰਕਣਾ ਹੋਇਆ ਪਹਿਲਾਂ Interview ਸੁਣ ਕੇ ਆਇਓ....

ਲੱਖਾ ਸਿਧਾਣਾ ਅਤੇ ਲਾਲ ਕਿਲ੍ਹੇ ਤੇ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦਾ ਸਰਕਾਰ ਸੋਚੇ ਕੀ ਕਰਨਾ। ਇਹ ਸਰਕਾਰ ਦਾ ਕੰਮ ਹੈ। - ਰਾਜੇਵਾਲ

ਸਾਡੀ ਸਰਕਾਰ ਅੱਗੇ ਕੋਈ ਸ਼ਰਤ ਨਹੀੰ। ਸਰਕਾਰ ਸਾਡੇ ਨਾਲ ਮੀਟਿੰਗ ਬੁਲਾਵੇ ਤੇ negotiations ਕਰੇ। ਜਿਹੜੀ ਜਾਇਜ਼ ਮੰਗ ਹੈ ਉਹ ਮੰਨ ਲਵੇ, ਨਜਾਇਜ਼ ਅਸੀਂ ਕੁਝ ਨਹੀੰ ਮੰਗਾਂਗੇ। - ਰਾਜੇਵਾਲ
ਇਹ ਗੱਲਾਂ ਰਾਜੇਵਾਲ ਨੇ ਜਗਰਾਓ ਵਿਖੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਹੀਆਂ। ਰਾਜੇਵਾਲ ਦੇ ਇਹ ਦੋਵੇਂ ਬਿਆਨ ਬਹੁਤ ਅਹਿਮ ਹਨ। ਲੱਖਾ ਸਿਧਾਣਾ ਤੇ ਹੋਰ ਨੌਜਵਾਨਾਂ ਖਿਲਾਫ਼ ਸੰਯੁਕਤ ਮੋਰਚੇ ਦੇ ਆਗੂ ਨੇ ਸਰਕਾਰ ਨੂੰ ਜਬਰ ਕਰਨ ਲਈ ਖੁੱਲੀ ਛੁੱਟੀ ਦੇ ਦਿੱਤੀ ਹੈ। ਦੂਜਾ ਸਰਕਾਰ ਨਾਲ negotiations ਲਈ ਰਾਸਤੇ ਖੋਲ ਕੇ ਕਿਸੇ ਹੋਰ ਨਿਬੇੜੇ ਵੱਲ ਇਸ਼ਾਰਾ ਕੀਤਾ ਹੈ। ਇਹ ਤੁਸੀਂ ਆਪ ਵਿਚਾਰ ਕਰ ਸਕਦੇ ਹੋ ਕਿ ਕੀ ਹੋ ਸਕਦਾ ਹੈ? ਪਰ repeal repeal repeal ਹੁਣ ਬਿਲਕੁਲ ਨਹੀੰ ਜਾਪਦਾ।

ਕਾਲੇ ਕਾਨੂੰਨ ਰੱਦ ਕਰਵਾਉਣ ਦੀ ਗੱਲ ਹੁਣ ਸਿਰਫ਼ ਲੋਕਾਂ ਨੂੰ ਭਰਮਾਉਣ ਲਈ ਹੀ ਜਾਪਦੀ ਹੈ। ਜਦ ਕਾਨੂੰਨ ਰੱਦ ਕਰਵਾਉਣ ਤੋਂ ਘੱਟ ਗੱਲ ਨਹੀਂ ਤਾਂ negotiation ਕਿਸ ਗੱਲ ਤੇ ਕਰਨੀ ਹੈ? ਬਲਬੀਰ ਸਿੰਘ ਰਾਜੇਵਾਲ ਦਾ ਇਸ਼ਾਰਾ ਸੰਘਰਸ਼ ਦੇ ਕਿਸੇ ਹੋਰ ਅੰਤ ਦਾ ਹੁੰਗਾਰਾ ਭਰਦਾ ਹੈ। ਸਾਵਧਾਨ!

- ਸਤਵੰਤ ਸਿੰਘ

ਇਹ ਲੋਕ ਕੌਨ ਨੇ ??- ਇਹ ਉਹ ਲੋਕ ਨੇ ਜੋ ਹਰ ਵਾਰ ਦਿਲ ਦੀ ਅਵਾਜ ਸੁਣ ਕੇ ਆ ਜਾਂਦੇ ਨੇ...- ਇਹ ਉਹ ਲੋਕ ਨੇ ਜੋ ਮਰਨ ਤੋਂ ਨਹੀਂ ਡਰਦੇ...- ਇਹ ਉਹ ਲ...
11/02/2021

ਇਹ ਲੋਕ ਕੌਨ ਨੇ ??

- ਇਹ ਉਹ ਲੋਕ ਨੇ ਜੋ ਹਰ ਵਾਰ ਦਿਲ ਦੀ ਅਵਾਜ ਸੁਣ ਕੇ ਆ ਜਾਂਦੇ ਨੇ...

- ਇਹ ਉਹ ਲੋਕ ਨੇ ਜੋ ਮਰਨ ਤੋਂ ਨਹੀਂ ਡਰਦੇ...

- ਇਹ ਉਹ ਲੋਕ ਨੇ ਜੋ ਕਿਸੇ ਆਗੂ ਕਰਕੇ ਨਹੀਂ ਆਉਂਦੇ ਸਗੋਂ ਇਸ ਕਰਕੇ ਆਉੰਦੇ ਨੇ ਕਿ ਉਹਨਾਂ ਨੂੰ ਪੰਜਾਬ ਨਾਲ ਮੋਹ ਹੈ...

- ਇਹ ਉਹ ਲੋਕ ਨੇ ਜੋ ਲੀਡਰਾਂ ਨੂੰ ਆਪਣਾ ਸੱਦਿਆ ਇਕੱਠ ਲਗਦੇ ਨੇ...ਪਰ ਜਦੋਂ ਏਨਾ ਲੋਕਾਂ ਨੂੰ ਸਰਕਾਰ ਜੇਲਾਂ ਅੰਦਰ ਡੱਕ ਦਵੇ ਤਾਂ ਲੀਡਰ ਆਖਦੇ ਨੇ ਕਿ ਇਹ ਤਾਂ ਸਾਡੇ ਲੋਕ ਹੈ ਹੀ ਨਹੀਂ...

- ਇਹ ਉਹ ਲੋਕ ਨੇ ਜਿਹੜੇ ਗੋਲੀ ਵੀ ਖਾ ਲੈਂਦੇ ਨੇ....ਪੁਲਿਸ ਦੇ ਡੰਡੇ ਵੀ ਖਾ ਲੈਂਦੇ ਨੇ..ਪਰ ਇਹ ਉਦੋਂ ਸ਼ਰਾਰਤੀ ਅਨਸਰ ਬਣਾ ਦਿੱਤੇ ਜਾਂਦੇ ਨੇ ਜਦੋਂ ਆਗੂਆਂ ਨੂੰ ਕੋਈ ਸੁਆਲ ਕਰ ਲੈਣ....ਉਦੋਂ ਜਦੋਂ ਆਪਣੇ ਦਿਲ ਦੀ ਕਰ ਲੈਣ...

- ਇਹ ਲੋਕ ਨੇ ਜਿਹੜੇ ਇਸ ਅਂਦੋਲਨ ਦੀ ਜਾਨ ਨੇ..ਏਨਾ ਕੋਲ ਕੋਈ ਸਿਕੁਅਰਟੀ ਨਹੀਂ...ਪਰ ਇਹੀ ਲੋਕ ਨੇ ਜਿੰਨਾ ਦੇ ਆਸਰੇ ਅੰਦੋਲਨ ਚਲ ਰਿਹਾ ਹੈ....ਏਹੀ ਲੋਕ ਨੇ ਜਿਨਾਂ ਦੇ ਆਸਰੇ ਲੀਡਰ ਸਰਕਾਰ ਅੱਗੇ ਤਣੇ ਖੜੇ ਨੇ....

#ਹਰਪਾਲਸਿੰਘ

06/09/2020

ਪੰਜਾਬ ਦੇ ਉਸ ਕਾਲੇ ਦੌਰ ਚ 25000 ਲਾਵਾਰਿਸ ਲਾਸ਼ਾਂ ਦਾ ਵਾਰਿਸ ਸਰਦਾਰ ਜਸਵੰਤ ਸਿੰਘ ਖਾਲੜਾ ਅੱਜ ਦੇ ਦਿਨ ਸਰਕਾਰੀ ਸਿਸਟਮ ਦੀ ਭੇਂਟ ਚੜ੍ਹ ਗਿਆ ਸੀ , ਸਰਦਾਰ ਖਾਲੜਾ ਜੀ ਦੀ ਆਖਰੀ ਸਪੀਚ ਸੁਣੋ

21/08/2020
ਫੁੱਲਾਂ ਵਾਲੀ ਪਾਲਕੀ 'ਚ ਸਤਿਗੁਰ ਆਏ ਨੇ।ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਏ ਗਏ ਨਗਰ ਕੀਰਤਨ ਦੀਆਂ ਖ਼ਾਸ ਤਸਵੀਰਾਂ
20/08/2020

ਫੁੱਲਾਂ ਵਾਲੀ ਪਾਲਕੀ 'ਚ ਸਤਿਗੁਰ ਆਏ ਨੇ।
ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਏ ਗਏ ਨਗਰ ਕੀਰਤਨ ਦੀਆਂ ਖ਼ਾਸ ਤਸਵੀਰਾਂ

ਸ੍ਰੀ ਦਰਬਾਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕ...
20/08/2020

ਸ੍ਰੀ ਦਰਬਾਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੀਤੀ ਜਾਂਦੀ ਹੈ।

ਇਹ ਸੁੰਦਰ ਫੁੱਲਾਂ ਦੀ ਸਜਾਵਟ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੀ ਹੈ। ਇਸ ਸਬੰਧ ਵਿਚ 25 ਤੋਂ 30 ਟਨ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ। ਇਹ ਫੁੱਲ ਕਲਕੱਤਾ, ਬੰਗਲੌਰ, ਪੁਣੇ, ਕੇਰਲਾ ਤੇ ਹੋਰ ਥਾਵਾਂ ਤੋਂ ਮੰਗਵਾਏ ਗਏ ਹਨ। ਇਸ ਵਾਰ ਕਰੋਨਾ ਕਾਰਨ ਵਿਦੇਸ਼ੀ ਫੁੱਲ ਨਹੀਂ ਮੰਗਵਾਏ ਗਏ। ਫੁੱਲਾਂ ਦੀ ਸਜਾਵਟ ਲਈ ਲਗਪਗ 80 ਤੋਂ ਵੱਧ ਕਾਰੀਗਰ ਯੂਪੀ ਅਤੇ ਬੰਗਾਲ ਤੋਂ ਆਏ ਹਨ, ਜੋ ਇਸ ਕੰਮ ਨੂੰ ਸੰਗਤ ਦੇ ਸਹਿਯੋਗ ਨਾਲ ਕਰ ਰਹੇ ਹਨ। ਸਜਾਵਟ ਲਈ 40 ਤੋਂ 45 ਕਿਸਮ ਦੇ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਵਿਚ ਗੁਲਾਬ, ਲਿਲੀ, ਰਜਨੀਗੰਧਾ, ਜੈਸਮੀਨ,ਗੇਂਦਾ ਆਦਿ ਦੇ ਫੁੱਲ ਸ਼ਾਮਲ ਹਨ।

ਨਿਊ ਸਾਊਥ ਵੇਲਜ਼(ਅਸਟਰੇਲੀਆ) ਤੋਂ ਦੰਦਾਂ ਦੇ ਡਾਕਟਰ ਸਰਦਾਰ ਨਵਰੂਪ ਸਿੰਘ ਵਲੋਂ ਕਰੋਨਾਵਾਇਰਸ ਕਾਲ ਦੌਰਾਨ ਵਿਸ਼ੇਸ਼ ਸਹੂਲਤ: ਅਸਟਰੇਲੀਆ 'ਚ ਵਸਦੇ ਸਿੱਖ...
20/08/2020

ਨਿਊ ਸਾਊਥ ਵੇਲਜ਼(ਅਸਟਰੇਲੀਆ) ਤੋਂ ਦੰਦਾਂ ਦੇ ਡਾਕਟਰ ਸਰਦਾਰ ਨਵਰੂਪ ਸਿੰਘ ਵਲੋਂ ਕਰੋਨਾਵਾਇਰਸ ਕਾਲ ਦੌਰਾਨ ਵਿਸ਼ੇਸ਼ ਸਹੂਲਤ:

ਅਸਟਰੇਲੀਆ 'ਚ ਵਸਦੇ ਸਿੱਖ ਭਾਈਚਾਰੇ, ਵਿਦਿਆਰਥੀਆਂ ਤੇ ਭਾਰਤੀਆਂ ਲਈ ਦੰਦਾਂ ਦੇ ਇਲਾਜ਼ ਲਈ ਮੁਫ਼ਤ ਪੇਸ਼ਕਸ਼ ਕੀਤੀ ਗਈ ਹੈ।

ਸੰਪਰਕ: 0404444831

ਸਲਾਹ ਮਸ਼ਵਰੇ ਲਈ ਈਮੇਲ ਵੀ ਕੀਤੀ ਜਾ ਸਕਦੀ ਹੈ।
[email protected]

31/03/2020

ਇਹ ਕੀ ਵਰਤਿਆ ਭਾਣਾ ਏ...
Nobody Expected This To Happen !

Address

Jalandhar

Website

Alerts

Be the first to know and let us send you an email when Can Asia TV posts news and promotions. Your email address will not be used for any other purpose, and you can unsubscribe at any time.

Contact The Business

Send a message to Can Asia TV:

Videos

Share