Punjab Di Khushboo

Punjab Di Khushboo Punjab Di Khushboo will allow you to stay connected to the rich culture of Punjab

23/03/2024

ਇਹ ਗੱਲ ਨੂੰ ਐਵੇਂ ਨਾ ਬਿਨਾਂ ਪੜ੍ਹੇ ਵਿਚਾਰੇ ਅੱਖੋ ਪਰੋਖੇ ਨਾ ਕਰਨਾ ਤੁਹਾਡੇ ਇਕ ਸ਼ੇਅਰ ਕਰਨ ਨਾਲ਼ ਕੀਮਤੀ ਜਾਨਾ ਬਚ ਸਕਣ
ਅਸੀ ਪੰਜਾਬੀ ਅਕਸਰ ਬੜੇ ਫਰਾਖ ਦਿਲ ਤੇ ਦਿਆਲੂ ਮੰਨਦੇ ਪਰ ਪੰਜਾਬ ਦੇ ਜਾਏ ਹਮੇਸ਼ਾਂ ਦੁੱਖ ਸੁੱਖ ਸਾਂਝੇ ਕਰਨ ਦਾ ਮੌਕਾ ਕਦੇ ਨਹੀਂ ਛੱਡਦੇ ਪਰ ਸਾਡੇ ਗੁਆਂਢੀ ਰਾਜ ਹਿਮਾਚਲ ਦੀ ਕਰਨ ਲੱਗਾ ਹਾਂ ਅਸੀਂ ਅਕਸਰ ਬੜੇ ਮਾਣ ਨਾਲ ਪਹਾੜੀ ਇਲਾਕੇ ਵਿਚ ਖ਼ੂਬ ਮੌਜ ਮਸਤੀ ਕਰਨ ਹਿਮਾਚਲ ਚਲੇ ਜਾਂਦੇ ਹਾਂ ਪਰ ਹੁਣ ਹਾਲਾਤ ਬਦਲ ਚੁੱਕੇ ਹਨ ਇਹ ਪਹਾੜੀ ਲੋਕ ਪੰਜਾਬੀਆਂ ਦੀ ਜਾਨ ਦੇ ਖਾਸ ਕਰਕੇ ਸਿੱਖਾਂ ਦੀ ਜਾਨ ਦੇ ਵੈਰੀ ਬਣ ਚੁੱਕੇ ਨੇ ਅਸੀ ਹਮੇਸ਼ਾਂ ਸੁਣਦੇ ਆ ਰਹੇ ਹਾਂ ਕੇ ਪਹਾੜੀ ਲੋਕਾਂ ਨੇ ਸਿੱਖਾ ਦਾ ਨੁਕਸਾਨ ਕੀਤਾ ਗੱਡੀਆਂ ਭੰਨ ਦਿੱਤੀਆਂ ਜਾ ਕੁਝ ਹੋ ਪਰ ਅੱਜ ਦੀ ਘਟਨਾ ਨੇ ਮੇਰਾ ਦਿਲ ਝੰਜੋੜ ਕੇ ਰੱਖ ਦਿੱਤਾ ਪੰਜਾਬ ਦੇ ਫਗਵਾੜਾ ਦੇ ਇੱਕ ਸੈਲਾਨੀ ਨਵਦੀਪ ਸਿੰਘ ਨੂੰ ਧਰਮਸ਼ਾਲਾ ਨੇੜੇ ਭਾਗਸੁਨਾਗ ਵਿੱਚ ਇੱਕ ਢਾਬੇ ਵਿੱਚ “ਬੈਠਣ ਦੇ ਪ੍ਰਬੰਧ” ਦੇ ਵਿਵਾਦ ਨੂੰ ਲੈ ਕੇ ਭੀੜ ਨੇ ਕੁੱਟ-ਕੁੱਟ ਕੇ ਬੇਰਹਿਮੀ ਨਾਲ਼ ਕਤਲ ਕਰ ਦਿੱਤਾ ਗਿਆ। ਫਗਵਾੜਾ ਦੇ ਚਾਰ ਦੋਸਤਾਂ ਦਾ ਸਮੂਹ ਢਾਬੇ 'ਤੇ ਦੁਪਹਿਰ ਦਾ ਖਾਣਾ ਖਾ ਰਿਹਾ ਸੀ ਜਦੋਂ ਉਨ੍ਹਾਂ ਅਤੇ ਢਾਬਾ ਮਾਲਕ ਵਿਚਕਾਰ ਝਗੜਾ ਹੋ ਗਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੈਲਾਨੀਆਂ 'ਤੇ ਢਾਬਾ ਮਾਲਕ, ਉਸ ਦੇ ਵਰਕਰਾਂ ਅਤੇ ਕੁਝ ਸਥਾਨਕ ਬੰਦਿਆਂ ਨੇ ਹਮਲਾ ਕੀਤਾ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਚਸ਼ਮਦੀਦਾਂ ਅਨੁਸਾਰ ਭੀੜ ਵਿੱਚ ਕੁਝ ਸਥਾਨਕ ਟੈਕਸੀ ਡਰਾਈਵਰ ਵੀ ਸ਼ਾਮਲ ਸਨ। "ਨਵਦੀਪ ਜ਼ਮੀਨ 'ਤੇ ਡਿੱਗ ਗਿਆ ਅਤੇ ਬੇਹੋਸ਼ ਹੋ ਗਿਆ ਤੇ ਬਾਅਦ ਚ ਸਿਰ ਵਿੱਚ ਪੱਥਰ ਮਾਰ ਮਾਰ ਕੇ ਉਸਦਾ ਬੇਰਹਿਮੀ ਨਾਲ਼ ਕਤਲ ਕਰ ਦਿੱਤਾ ਫ਼ਿਰ ਓਹ ਖ਼ਾਸ ਵਰਗ ਦੀ ਭੀੜ ਨੇ ਫਿਰਕਾਪ੍ਰਸਤੀ ਦੇ ਨਾਹਰੇ ਵੀ ਮਾਰੇ
ਅਸਲ ਵਿੱਚ ਪੰਜਾਬੀਓ ਤੁਸੀ ਆਪਣੇ ਨਿੱਕੇ ਨਿੱਕੇ ਬੱਚੇ ਲੈਂ ਕੇ ਜਾ ਪਰਿਵਾਰ ਨਾਲ ਘੁੰਮਣ ਲਈ ਜਾਂਦੇ ਹੋ ਫ਼ਿਰ ਆਪਦੇ ਨਾਲ ਨਾਲ ਆਪਣੇ ਪਰਿਵਾਰ ਦੀ ਜਾਨ ਜੋਖਮ ਚ ਕਿਉ ਪਾਉਂਦੇ ਹੋ
ਰੱਬ ਦਾ ਵਾਸਤਾ ਹੈ ਹੱਥ ਜੋੜ ਕੇ ਇਹਨਾ ਹਿਮਚਲੀਆਂ ਵੱਲ ਮੂੰਹ ਕਰਨ ਤੋ ਪਹਿਲਾ ਆਪਣੇ ਬੱਚਿਆ ਤੇ ਪਰੀਵਾਰ ਦਾ ਮੂੰਹ ਜਰੂਰ ਵੇਖਣਾ
ਇਸਦੀ ਜਗਾ ਰਾਜਸਥਾਨ,ਜੰਮੂ, ਗੋਆ, ਉਤਰਾਖੰਡ,ਵੱਲ ਕਿਉ ਨਹੀਂ ਜਾ ਸਕਦੇ ਘੋੱਟੋ ਘੱਟ ਤੁਸੀਂ ਸੁਰੱਖਿਅਤ ਮਹਿਸੂਸ ਤਾਂ ਕਰੋ

ਮੇਰੀ ਬੇਨਤੀ ਮੰਨ ਕੇ ਜੇਕਰ ਤੁਸੀ ਇਸਤੇ ਅਮਲ ਕਰਦੇ ਹੋ ਜਾਂ ਅਣਦੇਖਾ ਕਰਦੇ ਹੋ ਘੱਟੋ ਘੱਟ ਇਸਨੂੰ ਸ਼ੇਅਰ ਕਰ ਦਿਓ ਤਾਂ ਜੋਂ ਕੋਈ ਇਸ ਦਾ ਸ਼ਿਕਾਰ ਹੋਣ ਤੋ ਪਹਿਲਾ ਬਚ ਜਾਏ

18/02/2024

ਦੀਪ ਸਿੱਧੂ ਕਿਸਾਨ ਅੰਦੋਲਨ ਮੋਰਚਾ ⚔⚔⚔

17/02/2024

Bhai simranjeet singh darbar sahib hazuri ragi

21/01/2024

ਰਾਮ ਭੂਮੀ।
ਰਾਮ ਮੰਦਰ/ਬਾਬਰੀ ਮਸਜਿਦ ਤੇ ਬਣੀ ਇਸ documentary(ਸੰਨ 1991) ਤੋਂ ਕੁੱਝ ਮਹੀਨੇ ਬਾਅਦ ਬਾਬਰੀ ਮਸਜਿਦ ਢਾਹੀ ਗਈ।
ਪੂਰਾ ਮਾਮਲਾ ਕੀ ਸੀ, ਦੇਖੋ। ਬਹੁਤ ਜਾਣਕਾਰੀ ਭਰਪੂਰ ਫਿਲਮ ਹੈ। ਸਿੱਖੋ ਆਪਣੇ ਆਸ-ਪਾਸ ਕੀ ਹੋਇਆ ਅਤੇ ਹੋ ਰਿਹਾ- ਦੇਖਿਆ ਕਰੋ। ਅੱਖਾ ਬੰਦ ਨਾ ਰੱਖਿਆ ਕਰੋ।

ਯੂ-ਟੂਬ ਤੇ ਦੇਖੋ: Ram Ke Naam

28/12/2023

Debate on Sikh homeland

18/12/2023

ਇਹ ਵੀਡਿਉ ਦੇਖ ਕੇ ਰਾਗੀ/ਗ੍ਰੰਥੀ ਸਿੰਘਾਂ ਬਾਰੇ ਖਿਆਲ ਆ ਗਿਆ....ਕਈ ਲੋਕ ਇੱਦਾਂ ਹੀ ਕਰਦੇ ਆ

17/12/2023

Sikha diyan kurbaniya

ਆਪਣੀ ਚੌਥੀ ਉਦਾਸੀ ਵਿੱਚ ਗੁਰੂ ਨਾਨਕ ਸਾਹਿਬ ਕੂਫ਼ਾ ਸ਼ਹਿਰ ਪਹੁੰਚੇ| ਇਹ ਸ਼ਹਿਰ ਫ਼ਰਾਤ ਨਦੀ ਦੇ ਨਜ਼ਦੀਕ ਪੁਰਾਣਾ ਅਤੇ ਆਲੀਸ਼ਾਨ ਸ਼ਹਿਰ ਹੈ | ਇਹ ਸ਼ਹਿਰ ਹਜ਼ਰ...
03/11/2023

ਆਪਣੀ ਚੌਥੀ ਉਦਾਸੀ ਵਿੱਚ ਗੁਰੂ ਨਾਨਕ ਸਾਹਿਬ ਕੂਫ਼ਾ ਸ਼ਹਿਰ ਪਹੁੰਚੇ| ਇਹ ਸ਼ਹਿਰ ਫ਼ਰਾਤ ਨਦੀ ਦੇ ਨਜ਼ਦੀਕ ਪੁਰਾਣਾ ਅਤੇ ਆਲੀਸ਼ਾਨ ਸ਼ਹਿਰ ਹੈ | ਇਹ ਸ਼ਹਿਰ ਹਜ਼ਰਤ ਮੁਹੰਮਦ ਸਾਹਿਬ ਦੇ ਬਜ਼ੁਰਗਾਂ ਵਿੱਚੋਂ ਇਮਾਮ ਮਾਯਵਿਆ ਦੀ ਰਿਹਾਇਸ਼ ਗਾਹ ਹੈ | ਇੱਥੇ ਹੀ ਤਾਜ਼ੀਆ ਨੇ ਹਜ਼ਰਤ ਅਲੀ ਦੇ ਬੇਟੇ ਹੂਸੈਨ ਨੂੰ ਪਰਿਵਾਰ ਸਮੇਤ ਸ਼ਹੀਦ ਕੀਤਾ ਸੀ | ਉਸ ਦਾ ਨਾਂ 'ਕਰਬਲਾ' ਕਰਕੇ ਮਸ਼ਹੂਰ ਹੈ , ਜੋ ਸ਼ਹਿਰ ਦੇ ਬਾਹਰ ਮੁਹੰਮਦੀ ਕੋਨੇ ਵਿੱਚ ਹੈ | ਇਸੇ ਨਾਲ ਹੀ ਕਬਰਸਤਾਨ ਦੇ ਵਿੱਚ 'ਨਾਨਕ ਵਲੀ ਹਿੰਦ' ਦਾ ਸ਼ਾਨਦਾਰ ਮੰਦਿਰ ਹੈ | ਤਾਜ਼ਦੀਨ ਅਨੁਸਾਰ ਇੱਥੇ ਬਾਬਾ ਗੁਰੂ ਨਾਨਕ ਨੇ 3 ਮਹੀਨੇ 27 ਦਿਨ ਇਲਾਹੀ ਬਾਣੀ ਦਾ ਪ੍ਰਚਾਰ ਕੀਤਾ | ਇਸ ਮੰਦਿਰ ਦਾ ਇੰਤਜ਼ਾਮ ਇਮਾਮ ਮਾਯਵਿਆ ਦੇ ਵੰਸ਼ ਕੋਲ ਹੈ | ਇਸ ਸ਼ਹਿਰ ਦੇ ਲੋਕ ਬੜੇ ਪਿਆਰ ਵਾਲੇ ਸਨ | ਬੜੇ ਪਿਆਰ ਨਾਲ ਕੀਰਤਨ ਸੁਣਦੇ ਅਤੇ ਗੁਰੂ ਨਾਨਕ ਸਾਹਿਬ ਨੰ ਸਵਾਲ ਪੁੱਛ ਕੇ ਆਪਣੇ ਦਿਲਾਂ ਦੇ ਸ਼ੰਕੇ ਦੂਰ ਕਰਦੇ |
ਉਸ ਸੰਗਤ ਵਿੱਚ ਇੱਕ ਔਰਤ , ਜੋ ਬੜੀ ਨੇਕ ਦਿਲ ਅਤੇ ਖੁਦਾ ਪ੍ਰਸਤ ਸੀ , ਵੀ ਆਉਂਦੀ ਸੀ ਅਤੇ ਇੱਕ ਨੁੱਕਰ ਵਿੱਚ ਬੈਠ ਕੇ ਅਰਬੀ ਜ਼ੁਬਾਨ ਵਿੱਚ ਹੋ ਰਹੇ ਕੀਰਤਨ ਨੂੰ ਬੜੇ ਪਿਆਰ ਨਾਲ ਸੁਣਦੀ |
ਤਾਜ਼ਦੀਨ ਨੇ ਆਪਣੀ ਕਿਤਾਬ ' #ਸਿਹਾਯਤੋ_ਬਾਬਾ_ਨਾਨਕ_ਫਕੀਰ' ਵਿੱਚ ਉਸਦਾ ਨਾਂ ਸਲੀਮਾਂ ਦਰਜ ਕੀਤਾ ਹੈ | ਉਸਦਾ ਖਾਵੰਦ ਊਠਾਂ ਦਾ ਸੌਦਾਗਰ ਸੀ | ਉਸ ਦਾ ਨਾਂ ਗ਼ੁਲਾਮ ਯਾਹੀਆ ਖਾਨ ਸੀ | ਸ਼ਾਮ ਦਾ ਵੇਲਾ ਸੀ | ਸਲੀਮਾ ਨੂੰ ਕੀਰਤਨ ਦੀ ਮਸਤੀ ਵਿੱਚ ਸਮਾਧੀ ਲੱਗੀ ਹੋਈ ਸੀ | ਤਾਜ਼ਦੀਨ ਨੂੰ ਬਾਬਾ ਜੀ ਨੇ ਸਲੀਮਾ ਨੂੰ ਖ਼ਬਰਦਾਰ ਕਰਨ ਲਈ ਆਖਿਆ | ਉਹ ਲਿਖਦੇ ਹਨ ਕਿ" ਮੈਂ ਹੈਰਾਨ ਹੋਇਆ ਕਿ ਪਹਿਲਾ ਤਾਂ ਬਾਬਾ ਜੀ ਨੇ ਇੰਝ ਕਰਨ ਲਈ ਕਦੀ ਨਹੀ ਆਖਿਆ | ਉਹ ਸ਼ਾਮ ਨੂੰ ਆਪ ਹੀ ਘਰ ਚਲੀ ਜਾਂਦੀ | ਹੁਕਮ ਪਾ ਕੇ ਮੈਂ ਉਸਦੇ ਲਾਗੇ ਜਾ ਕੇ ਉਸ ਨੂੰ ਅਵਾਜ ਮਾਰੀ ਤਾਂ ਉਹ ਹੁਸ਼ਿਆਰ ਹੋਈ | ਅੱਖਾਂ ਖੁੱਲ੍ਹੀਆਂ ਤਾਂ ਬਾਬਾ ਜੀ ਨੇ ਕਿਹਾ , ' ਬੇਟਾ ! ਜਲਦੀ ਘਰ ਜਾਓ '|
ਉਸਨੇ ਗੁਰੂ ਜੀ ਦੇ ਪੈਰਾਂ ਵਿੱਚ ਮੱਥਾ ਟੇਕਿਆ ਤੇ ਇੱਕ ਦਮ ਅੰਦਰ ਰੌਸ਼ਨੀ ਹੋ ਗਈ ਅਤੇ ਅੰਤਰਯਾਫ਼ਤਾ (ਹਰ ਇੱਕ ਦੇ ਅੰਦਰ ਦੀ ਬਾਤ ਦਾ ਪਤਾ ਲੱਗ ਜਾਣਾ ) ਹੋ ਗਈ | ਦਸ ਕਦਮ ਚੱਲਣ ਤੋਂ ਬਾਅਦ ਵਾਪਸ ਆ ਕੇ ਕਹਿਣ ਲੱਗੀ | ਮੇਰੇ ਪਤੀ ਤਜਾਰਤੀ ਦੇ ਦੌਰੇ ਤੋਂ ਵਾਪਸ ਆ ਗਏ ਹਨ |
ਕੱਲ੍ਹ ਉਹਨਾਂ ਨੂੰ ਨਾਲ ਲੈ ਕੇ ਅਵਾਂਗੀ | ਬਾਬਾ ਜੀ ਨੇ ਕਿਹਾ , 'ਬੇਟਾ ਇਸ ਇਲਾਹੀ ਜ਼ਲਾਲ ਨੂੰ ਪ੍ਰਗਟ ਨਹੀ ਕੀਤਾ ਜਾਂਦਾ ' | ਆਪਣੇ ਅੰਦਰ ਹੀ ਜਰਨਾ ਹੈ | ਉਹ ਬਾਬਾ ਜੀ ਨੂੰ ਸਜਦਾ ਕਰਕੇ ਵਾਪਸ ਘਰ ਆਈ | ਅੱਗੇ ਉਸਦਾ ਪਤੀ ਅੱਗ ਬਗੂਲਾ ਹੋਇਆ ਬੈਠਾ ਸੀ ਕਿਉਂਕਿ ਉਸ ਦੇ ਘਰ ਆਉਣ ਉੱਤੇ ਸਲੀਮਾ ਘਰ ਨਹੀਂ ਸੀ ਅਤੇ ਕਈ ਲੋਕਾਂ ਨੇ ਉਸ ਨੂੰ ਦੱਸਿਆ ਸੀ ਕਿ ਤੇਰੀ ਔਰਤ ਸਾਰੇ ਸ਼ਰੀਏ ਅਹਿਕਾਮ ਨਮਾਜ਼ , ਕਲਮਾ ਛੱਡ ਕੇ ਕਬਰਸਤਾਨ ਵਿੱਚ ਬੈਠ ਕੇ ਇੱਕ ਹਿੰਦੀ ਫ਼ਕੀਰ, ਜੋ ਕਾਫ਼ਰ ਲੱਗਦਾ ਹੈ , ਦੇ ਕੋਲ ਦਿਨ ਰਾਤ ਬੈਠੀ ਰਹਿੰਦੀ ਹੈ ਬੇਪਰਦਾ ਹੋ ਕੇ | ਪਤੀ ਦੇ ਘਰ ਆਉਣ ਉੱਤੇ ਸਲੀਮਾ ਉਸਨੂੰ ਬੜੇ ਪਿਆਰ ਨਾਲ ਮਿਲੀ | ਪਰ ਉਸਨੇ ਉਸਨੂੰ ਬੜੀ ਕਹਿਰੀ ਨਜ਼ਰ ਨਾਲ ਦੇਖਿਆ | ਸਲੀਮਾ ਬੜੇ ਪਿਆਰ ਨਾਲ ਖਾਣਾ ਬਣਾਕੇ ਲੈ ਕੇ ਆਈ | ਉਸ ਨੂੰ ਖਾਣ ਲਈ ਕਿਹਾ ਤਾਂ ਅੱਗੋਂ ਉਸਨੇ ਕਿਹਾ ਤੂੰ ਮੇਰੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਦਿੱਤਾ | ਸਲੀਮਾ ਨੇ ਕਿਹਾ ਕਿ ਮੇਰੀ ਗਹਿਰੀ ਬੰਦਗੀ ਅਤੇ ਖੁਦਾਈ ਭਰੋਸੇ ਦੀ ਵਜ੍ਹਾ ਕਾਰਨ ਆਪ ਸਹੀ ਸਲਾਮਤ ਘਰ ਪਹੁੰਚ ਗਏ ਹੋ | ਨਹੀਂ ਤਾਂ ਆਪ ਨੂੰ ਮਿਸਰ ਦੀ ਅਦਾਲਤ ਦੇ ਫੈਸਲੇ ਅਨੁਸਾਰ ਕਤਲ ਦੇ ਬਦਲੇ ਕਤਲ ਹੋ ਜਾਣਾ ਸੀ | ਉਹ ਬੋਲਿਆ , 'ਸਲੀਮਾ , ਮੈਂ ਤਾਂ ਇਸ ਬਾਤ ਦਾ ਕਿਸੇ ਕੋਲ ਜ਼ਿਕਰ ਨਹੀਂ ਕੀਤਾ ਤਾਂ ਤੈਨੂੰ ਕਿਵੇਂ ਪਤਾ ਚੱਲਿਆ ? ਸਲੀਮਾ ਫਿਰ ਬੋਲੀ , ਆਪ ਮਿਸਰ ਤੋਂ ਆ ਕੇ ਹੌਲੀ ਜਹੀ ਜ਼ਮੀਨ ਵਿੱਚੋਂ ਦੱਬੀਆਂ ਪੰਜ ਸੋ ਮੋਹਰਾਂ , ਜੋ ਆਪ ਨੂੰ ਭਤੀਜੇ ਮਜ਼ੀਦ ਨੇ ਅਮਾਨਤ ਦਿੱਤੀ ਸੀ ਕੱਢ ਕੇ ਉਸਨੂੰ ਦੇ ਗਏ ਸੋ | ਉਹ ਹੋਰ ਹੈਰਾਨ ਹੋ ਕੇ ਬੋਲਿਆ , "ਮੈਂ ਇਸਦਾ ਵੀ ਜਿਕਰ ਕਿਸੇ ਕੋਲ ਨਹੀਂ ਕੀਤਾ | ਸਲੀਮਾ , ਸੱਚ ਦੱਸ ਤੈਨੂੰ ਇਹ ਸਾਰਾ ਕਿਵੇਂ ਪਤਾ ਚੱਲਿਆ ? ਸਲੀਮਾ ਬੋਲੀ , "ਪਹਿਲੇ ਆਪ ਦੱਸੋ ਕੇ ਮਿਸ਼ਰ ਦੀ ਅਦਾਲਤ ਵਿੱਚ ਕਿਉਂ ਜਾਣਾ ਪਿਆ " ? ਉਹ ਆਖਣ ਲੱਗਾ ," ਮੈਂ ਮਿਸ਼ਰ ਸ਼ਹਿਰ ਦੇ ਬਾਹਰ ਸਵੇਰ ਦੀ ਨਮਾਜ਼ ਪੜ੍ਹਨ ਲਈ ਆਪਣੇ ਲਸ਼ਕਰ ਨੂੰ ਲੈ ਕੇ ਜਾ ਰਿਹਾ ਸਾਂ ਤਾਂ ਮੇਰੇ ਬਾਗੜੀਏ ਨਾਂ ਦੇ ਊਠ ਨੇ ਇੱਕ ਸੇਬ ਦੇ ਬਾਗ ਵਿੱਚ ਇੱਕ ਟਾਹਣੀ ਤੋੜ ਕੇ ਖਾ ਲਈ ,,,! ਬਾਗ਼ ਦੇ ਬੱੱਢੇ ਮਾਲਕ ਨੇ ਬਾਗ਼ ਦੇ ਵਿੱਚੋਂ ਨਿਕਲ ਕੇ ਊਠ ਦੇ ਸਿਰ ਵਿੱਚ ਵੱਡਾ ਸਾਰਾ ਪੱਥਰ ਮਾਰਿਆ ਤਾਂ ਊਠ ਮਰ ਗਿਆ | ਇਹ ਊਠ 50 ਊਠਾਂ ਦਾ ਪਿਤਾ ਹੋਣ ਕਰਕੇ ਮੈਂਨੂੰ ਬਹੁਤ ਪਿਆਰਾ ਸੀ | ਉਹੀ ਪੱਥਰ ਚੁੱਕ ਕੇ ਮੈਂ ਬੁੱਢੇ ਮਾਲਕ ਦੇ ਸਿਰ ਵਿੱਚ ਮਾਰਿਆ ਤਾਂ ਉਹ ਵੀ ਮਰ ਗਿਆ | ਮੈਂ ਆਪਣੇ ਕਾਫ਼ਲੇ ਨੂੰ ਲੈ ਕੇ ਭੱਜ ਰਿਹਾ ਸਾਂ ਕਿ ਪਿੱਛੋਂ ਬੁੱਢੇ ਦੇ ਪੋਤਿਆਂ ਨੇ ਮੈਂਨੂੰ ਫੜ ਲਿਆ ਅਤੇ ਕਤਲ ਦੇ ਬਦਲੇ ਕਤਲ ਦਾ ਹੁਕਮ ਹੋਇਆ | ਹਾਕਮ ਨੇ ਦੋਵਾਂ ਪਾਸਿਆ ਦੀ ਬਾਤ ਸੁਣ ਕੇ ਮੈਨੂੰ ਕਿਹਾ ਕੇ ਅਗਰ ਤੇਰੇ ਊਠ ਨੂੰ ਬਾਗ਼ ਦੇ ਮਾਲਕ ਨੇ ਮਾਰਿਆ ਸੀ ਤਾਂ ਉਸ ਦੀ ਕੀਮਤ ਵਸੀਲ ਕਰਨ ਦਾ ਦਾਅਵਾ ਕਰਦਾ ਤਾਂ ਤੈਨੂੰ ਊਠ ਦੀ ਕੀਮਤ ਦਿੱਤੀ ਜਾ ਸਕਦੀ ਸੀ | ਹੁਣ ਤੈਨੂੰ ਕਤਲ ਦੇ ਬਦਲੇ ਕਤਲ ਹੋਣਾ ਪਵੇਗਾ | ਮਿਸਰ ਦਾ ਕਾਨੂੰਨ ਹੈ | ਉਸ ਨੇ ਹਾਕਮ ਕੋਲ ਅਰਜ਼ ਕੀਤਾ ਕੇ ਮੇਰੇ ਕੋਲ ਯਾਤੀਮਾਂ ਦੀਆਂ 500 ਮੋਹਰਾਂ ਹਨ ,ਜਿਸਦਾ ਮੇਰੇ ਤੋਂ ਇਲਾਵਾ ਕਿਸੇ ਹੋਰ ਨੂੰ ਪਤਾ ਨਹੀਂ , ਜੇਕਰ ਮੈਨੂੰ ਤਿੰਨ ਦਿਨ ਦਾ ਸਮਾਂ ਦਿੱਤਾ ਜਾਵੇ ਤਾਂ ਇਹ ਅਮਾਨਤ ਦੇ ਕੇ ਵਾਪਸ ਆ ਜਾਵਾਂਗਾ |
ਹਾਕਮ ਨੇ ਕਿਹਾ "ਕੋਈ ਜਮਾਨਤ ਦੇ ਕੇ ਜਾ ਸਕਦੇ ਹੋ | ਸਲੀਮਾ ! ਅਦਾਲਤ ਖਚਾਖਚ ਭਰੀ ਹੋਈ ਸੀ | ਆਖ਼ਰ ਨੁੱਕਰ ਵਿੱਚ ਬੈਠੇ ਇਕ ਚਿੱਟੇ ਕੱਪੜਿਆਂ ਵਾਲੇ ਚਮਕਦੇ ਚਿਹਰੇ ਵਾਲੇ ਡੂੰਘੀ ਨਜ਼ਰ ਨਾਲ ਵੇਖ ਰਹੇ ਸਨ , ਜਿਵੇਂ ਕਹਿ ਰਹੇ ਹੋਣ ਕਿ ਮੈਂ ਜਮਾਨਤ ਦੇਣ ਨੂੰ ਤਿਆਰ ਹਾਂ | ਇਹੋ ਹੋਇਆ ਕਿ ਮੇਰੇ ਕੋਲ ਆਣ ਨਾਲ ਉਹਨਾਂ ਆਖਿਆ , ਮੈਂ ਜਮਾਨਤ ਦੇਣ ਲਈ ਤਿਆਰ ਹਾਂ | ਹਾਕਮ ਦੇ ਪੁੱਛਣ ਤੇ ਉਨ੍ਹਾਂ ਨੇ ਸਾਫ ਕਹਿ ਦਿੱਤਾ ਕਿ ਜੇਕਰ ਇਹ ਨਿਸਚਿਤ ਸਮੇਂ ਉੱਤੇ ਹਾਜ਼ਰ ਨਾ ਹੋਇਆ ਤਾਂ ਮੈਂ ਇਸਦੇ ਬਦਲੇ ਕਤਲ ਹੋਣ ਲਈ ਤਿਆਰ ਹਾਂ | ਇਸ ਉੱਤੇ ਮੈਂਨੂੰ ਤਿੰਨ ਦਿਨਾਂ ਦੀ ਮਹੁਲਤ (ਵਕਫ਼ਾ ਜਾਂ ਢਿੱਲ) ਮਿਲੀ| ਸਲੀਮਾ,,,! ਜੇਕਰ ਉਹ ਨੇਕ ਆਦਮੀ ਮੇਰੀ ਜਮਾਨਤ ਨਾਂ ਦਿੰਦਾ ਤਾਂ,,,| ਨਾ ਮੈਂ ਯਤੀਮਾਂ ਦੀ ਰੱਖੀ ਅਮਾਨਤ ਵਾਪਸ ਕਰ ਸਕਦਾ ਅਤੇ ਨਾ ਮੈਂ ਤੇਰੇ ਕੋਲ ਵਾਪਸ ਆ ਸਕਦਾ | ਜੇਕਰ ਮੋਹਰਾਂ ਕੱਢਦੇ ਸਮੇਂ ਮੈਂ ਤੈਨੂੰ ਮਿਲਦਾ ਤਾਂ ਤੂੰ ਮੈਨੂੰ ਵਾਪਸ ਨਹੀਂ ਜਾਣ ਦੇਣਾ ਸੀ ਅਤੇ ਬਦਲੇ ਵਿੱਚ ਮੇਰੇ ਉਸ ਨੇਕ ਜ਼ਮਾਨਤੀ ਨੂੰ ਕਤਲ ਹੋਣਾ ਪੈਦਾ, ਜੋ ਮੈਂ ਹਰਗਿਜ ਨਹੀਂ ਚਾਹੁੰਦਾ ਸਾਂ | ਸਲੀਮਾ,,,! ਮੈਂ ਮਜੀਦ ਨੂੰ ਮੋਹਰਾਂ ਦੇ ਕੇ ਬੜੀ ਤੇਜੀ ਨਾਲ ਊਠਾਂ ਨੂੰ ਦੋੜਾ ਕੇ ਜਦੋਂ ਅਦਾਲਤ ਵਿੱਚ ਪੁੱਜਾ ਤਾਂ ਨਿਸਚਿਤ ਸਮੇਂ ਤੋਂ ਇਕ ਘੜੀ ਸਮਾਂ ਉੱਤੇ ਹੋ ਗਿਆ ਸੀ ਅਤੇ ਮੁੱਦਈਆਂ (ਦਾਅਵਾ ਕਰਨ ਵਾਲੇ) ਨੇ ਹਾਕਮ ਨੂੰ ਕਹਿ ਦਿੱਤਾ ਸੀ ਕੇ ਉਹ ਕਦੀ ਵਾਪਸ ਨਹੀਂ ਆਵੇਗਾ | ਇਸ ਲਈ ਜ਼ਮਾਨਤੀ ਨੂੰ ਕਤਲ ਦੀ ਸਜਾ ਸੁਣਾਈ ਜਾਵੇ | ਜ਼ਮਾਨਤੀ ਨੇ ਛਾਤੀ ਠੋਕ ਕੇ ਆਖਿਆ ਕੇ ਮੁੱਦਈਆਂ ਨੂੰ ਇਨਸਾਫ਼ ਦਿੰਦੇ ਹੋਏ ਮੈਂ ਕਤਲ ਦੀ ਸਜਾ ਸੁਣਾਈ ਜਾਵੇ , ਮੈਂ ਕਤਲ ਹੋਣ ਲਈ ਤਿਆਰ ਹਾਂ | ਏਨੇ ਚਿਰ ਨੂੰ ਮੈਂ ਅਦਾਲਤ ਵਿੱਚ ਪਹੁੰਚ ਕੇ ਹਾਕਮ ਨੂੰ 'ਇਸਲਾਮ ਵਾਲੇਕੁਮ' ਬੁਲਾਈ | ਮੈਂਨੂੰ ਵੇਖ ਕੇ ਸਾਰੇ ਹੈਰਾਨ ਹੋ ਗਏ | ਮੈਂ ਹਾਕਮ ਨੂੰ ਕਿਹਾ ਕਿ ਇਨ੍ਹਾਂ ਮੁੱਦਈਆਂ ਨੂੰ ਇਨਸਾਫ਼ ਦੇਂਦੇ ਹੋਏ ਮੈਨੂੰ ਕਤਲ ਦੀ ਸਜਾ ਸੁਣਾਈ ਜਾਵੇ | ਇਹ ਸੁਣਕੇ ਹਾਕਮ ਕੁੱਝ ਦੇਰ ਚੁੱਪ ਰਹੇ , ਫਿਰ ਸੋਚ ਵਿਚਾਰ ਤੋਂ ਬਾਅਦ ਫੈਸਲਾ ਸੁਣਾਇਆ ਕਿ ਤੇਰੀ ਨੇਕਨੀਤੀ ਅਤੇ ਤੇਰੇ ਜ਼ਮਾਨਤੀ ਦੀ ਨੇਕੀ ਦੀ ਵਜ੍ਹਾ ਕਰਕੇ ਅਦਾਲਤ ਤੈਨੂੰ ਬਰੀ ਕਰਦੀ ਹੈ | ਸਲੀਮਾ,,! ਮੈਂ ਅਦਾਲਤ ਵਿੱਚੋਂ ਬਾਹਰ ਆ ਕੇ ਨੇਕ ਆਦਮੀ ਦਾ ਧੰਨਵਾਦ ਕਰਨ ਲਈ ਇੱਧਰ ਉਧਰ ਦੇਖਿਆ ਪਰ ਉਹ ਨਹੀਂ ਮਿਲਿਆ |
ਸਲੀਮਾ ਨੇ ਕਿਹਾ ਤੁਸੀ ਉਸ ਨੇਕ ਜ਼ਮਾਨਤੀ ਦੇ ਚਿਹਰੇ ਤੋਂ ਵਾਕਫ਼ ਹੋੋਵੋਗੇ ? ਕਿਉਂ ਨਹੀਂ , ਚੰਗੀ ਤਰ੍ਹਾਂ ਪਛਾਣ ਹੈ ,ਉਸ ਨੇਕ ਚਿਹਰੇ ਦੀ ਜਿਸਨੇ ਮੇਰੀ ਜਾਨ ਬਚਾਈ,,,|
ਸਲੀਮਾ ਨੇ ਆਖਿਆ, "ਆਪ ਨੇ ਖਾਣਾ ਖਾ ਲਿਆ ਹੈ , ਮੈਂ ਥੋੜੀ ਦੇਰ ਬਾਅਦ ਆ ਜਾਵਾਂਗੀ ?" ਉਸ ਨੇ ਪੁੱਛਿਆ,'ਕਿੱਥੇ ਜਾਣਾ ਹੈ?' ਤਾਂ ਉਸਨੇ ਜਵਾਬ ਦਿੱਤਾ 'ਅੱਲਾ ਲੋਕਾਂ ਦੇ ਦੀਦਾਰ ਲਈ|' ਉਸਨੇ ਆਖਿਆ 'ਮੈਂ ਸੁਣਿਆ ਹੈ ਕਿ ਉਹ ਹਿੰਦੀ ਹੈ ?' 'ਹਾਂ ,ਉਹ ਹਿੰਦੀ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਆਪ ਵੀ ਮੇਰੇ ਨਾਲ ਚੱਲੋ ,ਉਹਨਾਂ ਦੇ ਦੀਦਾਰ ਕਰੋ |' ਉਸ ਨੇ ਜ਼ੋਰ ਨਾਲ ਕਿਹਾ ਕਿ 'ਕਾਫ਼ਰਾਂ ਦੇ ਦੀਦਾਰ ਕਰਾਂ,,,!' ਐਸਾ ਕਦੀ ਨਹੀਂ ਹੋ ਸਕਦਾ | ਮੇਰਾ ਭਰੋਸਾ ਖੁਦਾ ਅਤੇ ਉਸਦੇ ਨਬੀ ਪਾਕਿ 'ਤੇ ਹੈ | ਸਲੀਮਾ ਨੇ ਕਿਹਾ, ਆਪਦੀ ਜੇਬ ਵਿੱਚ ਕੋਈ ਜ਼ਹਿਰੀਲੀ ਚੀਜ ਦਿਸ ਰਹੀ ਹੈ | ਖ਼ਬਰਦਾਰ,,,! ਜੇਬ ਵਿੱਚ ਹੱਥ ਨਾ ਪਾਉਣਾ | ਸਲੀਮਾ ਨੂੰ ਬੁਰਾ ਭਲਾ ਆਖਦੇ ਹੋਏ ਉਸਨੇ ਜੇਬ ਵਿੱਚ ਹੱਥ ਪਾਇਆ ਤਾਂ ਬਿੱਛੂ ਨੇ ਉਸਨੂੰ ਕੱਟ ਲਿਆ ਅਤੇ ਉਹ ਸ਼ੋਰ ਮਚਾਉਣ ਲੱਗ ਪਿਆ | ਸਲੀਮਾ ਨੇ ਉਸਦੀ ਉਂਗਲੀ ਨੂੰ ਮੂੰਹ ਵਿੱਚ ਪਾ ਕੇ ਸਾਰਾ ਜ਼ਹਿਰ ਚੂਸ ਲਿਆ ਤਾਂ ਉਹ ਬਿਲਕੁਲ ਠੀਕ ਹੋ ਗਿਆ | ਕਹਿਣ ਲੱਗਾ,'ਤੂੰ ਤਾਂ ਮੰਤਰ ਜਾਣ ਗਈ ਹੈ |'ਸਲੀਮਾ ਨੇ ਆਖਿਆ, 'ਮੈਂ ਕੋਈ ਜੰਤਰ ਮੰਤਰ ਨਹੀਂ ਜਾਣਦੀ |' ਇਹ ਤਾਂ ਸਾਰੀ ਉਹਨਾਂ ਅੱਲ੍ਹਾ ਲੋਕਾਂ ਦੀ ਬਖ਼ਸ਼ਿਸ਼ ਹੈ ਜਿੰਨ੍ਹਾਂ ਕੋਲ ਜਾਣ ਲਈ ਮੈਂਨੂੰ ਰੋਕ ਰਹੇ ਹੋ | ਉਹਨਾਂ ਕਿਹਾ , 'ਅਜਿਹੇ ਹਨ ਤਾਂ ਮੈਂਨੂੰ ਵੀ ਨਾਲ ਲੈ ਕੇ ਚੱਲੋ |' ਜਦੋਂ ਬਾਬਾ ਜੀ ਕੋਲ ਪਹੁੰਚੇ ਤਾਂ ਪਹਿਲਾ ਹੀ ਉਸਨੇ ਸਾਹਮਣੇ ਦੇਖਿਆ ਤਾਂ ਇੱਕ ਦਮ ਬੋਲ ਉੱਠਿਆ , ਸਲੀਮਾ,,,! 'ਇਹ ਤਾਂ ਉਹੀ ਹਨ , ਸੱਚ ਮੁੱਚ ਉਹੀ ਹਨ, ਜਿਨ੍ਹਾਂ ਨੇ ਜ਼ਮਾਨਤ ਦੇ ਕੇ ਮੇਰੀ ਜਾਨ ਬਚਾਈ ਸੀ´ ਅਤੇ ਉਹ ਦੌੜ ਕੇ ਬਾਬਾ ਨਾਨਕ ਜੀ ਦੇ ਪੈਰਾਂ ਜਾ ਡਿੱਗਿਆ |

(ਗੁਰੂ ਨਾਨਕ ਸਾਹਿਬ ਦਾ ਅਰਬੀ ਦੇਸ਼ਾਂ ਦਾ ਸਫ਼ਰਨਾਮਾ)

23/10/2023

Bhai karaj singh sachkhand sri darbar sahib hazoori ragi

 #ਸੇਅਰ ਤੁਰਕ ਕਾਈ ਕਬੀਲੇ ਦਾ "ਉਸਮਾਨ ਗਾਜੀ" ਬਿਨ ਅਰਤੁਗਰੁਲ ਗਾਜੀ ਦਾ ਸੱਬ ਤੋ ਛੋਟਾ ਪੁੱਤਰ ਸੀ ਜਿਸ ਦਾ ਜਨਮ 1258 ਵਿੱਚ ਹੋਇਆ ਅਤੇ ਆਪਣੀ ਬਾਹਦਰ...
19/10/2023

#ਸੇਅਰ ਤੁਰਕ ਕਾਈ ਕਬੀਲੇ ਦਾ "ਉਸਮਾਨ ਗਾਜੀ" ਬਿਨ ਅਰਤੁਗਰੁਲ ਗਾਜੀ ਦਾ ਸੱਬ ਤੋ ਛੋਟਾ ਪੁੱਤਰ ਸੀ ਜਿਸ ਦਾ ਜਨਮ 1258 ਵਿੱਚ ਹੋਇਆ ਅਤੇ ਆਪਣੀ ਬਾਹਦਰੀ ਸਦਕਾ ਛੋਟੇ ਜਿਹੇ ਕਬੀਲੇ ਦੀ ਸਰਪ੍ਰਸਤੀ ਦੀ ਬਦੋਲਤ ਤੁਰਕਾਂ ਨੇ ਪੂਰੀ ਦੁਨੀਆ ਅੰਦਰ 500 ਸਾਲ ਰਾਜ ਕੀਤਾ ।

ਇਸ ਲਈ ਦੱਸਣਾ ਜਰੂਰੀ ਸਮਝਦਾ ਕਿ ਕਾਈ ਕਬੀਲੇ ਵਿੱਚ ਕੁਲ 400 ਦੇ ਕਰੀਬ ਸਿਪਾਹੀ ਸਨ ਜਦੋ ਉਹਨਾਂ ਨੇ ਸਲੀਬੀ,ਬਸਰਤੀਨੀ, ਅਤੇ ਮਗੋਲ ਸਲਾਤਨਤ ਨਾਲ ਜੰਗਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆ ।
ਉਸਮਾਨ ਉਲ ਗਾਜੀ ਇਸ ਗੱਲ ਕਰਕੇ ਵੀ ਬਹਾਦਰੀ ਮਸਹੂਰ ਹੈ ਕਿ ਉਸ ਨੇ ਤਕਰੀਬਨ 24 ਤੋ 25 ਵਾਰ ਦੁਸ਼ਮਣ ਦੀ ਹਜਾਰਾ ਗਿਣਤੀ ਦੀ ਫੋਜ ਵਿੱਚੋ ਲੜ ਕੇ ਆਪਣੀ ਜਾਨ ਖੁਦ ਆਪ ਬਚਾਈ ।

ਅੱਜ ਜਿਥੇ ਤੁਰਕੀ ਇਸਲਾਮ ਦੀ ਰਹਿਨੁਮਾਈ ਕਰਨਾ ਚਾਹੁੰਦਾ ਇਹ ਉਸਮਾਨ ਦੀ ਬਦੋਲਤ ਹੈ ।1326 ਆਪਣੀ ਮੌਤ ਤੋ ਪਹਿਲਾ ਉਸਮਾਨ ਨੇ ਜਿਥੇ ਦੁਸ਼ਮਣਾਂ ਨਾਲ ਜੰਗਾ ਕੀਤੀ ਉਥੇ ਗਦਾਰ ਤੁਰਕ ਕਬੀਲੇ ਅਤੇ ਕੋਨੀਆ ਦੀ ਤੁਰਕ ਸਲਤਨਤ ਦੇ ਵਿਰੋਧ ਦਾ ਸਾਹਮਣਾ ਵੀ ਕੀਤਾਂ ਅਤੇ ਅਖੀਰ ਸਲਤਨਤ ਏ ਉਸਮਾਨੀਆਂ ਖੜੀ ਕਰ ਦਿੱਤੀ ।

ਇਕ ਵਾਰ ਉਸਮਾਨ ਨੇ ਇਹ ਜੰਗ ਵਿੱਚ ਸਲੀਬੀ(ਰੋਮਨ) ਨੂੰ ਕੁਸਤਰਤੁਨੀਆ ਕਿਲੇ ਨੂੰ ਘੇਰਾ ਪਾ ਲਿਆ । ਲੰਬੇ ਚਲੇ ਘੇਰੇ ਦੇ ਚੱਲਦੇ ਜਦੋ ਤੁਰਕ ਫੋਜ ਅੰਦਰ ਗਈ ਤਾਂ ਸਲੀਬੀਆਂ ਨੂੰ ਚਪੇੜਾ ਮਾਰ ਮਾਰ ਕੇ ਜਿੰਗ ਜਿੱਤ ਲਈ ਕਿਉਕਿ ਕੁਸਤਰਤੁਨੀਆਂ ਨੂੰ ਸਮੁੰਦਰ ਲੱਗਦਾ ਸੀ ਵੱਡਟ ਹਥਿਆਰ ਨਾਲ ਨਹੀ ਸੀ ਲੈ ਜਾ ਸਕੇ ।
ਅਖੀਰ ਕਿ ਜੰਗ ਦੇ ਬਹਾਦਰ ਲੋਕ ਗਿਣਤੀਆ ਨਾਲ ਨਹੀ ਬਹਾਦਰੀ ਅਤੇ ਪੱਕੇ ਅਕੀਦੇ ਨਾਲ ਜੰਗ ਜਿੱਤਦੇ ਹਨ ।

ਜਨਮ 1258 ਸਗੌਤ
ਮੌਤ 1326 ਬੁਰਸਾ
1302 ਤੋ 1326 "ਉਸਮਾਨੀਆ ਸਲਤਨਤ"ਦਾ ਪਹਿਲਾ ਸੁਲਤਾਨ
ਗਾਜੀ ਸ਼ਬਦ (ਜੋ ਜੰਗ ਜਿੱਤ ਕੇ ਜੀਉਦਾ ਵਾਪਸ ਆਵੇ)

(ਅੱਜ ਦਾ ਸਿੱਖ ਕਹਿ ਦਿੰਦਾ ਸਾਨੂੰ ਰਾਜ ਕਿੰਨੇ ਦੇਣਾ ਅਸੀ 2% ਹਾਂ ਪਰ ਰਾਜ ਖੋਹ ਕੇ ਲਏ ਜਾਂਦੇ ਹਨ)

10/10/2023

ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓਜ ਘੱਟ ਦੇਖਣ ਨੂੰ ਮਿਲਦੀਆਂ ਹਨ। 1970ਵਿਆਂ ‘ਚ ਜਦੋਂ ਪੰਜਾਬੀ ਕਾਰੋਬਾਰੀਆਂ ਤੋਂ ਗੋਰੇ ਲੋਕ ਬਹੁਤ ਪ੍ਰਭਾਵਿਤ ਸਨ ਅਤੇ ਬਹੁਤ ਇੱਜ਼ਤ ਕਰਦੇ ਸਨ। #1970

23/09/2023
22/09/2023

13/09/2023

ਅਖੀਰ ਤੱਕ ਦੇਖਣਾ🙏ਇਹ ਮਸਲਾ ਅਮਰੀਕਾ ਦੇ ਨਾਨਕ ਦਰਬਾਰ ਡੰਕਨ ਗੁਰੂ ਦਾ ਹੈ ਜਿੱਥੇ ਪਿੱਛਲੇ ਦਿੱਨੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਤੇ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਨੂੰ ਗੁਰੂ ਘਰ ਉਤਾਰਿਆ ਤੇ ਗਲਤ ਵੀ ਬੋਲਿਆ ਗਿਆ ਸੰਤਾਂ ਦੀ ਸਾਂਨ ਦੇ ਖਿਲਾਫ। ਇਸਦਾ ਵਿਰੋਧ ਕਰਨ ਲਈ ਆਏ ਵੀਰਾਂ ਭੈਣਾਂ ਨੂੰ ਗੁਰੂ ਘਰ ਜਾਣ ਤੋਂ ਰੋਕ ਦਿੱਤਾ ਗਿਆ। ਸਾਡੇ 20 ਵੀਂ ਸਦੀ ਦੇ ਜਰਨੈਲ ਜਿਸਦੀ ਤਸਵੀਰ ਹਰ ਗੁਰੂ ਵਿਚ ਲੱਗੀ ਹੁੰਦੀ ਜਦ ਕਿ ਦਰਬਾਰ ਸਾਹਿਬ ਦੇ ਵਿੱਚ ਬਣੇ ਸਹੀਦਾਂ ਦੇ ਸਥਾਨ ਵਿਚ ਇਕ ਸਥਾਨ ਵੀ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਦਾ।

ਹੁਣ ਦੇਖਣ ਵਾਲੀ ਗੱਲ ਇਹ ਆ ਵੀ ਵੀਡੀਓ ਵਿੱਚ ਗੁਰੂ ਘਰ ਦੇ ਬਣੇ ਪ੍ਰਧਾਨਾ ਦੀਆਂ ਸਕਲਾਂ ਚੰਗੀ ਤਰਾਂ ਦੇਖੋ। ਓਹਨਾ ਦੇ ਘੋਨਾ ਮੋਨ ਮੂੰਹ ਸਿਰ ਨੇ ਤੇ ਫਿਰ ਅਸੀਂ ਕਈ ਆਸ ਕਰ ਸਕਦੇ ਵੀ ਇਹ ਕੁੱਝ ਚੰਗਾ ਕਰਨਗੇ। ਇਹਨਾ ਦੇ ਆਪਣੇ ਬੱਚੇ ਸਰਾਬਾਂ ਪੀਣੇ ਕਲੱਬਾਂ ਵਿੱਚ ਜਾਣ ਵਾਲੇ ਤੇ ਐਥੇ ਗੁਰੂ ਘਰ ਦੇ ਪ੍ਰਧਾਨ ਬਣ ਇਹ ਕੰਮ ਕਰ ਰਹੇ ਆ। ਓਹਨਾ ਦੀਆਂ ਫੋਟੋਆਂ ਅਖੀਰ ਵਿੱਚ ਦੇਖ ਸਕਦੇ ਹੋ।

ਦਸਾਂ ਪਾਤਸ਼ਾਹੀਆਂ ਦੀ ਜੋਤ, ਜੁੱਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਕੁੱਲ ਜਗਤ ਨੂੰ ਲੱਖ ਲੱਖ ਵਧਾਈਆਂ ਜੀ। ਅ...
30/08/2023

ਦਸਾਂ ਪਾਤਸ਼ਾਹੀਆਂ ਦੀ ਜੋਤ, ਜੁੱਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਕੁੱਲ ਜਗਤ ਨੂੰ ਲੱਖ ਲੱਖ ਵਧਾਈਆਂ ਜੀ। ਅੱਜ ਦੇ ਹੀ ਇਸ ਵਿਸ਼ੇਸ਼ ਦਿਹਾੜੇ ਮੌਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਦਮਦਮਾ ਸਾਹਿਬ ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਾ ਕਾਰਜ ਮੁਕੰਮਲ ਕਰਵਾਇਆ ਗਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪਾਵਨ ਬਾਣੀ ਰਹਿੰਦੀ ਦੁਨੀਆ ਤੱਕ ਕੁੱਲ ਸ੍ਰਿਸ਼ਟੀ ਦਾ ਮਾਰਗ ਦਰਸ਼ਨ ਕਰਦੀ ਰਹੇਗੀ।👏
# Punjab Di Khushboo 🙏🙏

26/08/2023

ਜਿਸ ਦਿਨ ਮਨੁੱਖ ਦੇ ਕਦਮ ਚੰਨ ਤੇ ਪਹੁੰਚੇ ਸਨ,ਸਾਰੀ ਦੁਨੀਆਂ ਵਿਚ ਹੁਲਾਸ ਦੀ ਲਹਿਰ ਦੌੜ ਗਈ ਸੀ।ਦੁਨੀਆਂ ਖੁਸ਼ ਹੋ ਗਈ ਕਿ ਬੰਦਾ ਚੰਨ ਤੇ ਪਹੁੰਚ ਗਿਆ ...
24/08/2023

ਜਿਸ ਦਿਨ ਮਨੁੱਖ ਦੇ ਕਦਮ ਚੰਨ ਤੇ ਪਹੁੰਚੇ ਸਨ,ਸਾਰੀ ਦੁਨੀਆਂ ਵਿਚ ਹੁਲਾਸ ਦੀ ਲਹਿਰ ਦੌੜ ਗਈ ਸੀ।ਦੁਨੀਆਂ ਖੁਸ਼ ਹੋ ਗਈ ਕਿ ਬੰਦਾ ਚੰਨ ਤੇ ਪਹੁੰਚ ਗਿਆ ਹੈ।ਉਹਨਾਂ ਦਿਨਾਂ ਵਿਚ ਉਰਦੂ ਦਾ ਇਕ ਬੁਲੰਦ ਪਾਇਆ ਸ਼ਾਇਰ ਜਿਗਰ ਮੁਰਾਦਾਬਾਦੀ ਜ਼ਿੰਦਾ ਸੀ,ਹੁਣ ਤੇ ਨਹੀਂ ਰਿਹਾ।ਉਦੋਂ ਉਹਦੇ ਮੂੰਹੋਂ ਇਕ ਫਿਕਰਾ ਨਿਕਲਿਆ :-

'ਆਸਮਾਨੋਂ ਕੀ ਤਮੰਨਾ ਕਰਨੇ ਵਾਲੇ,
ਜ਼ਮੀਂ ਭੀ ਹਾਥ ਸੇ ਜਾਤੀ ਰਹੇਗੀ।
ਚੰਨ ਤੇ ਰਹਿਣ ਦੀ ਕੋਸ਼ਿਸ਼ ਕਰਦਾ ਹੈਂ,ਇੰਝ ਨਾ ਹੋਵੇ ਕਿਧਰੇ ਜ਼ਮੀਨ ਵੀ ਗੁਆ ਬੈਠੇਂ।ਤੈਨੂੰ ਤੇ ਅਜੇ ਜ਼ਮੀਨ ਤੇ ਵੀ ਰਹਿਣ ਦੀ ਜਾਚ ਨਹੀਂ ਆਈ।ਜਿਹੋ ਜਿਹਾ ਨਰਕ ਤੂੰ ਜ਼ਮੀਨ ਨੂੰ ਬਨਾਇਆ ਹੈ,ਇਹੋ ਜਿਹਾ ਨਰਕ ਤੂੰ ਚੰਨ ਤੇ ਵੀ ਬਣਾਵੇਂਗਾ,ਹੋਰ ਕੀ ਕਰੇਂਗਾ।ਜਿਹੜੇ ਵਿਤਕਰੇ,ਜਿਹੜੇ ਲੜਾਈ ਝਗੜੇ ਤੂੰ ਜ਼ਮੀਨ ਤੇ ਪਾਏ ਹੋਏ ਨੇ,ਇਹੀ ਤੂੰ ਉੱਪਰ ਕਰੇਂਗਾ।ਓਥੇ ਵੀ ਇਹੋ ਕੁਝ ਕਰੇਂਗਾ।ਓਥੇ ਵੀ ਜ਼ਾਤ-ਪਾਤ ਲੈ ਕੇ ਜਾਏਂਗਾ,ਭੇਦ-ਭਾਵ ਲੈ ਕੇ ਜਾਏਂਗਾ, ਵਤਕਰੇ ਲੈ ਕੇ ਜਾਏਂਗਾ,ਵੈਰ -ਵਿਰੋਧ ਲੈ ਕੇ ਜਾਏਂਗਾ।ਜਿਵੇਂ ਜੰਗੀਖ਼ਾਨਾ ਘਰ-ਘਰ ਵਿਚ ਇੱਥੇ ਹੈ,ਓਥੇ ਵੀ ਹੋਵੇਗਾ,ਹੋਰ ਕੀ ਏ ? ਤੂੰ ਜ਼ਮੀਨ ਦੇ ਉੱਤੇ ਰਹਿਣ ਦੀ ਜਾਚ ਸਿਖ,ਲੇਕਿਨ ਜ਼ਮੀਨ ਮਨੁੱਖ ਨੂੰ ਤ੍ਰਿਪਤ ਨਹੀਂ ਕਰ ਸਕੀ।ਸਾਗਰ ਮਨੁੱਖ ਨੂੰ ਤ੍ਰਿਪਤ ਨਹੀਂ ਕਰ ਸਕੇ।ਪਹਾੜ ਮਨੁੱਖ ਦੀ ਝੋਲੀ ਨਹੀਂ ਭਰ ਸਕੇ।ਦ੍ਰਿਸ਼ਟੀ ਉੱਪਰ ਚਲੀ ਗਈ ਏ,ਸ਼ਾਇਦ ਕਿਸੇ ਹੋਰ ਗ੍ਰਹਿ ਨਛੱਤਰ ਤੋੰ ਕਿਸੇ ਹੋਰ ਧਰਤੀ ਤੋੰ ਮੈਨੂੰ ਚੀਜ਼ ਪ੍ਰਾਪਤ ਹੋਵੇ ਤੇ ਮੇਰੀ ਝੋਲੀ ਭਰ ਜਾਏ,ਨਹੀਂ।ਧਰਮ ਕਹਿੰਦਾ ਹੈ,ਕੋਈ ਗ੍ਰਹਿ ਨਛੱਤਰ,ਸੂਰਜ,ਚੰਨ,ਤਾਰਾ, ਜ਼ਮੀਨ ਆਸਮਾਨ,ਸਾਗਰ ਤੇਰੀ ਝੋਲੀ ਨਹੀਂ ਭਰ ਸਕਦੇ।ਤੈਨੂੰ ਤ੍ਰਿਪਤ ਨਹੀਂ ਕਰ ਸਕਦੇ।ਤੇਰੀਆਂ ਲੋੜਾਂ ਦੀ ਪੂਰਤੀ ਕਰ ਸਕਦੇ ਨੇ ਪਰ ਤੈਨੂੰ ਤ੍ਰਿਪਤੀ ਉਦੋੰ ਹੋਵੇਗੀ,ਜਦ ਤੂੰ ਅੰਦਰ ਦੀ ਖੋਜ ਕਰੇਂਗਾ।ਉਹ ਤੇਰੇ ਅੰਦਰ ਪਿਆ ਹੈ :-

'ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮ॥ਦੇਹੀ ਮਹਿ ਇਸ ਕਾ ਬਿਸ੍ਰਾਮੁ॥'
{ਅੰਗ ੨੯੩}

ਗਿਆਨੀ ਸੰਤ ਸਿੰਘ ਜੀ ਮਸਕੀਨ।

23/08/2023

BP ਤੋਂ ਡਰਕੇ ਨਮਕ ਖਾਣਾ ਛੱਡ ਦਿੰਦੇ ਨੇ ਲੋਕ
ਸ਼ੂਗਰ ਤੋਂ ਡਰਕੇ ਮਿੱਠਾ ਖਾਣਾ ਛੱਡ ਦਿੰਦੇ ਨੇ ਲੋਕ
ਪਰ ਰੱਬ ਤੋਂ ਡਰਕੇ ਹਰਾਮ ਦਾ ਖਾਣਾ ਕਦੋਂ ਛੱਡਣਗੇ ਲੋਕ✍🏻

'                     'ਸੁਣੀ     ਪੁਕਾਰਿ     ਦਾਤਾਰ     ਪ੍ਰਭੁ                      ਗੁਰੁ ਨਾਨਕ ਜਗ ਮਾਹਿ ਪਠਾਇਆ।'               ...
09/11/2022

' 'ਸੁਣੀ ਪੁਕਾਰਿ ਦਾਤਾਰ ਪ੍ਰਭੁ
ਗੁਰੁ ਨਾਨਕ ਜਗ ਮਾਹਿ ਪਠਾਇਆ।'
{ਵਾਰ ੧,ਪਉੜੀ ੨੩ }
ਜਿਵੇਂ ਤਪੀ ਹੋਈ ਧਰਤੀ,ਸੁੱਕੀ ਹੋਈ ਧਰਤੀ ਫ਼ਰਿਆਦ ਕਰਦੀ ਹੈ ਤਾਂ ਬੱਦਲ ਛਾਅ ਜਾਂਦੇ ਹਨ ਅਤੇ ਵਰਖਾ ਹੋਣ ਲੱਗ ਪੈਂਦੀ ਹੈ।ਸੁੱਕੀ ਸੜੀ ਧਰਤੀ ਦੀ ਗੋਦ ਹਰੀ ਭਰੀ ਹੋ ਜਾਂਦੀ ਹੈ।ਧਰਤੀ ਦੇ ਭਾਗ ਜਾਗ ਪੈਂਦੇ ਹਨ,ਇਸੇ ਤਰ੍ਹਾਂ ਭਾਰਤ ਦੇ ਭਾਗ ਜਾਗ ਪਏ।ਗੁਰੂ ਨਾਨਕ ਵਰਗਾ ਬੱਦਲ ਇਸ ਦੇਸ਼ 'ਤੇ ਵਰਸਿਆ।ਫਿਰ ਨਉਖੰਡ ਪ੍ਰਿਥਵੀ 'ਤੇ ਬਰਸਿਆ,ਪਹਾੜਾਂ 'ਤੇ ਬਰਸਿਆ,ਜੰਗਲਾਂ 'ਤੇ ਬਰਸਿਆ,ਸ਼ਹਿਰਾਂ 'ਤੇ ਬਰਸਿਆ।
ਇਤਿਹਾਸਕਾਰ ਕਹਿੰਦੇ ਹਨ ਕਿ ੮੨ ਹਜ਼ਾਰ ਮੀਲ ਦੀ ਗੁਰੂ ਨਾਨਕ ਨੇ ਪੈਦਲ ਯਾਤਰਾ ਕੀਤੀ।ਸਾਰਾ ਭਾਰਤ,ਅਠਾਹਠ ਤੀਰਥ,ਨੇਪਾਲ,ਸਿੱਕਮ, ਭੂਟਾਨ,ਤਿੱਬਤ ਦੀ ਯਾਤਰਾ ਕੀਤੀ।ਫਿਰ ਸਾਰਾ ਰਸ਼ੀਆ,ਅਫ਼ਗਾਨਿਸਤਾਨ, ਈਰਾਨ ਅਤੇ ਸਾਰਾ ਅਰਬ,ਫਿਰ ਉੱਧਰ ਲੰਕਾ,ਚਾਈਨਾ ਦਾ ਇਲਾਕਾ,ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਭ੍ਰਮਣ ਹੈ।
ਪ੍ਰਸ਼ਨ ਖੜ੍ਹਾ ਹੋਵੇਹਾ ਕਿ ਇੰਨਾ ਭ੍ਰਮਣ ਕਿਉਂ ਕੀਤਾ?
ਜਦੋਂ ਕੋਈ ਤਾਰਕਿਕ ਅਜਿਹਾ ਪੁੱਛਦਾ ਹੈ ਤਾਂ ਮੇਰਾ ਜਵਾਬ ਹੁੰਦਾ ਹੈ,"ਗੁਰੂ ਨਾਨਕ ਦੇ ਮਨ ਵਿਚ ਦੁੱਖ ਸੀ।"
ਹੈਰਾਨ ਹੋ ਕੇ ਕਹਿੰਦੇ ਹਨ,"ਫਿਰ ਜੋ ਦੁਖੀ ਹੈ,ਉਹ ਸੁੱਖ ਕਿਵੇਂ ਵੰਡ ਸਕਦਾ ਹੈ?"
ਦੁੱਖ ਆਪਣਾ ਨਹੀਂ ਸੀ,ਜਗਤ ਦਾ ਸੀ।
ਬੱਚਾ ਬੀਮਾਰ ਹੈ ਅਤੇ ਪ੍ਰੇਸ਼ਾਨ ਹੈ।ਉਸੇ ਬੇਚੈਨੀ ਕਰਕੇ,ਉਸੇ ਤਾਪ ਕਰਕੇ,ਬੱਚੇ ਨੂੰ ਨੀਂਦ ਨਹੀਂ ਆ ਰਹੀ,ਪਰ ਮਾਂ ਨੂੰ ਵੀ ਨੀਂਦ ਨਹੀਂ ਆ ਰਹੀ।ਇਥੇ ਕੋਈ ਤਾਰਕਿਕ ਆਖੇ ਕਿ ਤਾਪ ਬੱਚੇ ਨੂੰ ਚੜ੍ਹਿਆ ਹੋਇਆ ਹੈ,ਮਾਂ ਤੈਨੂੰ ਤਾਂ ਨਹੀਂ,ਤੂੰ ਆਰਾਮ ਨਾਲ ਸੋਂ ਜਾ।ਨਹੀਂ,ਜਿਹੜਾ ਤਾਪ ਬੱਚੇ ਦੇ ਤਨ ਨੂੰ ਚੜ੍ਹਿਆ ਹੋਇਆ ਹੈ,ਉਹੀ ਤਾਪ ਮਾਂ ਦੇ ਮਨ ਨੂੰ ਚੜ੍ਹਿਆ ਹੋਇਆ ਹੈ।ਬੱਚੇ ਦੇ ਤਾਪ,ਬੱਚੇ ਦੇ ਦੁੱਖ ਨੂੰ ਮਾਂ ਨੇ ਆਪਣੇ ਮਨ ਦੇ ਵਿਚ ਧਾਰਨ ਕਰ ਲਿਆ,ਉਹ ਮਨ ਕਰਕੇ ਦੁਖੀ ਹੈ।ਸਾਰੀ ਰਾਤ ਜਾਗਦੀ ਰਹੀ,ਬੱਚੇ ਦੀ ਸੇਵਾ ਕਰਦੀ ਰਹੀ।
ਇਕ ਬੱਚੇ ਦਾ ਦੁੱਖ ਜਦੋਂ ਮਾਂ ਨੇ ਆਪਣੇ ਹਿਰਦੇ ਵਿਚ ਧਾਰਨ ਕੀਤਾ ਤਾਂ ਉਹ ਸਾਰੀ ਰਾਤ ਚੈਨ ਨਾਲ ਸੌਂ ਨਹੀਂ ਸਕੀ।ਜਿਸ ਸਾਰੀ ਦੁਨੀਆਂ ਦਾ ਗ਼ਮ-ਦੁੱਖ ਧੰਨ ਗੁਰੂ ਨਾਨਕ ਦੇਵ ਜੀ ਦੇ ਹਿਰਦੇ ਵਿਚ ਸੀ,ਉਹ ਚੈਨ ਨਾਲ ਤਲਵੰਡੀ ਜਾਂ ਸੁਲਤਾਨਪੁਰ ਕਿਵੇਂ ਰਹਿ ਸਕਦੇ ਸੀ।
ਇਸ ਦੌਰਾਨ ਵਿਚ ਤਰ੍ਹਾਂ ਤਰ੍ਹਾਂ ਦੇ ਫ਼ਕੀਰ, ਸਾਧੂ,ਵਪਾਰੀ, ਨਵਾਬ,ਰਾਜੇ, ਮਹਾਰਾਜੇ,ਚੋਰ,ਠੱਗ,ਸ਼ੈਤਾਨ ਮਿਲਦੇ ਰਹੇ।ਸਭ ਦੀ ਝੋਲੀ ਵਿਚ ਪ੍ਰਭੂ ਨਾਮ ਦੀ ਖੈਰ ਪਾਉਂਦੇ ਰਹੇ।ਸਭ ਨੂੰ ਸਤਿਨਾਮ ਦਾ ਉਪਦੇਸ਼ ਦਿੰਦੇ ਰਹੇ।ਸਾਰਿਆਂ ਦੇ ਅੌਗੁਣਾਂ ਨੂੰ ਗੁਣਾਂ ਵਿਚ ਬਦਲਦੇ ਰਹੇ।

ਗਿਆਨੀ ਸੰਤ ਸਿੰਘ ਜੀ ਮਸਕੀਨ।

ਹਾਂਜੀ ਮੈ ਦੱਸਦਾ ਹਾ.ਕਿ ਸੰਤ ਜੀ ਦਾ ਜਨਮ ਦਿਨ 2 ਜੂਨ ਦੀ ਥਾਂ 12 ਫਰਵਰੀ ਨੂੰ ਕਿਉਂ ਮਨਾਇਆ ਜਾਂਦਾ ਹੈ .... ਗੱਲ ਕੋ 94 95 ਦੀ ਹੋਣੀ ਆ.... ਉਸ ...
14/02/2022

ਹਾਂਜੀ ਮੈ ਦੱਸਦਾ ਹਾ.ਕਿ ਸੰਤ ਜੀ ਦਾ ਜਨਮ ਦਿਨ 2 ਜੂਨ ਦੀ ਥਾਂ 12 ਫਰਵਰੀ ਨੂੰ ਕਿਉਂ ਮਨਾਇਆ ਜਾਂਦਾ ਹੈ .... ਗੱਲ ਕੋ 94 95 ਦੀ ਹੋਣੀ ਆ.... ਉਸ ਸਮੇ ਸੰਤ ਜੀ ਦਾ ਨਾਮ ਲੈਣ ਤੇ ਵੀ ਪਾਬੰਦੀ ਸੀ ਜਿਸ ਘਰੋਂ ਸੰਤ ਜੀ ਦੀ ਤਸਵੀਰ ਮਿਲਦੀ ਸੀ ਉਸਤੇ ਦੇਸ਼ ਧਰੋਹ ਦਾ ਪਰਚਾ ਦਰਜ ਕਰ ਦਿੰਦੇ ਸਨ.... ਇੱਕ ਦਿਨ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੀ ਸੀਨੀਅਰ ਲੀਡਰਸ਼ਿਪ ਮਾਨ ਸਾਬ ਦੇ ਘਰ ਬੈਠੀ ਸੀ... ਜਿਸ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਭਾਈ ਧਿਆਨ ਸਿੰਘ ਮੰਡ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਬਲਵਿੰਦਰ ਸਿੰਘ ਬੈਂਸ ਜਗਮੋਹਣ ਸਿੰਘ ਟੋਨੀ ਅਨੂਪ ਸਿੰਘ ਸੰਧੂ ਤੇ ਹੋਰ ਵੀ ਕਈ ਆਗੂ ਮੌਜੂਦ ਸਨ .. ਬੈਠੇ ਬੈਠੇ ਮਾਨ ਸਾਬ ਕਹਿੰਦੇ ਕਿ ਇਸ ਤਰਾਂ ਤਾਂ ਲੋਕ ਸੰਤ ਜੀ ਨੂੰ ਭੁੱਲ ਹੀ ਜਾਣਗੇ.... ਆਉ ਉਸ ਯਾਰ ਨੂੰ ਯਾਦ ਕਰੀਏ... ਮਾਨ ਸਾਬ ਨੇ ਯਾਰ ਕਹਿਕੇ ਸੰਤ ਜੀ ਨੂੰ ਸੰਬੋਧਨ ਕੀਤਾ... ਵਿਚਾਰ ਹੋਈ ਕਿ ਕਿਸ ਤਰਾਂ ਯਾਦ ਕੀਤਾ ਜਾਵੇ... ਮਾਨ ਸਾਬ ਕਹਿੰਦੇ ਆਪਾਂ ਉਹਨਾ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ .... ਪਰ ਉਸ ਸਮੇ ਬਾਬਾ ਠਾਕੁਰ ਸਿੰਘ ਜੀ ਜਿਉਂਦੇ ਸਨ ... ਸਰਦਾਰ ਧਿਆਨ ਸਿੰਘ ਮੰਡ ਕਹਿੰਦੇ ਕੇ ਟਕਸਾਲ ਵੱਲੋਂ ਸੰਤ ਜੀ ਨੂੰ ਸ਼ਹੀਦ ਨਹੀ ਐਲਾਨਿਆ ਗਿਆ .. ਇਸ ਤਰਾਂ ਕਰਨ ਨਾਲ ਟਕਸਾਲ ਸਾਡੇ ਨਾਲ ਨਿਰਾਸ਼ ਹੋ ਜਾਵੇਗੀ.. ਕਾਫੀ ਵਿਚਾਰ ਤੋਂ ਬਾਅਦ ਫੈਸਲਾ ਹੋਇਆ ਕਿ ਜਨਮ ਦਿਨ ਮਨਾਇਆ ਜਾਵੇ... ਸੋ ਫਿਰ ਅਸਲ ਤਰੀਕ ਦਾ ਅਜੇ ਦੂਰ ਸੀ ਮਾਨ ਸਾਬ ਕਹਿੰਦੇ ਹੁਣੇ ਹੀ ਮਨਾਉਣਾ ਹੈ... ਸੋ 12 ਫਰਵਰੀ ਲਾਗੇ ਹੋਣ ਕਰਕੇ ਇਹ ਦਿਨ ਨਿਸ਼ਚਿਤ ਕੀਤਾ ਗਿਆ.... ਸੋ ਸ਼ਰੇਆਮ ਐਲਾਨ ਕਰ ਦਿੱਤਾ ਗਿਆ ਕਿ ਸੰਤਾਂ ਦਾ ਜਨਮ ਦਿਨ ਮਨਾਇਆ ਜਾਵੇਗਾ.... ਇੰਨਾ ਖੌਫ ਸੀ ਕੇ ਕੋਈ ਪੋਸਟਰ ਸ਼ਾਪਨ ਨੂੰ ਤਿਆਰ ਨਹੀ ਸੀ ... ਫਿਰ ਦਿੱਲੀ ਦੇ ਇੱਕ ਹਿੰਦੂ ਬਜੁਰਗ ਜਿੰਨਾ ਦਾ ਪੋਤਾ ਸੰਤ ਜੀ ਦੇ ਅਰਦਾਸ ਕਰਨ ਤੇ ਬਰੇਨ ਟਿਊਮਰ ਤੋਂ ਠੀਕ ਹੋਇਆ ਸੀ ਉਹਨਾ ਨੇ ਪੋਸਟਰ ਸ਼ਾਪੇ.... ਸੋ ਦਿਨ ਆ ਗਿਆ ਫਤਿਹਗੜ ਸਾਹਿਬ ਵਿੱਚ ਪੁਲਿਸ ਹੀ ਪੁਲਿਸ ਨਜ਼ਰ ਆਉਂਦੀ ਸੀ.... ਸ਼ਿਵ ਸੈਨਾ ਵਾਲੇ ਕਹਿੰਦੇ ਮਾਨ ਦੀ ਕੋਠੀ ਨੂੰ ਘੇਰਾ ਪਾਵਾਂਗੇ... ਮਾਨ ਸਾਬ ਕਹਿੰਦੇ ਜਿਹੜਾ ਵੀ ਸਾਨੂੰ ਰੋਕੇਗਾ ਸਿੱਧੀਆਂ ਗੋਲੀਆਂ ਮਾਰਾਂਗੇ..... ਸੋ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹਨਾ ਸਾਰੇ ਸ਼ਿਵ ਸੈਨੀਏ ਘੇਰਕੇ ਅੰਦਰ ਸੁੱਟ ਦਿੱਤੇਂ...ਇਸ ਤਰਾਂ ਪਹਿਲੀ ਵਾਰ ਟੋਡਰ ਮੱਲ ਦਿਵਾਨ ਹਾਲ ਚ ਕੋਈ 200 ਦੇ ਕਰੀਬ ਸੰਗਤ ਦੀ ਹਾਜ਼ਰੀ ਚ ਸੰਤ ਜੀ ਦਾ ਜਨਮ ਦਿਨ ਮਨਾਇਆ ਗਿਆ.... ਸਾਰੇ ਪੰਜਾਬ ਦੇ ਬਾਬੇ ਅਤੇ ਪੰਥਕ ਅਖਵਾਉਂਦੇ ਲੀਡਰਾਂ ਨੂੰ ਸੱਦਾ ਦਿੱਤਾ ਗਿਆ.... ਪਰ ਇੱਕ ਦੋ ਬਾਬੇ ਛੱਡਕੇ ਕੋਈ ਮਾਈ ਦਾ ਲਾਲ ਲੀਡਰ ਜਾਂ ਬਾਬਾ ਨਾ ਆਇਆ .... ਸੋ ਉਸ ਸਾਲ ਤੋਂ ਲੈਕੇ 12 ਫਰਵਰੀ ਨੂੰ ਹਰ ਸਾਲ ਸੰਤ ਜੀ ਦਾ ਜਨਮ ਦਿਨ ਮਨਾਇਆ ਜਾਣ ਲੱਗਾ... ਤੇ ਸਾਲ ਦਰ ਸਾਲ ਸੰਗਤਾਂ ਦਾ ਕਾਫਲਾ ਵਧਦਾ ਗਿਆ..... ਇਹ ਹੈ ਅਣਖੀ ਯੋਧੇ ਸਿਮਰਨਜੀਤ ਸਿੰਘ ਮਾਨ ਅਤੇ ਉਸਦੀ ਪਾਰਟੀ ਦੀਆਂ ਪ੍ਰਾਪਤੀਆਂ....... ਅੱਜ ਕੁਝ ਕੁ ਟੁੱਕੜਬੋਚ ਉਸ ਤੇ ਉੰਗਲਾਂ ਚੁੱਕਦੇ ਨੇ.....
#ਜ਼ਮੀਰਾਂ
ਤਵਾਰੀਖ਼ ਗਵਾਹ ਹੈ ਕਿ ਜ਼ਮੀਰਾਂ ਵੇਚ ਤਾਂ ਜਗੀਰਾਂ ਵੀ ਮਿਲ ਸਕਦੀਆਂ ਸੀ ਪਰ ਜ਼ਮੀਰਾਂ ਨੂੰ ਜਿੰਦਾਂ ਰੱਖਣ ਲਈ ਸ਼ਹਾਦਤਾਂ ਦੇ ਜ਼ਾਮ ਪੀਤੇ। ਹੁਣ ਵੀ ਜ਼ਮੀਰਾਂ ਕਾਇਮ ਰੱਖਾਂਗੇ ਤਾਂ ਖ਼ਾਲਸਈ ਨਿਸ਼ਾਨ ਸਾਹਿਬ ਜ਼ਮੀਨਾਂ ਅਤੇ ਹੱਕ ਲੈਣ ਦੀ ਅਗਵਾਈ ਕਰੇਗਾ।
ਜਿਹੜੇ ਖਾਲਸਾ ਰਾਜ ਦਾ ਵਿਰੋਧ ਕਰਦੇ ਨੇਂ,ਜਦ ਖਾਲਸਾ ਰਾਜ ਆਇਆ,ਫੇਰ ਉਹਨਾਂ ਨੇਂ ਇਸ ਗੱਲੋਂ ਰੋਇਆ ਕਰਨਾਂ ਕਿ ਉਹ ਇੰਨੇਂ ਵਧੀਆ ਸਿਸਟਮ ਦਾ ਬੇਸਮਝੀ ਚ ਐਵੇਂ ਹੀ ਵਿਰੋਧ ਕਰਦੇ ਰਹੇ.
ਗੁਰੂ ਪਿਤਾ ਨੇ ਕਿਸਾਨ ਸੰਘਰਸ਼ ਦੇ ਬਹਾਨੇ ਹਿੰਦੁਸਤਾਨ ਤੇ ਪੂਰੇ ਸੰਸਾਰ ਨੂੰ ਦੁਨੀਆ ਦੇ ਨਕਸ਼ੇ ਤੇ ਉਭਰਰਹੇ ਖਾਲਸਾ ਰਾਜ ਖਾਲਿਸਤਾਨ ਦੇ ਰਾਜ ਦੀਆ ਝਲਕੀਆਂ ਦਿਖਾਤੀਆਂ✍️

ਸਾਖੀ ਭਾਈ ਡੱਲਾ ਚੌਧਰੀ...ਭਾਈ ਡੱਲਾ ਤਲਵੰਡੀ ਸਾਬੋ ਅਤੇ ਨੇੜਲੇ ਕਈ ਪਿੰਡਾਂ ਦਾ ਚੌਧਰੀ ਸੀ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਸ਼ਰਧਾਲੂ ਸੀ। ਜਦ...
07/01/2022

ਸਾਖੀ ਭਾਈ ਡੱਲਾ ਚੌਧਰੀ...

ਭਾਈ ਡੱਲਾ ਤਲਵੰਡੀ ਸਾਬੋ ਅਤੇ ਨੇੜਲੇ ਕਈ ਪਿੰਡਾਂ ਦਾ ਚੌਧਰੀ ਸੀ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਸ਼ਰਧਾਲੂ ਸੀ। ਜਦੋਂ ਗੁਰੂ ਜੀ ਚਮਕੌਰ ਦੀ ਜੰਗ ਤੋਂ ਬਾਅਦ ਮਾਛੀਵਾੜੇ ਹੁੰਦੇ ਹੋਏ ਤਲਵੰਡੀ ਸਾਬੋ ਪਹੁੰਚੇ ਤਾਂ ਇਸ ਨੇ ਗੁਰੂ ਸਾਹਿਬ ਜੀ ਦੀ ਬੜੀ ਸੇਵਾ ਕੀਤੀ। ਇੱਕ ਵੱਡਾ ਚੌਧਰੀ ਹੋਣ ਕਰਕੇ ਇਸ ਨੇ ਆਪਣੇ ਨਾਲ ਬਹੁਤ ਸਾਰੇ ਸੈਨਿਕ ਵੀ ਰੱਖੇ ਹੋਏ ਸਨ ਜਿਨ੍ਹਾਂ 'ਤੇ ਇਸ ਨੂੰ ਬੜਾ ਮਾਣ ਸੀ। ਗੁਰੂ ਸਾਹਿਬ ਜੀ ਅੱਗੇ ਭਾਈ ਡੱਲਾ ਆਪਣੇ ਸੈਨਿਕਾਂ ਦੀਆਂ ਬੜੀਆਂ ਸਿਫ਼ਤਾਂ ਕਰਦਾ ਸੀ ਅਤੇ ਗੁਰੂ ਸਾਹਿਬ ਨੂੰ ਕਹਿ ਦੇਂਦਾ ਕਿ ਗੁਰੂ ਜੀ ਜੇ ਤੁਸੀ ਚਮਕੌਰ ਦੀ ਜੰਗ ਵਿੱਚ ਮੈਨੂੰ ਯਾਦ ਕਰਦੇ ਤਾਂ ਮੈਂ ਕਦੀ ਵੀ ਤੁਹਾਡਾ ਜੰਗ ਵਿੱਚ ਨੁਕਸਾਨ ਨਾ ਹੋਣ ਦਿੰਦਾ। ਮੇਰੇ ਸੈਨਿਕ ਤੁਹਾਡੇ ਨਾਲ ਲੜਦੇ ਤਾਂ ਤੁਹਾਡੇ ਸਾਹਿਬਜ਼ਾਦੇ ਵੀ ਸ਼ਹੀਦ ਨਾ ਹੁੰਦੇ। ਗੁਰੂ ਸਾਹਿਬ ਜਾਣਦੇ ਸਨ ਕਿ ਡੱਲਾ ਇਹ ਬੋਲ ਹੰਕਾਰ ਵਿੱਚ ਬੋਲਦਾ ਹੈ। ਗੁਰੂ ਸਾਹਿਬ ਕਹਿੰਦੇ ਕਿ ਡੱਲਿਆ ਜੋ ਵੀ ਹੋਇਆ ਹੈ ਅਕਾਲ ਪੁਰਖ ਦੇ ਭਾਣੇ ਵਿੱਚ ਹੋਇਆ ਹੈ ਪਰ ਫੇਰ ਵੀ ਡੱਲਾ ਗੁਰੂ ਸਾਹਿਬ ਨੂੰ ਕਦੇ ਕਦੇ ਏਦਾਂ ਕਹਿ ਹੀ ਦੇਂਦਾ।

ਏਸੇ ਤਰਾਂ ਹੀ ਇਕ ਦਿਨ ਗੁਰੂ ਸਾਹਿਬ ਦੀਵਾਨ ਵਿੱਚ ਬੈਠੇ ਸਨ ਅਤੇ ਡੱਲਾ ਵੀ ਕੋਲ ਬੈਠਾ ਸੀ ਅਤੇ ਇਹੀ ਕਹਿ ਰਿਹਾ ਸੀ ਕਿ ਗੁਰੂ ਜੀ ਤੁਸੀਂ ਮੈਨੂੰ ਜੰਗ ਵਿੱਚ ਯਾਦ ਤਾਂ ਕਰਕੇ ਵੇਖਦੇ ਮੈਂ ਤੁਹਾਡੇ ਸਿੰਘਾਂ ਦਾ ਏਨਾ ਨੁਕਸਾਨ ਨਾ ਹੋਣ ਦਿੰਦਾ। ਏਨੇ ਨੂੰ ਲਾਹੌਰ ਤੋਂ ਕੋਈ ਸਿੱਖ ਦੀਵਾਨ ਵਿੱਚ ਗੁਰੂ ਜੀ ਨੂੰ ਆਪਣੀ ਬਣਾਈ ਹੋਈ ਬੰਦੂਕ ਭੇਂਟ ਕਰਨ ਲਈ ਆਇਆ। ਗੁਰੂ ਜੀ ਨੇ ਬੰਦੂਕ ਹੱਥ ਵਿੱਚ ਫੜੀ ਅਤੇ ਭਾਈ ਡੱਲੇ ਨੂੰ ਕਹਿਣ ਲੱਗੇ ਕਿ ਸ਼ਸਤਰ ਨੂੰ ਜੰਗ ਵਿੱਚ ਵਰਤਣ ਤੋਂ ਪਹਿਲਾਂ ਪਰਖ ਜਰੂਰ ਲੈਣਾ ਚਾਹੀਦਾ ਸੋ ਅਸੀਂ ਵੀ ਹੁਣ ਪਰਖ ਕਰ ਲੈਂਦੇ ਹਾਂ ਕਿ ਇਹ ਬੰਦੂਕ ਕਿਸੇ ਨੂੰ ਮਾਰ ਸਕਦੀ ਹੈ ਜਾਂ ਨਹੀਂ। ਇਸ ਲਈ ਤੁਸੀਂ ਆਪਣੇ ਜਵਾਨਾਂ ਨੂੰ ਸਾਹਮਣੇ ਖੜੇ ਕਰੋ ਤਾਂ ਜੋ ਅਸੀਂ ਇਸ ਬੰਦੂਕ ਨੂੰ ਪਰਖ ਲਈਏ। ਏਨਾਂ ਸੁਣ ਕੇ ਡੱਲਾ ਥੋੜਾ ਹੈਰਾਨ ਹੋ ਗਿਆ ਅਤੇ ਘਬਰਾਏ ਹੋਏ ਨੇ ਆਪਣੇ ਜਵਾਨਾਂ ਵੱਲ ਦੇਖਿਆ ਤਾਂ ਉਸ ਦੇ ਜਵਾਨ ਨੀਵੀਂ ਪਾ ਕੇ ਪਿਛਾਂਹ ਹੋ ਗਏ। ਗੁਰੂ ਸਾਹਿਬ ਨੇ ਕਿਹਾ ਕਿ ਭਾਈ ਡੱਲਾ ਜੀ ਜੇ ਤੁਹਾਡੇ ਸੈਨਿਕ ਨਹੀਂ ਆਉਂਦੇ ਤਾਂ ਤੁਸੀਂ ਹੀ ਸਾਹਮਣੇ ਖੜੇ ਹੋ ਜਾਵੋ ਤਾਂ ਜੋ ਬੰਦੂਕ ਦੀ ਪਰਖ ਹੋ ਜਾਵੇ। ਇਹ ਸੁਣ ਕੇ ਭਾਈ ਡੱਲਾ ਹੋਰ ਘਬਰਾ ਗਿਆ ਤੇ ਕਹਿਣ ਲੱਗਾ ਕਿ ਗੁਰੂ ਜੀ ਅਸੀਂ ਕਿਸੇ ਜਾਨਵਰ 'ਤੇ ਬੰਦੂਕ ਅਜਮਾ ਲੈਂਦੇ ਹਾਂ। ਗੁਰੂ ਜੀ ਕਹਿਣ ਲੱਗੇ ਕਿ ਭਾਈ ਡੱਲਿਆ ਅਸੀਂ ਤਾਂ ਇਨਸਾਨਾ ਨਾਲ ਜੰਗ ਕਰਨੀ ਹੁੰਦੀ ਹੈ ਜਾਨਵਰਾਂ ਨਾਲ ਨਹੀਂ ਇਸ ਲਈ ਇਨਸਾਨ 'ਤੇ ਹੀ ਅਜ਼ਮਾਉਣੀ ਚਾਹੀਦੀ ਹੈ। ਇਹ ਸੁਣ ਕੇ ਭਾਈ ਡੱਲਾ ਵੀ ਨੀਵੀਂ ਪਾ ਕੇ ਪਿਛਾਂਹ ਹੋ ਗਿਆ। ਗੁਰੂ ਸਾਹਿਬ ਜੀ ਨੇ ਕਿਹਾ ਕਿ ਡੱਲਿਆ ਜੇ ਤੁਸੀ ਨਹੀਂ ਅੱਗੇ ਆਉਣਾ ਤਾਂ ਮੇਰੇ ਸਿੰਘਾਂ ਨੂੰ ਕਹੋ ਕਿ ਗੁਰੂ ਜੀ ਨੇ ਬੰਦੂਕ ਅਜ਼ਮਾਉਣੀ ਹੈ ਕੋਈ ਸਿੰਘ ਅੱਗੇ ਆਣ ਕੇ ਖਲੋ ਜਾਵੇ। ਏਨਾ ਸੁਣ ਕੇ ਦੋ ਪਿਓ ਪੁੱਤ ਬਾਬਾ ਬੀਰ ਸਿੰਘ ਜੀ ਅਤੇ ਬਾਬਾ ਧੀਰ ਸਿੰਘ ਜੀ ਜੋ ਦਸਤਾਰ ਸਜਾ ਰਹੇ ਸਨ ਉਹ ਗੁਰੂ ਜੀ ਵੱਲ ਭੱਜ ਪਏ। ਦੋਵੇਂ ਸਿੰਘ ਇੱਕ ਦੂਜੇ ਤੋਂ ਅੱਗੇ ਹੋਣ ਦੀ ਕੋਸ਼ਿਸ਼ ਵਿੱਚ ਆਪਸ ਵਿੱਚ ਲੜ ਪਏ। ਜਦ ਭਾਈ ਡੱਲੇ ਨੇ ਪੁੱਛਿਆ ਕਿ ਇਹ ਕਿਉਂ ਲੜ ਰਹੇ ਹਨ ਤਾਂ ਕਿਸੇ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਇਸ ਲਈ ਲੜ ਰਹੇ ਹਨ ਕਿ ਗੁਰੂ ਜੀ ਦੀ ਅਵਾਜ ਪਹਿਲਾਂ ਮੇਰੇ ਕੰਨਾਂ ਵਿੱਚ ਪਈ ਹੈ ਇਸ ਲਈ ਮੈਂ ਗੋਲੀ ਖਾਣੀ ਹੈ। ਦੋਵੇਂ ਇੱਕ ਦੂਜੇ ਤੋਂ ਮੂਹਰੇ ਹੋ ਕੇ ਗੋਲੀ ਖਾਣ ਲਈ ਕਾਹਲੇ ਸਨ। ਦੋਵੇਂ ਸਿੰਘ ਗੁਰੂ ਜੀ ਹੱਥੋਂ ਗੋਲੀ ਖਾ ਕੇ ਸ਼ਹੀਦ ਹੋਣਾ ਆਪਣੇ ਵੱਡੇ ਭਾਗ ਸਮਝਦੇ ਸਨ। ਇਹ ਦੇਖ ਕੇ ਡੱਲਾ ਹੈਰਾਨ ਹੋ ਰਿਹਾ ਸੀ। ਗੁਰੂ ਜੀ ਨੇ ਸਿੰਘਾਂ ਨੂੰ ਕਿਹਾ ਕਿ ਤੁਸੀਂ ਦੋਵੇਂ ਹੀ ਸਾਹਮਣੇ ਖੜੇ ਹੋ ਜਾਵੋ ਤਾਂ ਦੋਵੇਂ ਸਿੰਘ ਛਾਤੀ ਤਾਣ ਕੇ ਖੜੇ ਹੋ ਗਏ। ਗੁਰੂ ਸਾਹਿਬ ਜੀ ਨੇ ਬੰਦੂਕ ਚਲਾ ਕੇ ਗੋਲੀ ਦੋਹਾਂ ਸਿੰਘਾਂ ਦੇ ਸਿਰ ਉਪਰੋਂ ਦੀ ਲੰਘਾ ਦਿੱਤੀ। ਇਹ ਸਾਰਾ ਕੌਤਕ ਵੇਖ ਕੇ ਭਾਈ ਡੱਲਾ ਬਹੁਤ ਹੈਰਾਨ ਹੋ ਗਿਆ। ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਡੱਲਿਆ ਜੰਗ ਵਿੱਚ ਜਿੱਤ ਮੌਤ ਨੂੰ ਮਖੌਲ ਕਰਨ ਵਾਲੇ ਸੂਰਮਿਆਂ ਨਾਲ ਹੁੰਦੀ ਹੈ ਤੇਰੇ ਸੈਨਿਕਾਂ ਵਰਗਿਆਂ ਨਾਲ ਨਹੀਂ ਜੋ ਮੌਤ ਨੂੰ ਵੇਖ ਕੇ ਘਬਰਾ ਜਾਣ। ਇਹ ਸੁਣ ਕੇ ਭਾਈ ਡੱਲੇ ਦਾ ਸਾਰਾ ਹੰਕਾਰ ਲੱਥ ਗਿਆ ਤੇ ਉਸ ਨੇ ਗੁਰੂ ਸਾਹਿਬ ਜੀ ਕੋਲੋਂ ਆਪਣੇ ਹੰਕਾਰ ਲਈ ਮਾਫ਼ੀ ਮੰਗੀ ਅਤੇ ਅੰਮ੍ਰਿਤਪਾਨ ਕਰਕੇ ਗੁਰੂ ਦਾ ਸਿੰਘ ਬਣ ਗਿਆ।

 #ਰਬਾਬ_ਦੀ_ਤਾਰ_ਜਾਂ_ਤੇਗ਼_ਦੀ_ਧਾਰਅੱਧੀ ਰਾਤ ਦਾ ਸਮਾਂ......ਘੁੱਪ ਹਨੇਰਾ... ਸਾਂਅ ਸਾਂਅ ਦੀ ਆਵਾਜ਼ ਰਾਤ ਦੇ ਸੰਨਾਟੇ ਦੀ ਖਾਮੋਸ਼ੀ ਤੋੜਦੀ .. ਤੇ...
21/12/2021

#ਰਬਾਬ_ਦੀ_ਤਾਰ_ਜਾਂ_ਤੇਗ਼_ਦੀ_ਧਾਰ
ਅੱਧੀ ਰਾਤ ਦਾ ਸਮਾਂ......ਘੁੱਪ ਹਨੇਰਾ... ਸਾਂਅ ਸਾਂਅ ਦੀ ਆਵਾਜ਼ ਰਾਤ ਦੇ ਸੰਨਾਟੇ ਦੀ ਖਾਮੋਸ਼ੀ ਤੋੜਦੀ .. ਤੇ ਕਿਤੇ ਕਿਤੇ ਕਿਸੇ ਜਾਨਵਰ ਦੀ ਹੂਕ ਟੁੱਟਦੇ ਤਾਰੇ ਦੀ ਰੋਸ਼ਨੀ ਵਾਂਗ ਧਿਆਨ ਖਿੱਚਦੀ ..... ਨੀਲੇ ਦਾ ਸ਼ਾਹ ਸਵਾਰ ਅਨੰਦਗੜ੍ਹ ਦੇ ਕਿਲ੍ਹੇ ਨੂੰ ਆਖਰੀ ਅਲਵਿਦਾ ਕਹਿਣ ਵਾਲੇ ਪਲਾਂ ਦੀ ਬਹਾਰ ਨਿਹਾਰ ਰਹੇ ਸਨ... ਨੇਹੁ ਭਿੱਜੇ ਨੈਣਾਂ ਦੀ ਮੋਹ ਅਤੇ ਅਣਖ ਭਰੀ ਤੱਕਣੀ ਨਾਲ ਸੀਸ ਗੰਜ ਵੱਲ ਤੱਕਿਆ ਅਤੇ ਮਨੋਭਾਵਾਂ ਨਾਲ ਹੀ ਅਕੀਦਤ ਦਾ ਸਿਜ਼ਦਾ ਕਰ ਦਿੱਤਾ....ਨੀਲੇ ਸ਼ਾਹਸਵਾਰ ਨੇ ਆਪਣੇ ਸਿੰਘਾਂ ਦੇ ਵਹੀਰ ਸਮੇਤ ਅਨੰਦਗੜ੍ਹ ਦਾ ਕਿਲ੍ਹਾ ਛੱਡ ਦਿਤਾ.... ਆਪ ਆਪਣੇ ਕੁਝ ਮੁਖੀ ਸਿੰਘਾਂ ਦੇ ਹਮਰਕਾਬ ਸਨ... ਵਹੀਰ ਦੀ ਅਗਵਾਈ ਸਾਹਿਬ ਅਜੀਤ ਸਿੰਘ ਅਤੇ ਭਾਈ ਬੁੱਢਾ ਸਿੰਘ ਕਰ ਰਹੇ ਸਨ...ਨੀਲਾ ਵੀ ਸਹਿਜ ਸੁਭਾਅ ਗਾਮ ਚਾਲ ਚਲ ਰਿਹਾ ਸੀ... ਕਿਤੇ ਕਿਤੇ ਆਪਣੀ ਚਾਲ ਹਰਵਾਲ ਵਿੱਚ ਬਦਲਣ ਲਗਦਾ ਤਾਂ ਵਕਤ ਦੀ ਨਜ਼ਾਕਤ ਨੂੰ ਸਮਝਾਉਂਦੀ ਕਲਗੀਆਂ ਵਾਲੇ ਵਲੋਂ ਉਸ ਦੀ ਗਰਦਨ ਉਪਰ ਮਿੱਠੀ ਜਿਹੀ ਥਾਪੀ ਉਸਦੇ ਕਦਮਾਂ ਨੂੰ ਸਹਿਜ ਗਾਮ ਵਿੱਚ ਲੈ ਆਉਂਦੀ।
ਨੀਲੇ ਦੀ ‘ਤੁਰੰਗ ਹਿਣਾਖ ਵਿਸੇਖਾ’ਵੀ ਸਹਿਜ ਫੁਰਾਹਟ ਵਿੱਚ ਬਦਲ ਗਈ .... ਇਕ ਦਮ ਬਾਦਸ਼ਾਹ ਦਰਵੇਸ਼ ਨੇ ਲਗਾਮ ਖਿੱਚੀ ਅਤੇ ਨੀਲੇ ਸਮੇਤ ਬਾਕੀ ਹਮਰਕਾਬ ਸਵਾਰਾਂ ਦੇ ਤੁਰੰਗ ਵੀ ਸਹਿਜ ਥਿਰ ਹੋ ਗਏ... ਬਾਦਸ਼ਾਹ ਦਰਵੇਸ਼ ਨੇ ਸਾਰੇ ਪਾਸੇ ਨੂੰ ਘੋਖਵੀਂ ਤੱਕਣੀ ਨਾਲ ਤੱਕਿਆ ਅਤੇ ਇਕ ਦਮ ਬਾਜ਼ ਵੀ ਆ ਕੇ ਮੋਢੇ ਉਪਰ ਆ ਬੈਠ ਖੰਭ ਛੰਡਣ ਲੱਗਾ.... ਸਭ ਸਾਹ ਰੋਕੀ ਖੜੇ ਸਨ ਕਿ ਬੜੇ ਹੀ ਸਹਿਜ ਸੁਭਾਅ ਬਾਦਸ਼ਾਹ ਦਰਵੇਸ਼ ਦੇ ਮੁਖਾਰਬਿੰਦ ਵਿੱਚੋਂ ਕੁਝ ਅਲ਼ਫ਼ਾਜ਼ ਨਿਕਲੇ ਅਤੇ ਵੱਡੀ ਇਬਾਰਤ ਨੂੰ ਜਨਮ ਦੇ ਗਏ... ਪਾਤਸ਼ਾਹ ਨੇ ਕਿਹਾ ,” ਆਲਮ ਸਿੰਘ”.... ਸੁਣਦਿਆਂ ਹੀ ਆਲਮ ਸਿੰਘ ਨੇ ਆਪਣੇ ਘੋੜੇ ਦੀ ਕਾਠੀ ਨਾਲ ਟੰਗੀ ਇਕ ਗੱਠੜੀ ਲਿਆਂਦੀ ਅਤੇ ਕਿਹਾ,” ਜੀ ਹਜ਼ੂਰ... ਹੁਕਮ?”
ਪਾਤਸ਼ਾਹ ਨੇ ਇਕ ਛੋਟੀ ਜਿਹੀ ਪਹਾੜੀ ਵੱਲ ਤੱਕਦੇ ਕਿਹਾ,” ਉਦੈ ਸਿੰਘ...ਹਥੌਤ ਵਾਲਾ ਪਾਸਾ ਆ ਗਿਆ..(ਉੱਚਾ ਕੱਦ ਸੰਘਣਾ ਹਾਥੀਘਾਹ ਹੋਣ ਕਰਕੇ ਇਸ ਨੂੰ ਹਥੌਤ ਦਾ ਇਲਾਕਾ ਆਖਦੇ ਸਨ) ..ਸਾਹਮਣੇ ਸ਼ਿਆਹੀ ਟਿੱਬੀ ਹੈ.... (ਸੰਘਣੇ ਰੁੱਖਾਂ ਦੀ ਹਨੇਰਮਈ ਚਾਦਰ ਵਿੱਚ ਢੱਕੀ ਹੋਣ ਕਰਕੇ ਇਸ ਘਣਘੋਰ ਕਾਲੀ ਚੋਟੀ ਨੂੰ ਸ਼ਿਆਹੀ ਟਿੱਬੀ ਆਖਦੇ ਸਨ)....ਉਦੈ ਸਿੰਘ ਜੀ... ਤੁਸੀਂ ਆਲਮ ਸਿੰਘ ਕੋਲੋਂ ਗੱਠੜੀ ਵਿੱਚੋਂ ਲੈ ਕੇ ਮੇਰੀ ਪੌਸ਼ਾਕ ਪਹਿਨ ਲਵੋ.... ਪੰਜਾਹ ਕੁ ਸਿੰਘ ਲੈ ਕੇ ਤੁਸੀਂ ਇਥੇ ਪਹਾੜੀ ਦਲ ਦਾ ਟਾਕਰਾ ਕਰੋਗੇ.... ਮੈਂ ਅੱਗੇ ਕੂਚ ਕਰ ਰਿਹਾ ਹਾਂ... ਪਿਛੇ ਵਹੀਰ ਦੀ ਅਗਵਾਈ ਕਰਦੇ ਅਜੀਤ ਸਿੰਘ ਅਤੇ ਭਾਈ ਬੁੱਢਾ ਸਿੰਘ ਆ ਰਹੇ ਹਨ... ਉਹਨਾਂ ਨੂੰ ਕਹਿਣਾ ਇਥੇ ਨਾ ਰੁਕਣ ... ਝੱਖੀਆਂ ਪਿੰਡ ਵਾਲੇ ਪਾਸੇ ਆ ਜਾਣ.....।”ਬਾਦਸ਼ਾਹ ਦਰਵੇਸ਼ ਨੇ ਭਾਈ ਉਦੈ ਸਿੰਘ ਨੂੰ ਜਿੰਮੇਵਾਰੀ ਸਮਝਾਈ ਅਤੇ ਅਤੇ ਭਾਈ ਉਦੈ ਸਿੰਘ ਚੁੱਪ ਚਾਪ ਹੀ ਮਾਣ ਮੱਤਾ ਸੀਸ ਝੁਕਾ ਸਤਿ ਬਚਨ ਦਾ ਇਕਰਾਰ ਕੀਤਾ ਅਤੇ ਰੁੱਖਾਂ ਦੇ ਹਨੇਰੇ ਵਿੱਚ ਜਾ ਗੁਰੂ ਦੀ ਬਖਸ਼ੀ ਹੋਈ ਪੌਸ਼ਾਕ ਪਹਿਨ ਗੁਰੂ ਸਨਮੁੱਖ ਆਣ ਖੜਾ ਹੋਇਆ....ਗੁਰੂ ਦਾ ਬਾਣਾ ਪਹਿਨ ਖ਼ਾਲਸਾ ਗੁਰੂ ਰੂਪ ਹੋ ਸਾਹਵੇਂ ਖੜਾ ਸੀ...ਸ਼ਹਾਦਤ ਦੇ ਮਾਰਗ ਉਪਰ ਤੁਰ ਰਹੇ ਪਾਂਧੀ ਦੀ ਸੁਰਤ ਬਾਦਸ਼ਾਹ ਦਰਵੇਸ਼ ਨਾਲ ਇਕਮਿਕ ਹੋ ਗਈ.... ਚਿਹਰੇ ਉਪਰ ਜ਼ਲਾਲੀ ਨੂਰ ਅਤੇ ਮੌਤ ਨੂੰ ਗਲਵੱਕੜੀ ਪਾ ਕੇ ਸ਼ਹੀਦ ਹੋਣ ਦਾ ਚਾਅ....।
ਆਪਣੇ ਲਾਡਲੇ ਨੂੰ ਤੱਕ ਬਾਦਸ਼ਾਹ ਦਰਵੇਸ਼ ਨੇ ਕਿਹਾ,” ਉਦੈ ਸਿੰਘ...ਫਿਰ ਤਿਆਰ ਹੋ.. ਕੋਈ ਸ਼ੰਕਾ ਜਾਂ ਸਵਾਲ?
ਸੀਸ ਝੁਕਾ ਬੜੀ ਹੀ ਮਿੱਠਬੋਲੜੀ ਅਵਾਜ਼ ਵਿੱਚ ਉਦੈ ਸਿੰਘ ਨੇ ਕਿਹਾ, “ ਓ.... ਸਾਈਂਆਂ ਤੇਰੇ ਹੱਥਾਂ ਦੀ ਕੱਠਪੁਤਲੀ ਹਾਂ .. ਸ਼ੰਕਾਂ ਜਾਂ ਸਵਾਲ ਕੈਸਾ... ਚਾਹੇ ਰਬਾਬ ਦੀ ਤਾਰ ਉਪਰ ਨਚਾ ਲੈ ਤੇ ਚਾਹੇ ਤੇਗ ਦੀ ਧਾਰ ਉਪਰ..... “
ਨੀਲੇ ਦਾ ਸਵਾਰ ਬਾਦਸ਼ਾਹ ਦਰਵੇਸ਼ ਸਿੱਖ ਦਾ ਸਿਦਕ ਵੇਖ ਬਿਸਮ ਬਿਸਮਾਦ ਹੋਇਆਂ ਅਤੇ ਅੱਡੀ ਦਾ ਇਸ਼ਾਰਾ ਪਾ ਕੇ ਨੀਲਾ ਆਪਣੇ ਸ਼ਾਹ ਸਵਾਰ ਦਾ ਹੁਕਮ ਮੰਨਦਾ ਗਾਮ ਚਾਲ ਅਗਾਂਹ ਤੁਰਿਆ ਅਤੇ ਭਾਈ ਉਦੈ ਸਿੰਘ ਨੇ ਪਹਾੜੀ ਰਾਜਿਆਂ ਨਾਲ ਜੂਝ ਆਪਣੇ ਸਾਥੀ ਪੰਜਾਹ ਸਿੰਘਾਂ ਸਹਿਤ ਸ਼ਹਾਦਤ ਪਰਾਪਤ ਕੀਤੀ ਅਤੇ ਹਨੇਰਮਈ ਸ਼ਿਆਹੀ ਟਿੱਬੀ ਸ਼ਹਾਦਤਾਂ ਦੇ ਰੂਹਾਨੀ ਸਿਜਦੇ ਨਾਲ ਸ਼ਾਹੀ ਟਿੱਬੀ ਹੋ ਗਈ... ਹਨੇਰਮਈ ਪੱਖ ਪ੍ਰਕਾਸ਼ਮਾਨ ਹੋ ਗਿਆ ਅਤੇ ਸ਼ਾਹ ਸਵਾਰ ਦੀ ਛੋਹ ਪਾ ਸ਼ਿਆਹ ਤੋਂ ਸ਼ਾਹ ਬਣੀ ਇਸ ਮਿੱਟੀ ਨੂੰ ਹਰ ਸਿੱਖ ਸਿਜ਼ਦਾ ਕਰਦਾ ਹੈ।
ਡਾ:ਸੁਖਪ੍ਰੀਤ ਸਿੰਘ ਉਦੋਕੇ

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਿਤਾ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰਾਇ ਭੋਇ ਦੀ ਤਲਵੰਡੀ ਨਨਕਾਣ...
13/09/2021

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਿਤਾ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰਾਇ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਚ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਉਸ ਸਮੇਂ ਹੋਇਆ ਜਦੋਂ ਭਾਰਤ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਹਾਲਾਤ ਨਿਰਾਸ਼ਾਜਨਕ ਸਨ। ਸਾਰਾ ਦੇਸ਼ ਜਾਤ-ਪਾਤ, ਉੱਚ-ਨੀਚ ਅਤੇ ਈਰਖਾ ਦੀ ਅੱਗ ਵਿਚ ਸੜ ਰਿਹਾ ਸੀ। ਗੁਰੂ ਜੀ ਨੂੰ ਵੱਡੀ ਭੈਣ ਬੇਬੇ ਨਾਨਕੀ ਜੀ ਕੋਲ ਸੁਲਤਾਨਪੁਰ ਰਹਿਣ ਲਈ ਭੇਜ ਦਿੱਤਾ ਗਿਆ, ਜਿਥੇ ਗੁਰੂ ਜੀ ਦੇ ਜੀਜਾ ਜੈ ਰਾਮ ਜੀ ਨੇ ਗੁਰੂ ਜੀ ਨੂੰ ਨਵਾਬ ਦੌਲਤ ਖਾਂ ਦੇ ਮੋਦੀਖਾਨੇ ’ਚ ਨੌਕਰੀ ਦਿਵਾ ਦਿੱਤੀ।

ਬਾਬਾ ਜੀ ਦੀ ਮੰਗਣੀ
18 ਸਾਲ ਦੀ ਉਮਰ ਵਿਚ ਗੁਰੂ ਜੀ ਦੀ ਮੰਗਣੀ ਬਟਾਲੇ ਦੇ ਰਹਿਣ ਵਾਲੇ ਖੱਤਰੀ ਮੂਲ ਚੰਦ ਪਟਵਾਰੀ ਅਤੇ ਮਾਤਾ ਚੰਦੋ ਰਾਣੀ ਦੀ ਸਪੁੱਤਰੀ ਸੁਲੱਖਣੀ ਨਾਲ ਹੋ ਗਈ। ਭਾਦੋਂ ਸਦੀ ਸੱਤਵੀਂ ਸੰਮਤ 1544 ਨੂੰ ਗੁਰੂ ਜੀ ਬਰਾਤੀਆਂ ਸਮੇਤ, ਜਿਨ੍ਹਾਂ ’ਚ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਭਾਈ ਹਾਕਮ ਰਾਇ ਜੀ ਅਤੇ ਨਵਾਬ ਦੌਲਤ ਖਾਂ ਅਤੇ ਸੱਜਣਾਂ, ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਪੂਰੇ ਸੱਜ-ਧੱਜ ਕੇ ਸੁਲਤਾਨਪੁਰ ਲੋਧੀ ਤੋਂ ਬਰਾਤ ਕਪੂਰਥਲਾ, ਸੁਭਾਨਪੁਰ, ਬਾਬਾ ਬਕਾਲਾ ਤੋਂ ਹੁੰਦੇ ਹੋਏ ਇਤਿਹਾਸਕ ਸ਼ਹਿਰ ਬਟਾਲੇ ਬਰਾਤ ਦੇ ਰੂਪ ’ਚ ਪਹੁੰਚੇ। ਗੁਰੂ ਜੀ ਦੀ ਬਰਾਤ ਦਾ ਬਟਾਲਾ ਪਹੁੰਚਣ ’ਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਰਿਸ਼ਤੇਦਾਰਾਂ ਵਲੋਂ, ਜਿਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਅਜਿੱਤਾ ਰੰਧਾਵਾ ਜੀ ਵੀ ਸ਼ਾਮਲ ਸਨ, ਜ਼ੋਰਦਾਰ ਸਵਾਗਤ ਕੀਤਾ ਗਿਆ।

ਬਰਾਤ ਦਾ ਉਤਾਰਾ ਜਿਸ ਜਗ੍ਹਾ ’ਤੇ ਕੀਤਾ ਗਿਆ, ਉਹ ਗੁਰਦੁਆਰਾ ‘ਸ੍ਰੀ ਕੰਧ ਸਾਹਿਬ’ ਜੀ ਦੇ ਅਸਥਾਨ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਜਿਸ ਜਗ੍ਹਾ ’ਤੇ ਗੁਰੂ ਜੀ ਵਲੋਂ ਲਾਵਾਂ-ਫੇਰਿਆਂ ਦੀ ਰਸਮ ਅਦਾ ਕੀਤੀ ਗਈ, ਉਹ ਅਸਥਾਨ ਗੁਰਦੁਆਰਾ ‘ਡੇਹਰਾ ਸਾਹਿਬ’ ਜੀ ਦੇ ਨਾ ਨਾਲ ਪ੍ਰਸਿੱਧ ਹੈ। ਜਿਸ ਅਸਥਾਨ ’ਤੇ ਬਰਾਤ ਦਾ ਉਤਾਰਾ ਕੀਤਾ ਗਿਆ, ਉਹ ਅਸਥਾਨ ਹਵੇਲੀ ਭਾਈ ਜਮੀਤ ਰਾਇ ਬੰਸੀ ਦੀ ਸੀ। ਜਦੋਂ ਗੁਰੂ ਜੀ ਦੀ ਬਾਰਾਤ ਆਈ ਤਾਂ ਉਸ ਸਮੇਂ ਭਾਰੀ ਬਾਰਿਸ਼ ਹੋ ਰਹੀ ਦੱਸੀ ਜਾਂਦੀ ਹੈ। ਇਥੇ ਹੀ ਇਕ ਕੱਚੀ ਕੰਧ ਸੀ। ਜਿਸ ਹੇਠ ਗੁਰੂ ਜੀ ਨੇ ਕੁਝ ਚਿਰ ਨਿਵਾਸ ਕੀਤਾ ਸੀ।

ਇਸ ਦੌਰਾਨ ਇਕ ਬਜ਼ੁਰਗ ਔਰਤ ਨੇ ਗੁਰੂ ਜੀ ਨੂੰ ਕਿਹਾ ਕਿ ਉਹ ਕੱਚੀ ਕੰਧ ਹੈ, ਜੋ ਢਹਿਣ ਵਾਲੀ ਹੈ। ਇਥੋਂ ਉੱਠ ਕੇ ਪਰ੍ਹਾਂ ਹੋ ਜਾ ਤਾਂ ਗੁਰੂ ਜੀ ਨੇ ਕਿਹਾ ਕਿ ‘ਮਾਤਾ ਭੋਲੀਏ, ਇਹ ਕੰਧ ਜੁਗਾਂ-ਜੁਗਾਤਰਾਂ ਤੱਕ ਕਾਇਮ ਰਹੇਗੀ ਅਤੇ ਇਹ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ’। ਇਹ ਕੱਚੀ ਕੰਧ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸ਼ੀਸ਼ੇ ਦੇ ਫ੍ਰੇਮ ’ਚ ਅੱਜ ਵੀ ਸੁਰੱਖਿਅਤ ਹੈ। ਲੱਖਾਂ ਸੰਗਤਾਂ ਅੱਜ ਵੀ ਇਸ ਪਵਿੱਤਰ ਕੰਧ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਬਾਅਦ ’ਚ ਮਹਾਰਾਜਾ ਨੌਨਿਹਾਲ ਨੇ ਇਸ ਅਸਥਾਨ ’ਤੇ ਪੱਕਾ ਗੁਰੂ ਅਸਥਾਨ ਬਣਵਾਇਆ ਸੀ।

ਵਿਆਹ ਪੁਰਬ ਨਾਲ ਸੰਬੰਧਤ ਜੋੜ ਮੇਲਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨਾਲ ਸੰਬੰਧਤ ਜੋੜ ਮੇਲਾ ਹਰ ਸਾਲ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਦੁਨੀਆਂ ਭਰ ’ਚੋਂ ਲੱਖਾਂ ਦੀ ਗਿਣਤੀ ’ਚ ਸੰਗਤਾਂ ਇਸ ਅਸਥਾਨ ’ਤੇ ਆ ਕੇ ਹਾਜ਼ਰੀ ਭਰਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਹੈ। ਜਿਥੇ ਲੱਖਾਂ ਦੀ ਗਿਣਤੀ ’ਚ ਪਹੁੰਚਣ ਵਾਲੀ ਸੰਗਤ ਦੇ ਠਹਿਰਣ ਅਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਵਲੋਂ ਗੁਰੂ ਜੀ ਨੂੰ ਸਮਰਪਿਤ ਦੋ ਵਿੱਦਿਅਕ ਅਦਾਰੇ ਗੁਰੂ ਨਾਨਕ ਕਾਲਜ ਅਤੇ ਗੁਰੂ ਦੇਵ ਅਕੈਡਮੀ ਵੀ ਖੋਲ੍ਹੀ ਹੋਈ ਹੈ।

ਬਟਾਲਾ ਵਿਖੇ ਹੋਰ ਪ੍ਰਸਿੱਧ ਧਾਰਮਿਕ ਅਸਥਾਨ

ਗੁਰਦੁਆਰਾ ਸ੍ਰੀ ਸਤਿ ਕਰਤਾਰੀਆਂ
ਇਸ ਪਵਿੱਤਰ ਅਸਥਾਨ ’ਤੇ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੰਮਤ 1681 ਵਿਚ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਆਏ ਸਨ। ਇਥੇ ਹੀ ਬਾਬਾ ਗੁਰਦਿੱਤਾ ਜੀ ਦਾ ਵਿਆਹ ਭਾਈ ਰਾਮਾ ਮੱਲ ਖੱਤਰੀ ਜੀ ਦੀ ਸਪੁੱਤਰੀ ਅਨੰਤੀ ਜੀ ਨਾਲ ਹੋਇਆ ਸੀ। ਜਿਸ ਤੋਂ ਧੀਰ ਮੱਲ ਅਤੇ ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਰਾਇ ਜੀ ਦਾ ਜਨਮ ਹੋਇਆ ਸੀ। ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਨੂੰ ਜਾਣ ਵਾਲਾ ਮਾਰਗ ਬਟਾਲਾ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਸ੍ਰੀ ਕੰਧ ਸਾਹਿਬ 1.5 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਹ ਅਸਥਾਨ ਸ਼ਹਿਰ ਦੇ ਹਰ ਪਾਸੇ ਤੋਂ ਸੜਕੀ ਆਵਾਜਾਈ ਨਾਲ ਜੁੜਿਆ ਹੋਇਆ ਹੈ।

  Read  #ਗੁਰੂ_ਤੇ_ਭਰੋਸਾ   story ਇਕ ਸੱਚੀ ਘਟਨਾ ਜੋ ਤੁਹਾਡੇ ਦਿਲ ਨੂੰ ਵਿਸ਼ਵਾਸ ਨਾਲ ਭਰ ਦੇਵੇਗੀ ਇਹ ਘਟਨਾ ਅੰਮ੍ਰਿਤਸਰ ਦੇ ਇਕ ਪਿੰਡ ਦੀ ਹੈ। ਇ...
18/03/2021

Read #ਗੁਰੂ_ਤੇ_ਭਰੋਸਾ story
ਇਕ ਸੱਚੀ ਘਟਨਾ ਜੋ ਤੁਹਾਡੇ ਦਿਲ ਨੂੰ ਵਿਸ਼ਵਾਸ ਨਾਲ ਭਰ ਦੇਵੇਗੀ
ਇਹ ਘਟਨਾ ਅੰਮ੍ਰਿਤਸਰ ਦੇ ਇਕ ਪਿੰਡ ਦੀ ਹੈ।

ਇਕ ਕੁੜੀ ਸੀ ਜਿਸ ਦਾ ਗੁਰੂ ਨਾਨਕ ਦੇਵ ਜੀ ਵਿੱਚ ਬਹੁਤ ਵਿਸ਼ਵਾਸ ਸੀ। ਉਹ ਸਵੇਰੇ 3 ਵਜੇ ਉਠ ਜਾਂਦੀ ਤੇ ਪਾਠ ਕਰਦੀ। ਰੋਜ਼ ਗੁਰੂਦੁਆਰੇ ਜਾਂਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੀ, ਸਹਿਜ ਪਾਠ ਕਰਦੀ। ਉਹਨੂੰ ਬਹੁਤ ਸਾਰੀ ਬਾਣੀ ਜ਼ਬਾਨੀ ਯਾਦ ਸੀ। ਉਹ ਜਦ ਘਰ ਦਾ ਕੰਮ ਵੀ ਕਰਦੀ ਤਾਂ ਗੁਰਬਾਣੀ ਦੀ ਕੋਈ ਨਾ ਕੋਈ ਤੁਕ ਹਮੇਸ਼ਾ ਉਹਦੇ ਮੂੰਹ ਤੇ ਹੁੰਦੀ। ਉਹ ਸਿਰ ਤੇ ਹਮੇਸ਼ਾ ਚੁੰਨੀ ਲੈ ਕੇ ਰੱਖਦੀ ਸੀ। ਫਿਰ ਉਹਦਾ ਵਿਆਹ ਹੋ ਗਿਆ। ਸਹੁਰੇ ਘਰ ਜਾ ਕੇ ਵੀ ਉਹਨੇ ਆਪਣਾ ਨਿਤਨੇਮ ਨਾ ਛੱਡਿਆ। ਰੋਜ ਗੁਰਦੁਆਰੇ ਜਾਣਾ, ਸੇਵਾ ਕਰਨੀ, ਪਰਕਾਸ਼ ਕਰਨਾ। ਉਹਦੇ ਸਹੁਰੇ ਪਰਿਵਾਰ ਵਾਲੇ ਕਿਸੇ ਹੋਰ ਬਾਬੇ ਨੂੰ ਮੰਨਦੇ ਸੀ ਉਹਨਾ ਨੂੰ ਨੂੰਹ ਦਾ ਇਸ ਤਰ੍ਹਾ ਗੁਰੂ ਘਰ ਜਾਣਾ ਬਿਲਕੁਲ ਪਸੰਦ ਨਹੀਂ ਸੀ। ਉਹ ਨੂੰਹ ਨੂੰ ਵੀ ਉਸ ਦੁਨਿਆਵੀ ਬਾਬੇ ਨੂੰ ਮੰਨਣ ਲਈ ਕਹਿੰਦੇ ਪਰ ਨੂੰਹ ਨੇ ਸਾਫ ਮਨ੍ਹਾ ਕਰ ਦਿੱਤਾ ਤੇ ਕਿਹਾ ਮੇਰਾ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਹਨ ਮੈਨੂੰ ਕਿਸੇ ਹੋਰ ਅੱਗੇ ਮੱਥਾ ਟੇਕਣ ਦੀ ਜ਼ਰੂਰਤ ਨਹੀਂ। ਜਿਹੜੇ ਉਹਦੇ ਸਹੁਰੇ ਸੀ ਉਹ ਬਹਾਨਾ ਲੱਭਦੇ ਸੀ ਇਹਨੂੰ ਕਿਸੇ ਤਰ੍ਹਾਂ ਨੀਵਾਂ ਦਿਖਾਈਏ। ਉਹਦੇ ਸਹੁਰੇ ਨੇ ਕਿਹਾ ਕਿ ਜੇ ਤੇਰੇ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਹਨ ਤਾਂ ਇਸ ਮਹੀਨੇ ਦੀ 31 ਤਰੀਕ ਤਕ ਆਪ ਚੱਲ ਕੇ ਸਾਡੇ ਘਰ ਆਉਣ।
ਜੇ ਉਹ ਆ ਗਏ ਤਾਂ ਅਸੀਂ ਤੈਨੂੰ ਗੁਰੂ ਘਰ ਜਾਣ ਤੋਂ ਕਦੀ ਵੀ ਨਹੀਂ ਰੋਕਾਂਗੇ ਤੇ ਜੇ ਉਹ ਨਾ ਆਏ ਤਾਂ ਤੂੰ ਕਦੀ ਗੁਰੂ ਘਰ ਨਾ ਜਾਈਂ।
ਉਸ ਕੁੜੀ ਦਾ ਬਹੁਤ ਵਿਸ਼ਵਾਸ ਸੀ। ਉਹਨੇ ਕਿਹਾ ਮੈਨੂੰ ਮਨਜ਼ੂਰ ਹੈ।
ਉਹਨੇ ਰੋਜ਼ ਸਵੇਰੇ ਗੁਰੂਦੁਆਰੇ ਜਾਇਆ ਕਰਨਾ।
ਅਰਦਾਸ ਕਰਿਆ ਕਰਨੀ
ਕਦੀ ਕਦੀ ਰੋ ਵੀ ਪੈਣਾ
ਬਸ ਇਕੋ ਗਲ ਕਿ ਗੁਰੂ ਜੀ ਮੈਨੂੰ ਤੁਹਾਡੇ ਤੇ ਪੂਰਨ ਵਿਸ਼ਵਾਸ ਹੈ ਮੇਰੀ ਇਜ਼ਤ ਰੱਖਿਓ।
ਦਿਨ ਲੰਘਦੇ ਗਏ। ਅਖੀਰ 30 ਤਰੀਕ ਆ ਗਈ।
ਉਸ ਰਾਤ ਕੁੜੀ ਬਹੁਤ ਰੋਈ ਕਿ ਜੇ ਸਵੇਰੇ ਵੀ ਗੁਰੂ ਜੀ ਘਰ ਨਾ ਆਏ ਤਾਂ ਮੇਰਾ ਵਿਸ਼ਵਾਸ ਟੁੱਟ ਜਾਣਾ ਹੈ।
ਉਸ ਰਾਤ 3 ਵਜੇ ਤੋਂ ਬਾਅਦ ਬਹੁਤ ਬਾਰਿਸ਼ ਪਈ।
ਉਸ ਦਿਨ ਕੁੜੀ ਗੁਰਦੁਆਰੇ ਨਾ ਗਈ।
ਜਦ ਸਵੇਰ ਹੋਈ ਤਾਂ ਪਿੰਡ ਦੇ ਗ੍ਰੰਥੀ ਨੇ ਦੇਖਿਆ ਕਿ ਗੁਰਦੁਆਰੇ ਦੀ ਕੱਚੀ ਛੱਤ ਚੋ ਰਹੀ ਸੀ। ਉਹਨੇ ਸੋਚਿਆ ਇਹ ਤਾਂ ਬਹੁਤ ਗਲਤ ਹੋਇਆ। ਉਹਨੇ ਪਿੰਡ ਦੇ ਕੁਝ ਸਿਆਣੇ ਬੰਦੇ ਇਕੱਠੇ ਕੀਤੇ। ਉਹਨਾ ਨੇ ਸਲਾਹ ਬਣਾਈ ਕਿ ਜਦ ਤਕ ਮੀਂਹ ਹਟ ਨਹੀਂ ਜਾਂਦਾ ਤੇ ਛੱਤ ਠੀਕ ਨਹੀਂ ਹੋ ਜਾਂਦੀ ਤਦ ਤਕ ਗੁਰੂ ਜੀ ਦਾ ਸਰੂਪ ਕਿਸੇ ਦੇ ਘਰ ਪ੍ਰਕਾਸ਼ ਕਰ ਦੇਣਾ ਚਾਹੀਦਾ ਹੈ ਤਾਂ ਜੋ ਬੇਅਦਬੀ ਨਾ ਹੋਵੇ। ਤਦ ਸਲਾਹ ਹੋਣ ਲੱਗੀ ਕਿ ਕਿਸ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾਇਆ ਜਾਵੇ। ਤਦ ਗ੍ਰੰਥੀ ਸਿੰਘ ਨੇ ਕਿਹਾ ਕਿ ਹਰ ਰੋਜ ਇੱਥੇ ਇਕ ਲੜਕੀ ਆਉਂਦੀ ਹੈ ਜੋ ਕਦੇ ਕਦੇ ਪ੍ਰਕਾਸ਼ ਵੀ ਆਪ ਹੀ ਕਰਦੀ ਹੈ। ਹੋਰ ਵੀ ਬਹੁਤ ਸੇਵਾ ਕਰਦੀ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਹਦੇ ਘਰ ਲੈ ਜਾਈਏ। ਸਾਰੇ ਹੀ ਇਸ ਗੱਲ ਨਾਲ ਸਹਿਮਤ ਹੋ ਗਏ। ਇਕ ਬਜੁਰਗ ਕਹਿਣ ਲੱਗਾ ਕਿ ਪਹਿਲਾਂ ਇਕ ਬੰਦਾ ਉਹਨਾ ਦੇ ਘਰ ਭੇਜ ਕੇ ਇਜਾਜ਼ਤ ਤਾਂ ਲੈ ਲਵੋ। ਤਾਂ ਗ੍ਰੰਥੀ ਸਿੰਘ ਨੇ ਕਿਹਾ ਕਿ ਇਜਾਜ਼ਤ ਕੀ ਲੈਣੀ ਹੈ ਉਹ ਮਨਾ ਥੋੜ੍ਹਾ ਕਰਨਗੇ। ਤਦ ਉਹ ਗ੍ਰੰਥੀ ਸਿੰਘ ਤੇ ਨਾਲ 5-7 ਹੋਰ ਬੰਦੇ ਮਹਾਰਾਜ ਦਾ ਸਰੂਪ ਸਿਰ ਤੇ ਰੱਖ ਕੇ ਉਹਨਾਂ ਦੇ ਘਰ ਵੱਲ ਚਲ ਪਏ। ਉਹਦੇ ਸਹੁਰੇ ਘਰ ਇਹੀ ਗੱਲ ਹੋ ਰਹੀ ਸੀ ਕਿ ਅੱਜ 31 ਤਰੀਕ ਹੈ ਜੇ ਗੁਰੂ ਜੀ ਨਾ ਆਏ ਤਾਂ ਗੁਰੂਦੁਆਰੇ ਨਹੀਂ ਜਾਣਾ। ਏਨੇ ਚਿਰ ਨੂੰ ਦਰਵਾਜ਼ੇ ਤੇ ਦਸਤਕ ਹੋਈ। ਜਦ ਸਹੁਰੇ ਨੇ ਬੂਹਾ ਖੋਲਿਆ ਤਾਂ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ। ਉਹ ਤਾਂ ਹੈਰਾਨ ਰਹਿ ਗਿਆ। ਗ੍ਰੰਥੀ ਸਿੰਘ ਨੇ ਕਿਹਾ ਕਿ ਕੋਈ ਵੀ ਇਕ ਕਮਰਾ ਵਿਹਲਾ ਕਰਕੇ ਚੰਗੀ ਤਰ੍ਹਾਂ ਸਫਾਈ ਕਰ ਦਿਓ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੈ।
ਉਸ ਕੁੜੀ ਨੇ ਬੜੇ ਚਾਅ ਨਾਲ ਕਮਰਾ ਸਾਫ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਸਾਰੇ ਪਰਿਵਾਰ ਨੇ ਹੱਥ ਜੋੜ ਕੇ ਮਾਫੀ ਮੰਗੀ। ਕੁੜੀ ਦਾ ਵਿਸ਼ਵਾਸ ਰੰਗ ਲਿਆਇਆ।
ਗੱਲ ਸਾਰੀ ਵਿਸ਼ਵਾਸ ਦੀ ਹੈ।
ਧੰਨੇ ਜੱਟ ਨੇ ਵਿਸ਼ਵਾਸ ਨਾਲ ਹੀ ਪੱਥਰ ਵਿਚੋਂ ਰੱਬ ਪਾ ਲਿਆ ਸੀ। ਸਾਡੇ ਗੁਰੂ ਗ੍ਰੰਥ ਸਾਹਿਬ ਜੀ ਅੱਜ ਵੀ ਸਮਰੱਥ ਹਨ। ਕਮੀ ਗੁਰੂ ਵਿਚ ਨਹੀਂ ਸਾਡੇ ਵਿੱਚ ਹੈ। ਸਾਨੂੰ ਗੁਰੂ ਜੀ ਤੇ ਵਿਸ਼ਵਾਸ ਹੀ ਨਹੀਂ। ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਆਪਣੀ ਮੱਤ ਨੂੰ ਅੱਗੇ ਰੱਖਦੇ ਹਾਂ ਗੁਰੂ ਜੀ ਦੀ ਮੱਤ ਨਹੀ ਲੈਂਦੇ। ਤਾਂ ਹੀ ਅਸੀਂ ਬਾਅਦ ਵਿਚ ਦੁਖੀ ਹੁੰਦੇ ਹਾਂ।
ਭਗਤੀ ਸਾਰੀ ਵਿਸ਼ਵਾਸ ਤੇ ਖੜ੍ਹੀ ਹੈ। ਇਸ ਲਈ ਗੁਰੂ ਜੀ ਤੇ ਵਿਸ਼ਵਾਸ ਬਣਾਓ। ਕੁਝ ਵੀ ਅਸੰਭਵ ਨਹੀ। ਬਸ ਕਦੇ ਵੀ ਸ਼ੱਕ ਨਾ ਕਰਨਾ ਕਿ ਮੇਰਾ ਗੁਰੂ ਇਹ ਨਹੀ ਕਰ ਸਕਦਾ।
ਨੀਤ ਸਾਫ ਰੱਖਣਾ ਤੇ ਵਿਸ਼ਵਾਸ ਰੱਖਣਾ ਕਿ ਹਾਂ ਇਸ ਤਰ੍ਹਾ ਹੋ ਸਕਦਾ ਹੈ। ਵਿਸ਼ਵਾਸ ਆਪਣੇ ਮਤਲਬ ਲਈ ਨਹੀ ਰੱਖਣਾ।ਦਿਲ ਨਾਲ ਪ੍ਰੇਮ ਕਰਨਾ ਹੈ।

1. ਤਲਾਕਸ਼ੁਦਾ: ਉਹ ਆਦਮੀ ਨੂੰ ਨਹੀਂ ਰੱਖ ਸਕਦੀ2. ਬਲਾਤਕਾਰ: ਉਸਨੇ ਜਰੂਰ ਕੋਈ ਅਸ਼ਲੀਲ ਕਪੜੇ ਪਾਏ ਹੋਣਗੇ 3. ਉਲਾਦ ਨਹੀਂ ਹੋਈ : ਉਹ ਬੰਜਰ ਹੈ4. ਕਿ...
09/03/2021

1. ਤਲਾਕਸ਼ੁਦਾ: ਉਹ ਆਦਮੀ ਨੂੰ ਨਹੀਂ ਰੱਖ ਸਕਦੀ
2. ਬਲਾਤਕਾਰ: ਉਸਨੇ ਜਰੂਰ ਕੋਈ ਅਸ਼ਲੀਲ ਕਪੜੇ ਪਾਏ ਹੋਣਗੇ
3. ਉਲਾਦ ਨਹੀਂ ਹੋਈ : ਉਹ ਬੰਜਰ ਹੈ
4. ਕਿਸੇ ਮੁੰਡੇ ਨੂੰ ਜਨਮ ਨਹੀਂ ਦਿੱਤਾ : ਇਹ ਸਭ ਉਸਦੀ ਗਲਤੀ ਹੈ, ਉਸ ਦੀ ਕੁੱਖ ਵਿੱਚ ਕੋਈ ਪੁੱਤਰ ਨਹੀਂ ਹੈ

5. ਅਮੀਰ ਅਤੇ ਸੁਤੰਤਰ: ਉਹ ਇਕ ਵੇਸਵਾ ਹੈ ਜਰੂਰ ਇਸਦੇ ਕਿਸੇ ਨਾਲ ਗਲਤ ਸਬੰਧ ਹੋਣਗੇ

6. ਬੱਚਾ ਬਿਗੜ ਗਿਆ : ਇਹ ਸਭ ਮਾਂ ਦੀ ਗਲਤੀ ਹੈ ਕਿਉਂਕਿ ਉਸਨੇ ਉਸਨੂੰ ਵਿਗਾੜਿਆ

7. ਉਹ ਕੁਝ ਖੇਡਾਂ ਖੇਡਣਾ ਚਾਹੁੰਦੀ ਹੈ: ਤੁਸੀਂ ਇਕ ਕੁੜੀ ਹੋ !! ਤੁਹਾਡੇ ਲਈ ਇਹ ਬਹੁਤ ਮੁਸ਼ਕਲ ਹੈ, ਇਹ ਤੁਹਾਡੀ ਜ਼ਿੰਦਗੀ ਦਾ ਮਕਸਦ ਨਹੀਂ ਹੈ

8. ਉਹ ਕੁਆਰੀ ਹੈ ਅਤੇ ਕਾਰ ਚਲਾਉਂਦੀ ਹੈ: ਉਹ ਆਵਾਰਾ ਹੈ ਅਤੇ ਅਯਾਸ਼ੀ ਕਰ ਰਹੀ ਹੈ

9. ਉਹ ਆਪਣੇਮਨ ਦੀ ਗਲ ਕਰਦੀ ਹੈ : ਉਹ ਹੰਕਾਰੀ ਹੈ.

10. 30/40ਸਾਲਾਂ ਵੀ ਅਣਵਿਆਹੀ ਹੈ : ਉਹ ਗੈਰ ਜ਼ਿੰਮੇਵਾਰ ਹੈ ਅਤੇ ਮਾਪਿਆਂ ਦੀ ਇੱਜਤ ਦੀ ਕੋਈ ਪਰਵਾਹ ਨਹੀਂ ਕਰਦੀ।

11. ਵਿਆਹੀ ਹੋਈ ਹੈ : ਆਪਣੇ ਪਤੀ ਦੀ ਨਿੱਜੀ ਜਾਇਦਾਦ ਬਣ ਕੇ ਰਹਿਣਾ ਪਵੇਗਾ(trophy wife)

12. ਚੀਟਿੰਗ ਜੀਵਨਸਾਥੀ: ਇਹ ਵੀ ਉਸਦਾ ਕਸੂਰ ਹੈ, ਉਸਨੇ ਉਸਨੂੰ ਇਹ ਕਰਨ ਲਈ ਮਜਬੂਰ ਕੀਤਾ.

13. ਵਿਧਵਾ: ਉਸਨੇ ਆਪਣੀ ਜਾਇਦਾਦ ਲੈਣ ਲਈ ਉਸਦੇ ਪਤੀ ਨੂੰ ਮਾਰਿਆ.

14. ਦੁਬਾਰਾ ਵਿਆਹ: ਉਸਨੇ ਆਪਣੇ ਮਰਹੂਮ ਪਤੀ ਦਾ ਕਾਫ਼ੀ ਸੋਗ ਨਹੀਂ ਕੀਤਾ

15. ਘਰੇਲੂ ਬਦਸਲੂਕੀ: ਔਰਤਾਂ ਹੀਂ ਔਰਤਾਂ ਦੀਆਂ ਦੁਸ਼ਮਣ ਹਨ

ਜਦੋਂ ਤੁਸੀਂ ਇਸ ਬਾਰੇ ਸੋਚਦੇ ਹੋ.
ਇੱਕ ਔਰਤ ਲਈ ਆਪਣੀ ਜ਼ਿੰਦਗੀ ਨੂੰ ਸਾਰਿਆਂ ਦੇ ਹਿਸਾਬ ਨਾਲ ਜਿਉਣਾ ਅਸਲ ਵਿੱਚ ਸੌਖਾ ਨਹੀਂ ਹੁੰਦਾ.🙏🙏

ਔਰਤਾਂ ਦਾ ਸਤਿਕਾਰ ਕਰੋ🙏
ਉਹ ਵੀ ਇਨਸਾਨ ਹੀਂ ਹਨ। 🙏
ਇਹ ਸਾਡੇ ਸਮਾਜ ਇਨ੍ਹਾਂ ਸੋਹਣਾਤੇ ਰਹਿਣ ਯੋਗ ਬਣਾਉਂਦੀਆਂ ਹਨ ।

ਅਸੀਂ ਸਧਾਰਨ ਅਤੇ ਅਾਮ ਜਿਹੇ ਜਰੂਰ ਅਾ ਜਨਾਬ,
ਪਰ ਪੱਲੇ ਕਰੋੜਾਂ ਦੀ ਸੋਚ ਅਤੇ ਕਿਰਦਾਰ ਰੱਖੇ ਅਾ।👍🌸
ਕਾਪੀ

Address

Jalandhar

Website

Alerts

Be the first to know and let us send you an email when Punjab Di Khushboo posts news and promotions. Your email address will not be used for any other purpose, and you can unsubscribe at any time.

Contact The Business

Send a message to Punjab Di Khushboo:

Videos

Share