Doaba Life

Doaba Life Contact information, map and directions, contact form, opening hours, services, ratings, photos, videos and announcements from Doaba Life, Patti dherowal, Jalandhar.

08/01/2025
ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥ ਖਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ ! ਕਬੀਰ ਜੀ ਲਿਖਦੇ ਹਨ ਕਿ ੳਹ ਅਕਾਲ ਪੁਰਖ ਸੱਚੇ ਪ...
03/12/2024

ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥ ਖਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ !

ਕਬੀਰ ਜੀ ਲਿਖਦੇ ਹਨ ਕਿ ੳਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੇ ਚਾਹੇ ਤਾਂ ਭਿਖਾਰੀ ਤੋਂ ਰਾਜ ਕਰਵਾ ਸਕਦਾ ਹੈ ਜੇ ਚਾਹੇ ਤਾਂ ਰਾਜੇ ਨੂੰ ਭਿਖਾਰੀ ਬਣਾ ਸਕਦਾ ਹੈ,
ਜੇ ਉਹ ਚਾਹੇ ਤਾਂ ਬੁੱਧੀਹੀਨ ਗੰਵਾਰ ਨੂੰ ਵਿਦਵਾਨ ਬਣਾ ਸਕਦਾ ਹੈ ਅਤੇ ਜੇ ਚਾਹੇ ਤਾਂ ਵਿਦਵਾਨਾਂ ਦਾ ਦਿਮਾਗ ਖਰਾਬ ਨੂੰ ਮਿੰਟ ਨਹੀਂ ਲਾਉਂਦਾ,
ਇਸ ਕਰਕੇ ੳਸ ਨਿਰੰਕਾਰ ਦਾ ਭੈਅ ਮੰਨਣਾ ਚਾਹੀਦਾ ਹੈ !!

ਗੋਲਡਨ ਗੇਟ, ਅੰਮ੍ਰਿਤਸਰ ਵਿਖੇ ਸਾਰਾਗੜ੍ਹੀ ਮੈਮੋਰੀਅਲ ਦਾ ਉਦਘਾਟਨਅੰਮ੍ਰਿਤਸਰ  – ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਰਾਗੜ...
03/12/2024

ਗੋਲਡਨ ਗੇਟ, ਅੰਮ੍ਰਿਤਸਰ ਵਿਖੇ ਸਾਰਾਗੜ੍ਹੀ ਮੈਮੋਰੀਅਲ ਦਾ ਉਦਘਾਟਨ

ਅੰਮ੍ਰਿਤਸਰ – ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਰਾਗੜ੍ਹੀ ਦੀ ਮਹਾਨ ਲੜਾਈ ਲੜਨ ਵਾਲੇ 21 ਬਹਾਦਰ ਸੈਨਿਕਾਂ ਨੂੰ ਸਮਰਪਿਤ ਯਾਦਗਾਰ ਦਾ ਉਦਘਾਟਨ ਕੀਤਾ। ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਆਯੋਜਿਤ ਇਸ ਸਮਾਗਮ ਵਿੱਚ ਪਤਵੰਤਿਆਂ, ਫੌਜੀ ਅਧਿਕਾਰੀਆਂ ਅਤੇ ਗਲੋਬਲ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

ਸਮਾਗਮ ਦੌਰਾਨ ਸੰਧਵਾਂ ਨੇ ਸਾਰਾਗੜ੍ਹੀ ਦੀ ਲੜਾਈ ਦੀ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ, “ਸਾਰਾਗੜ੍ਹੀ ਦੇ ਮਾਣਮੱਤੇ ਇਤਿਹਾਸ ਅਤੇ 21 ਸਿੱਖਾਂ ਦੀ ਬਹਾਦਰੀ ਨੂੰ ਪੰਜਾਬ ਦੇ ਸਕੂਲੀ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਨੌਜਵਾਨਾਂ ਨੂੰ ਉਨ੍ਹਾਂ ਦੀ ਬੇਮਿਸਾਲ ਕੁਰਬਾਨੀ ਅਤੇ ਸਾਹਸ ਨਾਲ ਪ੍ਰੇਰਿਤ ਕੀਤਾ ਜਾ ਸਕੇ।”

ਸਾਰਾਗੜ੍ਹੀ ਫਾਊਂਡੇਸ਼ਨ ਇੰਕ., ਯੂ.ਐਸ.ਏ. ਦੀ ਅਗਵਾਈ ਹੇਠ ਬਣੇ ਇਸ ਯਾਦਗਾਰ ਦਾ ਉਦਘਾਟਨ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ, ਜਿਨ੍ਹਾਂ ਵਿੱਚ ਸਾਬਕਾ ਫੌਜ ਮੁਖੀ ਜਨਰਲ ਜੇ.ਜੇ. ਸਿੰਘ, ਬ੍ਰਿਗੇਡੀਅਰ ਜਤਿੰਦਰ ਅਰੋੜਾ, ਮੇਜਰ ਜਨਰਲ ਬਲਵਿੰਦਰ ਸਿੰਘ (ਸੇਵਾਮੁਕਤ) ਅਤੇ ਸਾਰਾਗੜ੍ਹੀ ਫਾਊਂਡੇਸ਼ਨ ਦੇ ਸੰਸਥਾਪਕ ਚੇਅਰਮੈਨ ਗੁਰਿੰਦਰ ਪਾਲ ਸਿੰਘ ਜੋਸਨ ਡਾ. ਇਸ ਮੌਕੇ 4 ਸਿੱਖ ਬਟਾਲੀਅਨ ਵੱਲੋਂ ਪਹਿਰੇ ਦੀ ਰਸਮ ਅਦਾ ਕੀਤੀ ਗਈ।

ਸਾਰਾਗੜ੍ਹੀ ਫਾਊਂਡੇਸ਼ਨ ਦੇ ਕੈਨੇਡਾ ਚੈਪਟਰ ਦੇ ਚੇਅਰਮੈਨ ਅਵਤਾਰ ਸਿੰਘ ਮਿਨਹਾਸ ਅਤੇ ਵਾਈਸ ਚੇਅਰਮੈਨ ਜਤਿੰਦਰ ਜੇ ਮਿਨਹਾਸ ਦੇ ਨਾਲ ਕੈਨੇਡਾ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ, ਇਸ ਮੌਕੇ ਜੇ ਮਿਨਹਾਸ ਨੇ ਸੰਬੋਧਨ ਕਰਦਿਆਂ ਕਿਹਾ ਕਿ “ਜਲੰਧਰ ਵਾਲੇ ਪਾਸੇ ਤੋਂ ਗੋਲਡਨ ਗੇਟ ਵਿਚ ਦਾਖਲ ਹੋਣ ਸਮੇਂ, ਕੁਝ ਸਮਾਂ ਰੁਕੋ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੋ। ਇਹ ਯਾਦਗਾਰ ਉਨ੍ਹਾਂ ਦੇ ਸਾਹਸ ਅਤੇ ਕੁਰਬਾਨੀ ਦਾ ਪ੍ਰਮਾਣ ਹੈ।''
ਸਾਰਾਗੜ੍ਹੀ ਦੀ ਲੜਾਈ, ਜੋ 12 ਸਤੰਬਰ, 1897 ਨੂੰ ਲੜੀ ਗਈ ਸੀ, ਜਿਸ ਨੂੰ ਦੁਨੀਆਂ ਦੀ ਮਹਾਨ ਲੜਾਈਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਦੁਨੀਆਂ ਦੇ ਬਹੁਚਰਚਿਤ "ਟਾਈਮ ਮੈਗਜ਼ੀਨ" ਦੇ ਕਵਰ ਤੇ ਇੱਕ ਪੱਗ ਵਾਲੇ ਸਰਦਾਰ ਦੀ ਤਸਵੀਰ ਦਾ ਛੱਪਣਾ ਬਹੁਤ ਮਾਣ ਵਾਲੀ ਗੱਲ ਆ।ਪਰ ਦੂਜੇ ਪਾਸੇ  ਨੈਸ਼ਨਲ...
15/11/2024

ਦੁਨੀਆਂ ਦੇ ਬਹੁਚਰਚਿਤ "ਟਾਈਮ ਮੈਗਜ਼ੀਨ" ਦੇ ਕਵਰ ਤੇ ਇੱਕ ਪੱਗ ਵਾਲੇ ਸਰਦਾਰ ਦੀ ਤਸਵੀਰ ਦਾ ਛੱਪਣਾ ਬਹੁਤ ਮਾਣ ਵਾਲੀ ਗੱਲ ਆ।ਪਰ ਦੂਜੇ ਪਾਸੇ ਨੈਸ਼ਨਲ ਮੀਡੀਆ ਤਾਂ ਛੱਡੋ ਸਾਡੇ ਆਪਣੇ ਪੰਜਾਬੀ ਮੀਡੀਆ ਵਿਚ ਵੀ ਇਸ ਦੀ ਕਿਤੇ ਕੋਈ ਚਰਚਾ ਨਹੀਂ।ਹੋ ਸਕਦਾ ਸਾਡੇ ਬਹੁਤੇ ਲੋਕਾਂ ਨੂੰ ਇਸ ਸਰਦਾਰ ਬਾਰੇ ਪਤਾ ਵੀ ਨਾਂ ਹੋਵੇ।ਇਹ ਨੇ ਸਰਦਾਰ ਅਜੈ ਸਿੰਘ ਬੰਗਾ ਜਿਹੜੇ ਵਰਲਡ ਬੈਂਕ ਦੇ ਮੁੱਖੀ ਹਨ।ਟਾਈਮ ਮੈਗਜ਼ੀਨ ਨੇ ਸਰਦਾਰ ਸਾਬ ਨੂੰ 2024 ਦੇ ਦੁਨੀਆਂ ਦੇ 100 ਸੱਭ ਤੋਂ ਮਹੱਤਵ ਪੂਰਨ ਵਿਅਕਤੀਆਂ ਵਾਲੀ ਲਿਸਟ ਵਿੱਚ ਮੁੱਖ ਰੱਖਿਆ ਹੈ।ਸਿੱਖ ਕੌਮ ਅਤੇ ਪੰਜਾਬੀ ਕਮਿਊਨਿਟੀ ਲਈ ਇਹ ਮਾਣ ਵਾਲੀ ਗੱਲ ਹੈ।

15/11/2024

ਨਾਨਕ ਨਾਨਕ ਹਰ ਕੋਈ ਕਹਿੰਦਾ, ਪਰ ਨਾਨਕ ਦੀ ਕੋਈ ਨਹੀਂ ਸੁਣਦਾ।
ਜੀਹਦਾ ਜੀਅ, ਜਿਵੇਂ ਪਿਆ ਕਰਦਾ, ਅਪਣਾ ਤਾਂਣਾ ਬੁਣਦਾ ਫਿਰਦਾ।
ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ

10/11/2024

🌹ਡਰੋਲੀ ਕਲਾਂ ਪਤੀ ਧੀਰੋਵਾਲ 🌹
ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਦੀ ਨਵੀਂ ਬਣੀ
ਇਮਾਰਤ ਦੇ ਉਦਘਾਟਨ ਮੌਕੇ ਰੱਖੇ ਅਖੰਡ ਪਾਠ
ਸਾਹਿਬ ਦੇ ਭੋਗ ਅੱਜ ਪਾਏ ਜਾਣਗੇ
”ਐਸੀ ਲਾਲ ਤੁਝ ਬਿਨੁ ਕਉਨੁ ਕਰੈ,
ਗਰੀਬ ਨਿਵਾਜੁ ਗੁਸਾਈਆ ਮੇਰਾ ਮਾਥੈ ਛਤ੍ਰ ਧਰੈ”

🔅🔅🔅🔅🔅🔅🔅🔅🔅🔅🔅🔅🔅
ਭਗਤ ਰਵਿਦਾਸ ਜੀ ਦੇ 40 ਸ਼ਬਦ 16 ਰਾਗਾਂ ਹੇਠ ਗੁਰੂ ਗਰੰਥ ਸਾਹਿਬ ਵਿਚ ਦਰਜ਼ ਹਨ । ਭਗਤ ਰਵਿਦਾਸ ਜੀ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਇਨਕਲਾਬੀ ਵਿਚਾਰਾਂ ਨਾਲ ਉਸ ਵੇਲੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਊਚ-ਨੀਚ, ਛੂਤ ਛਾਤ,ਪਾਖੰਡਾਂ, ਨਾ-ਬਰਾਬਰੀ ਦਾ ਜ਼ੋਰਦਾਰ ਖੰਡਨ ਕੀਤਾ। ਜਿਨ੍ਹਾਂ ਭਗਤਾਂ ਨੇ ਪ੍ਰੇਮ ਭਗਤੀ ਦੇ ਨਾਲ ਸਮਾਜ ਸੁਧਾਰ ਵਿਚ ਵੱਡਮੁਲਾ ਯੋਗਦਾਨ ਪਾਇਆ ਹੈ, ਉਨ੍ਹਾਂ ਵਿਚੋ ਭਗਤ ਰਵਿਦਾਸ ਜੀ ਦਾ ਅਹਿਮ ਸਥਾਨ ਹੈ ।

ਆਦਮਪੁਰ ਏਅਰਪੋਰਟ ਤੋਂ ਦੁਬਾਰਾ ਮੁੰਬਈ ਅਤੇ ਜੈਪੁਰ ਲਈ ਜਲਦ ਫਲਾਈਟ ਸ਼ੁਰੂ ਹੋਵੇਗੀ।👉 ਹੁਣ ਤਕ ਆਦਮਪੁਰ ਤੋਂ ਦਿੱਲੀ, 1 ਲੱਖ 7 ਹਜਾਰ ਅਤੇ ਮੁੰਬਈ ਲਈ...
09/11/2024

ਆਦਮਪੁਰ ਏਅਰਪੋਰਟ ਤੋਂ ਦੁਬਾਰਾ ਮੁੰਬਈ ਅਤੇ ਜੈਪੁਰ ਲਈ ਜਲਦ ਫਲਾਈਟ ਸ਼ੁਰੂ ਹੋਵੇਗੀ।
👉 ਹੁਣ ਤਕ ਆਦਮਪੁਰ ਤੋਂ ਦਿੱਲੀ, 1 ਲੱਖ 7 ਹਜਾਰ ਅਤੇ ਮੁੰਬਈ ਲਈ 2700 ਯਾਤਰੀ ਸਫ਼ਰ ਕਰ ਚੁੱਕੇ ਹਨ।

06/11/2024

Trump is about to become the president of the USA

06/11/2024

ਅਮਰੀਕਾ ਰਸ਼ਟਰਪਤੀ ਦੀ ਚੋਣ 'ਚ ਟਰੰਪ ਅੱਗੇ ਚੱਲ ਰਹੇ

Address

Patti Dherowal
Jalandhar

Website

Alerts

Be the first to know and let us send you an email when Doaba Life posts news and promotions. Your email address will not be used for any other purpose, and you can unsubscribe at any time.

Videos

Share