24/03/2024
ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਅੱਜ ਲੋਕਤੰਤਰ ਬਚਾਓ ਦਿਵਸ ਮਨਾਇਆ
ਵੱਖ-ਵੱਖ ਆਗੂਆਂ ਨੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਭੜਾਸ ਕੱਢੀ
ਸੁਲਤਾਨਪੁਰ ਲੋਧੀ (ਮਲਕੀਤ ਕੌਰ)ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਵਸ ਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਪੂਰੇ ਦੇਸ਼ ਵਿੱਚ ਲੋਕਤੰਤਰ ਬਚਾਓ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਤੇ ਇਸੇ ਤਹਿਤ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਤੇ ਸੰਯੁਕਤ ਕਿਸਾਨ ਮੋਰਚਾ ਕਪੂਰਥਲਾ ਵੱਲੋਂ ਸਾਂਝੇ ਤੌਰ ਤੇ ਸ਼ਹੀਦਾਂ ਨੂੰ ਸਮਰਪਿਤ ਲੋਕਤੰਤਰ ਬਚਾਓ ਦਿਵਸ ਮਨਾਇਆ ਗਿਆ ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਹ ਇਕੱਤਰਤਾ ਰਘਬੀਰ ਸਿੰਘ ਮਹਿਰਵਾਲਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ, ਮਾਸਟਰ ਜਗੀਰ ਸਿੰਘ ਬਾਜਵਾ ਕਿਸਾਨ ਸਭਾ ਪੰਜਾਬ, ਪ੍ਰਤਾਪ ਸਿੰਘ ਮੋਮੀ ਸਬਾਈ ਆਗੂ ਪੈਨਸ਼ਨਸ ਯੂਨੀਅਨ ਪੰਜਾਬ, ਲਖਵੀਰ ਸਿੰਘ ਲੱਖੀ ਪ੍ਰਧਾਨ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੀ ਪ੍ਰਧਾਨਗੀ ਹੇਠ ਸਾਂਝੇ ਤੌਰ ਤੇ ਹੋਈ। ਇਸ ਵਿਸ਼ਾਲ ਇਕੱਤਰਤਾ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਐਡਵੋਕੇਟ ਰਜਿੰਦਰ ਸਿੰਘ ਰਾਣਾ ,ਮਾਸਟਰ ਚਰਨ ਸਿੰਘ ਕੁਲ ਹਿੰਦ ਕਿਸਾਨ ਸਭਾ, ਅਮਰਜੀਤ ਸਿੰਘ ਟਿੱਬਾ, ਸਾਹਿਤ ਸਭਾ ਡਾਕਟਰ ਸਵਰਨ ਸਿੰਘ ਪ੍ਰਧਾਨ, ਨਰਿੰਦਰ ਸਿੰਘ ਸੋਨੀਆ ਸਰਪ੍ਰਸਤ, ਜੱਗਾ ਸਿੰਘ ਗੀਤਕਾਰ , ਹਰਜਿੰਦਰ ਸਿੰਘ ਰਾਣਾ ਸੈਦੋਵਾਲ ਭਾਰਤੀ ਕਿਸਾਨ ਯੂਨੀਅਨ ਡਕੌਂਦਾ , ਦਰਸ਼ਨ ਸਿੰਘ ਹਾਜੀਪੁਰ ਕਿਸਾਨ ਸਭਾ ਪੰਜਾਬ, ਕਾਮਰੇਡ ਬਲਦੇਵ ਸਿੰਘ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ, ਨਿਰਮਲ ਸਿੰਘ ਸ਼ੇਰਪੁਰ ਸੱਦਾ ਪੇਂਡੂ ਮਜ਼ਦੂਰ ਯੂਨੀਅਨ, ਪੈਨਸ਼ਨਰਜ਼ ਯੂਨੀਅਨ ਪ੍ਰਤਾਪ ਸਿੰਘ ਮੋਮੀ, ਸੁਖਦੇਵ ਸਿੰਘ ਟਿੱਬਾ, ਮਦਨ ਲਾਲ ਕੰਡਾ, ਲਖਵੀਰ ਸਿੰਘ ਪ੍ਰਧਾਨ ਪ੍ਰੈਸ ਕਲੱਬ, ਨੰਬਰਦਾਰ ਯੂਨੀਅਨ ਹਰਵੰਤ ਸਿੰਘ ਵੜੈਚ, ਹਰਮਿੰਦਰ ਸਿੰਘ ਟਿੱਬਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ,ਹਰਨਾਮ ਸਿੰਘ ਬੋਹੜ ਵਾਲਾ ,ਬਲਵਿੰਦਰ ਸਿੰਘ ਡਡਵਿੰਡੀ ,ਬਲਵੀਰ ਸਿੰਘ ਜੈਨਪੁਰ, ਗੁਰਮੀਤ ਸਿੰਘ ਚਲੱਧਾ ਆਦਿ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਅਤੇ ਕਾਰਪੋਰੇਟ, ਫਿਰਕੂ, ਤਾਨਾਸ਼ਾਹੀ ਸ਼ਾਸਨ ਦੇ ਖਿਲਾਫ ਜੰਮ ਕੇ ਭੜਾਸ ਕੱਢੀ । ਇਸ ਮੌਕੇ ਆਪਣੇ ਸੰਬੋਧਨ ਵਿੱਚ ਆਗੂਆਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਕੇਂਦਰ ਸਰਕਾਰ ਵੱਲੋਂ ਕੀਤੇ ਵਾਅਦੇ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ । ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਨੇ ਫਸਲਾਂ ਤੇ ਐਮਐਸਪੀ , ਕਰਜ਼ਾ ਮਾਫੀ , ਬਿਜਲੀ ਦਾ ਨਿੱਜੀਕਰਨ ਰੋਕਿਆ ਜਾਵੇ,ਅਜੇ ਮਿਸ਼ਰਾ ਟੈਣੀ ਦਾ ਬਚਾਵ ਕਰਨ ਦੀ ਨਿਖੇਦੀ, ਕਿਸਾਨ ਸ਼ੁਭਕਰਨ ਸਿੰਘ ਦੀ ਹੱਤਿਆ ਦੀ ਜਾਂਚ ਤੇ ਕੇਸ ਦਰਜ ਆਦਿ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਾਰਪੋਰੇਟ, ਫਿਰਕੂ ,ਤਾਨਾਸ਼ਾਹੀ ਨੀਤੀਆਂ ਵਿਰੁੱਧ ਸੰਘਰਸ਼ ਤੇਜ਼ ਕਰਨਾ ਅਤੇ ਦੇਸ਼ ਦੇ ਲੋਕਾਂ ਨੂੰ ਕਾਰਪੋਰੇਟ ਘਰਾਣਿਆਂ ਦੀ ਲੁੱਟ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਆਗੂਆਂ ਨੇ ਸਮੂਹ ਦੇਸ਼ ਵਾਸੀਆਂ ਨੂੰ ਤਾਨਾਸ਼ਾਹੀ ਕੇਂਦਰ ਦੀ ਮੋਦੀ ਸਰਕਾਰ ਨੂੰ ਚਲਦਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਸਰਵਨ ਸਿੰਘ ਕਰਮਜੀਤਪੁਰ, ਸਰਵਣ ਸਿੰਘ ਭੋਰ, ਹਰਨਾਮ ਸਿੰਘ ਜਿਲਾ ਵਾਈਸ ਪ੍ਰਧਾਨ ਡਕੌਂਦਾ,ਜਸਵਿੰਦਰ ਸਿੰਘ ਮੰਗੂਪੁਰ ਬਲਾਕ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ, ਰਾਜਵੀਰ ਸਿੰਘ ਅਮਰਕੋਟ, ਪਿਆਰਾ ਸਿੰਘ ਕਰਮਜੀਤਪੁਰ, ਜਤਿੰਦਰ ਸੇਠੀ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ, ਬਲਵਿੰਦਰ ਸਿੰਘ ਲਾਡੀ ਚੇਅਰਮੈਨ, ਕੁਲਵੰਤ ਸਿੰਘ ਨੂਰੋਵਾਲ, ਨਰੇਸ਼ ਕੁਮਾਰ ਹੈਪੀ ਜਨਰਲ ਸਕੱਤਰ, ਮਨਪ੍ਰੀਤ ਸਿੰਘ ਟਿੱਬਾ, ਹਰਮਿੰਦਰ ਸਿੰਘ ਟਿੱਬਾ, ਗਾਇਕ ਬਲਵੀਰ ਸ਼ੇਰਪੁਰੀ, ਜਗਰੂਪ ਸਿੰਘ ,ਸਰਵਣ ਸਿੰਘ, ਹਰਜਿੰਦਰ ਸਿੰਘ, ਅਮਰਜੀਤ ਸਿੰਘ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਗੁਰਿੰਦਰ ਸਿੰਘ, ਸਵਰਨ ਸਿੰਘ ,ਜਰਨੈਲ ਸਿੰਘ ,ਮੰਗਲ ਸਿੰਘ, ਰਾਜਵਿੰਦਰ ਸਿੰਘ, ਸੁਖਵਿੰਦਰ ਸਿੰਘ, ਨਿਰਮਲ ਸਿੰਘ, ਫੁੰਮਣ ਸਿੰਘ, ਪਰਮਜੀਤ ਸਿੰਘ , ਕੁਲਦੀਪ ਸਿੰਘ ਡਿਪਟੀ, ਦੌਲਤ ਸਿੰਘ, ਜਸਵਿੰਦਰ ਸਿੰਘ, ਬਲਵੀਰ ਸਿੰਘ, ਮਲਕੀਤ ਸਿੰਘ, ਚਰਨ ਸਿੰਘ, ਮਲਕੀਤ ਕੌਰ, ਮਨਜੀਤ ਸਿੰਘ, ਬਲਕਾਰ ਸਿੰਘ, ਹਰਬੰਸ ਸਿੰਘ ਕੋਟਲਾ, ਅਜੈਬ ਸਿੰਘ ਕੋਟਲਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।