03/01/2025
ਜਗਰਾਉਂ ਦੀ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੁਸਾਇਟੀ ਰਜਿਸਟਰ ਜਗਰਾਉਂ ਦੀ ਜਨਰਲ ਹਾਊਸ ਦੀ ਸਾਲ 2025 ਦੀ ਪਹਿਲੀ ਮੀਟਿੰਗ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਰਜਿੰਦਰ ਜੈਨ ਕਾਕਾ ਦੀ ਪ੍ਰਧਾਨਗੀ ਹੇਠ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਉਂ ਵਿਖੇ ਹੋਈ
ਮੀਟਿੰਗ ਵਿੱਚ ਆਏ ਸਮੂਹ ਮੈਂਬਰਾਂ ਦਾ ਸੈਕਟਰੀ ਕੁਲਭੂਸ਼ਨ ਗੁਪਤਾ ਨੇ ਸਵਾਗਤ ਕਰਦਿਆਂ ਪਿਛਲੇ ਦੇ ਕੀਤੇ ਕੰਮਾਂ ਦੀ ਸਮੀਖਿਆ ਕੀਤੀ ਅਤੇ ਸਾਲ 2025 ਵਿਚ ਮੈਂਬਰਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਕਿ ਹੋਰ ਜ਼ਿਆਦਾ ਲੋਕ ਭਲਾਈ ਦੇ ਕੰਮ ਕੀਤੇ ਜਾ ਸਕਣ| ਮੀਟਿੰਗ ਵਿਚ ਪਿਛਲੇ ਸਾਲ ਦੇ ਕੈਸ਼ੀਅਰ ਸੁਨੀਲ ਬਜਾਜ ਅਤੇ ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ ਨੇ ਸਾਲ 2024 ਦੇ ਹਿਸਾਬ ਖ਼ਿਤਾਬ ਦਾ ਬਿਊਰਾ ਵਿਸਥਾਰ ਵਿੱਚ ਪੇਸ਼ ਕੀਤਾ ਜਿਸ ਨੂੰ ਹਾਜ਼ਰ ਮੈਂਬਰਾਂ ਨੇ ਤਾੜੀਆਂ ਵਜਾ ਕੇ ਪਾਸ ਕੀਤਾ| ਇਸ ਮੌਕੇ ਸੁਸਾਇਟੀ ਮੈਂਬਰਾਂ ਤੋਂ ਸਾਲ 2025 ਵਿੱਚ ਪਿਛਲੇ ਸਾਲ ਨਾਲੋਂ ਜ਼ਿਆਦਾ ਸਮਾਜ ਸੇਵਾ ਦੇ ਪ੍ਰੋਜੈਕਟ ਲਗਾਉਣ ਸਮੇਤ ਸੁਸਾਇਟੀ ਦੇ ਪਰਿਵਾਰਕ ਮੈਂਬਰਾਂ ਦੇ ਮਨੋਰੰਜਨ ਲਈ ਸਮਾਗਮ ਕਰਵਾਉਣ ਸਬੰਧੀ ਜਿੱਥੇ ਸੁਝਾਅ ਲਏ ਗਏ ਉੱਥੇ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਪ੍ਰੋਜੈਕਟਾਂ ਵਿੱਚ ਜ਼ਰੂਰ ਹਾਜ਼ਰੀ ਭਰਨ| ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਰਜਿੰਦਰ ਜੈਨ ਕਾਕਾ ਨੇ ਸੁਸਾਇਟੀ ਮੈਂਬਰਾਂ ਨਾਲ ਜਨਵਰੀ, ਫਰਵਰੀ ਤੇ ਮਾਰਚ ਮਹੀਨੇ ਸੁਸਾਇਟੀ ਵੱਲੋਂ ਲਗਾਏ ਜਾਣ ਵਾਲੇ ਸਮਾਜ ਸੇਵੀ ਪ੍ਰੋਜੈਕਟਾਂ ਸਬੰਧੀ ਵਿਚਾਰਾਂ ਕਰਦਿਆਂ ਫ਼ੈਸਲਾ ਲਿਆ ਕਿ 4 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਗਰ ਕੀਰਤਨ ਮੌਕੇ ਸੁਸਾਇਟੀ ਵੱਲੋਂ ਲੱਡੂ ਵੰਡੇ ਜਾਣਗੇ, 5 ਜਨਵਰੀ ਜ਼ਰੂਰਤਮੰਦ ਲੜਕੇ ਅਤੇ ਲੜਕੀਆਂ ਨੂੰ ਕੰਪਿਊਟਰ ਸਿਖਲਾਈ ਦੇਣ ਲਈ ਮੁਫ਼ਤ ਕੰਪਿਊਟਰ ਸੈਂਟਰ ਖੋਲਿਆ ਜਾਵੇਗਾ, ਰਿਕਸ਼ਾ ਚਾਲਕਾਂ ਨੂੰ ਰਾਸ਼ਨ, ਟੋਪੀਆਂ, ਜੁਰਾਬਾਂ, ਬੂਟ ਅਤੇ ਦਸਤਾਨੇ ਵੰਡੇ ਜਾਣਗੇ, 10 ਜਨਵਰੀ ਨੂੰ ਸਿਵਲ ਹਸਪਤਾਲ ਜਗਰਾਉਂ ਵਿਖੇ ਧੀਆਂ ਦੀ ਲੋਹੜੀ ਮਨਾਈ ਜਾਵੇਗੀ ਤੇ ਨਵਜੰਮੀਆਂ ਲੜਕੀਆਂ ਨੂੰ 101 ਕੰਬਲ ਦੇਣ ਦੇ ਨਾਲ ਮੂੰਗਫਲੀ ਅਤੇ ਰਿਉੜੀਆਂ ਦੇ ਪੈਕਟ ਵੀ ਦਿੱਤੇ ਜਾਣਗੇ, ਬਿਜਲੀ ਬੋਰਡ ਦਫ਼ਤਰ ਨੂੰ ਬੈਠਣ ਲਈ ਸੀਮੈਂਟ ਦੇ ਬੈਂਚ ਦਿੱਤੇ ਜਾਣਗੇ, ਗੌਰਮਿੰਟ ਪ੍ਰਾਇਮਰੀ ਸਕੂਲ ਲੜਕੇ ਘਾਹ ਮੰਡੀ ਜਗਰਾਉਂ ਨੂੰ ਲੋੜੀਦਾ ਸਮਾਨ ਦਿੱਤਾ ਜਾਵੇਗਾ, 26 ਜਨਵਰੀ ਨੂੰ ਅੱਖਾਂ ਦਾ ਚੈੱਕਅਪ ਤੇ ਅਪਰੇਸ਼ਨ ਕੈਂਪ ਲਾਇਆ ਜਾਵੇਗਾ, ਲੋੜਵੰਦ ਵਿਅਕਤੀਆਂ ਨੂੰ ਪੁਰਾਣੇ ਗਰਮ ਕੱਪੜੇ ਮੁਹੱਈਆ ਕਰਵਾਏ ਜਾਣਗੇ. ਨੌਂ ਫਰਵਰੀ ਨੂੰ ਸੀ ਐੱਮ ਸੀ ਦੇ ਡਾਕਟਰਾਂ ਦਾ ਮੈਡੀਕਲ ਚੈੱਕਅਪ ਕੈਂਪ, 16 ਫਰਵਰੀ ਨੂੰ ਦਿਲ ਦੇ ਰੋਗਾਂ ਦਾ ਮੈਡੀਕਲ ਚੈੱਕਅੱਪ ਕੈਂਪ, 23 ਫਰਵਰੀ ਨੂੰ ਅੱਖਾਂ ਦਾ ਚੈੱਕਅਪ ਤੇ ਅਪਰੇਸ਼ਨ ਕੈਂਪ, 9 ਮਾਰਚ ਨੂੰ ਸੀ ਐੱਮ ਸੀ ਦੇ ਡਾਕਟਰਾਂ ਦਾ ਮੈਡੀਕਲ ਚੈੱਕਅੱਪ ਕੈਂਪ, 13 ਮਾਰਚ ਨੂੰ ਸਿੱਧਵਾਂ ਬੇਟ ਵਿਖੇ ਅੱਖਾਂ ਦਾ ਚੈੱਕਅਪ ਤੇ ਅਪਰੇਸ਼ਨ ਕੈਂਪ, 23 ਮਾਰਚ ਨੂੰ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦਾ ਸਮੂਹਿਕ ਕੰਨ੍ਹਿਆਂ ਦਾਨ ਮਹਾਂ ਯੱਗ ਅਤੇ 30 ਮਾਰਚ ਨੂੰ ਅੱਖਾਂ ਦਾ ਅਪਰੇਸ਼ਨ ਤੇ ਚੈੱਕਅਪ ਕੈਂਪ ਜਗਰਾਉਂ ਵਿਖੇ ਲਗਾਉਣ ਦਾ ਅਹਿਮ ਫ਼ੈਸਲਾ ਲਿਆ ਗਿਆ
ਚੇਅਰਮੈਨ ਗੁਲਸ਼ਨ ਅਰੋੜਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਮੇਂ ਸਮੇਂ ਤੇ ਜ਼ਰੂਰਤ ਮੁਤਾਬਕ ਹੋਰ ਵੀ ਸਮਾਜ ਸੇਵਾ ਦੇ ਪ੍ਰੋਜੈਕਟ ਲਗਾਏ ਜਾਣਗੇ| ਇਸ ਮੌਕੇ ਪ੍ਰੋਜੈਕਟ ਚੇਅਰਮੈਨ ਮਨੋਹਰ ਸਿੰਘ ਟੱਕਰ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ ਤੇ ਕੰਵਲ ਕੱਕੜ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਸੁਨੀਲ ਬਜਾਜ, ਪੀ ਆਰ ਓ ਸੁਖਦੇਵ ਗਰਗ ਤੇ ਨੀਰਜ ਮਿੱਤਲ, ਗੋਪਾਲ ਗੁਪਤਾ, ਪ੍ਰੇਮ ਬਾਂਸਲ, ਪ੍ਰਵੀਨ ਜੈਨ, ਪ੍ਰਵੇਸ਼ ਗਰਗ, ਰਾਜੇਸ਼ ਗੋਇਲ, ਆਰ ਕੇ ਗੋਇਲ, ਜਸਵੰਤ ਸਿੰਘ, ਅਨਿਲ ਮਲਹੋਤਰਾ, ਮੋਤੀ ਸਾਗਰ, ਡਾਕਟਰ ਭਾਰਤ ਭੂਸ਼ਣ ਬਾਂਸਲ, ਲਾਕੇਸ਼ ਟੰਡਨ, ਸੰਜੂ ਬਾਂਸਲ, ਜਗਦੀਪ ਸਿੰਘ, ਪ੍ਰਵੀਨ ਮਿੱਤਲ, ਮੋਨੂ ਜੈਨ, ਮੁਕੇਸ਼ ਗੁਪਤਾ, ਇਕਬਾਲ ਸਿੰਘ ਕਟਾਰੀਆ, ਮੰਗਤ ਰਾਏ ਬਾਂਸਲ, ਯੋਗਰਾਜ ਗੋਇਲ, ਰਕੇਸ਼ ਸਿੰਗਲਾ, ਵਿਕਾਸ ਕਪੂਰ, ਦਰਸ਼ਨ ਜੁਨੇਜਾ ਆਦਿ ਸੁਸਾਇਟੀ ਮੈਂਬਰ ਹਾਜ਼ਰ ਸਨ|