23/01/2023
ਢਾਈ ਲੱਖੀ ਮੁਹੱਲਾ ਕਲਿਨਿਕ ਉੱਤੇ ਪ੍ਰਤੀ ਕਲਿਨਿਕ ਸਾਢੇ ਸੱਤ ਲੱਖ ਦੀ ਮਸ਼ਹੂਰੀ
ਇਹ ਗੱਲ ਬਾਹਰ ਆਉਣ ਤੋਂ ਬਾਅਦ ਕਿ "ਆਮ" ਸਰਕਾਰ 400 ਮੁਹੱਲਾ ਕਲਿਨਿਕਾਂ ਤੇ 10 ਕ੍ਰੋੜ ਰੁਪਏ ਖਰਚ ਰਹੀ ਹੈ ਤੇ ਪੰਜਾਬ ਤੋਂ ਬਾਹਰ ਮਸ਼ਹੂਰੀ ਲਈ 30 ਕ੍ਰੋੜ, ਇਹ ਸਪਸ਼ਟ ਹੈ ਕਿ ਇੱਕ ਮੁਹੱਲਾ ਕਲਿਨਿਕ ਤੇ ਢਾਈ ਲੱਖ ਰੁਪਈਆ ਲਾਇਆ ਹੈ। ਭਾਵ ਉਸ ਅੰਦਰ ਕੁਝ ਨਵੀ ਫਿਟਿੰਗ, ਰੰਗ ਰੋਗਨ, ਕੁਝ ਫਰਨੀਚਰ ਆਦਿ।
ਇਸ ਇਕ ਕਲਿਨਿਕ ਦੀ ਪੰਜਾਬ ਤੋਂ ਬਾਹਰ ਮਸ਼ਹੂਰੀ ਸਾਢੇ ਸੱਤ ਲੱਖ 'ਚ ਪਏਗੀ, ਪੰਜਾਬ ਵਿਚਲੇ ਅਖਬਾਰਾਂ ਜਾਂ ਚੈਨਲਾਂ ਨੂੰ ਇਸ਼ਤਿਹਾਰ ਵੱਖਰੇ। ਸੰਭਵ ਤੌਰ ‘ਤੇ ਮਸ਼ਹੂਰੀ ਦਾ ਪ੍ਰਤੀ ਕਲਿਨਿਕ ਖਰਚਾ 10 ਲੱਖ ਹੋਵੇਗਾ। ਜੇ ਇਹੀ ਪੈਸਾ ਇਨ੍ਹਾਂ ਕਲਿਨਿਕਾਂ ‘ਤੇ ਖਰਚਿਆ ਜਾਂਦਾ ਤਾਂ ਲੋਕਾਂ ਦਾ ਕੁਝ ਭਲਾ ਹੋ ਜਾਂਦਾ।
ਬਿਨਾਂ ਕਿਸੇ ਨਵੇਂ ਡਾਕਟਰਾਂ ਅਤੇ ਨਰਸਾਂ ਨੂੰ ਨਿਯੁਕਤ ਕੀਤੇ ਜਾਂ ਕੋਈ ਮੈਡੀਕਲ ਉਪਕਰਣ ਜਾਂ ਦਵਾਈਆਂ ਖਰੀਦੇ ਬਿਨਾਂ, ਆਮ ਆਦਮੀ ਪਾਰਟੀ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਮੁਹੱਲਾ ਕਲੀਨਿਕ ਦੇ ਲੋਗੋ ਨਾਲ ਪੇਂਟ ਕਰਕੇ ਅਤੇ ਇੱਕ ਡੈਸਕ ਅਤੇ ਕੁਝ ਕੁਰਸੀਆਂ ਖਰੀਦ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਖੈਰ ਢਾਈ ਲੱਖੇ ਕਲਿਨਿਕ ਤੇ ਸਾਢੇ ਸੱਤ ਲੱਖ ਦੀ ਮਸ਼ਹੂਰੀ ਦਾ ਫਰਕ ਕਾਫੀ ਥੋੜਾ ਹੈ। ਕੇਜਰੀਵਾਲ ਸਰਕਾਰ ਨੇ ਪਰਾਲੀ ਲਈ 68 ਲੱਖ ਦਾ ਡੀਕੰਪੋਜ਼ਰ ਖਰੀਦ ਕੇ 23 ਕ੍ਰੋੜ ਰੁਪਈਆ ਇਸਦੀ ਮਸ਼ਹੂਰੀ ‘ਤੇ ਖਰਚ ਦਿੱਤਾ ਸੀ।