SANJA VIRSA

SANJA VIRSA Best for religious, sports, daily news and many more.

27/06/2024
https://www.youtube.com/live/yNWH7gJQWTo?si=zwIaN-k9oufsDA6I
18/10/2023

https://www.youtube.com/live/yNWH7gJQWTo?si=zwIaN-k9oufsDA6I

ਧੰਨ ਧੰਨ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਮਹਾਨ ਸਲਾਨਾ ਕੀਰਤਨ ਦਰਬਾਰ ਪਿੰਡ ਖੱਖ ਵਿਖੇ ਕਰਵਾਇਆ ਜਾ ਰਿਹਾ...

https://youtube.com/shorts/JgJbXDIp4zI?feature=share
23/08/2023

https://youtube.com/shorts/JgJbXDIp4zI?feature=share

ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਨਾਮ ਦਾ ਇਤਿਹਾਸ | ਇਤਿਹਾਸ ਸਾਨੂੰ ਭਵਿੱਖ ਲਈ ਕੋਈ ਤਿਆਰ ਨਹੀਂ ਦੇ ਸਕਦਾ, ਪਰ ਇਹ ਸਾ....

ਹੈਰਾਨ ਕਰਦਾ ਹੈ ਅਨਪੜ੍ਹ ਬੰਦੇ ਦਾ ਮਾਸਟਰ ਆਫ਼ ਮੈਡੀਸਨ ਬਣਨਾ..............ਕੈਪਟਾਊਨ ਦੀ ਮੈਡੀਕਲ ਯੂਨੀਵਰਸਿਟੀ ਜਿਸ ਨੂੰ ਦੁਨੀਆਂ ਦਾ ਸਭ ਤੋਂ ਪਹਿ...
07/08/2023

ਹੈਰਾਨ ਕਰਦਾ ਹੈ ਅਨਪੜ੍ਹ ਬੰਦੇ ਦਾ ਮਾਸਟਰ ਆਫ਼ ਮੈਡੀਸਨ ਬਣਨਾ..............
ਕੈਪਟਾਊਨ ਦੀ ਮੈਡੀਕਲ ਯੂਨੀਵਰਸਿਟੀ ਜਿਸ ਨੂੰ ਦੁਨੀਆਂ ਦਾ ਸਭ ਤੋਂ ਪਹਿਲਾਂ ਬਾਈਪਾਸ ਆਪ੍ਰੇਸ਼ਨ ਕਰਨ ਦਾ ਮਾਣ ਹਾਸਲ ਹੈ ! ਨੇ ਸੰਨ 2003 ਵਿੱਚ ਇੱਕ ਅਜਿਹੇ ਵਿਅਕਤੀ ਨੂੰ ਮਾਸਟਰ ਆਫ਼ ਮੈਡੀਸਨ ਦੀ ਡਿਗਰੀ ਨਾਲ ਨਿਵਾਜ਼ਿਆ ਜਿਸ ਨੇ ਜਿੰਦਗੀ ਵਿੱਚ ਕਦੇ ਸਕੂਲ ਦਾ ਮੂੰਹ ਤੱਕ ਨਹੀ ਵੇਖਿਆਂ ਸੀ ! ਉਸ ਨੂੰ ਅੰਗਰੇਜ਼ੀ ਦਾ ਇਕ ਸ਼ਬਦ ਵੀ ਪੜ੍ਹਨਾ ਨਹੀ ਸੀ ਆਉਂਦਾ ਪਰੰਤੂ ਆਪਣੇ ਰਵੱਈਏ, ਕੰਮ ਪ੍ਰਤੀ ਲਗਨ ਅਤੇ ਮਿਹਨਤ ਸਦਕਾ ਉਸ ਨੇ ਦੁਨੀਆਂ ਵਿੱਚ ਸਭ ਤੋ ਜਿਆਦਾ ਸਰਜਨ ਪੈਂਦਾ ਕੀਤੇ ! ਇਸ ਵਿਅਕਤੀ ਦਾ ਨਾਮ ਹੈਮਿਲਟਨ ਸੀ ਜੋ ਕਿ ਅਫ਼ਰੀਕਾ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਪੈਂਦਾ ਹੋਇਆ ! ਉਹ ਬੱਕਰੀਆਂ ਚਰਾਉਂਦਾ ਸੀ ਪਰੰਤੂ ਆਪਣੇ ਪਿਓ ਦੀ ਬਿਮਾਰੀ ਕਾਰਨ ਉਹ ਪਿੰਡ ਛੱਡ ਕੈਪਟਾਊਨ ਆ ਗਿਆਂ! ਉਨ੍ਹਾਂ ਦਿਨਾਂ ਚ ਕੈਪਟਾਊਨ ਯੂਨੀਵਰਸਿਟੀ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ ! ਉਹ ਯੂਨੀਵਰਸਿਟੀ ਵਿੱਚ ਮਜ਼ਦੂਰ ਭਰਤੀ ਹੋ ਗਿਆ ! ਸਾਰੇ ਦਿਨ ਦੀ ਸਖ਼ਤ ਮਿਹਨਤ ਮਗਰੋਂ ਉਹ ਜੋ ਕਮਾਉਂਦਾ ਉਸ ਨੂੰ ਘਰ ਭੇਜ ਦਿੰਦਾ ਅਤੇ ਆਪ ਛੋਲਿਆਂ ਦੇ ਦਾਣੇ ਖਾ ਕੇ ਖੁੱਲ੍ਹ ਅਸਮਾਨ ਹੇਠਾਂ ਸੌ ਜਾਦਾ ! ਉਸਾਰੀ ਦਾ ਕੰਮ ਖ਼ਤਮ ਹੋਣ ਮਗਰੋਂ ਉਹ ਇਸੇ ਯੂਨੀਵਰਸਿਟੀ ਵਿਚ ਮਾਲੀ ਭਰਤੀ ਹੋ ਗਿਆ ! ਤਿੰਨ ਸਾਲਾਂ ਤੱਕ ਉਹ ਘਾਹ ਕੱਟਦਾ ਰਿਹਾਂ! ਫਿਰ ਉਸ ਦੀ ਜਿੰਦਗੀ ਚ ਇੱਕ ਅਜੀਬ ਮੋੜ ਆਇਆਂ ਜਿਸ ਨੇ ਉਸ ਨੂੰ ਮੈਡੀਕਲ ਸਾਇੰਸ ਦੇ ਸਿਖਰ ਤੱਕ ਪਹੁੰਚਾ ਦਿੱਤਾ !
ਇਕ ਸਵੇਰ ਪ੍ਰੋਫੈਸਰ ਰਾਬਰਟ ਜੋ ਕਿ ਜਿਰਾਫ਼ ਤੇ ਰਿਸਰਚ ਕਰ ਰਹੇ ਸਨ , ਨੇ ਇਕ ਜਿਰਾਫ਼ ਨੂੰ ਬੇਹੋਸ਼ ਕਰ ਕੇ ਆਪ੍ਰੇਸ਼ਨ ਸ਼ੁਰੂ ਕੀਤਾ, ਜਿਰਾਫ਼ ਨੇ ਗਰਦਨ ਹਿਲਾ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਅਜਿਹੇ ਵਿਅਕਤੀ ਦੀ ਜਰੂਰਤ ਪਈ ਜੋ ਆਪ੍ਰੇਸ਼ਨ ਦੌਰਾਨ ਜਿਰਾਫ਼ ਦੀ ਗਰਦਨ ਪਕੜ ਕੇ ਰੱਖ ਸਕੇ ! ਪ੍ਰੋਫੈਸਰ ਆਪ੍ਰੇਸ਼ਨ ਥਿਏਟਰ ਚੋਂ ਬਾਹਰ ਆਏ ! ਸਾਹਮਣੇ ਹੈਮਿਲਟਨ ਘਾਹ ਕੱਟ ਰਿਹਾ ਸੀ ! ਉਨ੍ਹਾਂ ਨੇ ਉਸ ਨੂੰ ਇਸ਼ਾਰੇ ਨਾਲ ਬੁਲਾਇਆ ਅਤੇ ਜਿਰਾਫ਼ ਦੀ ਗਰਦਨ ਫੜ ਕੇ ਰੱਖਣ ਲਈ ਕਿਹਾ! ਹੈਮਿਲਟਨ ਨੇ ਗਰਦਨ ਫੜ ਲਈ ਅਤੇ ਉਹ ਆਪ੍ਰੇਸ਼ਨ ਅੱਠ ਘੰਟਿਆਂ ਤੱਕ ਚੱਲਿਆਂ ! ਇਸ ਦੌਰਾਨ ਪ੍ਰੋਫ਼ੈਸਰ ਨੇ ਕਈ ਵਾਰ ਚਾਹ , ਕਾਫੀ ਪੀਤੀ ਪ੍ਰੰਤੂ ਹੈਮਿਲਟਨ ਨਿਰੰਤਰ ਅੱਠ ਘੰਟੇ ਜਿਰਾਫ਼ ਦੀ ਗਰਦਨ ਫੜ ਕੇ ਖੜੋਤਾ ਰਿਹਾ। ਆਪ੍ਰੇਸ਼ਨ ਖਤਮ ਉਪਰੰਤ ਉਹ ਚੁੱਪਚਾਪ ਬਾਹਰ ਨਿਕਲਿਆ ਅਤੇ ਜਾ ਕੇ ਘਾਹ ਕੱਟਣਾ ਸ਼ੁਰੂ ਕਰ ਦਿੱਤਾ ਅਗਲੇ ਦਿਨ ਵੀ
ਉਹ ਜਿਰਾਫ਼ ਦੀ ਗਰਦਨ ਫੜ ਕੇ ਖੜੋਤਾ ਰਿਹਾਂ! ਫਿਰ ਇਹ ਉਸ ਦਾ ਹਰ ਰੋਜ਼ ਦਾ ਕੰਮ ਹੋ ਗਿਆ ! ਉਹ ਯੂਨੀਵਰਸਿਟੀ ਆਉਂਦਾ ਆਪ੍ਰੇਸ਼ਨ ਥਿਏਟਰ ਚ 8- 10 ਘੰਟੇ ਜਾਨਵਰਾਂ ਨੂੰ ਫੜਦਾ ਅਤੇ ਬਾਅਦ ਵਿੱਚ ਟੈਨਿਸ ਕੋਰਟ ਦਾ ਘਾਹ ਕੱਟਦਾ ! ਕਈ ਮਹੀਨਿਆਂ ਤੱਕ ਉਹ ਦੂਹਰਾ ਕੰਮ ਕਰਦਾ ਰਿਹਾ ਪਰੰਤੂ ਇਸ ਕੰਮ ਲਈ ਨਾ ਉਸ ਨੇ ਕਦੇ ਤਨਖਾਹ ਵਧਾਉਣ ਲਈ ਕਿਹਾ ਅਤੇ ਨਾ ਹੀ ਕਿਸੇ ਕਿਸਮ ਦੀ ਸ਼ਿਕਾਇਤ ਕੀਤੀ! ਪ੍ਰੋਫੈਸਰ ਰਾਬਰਟ ਉਸ ਦੇ ਰਵੱਈਏ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਹੈਮਿਲਟਨ ਨੂੰ ਮਾਲੀ ਤੋਂ ਲੈਬ ਸਹਾਇਕ ਬਣਾ ਦਿੱਤਾ ! ਹੁਣ ਉਸ ਦਾ ਲੈਬ ਵਿੱਚ ਸਰਜਨਾਂ ਦੀ ਮਦਦ ਕਰਨਾ ਸੀ ਜੋ ਉਹ ਕਈ ਸਾਲਾਂ ਤੱਕ ਕਰਦਾ ਰਿਹਾ
ਸੰਨ 1958 ਚ ਉਸ ਦੀ ਜਿੰਦਗੀ ਵਿੱਚ ਇਕ ਦੂਜਾ ਅਹਿਮ ਮੋੜ ਆਇਆਂ ! ਇਸ ਸਾਲ ਡਾ :ਬਰਨਾਰਡ ਯੂਨੀਵਰਸਿਟੀ ਆਏ ਅਤੇ ਉਨ੍ਹਾਂ ਨੇ ਦਿਲ ਦੇ ਟਰਾਂਸਪਲਾਂਟੇਸ਼ਨ ਦੇ ਆਪ੍ਰੇਸ਼ਨ ਸ਼ੁਰੂ ਕੀਤੇ ! ਹੈਮਿਲਟਨ ਉਨ੍ਹਾਂ ਦਾ ਅਸਿਸਟੈਂਟ ਬਣ ਗਿਆ ਅਤੇ ਉਹ ਡਾ: ਬਰਨਾਰਡ ਦੇ ਕੰਮ ਨੂੰ ਧਿਆਨ ਨਾਲ ਵੇਖਦਾ ਰਿਹਾਂ ! ਡਾਕਟਰ ਨੇ ਉਸ ਨੂੰ ਟਾਂਕੇ ਲਗਾਉਣਾ ਦੀ ਜ਼ਿੰਮੇਵਾਰੀ ਸੌਂਪੀ ਜਿਸ ਨੂੰ ਉਸ ਨੇ ਬਾਖੂਬੀ ਨਿਭਾਇਆ ! ਇਕ ਸਮਾਂ ਆਇਆਂ ਜਦੋਂ ਉਹ ਦਿਨ ਵਿੱਚ 50 - 50 ਲੋਕਾਂ ਨੂੰ ਟਾਂਕੇ ਲਗਾਉਂਦਾ ਸੀ ! ਆਪ੍ਰੇਸ਼ਨ ਥਿਏਟਰ ਚ ਕੰਮ ਕਰਦਿਆਂ ਉਹ ਇਨਸਾਨੀ ਜਿਸਮ ਨੂੰ ਡਾਕਟਰਾਂ ਤੋਂ ਵਧੇਰੇ ਸਮਝਣ ਲੱਗ ਪਿਆ ਜਿਸ ਕਾਰਨ ਵੱਡੇ ਡਾਕਟਰ ਨੇ ਉਸ ਨੂੰ ਛੋਟੇ ਡਾਕਟਰਾਂ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਸੌਪ ਦਿੱਤੀ ! ਹੌਲੀ - ਹੌਲੀ ਉਸ ਦਾ ਪ੍ਰਭਾਵ ਪੂਰੀ ਯੂਨੀਵਰਸਿਟੀ ਚ ਫੈਲ ਗਿਆ
ਸੰਨ 1970 ਚ ਉਸ ਦੀ ਜਿੰਦਗੀ ਚ ਇਕ ਤੀਸਰਾ ਮੋੜ ਆਇਆਂ ! ਉਸ ਸਾਲ ਜਿਗਰ ਤੇ ਖੋਜ ਸ਼ੁਰੂ ਹੋਈ ਅਤੇ ਹੈਮਿਲਟਨ ਨੇ ਇਕ ਆਪ੍ਰੇਸ਼ਨ ਦੌਰਾਨ ਜਿਗਰ ਦੀ ਇਕ ਅਜਿਹੀ ਨਾੜੀ ਦੀ ਨਿਸ਼ਾਨਦੇਹੀ ਕਰ ਦਿੱਤੀ ਜਿਸ ਕਾਰਨ ਜਿਗਰ ਟਰਾਂਸ਼ਪਲਾਂਟੇਸ਼ਨ ਆਸਾਨ ਹੋ ਗਈ ! ਉਸ ਦੀ ਇਸ ਨਿਸ਼ਾਨਦੇਹੀ ਨੇ ਮੈਡੀਕਲ ਸਾਇੰਸ ਨੂੰ ਹੈਰਾਨ ਕਰ ਦਿੱਤਾ ! ਅੱਜ ਦੁਨੀਆਂ ਚ ਕਿਸੇ ਵੀ ਹਸਪਤਾਲ ਚ ਜੇਕਰ ਜਿਗਰ ਦਾ ਆਪ੍ਰੇਸ਼ਨ ਹੁੰਦਾ ਹੈ ਅਤੇ ਆਪ੍ਰੇਸ਼ਨ ਮਗਰੋਂ ਜਦੋਂ ਮਰੀਜ਼ ਅੱਖਾਂ ਖੋਲ੍ਹ ਕੇ ਰੌਸ਼ਨੀ ਵੇਖਦਾ ਹੈ ਤਾ ਇਸ ਕਾਮਯਾਬ ਆਪ੍ਰੇਸ਼ਨ ਦਾ ਸਿਹਰਾ ਹੈਮਿਲਟਨ ਨੂੰ ਜਾਂਦਾ ਹੈ ! ਹੈਮਿਲਟਨ ਨੇ ਇਹ ਰੁਤਬਾ ਕਾਗਜ਼ੀ ਡਿਗਰੀ ਨਾਲ ਨਹੀਂ ਸਗੋਂ ਨਿਰੰਤਰ ਯਤਨ ਦ੍ਰਿੜਤਾ ਅਤੇ ਅਣਥੱਕ ਮਿਹਨਤ ਸਦਕਾ ਹਾਸਲ ਕੀਤਾ ਹੈ ! ਉਹ ਰਾਤ ਨੂੰ 3 ਵਜੇ ਘਰੋਂ ਨਿਕਲਦਾ , 14 ਮੀਲ ਤੁਰਦਾ ਅਤੇ 6 ਵਜੇ ਆਪ੍ਰੇਸ਼ਨ ਥਿਏਟਰ ਚ ਦਾਖਲ ਹੋ ਜਾਂਦਾ ! ਯੂਨੀਵਰਸਿਟੀ ਵਿੱਚ ਆਪਣੇ 50 ਵਰ੍ਹਿਆਂ ਦੇ ਕਰੀਅਰ ਦੌਰਾਨ ਉਸ ਨੇ ਬਗ਼ੈਰ ਕਾਰਨ ਤੋਂ ਨਾ ਕਦੇ ਛੁੱਟੀ ਲਈ, ਨਾ ਕਦੇ ਤਨਖਾਹ ਵਧਾਉਣ ਲਈ ਕਿਹਾ ਅਤੇ ਨਾ ਕਦੇ ਘੱਟ ਸਹੂਲਤਾਂ ਮਿਲਣ ਦੀ ਸ਼ਿਕਾਇਤ ਕੀਤੀ ! ਫਿਰ ਉਸ ਦੀ ਜਿੰਦਗੀ ਵਿੱਚ ਇਕ ਅਜਿਹਾ ਸਮਾਂ ਆਇਆਂ ਜਦੋਂ ਉਸ ਦੀ ਤਨਖ਼ਾਹ ਅਤੇ ਮਿਲਣ ਵਾਲੀਆਂ ਸਹੂਲਤਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੋਂ ਵਧੇਰੇ ਸਨ ਅਤੇ ਉਸ ਨੂੰ ਉਹ ਰੁਤਬਾ ਹਾਸਲ ਹੋਇਆ ਜੋ ਮੈਡੀਕਲ ਸਾਇੰਸ ਦੀ ਦੁਨੀਆਂ ਵਿੱਚ ਅੱਜ ਤੱਕ ਕਿਸੇ ਵਿਅਕਤੀ ਨੇ ਹਾਸਲ ਨਹੀਂ ਕੀਤਾ ! ਉਹ ਮੈਡੀਕਲ ਸਾਇੰਸ ਦਾ ਪਹਿਲਾਂ ਅਨਪੜ੍ਹ ਉਸਤਾਦ ਸੀ ! ਉਹ ਪਹਿਲਾਂ ਅਨਪੜ੍ਹ ਸਰਜਨ ਸੀ ਜਿਸ ਨੇ 30,000 ਸਰਜਨਾਂ ਨੂੰ ਟ੍ਰੇਨਿੰਗ ਦਿੱਤੀ! ਉਸ ਦੀ ਮੌਤ ਮਗਰੋਂ ਉਸ ਨੂੰ ਉਸੇ ਯੂਨੀਵਰਸਿਟੀ ਵਿਚ ਦਫ਼ਨਾਇਆ ਗਿਆ !
ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਆਮ ਮੁਲਾਜ਼ਮਾਂ ਵਾਂਗ ਹੈਮਿਲਟਨ ਉਸ ਦਿਨ ਜਿਰਾਫ਼ ਦੀ ਗਰਦਨ ਪਕੜਨ ਨੂੰ ਇਹ ਕਹਿ ਕੇ ਮਨਾਂ ਕਰ ਦਿੰਦਾ ਕਿ ਮੈ ਤਾਂ ਮਾਲੀ ਹਾਂ ਅਤੇ ਮੇਰਾ ਕੰਮ ਜਿਰਾਫ਼ ਦੀ ਗਰਦਨ ਨੂੰ ਫੜਨਾ ਨਹੀ ਤਾ ਉਹ ਮਰਨ ਤੱਕ ਮਾਲੀ ਹੀ ਰਹਿੰਦਾ ! ਇਹ ਉਸ ਦੀ ਹਾਂ ਅਤੇ 8 ਘੰਟਿਆਂ ਦੀ ਦਿਲੋਂ ਕੀਤੀ ਜੱਦੋ- ਜਹਿਦ ਦਾ ਕਮਾਲ ਸੀ ਜਿਸ ਨੇ ਉਸ ਲਈ ਕਾਮਯਾਬੀ ਦੇ ਬੂਹੇ ਖੋਲ੍ਹ ਦਿੱਤੇ ਅਤੇ ਉਹ ਸਰਜਨਾ ਦਾ ਸਰਜਨ ਬਣ ਗਿਆ ! ਸਮਝਣ ਵਾਲੀ ਗੱਲ ਇਹ ਕਿ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਜਿੰਦਗੀ ਭਰ ਨੌਕਰੀ ਦੀ ਭਾਲ ਵਿੱਚ ਲੱਗੇ ਰਹਿੰਦੇ ਹਨ ਜਦਕਿ ਜ਼ਰੂਰਤ ਕੰਮ ਨੂੰ ਲੱਭਣ ਦੀ ਹੈ ! ਹਰ ਨੌਕਰੀ ਦਾ ਕੋਈ ਨਾ ਕੋਈ ਮਾਪਦੰਡ ਤੇ ਖਰਾ ਉਤਰਦਾ ਹੈ ! ਪਰੰਤੂ ਕੰਮ ਦਾ ਕੋਈ ਮਾਪਦੰਡ ਨਹੀ ਹੁੰਦਾ ! ਜੇਕਰ ਅੱਜ ਅਸੀਂ ਚਾਹੀਏ ਤਾਂ ਦੁਨੀਆਂ ਦਾ ਕੋਈ ਵੀ ਕੰਮ ਸ਼ੁਰੂ ਕਰ ਸਕਦੇ ਹਾਂ ਅਤੇ ਉਸ ਨੂੰ ਪੂਰੀ ਮਿਹਨਤ ਅਤੇ ਸ਼ਿੱਦਤ ਨਾਲ ਕਰ ਸਕਦੇ ਹਾਂ
ਹੈਮਿਲਟਨ ਇਸ ਰਾਜ਼ ਨੂੰ ਪਹਿਚਾਣ ਗਿਆ ਸੀ ਜਿਸ ਕਾਰਨ ਉਸ ਨੇ ਨੌਕਰੀ ਦੀ ਬਜਾਏ ਕੰਮ ਨੂੰ ਤਰਜੀਹ ਦਿੱਤੀ ਅਤੇ ਮੈਡੀਕਲ ਸਾਇੰਸ ਵਿੱਚ ਧੁੰਮਾਂ ਪਾ ਛੱਡੀਆਂ ! ਸੋਚੋ , ਜੇਕਰ ਉਹ ਸਰਜਨ ਦੀ ਨੌਕਰੀ ਲਈ ਅਰਜ਼ੀ ਦਿੰਦਾ ਤਾ ਕੀ ਉਹ ਸਰਜਨ ਬਣ ਸਕਦਾ ਸੀ ? ਪਰ ਉਸ ਨੇ ਖੁਰਪਾ ਹੇਠਾਂ ਰੱਖਿਆ, ਜਿਰਾਫ਼ ਦੀ ਗਰਦਨ ਫੜੀ ਅਤੇ ਸਰਜਨਾਂ ਦਾ ਸਰਜਨ ਬਣ ਨਿਕਲਿਆ
ਅੱਜ ਦੀ ਪੀੜ੍ਹੀ ਨੂੰ ਜ਼ਰੂਰਤ ਸੋਚ ਵਿੱਚ ਤਬਦੀਲੀ ਲਿਆਉਣ ਦੀ ਹੈ ਅਤੇ ਨੌਕਰੀ ਦੀ ਥਾ ਕੰਮ ਦੀ ਭਾਲ ਕਰਨ ਦੀ ਹੈ ਅਤੇ ਉਸ ਕੰਮ ਨੂੰ ਪੂਰੀ ਸ਼ਿੱਦਤ ਨਾਲ ਕਰਨ ਦੀ ਹੈ ! ਨੋਜਵਾਨ ਨੌਕਰੀ ਦੀ ਭਾਲ ਵਿਚ ਹਨ ਜਦਕਿ ਅਦਾਰਿਆਂ ਨੂੰ ਕਾਮਿਆਂ ਦੀ ਜ਼ਰੂਰਤ ਹੈ ! ਤਨਖ਼ਾਹ ਤੋਂ ਵਧੇਰੇ ਕੰਮ ਕਰਨ ਵਾਲੇ ਬਹੁਤ ਜਲਦੀ ਕੰਮ ਤੋਂ ਵਧੇਰੇ ਤਨਖ਼ਾਹ ਲੈਣ ਲੱਗ ਪੈਂਦੇ ਹਨ ! ਜੋ ਨਿਗਰਾਨੀ ਤੋਂ ਬਗ਼ੈਰ ਪੂਰੀ ਇਮਾਨਦਾਰੀ ਨਾਲ ਕੰਮ ਕਰ ਸਕਦੇ ਹਨ ,ਉਹ ਬਹੁਤ ਜਲਦੀ ਦੂਜਿਆਂ ਉੱਪਰ ਨਿਗਰਾਨੀ ਕਰਨ ਲਈ ਲਗਾ ਦਿੱਤੇ ਜਾਂਦੇ ਹਨ , ਜਿਸ ਦਿਨ ਇਹ ਗੱਲ ਸਾਨੂੰ ਸਮਝ ਪੈ ਜਾਵੇਗੀ ਉਸ ਦਿਨ ਅਸੀਂ ਵੀ ਹੈਮਿਲਟਨ ਵਾਂਗ ਕਾਮਯਾਬ ਹੋ ਨਿੱਬੜਾਂਗੇ
# copie

06/08/2023

*ਗੜ੍ਹਦੀਵਾਲਾ..ਹਲਕਾ ਟਾਂਡਾ ਦੇ ਪਿੰਡ ਜੋਹਲਾਂ ਵਿਖੇ ਬਲਵੀਰ ਸਿੰਘ ਬੱਧਨ ਦੇ ਘਰ 10-15 ਸਾਲਾਂ ਤੋਂ ਬੰਦ ਪਿਆ ਨਲਕਾ ਪਾਣੀ ਦਾ ਲੈਵਲ ਉੱਪਰ ਆਉਣ ਨਾਲ ਬਗੈਰ ਚਲਾਉਣ ਤੋਂ ਪੂਰੇ ਜ਼ੋਰ ਨਾਲ ਪਾਣੀ ਪ੍ਰੈਸ਼ਰ ਨਾਲ ਬਾਹਰ ਆ ਰਿਹਾ , ਦੇਖੋ ਕੁਦਰਤ ਦਾ ਨਜ਼ਾਰਾ*

https://fb.watch/mfjv81wRVo/?mibextid=qC1gEa

15/06/2023
13/06/2023

Hat kabaddi

Address


Alerts

Be the first to know and let us send you an email when SANJA VIRSA posts news and promotions. Your email address will not be used for any other purpose, and you can unsubscribe at any time.

Contact The Business

Send a message to SANJA VIRSA:

Videos

Share