Punjab Mail News

Punjab Mail News Contact information, map and directions, contact form, opening hours, services, ratings, photos, videos and announcements from Punjab Mail News, Media/News Company, Hoshiarpur, Hoshiarpur.

ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਵੱਡੀ ਖੁਸ਼ਖਬਰੀ, ਸ਼੍ਰੋਮਣੀ ਕਮੇਟੀ ਨੇ ਨੇ ਹਾਈ ਕੋਰਟ ਵਿੱਚ ਜਿਤਿਆ ਦਿਵਾਨ ਟੋਡਰ ਮਲ ਜੀ ਦੀ ਇਤਿਹਾਸਕ ਜਹਾਜ਼ੀ ਹਵੇ...
21/07/2022

ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਵੱਡੀ ਖੁਸ਼ਖਬਰੀ, ਸ਼੍ਰੋਮਣੀ ਕਮੇਟੀ ਨੇ ਨੇ ਹਾਈ ਕੋਰਟ ਵਿੱਚ ਜਿਤਿਆ ਦਿਵਾਨ ਟੋਡਰ ਮਲ ਜੀ ਦੀ ਇਤਿਹਾਸਕ ਜਹਾਜ਼ੀ ਹਵੇਲੀ ਦਾ ਕੇਸ ਜੋ ਕਿ ਕਈ ਸਾਲਾਂ ਤੋਂ ਚੱਲ ਰਿਹਾ ਸੀ | ਹੁਣ ਇਸਨੂੰ ਮੂਲ ਰੂਪ ਵਿੱਚ ਸੁਰਜੀਤ ਕਰਨ ਲਈ ਦੀਵਾਨ ਟੋਡਰ ਮਲ ਫਾਉਡੇਸ਼ਨ ਵਲੋਂ ਸੇਵਾ ਸ਼ੁਰੂ ਕੀਤੀ ਜਾਵੇਗੀ |

ਦੀਵਾਨ ਟੋਡਰ ਮਲ ਜੀ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜਾਦਿਆ ਦੇ ਸਸਕਾਰ ਲਈ ਸੋਨੇ ਦੀਆਂ ਮੋਹਰਾ ਵਿਛਾ ਕੇ ਸਸਕਾਰ ਕਰਵਾਇਆ ਸੀ ਜੋ ਕਿ ਦੁਨੀਆਂ ਵਿੱਚ ਅੱਜ ਤੱਕ ਦੀ ਸਭ ਤੋਂ ਮਹਿੰਗੀ ਜ਼ਮੀਨ ਮੰਨੀ ਜਾਂਦੀ ਹੈ | ਇਹ ਇਤਿਹਾਸਕ ਇਮਾਰਤ ਸਿੱਖ ਕੌਮ ਦੇ ਗੋਰਵਮਈ ਇਤਿਹਾਸ ਅਤੇ ਮਹਾਨ ਸਿੱਖ ਸੇਵਕ ਦਿਵਾਨ ਟੋਡਰ ਮਲ ਦੀ ਦੀ ਸ਼ਰਧਾ ਦਾ ਅਡੋਲ ਪ੍ਰਤੀਕ ਹੈ ।

ਅੰਮ੍ਰਿਤਸਰ ਦੇ ਅਟਾਰੀ ਵਿਖ਼ੇ ਚੱਲ ਰਹੇ ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰਾਂ ਦੀ ਪਹਿਲੀ ਤਸਵੀਰ ਆਈ ਸਾਹਮਣੇ | ਕਵਰੇਜ਼ ਕਰ ਰਿਹਾ ਇਕ ਪੱਤਰਕਾਰ ਵੀ ਗ...
20/07/2022

ਅੰਮ੍ਰਿਤਸਰ ਦੇ ਅਟਾਰੀ ਵਿਖ਼ੇ ਚੱਲ ਰਹੇ ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰਾਂ ਦੀ ਪਹਿਲੀ ਤਸਵੀਰ ਆਈ ਸਾਹਮਣੇ | ਕਵਰੇਜ਼ ਕਰ ਰਿਹਾ ਇਕ ਪੱਤਰਕਾਰ ਵੀ ਗੋਲੀਆਂ ਦੇ ਛਰੇ ਵੱਜਣ ਨਾਲ ਜਖ਼ਮੀ ਹੋਇਆ | ਪੰਜਾਬ ਪੁਲਿਸ ਵਲੋਂ ਕੁਲ 4ਵਿਅਕਤੀ ਮਾਰੇ ਗਏ ਦੱਸੇ ਜਾ ਰਹੇ ਹਨ ਜਿਸ ਵਿੱਚ 2 ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਨਾਲ ਜੁੜੇ ਦੱਸੇ ਜਾ ਰਹੇ ਹਨ |
ਤਕਰੀਬਨ 4-5 ਘੰਟੇ ਇਹ ਮੁਕਾਬਲਾ ਚਲਿਆ ਜਿਸ ਵਿੱਚ ਕਮਾਂਡੋ ਵੀ ਸ਼ਾਮਿਲ ਸਨ

ਪ੍ਰੈਸ ਨੋਟ ਅੱਜ ਮਿਤੀ 20,07,2022 ਨੂੰ ਮਾਣਯੋਗ ਸ਼੍ਰੀ ਵਰਿੰਦਰ ਪਾਲ ਬਾਜਵਾ ਵਧੀਕ ਡਿਪਟੀ ਕਮਿਸ਼ਨਰ ( ਸ਼ਹਿਰੀ ਵਿਕਾਸ ) ਜਲੰਧਰ ਜੀ ਵੱਲੋਂ ਦਫਤਰ ...
20/07/2022

ਪ੍ਰੈਸ ਨੋਟ ਅੱਜ ਮਿਤੀ 20,07,2022 ਨੂੰ ਮਾਣਯੋਗ ਸ਼੍ਰੀ ਵਰਿੰਦਰ ਪਾਲ ਬਾਜਵਾ ਵਧੀਕ ਡਿਪਟੀ ਕਮਿਸ਼ਨਰ ( ਸ਼ਹਿਰੀ ਵਿਕਾਸ ) ਜਲੰਧਰ ਜੀ ਵੱਲੋਂ ਦਫਤਰ ਨਗਰ ਕੌਂਸਲ ਭੋਗਪੁਰ ਦੀ ਅਚਨਚੇਤ ਚੈਕਿੰਗ ਕੀਤੀ ਗਈ । ਇਸ ਦੌਰਾਨ ਉਨ੍ਹਾਂ ਵੱਲੋਂ ਦਫਤਰ ਦੇ ਸਟਾਫ ਦੀ ਹਾਜ਼ਰੀ ਅਤੇ ਦਫਤਰੀ ਕੰਮਕਾਜ਼ ਦੀ ਚੈਕਿੰਗ ਕੀਤੀ । ਇਸ ਉਪਰੰਤ ਉਨ੍ਹਾਂ ਵਲੋਂ ਨਗਰ ਕੌਂਸਲ ਭੋਗਪੁਰ ਦੀ ਐਮ.ਆਰ.ਐਫ. ਸੈਡ , ਕੰਪੋਸ ਪਿਟਸ , ਡੰਪ ਸਾਈਟ ਦੀ ਚੈਕਿੰਗ ਕੀਤੀ । ਉਨ੍ਹਾਂ ਵਲੋਂ ਨਗਰ ਕੌਂਸਲ ਵੱਲੋਂ ਤਿਆਰ ਕੀਤੀ ਕੰਪੋਸਟ ਖਾਦ ਦੀ ਵਿਸ਼ੇਸ਼ ਤੌਰ ਤੇ ਜਾਣਕਾਰੀ ਲਈ ਗਈ।ਸ੍ਰੀ ਦੇਸ ਰਾਜ ਕਾਰਜ ਸਾਧਕ ਅਫਸਰ ਵੱਲੋਂ ਦੱਸਿਆ ਗਿਆ ਕਿ ਨਗਰ ਕੌਂਸਲ ਭੋਗਪੁਰ ਵੱਲੋਂ ਤਿਆਰ ਕੀਤੀ ਗਈ ਖਾਦ ਆਮ ਪਬਲਿਕ ਅਤੇ ਕਿਸਾਨਾਂ ਵਲੋਂ ਆਪਣੇ ਪੌਦਿਆਂ ਅਤੇ ਫਸਲਾਂ ਲਈ ਖਰੀਦੀ ਜਾਂਦੀ ਹੈ।ਇਸ ਮੌਕੇ ਸ਼੍ਰੀ ਦਿਨੇਸ਼ ਕੁਮਾਰ ਸੈਨੇਟਰੀ ਇੰਸਪੈਕਟਰ , ਸ਼੍ਰੀਮਤੀ ਸੁਨੀਤਾ ਰਾਣੀ ਸੀ.ਐਫ , ਸ਼੍ਰੀ ਪਰਮਵੀਰ ਸਿੰਘ ਨਗਰ ਕੌਂਸਲ ਭੋਗਪੁਰ , ਅਤੇ ਹੋਰ ਦਫਤਰੀ ਸਟਾਫ ਹਾਜ਼ਰ ਸਨ ।

Address

Hoshiarpur
Hoshiarpur
144105

Alerts

Be the first to know and let us send you an email when Punjab Mail News posts news and promotions. Your email address will not be used for any other purpose, and you can unsubscribe at any time.

Share


Other Media/News Companies in Hoshiarpur

Show All