Jagowal Bet ਜਾਗੋਵਾਲ ਬੇਟ

Jagowal Bet ਜਾਗੋਵਾਲ ਬੇਟ ਪਿੰਡ ਦੇ ਨਾਮ ਪੇਜ ਆ

29/05/2024

ਰਾਜਸਥਾਨ ਦੇ ਜਾਲੋਰ 'ਚ 2 ਭਰਾਵਾਂ ਨੇ ਕਿਸੇ ਜ਼ਮੀਨ ਨੂੰ ਲੈ ਕੇ ਜਾਇਦਾਦ ਦਾ ਝਗੜਾ ਸ਼ੁਰੂ ਕਰ ਦਿੱਤਾ। ਇਹ ਮਾਮਲਾ ਹਾਈ ਕੋਰਟ ਪਹੁੰਚ ਗਿਆ। ਅਦਾਲਤ ਨੇ ਪਾਇਆ ਕਿ ਪੂਰਾ ਪਿੰਡ ਸਰਕਾਰੀ ਜ਼ਮੀਨ 'ਤੇ ਹੈ ਅਤੇ ੪੪੦ ਪਰਿਵਾਰਾਂ ਨੂੰ ਨਾਜਾਇਜ਼ ਕਬਜ਼ੇ ਵਾਲੀ ਜ਼ਮੀਨ ਖਾਲੀ ਕਰਨ ਲਈ ਕਿਹਾ ਹੈ।

23/05/2024

ਨੰਬਰਾਂ ਦਾ ਖੁਲਾਸਾ ਨਹੀਂ ਕਰੇਗਾ: ਚੋਣ ਕਮਿਸ਼ਨ ਵੋਟਰ ਮਤਦਾਨ ਨੂੰ ਸਾਂਝਾ ਕਰਨ ਲਈ ਕੋਈ ਕਾਨੂੰਨੀ ਆਦੇਸ਼ ਨਹੀਂ: ਚੋਣ ਕਮਿਸ਼ਨ

22/05/2024

ਮੁਫਤ ਰਾਸ਼ਨ: ਮਨਮੋਹਨ ਤੋਂ ਮੋਦੀ ਤੱਕ ਮੁਫਤ ਰਾਸ਼ਨ ਦੀ ਕਹਾਣੀ: ਮਨਮੋਹਨ ਤੋਂ ਮੋਦੀ

13/05/2024

ਨਰਿੰਦਰ ਮੋਦੀ ਦੀ ਅਸਲੀਅਤ | ਭਾਰਤੀਆਂ ਨੂੰ ਕਿਵੇਂ ਮੂਰਖ ਬਣਾਇਆ ਗਿਆ! | ਧਰੁਵ ਰਾਠੀ

11/05/2024

20 ਸਾਲਾਂ ਬਾਅਦ ਜੱਜ ਨੇ ਮੈਨੂੰ ਨੌਕਰੀ ਦਿੱਤੀ। ਪਟਵਾਰੀ ਹੋਇਆ ਖੁਸ਼

09/05/2024

मायावती ने क्यों हटाया आकाश को? Mayawati lets go of Akash Anand

08/05/2024

अंबानी-अदाणी पर क्या कह गए मोदी | Modi on Adani-Ambani

08/05/2024

Son of BJP leader and BJP member Vijay Bhabhor hijacked the poll booth in Dahod, Gujarat, live-streamed the entire incident on social media. Later deleted it.
According to the article below, it is alleged that he even abused the officials and allegedly did bogus voting with others. This is reported by Local News channels and National Channels are silent.

07/05/2024

ਤੁਸੀਂ ਕੰਪਿਊਟਰ ਆਪਰੇਟਰ ਨੂੰ ਸਵੀਪਰ ਬਣਾਇਆ, ਇਸ ਤਰ੍ਹਾਂ ਜੱਜ ਨੇ CMO ਨੂੰ ਦਿੱਤੀ ਕਲਾਸ। #ਕਾਨੂੰਨ

05/05/2024

प्रियंका गांधी से बच के | Beware of Priyanka Gandhi

04/05/2024

कर्नाटका कांड पर PM चुप क्यों? | Why is the PM silent on Prajwal Revanna?

03/05/2024

डर गए राहुल या फँस गई BJP? | Rahul Gandhi to fight from Raebareli

30/04/2024

कभी देखा है पीएम आवास योजना का घर? | Inside PM Awas Homes

29/04/2024

ਕਿਵੇਂ WhatsApp ਨੇ ਕੀਤਾ ਭਾਰਤੀਆਂ ਦਾ ਦਿਮਾਗ਼ ਖਰਾਬ - ਧਰੁਵ ਰਾਠੀ

01/04/2024

ਦਿਲ ਦੇ ਦੌਰੇ ਬਾਰੇ ਮੁੱਢਲੀ ਜਾਣਕਾਰੀ

ਪ੍ਰਾਇਮਰੀ ਲੱਛਣ ਹੈ

ਛਾਤੀ ਵਿੱਚ ਦਰਦ.
ਇਹ ਦਬਾਅ, ਭਾਰ ਜਾਂ ਤੰਗੀ ਵਰਗਾ ਵੀ ਮਹਿਸੂਸ ਕਰ ਸਕਦਾ ਹੈ।
ਇਹ ਦਰਦ ਪੇਟ ਦੇ ਉਪਰਲੇ ਪਾਸੇ, ਕਈ ਵਾਰ ਖੱਬੀ ਬਾਂਹ ਜਾਂ ਮੋਢੇ ਵੱਲ ਜਾਂਦਾ ਹੈ, ਕਈ ਵਾਰ ਜਬਾੜੇ ਜਾਂ ਦੰਦਾਂ ਵਿੱਚ ਵੀ ਦਰਦ ਹੋ ਸਕਦਾ ਹੈ।
ਸਾਹ ਲੈਣ ਵਿੱਚ ਮੁਸ਼ਕਲ ਅਤੇ ਪਸੀਨਾ ਆਉਣਾ।
ਕੁਝ ਲੋਕ ਗੈਸ ਦੀ ਸੰਵੇਦਨਾ ਮਹਿਸੂਸ ਕਰਦੇ ਹਨ।

ਜੇਕਰ ਤੁਹਾਨੂੰ ਦਿਲ ਦਾ ਦੌਰਾ ਪੈ ਜਾਵੇ ਤਾਂ ਕੀ ਕਰਨਾ ਹੈ?

ਸਭ ਤੋਂ ਪਹਿਲਾਂ ਮਦਦ ਲਈ ਐਂਬੂਲੈਂਸ ਨੂੰ ਕਾਲ ਕਰਨਾ ਹੈ ਜਾਂ ਤੁਹਾਨੂੰ ਹਸਪਤਾਲ ਪਹੁੰਚਾਉਣ ਲਈ ਤੁਹਾਡੇ ਆਪਣੇ ਆਵਾਜਾਈ ਦੇ ਸਾਧਨ ਤਿਆਰ ਹਨ।
ਨੇੜਲੇ ਕਿਸੇ ਵੀ ਵਿਅਕਤੀ ਜਾਂ ਦੋਸਤ ਨੂੰ ਤੁਰੰਤ ਆਉਣ ਲਈ ਕਹੋ।

ਜਦੋਂ ਤੱਕ ਗੱਡੀ ਤਿਆਰ ਹੋ ਜਾਂਦੀ ਹੈ ਜਾਂ ਐਂਬੂਲੈਂਸ ਆਉਂਦੀ ਹੈ, ਪਹਿਲਾਂ ਮਰੀਜ਼ ਨੂੰ ਐਸਪਰੀਨ ਦੀ ਗੋਲੀ ਦਿਓ ਅਤੇ ਉਸਨੂੰ ਚਬਾਉਣ ਲਈ ਕਹੋ।

ਐਸਪਰੀਨ ਧਮਨੀਆਂ ਵਿੱਚ ਖੂਨ ਦੇ ਜੰਮਣ ਨੂੰ ਰੋਕਦੀ ਹੈ।

ਮਰੀਜ਼ ਨੂੰ ਕਿਸੇ ਢੁਕਵੀਂ ਸਥਿਤੀ ਵਿਚ ਬੈਠਣ ਜਾਂ ਲੇਟਣ ਲਈ ਕਹੋ ਜਿੱਥੇ ਉਹ ਆਰਾਮਦਾਇਕ ਹੋਵੇ।

ਜੇਕਰ ਘਰ ਵਿੱਚ ਸੌਰਬਿਟਰੇਟ ਦੀ 5mg ਦੀ ਗੋਲੀ ਹੈ, ਤਾਂ ਇਸਨੂੰ ਜੀਭ ਦੇ ਹੇਠਾਂ ਰੱਖਣਾ ਹੋਵੇਗਾ।

ਜੇਕਰ ਮਰੀਜ਼ ਹੋਸ਼ ਵਿਚ ਨਹੀਂ ਹੈ ਤਾਂ ਉਸ ਨੂੰ ਕੁਝ ਦੇਣ ਦੀ ਕੋਸ਼ਿਸ਼ ਨਾ ਕਰੋ। ਜੇ ਮਰੀਜ਼ ਸਾਹ ਨਹੀਂ ਲੈ ਰਿਹਾ ਹੈ ਜਾਂ ਨਬਜ਼ ਨਹੀਂ ਲੱਭ ਰਿਹਾ ਹੈ, ਤਾਂ ਤੁਰੰਤ CPR ਸ਼ੁਰੂ ਕਰੋ।

ਜਿਵੇਂ ਹੀ ਐਂਬੂਲੈਂਸ ਆਵੇ ਜਾਂ ਗੱਡੀ ਤਿਆਰ ਹੋਵੇ, ਹਸਪਤਾਲ ਲਈ ਰਵਾਨਾ ਹੋਵੋ।

ਜੇਕਰ ਨਜ਼ਦੀਕੀ ਹਸਪਤਾਲ ਦਾ ਕੋਈ ਨੰਬਰ ਹੈ, ਤਾਂ ਰਸਤੇ ਵਿੱਚ ਉਨ੍ਹਾਂ ਨੂੰ ਸੂਚਿਤ ਕਰੋ ਕਿ ਤੁਸੀਂ ਅਜਿਹੇ ਮਰੀਜ਼ ਨੂੰ ਹਸਪਤਾਲ ਲੈ ਜਾ ਰਹੇ ਹੋ ਤਾਂ ਜੋ ਉਹ ਵੀ ਤਿਆਰ ਹੋ ਸਕਣ।

#ਦਿਲ
#ਸਿਹਤ
#ਸਿਹਤ ਸੰਭਾਲ

TV9, ਜੋ ਰੂਸ-ਯੂਕਰੇਨ ਯੁੱਧ ਦੀਆਂ ਪਲ-ਪਲ ਖ਼ਬਰਾਂ ਪ੍ਰਦਾਨ ਕਰਦਾ ਹੈ, ਤੁਹਾਨੂੰ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ ਚੋਣ ਬਾਂਡ ਬਾਰੇ ਜਾਣਕਾਰੀ...
15/03/2024

TV9, ਜੋ ਰੂਸ-ਯੂਕਰੇਨ ਯੁੱਧ ਦੀਆਂ ਪਲ-ਪਲ ਖ਼ਬਰਾਂ ਪ੍ਰਦਾਨ ਕਰਦਾ ਹੈ, ਤੁਹਾਨੂੰ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ ਚੋਣ ਬਾਂਡ ਬਾਰੇ ਜਾਣਕਾਰੀ ਦੇਣ ਦੇ ਯੋਗ ਨਹੀਂ ਹੈ। ਟੀ.ਵੀ.9 ਦੀ ਵੈੱਬਸਾਈਟ 'ਤੇ ਇਲੈਕਟੋਰਲ ਬਾਂਡਾਂ ਬਾਰੇ ਸਿਰਫ਼ ਇੱਕ ਖ਼ਬਰ ਹੈ, ਜਿਸ ਵਿੱਚ ਕਿਸੇ ਦਾ ਨਾਂ ਨਹੀਂ ਹੈ, ਸਿਰਫ਼ ਇਹ ਲਿਖਿਆ ਗਿਆ ਹੈ ਕਿ ਡਾਟਾ ਕਮਿਸ਼ਨ ਦੀ ਵੈੱਬਸਾਈਟ 'ਤੇ ਹੈ। ਪਤਾ ਕਿਉਂ?

ਕਿਉਂਕਿ TV9 ਐਸੋਸੀਏਟਿਡ ਬ੍ਰਾਡਕਾਸਟਿੰਗ ਕੰਪਨੀ ਦੀ ਹੈ ਅਤੇ ਇਸ ਕੰਪਨੀ ਦੀ ਮਾਲਕ ਮੇਘਾ ਇੰਜੀਨੀਅਰਿੰਗ ਹੈ। ਉਹੀ ਮੇਘਾ ਇੰਜਨੀਅਰਿੰਗ, ਜੋ ਇਲੈਕਟੋਰਲ ਬਾਂਡਾਂ ਵਿੱਚ ਦੂਜੀ ਸਭ ਤੋਂ ਵੱਡੀ ਦਾਨ ਦੇਣ ਵਾਲੀ ਕੰਪਨੀ ਹੈ ਅਤੇ ਇਲੈਕਟੋਰਲ ਬਾਂਡ ਵਿੱਚ ਲਗਭਗ 1,000 ਕਰੋੜ ਰੁਪਏ ਦੇ ਚੁੱਕੀ ਹੈ।

15/03/2024

ਇੱਕ ਸਾਗਰ ਦੀ ਵੋਹਟੀ ਦੂਜਾ ਧਾਕੜ ਅਫ਼ਸਰ ਤੇ ਤੀਜਾ ਜਗੀਰੋ
ਤਬਾਹੀ ਮਚਾ ਰੱਖੀਂ ਇਹਨਾਂ ਨੇ ਅੱਜ ਤਾਂ 😅😅😅😅

01/01/2024
ਇਹ ਸ਼ਾਨਦਾਰ ਯਾਤਰਾ ਹੈ, ਉਹ ਵਿਸ਼ਵ ਕੱਪ ਦੇ ਜੇਤੂ ਕਪਤਾਨ ਹੋਣਗੇ
16/11/2023

ਇਹ ਸ਼ਾਨਦਾਰ ਯਾਤਰਾ ਹੈ, ਉਹ ਵਿਸ਼ਵ ਕੱਪ ਦੇ ਜੇਤੂ ਕਪਤਾਨ ਹੋਣਗੇ

मिरे जुनूँ का नतीजा ज़रूर निकलेगाइसी सियाह समुंदर से नूर निकलेगा~ अमीर क़ज़लबाश
15/11/2023

मिरे जुनूँ का नतीजा ज़रूर निकलेगा
इसी सियाह समुंदर से नूर निकलेगा

~ अमीर क़ज़लबाश

ਅੱਜ 'Title 42' ਨੀਤੀ ਦੇ ਖ਼ਤਮ ਹੁੰਦਿਆਂ ਹੀ ਮੈਕਸੀਕੋ-ਅਮਰੀਕਾ ਬਾਰਡਰ ਟੱਪਣ ਵਾਲਿਆਂ'ਚ ਮੱਚੀ ਹਰਲੋਅਮਰੀਕਾ'ਚ ਕਰੋਨਾ ਕਾਰਨ ਚੱਲੀ ਆ ਰਹੀ 'Title ...
12/05/2023

ਅੱਜ 'Title 42' ਨੀਤੀ ਦੇ ਖ਼ਤਮ ਹੁੰਦਿਆਂ ਹੀ ਮੈਕਸੀਕੋ-ਅਮਰੀਕਾ ਬਾਰਡਰ ਟੱਪਣ ਵਾਲਿਆਂ'ਚ ਮੱਚੀ ਹਰਲੋ

ਅਮਰੀਕਾ'ਚ ਕਰੋਨਾ ਕਾਰਨ ਚੱਲੀ ਆ ਰਹੀ 'Title 42' ਨੀਤੀ ਜੋ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਧੱਕੇ ਨਾਲ ਰੋਕਣ ਜਾਂ ਕੱਢਣ ਦੀ ਵਿਵਸਥਾ ਕਰਦੀ ਹੈ,ਖ਼ਤਮ ਹੋਣ ਨਾਲ ਮੈਕਸੀਕੋ ਬਾਰਡਰ ਤੋਂ ਅਮਰੀਕਾ'ਚ ਟੱਪਣ ਲਈ ਹਜ਼ਾਰਾਂ ਦੀ ਗਿਣਤੀ'ਚ ਲੋਕ ਜਾਨ ਦਾ ਰਿਸਕ ਲੈ ਰਹੇ ਹਨ।

Title 42 ਦਾ ਸੰਬੰਧ ਅਸਲ'ਚ ਅਮਰੀਕਾ ਦੇ 1944 ਜਨਤਕ ਸਿਹਤ ਕਾਨੂੰਨ ਨਾਲ ਜੁੜਦਾ ਹੈ,ਜੋ ਮਹਾਂਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਅਮਰੀਕੀ ਸਰਕਾਰ ਨੂੰ ਵਿਸ਼ੇਸ਼ ਅਧਿਕਾਰ ਦਿੰਦਾ ਹੈ।ਕੋਵਿਡ'ਚ ਇਸੇ ਦੇ ਬਹਾਨੇ ਅਮਰੀਕਾ ਨੇ ਤਿੰਨ ਸਾਲ ਲੱਖਾਂ ਬੰਦੇ ਮੈਕਸੀਕੋ ਬਾਰਡਰ ਤੋਂ ਟੱਪਣ ਨਾ ਦਿੱਤੇ।

ਅਮਰੀਕਾ ਤੇ ਮੈਕਸੀਕੋ ਦਾ ਬਾਰਡਰ 1951 ਮੀਲ(3140 ਕਿਲੋਮੀਟਰ)ਲੰਮਾ ਹੈ,ਜਿਸ ਰਾਹੀਂ ਲੱਖਾਂ ਲੋਕ ਮੈਕਸੀਕੋ ਤੋਂ ਡੌਂਕੀ ਲਾ ਕੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ'ਚ ਟੱਪਦੇ ਰਹੇ ਹਨ।ਟਰੰਪ ਨੇ ਆਪਣੀ ਚੋਣ ਮੁਹਿੰਮ'ਚ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਮੈਂ ਜਿੱਤਦਾ ਹਾਂ ਤਾਂ ਇੱਕ ਕੰਧ ਕੱਢ ਕੇ ਇਸਦਾ ਸਿਆਪਾ ਹੀ ਨਿਬੇੜ ਦੇਵਾਂਗਾ ਤੇ ਸਾਰਾ ਖ਼ਰਚਾ ਮੈਕਸੀਕੋ ਤੋਂ ਲਵਾਂਗੇ!ਮੈਕਸੀਕੋ ਲੱਤ ਚੱਕ ਗਿਆ ਤੇ ਅਮਰੀਕਾ ਨੂੰ ਕਹਿੰਦਾ 'ਛੱਡਿਆ ਕਰੋ ਆਹ ਗੱਲਾਂ!'

ਖੈਰ ਟਰੰਪ ਜਿੱਤਿਆ ਵੀ ਤੇ ਉਸਨੇ ਵਾਅਦਾ ਨਿਭਾਉਂਦਿਆਂ 458 ਮੀਲ(724 ਕਿਲੋਮੀਟਰ)ਲੰਮੀ ਕੰਧ ਦਾ ਅਰਲਾਕੋਟ ਗੱਡਿਆ ਵੀ ਜੋ 'Trump Wall' ਦੇ ਨਾਮ ਨਾਲ ਮਸ਼ਹੂਰ ਹੋਈ।ਇਸ ਚੋਂ 15 ਮੀਲ(24 ਕਿਲੋਮੀਟਰ)ਤਾਂ ਉਹ ਥਾਂ ਸੀ ਜਿੱਥੇ ਤਾਰ ਵੀ ਨਹੀਂ ਸੀ।

ਜੋ ਬਾਈਡਨ ਨੇ ਜਨਵਰੀ 2022'ਚ ਅਮਰੀਕਾ ਦਾ ਰਾਸ਼ਟਰਪਤੀ ਬਣਦੇ ਸਾਰ ਤੇਸੀਆਂ ਕਰੰਡੀਆਂ ਰੋਕ ਬਣਦੀ ਕੰਧ ਦਾ ਕੰਮ ਬੰਦ ਕਰਵਾ ਦਿੱਤਾ।

ਹਜੇ ਗਹਾਂ ਸੁਣ!

ਕੰਧ ਤੋਂ ਬਿਨਾਂ ਡੌਂਕੀ ਲਾਉਣ ਵਾਲਿਆਂ ਦੀ ਸਭ ਤੋਂ ਵੱਡੀ ਦੁਸ਼ਮਣ Rio Grande ਨਦੀ ਹੈ,ਜੋ ਆਪਣੀ 1896 ਮੀਲ ਦੀ ਕੁੱਲ ਦੂਰੀ ਚੋਂ 1255 ਮੀਲ ਲੰਮਾ 'ਅਮਰੀਕਾ ਮੈਕਸੀਕੋ ਬਾਰਡਰ' ਬਣਾਉਂਦੀ ਹੈ।

ਸੋ ਉਪਰੋਕਤ ਫੋਟੋਆਂ ਚ ਵੀ ਇਸ ਨਦੀ ਦੀ ਦਲਦਲ ਚੋਂ ਲੋਕ ਲੰਘਦੇ ਨਜ਼ਰ ਆ ਰਹੇ ਹਨ।ਕੁਝ ਤਾ ਛੋਟੇ ਬੱਚਿਆਂ ਨਾਲ ਵੀ ਦਿਖ ਰਹੇ ਹਨ।ਇਹ ਗੈਰਕਾਨੂੰਨੀ ਪ੍ਰਵਾਸੀ ਇਕੱਲੇ ਮੈਕਸੀਕੋ ਦੇ ਹੀ ਨਹੀਂ ਹਨ,ਸਗੋਂ ਵੈਂਜੂਏਲਾ ਸਮੇਤ ਪੂਰੇ ਲੈਟਿਨ ਅਮਰੀਕਾ ਤੇ ਦੁਨੀਆ ਭਰ 'ਚੋਂ ਹਨ।

ਇਸ ਦਿਸ਼ਾ'ਚ ਕੰਡਿਆਲੀ ਤਾਰ ਇੱਕ ਹੋਰ ਚੁਣੌਤੀ ਹੈ।

ਲੋਕ ਦੋਵੇਂ ਚੁਣੌਤੀਆਂ ਸਰ ਕਰ ਜਾਨ ਬਚਾ ਕੇ US Border Patrol Police ਕੋਲ ਸਰੈਂਡਰ ਕਰਨਾ ਵੀ ਆਪਣੀ ਖ਼ੁਸ਼ਕਿਸਮਤ ਪ੍ਰਾਪਤੀ ਸਮਝਦੇ ਹਨ ਤੇ ਉਹਨਾਂ ਦੀ ਉਮੀਦ ਬੱਝ ਜਾਂਦੀ ਹੈ ਕਿ ਉਹ asylum ਮੰਗ ਕੇ ਪੱਕੇ ਹੋ ਜਾਣਗੇ,ਹਾਲਾਂਕਿ ਕੁਝ ਵੀ ਤੈਅ ਨਹੀਂ ਹੁੰਦਾ ਕਿ ਉਹ ਕਿੰਨੇ ਚਿਰ ਬਾਅਦ ਛੁੱਟਣਗੇ!

ਬਾਈਡਨ ਨੇ ਹਾਲਾਂਕਿ ਕਿਹਾ ਹੈ ਕਿ ਅਸੀਂ Title 42 ਖ਼ਤਮ ਕੀਤੀ ਹੈ ਨਾ ਕਿ ਬਾਰਡਰ ਖੋਲ੍ਹਿਆ ਹੈ,ਸੋ ਸੋਚ ਸਮਝ ਕੇ ਆਇਓ! ਜ਼ੁਰਮਾਨੇ ਵੀ ਹੋਣਗੇ ਤੇ ਬਣਦੀਆਂ ਸ਼ਜਾਵਾਂ(ਆਮ ਵੀ!

Photos Courtesy: The Washington Post

Jacknama - ਜੈਕਨਾਮਾ

ਕਿਸਾਨ ਵੀਰ ਧਿਆਨ ਦੇਣ.. ਪੰਜਾਬ ਐਗਰੋ ਦੀ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਨੂੰ ਸਾਲ 2023 ਸੀਜ਼ਨ ਲੇਈ 20000 ਕੁਇੰਟਲ ਲਾਲ ਮਿਰਚ ਜਿਸਦਾ ਅਬੋਹ...
11/05/2023

ਕਿਸਾਨ ਵੀਰ ਧਿਆਨ ਦੇਣ.. ਪੰਜਾਬ ਐਗਰੋ ਦੀ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਨੂੰ ਸਾਲ 2023 ਸੀਜ਼ਨ ਲੇਈ 20000 ਕੁਇੰਟਲ ਲਾਲ ਮਿਰਚ ਜਿਸਦਾ ਅਬੋਹਰ ਪਲਾਂਟ ਤੇ ਪਹੁੰਚ ਭਾਅ 24/- ਤੇ 32/- ਰੁਪਏ ਕਿੱਲੋ ਅਤੇ 35000 ਕੁਇੰਟਲ ਲਾਲ ਟਮਾਟਰ ਜਿਸਦਾ ਅਬੋਹਰ ਜਾਂ ਹੁਸ਼ਿਆਰਪੁਰ ਪਲਾਂਟ ਪਹੁੰਚ ਭਾਅ 6/- ਕਿਲੋ ਮਿਲੇਗਾ. ਜੌ ਕਿਸਾਨ ਵੀਰ ਰਜਿਸਟਰ ਕਰਨਾ ਚਾਉਂਦੇ ਨੇ ਓਹ ਹੇਠ ਲਿਖੇ ਨੰਬਰਾਂ ਤੇ ਖੁਦ ਨੂੰ ਰਜਿਸਟਰ ਕਰ ਸਕਦੇ ਨੇ

10/05/2023

~~~~~~ਬਹੀਆ ਬਨਾਮ ਪੰਥਕ ਗੋਲਗੱਪੇ~~~~~
ਬੰਗਲੌਰ ਤੋਂ ਮਦਰਾਸ ਹਾਈਵੇ ਤੇ ਪੈਂਦੇ ਹੌਸਕੋਟੇ ਨਾਂ ਦੇ ਕਸਬੇ ਕੋਲ volvo ਕੰਪਨੀ ਦੀ ਫੈਕਟਰੀ ਹੈ, ਪੂਰੇ ਭਾਰਤ ਵਰਸ਼ ਵਿੱਚ volvo ਟਰੱਕ ਬੱਸ ਓਥੋਂ ਹੀ ਡਿਲਿਵਰ ਹੁੰਦੇ ਹਨ,2006 ਵਿੱਚ ਮੈਂ ਦਿੱਲੀ ਤੋਂ ਨਵੀਂ volvo ਬੱਸ ਲੈਣ ਹੌਸਕੋਟੇ ਗਿਆ,ਇੱਕ ਹਫਤੇ ਦੀ ਟਰੇਨਿੰਗ ਤੋਂ ਬਾਅਦ ਬੱਸ ਮਿਲਣੀ ਸੀ, ਫੈਕਟਰੀ ਦੇ ਬਾਹਰ ਡੰਗ ਟਪਾਊ ਗੈਸਟ ਹਾਊਸ ਵਿੱਚ ਸਾਉਣ ਦਾ ਪ੍ਰਬੰਧ ਕਰ ਲਿਆ,ਦਿਨ ਦੇ ਸਮੇਂ ਨਾਸ਼ਤਾ ਤੇ ਦੁਪਹਿਰ ਦਾ ਖਾਣਾ ਤਾਂ volvo ਵੱਲੋਂ ਫੈਕਟਰੀ ਵਿੱਚ ਹੀ ਮੁਹਇਆ ਕਰਵਾਇਆ ਜਾਂਦਾ ਸੀ ਅਤੇ ਵਧੀਆ ਖਾਣਾ ਹੁੰਦਾ ਸੀ, ਪਰ ਸ਼ਾਮ ਦੇ ਖਾਣੇ ਦੀ ਬੜੀ ਸੱਮਸਿਆ ਸੀ, ਇੱਕ ਦੋ ਦਿਨ ਬਾਅਦ ਪਤਾ ਲੱਗਾ ਕੇ ਉਸੇ ਸੜਕ ਉੱਤੇ ਚਾਰ ਪੰਜ ਕਿਲੋਮੀਟਰ ਦੂਰ ਇੱਕ ਪੰਜਾਬੀ ਢਾਬਾ ਹੈ ਜਿਥੇ ਪੰਜਾਬੀ ਖਾਣਾ ਮਿਲਦਾ ਹੈ, ਮੈਂ ਸੋਚਿਆ ਚਲੋ ਵੇਖਦੇ ਹਾਂ ਕਿੱਦਾਂ ਦਾ ਖਾਣਾ ਮਿਲਦਾ ਹੈ, ਜਾ ਕੇ ਵੇਖਿਆ ਤਾਂ ਹਿਮਾਚਲ ਦਾ ਪੰਜਾਬੀ ਸ਼ਰਮਾ ਲਹਿਰਾਂ ਬਹਿਰਾਂ ਲਾਈ ਬੈਠਾ,ਉੱਥੇ ਇਕਾ ਦੁੱਕਾ ਮੇਰੇ ਵਰਗੇ ਛੱਡ ਕੇ ਬਾਕੀ ਸਾਰੇ ਲੋਕਲ ਲੋਕ ਸਵਾਦਾਂ ਨਾਲ ਮੁਰਗਾ ਫਰਾਈ ਤੰਦੂਰੀ ਮੁਰਗਾ ਦਾਲ ਮਖਣੀ ਸ਼ਾਹੀ ਪਨੀਰ ਦੇ ਸਵਾਦ ਲੈ ਰਹੇ ਸਨ, ਕਯੀ ਲੋਕ ਫੈਮਿਲੀ ਨਾਲ ਵੀਂ ਆਏ ਤੇ ਕਈ ਮੁੰਡੇ ਖੂੰਡੇ ਝੁੰਡ ਬਣਾ ਕੇ ਖਾਣਾ ਖਾਣ ਆਏ ਹੋਏ,ਅਗਲੇ ਜਿੰਨੇ ਵੀਂ ਦਿਨ ਉੱਥੇ ਰਿਹਾ ਤਾਂ ਮੈਂ ਰੋਜ਼ਾਨਾ ਸ਼ਾਮ ਨੂੰ ਪੈਦਲ ਪੈਦਲ ਉਸ ਪੰਜਾਬੀ ਢਾਬੇ ਤੇ ਖਾਣਾ ਖਾਣ ਜਾਂਦਾ ਰਿਹਾ,

ਡੂਢ ਕੁ ਹਫਤੇ ਬਾਅਦ ਗੱਡੀ ਮਿਲੀ ਤਾਂ ਚਾਲੇ ਪਾ ਦਿੱਤੇ ਦਿੱਲੀ ਨੂੰ, ਚਿੱਤਰਕੂਟ ਪਾਰ ਕਰਕੇ ਰਾਤ ਦੇ 11-11:30 ਵੱਜਿਆ ਤਾਂ ਭੁੱਖ ਲੱਗੀ, ਇੱਕ ਥਾਂ ਵੇਖਕੇ ਬਰੇਕ ਮਾਰੀ ਤਾਂ ਵੇਖਿਆ ਢਾਬਾ ਖਚਾਖੱਚ ਭਰਿਆ ਪਿਆ ਤੇ ਸਰਦਾਰ ਸਾਬ ਦਾਲ ਫਰਾਈ ਕਰਦੇ ਪਏ, ਇੱਕ ਤੰਦੂਰੀਆ ਚਮਕੀਲੇ ਦੇ ਗਾਣੇ ਲਾ ਕੇ ਰੋਟੀਆਂ ਲਾਈ ਜਾਵੇ,ਸਰਦਾਰ ਸਾਬ ਦਾ ਸਾਰਾ ਟੱਬਰ ਅਡੋ ਅੱਡ ਡਿਊਟੀਆਂ ਸੰਭਾਲੀ ਬੈਠਾ,ਢਾਬੇ ਉੱਤੇ ਮੇਰੇ ਵਰਗੇ ਇਕਾ ਦੁੱਕਾ ਛੱਡ ਬਾਕੀ ਸਾਰੇ ਓਧਰਲੇ ਲੋਕਲ, ਰੋਟੀ ਖਾਦੀ ਸਵਾਦ ਨਾਲ, ਲੋਕਲ ਲੋਕਾਂ ਨਾਲ ਗੱਲ ਬਾਤ ਕੀਤੀ ਤਾਂ ਪਤਾ ਲੱਗਾ ਆਸੇ ਪਾਸਿਓਂ ਤੀਹ ਚਾਲੀ ਕਿਲੋਮੀਟਰ ਤੋਂ ਲੋਕਲ ਲੋਕ ਖਾਣਾ ਖਾਣ ਸਰਦਾਰ ਜੀ ਕੋਲ ਆਉਂਦੇ ਨੇ, ਕਿਉਂ ਖਾਣਾ ਸਵਾਦ ਹੁੰਦਾ ਤੇ ਨੇੜੇ ਤੇੜੇ ਪੰਜਾਬੀ ਖਾਣਾ ਨਹੀ ਮਿਲਦਾ ਇਸ ਕਰਕੇ ਸਾਰੇ ਲੋਕ ਏਧਰ ਹੀ ਖਾਣਾ ਖਾਣ ਆਉਂਦੇ ਹਨ,,

ਕਸ਼ਮੀਰ ਤੋਂ ਕੰਨਿਆ ਕੁਮਾਰੀ ਮਨਿਪੁਰ ਤੋਂ ਬੰਬੇ ਗੁਜਰਾਤ ਤੱਕ ਕ਼ੋਈ ਅਜਿਹਾ ਰੋਡ ਨਹੀ ਜਿਥੇ ਕਿਸੇ ਪੰਜਾਬੀ ਦਾ ਢਾਬਾ ਨਾਂ ਹੋਵੇ, ਤੇ ਲਗਭਗ ਸਾਰੇ ਹੀ ਵਧੀਆ ਰੋਟੀ ਖਵਾਉਂਦੇ ਅਤੇ ਕਮਾਉਂਦੇ ਹਨ, ਭਾਰਤ ਵਰਸ਼ ਦਾ ਕ਼ੋਈ ਅਜਿਹਾ ਸ਼ਹਿਰ ਰੋਡ ਮਾਰਕੀਟ ਨਹੀ ਜਿਥੇ ਕਿਸੇ ਪੰਜਾਬੀ ਸਰਦਾਰ ਦਾ ਢਾਬਾ ਰੈਸਟੋਰੈਂਟ ਨਾਂ ਹੋਵੇ,ਭਾਰਤ ਛੱਡੋ ਹੁਣ ਤਾਂ ਵਿਦੇਸ਼ੀ ਧਰਤੀ ਵੀਂ Joginder Batth Singh ਵਾਂਗੂੰ ਪੰਜਾਬੀਆਂ ਦੁਆਰਾ ਦਾਲ ਫਰਾਈ ਮੁਰਗਾ ਫਰਾਈ ਦੀਆਂ ਖੁਸ਼ਬੋਆਂ ਨਾਲ ਮਹਿਕ ਰਹੀ ਆ,

ਆਹ ਫੇਸਬੁੱਕ ਉੱਤੇ ਪੰਥਕ ਬਿਦਵਾਨਾਂ ਦੁਆਰਾ ਭਈਆ ਬਨਾਮ ਸਿੱਖ ਬਾਪੂ ਗੋਲਗੱਪੇ ਰੌਲਾ ਸੁਣਕੇ ਇਹ ਗੱਲਾਂ ਯਾਦ ਆ ਗਈਆਂ, ਉਏ ਫੇਸਬੁੱਕੀ ਬਿਦਵਾਨੋ ਮਸਲਾ ਤਾਂ ਸਵਾਦ ਐ,ਜਿਵੇਂ ਪੰਜਾਬੀਆਂ ਹਿੱਸੇ ਦਾਲ ਮਖਣੀ ਮੁਰਗਾ ਫਰਾਈ ਦੀਆਂ ਖੁਸ਼ਬੋਆਂ ਆਈਆਂ ਓਵੇਂ ਹੀ ਆਹ ਚਾਟ ਪਕੌੜੀ ਗੋਲਗੱਪੇ ਬਹੀਆਂ ਦਾ ਸ਼ਿੰਗਾਰ ਆ, ""ਜਿਸ ਕਾ ਕਾਮ ਓਸੀ ਕਓ ਸਾਜੇ"" ਆਲੀ ਖੇਡ ਆ ਸਾਰੀ ਐਵੇਂ ਨਾਂ ਹਰ ਥਾਂ ਪੰਥਕ ਕਾਨਾ ਟਿੰਡ ਚ ਫਸਾ ਕੇ ਬਹਿ ਜਾਇਆ ਕਰੋ!!!

ਹਰਜੀਤ ਸਿੰਘ ਬੀਰੇਵਾਲਾ

ਕਾਪੀਚਮਕੀਲਾ ਅਤੇ ਜੀਜਾ ਲੱਕ ਮਿਣ ਲੈ -ਐਸ. ਅਸ਼ੋਕ ਭੌਰਾਚਮਕੀਲਾ ਪਹਿਲਾਂ ਲੁਧਿਆਣਾ ਦੇ ਭਰਤ ਨਗਰ ਚੌਕ ਵਿਚ ਪੱਗਾਂ ਰੰਗਦਾ ਸੀ। ਫਿਰ ਕੋਟੀਆਂ-ਸਵੈਟਰ ...
10/05/2023

ਕਾਪੀ

ਚਮਕੀਲਾ ਅਤੇ ਜੀਜਾ ਲੱਕ ਮਿਣ ਲੈ -ਐਸ. ਅਸ਼ੋਕ ਭੌਰਾ

ਚਮਕੀਲਾ ਪਹਿਲਾਂ ਲੁਧਿਆਣਾ ਦੇ ਭਰਤ ਨਗਰ ਚੌਕ ਵਿਚ ਪੱਗਾਂ ਰੰਗਦਾ ਸੀ। ਫਿਰ ਕੋਟੀਆਂ-ਸਵੈਟਰ ਬੁਣਦਾ ਰਿਹਾ ਤੇ ਫਿਰ ਜਦੋਂ ਸੁਰਿੰਦਰ ਸ਼ਿੰਦੇ ਦਾ ਸ਼ਾਗਿਰਦ ਬਣਿਆ ਤਾਂ ਉਹਦੇ ਨਾਲ ਪ੍ਰੋਗਰਾਮਾਂ ‘ਤੇ ਜਾਣ ਲੱਗ ਪਿਆ ਪਰ ਸਿਰਫ਼ ਗੁਰੂਘਰ ਵਿਚ ਹੀ ਗੀਤ ਗਾਉਣ ਦਾ ਮੌਕਾ ਮਿਲਦਾ ਸੀ। 1982 ਵਿਚ ਉਹਦਾ ਪਹਿਲਾ ਈ.ਪੀ. ਰਿਕਾਰਡ ਸੁਰਿੰਦਰ ਸੋਨੀਆ ਨਾਲ ਆਇਆ ਸੀ ‘ਟਕੂਏ ‘ਤੇ ਟਕੂਆ’।
ਤੇ ਫਿਰ ਨਾਲ ਲੱਗਦੇ ਹੀ ਅਗਲੇ ਵਰ੍ਹੇ ਚਰਨਜੀਤ ਆਹੂਜਾ ਦੇ ਸੰਗੀਤ ਹੇਠ ‘ਜੀਜਾ ਲੱਕ ਮਿਣ ਲੈ’ ਤੇ ਇਸ ਐਲ.ਪੀ. ਰਿਕਾਰਡ ਨਾਲ ਚਮਕੀਲੇ ਨੇ ਦੋ-ਗਾਣੇ ਗਾਉਣ ਵਾਲੀਆਂ ਤਕਰੀਬਨ ਸਾਰੀਆਂ ਜੋੜੀਆਂ ਨੂੰ ਧੱਕਾ ਦੇ ਕੇ ਨੰਬਰ ਦੋ ਜਾਂ ਤਿੰਨ ‘ਤੇ ਕਰ ਦਿੱਤਾ। ਉਦੋਂ ਕੰਪਨੀਆਂ ਨੇ ਨਵੀਂ-ਨਵੀਂ ਪਿਰਤ ਪਾਈ ਸੀ ਕਿ ਤਵੇ ਤੋਂ ਪਹਿਲਾਂ ਕੈਸੇਟ ਵੀ ਮਾਰਕੀਟ ਵਿਚ ਦਿੱਤੀ ਜਾਵੇ। ਚਮਕੀਲਾ ਲੁਧਿਆਣਾ ਦੇ ਬੱਸ ਅੱਡੇ ਦੇ ਸਾਹਮਣੇ ਦਫ਼ਤਰਾਂ ਵਿਚ ਮੈਨੂੰ ਤੇ ਸੁਖਵਿੰਦਰ ਪੰਛੀ ਨੂੰ ਟੱਕਰ ਪਿਆ। ‘ਜੀਜਾ ਲੱਕ ਮਿਣ ਲੈ’ ਵਾਲੀ ਟੇਪ ਵਿਖਾ ਕੇ ਕਹਿਣ ਲੱਗਾ, “ਯਾਰ, ਟੇਪ ਆਈ ਐ। ਅੱਜ ਸੁਣਨ ਨੂੰ ਟੇਪ ਰਿਕਾਰਡਰ ਨ੍ਹੀਂ ਲੱਭਦੀ।” ਦੋ-ਤਿੰਨ ਘੰਟੇ ਲੱਭਦੇ ਰਹੇ, ਗੱਲ ਨਾ ਬਣੀ। ਫਿਰ ਪਤਾ ਲੱਗਾ ਕਿ ਦੀਦਾਰ ਸੰਧੂ ਨੇ ਗੱਡੀ ਵਿਚ ਨਵੀਂ ਟੇਪ ਰਿਕਾਰਡਰ ਫਿੱਟ ਕਰਾਈ ਐ। ਉਹ ਬੈਠਾ ਮਾਣਕ ਦੇ ਦਫ਼ਤਰ ਪੈਗ ਲਾਵੇ।
ਪੰਛੀ ਨੇ ਦੀਦਾਰ ਦੇ ਬੁਕਿੰਗ ਕਲਰਕ ਹਰਜੀਤ ਬਿੱਲੇ ਨੂੰ ਕਿਹਾ, ‘ਘੰਟਾ ਕੁ ਚਾਬੀ ਦੇ ਦੇਹ...।’ ਉਹ ਕਹਿਣ ਲੱਗਾ, “ਚਮਕੀਲੇ ਦੀ ਰੀਲ ਸੁਣਨ ਲਈ ਚਾਬੀ ਨ੍ਹੀਂ ਦੇਣੀ, ਇਹਨੇ ਤਾਂ ਦੀਦਾਰ ਦੇ ਪ੍ਰੋਗਰਾਮਾਂ ਨੂੰ ਸੰਨ੍ਹ ਲਾਈ ਐ!”
ਮੈਂ ਕਿਹਾ, “ਬਿੱਲਿਆ ਦੇ ਦੇਹ, ਕਿਹੜਾ ਜਲੰਧਰ ਦੂਰਦਰਸ਼ਨੋਂ ਗੀਤ ਚਲਾਉਣ ਲੱਗੇ ਆਂ, ਅਸੀਂ ਤਿੰਨਾਂ ਨੇ ਸੁਣਨੇ ਐ।”
“ਤੁਹਾਡੇ ਕਹੇ ‘ਤੇ ਚਾਬੀ ਦੇ ਦੇਨੈਂ ਪਰ ਇਕ ਸ਼ਰਤ ਐ ਕਿ ਬੋਤਲ ਲੱਗੂ।” ਤੇ ਚਮਕੀਲੇ ਨੇ ਵੀਹਾਂ ਦਾ ਨੋਟ ਉਹਦੇ ਹੱਥਾਂ ‘ਤੇ ਧਰ‘ਤਾ। ਉਦੋਂ ਦੇਸੀ ਦੀ ਬੋਤਲ ਅਠਾਰਾਂ ਦੀ ਈ ਆਉਂਦੀ ਸੀ।
ਖ਼ੈਰ! ਟੇਪ ਸੁਣ ਕੇ ਮੈਂ ਚਮਕੀਲੇ ਨੂੰ ਕਿਹਾ, “ਲੱਗਦੈ ਹਵਾ ਤੇਰੇ ਹੱਕ ‘ਚ ਹੋ ਜੂ!” ਤੇ ਫਿਰ ਇਹ ਹਵਾ ‘ਨ੍ਹੇਰੀ ਵਿਚ ਬਦਲ ਗਈ।
ਪੰਛੀ ਨੇ ਦਾਰੂ ਪੀਂਦੇ ਮਾਣਕ ਨੂੰ ਕਿਹਾ, “ਉਸਤਾਦ ਜੀ, ਚਮਕੀਲੇ ਦੀ ਟੇਪ ਆਈ ਐ। ਕਿਆ ਕਮਾਲ ਕੀਤਾ ਉਹਨੇ ਚਰਨਜੀਤ ਆਹੂਜਾ ਨਾਲ ਰਲ ਕੇ!”
“ਕਿਹੜੀ ਟੇਪ?”
“ਜੀਜਾ ਲੱਕ ਮਿਣ ਲੈ।”
“ਜੀਜਾ ਸਾਲਾ ਟੇਲਰ ਮਾਸਟਰ ਐ...ਪਈ ਫੀਤਾ ਲੈ ਕੇ ਖੜ੍ਹੈ!!” ਮਾਣਕ ਆਪਣੇ ਟਿੱਚਰੀ ਸੁਭਾਅ ਵਿਚ ਖਿੱਝ ਕੇ ਬੋਲਿਆ। ਇਸ ਕਰਕੇ ਵੀ ਕਿ ਮਾਣਕ ਨਾਲ ‘ਇਕ ਤੂੰ ਹੋਵੇਂ’ ਗਾਉਣ ਵਾਲੀ ਅਮਰਜੋਤ ਹੁਣ ਚਮਕੀਲੇ ਦੀ ਵਹੁਟੀ ਵੀ ਬਣ ਗਈ ਸੀ ਯਾਨਿ ਗੁਰਮੇਲ ਕੌਰ ਦੀ ਸੌਕਣ।
ਉਸ ਦਿਨ ਮੈਂ ਮਾਣਕ ਕੋਲ ਥਰੀਕੇ ਹੀ ਰੁਕ ਗਿਆ। ਤੇ ਅਗਲੇ ਦਿਨ ਉਹਦੇ ਚਮਕੌਰ ਸਾਹਿਬ ਵਾਲੇ ਪ੍ਰੋਗਰਾਮ ‘ਤੇ ਵੀ ਨਾਲੇ ਚੱਲ ਪਿਆ। ਉਹਦੇ ਨਾਲ ਕਾਰ ਵਿਚ ਸੁਖਵਿੰਦਰ ਪੰਛੀ ਵੀ ਬੈਠਾ ਸੀ। ਚੇਲਾ ਬਣ ਕੇ ਤੀਹ ਰੁਪਏ ਨੂੰ ਪਿੱਛੇ ਕੋਰਸ ਬੋਲਣ ਜਾਂਦਾ ਸੀ। ਨੀਲੋਂ ਵਾਲੀ ਨਹਿਰ ‘ਤੇ ਤੂੜੀ ਵਾਲੇ ਟਰੱਕ ਨੇ ਟਰੈਫ਼ਿਕ ਜਾਮ ਕੀਤਾ ਹੋਇਆ ਸੀ। ਹੋਰ ਰਸਤਿਓਂ ਗੱਡੀ ਕੱਢੀ ਤਾਂ ਇਕ ਪਿੰਡ ਵਿਚ ਉਹੀ ਗੀਤ ਵੱਜੇ, “ਗੜਬੇ ਵਰਗੀ ਰੰਨ ਵੇ, ਜੀਜਾ ਲੱਕ ਮਿਣ ਲੈ...।”
ਪੰਛੀ ਤੋਂ ਫਿਰ ਨਾ ਰਿਹਾ ਗਿਆ, ਆਖਣ ਲੱਗਾ, “ਉਸਤਾਦ ਜੀ, ਆਹ ਗਾਣਾ ਐ ਜਿਹਦੀ ਮੈਂ ਕੱਲ੍ਹ ਗੱਲ ਕਰਦਾ ਸੀ।”
ਮਾਣਕ ਨੇ ਫਿਰ ਤਾੜ੍ਹ ਕਰਦਾ ਥੱਪੜ ਪੰਛੀ ਦੇ ਮੂੰਹ ‘ਤੇ ਠੋਕ‘ਤਾ, “ਮੈਂ ਨ੍ਹੀਂ ਏਦਾਂ ਦੇ ਗੀਤ ਸੁਣਦਾ। ਗੰਦਖਾਨਾ!” ਫਿਰ ਗੱਡੀ ਵਿਚ ਚੁੱਪ ਪਸਰ ਗਈ।
ਨੀਲੋਂ ਵਾਲੇ ਪੁਲ ‘ਤੇ ਫਿਰ ਇਹੋ ਗੀਤ ਵੱਜੇ। ਮਾਣਕ ਚੁੱਪ ਤੋੜਦਿਆਂ ਕਹਿਣ ਲੱਗਾ ਕਿ ‘ਏਦਾਂ’ ਦੇ ਗੀਤ ਢਾਈ ਦਿਨ ਹੀ ਚੱਲਦੇ ਨੇ।
ਚਮਕੌਰ ਸਾਹਿਬ ਵੜਦਿਆਂ ਫਿਰ ਰੀਲਾਂ ਦੀ ਦੁਕਾਨ ‘ਤੇ ਵੱਜੇ, “ਜੀਜਾ ਲੱਕ ਮਿਣ ਲੈ।”
ਮਾਣਕ ਨੇ ਪੰਛੀ ਵੱਲ ਅੱਖ ਘੁੰਮਾਈ ਤਾਂ ਉਹ ਹੱਸ ਪਿਆ, ਕਹਿਣ ਲੱਗਾ, “ਉਸਤਾਦ...ਹੁਣ ਕੀ ਪਤੈ ਜੀਜਾ ਦਰਜੀ ਐ ਕਿ ਕੁਛ ਹੋਰ...।”
“ਐਵੇਂ ਸਾਲੀ ਵਾਵਰੋਲੇ ਵਾਂਙੂੰ ਹਵਾ ਹੀ ਹੁੰਦੀ ਐ, ਗੰਦ-ਗੁੰਦ ਹੂੰਝ ਕੇ ਲੈ ਜਾਂਦੀ ਆ।”
ਤੇ ਫਿਰ ਸਾਰੇ ਹੀ ਹੱਸ ਪਏ।
ਪਿੱਛੋਂ ਤੁਰਦਿਆਂ ਫਿਰ ਗੱਲ ਸ਼ੁਰੂ ਕਰ ਲਈ, ਬਾਈ, ਗੱਲ ਦੀ ਸਮਝ ਨ੍ਹੀਂ ਪੈਂਦੀ...ਪਈ ਲੁਧਿਆਣੇ ਤੋਂ ਭੌਰੇ ਤਕ ਵੀਹ ਕੁ ਥਾਈਂ ਸਾਲਾ ਮੈਨੂੰ ਇਕੋ ਗੀਤ ਵੱਜਦਾ ਸੁਣਿਐ:
ਉਡ ਜਾ ਕਬੂਤੀਏ
ਡਾਰ ਕਾਂਵਾਂ ਦੀ ਆਉਂਦੀ ...ਤੇ
ਗੜਬੇ ਵਰਗੀ ਰੰਨ ਵੇ
ਜੀਜਾ ਲੱਕ ਮਿਣ ਲੈ...
“ਤੈਨੂੰ ਲੱਗਦੈ ਕਿ ਕੋਈ ਗੱਲ ਬਣਦੀ ਐ? ਨਾ ਬੋਲ, ਨਾ ਸਾਲੀ ‘ਵਾਜ਼। ਪਤੰਦਰ ਚਮਕੀਲੇ ਨੇ ਸ਼ੁਦਾਈ ਕੀਤੇ ਪਏ ਐ ਲੋਕ।”
“ਤੈਨੂੰ ਕੀ? ਇਸ ਗੱਲ ਦਾ ਫ਼ਿਕਰ ਸਦੀਕ-ਰਣਜੀਤ ਕਰਨ! ਕਰਤਾਰ ਕਰੇ ਜਾਂ ਫਿਰ ਦੀਦਾਰ ਸੰਧੂ। ਤੂੰ ਕਿਹੜਾ ਦੋ-ਗਾਣੇ ਗਾਉਂਣੇ ਆਂ! ਤੇਰੀਆਂ ਕਲੀਆਂ ਜਾਂ ਲੋਕ-ਗਾਥਾਵਾਂ ਨ੍ਹੀਂ ਫਿੱਕੀਆਂ ਪੈਣੀਆਂ।”
“ਮੈਂ ਤਾਂ ਸਾਧਾਰਣ ਗੱਲ ਕਰਦਾਂ, ਊਂ ਮਾਣਕ ਨੂੰ ਕੀ ਪ੍ਰਵਾਹ ਆ!!” ਤੇ ਨਾਲ ਹੀ ਨਿੱਕਾ ਜਿਹਾ ਪੈਗ ਵੀ ਖਿੱਚ ਲਿਆ।
ਚੰਨਿਆਣੀ ਪਹੁੰਚੇ ਤਾਂ ਉਸੇ ਘਰ ਵਿਚ ਪਹਿਲਾਂ ਹੀ ਚਮਕੀਲਾ ਤੇ ਅਮਰਜੋਤ ਪੁੱਜੇ ਹੋਏ ਸਨ। ਅਮਰਜੋਤ ਨੂੰ ਵੇਖ ਕੇ ਮਾਣਕ ਫਿਰ ਖਿਝ ਗਿਆ। ਘਰਦਿਆਂ ਨੂੰ ਕਹਿਣ ਲੱਗਾ, “ਸਾਨੂੰ ਕਿਤੇ ਹੋਰ ਬਿਠਾ ਦਿਓ।”
ਖ਼ੈਰ! ਮੇਰੇ ਲਈ ਤਾਂ ਦੋਵੇਂ ਸਾਂਝੇ ਯਾਰ ਸਨ। ਮਾਣਕ ਨੂੰ ਹੋਰ ਘਰੇ ਬਿਠਾ ’ਤਾ ਅਤੇ ਮੈਂ ਚਮਕੀਲੇ ਨਾਲ ਉਹਦੀ ਚੜ੍ਹਦੀ ਗੁੱਡੀ ਦੀ ਮਜ਼ਬੂਤ ਡੋਰ ਦੀ ਗੱਲ ਕਰਨ ਲੱਗ ਪਿਆ। ਮਾਣਕ ਦੀ ਬਾਕੀ ਟੀਮ ਸਣੇ ਸੁਖਵਿੰਦਰ ਪੰਛੀ, ਕੇਵਲ ਜਲਾਲ ਤੇ ਅਵਤਾਰ ਬੱਲ ਉਥੇ ਹੀ ਸੀ।
ਚਾਰ ਕੁ ਵਜੇ ਟੂਰਨਾਮੈਂਟ ਖ਼ਤਮ ਹੋ ਗਿਆ ਤੇ ਪ੍ਰਬੰਧਕਾਂ ਨੇ ਪਹਿਲਾਂ ਹੀ ‘ਜੀਜਾ ਲੱਕ ਮਿਣ ਲੈ’ ਵਜਾ-ਵਜਾ ਕੇ ਧੂੜ ਉਡਾਈ ਪਈ ਸੀ। ਹਾਲਾਂਕਿ ‘ਇੱਛਰਾਂ’ ਧਾਹਾਂ ਮਾਰਦੀ, ਗੋਲੀ ਮਾਰੋ ਇਹੋ ਜਿਹੇ ਬਨਾਉਟੀ ਯਾਰ ਦੇ, ਅੰਬ ਦਾ ਬੂਟਾ, ਮਾਂ ਹੁੰਦੀ ਏ ਮਾਂ...ਆਦਿ ਉਸ ਵੇਲੇ ਦੀਆਂ ਉਹਦੀਆਂ ਅਮਰ ਰਚਨਾਵਾਂ ਨਾਲ ਪੂਰੀ ਝੰਡੀ ਵੀ ਸੀ ਪਰ ਅਨਾਊਂਸ ਇਹ ਹੋਇਆ ਕਿ ਪਹਿਲਾਂ ਮਾਣਕ ਗਾਵੇਗਾ। ਆਲੇ-ਦੁਆਲੇ ਦੇ ਦਸਾਂ ਪਿੰਡਾਂ ਤੋਂ ਲੋਕ ਆਏ ਹੋਣਗੇ। ਗਰਾਊਂਡ ਖਚਾਖਚ ਨਹੀਂ ਬਲਕਿ ਦਰਸ਼ਕਾਂ ਨਾਲ ਉਪਰ-ਥੱਲੇ ਹੋਈ ਪਈ ਸੀ। ਬਹੁਤਾ ਇਸ ਕਰਕੇ ਕਿ ਚਮਕੀਲਾ ਇਸ ਇਲਾਕੇ ਵਿਚ ਪਹਿਲੀ ਵਾਰ ਆਇਆ ਸੀ।
ਭੀੜ ਨੇ ਪਾ‘ਤੀ ਰੌਲੀ...ਪਾ ਲਿਆ ਖਿਲਾਰ...ਆਵਾਜ਼ਾਂ ਕੱਸ ਹੋਣ ਲੱਗ ਪਈਆਂ, “ਮਾਣਕ ਨੂੰ ਬਥੇਰਾ ਸੁਣ ਲਿਐ, ਇਹਨੂੰ ਨ੍ਹੀਂ ਸੁਣਨਾ, ਪਹਿਲਾਂ ਚਮਕੀਲਾ ਲਾਓ।”
ਪ੍ਰਬੰਧਕ ਬਹੁਤਾ ਕਰਕੇ ਮਾਣਕ ਦੇ ਸਤਿਕਾਰ ਵਾਲੇ ਸਨ ਪਰ ਹਿਸਾਬ-ਕਿਤਾਬ ਨਿਬੜੇ ਨਾ। ਸਾਜ਼ੀ ਧੁਨਾਂ ਵੀ ਵਜਾਉਣ ਲੱਗ ਪਏ ਸਨ, ਪਰ ਲੋਕ ਹੱਥ ਉਪਰ ਨੂੰ ਕਰ ਕੇ ਨਾਂਹ ਕਰਨ ‘ਨਹੀਂ ਨਹੀਂ... ਚਮਕੀਲਾ...ਚਮਕੀਲਾ।’
ਜਿਹੜੇ ਚਮਕੀਲੇ ਨੂੰ ਜਾਣਦੇ ਹਨ, ਉਨ੍ਹਾਂ ਨੂੰ ਪਤੈ ਕਿ ਨਿਮਰਤਾ ਤੇ ਚਮਕੀਲਾ ਕਦੇ ਵੀ ਅਲੱਗ-ਅਲੱਗ ਨਹੀਂ ਸਨ ਹੋਏ। ਤੇ ਜਿਸ ਕਰਕੇ ਮੇਰੇ ਮਨ ਵਿਚ ਚਮਕੀਲੇ ਦਾ ਸਾਰੀ ਉਮਰ ਸਤਿਕਾਰ ਬਣਿਆ ਰਿਹੈ ਅਤੇ ਮਾਣਕ ਦੀ ਵੀ ਉਹਦੇ ਪ੍ਰਤੀ ਗਰਮਾਇਸ਼ ਠੰਢੀ ਹੋਈ, ਉਹ ਚੰਨਿਆਣੀ ਪਿੰਡ ਦੀ ਘਟਨਾ ਹੀ ਸੀ।
ਚਮਕੀਲਾ ਆਪਣੀ ਗੱਡੀ ਵਿਚੋਂ ਉਤਰ ਕੇ ਸਟੇਜ ‘ਤੇ ਆਇਆ। ਲੋਕਾਂ ਨੇ ਕਿਲਕਾਰੀਆਂ, ਚੀਕਾਂ ਦਾ ਤੂਫਾਨ ਲਿਆ ’ਤਾ। ਉਹਨੇ ਝੁਕ ਕੇ ਦੋਵੇਂ ਹੱਥ ਮਾਣਕ ਦੇ ਪੈਰਾਂ ਨੂੰ ਲਾਏ ਅਤੇ ਮਾਇਕ ਫੜ ਕੇ ਮੁਖ਼ਾਤਿਬ ਹੋਇਆ, “ਮਾਣਕ ਗਾਇਕੀ ਦੀ ਮਿੱਠੀ ਛਬੀਲ ਦਾ ਨਾਂ ਐ, ਸਤਿਕਾਰ ਉਹਦੇ ਲਈ ਛੋਟਾ ਸ਼ਬਦ ਐ। ਮੈਂ ਉਹਦੇ ਪੈਰਾਂ ਵਿਚ ਸਿਰ ਰੱਖਦਾ ਹਾਂ। ਮਾਣਕ ਸ੍ਹਾਬ ਪਹਿਲਾਂ ਹੀ ਗਾਉਣਗੇ, ਜੇ ਉਹਨੂੰ ਨਹੀਂ ਸੁਣੋਗੇ ਤਾਂ ਚਮਕੀਲਾ ਬਿਨਾਂ ਗਾਏ ਵਾਪਸ ਪਰਤ ਜਾਏਗਾ...।”
ਜਿਵੇਂ ਹਾੜ੍ਹ ਵਿਚ ਸਿਖ਼ਰ ਦੁਪਹਿਰੇ ਮੀਂਹ ਵਰ੍ਹ ਪਿਆ ਹੋਵੇ। ਭੀੜ ਚੁੱਪ ਹੋ ਗਈ ਤੇ ਮਾਣਕ ਨੇ ‘ਕਲਗੀਧਰ ਦਾ ਥਾਪੜਾ’ ਗਾਉਣ ਤੋਂ ਪਹਿਲਾਂ ‘ਚਮਕੀਲਾ ਆਪਣਾ ਈ ਬੱਚਾ ਆ’ ਕਹਿ ਕੇ ਡੂਢ ਘੰਟਾ ਗਾਇਆ ਤਾਂ ਜ਼ਰੂਰ, ਹਾਲਾਤ ਕਰਕੇ ਗੱਲ ਉਹ ਨ੍ਹੀਂ ਬਣੀ।
ਤੇ ਫਿਰ ਚਮਕੀਲੇ ਨੇ ਸਵਾ ਤਿੰਨ ਘੰਟੇ...ਉਪਰ ਦੀ ਥੱਲੇ ਕਰ’ਤੀ; ਠੇਕੇ ‘ਤੇ ਘਰ ਪਾ ਲੈਣਾ, ਗੁੰਮ ਬਾਪੂ ਅਤੇ ਜੀਜਾ ਲੱਕ ਮਿਣ ਲੈ, ਸੋਹਣਿਆ ਵਿਆਹ ਕਰਵਾ ਕੇ ਵੇ ਆਦਿ ਗੀਤਾਂ ਨਾਲ ਦੋਹਾਂ ਨੇ ਸਿੱਧ ਕਰ’ਤਾ ਕਿ ਮੁਕਾਬਲਾ ਤਾਂ ਖਿਡਾਰੀਆਂ ਦਾ ਹੋ ਕੇ ਹਟਿਆ, ਉਨ੍ਹਾਂ ਦਾ ਤਾਂ ਹੈ ਈ ਨ੍ਹੀਂ।
ਮੁੜਦੀ ਵਾਰੀ ਟੱਲੀ ਜਿਹੇ ਹੋਏ ਮਾਣਕ ਨੂੰ ਸੁਖਵਿੰਦਰ ਪੰਛੀ ਨੇ ਫਿਰ ਟਕੋਰ ਲਾ ਕੇ ਪੁੱਛਿਆ, “ਉਸਤਾਦ ਜੀ, ਕਿਵੇਂ...ਜੀਜਾ ਦਰਜੀ ਸੀ ਕਿ ਕੁਛ ਹੋਰ...?”
“ਚੁੱਪ ਕਰ ਉਇ, ਜੀਜਾ ਤਾਂ ਸਾਲਾ ਕੰਜਰ ਦਾ, ਕੱਪੜੇ ਸਿਉਣ ਵਾਲੀ ਵੱਡੀ ਫ਼ੈਕਟਰੀ ਦਾ ਮਾਲਕ ਲੱਗਦੈ।” ਤੇ ਡਰਾਈਵਰ ਗੁਰਦਾਸ ਵੱਲ ਇਸ਼ਾਰਾ ਕਰ ਕੇ ਬੋਲਿਆ, “ਲਾ ਤਾਂ ਕੇਰਾਂ ਟੇਪ ਸੁਣ ਤਾਂ ਲਈਏ ‘ਜੀਜਾ ਲੱਕ ਮਿਣ ਲੈ’ ਵਿਚ ਹੈ ਕੀ?”
ਵਿਸ਼ਵਾਸ ਹੋ ਗਿਆ ਸੀ ਕਿ ਧਰਮ ਭਾਵੇਂ ਨਾ ਵੀ ਘਟਾਵੇ ਪਰ ਸੰਗੀਤ ਵਿਰੋਧ ਘੱਟ ਜ਼ਰੂਰ ਕਰ ਦਿੰਦਾ ਹੈ।
ਅੰਤਿਕਾ: ਚਮਕੀਲੇ ਦਾ ਵਿਰੋਧ ਵੀ ਰੱਜ ਕੇ ਹੋਇਆ ਅਤੇ ‘ਭੇਤ’ ਕੀ ਹੈ ਕਿ ਲੋਕੀਂ ਸੁਣਦੇ ਵੀ ਹਾਲੇ ਤੀਕਰ ਰੱਜ-ਰੱਜ ਕੇ ਹੀ ਹਨ। ਅਸਲ ਵਿਚ ਬੰਦੇ ਨੂੰ ਕਿਸੇ ਵਰਗਾ ਨਹੀਂ, ਆਪਣੇ ਵਰਗਾ ਹੀ ਹੋਣਾ ਚਾਹੀਦੈ, ਤਾਂ ਹੀ:
ਧੁੱਪ ਮੁਲਤਾਨ ਜਿੰਨੀ ਆਕੜ ਸ਼ੈਤਾਨ ਜਿੰਨੀ,
ਸ਼ਾਹੀ ਸੁਲੇਮਾਨ ਜਿੰਨੀ,
ਯੂਸਫ਼ ਜੈਸਾ ਸੋਹਣਾ ਨ੍ਹੀਂ।
ਬਾਲੀ ਜਿੰਨਾ ਜੱਬਰ,
ਲੰਕੇਸ਼ ਜਿੰਨਾ ਟੱਬਰ,
ਅਯੂਬ ਜਿੰਨਾ ਸਬਰ,
ਯਕੂਬ ਜਿੰਨਾ ਰੋਣਾ ਨ੍ਹੀਂ।
ਹੇਕ ਮਿੱਠੀ ਪਿੱਚ ਤੋਂ,
ਬੀਮਾਰੀ ਤਪਦਿਕ ਤੋਂ,
ਤੇ ਬਣੀਦਾ ਹਰਿਕ ਤੋਂ,
ਨਿਸ਼ਾਨਚੀ ਦਰੋਣਾ ਨ੍ਹੀਂ।
ਸੂਰਮਾ ਨ੍ਹੀਂ ਸ਼ੇਰ ਜੈਸਾ,
ਭੰਡਾਰੀ ਨ੍ਹੀਂ ਕੁਮੇਰ ਜੈਸਾ,
ਤੇ ਭਗਤ ਸਿਉਂ ਦਲੇਰ ਜੈਸਾ,
ਦਲੇਰ ਪੈਦਾ ਹੋਣਾ ਨ੍ਹੀਂ।
(ਬਾਬੂ ਰਜਬ ਅਲੀ)

ਮੈਂ ਵੀ ਟਰੱਕ ਚਲੋਨਾ ਮਰੀਕਾ ਜਾਕੇ
21/07/2022

ਮੈਂ ਵੀ ਟਰੱਕ ਚਲੋਨਾ ਮਰੀਕਾ ਜਾਕੇ

29/10/2021

ਸਰੂਪਨਖਾ ਬੇਸ਼ਕ ਅਕਾਸ਼ ਚੱ ਉੜਦੀ ਸੀ🙆
ਪਰ ਓਹਨੇ ਏ ਕਦੀ ਨਈ ਕਿਆ ਸੀ 🤷
ਮੈ ਪਾਪਾ ਕੀ ਪਰੀ ਹੂੰ 🙆
She was ਬੈਰੀ ਬੈਰੀ down to ਅਰਥ 🙃

22/10/2021

ਇਹ ਵੀਡੀਓ ਪੂਰੀ ਦੇਖਿਓ, ਦਿਮਾਗ ਖੋਲ ਕੇ,
ਇਸਨੇ ਅਖੀਰ ਤੇ ਆਪਣੇ ਵਿਚਾਰ ਦਿੱਤੇ ਨੇ .11 ਮਿੰਟ ਤੋਂ ਧਿਆਨ ਨਾਲ ਸੁਣਿਓ,
ਸੱਚੀ ਕਹਾਂ ਤੇ ਇਹ ਗੱਲਾਂ ਸਾਨੂੰ ਕਰਨੀਆਂ ਚਾਹੀਦੀਆਂ ਸੀ ਸ਼ਬਦ ਗੁਰੂ ਨੂੰ ਮੰਨਣ ਵਾਲਿਆਂ ਨੂੰ।
ਵੈਰੋਵਾਲ✍🏻

21/10/2021

ਨਿਹੰਗ ਜੱਥੇਬੰਦੀਆਂ ਨੇ ਬਾਬਾ ਅਮਨ ਨਾਲੋਂ ਤੋੜਿਆ ਨਾਤਾ, ਅਸੀਂ ਨਿਕਲੇ ਦੋਸ਼ੀ ਤਾਂ ਵੱਢ ਕੇ ਪਾ ਦਿਓ ਕੁੱਤਿਆਂ ਨੂੰ

19/10/2021

ਨਿਹੰਗ ਸਿੰਘ ਬਾਬਾ ਅਮਨ ਦੀ ਤੋਮਰ ਤੇ ਪਿੰਕੀ ਕੈਟ ਨਾਲ ਫੋਟੋ ਵਾਇਰਲ, ਬਾਬਾ ਅਮਨ ਸਿੰਘ ਨੇ ਦੱਸੀ ਫੋਟੋ ਦੀ ਸਚਾਈ

Address

Gurdaspur

Website

Alerts

Be the first to know and let us send you an email when Jagowal Bet ਜਾਗੋਵਾਲ ਬੇਟ posts news and promotions. Your email address will not be used for any other purpose, and you can unsubscribe at any time.

Videos

Share

Category