Journey With Jaswinder

Journey With Jaswinder jaswinder Singh sandhu
Writer and Travel vlogger
(2)

25/04/2025
ਸਲਾਮ 🙏
24/04/2025

ਸਲਾਮ 🙏

24/04/2025

ਅੱਜ ਬਾਈ ਕੁਲਵਿੰਦਰ ਕੰਵਲ ਜੀ ਦੇ ਜਨਮ ਦਿਨ ਤੇ ਸੰਗੀਤਕ ਮਹਿਫ਼ਿਲ ਵਿੱਚ ਬਹੁਤ ਸੁਰੀਲੇ ਫ਼ਨਕਾਰ ਬਾਈ ਰਾਜਾ ਰਣਜੋਧ ਦੀ ਬਾਕਮਾਲ ਗਾਇਕੀ ਦਾ ਅਨੰਦ ਮਾਣਿਆ 🤗

" ਬਾਜ਼ ਦੇ ਬੱਚੇ ਬਨੇਰਿਆਂ ਤੇ ਉੱਡਣਾ ਨਹੀਂ ਸਿੱਖਦੇ "ਜਿਸ ਉਮਰ ਵਿਚ ਬਾਕੀ ਪੰਛੀਆਂ ਦੇ ਬੱਚੇ ਚਹਿਕਣਾ ਸਿੱਖਦੇ ਹਨ ਉਸ ਉਮਰ ਵਿਚ ਇੱਕ ਮਾਦਾ ਬਾਜ਼ ਅ...
18/04/2025

" ਬਾਜ਼ ਦੇ ਬੱਚੇ ਬਨੇਰਿਆਂ ਤੇ ਉੱਡਣਾ ਨਹੀਂ ਸਿੱਖਦੇ "
ਜਿਸ ਉਮਰ ਵਿਚ ਬਾਕੀ ਪੰਛੀਆਂ ਦੇ ਬੱਚੇ ਚਹਿਕਣਾ ਸਿੱਖਦੇ ਹਨ ਉਸ ਉਮਰ ਵਿਚ ਇੱਕ ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਪੰਜਿਆਂ ਵਿਚ ਫੜ ਕੇ ਬਹੁਤ ਉਚਾਈ ਤੇ ਉਡੱ ਜਾਂਦੀ ਹੈ। ਪੰਛੀਆਂ ਦੇ ਵਿਚ ਅਜਿਹੀ ਸਖ਼ਤ ਸਿਖਲਾਈ ਕਿਸੇ ਵਿੱਚ ਨਹੀਂ ਹੁੰਦੀ।
ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਅਪਣੇ ਪੰਜਿਆਂ ਵਿਚ ਜਕੜ ਕੇ ਲਗਭੱਗ 12 ਕਿਲੋਮੀਟਰ ਉਚਾਈ ਤੇ ਲੈ ਜਾਂਦੀ ਹੈ।ਇੰਨੀ ਉਚਾਈ ਤੇ ਅਕਸਰ ਜਹਾਜ਼ ਉਡਿਆ ਕਰਦੇ ਹਨ ਅਤੇ ਇਹ ਦੂਰੀ ਤਹਿ ਕਰਨ ਵਿਚ ਮਾਦਾ ਬਾਜ਼ 7 --9 ਮਿੰਟ ਦਾ ਸਮਾਂ ਲੈਂਦੀ ਹੈ।
ਇਥੋਂ ਸ਼ੁਰੂ ਹੁੰਦੀ ਹੈ ਉਸ ਨੰਨ੍ਹੇ ਬੱਚੇ ਦੀ ਕਠਿਨ ਪ੍ਰੀਖਿਆ । ਉਸ ਨੂੰ ਇਹ ਦੱਸਿਆ ਜਾਵੇ ਗਾ ਕੇ ਤੂੰ ਕਿਸ ਲਈ ਪੈਦਾ ਹੋਇਆ ਹੈ ? ਤੇਰੀ ਦੁਨੀਆਂ ਕੀ ਹੈ ? ਤੇਰੀ ਉਚਾਈ ਕੀ ਹੈ ? ਤੇਰਾ ਧਰਮ ਬਹੁਤ ਉੱਚਾ ਹੈ ਅਤੇ ਫਿਰ ਮਾਦਾ ਬਾਜ਼ ਉਸਨੂੰ ਪੰਜਿਆਂ ਵਿਚੋਂ ਛੱਡ ਦਿੰਦੀ ਹੈ। ਉਪਰ ਤੋਂ ਥੱਲੇ ਧਰਤੀ ਵੱਲ ਆਉਂਦੇ ਸਮੇਂ ਲਗਭੱਗ 2 ਕਿਲੋਮੀਟਰ ਤੱਕ ਉਸ ਨੰਨ੍ਹੇ ਬੱਚੇ ਨੂੰ ਕੋਈ ਸਮਝ ਨਹੀਂ ਆਉਂਦੀ ਕਿ ਉਸ ਨਾਲ ਕੀ ਹੋ ਰਿਹਾ ਹੈ। 7 ਕਿਲੋਮੀਟਰ ਦੇ ਅੰਦਰ ਆ ਜਾਣ ਤੋਂ ਬਾਅਦ ਉਸ ਨੰਨ੍ਹੇ ਬੱਚੇ ਦੇ ਖੰਭ ਜੋ ਕਜਾਇਨ ਨਾਲ ਚਿਪਕੇ ਹੁੰਦੇ ਹਨ ਖੁੱਲਣ ਲਗਦੇ ਹਨ ।
ਲਗਭੱਗ 9 ਕਿਲੋਮੀਟਰ ਹੇਠਾਂ ਆਉਣ ਤੇ ਉਸਦੇ ਖੰਭ ਪੂਰੇ ਖੁੱਲ੍ਹ ਜਾਂਦੇ ਹਨ । ਇਹ ਜ਼ਿੰਦਗੀ ਦਾ ਪਹਿਲਾ ਸਮਾਂ ਹੁੰਦਾ ਹੈ ਜਦੋਂ ਬਾਜ਼ ਦਾ ਬੱਚਾ ਖੰਭ ਫੜ ਫੜਾਉਂਦਾ ਹੈ।
ਇਸ ਸਮੇਂ ਇਹ ਧਰਤੀ ਤੋਂ ਤਕਰੀਬਨ 3000 ਮੀਟਰ ਦੂਰ ਹੈ ਪਰੰਤੂ ਇਹ ਉੱਡਣਾ ਨਹੀਂ ਸਿੱਖਿਆ । ਹੁਣ ਇਹ ਧਰਤੀ ਦੇ ਬਿਲਕੁਲ ਨੇੜੇ ਆ ਜਾਂਦਾ ਹੈ। ਹੁਣ ਉਸਦੀ ਧਰਤੀ ਤੋਂ ਦੂਰੀ ਸਿਰਫ 700--800 ਮੀਟਰ ਹੁੰਦੀ ਹੈ ਪਰੰਤੂ ਉਸਦੇ ਖੰਭ ਇਨੇ ਮਜ਼ਬੂਤ ਨਹੀਂ ਹੋਏ ਕਿ ਉਹ ਉੱਡ ਸਕੇ।
ਧਰਤੀ ਤੋਂ ਤਕਰੀਬਨ 400_500 ਮੀਟਰ ਦੂਰੀ ਤੇ ਆ ਕੇ ਉਸ ਨੂੰ ਲਗਦਾ ਹੈ ਕਿ ਹੁਣ ਮੇਰਾ ਅੰਤਿਮ ਸਮਾਂ ਆ ਗਿਆ ਹੈ । ਫਿਰ ਅਚਾਨਕ ਇੱਕ ਪੰਜਾ ਆ ਕੇ ਅਪਣੀ ਪਕੜ ਵਿਚ ਲੈ ਲੈਂਦਾ ਹੈ ਅਤੇ ਆਪਣੇ ਖੰਭਾਂ ਦੇ ਵਿਚਕਾਰ ਸਮੋਂ ਲੈਂਦਾ ਹੈ। ਇਹ ਪੰਜਾ ਉਸਦੀ ਮਾਂ ਦਾ ਹੁੰਦਾ ਹੈ ਅਤੇ ਇਹ ਸਿਖਲਾਈ ਉਸਦੀ ਲਗਾਤਾਰ ਚਲਦੀ ਰਹਿੰਦੀ ਹੈ ਜਦੋਂ ਤੱਕ ਇਹ ਉੱਡਣਾ ਸਿੱਖ ਨਹੀਂ ਲੈਂਦਾ।
ਇਹ ਸਿਖਲਾਈ ਇੱਕ ਕਮਾਂਡੋ ਦੀ ਤਰ੍ਹਾਂ ਹੁੰਦੀ ਹੈ ਫਿਰ ਜਾ ਕੇ ਦੁਨੀਆਂ ਨੂੰ ਇੱਕ ਬਾਜ਼ ਮਿਲਦਾ ਹੈ। ਇਹ ਅਪਣੇ ਤੋਂ 10 ਗੁਣਾ ਭਾਰੇ ਦਾ ਸ਼ਿਕਾਰ ਕਰ ਲੈਂਦਾ ਹੈ ।
ਬੇਸ਼ੱਕ ਅਪਣੇ ਬੱਚਿਆਂ ਨੂੰ ਅਪਣੇ ਨਾਲ ਚਿਪਕਾ ਕੇ ਰੱਖੋ,ਪਰ ਉਸ ਨੂੰ ਦੁਨੀਆਂ ਦੀਆਂ ਮੁਸਕਲਾਂ ਦਾ ਸਾਹਮਣਾ ਕਰਨ ਦਿਓ। ਉਹਨਾਂ ਨਾਲ ਜੂਝਣਾ ਸਿਖਾਓ
ਗਮਲੇ ਦੇ ਪੌਦੇ ਅਤੇ ਜੰਗਲ ਦੇ ਪੌਦੇ ਵਿੱਚ ਬਹੁਤ ਫਰਕ ਹੁੰਦਾ ਹੈ।

16/04/2025

ਅੰਡੇਮਾਨ ਦੇ ਇਸ ਜੰਗਲ ਵਿੱਚ ਹਨ ਬਹੁਤ ਜ਼ਹਿਰੀਲੇ ਸੱਪ,ਤੇ ਕਦੇ ਏਥੇ ਸਨ ਬਹੁਤ ਸਾਰੇ ਹਾਥੀ ਪਰ ਹੁਣ ਸਿਰਫ਼ ਇੱਕ ਹੀ ਹਾਥੀ ਰਹਿ ਗਿਆ ਹੈ।ਇਸ ਜੰਗਲ ਨੂੰ ਪਾਰ ਕਰਕੇ ਹੈ ਬਹੁਤ ਸੋਹਣੀ ਬੀਚ ਰਸਤੇ ਵਿੱਚ ਵੇਖ ਸਕਦੇ ਹੋ ਮੈਂਗਰੋਵ ਜੰਗਲ ਤੇ ਹੋਰ ਬਹੁਤ ਕੁਦਰਤੀ ਨਜ਼ਾਰੇ ।

ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ 🙏
13/04/2025

ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ 🙏

ਢਲਦੀ ਸ਼ਾਮ
08/04/2025

ਢਲਦੀ ਸ਼ਾਮ

03/04/2025

ਅੰਡੇਮਾਨ ਦੇ ਹੈਵਲੌਕ ਟਾਪੂ ਦੀ ਇਹ ਬੀਚ ਹਾਲੇ ਤੱਕ ਵੀ ਅਣਛੋਹੀ ਹੈ ਬਹੁਤ ਘੱਟ ਸੈਲਾਨੀ ਇੱਥੇ ਜਾਂਦੇ ਹਨ।ਇਸ ਥਾਂ ਤੋਂ ਮਿਆਂਮਾਰ (ਬਰਮਾ)ਸਿਰਫ ਅੱਧੇ ਘੰਟੇ ਦੀ ਦੂਰੀ ਤੇ ਹੈ ਇਥੇ ਆ ਕੇ ਮੋਬਾਈਲ ਫ਼ੋਨ ਬਰਮਾ ਦਾ ਨੈਟਵਰਕ ਅਤੇ ਬਰਮਾ ਦੇ ਟਾਈਮ ਜ਼ੋਨ ਚ ਪਹੁੰਚ ਜਾਂਦੇ ਆ ।ਹੋਰ ਬਹੁਤ ਦਿਲਚਸਪ ਜਾਣਕਾਰੀ ਇਸ ਛੁਪੀ ਹੋਏ ਬੀਚ ਬਾਰੇ,ਵੀਡੀਓ ਨੂੰ ਪੂਰਾ ਵੇਖੋ🙏

😊😊😊
01/04/2025

😊😊😊

Ghibli Art ਇਹਨਾਂ ਦਿਨਾਂ ਚ ਸੋਸ਼ਲ ਮੀਡੀਆ ਤੇ ਆਹ ਫੋਟੋਆਂ ਬਹੁਤ ਮਸ਼ਹੂਰ ਹੋ ਰਹੀਆਂ ਹਨ ਜਿਸ ਨੂੰ ਗਿਬਲੀ ਆਰਟ ਕਿਹਾ ਜਾਂਦਾ ਹੈ ।ਆਰਟੀਫਿਸ਼ੀਅਲ ਇ...
31/03/2025

Ghibli Art

ਇਹਨਾਂ ਦਿਨਾਂ ਚ ਸੋਸ਼ਲ ਮੀਡੀਆ ਤੇ ਆਹ ਫੋਟੋਆਂ ਬਹੁਤ ਮਸ਼ਹੂਰ ਹੋ ਰਹੀਆਂ ਹਨ ਜਿਸ ਨੂੰ ਗਿਬਲੀ ਆਰਟ ਕਿਹਾ ਜਾਂਦਾ ਹੈ ।ਆਰਟੀਫਿਸ਼ੀਅਲ ਇੰਟੈਲੀਜੈਂਸ ਦੁਆਰਾ ਤਿਆਰ ਕੀਤੀਆਂ ਇਹ ਤਸਵੀਰਾਂ ਜਿਹਨਾਂ ਨੂੰ ਅਸਲ ਵਿੱਚ Ghibli Art ਹੈ।

Ghibli Art ਹੈ ਕੀ: ਗਿਬਲੀ ਆਰਟ ਦਾ ਸੰਬੰਧ ਜਪਾਨ ਨਾਲ ਹੈ ਇਸ ਕਲਾ ਦੀ ਖੋਜ ਕਰਨ ਵਾਲਾ ਕਲਾਕਾਰ Hayao Miyazaki ਹੈ ਤੇ ਇਹ ਇੱਕ ਚਿੱਤਰ ਕਲਾ ਹੈ, Hayao Miyazaki ਗਿਬਲੀ ਸਟੂਡੀਓ ਦੇ ਨਿਰਮਾਤਾ ਹਨ ਤੇ ਉਹਨਾਂ ਨੂੰ ਜਾਪਾਨੀ ਐਨੀਮੇਸ਼ਨ ਦਾ ਬਾਦਸ਼ਾਹ ਮੰਨਿਆ ਜਾਂਦਾ ਹੈ ਤੇ ਓਸ ਦੀਆਂ ਬਣਾਈਆਂ ਐਨੀਮੇਸ਼ਨ ਫ਼ਿਲਮਾਂ ਪੂਰੀ ਦੁਨੀਆਂ ਵਿੱਚ ਮਸ਼ਹੂਰ ਹਨ ।ਓਸ ਨੇ 25 ਤੋਂ ਜ਼ਿਆਦਾ ਐਨੀਮੇਟਡ ਫ਼ਿਲਮਾਂ ਦੀਆਂ ਸੀਰੀਜ਼ ਬਣਾਈਆਂ ਓਸ ਦੀ ਐਨੀਮੇਟਿਡ ਫ਼ਿਲਮ Spirited Away ਨੇ ਦੁਨੀਆ ਭਰ ਵਿੱਚ 275 ਮਿਲੀਅਨ ਡਾਲਰ ਦਾ ਕਾਰੋਬਾਰ ਕੀਤਾ।

31/03/2025

30/03/2025

ਬਾਬਾ ਕਾਲਾ ਮਹਿਰ ਜੀ ਦਾ ਮੇਲਾ

😊😊
25/03/2025

😊😊

ਤੇਰਾ ਹਾਸਾ ਲਗਦਾ ਸੱਜਣਾ ਵੇ ਜਿਵੇਂ ਬੱਦਲਾਂ ਵਿੱਚ ਬਿਜਲੀ ਚਮਕੇ 😊
24/03/2025

ਤੇਰਾ ਹਾਸਾ ਲਗਦਾ ਸੱਜਣਾ ਵੇ ਜਿਵੇਂ ਬੱਦਲਾਂ ਵਿੱਚ ਬਿਜਲੀ ਚਮਕੇ 😊

Address

Firozpur
151203

Alerts

Be the first to know and let us send you an email when Journey With Jaswinder posts news and promotions. Your email address will not be used for any other purpose, and you can unsubscribe at any time.

Contact The Business

Send a message to Journey With Jaswinder:

Share