Mandeep Singh Nirvair Tv

Mandeep Singh Nirvair Tv Contact information, map and directions, contact form, opening hours, services, ratings, photos, videos and announcements from Mandeep Singh Nirvair Tv, TV Channel, Village. Mallian, Distt. Amritsar.

10/09/2022
07/09/2022
 #ਮਾਂ ਸਿਰਫ਼ ਇਕ ਸ਼ਬਦ ਨਹੀਂ , ਜੀਵਨ ਦੀ ਉਹ ਭਾਵਨਾ ਜਿਸ ਵਿਚ ਪਿਆਰ, ਧੀਰਜ, ਭਰੋਸਾ ਅਤੇ ਹੋਰ ਬਹੁਤ ਕੁਝ ਸਮਾਇਆ ਹੁੰਦਾ ਹੈ। ਦੁਨੀਆ ਦਾ ਚਾਹੇ ਕੋਈ...
07/09/2022

#ਮਾਂ ਸਿਰਫ਼ ਇਕ ਸ਼ਬਦ ਨਹੀਂ , ਜੀਵਨ ਦੀ ਉਹ ਭਾਵਨਾ ਜਿਸ ਵਿਚ ਪਿਆਰ, ਧੀਰਜ, ਭਰੋਸਾ ਅਤੇ ਹੋਰ ਬਹੁਤ ਕੁਝ ਸਮਾਇਆ ਹੁੰਦਾ ਹੈ। ਦੁਨੀਆ ਦਾ ਚਾਹੇ ਕੋਈ ਵੀ ਕੋਨਾ, ਕੋਈ ਵੀ ਦੇਸ਼ ਹੋਵੇ ਜਾਂ ਖੇਤਰ, ਹਰ ਬੱਚੇ ਦੇ ਮਨ ’ਚ ਆਪਣੀ ਮਾਂ ਪ੍ਰਤੀ ਅਨਮੋਲ ਸਨੇਹ ਹੁੰਦਾ ਹੈ। ਮਾਂ ਸਿਰਫ਼ ਸਾਨੂੰ ਜਨਮ ਹੀ ਨਹੀਂ ਦਿੰਦੀ ਹੈ, ਸਗੋਂ ਸਾਡਾ ਦਿਮਾਗ, ਸਾਡੀ ਸ਼ਖ਼ਸੀਅਤ, ਸਾਡੇ ਆਤਮਵਿਸ਼ਵਾਸ ਨੂੰ ਵੀ ਘੜਦੀ ਹੈ ਅਤੇ ਆਪਣੀ ਔਲਾਦ ਦੇ ਲਈ ਅਜਿਹਾ ਕਰਦੇ ਉਹ ਖੁਦ ਨੂੰ ਖਪਾ ਦਿੰਦੀ ਹੈ, ਖੁਦ ਨੂੰ ਭੁਲਾ ਦਿੰਦੀ ਹੈ।

ਸਿੱਖ ਮਸਲਿਆਂ ਬਾਰੇ ਗਿਆਨ ਦੇਣ ਤੋਂ ਪਹਿਲਾਂ  #ਗਿਆਨਾ_ਸਿਓ ਜੀ ਥੋੜ੍ਹਾ ਪੜ੍ਹ ਲਿਆ ਕਰੋ ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਹਾਰਾਜਾ ਦਲੀਪ ਸਿੰ...
02/09/2022

ਸਿੱਖ ਮਸਲਿਆਂ ਬਾਰੇ ਗਿਆਨ ਦੇਣ ਤੋਂ ਪਹਿਲਾਂ #ਗਿਆਨਾ_ਸਿਓ ਜੀ ਥੋੜ੍ਹਾ ਪੜ੍ਹ ਲਿਆ ਕਰੋ ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਹਾਰਾਜਾ ਦਲੀਪ ਸਿੰਘ ਜੀ ਦੇ ਵਿਰਾਸਤੀ ਬੁੰਗਿਆਂ ਨੂੰ ਢਾਹ ਕੇ ਚਰਚ ਦੀ ਤਰਜ ਤੇ ਪਾਪੀ ਗੋਰਿਆਂ ਵਲੋਂ ਬਣਵਾਏ ਮੀਨਾਰ ਨੂੰ ਵੇਖ ਲਵੋ,ਏਥੋਂ ਪਤਾ ਲੱਗ ਜਾਂਦਾ ਹੈ ਕਿ ਉਹ ਕਿੰਨੇ ਨੀਚ ਕਿਸਮ ਦੇ ਲੋਕ ਸਨ...ਵਿਦੇਈ ਗੋਰਿਆਂ ਨੂੰ ਵਧੀਆ ਦੱਸ ਕੇ ਆਪਣਿਆਂ ਨੂੰ ਭੰਡਣ ਵਾਲੇ ਵਾਲੇ ਬੂਬਨੇ ਸਾਧ ਵੀ ਇਹ ਤਸਵੀਰ ਜਰੂਰ ਵੇਖਣ।

ਅੰਗਰੇਜ਼ਾਂ ਵਲੋਂ ਇਕ ਪਾਸੇ ਅੰਦਰਖਾਤੇ ਪ੍ਰੋਫੈਸਰ ਗੁਰਮੁਖ ਸਿੰਘ ਵਰਗਿਆਂ ਨੂੰ ਖਰੀਦ ਕੇ ਮਹਾਰਾਜਾ ਦਲੀਪ ਸਿੰਘ ਦੀ ਕੋਈ ਜਰੂਰਤ ਨਹੀ ਦਾ ਹੋਕਾ ਦਵਾਇਆ ਜਾ ਰਿਹਾ ਸੀ,ਦੂਜੇ ਪਾਸੇ ਸਿੱਖਾਂ ਨੂੰ ਆਪਸ ਵਿਚ ਉਲਝਾਉਣ ਲਈ ਸਿੰਘ ਸਭਾ ਲਹਿਰ ਦੀ ਸਥਾਪਨਾ ਕਰਨ ਵਾਲੇ ਖਾਲਸਾ ਦੀਵਾਨ ਦੇ ਆਗੂ ਬਾਬਾ ਖੇਮ ਸਿੰਘ ਬੇਦੀ ਤੇ ਉਸ ਵਕਤ ਦੇ ਸਥਾਪਤ ਪੰਥਕ ਆਗੂਆਂ ਦਾ ਵਿਰੋਧ ਕਰਵਾਇਆ ਜਾ ਰਿਹਾ ਗੁਰਮੁਖ ਸਿੰਘ ਉਹ ਬੰਦਾ ਸੀ ਜਿਸਨੇ ਆਪਣੀਆਂ ਲਿਖਤਾਂ ਵਿਚ ਗੋਰਿਆਂ ਦੀਆਂ ਰੱਜ ਕੇ ਤਾਰੀਫ਼ਾਂ ਲਿਖੀਆਂ ਹਨ ।

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤਿਥੀ ਬਾਰੇ ਗੁਰੂ ਕਾਲ ਤੇ ਸਿੱਖ ਰਾਜ ਤੋਂ ਬਾਅਦ ਰੌਲ੍ਹਾ ਪਾਉਣ ਵਾਲਾ ਇਹ ਪਹਿਲਾ ਸਖ਼ਸ਼ ਸੀ ਜਿਸਨੇ ਦੁਬਿਧਾ ਪਾਈ।

ਮਹਾਰਾਜਾ ਫਰੀਦਕੋਟ ਵਰਗੀਆਂ ਸਖਸ਼ੀਅਤਾਂ ਨੇ ਦੁਬਿਧਾ ਖਤਮ ਕਰਨ ਲਈ ਉਸ ਸਮੇਂ ਦੇ ਸਿੱਖ ਆਗੂਆਂ ਦੇ ਇਕੱਠ ਵੀ ਸੱਦ ਕੇ ਇਸਨੂੰ ਸੱਦਾ ਦਿੱਤਾ ਕਿ ਇਕਂਠ ਵਿਚ ਆ ਕੇ ਗੱਲ ਕਰ ਪਰ ਇਹ ਨਾ ਪਹੁੰਚਿਆ ਜਿਸ ਕਾਰਨ ਪੰਥ ਚੋਂ ਛੇਕਿਆ ਗਿਆ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਸਥਿਤ ਇਸ ਮੀਨਾਰ ਨੂੰ ਸੰਤ ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲਿਆਂ ਨੇ ਵਿਚ ਢਹਿ ਢੇਰੀ ਕਰ ਦਿੱਤਾ ।

ਏਹੀ ਕਾਰਨ ਹੈ ਮੌਡਰਨ ਅਖਵਾਉਣ ਵਾਲੇ ਅੱਜ ਵੀ ਸੰਤਾਂ ਮਹਾਂਪੁਰਸ਼ਾਂ ਤੇ ਸਿੱਖ ਸੰਸਥਾਵਾਂ ਦਾ ਵਿਰੋਧ ਕਰਦੇ ਹਨ,ਪਰ ਪੰਥਕ ਚੁਣੌਤੀਆਂ ਦੇ ਦਰਪੇਸ਼ ਜਿਥੇ ਬੋਲਣਾ ਹੈ ਉਥੇ ਏਨਾ ਮੌਡਰਨਾਂ ਦੀ ਜਬਾਨ ਤਾਲੂ ਨਾਲ ਲੱਗ ਜਾਂਦੀ ਹੈ।

【ਸ਼ਮਸ਼ੇਰ ਸਿੰਘ ਜੇਠੂਵਾਲ】

ਪੰਜਾਬ ਦੇ ਹਰ ਸ਼ਹਿਰ ਗੱਲੀ ਮੁਹੱਲੇ ਇਹ ਰਾਜਸਥਾਨੀ ਗੱਡੀਆਂ ਹਰਲ ਹਰਲ ਕਰਦੀਆਂ ਜ਼ਹਿਰ ਵੇਚ ਰਹੀਆਂ ਹਨ..। ਏਨਾ ਗੱਡੀਆਂ ਚ ਵਿਕਣ ਵਾਲੀ ਚਾਰ ਪੰਜ ਤਰਾ...
02/09/2022

ਪੰਜਾਬ ਦੇ ਹਰ ਸ਼ਹਿਰ ਗੱਲੀ ਮੁਹੱਲੇ ਇਹ ਰਾਜਸਥਾਨੀ ਗੱਡੀਆਂ ਹਰਲ ਹਰਲ ਕਰਦੀਆਂ ਜ਼ਹਿਰ ਵੇਚ ਰਹੀਆਂ ਹਨ..। ਏਨਾ ਗੱਡੀਆਂ ਚ ਵਿਕਣ ਵਾਲੀ ਚਾਰ ਪੰਜ ਤਰਾਂ ਦੀ ਆਈਸਕ੍ਰੀਮ ਜਿਸਨੂੰ ਇਹ ੯੫ ਫੀਸਦੀ ਨਕਲੀ ਦੁੱਧ ਨਾਲ ਤਿਆਰ ਕਰਦੇ ਹਨ..। ਜਦੋਂ ਵੀ ਏਨਾ ਨੂੰ ਪੁੱਛੋ ਤਾਂ ਇਹ ਝੱਟ ਕਹਿੰਦੇ ਨੇ ਅਮੁੱਲ ਜਾਂ ਵੇਰਕਾ ਦਾ ਦੁੱਧ ਲੈੰਦੇ ਹਾਂ..। ਮੈਂ ਅੱਡ ਅੱਡ ਸ਼ਹਿਰਾਂ ਚੋਂ ਏਨਾ ਨੂੰ ਪੁੱਛਦਾ ਰਹਿੰਦਾ ਹਰ ਇੱਕ ਦਾ ਘੜਿਆ ਘੜਾਇਆ ਜਵਾਬ ਹੁੰਦਾ..? ਪੰਜਾਬ ਚ ਇੰਨਾਂ ਦੀ ਹਜ਼ਾਰਾਂ ਚ ਗਿਣਤੀ ਕਿਸੇ ਡੂੰਗੀ ਸਾਜਸ਼ ਵਲ ਇਸ਼ਾਰਾ ਕਰਦੀ ਹੈ…। ਏਨਾ ਦੇ ਰੇਟ ਵੀ ਬਜ਼ਾਰ ਨਾਲ਼ੋਂ ਜ਼ਿਆਦਾ ਹੁੰਦੇ ਹਨ..। ਕੁੰਭਕਰਨੀ ਨੀਂਦ ਸੁੱਤੇ ਸਿਹਤ ਵਿਭਾਗ ਨੂੰ ਜਾਗਣ ਦੀ ਲੋੜ ਹੈ…। ਇਹ ਨਕਲੀ ਦੁੱਧ ਚ ਬੇਹਿਸਾਬ ਮਿੱਠਾ ਪਾ ਕਿ ਬੜੇ ਅਰਾਮ ਨਾਲ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ..। ਏਨਾ ਤੇ ਸ਼ਕੰਜਾ ਕੱਸਣ ਦੀ ਲੋੜ ਹੈ..।
ਨਿਸ਼ਾਨ ਸਿੰਘ ਮੂਸੇ

ਨਕਲੀ ਮੱਖਣ ਨਕਲੀ ਪਨੀਰ ਵਾਲੇ ਬਰਗਰ ਤੇ ਕੁਲਚੇ ਖਾਣ ਨਾਲ ਅਨੇਕਾਂ ਬਿਮਾਰੀਆਂ ਨੂੰ ਦਿੱਤਾ ਜਾ ਰਿਹਾ ਏ ਸੱਦਾ
01/09/2022

ਨਕਲੀ ਮੱਖਣ ਨਕਲੀ ਪਨੀਰ ਵਾਲੇ ਬਰਗਰ ਤੇ ਕੁਲਚੇ ਖਾਣ ਨਾਲ ਅਨੇਕਾਂ ਬਿਮਾਰੀਆਂ ਨੂੰ ਦਿੱਤਾ ਜਾ ਰਿਹਾ ਏ ਸੱਦਾ

"ਰਾਮਦਾਸਹੁ ਅਰਜਨੁ ਗੁਰੂ ਦਰਸਨੁਸ ਦਰਪਨਿ ਵਿਚਿ ਦਿਖਾਇਆ"ਗੁਰਿਆਈ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ ਸਹਿਜ, ਸੰਤੋਖ, ਆਤਮਕ, ਦ੍ਰਿੜਤਾ ਅਤੇ ਰੂਹਾਨੀਅਤ ...
29/08/2022

"ਰਾਮਦਾਸਹੁ ਅਰਜਨੁ ਗੁਰੂ ਦਰਸਨੁਸ ਦਰਪਨਿ ਵਿਚਿ ਦਿਖਾਇਆ"

ਗੁਰਿਆਈ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ ਸਹਿਜ, ਸੰਤੋਖ, ਆਤਮਕ, ਦ੍ਰਿੜਤਾ ਅਤੇ ਰੂਹਾਨੀਅਤ ਦੀ ਮੂਰਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅੱਜ ਦੇ ਦਿਨ ਚੌਥੀ ਨਾਨਕ ਜੋਤਿ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰਤਾਗੱਦੀ ਬਖਸ਼ਿਸ਼ ਕੀਤੀ। ਆਪ ਜੀ ਨੇ ਆਪਣੇ ਗੁਰੂ ਕਾਲ ਦੌਰਾਨ ਜਿੱਥੇ ਹੋਰ ਮਹਾਨ ਕਾਰਜ ਕੀਤੇ ਤਾਂ ਉੱਥੇ ਹੀ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਮਹਾਨ ਕਾਰਜ ਕੀਤਾ।

28/08/2022

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ। ਮਹਾਨ ਗੁਰਮਤਿ ਸਮਾਗਮ।ਪਿੰਡ ਕਾਹਨੂੰਵਾਨ ਜਿਲ੍ਹਾ ਗੁਰਦਾਸਪੁਰ

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ
28/08/2022

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ

27/08/2022

ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ॥ ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ॥ ਮਨਮੁਖ ਸੇਤੀ ਸੰਗੁ ਕਰੇ ਮੁਹਿ ਕਾਲਖ ਦਾਗੁ ਲਗਾਇ॥ ਮੁਹ ਕਾਲੇ ਤਿਨ੍ਹ੍ਹ ਲੋਭੀਆਂ ਜਾਸਨਿ ਜਨਮੁ ਗਵਾਇ॥ ਸਤਸੰਗਤਿ ਹਰਿ ਮੇਲਿ ਪ੍ਰਭ ਹਰਿ ਨਾਮੁ ਵਸੈ ਮਨਿ ਆਇ॥ ਜਨਮ ਮਰਨ ਕੀ ਮਲੁ ਉਤਰੈ ਜਨ ਨਾਨਕ ਹਰਿ ਗੁਨ ਗਾਇ॥ 40॥ (ਪੰਨਾ 1417)

27/08/2022

ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥

26/08/2022

ਗੁ.ਫਲਾਹ ਸਾਹਿਬ ਪਿੰਡ ਮੱਲ੍ਹੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਹੋ ਰਹੀ ਫੁੱਲਾਂ ਦੀ ਸਜਾ...
25/08/2022

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਹੋ ਰਹੀ ਫੁੱਲਾਂ ਦੀ ਸਜਾਵਟ ਦਾ ਅਦਭੁੱਤ ਨਜ਼ਾਰਾ।

1998 'ਚ ਜਦ ਖੰਨੇ ਕਹਿਰੀ ਰੇਲ ਹਾਦਸਾ ਵਾਪਰਿਆ ਤਾਂ ਸੈਂਕੜੇ ਮੁਸਾਫਿਰ ਮਾਰੇ ਗਏ। ਉਸੇ ਗੱਡੀ 'ਚ ਇਕ ਕੇਰਲਾ ਦਾ ਹਿੰਦੂ ਫੌਜੀ ਅਫ਼ਸਰ ਸਫ਼ਰ ਕਰ ਰਿਹਾ ਸ...
25/08/2022

1998 'ਚ ਜਦ ਖੰਨੇ ਕਹਿਰੀ ਰੇਲ ਹਾਦਸਾ ਵਾਪਰਿਆ ਤਾਂ ਸੈਂਕੜੇ ਮੁਸਾਫਿਰ ਮਾਰੇ ਗਏ। ਉਸੇ ਗੱਡੀ 'ਚ ਇਕ ਕੇਰਲਾ ਦਾ ਹਿੰਦੂ ਫੌਜੀ ਅਫ਼ਸਰ ਸਫ਼ਰ ਕਰ ਰਿਹਾ ਸੀ ਜਿਸ ਦੀ ਜਾਨ ਬਚ ਗਈ ਸੀ। ਉਹ ਲਿਖਦਾ ਹੈ, "ਮੈਂ ਸੁਣਿਆ ਸੀ ਕਿ ਪੰਜਾਬ ਦੇ ਲੋਕ ਬਹੁਤ ਚੰਗੇ ਹੁੰਦੇ ਹਨ, ਸਰਬੱਤ ਦਾ ਭਲਾ ਮੰਗਣ ਵਾਲੇ ਹੁੰਦੇ ਹਨ, ਪਰ ਅੱਜ ਇਹ ਆਪਣੀ ਅੱਖੀਂ ਵੇਖ ਲਿਆ"।
ਉਹ ਲਿਖਦਾ ਹੈ ਕਿ ਜਦ ਹਾਦਸਾ ਹੋਇਆ ਉਦੋਂ ਰਾਤ ਸੀ। ਆਸ ਪਾਸ ਦੇ ਪਿੰਡਾਂ ਵਾਲ਼ਿਆਂ ਲੋਕਾਂ ਨੇ ਆਪਣੇ ਟ੍ਰੈਕਟਰ ਟਰਾਲੀਆਂ, ਰੇਹੜੇ, ਗੱਡੇ, ਕਾਰਾਂ 'ਚ ਪਾਕੇ ਜਖਮੀ ਮੁਸਾਫਰਾਂ ਨੂੰ ਹਸਪਤਾਲਾਂ 'ਚ ਪਹੁੰਚਾਇਆ, ਜਾਨ ਤੇ ਖੇਡਕੇ ਗੱਡੀਆਂ ਦੇ ਮਲਬੇ ਚੋਂ ਲਾਸ਼ਾਂ ਕੱਢੀਆਂ ਤੇ ਦਿਨ ਚੜ੍ਹਦੇ ਸਾਰ ਉੱਥੇ ਹਾਦਸੇ ਵਾਲ਼ੀ ਥਾਂ ਤੇ ਹੀ ਗੁਰੂ ਕਾ ਲੰਗਰ ਚਾਲੂ ਕਰ ਦਿੱਤਾ।
ਦੋ ਸੌ ਤੋ ਵਧੇਰੇ ਮੌਤਾਂ ਵਾਲ਼ੀ ਜਗ੍ਹਾ ਤੇ ਲਾਸ਼ਾਂ ਕੱਢਣ ਵਾਲ਼ਿਆਂ ਤੇ ਪਹਿਚਾਣ ਲਈ ਆਉਂਦੇ ਲੋਕਾਂ ਵਾਸਤੇ ਪ੍ਰਸ਼ਾਦੇ ਦਾ ਪ੍ਰਬੰਧ ਵੇਖ, ਕਹਿੰਦਾ ਮੈ ਰੋ ਪਿਆ...
ਇਹ ਦੇਵਤੇ ਲੋਕ ਇਸ ਧਰਤੀ ਤੇ ਵੱਸਦੇ ਹਨ। ਧੰਨ ਹਨ ਇਹਨਾਂ ਦੇ ਸਤਿਗੁਰੂ ਜੋ ਐਸੀਆਂ ਬਖਸ਼ਿਸ਼ਾਂ ਕਰਕੇ ਗਏ, ਇਹਨਾਂ ਨੂੰ ਐਸਾ ਮਹਾਨ ਕਾਰਜ ਸੌਪ ਕੇ ਗਏ ਜੋ ਇਹ ਅੱਜ ਸਦੀਆਂ ਬੀਤਣ ਉਪਰੰਤ ਵੀ ਕਰੀ ਜਾ ਰਹੇ ਹਨ।
ਮੈਂ ਅਕਸਰ ਸੋਚਦਾਂ ਹਾਂ ਕਿ ਦੂਜੇ ਪਾਸੇ ਏਸੇ ਭਾਰਤ ਵਿਚ ਉਹ ਵੀ ਲੋਕ ਵੱਸਦੇ ਹਨ ਜੋ ਕੁਦਰਤੀ ਕਰੋਪੀਆਂ, ਹਾਦਸਿਆਂ ਮੌਕੇ ਬੇਵੱਸ ਹੋਏ ਲੋਕਾਂ ਨੂੰ ਰੱਜ ਕੇ ਲੁੱਟਦੇ ਹਨ। ਯਾਦ ਕਰੋ ਤਿੰਨ ਵਰ੍ਹੇ ਪਹਿਲਾਂ ਉਤਰਾਖੰਡ ਕੁਦਰਤੀ ਆਫ਼ਤ ਹੜ੍ਹ ਸਮੇ ਉਥੋਂ ਦੇ ਵਸਨੀਕਾਂ ਨੇ ਚੌਲ਼ਾਂ ਦੀ ਇੱਕ ਪਲੇਟ ਤਿੰਨ/ਤਿੰਨ ਸੌ ਰੁਪਏ ਦੀ ਵੇਚੀ, ਇਕ ਪੰਜ ਰੂਪੈ ਦਾ ਬਿਸਕੁਟਾਂ ਦਾ ਪੈਕਟ ਸੌ ਰੁਪਏ ਦਾ ਵੇਚਿਆ। ਨੀਚਤਾ ਦੀ ਹੱਦ ਕਰਦਿਆਂ ਇਕ ਦੋ ਜਗ੍ਹਾ ਵਿਚਾਰੇ ਭਟਕੇ ਮੁਸਾਫਰਾਂ ਦੀਆਂ ਧੀਆਂ ਨਾਲ਼ ਪਹਾੜੀਆਂ ਨੇ ਬਲਾਤਕਾਰ ਵੀ ਕੀਤੇ। ਜਖਮੀਆਂ ਹੱਥੋਂ ਸੋਨੇ ਦੇ ਗਹਿਣੇ ਲਾਹੇ....ਏਨਾਂ ਕੁ ਫਰਕ ਹੈ ਭਾਰਤ ਅਤੇ ਪੰਜਾਬ 'ਚ...ਫੇਰ ਵੀ ਪੰਜਾਬ ਤੇ ਪੰਜਾਬੀਅਤ ਨਾਲ਼ ਏਨੀ ਨਫ਼ਰਤ?

 #ਕਿਰਪਾਨ ਗੁਰੂ ਸਾਹਿਬ ਦੀ ਬਖਸ਼ਸ਼ ਅਤੇ ਹਉਮੇ ਤੇ ਹੰਕਾਰ ਨੂੰ ਮਾਰਨ ਵਾਲੀ ਸ਼ਕਤੀ ਦਾ ਚਿਨ੍ਹ ਹੈ। ਕਿਰਪਾਨ ਸਦਾ ਗਾਤਰੇ ਵਿੱਚ ਰੱਖਣੀ ਹੈ ਅਤੇ ਗੁਰੂ...
24/08/2022

#ਕਿਰਪਾਨ ਗੁਰੂ ਸਾਹਿਬ ਦੀ ਬਖਸ਼ਸ਼ ਅਤੇ ਹਉਮੇ ਤੇ ਹੰਕਾਰ ਨੂੰ ਮਾਰਨ ਵਾਲੀ ਸ਼ਕਤੀ ਦਾ ਚਿਨ੍ਹ ਹੈ। ਕਿਰਪਾਨ ਸਦਾ ਗਾਤਰੇ ਵਿੱਚ ਰੱਖਣੀ ਹੈ ਅਤੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਸਰੀਰ ਤੇ ਧਾਰਨ ਕਰਨੀ ਹੈ। ਬੁਰਾਈਆਂ ਦੇ ਅਧੀਨ ਭੈੜੇ ਮਨੁੱਖ ਜੁਲਮ ਕਰਦੇ ਹਨ, ਉਹਨਾਂ ਤੋਂ ਆਪਣੇ ਆਪ ਦੀ ਅਤੇ ਮਾਨਵਤਾ ਦੀ ਰੱਖਿਆ ਕਰਨ ਦੀ ਪ੍ਰੇਰਨਾ ਕਰਦੀ ਹੈ।

 #ਸੇਵਾ_ਤੋਂ_ਭਾਵ_ਹੈ_ਖਿਦਮਤ ਅਧਿਆਤਮਿਕ ਮਾਰਗ 'ਤੇ ਚੱਲਣ ਲਈ ਗੁਰੂ ਘਰ ਵਿੱਚ ਨਿਰ-ਇੱਛਤ ਅਤੇ ਸ਼ਰਧਾ ਵਿੱਚ ਕੀਤੀ ਗਈ ਸੇਵਾ ਦੀ ਬੜੀ ਮਹਾਨਤਾ ਹੈ ਅਤੇ...
24/08/2022

#ਸੇਵਾ_ਤੋਂ_ਭਾਵ_ਹੈ_ਖਿਦਮਤ ਅਧਿਆਤਮਿਕ ਮਾਰਗ 'ਤੇ ਚੱਲਣ ਲਈ ਗੁਰੂ ਘਰ ਵਿੱਚ ਨਿਰ-ਇੱਛਤ ਅਤੇ ਸ਼ਰਧਾ ਵਿੱਚ ਕੀਤੀ ਗਈ ਸੇਵਾ ਦੀ ਬੜੀ ਮਹਾਨਤਾ ਹੈ ਅਤੇ ਗੁਰੂ ਦੇ ਦਰ 'ਤੇ ਪਰਵਾਨ ਹੁੰਦੀ ਹੈ। ਗੁਰੂ ਦੀ ਸੇਵਾ ਸਾਰੇ ਤਪਾਂ ਤੋਂ ਉੱਤਮ ਸੇਵਾ[1] ਹੈ ਇਸ ਦੇ ਸਾਹਮਣੇ ਘਰ ਬਾਹਰ ਛੱਡ ਕੇ ਜੰਗਲਾਂ, ਗੁਫ਼ਾਵਾਂ ਅਤੇ ਭੋਰਿਆਂ ਵਿੱਚ ਤਰ੍ਹਾਂ-ਤਰ੍ਹਾਂ ਦੇ ਕਸ਼ਟ ਸਹਿ ਕੇ ਕੀਤੇ ਜਪ-ਤਪ ਸਭ ਤੁੱਛ ਹਨ। ਸੇਵਾ ਕਰਨ ਵਾਲੇ ਸੇਵਕ ਦਾ ਹਿਉਮੈ ਰੋਗ ਕੱਟਿਆ ਜਾਂਦਾ ਹੈ। ਸੇਵਾ ਕਰਨ ਨਾਲ ਮਨ ਵਿੱਚ ਹਲੀਮੀ ਆਉਂਦੀ ਹੈ।

ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ॥
ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ॥ ਗੁਰੂ ਗਰੰਥ ਸਾਹਿਬ ਅੰਗ 644

 #ਨਿਸ਼ਾਨ_ਸਾਹਿਬ ਸਿੱਖਾਂ ਦਾ ਪਵਿੱਤਰ ਝੰਡਾ ਹੈ, ਇਹ ਕਪਾਹ ਜਾਂ ਰੇਸ਼ਮ ਦੇ ਕੱਪੜੇ ਤੋਂ ਬਣਿਆ ਹੋਇਆ ਅਤੇ ਅਧਿਕਤਰ ਤ੍ਰਿਭੁਜ ਦੀ ਮੂਰਤ ਵਿੱਚ ਹੁੰਦਾ ...
24/08/2022

#ਨਿਸ਼ਾਨ_ਸਾਹਿਬ ਸਿੱਖਾਂ ਦਾ ਪਵਿੱਤਰ ਝੰਡਾ ਹੈ, ਇਹ ਕਪਾਹ ਜਾਂ ਰੇਸ਼ਮ ਦੇ ਕੱਪੜੇ ਤੋਂ ਬਣਿਆ ਹੋਇਆ ਅਤੇ ਅਧਿਕਤਰ ਤ੍ਰਿਭੁਜ ਦੀ ਮੂਰਤ ਵਿੱਚ ਹੁੰਦਾ ਹੈ। ਇਹਦੇ ਅੰਤ ’ਤੇ ਇੱਕ ਫੁੰਮਣ ਲੱਗਿਆ ਹੁੰਦਾ ਹੈ। ਨਿਸ਼ਾਨ ਸਾਹਿਬ ਇੱਕ ਉੱਚੇ ਝੰਡੇ ਨਾਲ ਬਣਿਆ ਹੁੰਦਾ ਹੈ ਅਤੇ ਇਹ ਕਈ ਗੁਰਦੁਆਰਿਆਂ ਅੱਗੇ ਲੱਗਿਆ ਹੁੰਦਾ ਹੈ। ਖੰਡੇ ਵਿੱਚ ਇੱਕ ਦੋ ਤਾਰੀ ਤਲਵਾਰ ਵਿਚਕਾਰ, ਇੱਕ ਚੱਕਰ ਤੇ ਆਸੇ ਪਾਸੇ ਦੋ ਕਿਰਪਾਨਾਂ ਹੁੰਦੀਆਂ ਹਨ। ਝੰਡੇ ਦੇ ਡੰਡੇ ਅਤੇ ਕੱਪੜਾ ਲਪੇਟਿਆ ਹੁੰਦਾ ਹੈ। ਝੰਡੇ ਦੇ ਡੰਡੇ ਦੇ ਉੱਤੇ ਵੀ ਇੱਕ ਖੰਡਾ ਬਣਿਆ ਹੁੰਦਾ ਹੈ।

ਸਿੱਖ - ਨਿਸ਼ਾਨ ਸਾਹਿਬ
ਨਿਸ਼ਾਨ ਸਾਹਿਬ ਖਾਲਸਾ ਪੰਥ ਦਾ ਨਿਸ਼ਾਨ ਹੈ ਅਤੇ ਜਿੱਥੇ ਲੱਗਿਆ ਹੋਏ ਤੇ ਦੂਰ ਤੋਂ ਵਿਖਾਈ ਦਿੰਦਾ ਤੇ ਉਸ ਸਥਾਨ ’ਤੇ ਖਾਲਸਾ ਦੇ ਹੋਣ ਬਾਰੇ ਦੱਸਦਾ ਹੈ। ਹਰ ਵਿਸਾਖੀ ’ਤੇ ਇਸਨੂੰ ਲਾਹ ਕੇ ਨਵੇਂ ਨਾਲ ਬਦਲਿਆ ਜਾਂਦਾ ਹੈ। ਪ੍ਰਾਚੀਨ ਸਿੱਖ ਇਤਿਹਾਸ ਵਿੱਚ ਝੰਡੇ ਦਾ ਰੰਗ ਸਫੇਦ ਸੀ। ਗੁਰੂ ਗੋਬਿੰਦ ਸਿੰਘ ਨੇ ਇਸ ਦਾ ਰੰਗ ਕੇਸਰੀ ਕਰ ਦਿੱਤਾ ਅਤੇ ਇਹ ਪਹਿਲੀ ਵਾਰ 1609 ਵਿੱਚ ਅਕਾਲ ਤਖਤ ਸਾਹਿਬ ’ਤੇ ਲਾਇਆ ਗਿਆ।

ਕੀ ਹੋ ਰਿਹਾ ਅੱਜ ਕੱਲ ਦੇ ਨੌਜਵਾਨਾਂ ਨੂੰ??ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਨੇੜੇ ਪਿੰਡ ਜਾਣੀਆਂ ਵਿੱਚ ਅੱਜ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ...
24/08/2022

ਕੀ ਹੋ ਰਿਹਾ ਅੱਜ ਕੱਲ ਦੇ ਨੌਜਵਾਨਾਂ ਨੂੰ??
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਨੇੜੇ ਪਿੰਡ ਜਾਣੀਆਂ ਵਿੱਚ ਅੱਜ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਸਕੂਲ ਵੈਨ ਚਾਲਕ ਵੱਲੋਂ ਰਸਤਾ ਨਾ ਦੇਣ 'ਤੇ ਗੁੱਸੇ ਵਿੱਚ ਆਏ ਬਾਈਕ ਸਵਾਰ ਨੌਜਵਾਨ ਨੇ ਸਕੂਲ ਵੈਨ 'ਤੇ ਗੋਲੀਆਂ ਚਲਾ ਦਿੱਤੀਆਂ। ਨੌਜਵਾਨ ਨੇ ਬੱਸ 'ਤੇ ਤਿੰਨ ਗੋਲੀਆਂ ਚਲਾਈਆਂ।

ਬੱਸ ਡਰਾਈਵਰ ਹਰਿੰਦਰ ਸਿੰਘ ਅਨੁਸਾਰ ਜੰਡਿਆਲਾ ਰੋਡ 'ਤੇ ਇੱਕ ਬਾਈਕ ਸਵਾਰ ਰਸਤਾ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਾਹਮਣੇ ਆਟੋ ਹੋਣ ਕਾਰਨ ਰਸਤਾ ਦੇਣਾ ਸੰਭਵ ਨਹੀਂ ਸੀ। ਰਸਤਾ ਨਾ ਮਿਲਣ 'ਤੇ ਬਾਈਕ ਸਵਾਰ ਗੁੱਸੇ 'ਚ ਆ ਗਿਆ ਅਤੇ ਉਸ ਨੇ ਪਿਸਤੌਲ ਕੱਢ ਕੇ ਬੱਸ ਦੇ ਅੱਗੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਸਕੂਲ ਦੇ ਡਰਾਈਵਰ ਅਤੇ ਪਿੰਡ ਵਾਸੀਆਂ ਨੇ ਨੌਜਵਾਨ ਦੀ ਪਛਾਣ ਕਰਨ ਅਤੇ ਗ੍ਰਿਫ਼ਤਾਰ ਕਰਨ ਵਿੱਚ ਪੁਲੀਸ ਦੀ ਮਦਦ ਕੀਤੀ।


24/08/2022

#ਬੁਰੀਆਂ_ਆਦਤਾਂ ਅਤੇ ਘਟੀਆ ਵਿਚਾਰਾਂ ਵਾਲੇ ਦੋਸਤ ਨੂੰ ਜਿੰਨਾ ਛੇਤੀ ਹੋ ਸਕੇ ਮਿਲਣਾ ਛੱਡ ਦਿਉ ਚਾਹੇ ਉਹ ਕਿੰਨਾ ਵੀ ਚੰਗੇ ਸੁਭਾਅ ਦਾ ਕਿਉਂ ਨਾ ਹੋਵੇ ਜਾਂ ਜਿੰਨਾ ਮਰਜ਼ੀ ਅਮੀਰ ਹੋਵੇ ਜਾਂ ਜਿੰਨਾ ਮਰਜ਼ੀ ਤੁਹਾਡੇ ਕੰਮ ਆ ਰਿਹਾ ਹੋਵੇ। ਪ੍ਰੰਤੂ ਚੰਗੀਆਂ ਆਦਤਾਂ ਅਤੇ ਚੰਗੇ ਵਿਚਾਰਾਂ ਵਾਲੇ ਦੋਸਤ ਨੂੰ ਕਦੇ ਵੀ ਨਾ ਛੱਡੋ ਚਾਹੇ ਉਹ ਤੁਹਾਡੇ ਕਿਸੇ ਕੰਮ ਅਜੇ ਨਾ ਆ ਰਿਹਾ ਹੋਵੇ, ਚਾਹੇ ਉਹ ਬਿਲਕੁਲ ਬਦਸੂਰਤ ਹੋਵੇ ਚਾਹੇ ਉਹ ਬਹੁਤ ਗ਼ਰੀਬ ਹੋਵੇ ਜਾਂ ਅੰਗਹੀਣ ਹੀ ਕਿਉਂ ਨਾ ਹੋਵੇ।

 #ਕਦੇ_ਸਮਾਂ_ਹੁੰਦਾ_ਸੀ_ਕੇ_ਸਿੱਖ_ਨਵਾਬੀਆਂ ਨੂੰ ਠੋਕਰਾਂ ਮਾਰਦੇ ਸਨ --- ਸਰਦਾਰ ਕਪੂਰ ਸਿੰਘ ਘੋੜਿਆਂ ਦੀ ਲਿੱਦ ਚੁੱਕਦੇ ਹੁੰਦੇ ਸਨ -----1733 ਚ ਮ...
23/08/2022

#ਕਦੇ_ਸਮਾਂ_ਹੁੰਦਾ_ਸੀ_ਕੇ_ਸਿੱਖ_ਨਵਾਬੀਆਂ ਨੂੰ ਠੋਕਰਾਂ ਮਾਰਦੇ ਸਨ --- ਸਰਦਾਰ ਕਪੂਰ ਸਿੰਘ ਘੋੜਿਆਂ ਦੀ ਲਿੱਦ ਚੁੱਕਦੇ ਹੁੰਦੇ ਸਨ -----
1733 ਚ ਮੁਗਲ ਜ਼ਕਰੀਆ ਖਾਨ ਵਲੋਂ ਭੇਜੀ ਨਵਾਬੀ ਦੀ ਆਫ਼ਰ ਨੂੰ ਜਦੋਂ ਸਾਰੇ ਸਿੱਖਾਂ ਵਲੋਂ ਜੁੱਤੀ ਦੀ ਨੋਕ ਤੇ ਰੱਖ ਕੇ ਠੋਕਰ ਮਾਰ ਦਿੱਤੀ ਤਾਂ ਸਰਬੱਤ ਖ਼ਾਲਸਾ ਚ ਸਿੱਖਾਂ ਨੇ ਇਹ ਫੈਂਸਲਾ ਕੀਤਾ ਕੇ ਚਲੋ ਜੇਕਰ ਜ਼ਕਰੀਏ ਵਲੋਂ ਵਧਾਏ ਦੋਸਤੀ ਦੇ ਹੱਥ ਨਾਲ ਸ਼ਾਂਤੀ ਦਾ ਮਾਹੌਲ ਬਣਦਾ ਹੈ ਤਾਂ ਕਿਸੇ ਨਾ ਕਿਸੇ ਸਿੱਖ ਨੂੰ ਨਵਾਬੀ ਲੈ ਲੈਣੀ ਚਾਹੀਦੀ ਆ ( ਨਵਾਬੀ ਲੈਣ ਵਾਲੇ ਨੂੰ ਕਈ ਪਿੰਡ ਜਗੀਰ ਚ ਮਿਲਦੇ ਸਨ )----
ਸਰਬ ਸੰਮਤੀ ਨਾਲ ਸਰਦਰ ਕਪੂਰ ਸਿੰਘ ਜੀ ਦਾ ਨਾਮ ਚੁਣਿਆ ਗਿਆ , ਪੰਜਾਂ ਸਿੰਘਾਂ ਦੇ ਫੈਂਸਲੇ ਨੂੰ ਨਾਂ ਮੋੜ ਸਕਣ ਕਰਕੇ ਸਰਦਾਰ ਕਪੂਰ ਸਿੰਘ ਹੁਣਾਂ ਨੂੰ ਨਾ ਚਾਹੁੰਦਿਆਂ ਹੋਇਆ ਵੀ ਨਵਾਬੀ ਕਬੂਲਣੀ ਪਈ ਪਰ ਓਹਨਾਂ ਨੇ ਇਹ ਸ਼ਰਤ ਰੱਖ ਦਿੱਤੀ ਕੇ ਘੋੜਿਆਂ ਦੀ ਸੇਵਾ ਮੈਂ ਹੀ ਕਰਦਾ ਰਹਾਂਗਾ -----
ਕਹਿਣ ਤੋਂ ਭਾਵ ਕੇ ਆਹ ਨਵਾਬੀਆਂ ਨਵੂਬੀਆਂ ਸਿੱਖਾਂ ਲਈ ਓਦੋਂ ਵੀ ਕੁਛ ਨਹੀਂ ਸਨ ਜਦੋਂ ਓਹਨਾਂ ਕੋਲ ਕੁਛ ਵੀ ਨੀ ਸੀ ਹੁੰਦਾ ਤੇ ਨਵਾਬੀ ਮਿਲਣ ਤੋਂ ਬਾਅਦ ਵੀ ਓਹਨਾਂ ਚ ਕੋਈ ਆਕੜ ਊਕ੍ੜ ਨਹੀਂ ਸੀ ਆਉਂਦੀ

#ਅੱਜ_ਸਿੱਖ_ਕੌਮ_ਦੇ_ਵਾਰਿਸਾਂ ਦੇ ਇਹ ਹਾਲਾਤ ਹੋ ਚੁੱਕੇ ਹਨ ਕੇ ਭਾਰਤ ਤੋਂ ਅਮਰੀਕਾ ਕਨੇਡਾ ਆਏ ਕਿਸੇ ਹਾਰੇ ਹੋਏ MLA ਨਾਲ ਫ਼ੋਟੋ ਖਿਚਵਾ ਕੇ ਫ਼ੇਸਬੁੱਕ ਤੇ ਪਾ ਕੇ ਆਪਣੇ ਆਪ ਨੂੰ ਦੁਨੀਆਂ ਦੇ ਸਭ ਤੋਂ ਉੱਤਮ ਜੀਵ ਸਮਝਣ ਲੱਗ ਪੈਂਦੇ ਆ ----
ਨਿੱਕੇ ਨਿੱਕੇ ਲਾਲਚਾਂ ਪਿੱਛੇ ਲੇਲੜੀਆਂ ਕੱਢਦੇ ਆ ਲੀਡਰਾਂ ਦੀਆਂ -----
ਸਿੱਖ ਕੌਮ ਦਾ ਇਹ ਹਾਲ ਸਾਡੇ ਕਿਰਦਾਰ ਚ ਨਿਘਾਰ ਆਉਣ ਕਰਕੇ ਹੋ ਰਿਹਾ ਹੈ ---- ਜੇਕਰ ਅਸੀਂ ਆਪਣੇ ਇਤਿਹਾਸ ਅਤੇ ਗੁਰਬਾਣੀ ਤੋਂ ਸੇਧ ਲੈ ਕੇ ਆਪਣਾਂ ਕਿਰਦਾਰ ਉੱਚਾ ਚੁੱਕ ਲਈਏ ਤਾਂ ਸਿੱਖਾਂ ਲਈ ਰਾਜ ਫਿਰ ਬਹੁਤੀ ਦੂਰ ਨਹੀਂ ਆ

23/08/2022

ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁ.ਫਲਾਹ ਸਾਹਿਬ ਪਿੰਡ ਮੱਲ੍ਹੀਆਂ

ਸੋਲ਼ਾਂ ਸਾਲ ਅਸਟ੍ਰੇਲੀਆ ਰਹਿਣ ਉਪਰੰਤ ਸਿੱਖ ਜੋੜੇ ਨੂੰ ਸਰਕਾਰ ਨੇ ਕੀਤਾ ਡਿਪੋਰਟ (ਭਾਈਚਾਰਾ ਬਹੁੜਿਆ ਮਦਦ ਲਈ  ਸਰਕਾਰ ਕੋਲ   ਅਪੀਲ ਕੀਤੀ ਜਾਵੇਗੀ)...
22/08/2022

ਸੋਲ਼ਾਂ ਸਾਲ ਅਸਟ੍ਰੇਲੀਆ ਰਹਿਣ ਉਪਰੰਤ ਸਿੱਖ ਜੋੜੇ ਨੂੰ ਸਰਕਾਰ ਨੇ ਕੀਤਾ ਡਿਪੋਰਟ
(ਭਾਈਚਾਰਾ ਬਹੁੜਿਆ ਮਦਦ ਲਈ ਸਰਕਾਰ ਕੋਲ ਅਪੀਲ ਕੀਤੀ ਜਾਵੇਗੀ)
ਐਡੀਲੇਡ 21 ਅਗਸਤ (ਗੁਰਮੀਤ ਸਿੰਘ ਵਾਲੀਆ) ਬੀਤੇ ਸੋਲ਼ਾਂ ਸਾਲਾਂ ਤੋਂ ਆਸਟਰੇਲੀਆ ਰਹਿ ਰਹੇ ਸਿੱਖ ਜੋੜੇ ਨੂੰ ਸਰਕਾਰ ਵੱਲੋਂ ਡਿਪੋਰਟ ਕਰਦੇ ਹੋਏ 30 ਸਤੰਬਰ ਤੱਕ ਆਸਟਰੇਲੀਆ ਛੱਡਣ ਦਾ ਫ਼ੈਸਲਾ ਸੁਣਾਇਆ। ਇਸ ਜੋੜੇ ਨੂੰ ਸਥਾਨਕ ਭਾਈਚਾਰੇ ਵੱਲੋਂ ਭਰਵੀਂ ਸੁਪੋਰਟ ਮਿਲਣ ਨਾਲ ਇਕ ਤਰਾਂ ਨਾਲ ਆਸ ਜ਼ਰੂਰ ਬੱਝੀ ਹੈ ।ਸ: ਗੁਰਿੰਦਰਜੀਤ ਸਿੰਘ ਜੱਸੜ ਖ਼ਾਲਸਾ ਏਡ ਵਲੋ ਆਪਣੇ ਸਾਥੀਆਂ ਅਤੇ ਹੋਰਨਾਂ ਧਾਰਮਿਕ -ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਪਟੀਸ਼ਨ ਦਾਇਰ ਕਰਨ ਲਈ ਦਸਤਖਤ ਮੁਹਿੰਮ ਚਲਾਈ ਗਈ ਤੇ ਸਭਨਾਂ ਨੂੰ ਅਪੀਲ ਕੀਤੀ ਕਿ ਇਸ ਜੋੜੇ ਨੂੰ ਤੁਹਾਡੇ ਵੱਲੋਂ ਸਹਿਯੋਗ ਦੀ ਸਖਤ ਲੋੜ ਹੈ। ਦਸਤਖਤ ਮੁਹਿੰਮ ਤਹਿਤ 35040 ਦਸਤਖ਼ਤ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਮਦਦ ਵਾਸਤੇ ਚੌਵੀ ਸੌ ਤੋਂ ਜ਼ਿਆਦਾ ਈ ਮੇਲ ਭੇਜੀਆਂ ਜਾ ਚੁੱਕੀਆਂ ਹਨ।ਉਨ੍ਹਾਂ ਦੀ ਸਾਰੀ ਉਮੀਦ ਹੁਣ ਇੰਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਇਲਜ਼ ਉਪਰ ਹੀ ਟਿਕੀ ਹੋਈ ਹੈ ।ਗੁਲਵਾ ਦੇ ਮੇਅਰ ਕੀਥ ਪਾਰਕ ਤੇ ਫੈਡਰਲ ਮੈਂਬਰ ਰਿਬੈਕਾ ਸ਼ਰਕੀ ਨੇ ਪੂਰੀ ਮਦਦ ਕਰਦੇ ਹੋਏ ਉਸ ਸਮੇਂ ਦੇ ਇਮੀਗ੍ਰੇਸ਼ਨ ਮੰਤਰੀ ਐਲਕਸ ਹਾਕ ਨੂੰ ਪੱਤਰ ਲਿਖਿਆ ਇਸਦੇ ਨਾਲ ਹੀ ਉਨ੍ਹਾਂ ਨੇ ਵਿਕਰਮਜੀਤ ਸਿੰਘ ਨਵਨਿੰਦਰ ਕੌਰ ਦਾ ਮਾਮਲਾ ਮਾਮਲੇ ਦੀ ਪੂਰੀ ਤਰ੍ਹਾਂ ਪੜਤਾਲ ਕੀਤੀ ਜੋ ਉਨ੍ਹਾਂ ਨੂੰ ਸਹੀ ਲੱਗੀ ਅਤੇ ਉਨ੍ਹਾਂ ਨੇ ਕਾਨੂੰਨੀ ਦਾਇਰੇ ਵਿਚ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਵੀ ਦਿੱਤਾ।ਦਾਨਾ ਵਾਰਟਲੇ ਮੈਂਬਰ ਪਾਰਲੀਮੈਂਟ ਟੌਰੈਸ ਵੱਲੋਂ ਵੀ ਇਸ ਜੋੜੇ ਨੂੰ ਪੂਰੀ ਤਰ੍ਹਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।ਇਸ ਜੋੜੇ ਨਾਲ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਨਵਨਿੰਦਰ ਕੌਰ ਕੁੁਕਰੀ ਕੋਰਸ ਦੀ ਪੜ੍ਹਾਈ ਕਰਨ ਲਈ 2007 ਚ ਸਿਡਨੀ ਆਸਟ੍ਰੇਲੀਆ ਵਿਖੇ ਪਹੁੰਚੀ ਜੋ ਪੰਜਾਬ ਦੇ ਜਲੰਧਰ ਸ਼ਹਿਰ ਨੇਡ਼ੇ ਪਿੰਡ ਕੰਬੋਆ ਦੀ ਹੈ ਜਿਸ ਦਾ ਵਿਆਹ 2008 ਚ ਵਿਕਰਮਜੀਤ ਸਿੰਘ ਨਾਲ ਹੋਇਆ ਤੇ 2017 ਤਕ ਸਿਡਨੀ ਚ ਪੱਕੇ ਹੋਣ ਲਈ ਵੱਖ ਵੱਖ ਧੋਖੇਬਾਜ਼ ਵਕੀਲਾਂ ਦੇ ਚੱਕਰ ਚ ਫਸਦੇ ਗਏ।ਜਿਨ੍ਹਾਂ ਵਿਚੋਂ ਇਕ ਵਕੀਲ ਤਾਂ ਤੀਹ ਹਜ਼ਾਰ ਡਾਲਰ ਲੈ ਕੇ ਫ਼ਰਾਰ ਹੋ ਗਿਆ।ਮਾਰਚ 2017 ਵਿਚ ਉਹ ਗੁਲਵਾ ਜੋ ਐਡੀਲੇਡ ਸ਼ਹਿਰ ਤੋਂ 100 ਕਿਲੋਮੀਟਰ ਦੂਰੀ ਤੇ ਹੈ ਚ ਆਪਣਾ ਰੈਸਟੋਰੈਂਟ ਖੋਲ੍ਹ ਕੇ ਕੰਮ ਸ਼ੁਰੂ ਕੀਤਾ।ਵੱਖ ਵੱਖ ਵਕੀਲਾਂ ਨੇ ਕਦੇ ਪ੍ਰੋਟੈਕਸ਼ਨ ਵੀਜ਼ਾ ਅਤੇ ਕਦੇ ਕੁੱਕਰੀ ਦੇ ਆਧਾਰ ਤੇ ਕਦੇ ਰਿਜਨਲ ਸਪਾਂਸਰਸਿਪ ਵੀਜ਼ਾ ਪਾਇਆ।ਇਸ ਜੋੜੇ ਨੇ ਆਪਣੀ ਖੱਜਲ ਖੁਆਰੀ ਨੂੰ ਬਿਆਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਵਕੀਲਾਂ ਦੀ ਝੋਲੀ ਚ ਡਾਲਰ ਪਾਏ ਤੇ ਵਕੀਲਾਂ ਵੱਲੋਂ ਕਦੇ ਦਸਤਾਵੇਜ਼ਾਂ ਦੀ ਪੇਸ਼ਕਾਰੀ ਸਹੀ ਢੰਗ ਨਾਲ ਕੀਤੀ ਗਈ ਅਤੇ ਕਦੇ ਤਜਰਬੇ ਦੇ ਕਾਗਜ਼ ਹੀ ਨਹੀਂ ਲਾਏ ਗਏ।
ਨੇਕ ਭਾਵਨਾ ਰੱਖਣ ਵਾਲਾ ਇਹ ਜੋੜਾ ਨਿਸ਼ਕਾਮ ਸੇਵਾ ਕਰਨ ਚ ਮੋਹਰੀ ਹੈ ਜੰਗਲ ਚ ਲੱਗੀ ਅੱਗ ਚ ਸਹਿਯੋਗ, ਜ਼ਖ਼ਮੀ ਜਾਨਵਰਾਂ ਨੂੰ ਠੀਕ ਕਰਨ ਨੂੰ ਕਰਤੱਵ ਸਮਝਨਾ, ਰੈਸਟੋਰੈਂਟ ਤੂੰ ਕੋਵਿਡ ਸਮੇਂ ਵਿੱਚ ਫ੍ਰੀ ਫ਼ੂਡ ਵੰਡਣਾ, ਜਿਥੇ ਦੋ ਬੱਚਿਆਂ ਨੂੰ ਮਹੀਨਾਵਾਰ ਮਾਲੀ ਮੱਦਦ ਕਰ ਰਹੇ ਹਨ ਉੱਥੇ ਡਿਸੇਬਲ ਬਚਿਆ ਨੂੰ ਰੈਸਟੋਰੈਂਟ ਚ ਰੁਜਗਾਰ ਦਿੱਤਾ।ਭਾਵੇਂ ਮੈਡੀਕਲ ਮੁਸ਼ਕਲਾਂ ਹੋਣ ਕਰਕੇ ਇਹ ਜੋੜਾ ਸੰਤਾਨ ਦੀ ਪ੍ਰਾਪਤੀ ਤੋਂ ਵਾਂਝਾ ਰਿਹਾ ਪਰ 19 ਪਾਲਤੂ ਜਾਨਵਰਾਂ ਦੀ ਦੇਖ ਰੇਖ ਘਰ ਚ ਆਪਣੇ ਬੱਚਿਆਂ ਵਾਂਗ ਕਰ ਰਿਹਾ ਹੈ।ਇਸ ਜੋੜੇ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਸਮਾਜ ਵੱਲੋਂ ਕੀਤੀ ਜਾ ਰਹੀ ਹੈ ।
ਫੋਟੋ

ਨਵਨਿੰਦਰ ਕੌਰ- ਵਿਕਰਮਜੀਤ ਸਿੰਘ

22/08/2022

ਪਾਕਿਸਤਾਨ ਚ ਘੱਟ ਗਿਣਤੀਆਂ ਵਿਰੁੱਧ ਅੱਤਿਆਚਾਰ ਅਤਿ ਨਿੰਦਣਯੋਗ:SGPC ਪ੍ਰਧਾਨ

Address

Village. Mallian
Distt. Amritsar

Website

Alerts

Be the first to know and let us send you an email when Mandeep Singh Nirvair Tv posts news and promotions. Your email address will not be used for any other purpose, and you can unsubscribe at any time.

Videos

Share

Category