Dhuri Fast news

Dhuri Fast news Contact information, map and directions, contact form, opening hours, services, ratings, photos, videos and announcements from Dhuri Fast news, Media/News Company, Dhuri.

21/10/2021
ਮਾਧੋਪੁਰੀ ਮੁਹੱਲੇ ਦੇ ਮਜ਼ਦੂਰ ਮਰਦ ਅਤੇ ਔਰਤਾਂ ਨੇ ਸਰਕਾਰ ਦੇ ਅਵੇਸਲੇਪਨ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਪ੍ਰਤੀ ਜਤਾਇਆ ਰੋਸ ...
14/04/2020

ਮਾਧੋਪੁਰੀ ਮੁਹੱਲੇ ਦੇ ਮਜ਼ਦੂਰ ਮਰਦ ਅਤੇ ਔਰਤਾਂ ਨੇ ਸਰਕਾਰ ਦੇ ਅਵੇਸਲੇਪਨ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਪ੍ਰਤੀ ਜਤਾਇਆ ਰੋਸ ।

ਧੂਰੀ 14 ਅਪ੍ਰੈਲ ( ) ਅੱਜ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਅਤੇ ਖਾਲਸਾ ਪੰਥ ਦੀ ਸਾਜਨਾ ਦਿਵਸ ਨੂੰ ਸਮਰਪਿਤ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਅਤੇ ਇਨਕਲਾਬੀ ਜਮਹੂਰੀ ਮੋਰਚਾ ਦੀ ਅਗਵਾਈ ਹੇਠਾਂ ਮਾਧੋਪੁਰੀ ਮੁਹੱਲਾ ਦੇ ਮਜ਼ਦੂਰ ਮਰਦ ਅਤੇ ਔਰਤਾਂ ਵੱਲੋਂ ਸਰਕਾਰ ਦੇ ਅਵੇਸਲੇਪਨ ਪ੍ਰਤੀ ਰੋਸ ਜ਼ਾਹਿਰ ਕੀਤਾ ਗਿਆ । ਮਜ਼ਦੂਰਾਂ ਨੇ ਸਰਕਾਰ ਉੱਪਰ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਕਰੋਨਾ ਪ੍ਰਤੀ ਇਤਿਹਾਤ ਵਰਤਦਿਆਂ ਹੋਇਆਂ ਲੋਕਾਂ ਨੂੰ ਘਰਾਂ ਅੰਦਰ ਬੰਦ ਰਹਿਣ ਲਈ ਕਿਹਾ ਗਿਆ ਹੈ ਪ੍ਰੰਤੂ ਲੋਕ ਮਜ਼ਦੂਰ ਜਿਹੜੇ ਹਰ ਰੋਜ਼ ਆਪਣੀ ਕਮਾ ਕੇ ਖਾਂਦੇ ਹਨ ਉਨ੍ਹਾਂ ਲਈ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਦੀ ਕਿਸੇ ਸਕੀਮ ਦਾ ਕੋਈ ਲਾਹਾ ਨਹੀਂ ਮਿਲ ਰਿਹਾ ਮੁੱਖ ਮੰਤਰੀ ਨੇ ਮਜ਼ਦੂਰਾਂ ਦੇ ਖਾਤਿਆਂ ਅੰਦਰ ਤਿੰਨ ਹਜ਼ਾਰ ਰੁਪਏ ਪਾਉਣ, ਮੁਫ਼ਤ ਸਿਲੰਡਰ ਦੇਣ ਅਤੇ ਰਾਸ਼ਨ ਦੇਣ ਦੀ ਗੱਲ ਕਹੀ ਸੀ । ਇਹ ਚੀਜ਼ਾਂ ਮਜ਼ਦੂਰਾਂ ਦੇ ਘਰਾਂ ਤੱਕ ਹਾਲੇ ਨਹੀਂ ਪਹੁੰਚੀਆਂ ਸਗੋਂ ਪਹਿਲਾਂ ਤੋਂ ਹੀ ਮਿਲਦੇ ਆ ਰਹੇ ਸਸਤੇ ਆਟਾ ਦਾਲ ਸਕੀਮ ਵਿੱਚੋਂ ਕਈ ਮਜ਼ਦੂਰ ਪਰਿਵਾਰਾਂ ਦਾ ਨਾਂ ਕੱਟ ਦਿੱਤਾ ਹੈ । ਦੂਸਰੇ ਪਾਸੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਸ਼ਪਿੰਦਰ ਜਿੰਮੀ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਫੌਰੀ ਹੱਲ ਕੀਤਾ ਜਾਵੇ ਸਗੋਂ ਨਾਲ਼ ਦੀ ਨਾਲ਼ ਕਰੋਨਾ ਨਾਂ ਦੀ ਮਹਾਂਮਾਰੀ ਤੋਂ ਬਚਣ ਲਈ ਹਸਪਤਾਲਾਂ ਅੰਦਰ ਜ਼ਰੂਰੀ ਪ੍ਰਬੰਧ ਕੀਤੇ ਜਾਣ, ਲਾਕਡਾਊਨ ਦਾ ਤਾਂ ਹੀ ਫਾਇਦਾ ਹੈ ਜੇਕਰ ਵੱਡੇ ਪੱਧਰ ਉੱਤੇ ਟੈਸਟਿੰਗ ਕੀਤੀ ਜਾਵੇ, ਪ੍ਰਾਈਵੇਟ ਹਸਪਤਾਲਾਂ ਦਾ ਸਰਕਾਰੀਕਰਨ ਕੀਤਾ ਜਾਵੇ । ਜੇਕਰ ਸਰਕਾਰ ਇਨ੍ਹਾਂ ਮੰਗਾਂ ਮਸਲਿਆਂ ਉਪਰ ਧਿਆਨ ਨਹੀਂ ਦਿੰਦੀ ਅਤੇ ਫੌਰੀ ਹੱਲ ਵੱਲ ਨਹੀਂ ਵਧਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ ।

ਸੰਦੀਪ ਸਿੰਗਲਾ ਸੂਬਾ ਮੀਤ ਪ੍ਰਧਾਨ ਆਮ ਆਦਮੀ ਪਾਰਟੀ ਲਾਉਕਡਾਉਣ ਦੌਰਾਨ ਲੋੜਵੰਦਾ ਨੂੰ ਰਾਸਨ ਵੰਡ ਰਹੇ ਹਨ ਤੇ ਲੋਕਾ ਨੂੰ ਅਪੀਲ ਕਰਦੇ ਹਨ ਕਿ ਪ੍ਰਸ਼ਾਸ...
30/03/2020

ਸੰਦੀਪ ਸਿੰਗਲਾ ਸੂਬਾ ਮੀਤ ਪ੍ਰਧਾਨ ਆਮ ਆਦਮੀ ਪਾਰਟੀ
ਲਾਉਕਡਾਉਣ ਦੌਰਾਨ ਲੋੜਵੰਦਾ ਨੂੰ ਰਾਸਨ ਵੰਡ ਰਹੇ ਹਨ ਤੇ ਲੋਕਾ ਨੂੰ ਅਪੀਲ ਕਰਦੇ ਹਨ ਕਿ ਪ੍ਰਸ਼ਾਸਨ ਦੇ ਕਹੇ ਮੁਤਾਬਕ ਆਪਣੇ ਘਰਾ ਵਿੱਚ ਰਹੋ।

ਸਰੋਂ ਦੇ ਵਿੱਚ ਕਪਾਹ ਵਲਦੀ ਦੇਖ ਕੇਜਿੰਦਗੀ ਨੂੰ ਥੋੜ੍ਹਾ ਉਸ ਤਰ੍ਹਾਂ ਕਰਿਆ ਏਹਨੇਰੇ ਦਾ ਸੀ ਰਾਹੀ ਮੈ ਸਜਣਾ । ਹੁਣ ।ਚੰਨਣ ਵਿੱਚ ਆਉਂਣ ਦਾ ਹਾਉਸਲਾ ...
27/03/2020

ਸਰੋਂ ਦੇ ਵਿੱਚ ਕਪਾਹ ਵਲਦੀ ਦੇਖ ਕੇ
ਜਿੰਦਗੀ ਨੂੰ ਥੋੜ੍ਹਾ ਉਸ ਤਰ੍ਹਾਂ ਕਰਿਆ ਏ
ਹਨੇਰੇ ਦਾ ਸੀ ਰਾਹੀ ਮੈ ਸਜਣਾ । ਹੁਣ ।
ਚੰਨਣ ਵਿੱਚ ਆਉਂਣ ਦਾ ਹਾਉਸਲਾ ਕਰਿਆ ਏ
ਲੱਖਾ ਜਾਣਾ ਲੱਖਾ ਜਾਦੇ ਲੱਖਾ ਆਉਂਦੇ ਨੇ
ਭੀੜ ਤੋ ਜੋ ਵੱਖ ਹੋ ਚੱਲੇ
ਨਾਮ ਉਹਨਾਂ ਦੇ ਅੰਬਰਾ ਟਾਕੀ ਲਾਉਦੇ ਨੇ
ਚੁੱਪ ਨੂੰ ਦੇਖ ਡਰਿਆ ਨਾ ਦੇਖੀ
ਇਸ ਚੁਪ ਵਿੱਚ ਰਾਜ ਹੀ ਰੱਖਿਆ ਏ
ਚਾਰ ਕਦਮ ਮੈ ਅੱਗੇ ਲੈਣੈ
ਤਾ ਦੋ ਕਦਮ ਪਿੱਛੇ ਹਟਿਆ ਏ

ਸਰੀਰ ਹੈ ਮੈਰਾ ਮਿੱਟੀ ਦੀ ਢੇਰੀ
ਇਸ ਮਿੱਟੀ ਦਾ ਮਾਣ ਕੀ ਕਰਨਾ ਏ
ਵਿਸਵਾਸ ਕਰਾ ਕਿਉਂ ਹੋਰਾ ਤੇ
ਕਿਉਂਕਿ ਹੈਣੀ ਮੈਨੂੰ ਆਪਣੇ ਤੇ
ਕਦ ਵਿਛੋੜਾ ਸਰੀਰ ਨਾਲ ਕਰਨਾ ਏ
ਕੱਲ ਨੂੰ ਮੈ ਦੇਖ ਅੱਜ ਵਿੱਚ ਕਰਿਆ
ਕਿਉਂਕਿ ਇਹ ਪੈਂਡਾ ਥੌੜਾ ਔਖਾ ਏ
ਚਾਲ ਮੇਰੀ ਨੂੰ ਹੋਰ ਦੇਖ ਕੇ ਦੱਸ ਦੇ
ਤੇਰਾ ਪੈਂਡਾ ਅੱਗੇ ਸੌਖਾ ਏ
ਕੋਲ ਆਉਂਦੀ ਮੰਜ਼ਿਲ ਪਾ ਕੇ
ਮੈ ਅਗਲੀ ਵੀ ਪਾਉਣੀ
ਸੋਚ ਸੋਚ ਦੇ ਵਿੱਚ ਰੱਖਿਆ ਏ
ਚਾਰ ਕਦਮ ਮੈ ਅੱਗੇ ਲੈਣੈ
ਤਾ ਦੋ ਕਦਮ ਪਿੱਛੇ ਹਟਿਆ ਏ

ਹਲਾਤਾਂ ਦੇ ਨਾਲ ਲੜੀਆਂ
ਬੁਗਰੇ ਵਿੱਚ ਰਹਿ ਕੇ
ਸਤਨਾਮ ਨੇ ਅੱਜ ਸਵਰਾ ਦਾ
ਘੁੱਟ ਇਕ ਭਰੀਆ ਏ
ਮਿਹਨਤਾਂ ਦੇ ਵਿੱਚ ਰੁੱਝੇ ਨੂੰ
ਜੋ ਦੁਨੀਆਂ ਪਗਲ ਸੀ ਕਹਿੰਦੀ
ਦੇਖ ਅੱਜ ਉਸ ਦੁਨੀਆਂ ਨੂੰ ਪਾਗਲ ਕਰਿਆ ਏ
ਜ਼ਜਬਾਤ ਨੇ ਮੇਰੇ ਨੇ ਮਜ਼ਾਕ ਨਾ ਸਮਝੀ
ਲਿਖੀਆ ਉਹੀ ਜਿਹਨਾ ਦੇ ਵਿੱਚ
ਹੌਸਲਾ ਮੇਰਾ ਡੱਟੀਆ ਏ
ਚਾਰ ਕਦਮ ਮੈ ਅੱਗੇ ਲੈਣੈ
ਤਾ ਦੋ ਕਦਮ ਪਿੱਛੇ ਹਟਿਆ ਏ

ਲੇਖਕ ਸਤਨਾਮ ਬੁਗਰਾ
ਫੋਨ 8283847532

ਸ਼ਹੀਦਾ ਨੂੰ ਸਲਾਮ
23/03/2020

ਸ਼ਹੀਦਾ ਨੂੰ ਸਲਾਮ

8 ਮਾਰਚ ਕਿੰਗਜਵਿਊ ਇੰਟਰਨੈਸ਼ਨਲ ਸਕੂਲ ਧੂਰਾ-ਧੂਰੀ ਦੇ ਉਦਘਾਟਨ ਸਮਾਰੋਹ ਤੇ ਪਹੁੰਚ ਰਹੇ ਹਨ, ਅਮਰੀਕਾ ਦੇ ਡਾਕਟਰ ਗੁਰਦੇਵ ਸਿੰਘ ਖੁਸ।( ਪਦਮ ਸ਼੍ਰੀ ਅਤ...
06/03/2020

8 ਮਾਰਚ ਕਿੰਗਜਵਿਊ ਇੰਟਰਨੈਸ਼ਨਲ ਸਕੂਲ ਧੂਰਾ-ਧੂਰੀ ਦੇ ਉਦਘਾਟਨ ਸਮਾਰੋਹ ਤੇ ਪਹੁੰਚ ਰਹੇ ਹਨ, ਅਮਰੀਕਾ ਦੇ ਡਾਕਟਰ ਗੁਰਦੇਵ ਸਿੰਘ ਖੁਸ।
( ਪਦਮ ਸ਼੍ਰੀ ਅਤੇ world food prize winner )
ਧੂਰੀ 6 ਮਾਰਚ ( ) ਵਿੱਦਿਆ ਪੱਖੋ ਪਿਛੜੇ ਖੇਤਰ ਵਿੱਚ ਵਿੱਦਿਆ ਦੇ ਪਸਾਰ ਦੀ ਨਵੀਂ ਆਸ ਲੈ ਕੇ ਖੁੱਲੇ ਕਿੰਗਜਵਿਊ ਇੰਟਰਨੈਸ਼ਨਲ ਸਕੂਲ ਦਾ ਉਦਘਾਟਨ ਸਮਾਰੋਹ 8 ਮਾਰਚ 2020 (ਐਤਵਾਰ) ਨੂੰ ਹੋਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆ CEO ਡਾ:ਹਰਜਿੰਦਰ ਸਿੰਘ ਸੰਧੂ (PhD,usa) ਜੀ ਨੇ ਦੱਸਿਆ ਕਿ ਇਸ ਮੌਕੇ ਤੇ ਗੁਰਦੇਵ ਸਿੰਘ ਖੁਸ਼,ਪਦਮ ਸ਼੍ਰੀ ਅਤੇ world food prize winner ਅਮਰੀਕਾ ਤੋ ਵਿਸ਼ੇਸ ਤੌਰ ਤੇ ਪਹੁੰਚਣਗੇ। ਡਾ:ਖੁਸ਼ ਜੀ ਨੂੰ ਪੁਰੀ ਦੁਨੀਆ ਵਿਚ 16 (ਸੋਲਾਂ) ਯੂਨੀਵਰਸਿਟੀਆ ਵੱਲੋ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਆ ਜਾ ਚੁੱਕਿਆ ਹੈ। ਸਾਡਾ ਸਾਰਿਆ ਦਾ ਸੁਭਾਗ ਹੈ ਕਿ ਸਾਨੂੰ ਡਾਕਟਰ ਖੁਸ਼ ਜੀ ਨੂੰ ਮਿਲਨ ਦਾ ਮੌਕਾ ਮਿਲ ਰਿਹਾ ਹੈ। ਇਸ ਮੌਕੇ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਐਡੀਸ਼ਨਲ ਡਾਇਰੈਕਟਰ ਰਿਸਰਚ ਅਜਮੇਰ ਸਿੰਘ ਢੱਟ ਖਾਸ ਤੌਰ ਤੇ ਸ਼ਾਮਿਲ ਹੋ ਰਹੇ ਹਨ। ਉਹਨਾਂ ਨੇ ਅਲੱਗ-ਅਲੱਗ ਸਬਜੀਆ ਦੀਆ 23 ਕਿਸਮਾਂ/ ਹਾਈਬ੍ਰੀਡ ਵਿਕਸਿਤ ਕੀਤੀਆ ਹਨ। ਉਹ ਕਰੌਪ ਇੰਪਰੂਵਮੈਂਟ ਸੋਸਾਇਟੀ ਆਫ ਇੰਡੀਆ ਦੇ ਉੱਪ ਪ੍ਰਧਾਨ ਅਤੇ ਨੌ ਪੇਸ਼ੇਵਰ ਸੋਸਾਇਟੀਆ ਦੇ ਮੈਬਰ ਹਨ। ਇਹ ਸਕੂਲ ਖੋਲਣ ਦਾ ਮਕਸਦ ਬੱਚਿਆ ਦਾ ਪੜਾਈ ਦੇ ਨਾਲ-ਨਾਲ ਸਰਵਪੱਖੀ ਵਿਕਾਸ ਕਰਨਾ ਹੈ।
ਉਹਨਾਂ ਨੇ ਦੱਸਿਆ ਕਿ ਸਾਡੇ ਬੱਚੇ ਪੂਰੀ ਤਰ੍ਹਾ ਆਤਮ ਨਿਰਭਰ ਅਤੇ ਆਤਮ ਵਿਸ਼ਵਾਸੀ ਬਨਣਗੇ।
ਅਸੀ ਆਪਣੇ ਬੱਚਿਆ ਨੂੰ ਜੀਵਨ ਜਿਊਣ ਦੇ ਹਰ ਹੁਨਰ ਸਿਖਾਉਣ ਲਈ ਵਚਨਬੱਧ ਹਾ ਤਾ ਕਿ ਬੱਚਾ ਕਿਸੇ ਵੀ ਖੇਤਰ ਜਾ ਵਰਗ ਵਿੱਚ ਪਿਛੜਿਆ ਨਾ ਰਹੇ । ਸਕੂਲ ਦੇ MD ਸ੍ਰ:ਭਗਵੰਤ ਸਿੰਘ ਸੰਧੂ ਜੀ ਨੇ ਸਕੂਲ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਸਕੂਲ ਬੱਚਿਆ ਦੇ ਉਜੱਵਲ ਭਵਿੱਖ ਲਈ ਖੋਲਿਆ ਗਿਆ ਹੈ ਅਤੇ ਇਸ ਸਕੂਲ ਵਿੱਚ ਘੱਟ ਫੀਸਾਂ ਤੇ ਵਧੀਆ ਪੜਾਈ ਦਿੱਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਬੱਚਿਆ ਨੂੰ ਪੜਾਈ ਸੰਬੰਧੀ ਸਾਰੀਆ ਸਹੂਲਤਾ ਮੁਹੱਈਆ ਕਰਵਾਈਆ ਜਾਣਗੀਆਂ। ਸਕੂਲ ਦੇ ਪ੍ਰਿੰਸੀਪਲ ਮੈਡਮ ਰਿਤੂ ਰਾਣਾ ਜੀ ਨੇ ਸਕੂਲ ਦੇ ਸੰਬੰਧ ਵਿੱਚ ਦੱਸਦੇ ਹੋਏ ਕਿਹਾ ਕਿ ਇਹ ਸਕੂਲ ਪੜਾਈ ਦੇ ਖੇਤਰ ਵਿੱਚ ਨਵੀ ਤਕਨੀਕਾਂ ਲੈ ਕੇ ਆਇਆ ਹੈ ਅਤੇ ਆਉਣ ਵਾਲੇ ਸਮੇ ਵਿੱਚ ਇਹ ਸਕੂਲ ਪੜ੍ਹਾਈ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਵੇਗਾ।

ਉਦਘਾਟਨ ਤੋਂ ਪਹਿਲਾਂ ਟੁੱਟੀ 6.94 ਕਰੋੜ ਦੀ ਲਾਗਤ ਨਾਲ ਬਣੀ ਸੜਕ ਦੀ ਹੋਵੇ ਉੱਚ ਪੱਧਰੀ ਜਾਂਚ - ਜਸਵਿੰਦਰ ਸਿੰਘ ਰਿਖੀਧੂਰੀ - ਅੱਜ ਲੋਕ ਇਨਸਾਫ ਪਾਰ...
28/02/2020

ਉਦਘਾਟਨ ਤੋਂ ਪਹਿਲਾਂ ਟੁੱਟੀ 6.94 ਕਰੋੜ ਦੀ ਲਾਗਤ ਨਾਲ ਬਣੀ ਸੜਕ ਦੀ ਹੋਵੇ ਉੱਚ ਪੱਧਰੀ ਜਾਂਚ - ਜਸਵਿੰਦਰ ਸਿੰਘ ਰਿਖੀ

ਧੂਰੀ - ਅੱਜ ਲੋਕ ਇਨਸਾਫ ਪਾਰਟੀ ਦੀ ਧੂਰੀ ਟੀਮ ਵੱਲੋਂ ਧੂਰੀ ਤੋਂ ਮੂਲੋਵਾਲ ਲਈ ਇੱਕ ਮਹੀਨਾ ਪਹਿਲਾਂ 6.94 ਕਰੋੜ ਦੀ ਲਾਗਤ ਨਾਲ ਬਣੀ ਸੜਕ ਦੇ ਉਦਘਾਟਨ ਤੋਂ ਪਹਿਲਾਂ ਹੀ ਟੁੱਟ ਜਾਣ ਕਾਰਨ ਤੇ ਇਸ ਨੂੰ ਬਣਾਉਣ ਲਈ ਵਰਤੇ ਬੇਹੱਦ ਘਟੀਆ ਦਰਜੇ ਦੇ ਸਮਾਨ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ SDM ਧੂਰੀ ਨੂੰ ਦਿੱਤਾ ਗਿਆ ਹੈ।
ਇਸ ਸਮੇਂ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਯੂਥ ਵਿੰਗ ਜਸਵਿੰਦਰ ਸਿੰਘ ਰਿਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਜੇ ਇੱਕ ਮਹੀਨਾ ਪਹਿਲਾਂ ਹੀ ਇਹ ਸੜਕ ਬਣੀ ਸੀ , ਜੋ ਕਿ ਉਦਘਾਟਨ ਤੋਂ ਪਹਿਲਾਂ ਹੀ ਟੁੱਟਣੀ ਸੁਰੂ ਹੋ ਗਈ । ਉਦਘਾਟਨ ਤੋਂ ਪਹਿਲਾਂ ਹੀ ਇਹ ਸੜਕ ਤੇ ਪੱਚ ਲਾਉਣੇ ਪੈ ਗਏ । ਇਹ ਸੜਕ ਨੂੰ ਬਣਾਉਣ ਲਈ ਬੇਹੱਦ ਘਟੀਆ ਦਰਜੇ ਦਾ ਸਮਾਨ ਵਰਤਿਆ ਗਿਆ ਹੈ । ਅੱਜ ਸਾਡੀ ਟੀਮ ਵੱਲੋਂ ਮੁੱਖ ਮੰਤਰੀ ਪੰਜਾਬ ਤੋਂ ਪੱਤਰ ਲਿਖ ਕੇ ਇਹ ਸੜਕ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਮੰਗ ਕੀਤੀ ਗਈ ਹੈ । ਜੇਕਰ ਸਰਕਾਰ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਸਾਡੀ ਪਾਰਟੀ ਸੰਘਰਸ਼ ਦਾ ਐਲਾਨ ਕਰੇਗੀ । ਇਸ ਸਮੇਂ ਓਹਨਾ ਨਾਲ ਕੁਲਵੰਤ ਰਾਏ ਪੱਪੂ ਪ੍ਰਧਾਨ ਹਲਕਾ ਧੂਰੀ , ਦੀਦਾਰ ਸਿੰਘ ਜਰਨਲ ਸਕੱਤਰ ਹਲਕਾ ਧੂਰੀ , ਦਰਸ਼ਨ ਸਿੰਘ ਮੀਤ ਪ੍ਰਧਾਨ ਧੂਰੀ , ਮਨਪ੍ਰੀਤ ਸੋਪਾਲ਼ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ਸੰਗਰੂਰ , ਧਰਮਵੀਰ ਧੰਮੀ , ਦਰਸ਼ਨ ਸਿੰਘ ਖਹਿਰਾ, ਹਰਦੇਵ ਸਿੰਘ ਆਦਿ ਹਾਜ਼ਰ ਸਨ ।

Address

Dhuri
148024

Telephone

+919646876101

Website

Alerts

Be the first to know and let us send you an email when Dhuri Fast news posts news and promotions. Your email address will not be used for any other purpose, and you can unsubscribe at any time.

Videos

Share