Charanjit Bhullar Fan

Charanjit Bhullar Fan Journalist (Punjabi Tribune)

25/04/2023

ਸੀਲਬੰਦ ਲਿਫ਼ਾਫ਼ੇ ਦੀ ਕਹਾਣੀ - ਡਰੀ ਅਫਸਰਾਂ ਦੀ ਤਿੱਕੜੀ

29/01/2023
22/01/2023

ਦਾੜੀ ਨਾਲੋਂ ਮੁੱਛਾਂ ਵਧੀਆਂ
ਮੁਹੱਲਾ ਕਲੀਨਿਕ ਬਨਾਉਣ 'ਤੇ 10 ਕਰੋੜ ਮਸ਼ਹੂਰੀ 'ਤੇ 30 ਕਰੋੜ

Punjabi Tribune
20/01/2023

Punjabi Tribune

18/01/2023

ਕੱਚ ਸੱਚ

17/01/2023

Punjabi Tribune - ਜ਼ੀਰਾ ਸ਼ਰਾਬ ਫੈਕਟਰੀ ਹੋਵੇਗੀ ਬੰਦ : ਭਗਵੰਤ ਮਾਨ ਨੂੰ ਕਿਉਂ ਲੈਣਾ ਪਿਆ ਫੈਸਲਾ

Punjabi Tribune
16/01/2023

Punjabi Tribune

ਵੱਡਿਆਂ ਘਰਾਂ ਦੀਆਂ ਵੱਡੀਆਂ ਗੱਲਾਂ              ਕਿਸੇ ਦਾ ਰੈਣ ਬਸੇਰਾ, ਕਿਸੇ ਦੇ ਠਾਠ ਨਵਾਬੀ..!                          ਚਰਨਜੀਤ ਭੁੱਲਰ...
04/01/2023

ਵੱਡਿਆਂ ਘਰਾਂ ਦੀਆਂ ਵੱਡੀਆਂ ਗੱਲਾਂ
ਕਿਸੇ ਦਾ ਰੈਣ ਬਸੇਰਾ, ਕਿਸੇ ਦੇ ਠਾਠ ਨਵਾਬੀ..!
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦੇ ਬਹੁਤੇ ਡਿਪਟੀ ਕਮਿਸ਼ਨਰਾਂ ਦੇ ਸਰਕਾਰੀ ਘਰ ਕਿਸੇ ਨਵਾਬ ਦੇ ਬੰਗਲੇ ਤੋਂ ਘੱਟ ਨਹੀਂ। ਇੱਕ-ਇੱਕ ਕਮਰੇ ਵਿੱਚ ਜ਼ਿੰਦਗੀ ਲੰਘਾ ਰਹੇ ਗ਼ਰੀਬਾਂ ਨੂੰ ਮੂੰਹ ਚਿੜ੍ਹਾ ਰਹੇ ਇਹ ਘਰ ਲੋਕ ਰਾਜ ਵਿੱਚ ਹੋ ਰਹੀ ਕਾਣੀ ਵੰਡ ਦਾ ਪ੍ਰਤੱਖ ਨਮੂਨਾ ਹਨ। ਇੱਕ ਬੰਨ੍ਹੇ ਪੰਜਾਬ ਦਾ ਮਜ਼ਦੂਰ ਤਬਕਾ ਹੈ, ਜਿਨ੍ਹਾਂ ਨੂੰ ਪੰਜ-ਪੰਜ ਮਰਲਿਆਂ ਦੇ ਪਲਾਟ ਵੀ ਨਸੀਬ ਨਹੀਂ ਹੋ ਰਹੇ। ਦੂਜੇ ਪਾਸੇ ਕੁਝ ਡਿਪਟੀ ਕਮਿਸ਼ਨਰਾਂ ਦੇ ਘਰ ਇੰਨੇ ਥਾਂ ਵਿੱਚ ਬਣੇ ਹੋਏ ਹਨ, ਜਿੰਨੇ ’ਚ ਸੈਂਕੜੇ ਪਰਿਵਾਰ ਗੁਜ਼ਾਰਾ ਕਰ ਲੈਣ। ਜਾਣਕਾਰੀ ਅਨੁਸਾਰ ਸੂਬੇ ਦੇ 15 ਡਿਪਟੀ ਕਮਿਸ਼ਨਰਾਂ ਦੇ ਘਰਾਂ ਦਾ ਰਕਬਾ 1.73 ਲੱਖ ਵਰਗ ਫੁੱਟ ਬਣਦਾ ਹੈ, ਜਿਸ ਦੀ ਬਾਜ਼ਾਰ ਵਿੱਚ ਕੀਮਤ ਅੰਦਾਜ਼ਨ ਦੋ ਹਜ਼ਾਰ ਕਰੋੜ ਰੁਪਏ ਬਣਦੀ ਹੈ। ਹਾਲਾਂਕਿ ਪੰਜਾਬ ਸਰਕਾਰ ਨੇ 27 ਅਗਸਤ 1997 ਨੂੰ ਪੱਤਰ ਜਾਰੀ ਕਰਕੇ ਫ਼ੀਲਡ ਅਫ਼ਸਰਾਂ ਲਈ ਵੱਧ ਤੋਂ ਵੱਧ ਦੋ ਕਨਾਲ ਦਾ ਘਰ ਹੋਣ ਦੀ ਸੀਮਾ ਤੈਅ ਕੀਤੀ ਸੀ, ਪਰ ਹਾਲੇ ਤੱਕ ਇਨ੍ਹਾਂ ਉੱਚ ਅਫ਼ਸਰਾਂ ਦੇ ਸਰਕਾਰੀ ਘਰਾਂ ’ਤੇ ਕਿਸੇ ਵੀ ਸਰਕਾਰ ਦੀ ਨਜ਼ਰ ਨਹੀਂ ਪਈ।
ਸਮੁੱਚੇ ਸੂਬੇ ’ਚੋਂ ਡਿਪਟੀ ਕਮਿਸ਼ਨਰ ਸੰਗਰੂਰ ਦਾ ਸਰਕਾਰੀ ਘਰ ਪਹਿਲੇ ਨੰਬਰ ’ਤੇ ਹੈ, ਜਿਸ ਦਾ ਕੁੱਲ ਰਕਬਾ 27,628 ਵਰਗ ਗਜ਼ ਹੈ। ਇਸ ਵਿੱਚ ਸਿਰਫ਼ 817 ਵਰਗ ਗਜ਼ ਖੇਤਰ ਨੂੰ ਛੱਤਿਆ ਗਿਆ ਹੈ। ਮਾਹਿਰ ਦੱਸਦੇ ਹਨ ਕਿ ਇਸ ਸਰਕਾਰੀ ਮਕਾਨ ਦੀ ਕੀਮਤ ਬਾਜ਼ਾਰ ਵਿੱਚ ਲਗਪਗ 200 ਕਰੋੜ ਰੁਪਏ ਬਣਦੀ ਹੈ। ਇਸ ਸਰਕਾਰੀ ਘਰ ’ਚ ਖੇਤੀ ਵੀ ਹੁੰਦੀ ਹੈ। ਦੂਸਰੇ ਨੰਬਰ ’ਤੇ ਰੋਪੜ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਹੈ, ਜਿਸ ਦਾ ਰਕਬਾ 25, 305 ਵਰਗ ਗਜ਼ ਹੈ ਤੇ ਛੱਤਿਆ ਹੋਇਆ ਖੇਤਰ ਸਿਰਫ਼ 404 ਵਰਗ ਗਜ਼ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਦੀ ਸਰਕਾਰੀ ਰਿਹਾਇਸ਼ 24,380 ਵਰਗ ਗਜ਼ ਥਾਂ ’ਚ ਹੈ, ਜਿਸ ’ਚੋਂ 1757 ਵਰਗ ਗਜ਼ ਨੂੰ ਛੱਤਿਆ ਗਿਆ ਹੈ। ਜਲੰਧਰ ਸ਼ਹਿਰ ’ਚ ਜਿੱਥੇ ਲਤੀਫਪੁਰਾ ’ਤੇ ਬੁਲਡੋਜ਼ਰ ਚੱਲਿਆ ਹੈ, ਉਸੇ ਸ਼ਹਿਰ ਵਿੱਚ ਕਮਿਸ਼ਨਰ ਦੀ ਸਰਕਾਰੀ ਰਿਹਾਇਸ਼ 29,885 ਵਰਗ ਗਜ਼ ਥਾਂ ਵਿੱਚ ਹੈ, ਜਦਕਿ ਡਿਪਟੀ ਕਮਿਸ਼ਨਰ ਜਲੰਧਰ ਦੀ ਰਿਹਾਇਸ਼ ਦਾ ਰਕਬਾ 10,482 ਵਰਗ ਗਜ਼ ਹੈ।
ਗੁਰਦਾਸਪੁਰ ਦੇ ਡੀਸੀ ਦੀ ਰਿਹਾਇਸ਼ ਦਾ ਰਕਬਾ 24,269 ਵਰਗ ਗਜ਼ ਤੇ ਬਠਿੰਡਾ ਦੇ ਡੀਸੀ ਦੀ ਰਿਹਾਇਸ਼ ਦਾ ਰਕਬਾ 15,813 ਵਰਗ ਗਜ਼ ਹੈ। ਕਈ ਥਾਵਾਂ ’ਤੇ ਡਿਪਟੀ ਕਮਿਸ਼ਨਰਾਂ ਦੀ ਰਿਹਾਇਸ਼ ਕੀਮਤੀ ਥਾਵਾਂ ’ਤੇ ਬਣੀ ਹੋਈ ਹੈ, ਜਿਵੇਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦਾ ਰਕਬਾ 11,510 ਵਰਗ ਹੈ ਤੇ ਇਹ ਲੀਲ੍ਹਾ ਭਵਨ ਕੋਲ ਸਥਿਤ ਹੈ, ਜਿਸ ਦਾ ਮੁੱਲ ਲਾਉਣਾ ਬਹੁਤ ਔਖਾ ਕਾਰਜ ਹੈ। ਨਵੇਂ ਬਣੇ ਜ਼ਿਲ੍ਹਿਆਂ ’ਚ ਸਰਕਾਰੀ ਘਰ ਮੁਕਾਬਲਤਨ ਛੋਟੇ ਹਨ। ਬਰਨਾਲਾ ਵਿੱਚ 980 ਵਰਗ ਗਜ਼ ਅਤੇ ਫ਼ਤਿਹਗੜ੍ਹ ਸਾਹਿਬ ਵਿਚ ਦੋ ਹਜ਼ਾਰ ਵਰਗ ਗਜ਼ ਵਿੱਚ ਸਰਕਾਰੀ ਰਿਹਾਇਸ਼ ਬਣਾਈ ਗਈ ਹੈ। ਕਈ ਡਿਪਟੀ ਕਮਿਸ਼ਨਰਾਂ ਦੇ ਘਰਾਂ ’ਚ ਬਿਜਲੀ ਪਾਣੀ ਦੀ ਹਾਟ ਲਾਈਨ ਵੀ ਵਿਛਾਈ ਹੋਈ ਹੈ। ਇੱਕ ਦਫ਼ਾ ਸਰਕਾਰ ’ਚ ਇਹ ਗੱਲ ਤੁਰੀ ਸੀ ਕਿ ਡਿਪਟੀ ਕਮਿਸ਼ਨਰਾਂ ਅਤੇ ਹੋਰ ਅਫ਼ਸਰਾਂ ਲਈ ਬਹੁਮੰਜ਼ਲੀ ਖੁੱਲ੍ਹੇ ਫਲੈਟ ਬਣਾ ਦਿੱਤੇ ਜਾਣ ਤੇ ਮੌਜੂਦਾ ਰਿਹਾਇਸ਼ ਵਾਲੀ ਥਾਂ ਨੂੰ ਹੋਰਨਾਂ ਮੰਤਵਾਂ ਲਈ ਵਰਤ ਲਿਆ ਜਾਵੇ, ਪਰ ਇਹ ਤਜਵੀਜ਼ ਕਿਸੇ ਤਣ-ਪੱਤਣ ਨਾ ਲੱਗ ਸਕੀ।
ਪੰਜਾਬ ਸਰਕਾਰ ਵੱਲੋਂ 1972 ਵਿੱਚ ਮਜ਼ਦੂਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦੀ ਯੋਜਨਾ ਆਰੰਭੀ ਗਈ ਸੀ, ਜੋ ਹਾਲੇ ਤੱਕ ਵੀ ਅਮਲੀ ਜਾਮਾ ਨਹੀਂ ਪਹਿਨ ਸਕੀ। ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੰਜਾਬ ਵਿੱਚ ਜੋ ਮਕਾਨ ਬਣਾਉਣੇ ਸਨ, ਉਨ੍ਹਾਂ ਲਈ 59 ਕਰੋੜ ਦੇ ਫੰਡ ਹਾਲੇ ਬਕਾਇਆ ਖੜ੍ਹੇ ਹਨ। ਬਿਨਾਂ ਛੱਤਾਂ ਵਾਲੇ ਇਹ ਮਕਾਨ ਸਰਕਾਰੀ ਫੰਡ ਦੀ ਉਡੀਕ ਵਿੱਚ ਹੌਲੀ-ਹੌਲੀ ਮਿੱਟੀ ਹੋ ਰਹੇ ਹਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਹੈ ਕਿ ਇਹ ਸਰਕਾਰੀ ਰਿਹਾਇਸ਼ਾਂ ਗ਼ੈਰ ਬਰਾਬਰੀ ਦੀ ਜਿਊਂਦੀ ਜਾਗਦੀ ਮਿਸਾਲ ਹਨ, ਜਿੱਥੇ ਗ਼ਰੀਬਾਂ ਨੂੰ ਪੰਜ-ਪੰਜ ਮਰਲਿਆਂ ਦਾ ਤਰਸੇਵਾਂ ਹੈ ਤੇ ਡਿਪਟੀ ਕਮਿਸ਼ਨਰਾਂ ਲਈ ਸਭ ਸਹੂਲਤਾਂ ਹਾਜ਼ਰ ਹਨ। ਉਨ੍ਹਾਂ ਕਿਹਾ ਕਿ ਹਕੂਮਤਾਂ ਗ਼ਰੀਬਾਂ ਨੂੰ ਸਿਰਫ਼ ਵੋਟ ਬੈਂਕ ਵਜੋਂ ਦੇਖਦੀਆਂ ਹਨ ਤੇ ਗ਼ਰੀਬਾਂ ਨੂੰ ਸਹੂਲਤਾਂ ਦੇਣ ਦਾ ਮੰਤਵ ਕਦੇ ਭਲਾਈ ਨਹੀਂ ਹੁੰਦਾ ਹੈ।
ਅਫ਼ਸਰਾਂ ਦੀਆਂ ਸਰਕਾਰੀ ਰਿਹਾਇਸ਼ਾਂ ’ਚ ਸ਼ਾਹੀ ਠਾਠ
ਡਿਪਟੀ ਕਮਿਸ਼ਨਰਾਂ ਦੇ ਘਰਾਂ ਵਿੱਚ ਸਭ ਸਹੂਲਤਾਂ ਮੌਜੂਦ ਹਨ। ਹਾਲਾਂਕਿ ਸਮੇਂ ਸਮੇਂ ’ਤੇ ਇਸ ਮਾਮਲੇ ’ਚ ਸਵਾਲ ਵੀ ਉੱਠੇ ਹਨ, ਪਰ ਹਾਲੇ ਤੱਕ ਕਿਸੇ ਵੀ ਸਰਕਾਰ ਨੇ ਇਨ੍ਹਾਂ ਸਹੂਲਤਾਂ ਵਿੱਚ ਕੋਈ ਕਟੌਤੀ ਨਹੀਂ ਕੀਤੀ ਹੈ। 10 ਮਾਰਚ 2000 ਨੂੰ ਤਤਕਾਲੀ ਵਿਧਾਇਕ ਹਰਦੇਵ ਅਰਸ਼ੀ ਤੇ ਅਜੈਬ ਸਿੰਘ ਰੌਂਤਾ ਨੇ ਪੰਜਾਬ ਵਿਧਾਨ ਸਭਾ ਵਿੱਚ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ’ਚ ਬਣਾਏ ਨਵੇਂ ਸਵਿਮਿੰਗ ਪੂਲ ਦਾ ਮੁੱਦਾ ਚੁੱਕਿਆ ਸੀ। ਉਦੋਂ ਸਰਕਾਰ ਨੇ ਖ਼ੁਲਾਸਾ ਕੀਤਾ ਸੀ ਕਿ ਅਜਿਹਾ ਸਵਿਮਿੰਗ ਪੂਲ ਤਾਂ ਐੱਸਐੱਸਪੀ ਦੀ ਰਿਹਾਇਸ਼ ’ਚ ਵੀ ਬਣਿਆ ਹੋਇਆ ਹੈ। ਇਥੋਂ ਤੱਕ ਕਿ ਕਈ ਡਿਪਟੀ ਕਮਿਸ਼ਨਰਾਂ ਨੇ ਇਨ੍ਹਾਂ ਰਿਹਾਇਸ਼ਾਂ ਵਿੱਚ ਮੱਝਾਂ ਵੀ ਰੱਖੀਆਂ ਹੋਈਆਂ ਹਨ।

ਐੱਸਵਾਈਐੱਲ         ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਤਲਬ                     ਚਰਨਜੀਤ ਭੁੱਲਰਚੰਡੀਗੜ੍ਹ :ਕੇਂਦਰ ਸਰਕਾਰ ਨੇ ਸਤਲੁਜ ਯਮੁਨਾ...
02/01/2023

ਐੱਸਵਾਈਐੱਲ
ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਤਲਬ
ਚਰਨਜੀਤ ਭੁੱਲਰ
ਚੰਡੀਗੜ੍ਹ :ਕੇਂਦਰ ਸਰਕਾਰ ਨੇ ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਪੰਜਾਬ ਅਤੇ ਹਰਿਆਣਾ ਦੀ ਮੀਟਿੰਗ ਬੁਲਾ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਤੋਂ ਉਨ੍ਹਾਂ ਦੇ ਹਮਰੁਤਬਾ ਮਨੋਹਰ ਲਾਲ ਖੱਟਰ 4 ਜਨਵਰੀ ਨੂੰ ਦਿੱਲੀ ਵਿਚ ਮੀਟਿੰਗ ਕਰਨਗੇ। ਕੇਂਦਰ ਸਰਕਾਰ ਨੇ ਦੋਵਾਂ ਸੂਬਿਆਂ ਵਿਚਲੇ ਪਾਣੀਆਂ ਦੇ ਵਿਵਾਦ ਨਾਲ ਨਜਿੱਠਣ ਲਈ ਗੱਲਬਾਤ ਦਾ ਦੌਰ ਸ਼ੁਰੂ ਕੀਤਾ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਸੂਤਰਾਂ ਅਨੁਸਾਰ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਇਸ ਮੀਟਿੰਗ ਬਾਰੇ ਗੈਰਰਸਮੀ ਤੌਰ ’ਤੇ ਸੂਚਨਾ ਭੇਜ ਦਿੱਤੀ ਹੈ ਅਤੇ ਭਲਕੇ ਰਸਮੀ ਸੱਦਾ ਪੱਤਰ ਮਿਲਣ ਦੀ ਸੰਭਾਵਨਾ ਹੈ। ਪੰਜਾਬ ਅਤੇ ਹਰਿਆਣਾ ਦਾ ਪਾਣੀਆਂ ਦੇ ਮੁੱਦੇ ’ਤੇ ਵਿਵਾਦ ਇਸ ਵੇਲੇ ਸੁਪਰੀਮ ਕੋਰਟ ਵਿੱਚ ਹੈ। ਸੁਪਰੀਮ ਕੋਰਟ ਨੇ ਸਤੰਬਰ ਮਹੀਨੇ ਵਿੱਚ ਦੋਵਾਂ ਸੂਬਿਆਂ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਲੱਭਣ ਦੀ ਹਦਾਇਤ ਕੀਤੀ ਸੀ। ਇਸ ਦੇ ਮੱਦੇਨਜ਼ਰ ਦੋਵਾਂ ਸੂਬਿਆਂ ਦੀ ਚੰਡੀਗੜ੍ਹ ਵਿੱਚ 14 ਅਕਤੂਬਰ ਨੂੰ ਮੀਟਿੰਗ ਵੀ ਹੋਈ ਸੀ।
ਸੁਪਰੀਮ ਕੋਰਟ ਵਿਚ ਮਾਮਲੇ ਦੀ ਅਗਲੀ ਸੁਣਵਾਈ 19 ਜਨਵਰੀ ਨੂੰ ਹੈ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਖੁਦ ਦੋਵਾਂ ਸੂਬਿਆਂ ਦੀ ਇੱਕ ਮੀਟਿੰਗ ਕਰਵਾ ਰਹੀ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਦੋਵੇਂ ਸੂਬੇ ਇਸ ਮਸਲੇ ਨੂੰ ਗੱਲਬਾਤ ਰਾਹੀਂ ਸੁਲਝਾਉਣ। ਪਹਿਲੀ ਕੋਸ਼ਿਸ਼ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੇ ਚੰਡੀਗੜ੍ਹ ਵਿੱਚ ਮੀਟਿੰਗ ਕਰਕੇ ਕੀਤੀ ਸੀ ਅਤੇ ਇਹ ਮੀਟਿੰਗ ਬੇਸਿੱਟਾ ਰਹੀ ਸੀ। ਹੁਣ ਕੇਂਦਰ ਸਰਕਾਰ ਨੇ ਕੋਸ਼ਿਸ਼ ਆਰੰਭੀ ਹੈ। ਜ਼ਿਕਰਯੋਗ ਹੈ ਕਿ 8 ਅਪਰੈਲ 1982 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਿੰਡ ਕਪੂਰੀ ਵਿਚ ਟੱਕ ਲਾ ਕੇ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਪਾਣੀਆਂ ਦੇ ਮੁੱਦੇ ’ਤੇ ਮੋਰਚਾ ਵੀ ਲਗਾਇਆ ਸੀ। ਪਾਣੀਆਂ ਦਾ ਮਾਮਲਾ ਲੰਮੇ ਅਰਸੇ ਤੋਂ ਕਈ ਪੜਾਵਾਂ ਵਿਚੋਂ ਦੀ ਗੁਜ਼ਰ ਚੁੱਕਾ ਹੈ।ਕੈਪਟਨ ਅਮਰਿੰਦਰ ਸਿੰਘ ਨੇ ਸਾਲ 2004 ਵਿੱਚ ਪਾਣੀਆਂ ਦੇ ਸਮਝੌਤੇ ਰੱਦ ਹੀ ਕਰ ਦਿੱਤੇ ਸਨ।
ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੋੜ ਦੀ ਵਜ਼ਾਰਤ ਨੇ ਸਤਲੁਜ ਯਮਨਾ ਲਿੰਕ ਨਹਿਰ ਲਈ ਐਕੁਆਇਰ ਕੀਤੀ ਜ਼ਮੀਨ ਵਾਪਸ ਕਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਸਨ। ਤਾਜ਼ਾ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ 4 ਜਨਵਰੀ ਦੀ ਦਿੱਲੀ ਮੀਟਿੰਗ ਲਈ ਤਿਆਰੀ ਵਿੱਢ ਦਿੱਤੀ ਹੈ ਤਾਂ ਜੋ ਕੇਂਦਰੀ ਮੀਟਿੰਗ ਵਿਚ ਪੰਜਾਬ ਦੇ ਪੱਖ ਨੂੰ ਮਜ਼ਬੂਤੀ ਨਾਲ ਰੱਖਿਆ ਜਾ ਸਕੇ।ਦੋਵਾਂ ਸੂਬਿਆਂ ਵਿਚਾਲੇ 14 ਅਕਤੂਬਰ ਨੂੰ ਹੋਈ ਮੀਟਿੰਗ ਬੇਸਿੱਟਾਂ ਰਹਿ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਹੋਈ ਇਸ ਮੀਟਿੰਗ ਵਿਚ ਸਪੱਸ਼ਟ ਕਰ ਦਿੱਤਾ ਸੀ ਕਿ ਪੰਜਾਬ ਵਿਚ ਪਾਣੀ ਦਾ ਇੱਕ ਤੁਪਕਾ ਵੀ ਵਾਧੂ ਨਹੀਂ ਹੈ ਜਦਕਿ ਹਰਿਆਣਾ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ’ਤੇ ਜ਼ੋਰ ਪਾਇਆ ਸੀ। ਮੁੱਖ ਮੰਤਰੀ ਨੇ ਯਮੁਨਾ ਦੇ ਪਾਣੀਆਂ ’ਤੇ ਵੀ ਦਾਅਵਾ ਜਤਾਇਆ ਸੀ। ਉਦੋਂ ਗੱਲ ਕਿਸੇ ਤਣ ਪੱਤਣ ਨਹੀਂ ਲੱਗ ਸਕੀ ਸੀ। ਪੰਜਾਬ ਸਰਕਾਰ ਨੇ ਰਾਵੀ ਤੇ ਬਿਆਸ ਦੇ ਪਾਣੀਆਂ ਦਾ ਮੁਲਾਂਕਣ ਮੌਜੂਦਾ ਪਾਣੀ ਦੀ ਉਪਲੱਬਧਤਾ ਦੇ ਲਿਹਾਜ਼ ਨਾਲ ਕੀਤੇ ਜਾਣ ਦੀ ਗੱਲ ਵੀ ਰੱਖੀ ਸੀ।

01/01/2023

ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਡੀਸੀਆਂ ਦੇ ਰਿਹਾਇਸ਼ ਦੀ ਜਗ੍ਹਾ ਦੇ ਹੈਰਾਨ ਕਰਨ ਵਾਲੇ ਅੰਕੜੇ

01/01/2023

ਲਤੀਫਪੁਰੇ ਦੇ ਲੋਕਾਂ ਨੂੰ ਘਰਾਂ ਤੋਂ ਉਜਾੜਨ ਵਾਲਿਆਂ ਨੇ ਕਿਵੇਂ ਕਰੋੜਾਂ ਦੀਆਂ ਪ੍ਰਾਪਰਟੀਆਂ ਸਸਤੇ ਭਾਅ ਆਪਣੇ ਦਫ਼ਤਰਾਂ ਲਈ ਰੱਖੀਆਂ। ਸੁਣੋ ਸਾਰੀ ਵੀਡੀਓ

28/12/2022

ਐਡਾ ਤੇਰਾ ਕਿਹੜਾ ਦਰਦੀ...

22/12/2022

ਪੰਜਾਬ ਵਿੱਚ ਨਵੀਂ ਇੰਡਸਟਰੀ ਤੇ ਵਪਾਰ ਲਈ ਕੀ ਹੋਣਾ ਚਾਹੀਦਾ ਹੈ ?

22/12/2022

ਸੂਬੇ 'ਚ ਨਿਵੇਸ਼ ਹੋਇਆ ਦੋ ਹਜ਼ਾਰ ਕਰੋੜ ਰੁਪਏ ਦਾ, ਸਰਕਾਰ ਨੇ ਖਰਚਾ ਕਰਤਾ ਸੱਤ ਹਜ਼ਾਰ ਕਰੋੜ ਰੁਪਏ ਦਾ
ਨੇਤਾ ਜਿਸ ਕਹਿੰਦੇ ਆਪਾਂ ਤਾਂ ਗੱਲਾਂ ਦਾ ਕੜਾਹ ਹੀ ਬਣਾਉਣੈ

22/12/2022

ਇੰਡਸਟਰੀ ਨਿਵੇਸ਼ ਨੂੰ ਲੈ ਕੇ ਆਪ ਸਰਕਾਰ ਦੀ ਨੀਤੀ ਕੀ ਹੈ??

ਜੇਹੀ ਫਰਾਰੀ, ਤੇਹਾ ਸਰਾਰੀ..      ਚਰਨਜੀਤ ਭੁੱਲਰਸੌ ਹੱਥ ਰੱਸਾ ਸਿਰੇ ’ਤੇ ਗੰਢ। ਜਿੱਦਾਂ ਲੱਖਾਂ ਚੋਂ ਇੱਕੋ ਗੱਡੀ ‘ਫਰਾਰੀ’ ਹੈ। ਬੱਸ ਉਦਾਂ ਹੀ ‘...
24/11/2022

ਜੇਹੀ ਫਰਾਰੀ, ਤੇਹਾ ਸਰਾਰੀ..
ਚਰਨਜੀਤ ਭੁੱਲਰ
ਸੌ ਹੱਥ ਰੱਸਾ ਸਿਰੇ ’ਤੇ ਗੰਢ। ਜਿੱਦਾਂ ਲੱਖਾਂ ਚੋਂ ਇੱਕੋ ਗੱਡੀ ‘ਫਰਾਰੀ’ ਹੈ। ਬੱਸ ਉਦਾਂ ਹੀ ‘ਰੰਗਲੇ ਪੰਜਾਬ’ ਕੋਲ ‘ਸਰਾਰੀ’ ਹੈ। ਨਾ ਕੋਈ ਵਿੰਗ-ਵਲ, ਨਾ ਕੋਈ ਗਰੂਰ। ਓਹ ਸੱਤਾ ਹੀ ਕਾਹਦੀ, ਜਿਹੜੀ ਦੇਵੇ ਨਾ ਸਰੂਰ। ਜ਼ਰੂਰ ਲਾਡ ’ਚ ਮਾਪੇ ‘ਬੀਬਾ ਰਾਣਾ’ ਆਖਦੇ ਹੋਣਗੇ। ਤਾਹੀਂ ਪਿੰਡ ਰਾਣਾ ਪੰਜ ਗਰਾਈਂ (ਗੁਰੂਹਰਸਹਾਏ) ਵਾਲੇ ਮਾਣ ਨਾਲ ‘ਫੌਜਾ ਸਿੰਘ ਰਾਣਾ’ ਆਖ ਬੁਲਾਉਂਦੇ ਨੇ। ਅਸਾਡੇ ਕੈਬਨਿਟ ਮੰਤਰੀ ਨੇ, ਆਪਾਂ ਤਾਂ ‘ਫੌਜਾ ਸਿੰਘ ਸਰਾਰੀ’ ਹੀ ਆਖਾਂਗੇ।
ਸ਼ੇਕਸਪੀਅਰ ਸੱਚ ਆਖਦੈ ਕਿ ਬਈ ‘ਨਾਮ ’ਚ ਕੀ ਰੱਖਿਆ’। ਗੁਲਾਬ ਨੂੰ ਕੁਝ ਵੀ ਆਖੋ, ਖ਼ੁਸ਼ਬੂ ਤਾਂ ਉਹੀ ਰਹੇਗੀ। ਸਰਾਰੀ ਬਾਗ਼ਬਾਨੀ ਮੰਤਰੀ ਹੋਣ, ਕੋਈ ਮਹਿਕ ਨਾ ਛੱਡਣ, ਏਹ ਕਿਵੇਂ ਹੋ ਸਕਦੈ। ਚਲੋ ਤੁਸੀਂ ਹੀ ਦੱਸੋ, ਮਾਇਆ ਦੇ ਦਰਿਆ ਵਗਦੇ ਪਏ ਹੋਣ, ਸਰਾਰੀ ਸਾਹਿਬ ਕਿਨਾਰੇ ਖੜ੍ਹੇ ਹੋਣ, ਫੇਰ ਵੀ ਹੱਥ ਨਾ ਧੋਣ, ਤੁਸੀਂ ਫੇਰ ਮੂਰਖ ਆਖਣਾ ਸੀ। ਓਸ ਭਲੇ ਬੰਦੇ ਨੇ ਹੱਥ ਤਾਂ ਦੂਰ , ਹਾਲੇ ਦਰਿਆ ’ਚ ਉਂਗਲ ਡਬੋਣ ਦਾ ਮਨ ਹੀ ਬਣਾਇਆ ਸੀ। ਵਿਰੋਧੀਆਂ ਨੇ ਪੰਜਾਬ ਸਿਰ ’ਤੇ ਚੁੱਕ ਲਿਐ, ਅਖੇ ਸਰਾਰੀ ਨੂੰ ਕੈਬਨਿਟ ਚੋਂ ਕੱਢੋ।
ਮੂਰਖ ਦਾਸੋ! ਉਸ ਨੇਕ ਰੂਹ ਨੇ ਕਿਹੜਾ ਮਾਇਆ ਦੇ ਦਰਿਆ ’ਚ ਡੁਬਕੀ ਮਾਰ ਲਈ। ਬੱਸ ਆਪਣੇ ਨੇੜਲੇ ਤਰਸੇਮ ਕਪੂਰ ਨਾਲ ‘ਪੰਜ ਇਸ਼ਨਾਨਾਂ’ ਕਰਨ ਦਾ ਮਸ਼ਵਰਾ ਹੀ ਕੀਤਾ ਸੀ। ਤਰਸੇਮ ਕਪੂਰ, ਤੂੰ ਜ਼ਰੂਰ ਭੁਗਤੇਗਾ, ਸਰਾਰੀ ’ਤੇ ਇਲਜ਼ਾਮ ਲਾ’ਤੇ। ਆਡੀਓ ਕਲਿੱਪ ਵਾਇਰਲ ਕਰਤੀ ਅਖੇ ਸਰਾਰੀ ਤਾਂ ਪੈਸਿਆਂ ਦੀ ਸੌਦੇਬਾਜ਼ੀ ਕਰਦੈ। ਸਿਆਣੇ ਆਖਦੇ ਨੇ ਕਿ ਸਨਮਾਨ ਦੀਆਂ ਕੁਰਸੀਆਂ ’ਤੇ ਬੈਠੇ ਸਾਰੇ ਮਾਣਯੋਗ ਨਹੀਂ ਹੁੰਦੇ। ਚੰਦਰੇ ਕਪੂਰ ਨੇ ਸਰਾਰੀ ਦੀ ਝੋਲੀ ਬਦਨਾਮੀ ਦੀਆਂ ਮੀਂਗਣਾ ਪਾਉਣ ਦੀ ਬਥੇਰੀ ਕੋਸ਼ਿਸ਼ ਕੀਤੀ। ਕਪੂਰ ਕੀ ਜਾਣੇ, ਜਿਹਦਾ ਤਪ ਤੇਜ਼ ਹੁੰਦੈ, ਉਹਨੂੰ ਕੇਜਰੀਵਾਲ ਹੱਥ ਦੇ ਕੇ ਰੱਖ ਲੈਂਦੇ।
ਮਾਨਸਾ ਵਾਲਾ ਡਾ.ਵਿਜੇ ਸਿੰਗਲਾ ਜ਼ਰੂਰ ਸੋਚਦਾ ਹੋਊ ਕਿ ਸਾਡੇ ਵਾਰੀ ਕੀ ਬਿੱਲੀ ਛਿੱਕ ਗਈ ਸੀ। ਦੱਸੋਂ ਭਲਾ, ਏਸ ਡਾ.ਵਿਜੇ ਨੂੰ ਕੌਣ ਸਮਝਾਏ। ਕੇਜਰੀਵਾਲ ਕਿੰਨੇ ਵੱਡੇ ਜੌਹਰੀ ਨੇ, ਜਿਨ੍ਹਾਂ ਝੱਟ ਪਛਾਣ ਲਿਆ ਕਿ ਸਰਾਰੀ ਵਰਗਾ ਹੀਰਾ ਪੰਜਾਬ ਨੂੰ ਮੁੜ ਨਹੀਓਂ ਲੱਭਣਾ। ਵਿਰੋਧੀਓ! ਛੱਜ ਤਾਂ ਬੋਲੇ.. ਛਾਨਣੀ ਵੀ, ਚਲੋ ਛੱਡੋ ਜੀ..। ਰਾਘਵ ਚੱਡਾ ਨੇ ਕੇਜਰੀਵਾਲ ਦੇ ਜ਼ਰੂਰ ਕੰਨ ’ਚ ਕਿਹਾ ਹੋਊ, ‘ਸਰਾਰੀ ਦੀ ਛੁੱਟੀ ਕਰ’ਤੀ ਤਾਂ ਪੰਜਾਬ ਦੇ ਬਾਗ ਉਜੜ ਜਾਣਗੇ।’ ‘ਸੱਚ ਕਹੇ ਮੈਂ ਨੰਗਾ ਚੰਗਾ’।
ਬਾਗਬਾਨੀ ਮੰਤਰੀ ਸਰਾਰੀ ਨੂੰ ਬਿਨਾਂ ਮੰਗੀ ਸਲਾਹ ਦਿੰਦੇ ਹਾਂ। ਮੰਤਰੀ ਸਾਹਿਬ, ਦੱਬ ਕੇ ਕਰੋ ਉਦਘਾਟਨ, ਨਾਲੇ ਮੀਟਿੰਗਾਂ, ਹੁਣ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ, ਥੋਡੀ ਹਵਾ ਵੱਲ ਵੀ ਝਾਕ ਜਾਏ। ਵਾਲ ਵਿੰਗਾਂ ਨਹੀਂ ਹੋਣ ਦਿਆਂਗੇ, ਏਨਾ ਕੁ ਖਿਆਲ ਰੱਖਣਾ ਕਿ ਜਦੋਂ ਦਰਿਆ ਕੋਲ ਜਾਣ ਨੂੰ ਦਿਲ ਕਰੇ, ਥੋੜਾ ਰਾਤ ਬਰਾਤੇ ਗੇੜਾ ਮਾਰ ਆਇਓ। ਪੰਜ ਦਰਿਆਵਾਂ ਨੂੰ ਛੱਡੋ, ਪੰਜਾਬ ’ਚ ਬੇਈਮਾਨੀ ਦਾ ਦਰਿਆ ਜ਼ਰੂਰ ਸ਼ੂਕਣ ਲੱਗਿਐ। ਨਾਲੇ ਵਿਰੋਧੀਆਂ ਨੂੰ ਵੱਧ ਪਤੈ ਕਿ ਸ਼ੂਕਦੇ ਦਰਿਆਵਾਂ ਨੂੰ ਠੱਲ ਨਹੀਂ ਪੈਂਦੀ।
ਮੁੱਖ ਮੰਤਰੀ ਨੇ ਵਚਨ ਦਿੱਤਾ ਸੀ, ‘ਤੁਸੀਂ ਵੀ ਦੀਵਾਲੀ ਮਨਾਓ, ਸਰਾਰੀ ਨੂੰ ਵੀ ਮਨਾਉਣ ਦਿਓ।’ ਏਹ ਪੰਜਾਬ ਐ, ਇੰਗਲੈਂਡ ’ਚ ਆਖਿਐ ਜਾਂਦੈ, ‘ਮਲਕਾ ਦਾ ਰਾਜ ਸਲਾਮਤ ਰਹੇ।’ ਫੌਜਾ ਸਿੰਘ ਜੀ, ਯੁੱਗ ਯੁਗ ਜੀਵੋ, ਹਰ ਸਾਲ ਵਿਸਾਖੀ ਵੀ ਮਨਾਓ,ਦੀਵਾਲ਼ੀ ਵੀ ਮਨਾਓ। ਤੁਸੀਂ ਪੰਜਾਬ ਦੇ ਕੋਹੇਨੂਰ ਹੀਰੇ ਹੋ, ਰੱਖਿਆ ਮਹਿਕਮੇ ਦੇ ਵੀ ਮੰਤਰੀ ਹੋ, ਨਾਲੇ ਤੁਸੀਂ ਕਿਹੜਾ ਤਾਬੂਤਾਂ ਚੋਂ ਪੈਸੇ ਖਾ ਲਏ ਨੇ। ਐਵੇਂ ਤਰਸੇਮ ਕਪੂਰ ਨਾਲ ਮਸ਼ਵਰਾ ਕਰਨ ਦੀ ਭੁੱਲ ਕਰ ਬੈਠੇ।
ਅੱਗੇ ਠੰਡ ਵਧਣੀ ਐ। ਕਿਤੇ ਚਰਨਜੀਤ ਚੰਨੀ ਵਾਂਗੂ ਚਿੱਟੀ ਚਾਦਰ ਨਾ ਲੈ ਲੈਣਾ। ਪਾਲਾ ਲੱਗੇ ਤਾਂ ਲੋਈ ਲੈਣਾ, ਲੋਈ ’ਤੇ ਕੋਈ ਦਾਗ ਨਹੀਂ ਚਮਕਣਾ। ਸਾਈਂ ਸਾਹ ਹੁਸੈਨ ਦਾ ਮਸ਼ਵਰਾ ਪੱਲੇ ਬੰਨ੍ਹ ਰੱਖਣਾ, ‘ਚਿੱਟੀ ਚਾਦਰ ਲਾਹ ਸੁੱਟ ਕੁੜੀਏ, ਪਹਿਨ ਫਕੀਰਾਂ ਦੀ ਲੋਈ, ਚਿੱਟੀ ਚਾਦਰ ਨੂੰ ਦਾਗ ਹਜ਼ਾਰਾਂ, ਲੋਈ ਨੂੰ ਦਾਗ ਨਾ ਕੋਈ।’
(24 ਨਵੰਬਰ 2022)

24/11/2022
16/11/2022

ਕਹਾਂ ਤੁਮ ਚਲੇ ਗਏ: ਖ਼ਜ਼ਾਨਾ-ਏ-ਅਕਲ

ਸਾਡਾ ਵੀਰ ਸੁਖਬੀਰ..!            ਚਰਨਜੀਤ ਭੁੱਲਰਸਾਧ ਸੰਗਤ ਜੀ! ਦਾਸਾਂ ਦੇ ਦਾਸ, ਕੌਮ ਦੇ ਰਾਖੇ ਤੇ ਤੁਹਾਡੇ ਚਰਨਾਂ ਦੀ ਧੂੜ, ਸਾਡੇ ਵੀਰ ਸੁਖਬੀਰ...
04/11/2022

ਸਾਡਾ ਵੀਰ ਸੁਖਬੀਰ..!
ਚਰਨਜੀਤ ਭੁੱਲਰ
ਸਾਧ ਸੰਗਤ ਜੀ! ਦਾਸਾਂ ਦੇ ਦਾਸ, ਕੌਮ ਦੇ ਰਾਖੇ ਤੇ ਤੁਹਾਡੇ ਚਰਨਾਂ ਦੀ ਧੂੜ, ਸਾਡੇ ਵੀਰ ਸੁਖਬੀਰ। ਨਾ ਝੁਕਣਗੇ, ਨਾ ਲਿਫਣਗੇ, ਰਵਾਇਤਾਂ ਬਚਾਉਣ ਲਈ ਆਖਰੀ ਦਮ ਤੱਕ ਲੜਨਗੇ। ਰਵਾਇਤਾਂ ਕੋਈ ਰਾਤੋ ਰਾਤ ਥੋੜਾ ਬਣਦੀਆਂ ਨੇ, ਵਰੵਿਆਂ ਦੇ ਵਰ੍ਹੇ ਲੱਗ ਜਾਂਦੇ ਨੇ। ਆਪਾਂ ਗੱਲ ਕਰਦੇ ਹਾਂ ਲਿਫਾਫਾ ਕਲਚਰ ਦੀ।
ਜ਼ਿਆਦਾ ਦੂਰ ਨਾ ਜਾਵੋਂ, ਪੁਰਾਣੇ ਅਕਾਲੀ ਜਥੇਦਾਰਾਂ ਨੇ, ਪੰਥ ਤੋਂ ਪਰਿਵਾਰ ਵਾਰੇ, ਫਿਰ ਕਿਤੇ ਜਾ ਕੇ ਮਹੰਤਾਂ ਨੇ ਗੁਰੂ ਘਰ ਛੱਡੇ ਸਨ। ਟੀਨੋਪਾਲ ਵਾਲੇ ਕੱਪੜੇ, ਫਾਰਚੂਨਰ ਗੱਡੀਆਂ, ‘ਕਿਆਨੋ’ ਦੇ ਬੂਟਾਂ ਵਾਲੇ ਪੰਥ ਦੇ ਮੁੱਖ ਸੇਵਾਦਾਰ ਦੇ ਸਲਾਹਕਾਰ ਹਨ। ਸਭਨਾਂ ਦੇ ਦਿਲਾਂ ਦੀ ਧੜਕਣ ਸਾਡੇ ਵੀਰ ਸੁਖਬੀਰ ’ਤੇ ਅੱਜ ਦੇ ਮਹੰਤ ਚਿੱਕੜ ਸੁੱਟਦੇ ਪਏ ਨੇ ਕਿ ਪਰਿਵਾਰ ਤੋਂ ਪੰਥ ਵਾਰ’ਤਾ।
ਕੌਮ ਦੋਖੀਓ! ਥੋਡਾ ਕੱਖ ਨਾ ਰਹੇ, ਬਾਦਲਾਂ ਦੀ ਕੁਰਬਾਨੀ ’ਤੇ ਉਂਗਲ ਪਏ ਚੁੱਕਦੇ ਹੋ ਜਿਨ੍ਹਾਂ ਨੇ ਰਵਾਇਤਾਂ (ਲਿਫਾਫਾ ਕਲਚਰ) ਦੇ ਨਿਰਮਾਣ ਲਈ ਨਾ ਦਿਨ ਦੇਖਿਆ, ਨਾ ਰਾਤ। ਬੀਬੀ ਜਗੀਰ ਕੌਰ ਆਖਦੀ ਐ ਕਿ ਲਿਫਾਫਾ ਕਲਚਰ ਖਤਮ ਕਰੋ। ਕੋਈ ਬੀਬੀ ਨੂੰ ਦੱਸੋ, ਜੇ ਲਿਫਾਫਾ ਕਲਚਰ ਬਚੇਗਾ ਤਾਹੀਂ ਤਾਂ ਪੰਥ ਬਚੇਗਾ। ਜਿਹੜੀਆਂ ਕੌਮਾਂ ਆਪਣੇ ਕਲਚਰ ਤੋਂ ਬੇਮੁਖ ਹੁੰਦੀਆਂ ਨੇ, ਉਨ੍ਹਾਂ ਨੂੰ ਕਿਸੇ ਸੰਸਾਰ ਢੋਈ ਨਹੀਂ ਮਿਲਦੀ। ਪਤਾ ਨਹੀਂ ਕਿਉਂ ਏਹ ਗੱਲ ਬੀਬੀ ਦੇ ਪੱਲੇ ਨਹੀਂ ਪੈਂਦੀ।
ਜਥੇਦਾਰ ਸੁਖਬੀਰ ਸਿੰਘ ਬਾਦਲ ਜੀ! ਤੁਸਾਂ ਪ੍ਰਵਾਹ ਨਹੀਓਂ ਕਰਨੀ, ਕੱਲ੍ਹ ਤੱਕ ਜੇਹੜੀ ਬੀਬੀ ਥੋਡੇ ਅੱਗੇ ਪਿੱਛੇ ਘੁੰਮਦੀ ਸੀ, ਉਸ ਦੀ ਏਹ ਮਜਾਲ, ਤੁਹਾਡੀ ਵਾਹੀ ਲੀਕ ਨੂੰ ਮੇਟੇ। ਭਲਾ ਨਾਲੇ ਕੋਈ ਮਾਂ ਪਾਰਟੀ ਦੀ ਪਿੱਠ ’ਚ ਏਦਾਂ ਛੁਰਾ ਮਾਰਦੈ। ਬੇਗੋਵਾਲ ਦੀ ਬੀਬੀ ਹੁਣ ਅਹਿਸਾਨ ਫਰਾਮੋਸ਼ ਨਿਕਲੀ ਐ, ਸਭ ਤੋਂ ਪਹਿਲਾਂ ਇਹੋ ਬੀਬੀ ਲਿਫਾਫੇ ਚੋਂ ਨਿਕਲੀ ਸੀ।
ਇਸ ਕੌਮ ਨੂੰ ਆਪਣੇ-ਬਿਗਾਨੇ ਦੀ ਭੋਰਾ ਪਰਖ ਨਹੀਂ। ਭਲੇ ਦਿਨ ਸਨ, ਜਦੋਂ ਇੱਕੋ ’ਵਾਜ ’ਤੇ ਪੂਰਾ ਪੰਥ ’ਕੱਠਾ ਹੁੰਦਾ ਸੀ। ਹੁਣ ਜਦੋਂ ਪੰਥ ’ਤੇ ਭੀੜ ਪਈ ਹੈ, ਬੀਬੀ ਜਗੀਰ ਕੌਰ ਸਿੱਧੀ ‘ਢੀਂਡਸਾ ਟਰਾਂਸਪੋਰਟ’ ’ਚ ਜਾ ਚੜ੍ਹੀ ਹੈ। ਵੈਸੇ ਪੰਥਕ ਸੰਕਟ ਦੀ ਡੂੰਘਾਈ ਦਾ ਅੰਦਾਜ਼ਾ ਲਾਉਣਾ ਬਣਦੈ ਕਿ ਜਿਹੜੀ ਬੀਬੀ ਕਦੇ ਖੁਦ ਲਿਫਾਫੇ ਚੋਂ ਨਿਕਲੀ ਸੀ, ਅੱਜ ਉਸ ਨੂੰ ਹੀ ਲਿਫਾਫਾ ਕਲਚਰ ਦੇ ਖ਼ਿਲਾਫ਼ ਮੂੰਹ ਖੋਲ੍ਹਣਾ ਪਿਐ।
ਬੀਬੀ ਨੂੰ ਤਾਂ ਛੱਡੋ, ਪੰਜਾਬ ਨੇ ਕਿਹੜਾ ਕਦਰ ਪਾਈ। ਅਗਲਿਆਂ ਨੇ ਪਾਣੀ ’ਚ ਬੱਸ ਵੀ ਚਲਾਈ, ਨਾਲੇ ਬੰਬਾਂ ਵਾਲੀ ਸੜਕ ਵੀ ਬਣਾਈ। ‘ਛੋਟਾ ਮੂੰਹ, ਵੱਡੀ ਬਾਤ’, ਜਥੇਦਾਰ ਸੁਖਬੀਰ ਜੀ! ਤੁਸੀਂ ਆਪਣੀ ਮਸਤ ਚਾਲ ਚੱਲੋ, ਆਪਣੀਆਂ ਰਵਾਇਤਾਂ ’ਤੇ ਪਹਿਰਾ ਠੋਕ ਕੇ ਦਿਓ। ਬਾਕੀ ਰਹੀ ਗੱਲ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ, ਉਨ੍ਹਾਂ ਦੀ ਕੀ ਮਜਾਲ, ਇੰਚ ਬਾਹਰ ਹੋ ਜਾਣ। ਕਿਤੇ ਗੱਲ ਚੱਲ ਰਹੀ ਸੀ ਕਿ ਕਿਸੇ ਦੀ ਜ਼ਮੀਨ ਗਹਿਣੇ ਪਈ ਹੈ ਤੇ ਕਿਸੇ ਦੀ ਜ਼ਮੀਰ।

Address

Bathinda
Bathinda
151001

Website

Alerts

Be the first to know and let us send you an email when Charanjit Bhullar Fan posts news and promotions. Your email address will not be used for any other purpose, and you can unsubscribe at any time.

Share