Amrit JSL

Amrit JSL Be a voice, not an echo
ਦੂਜਿਆਂ ਦੀ ਵੱਡੀ ਪਰਛਾਈ ਬਣਨ ਨਾਲੋਂ ਖ਼ੁਦ ਦੀ ਛੋਟੀ ਪਹਿਚਾਣ ਹੋਣਾ ਜਿਆਦਾ ਚੰਗਾ ਹੈ।

16/01/2025

China dor (glass-coated kite string) can lead to unforeseen risks for humans, animals, and the environment. This awareness film by Technocity aims to educate the public about the importance of using safe and eco-friendly alternatives for kite flying.

Let’s work together to promote safer and more responsible kite flying practices.

Approximately 1.3 billion tons of food is wasted globally every year, according to the Food and Agriculture Organization...
14/01/2025

Approximately 1.3 billion tons of food is wasted globally every year, according to the Food and Agriculture Organization (FAO) of the United Nations. This accounts for about one-third of all food produced for human consumption.

13/01/2025

ਬਹੁਤ ਸੋਚਿਆ ਕਿ ਦੁਨੀਆ ਪਿਆਰ 'ਤੇ ਖੜ੍ਹੀ ਹੈ, ਭਰੋਸੇ 'ਤੇ ਖੜ੍ਹੀ ਹੈ ਜਾਂ ਸ਼ਾਇਦ ਪੈਸੇ 'ਤੇ ਖੜ੍ਹੀ ਹੈ.... ਪਰ ਹੋਲੀ ਹੋਲੀ ਸਮਝ ਆਇਆ ਕਿ ਦੁਨੀਆ ਸਿਰਫ਼ ਮਤਲਬ 'ਤੇ ਖੜ੍ਹੀ ਹੈ

12/01/2025

A must watch short film

09/01/2025

ਮੁਰਗੀ ਆਂਡਾ ਨਹੀਂ ਦੇ ਰਹੀ

09/01/2025

ਬੰਦਾ ਕੁੱਤਾ ਬਣ ਸਕਦਾ ਹੈ ਪਰ
ਕੁੱਤਾ ਕਦੇ ਬੰਦਾ ਨਹੀਂ ਬਣ ਸਕਦਾ

ਜੇ ਸੜਕਾਂ ਇਸ ਤਰਾਂ ਬਣਾਈਆਂ ਜਾਣ ਤਾਂ ਬਹੁਤ ਐਕਸੀਡੈਂਟ ਘਟ ਸਕਦੇ ਹਨ
07/01/2025

ਜੇ ਸੜਕਾਂ ਇਸ ਤਰਾਂ ਬਣਾਈਆਂ ਜਾਣ ਤਾਂ ਬਹੁਤ ਐਕਸੀਡੈਂਟ ਘਟ ਸਕਦੇ ਹਨ

07/01/2025

ਜ਼ਰੂਰੀ ਸੂਚਨਾ:
ਸ਼ਕੂਰ ਬਸਤੀ ਨੇੜੇ ਰੇਲਵੇ ਟਰੈਕ ਰਿਪੇਅਰ ਦਾ ਕੰਮ ਚੱਲਦੇ ਹੋਣ ਕਾਰਨ, ਦਿੱਲੀ ਵੱਲ ਨੂੰ ਜਾਣ ਵਾਲੀਆਂ ਬਹੁਤ ਸਾਰੀਆਂ ਰੇਲ ਗੱਡੀਆਂ 16 ਜਨਵਰੀ ਤੱਕ ਰੱਦ ਕੀਤੀਆਂ ਗਈਆਂ ਹਨ। ਉਸ ਪਾਸੇ ਜਾਣ ਵਾਲੇ ਰੇਲਵੇ ਤੋਂ ਜਾਣਕਾਰੀ ਲੈ ਕੇ ਹੀ ਘਰੋੰ ਚੱਲਣ

05/01/2025

ਮੇਰੇ ਕੋਲ ਕੋਈ ਜੁੱਤੇ ਨਹੀਂ ਸਨ ਅਤੇ ਮੈਂ ਇਸ ਕਰਕੇ ਉਦਾਸ ਸੀ
ਪਰ ਮੇਰੀ ਉਦਾਸੀ ਓਦੋਂ ਖ਼ਤਮ ਹੋ ਗਈ ਜਦੋਂ ਮੈਂ ਇੱਕ ਆਦਮੀ ਨੂੰ ਸੜਕ 'ਤੇ ਦੇਖਿਆ ਜਿਸ ਦੇ ਪੈਰ ਨਹੀਂ ਸਨ
~ ਹੈਰਾਲਡ ਐਬਟ

03/01/2025

ਪੰਜਾਬ ਦਿਨ-ਬ-ਦਿਨ ਬੁਢਾਪੇ ਵੱਲ ਵਧ ਰਿਹਾ ਹੈ। ਜਵਾਨੀ ਜਾਂ ਤਾਂ ਨਸ਼ੇ ਨਾਲ ਖਤਮ ਹੋ ਰਹੀ ਹੈ ਜਾਂ ਵਿਦੇਸ਼ਾਂ ਵੱਲ ਰੁੱਖ ਕਰ ਰਹੀ ਹੈ। ਆਉਂਦੇ 35-40 ਸਾਲ ਤੱਕ ਸ਼ਾਇਦ ਈ ਪੰਜਾਬ ਦਾ ਕੋਈ ਮੂਲ ਨਿਵਾਸੀ ਇੱਥੇ ਰਹਿ ਜਾਊ। ਕੌੜਾ ਹੈ, ਪਰ ਸੱਚ ਇਹੀ ਹੈ ਕਿ ਆਉਂਦਾ ਪੰਜਾਬ ਪਰਵਾਸੀਆਂ ਦਾ ਹੋ ਕੇ ਰਹਿ ਜਾਊ। ਇੱਥੇ ਪਰਵਾਸੀਆਂ ਤੋਂ ਮਤਲਬ ਸਿਰਫ਼ ਬਿਹਾਰੀਆਂ ਤੋਂ ਨਹੀਂ ਹੈ ਸਗੋਂ ਹਰ ਉਸ ਪੰਜਾਬ ਤੋਂ ਬਾਹਰ ਦੇ ਬਸ਼ਿੰਦੇ ਤੋਂ ਹੈ ਜੋ ਪੰਜਾਬ ਵਿੱਚ ਆਪਣੇ ਕਾਰੋਬਾਰ, ਉਦਯੋਗਾਂ ਜਾਂ ਕਲੋਨੀਆਂ ਬਣਾਉਣ ਲਈ ਜ਼ਮੀਨਾਂ ਖਰੀਦ ਰਹੇ ਹਨ। ਪੰਜਾਬ ਦੇ ਸੱਭਿਆਚਾਰ ਵਿੱਚ ਪਹਿਲਾਂ ਹੀ ਹੋਰ ਸੂਬਿਆਂ ਦੇ ਤਿਉਹਾਰ ਅਤੇ ਰੀਤੀ ਰਿਵਾਜ਼ ਮਿਕਸ ਹੋ ਚੁੱਕੇ ਹਨ। ਸਾਡੇ ਸਭਿਆਚਾਰ ਦਾ ਹਿੱਸਾ ਜਾਗੋ, ਤੀਆਂ, ਸਿੱਠਣੀਆਂ ਵਗੈਰਾ ਦੇ ਅਸਲੀ ਰੰਗਾਂ ਨੂੰ ਡੀਜੇ ਸਪੀਕਰ ਖਾ ਗਏ ਹਨ। ਜਿਹਨਾਂ ਬੋਹੜਾਂ ਥੱਲੇ ਤੀਆਂ ਲੱਗਦੀਆਂ ਹੁੰਦੀਆਂ ਸਨ ਉਹ ਬੋਹੜ ਵੱਢ ਕੇ ਅਖੋਤੀ ਵਿਕਾਸ ਦੇ ਨਾਮ 'ਤੇ ਸੜਕਾਂ ਜਾਂ ਇਮਾਰਤਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਬੋਹੜਾਂ ਵਾਲੀਆਂ ਤੀਆਂ ਨੇ ਮਹਿੰਗੇ ਰਿਜ਼ੋਰਟਾਂ ਵਿੱਚ ਲੱਗਣਾ ਸ਼ੁਰੂ ਕਰ ਦਿੱਤਾ ਹੈ। ਹੁਣ ਪਿੰਡਾਂ ਵਿੱਚ ਆਮ ਘੁੰਮਦੇ ਨਜ਼ਰ ਨਹੀਂ ਆਉਂਦੇ ਚਾਦਰਿਆਂ ਵਾਲੇ ਬਾਬੇ ਅਤੇ ਨਾ ਹੀ ਹੁਣ ਸਾਡੇ ਵਿੱਚ ਪਹਿਲਾਂ ਜਿਹਾ ਭਾਈਚਾਰਾ ਬਚਿਆ ਹੈ। ਪਰ ਸਵਾਲ ਇਹ ਹੈ ਕਿ ਜਮੀਨਾਂ ਕੋਈ ਧੱਕੇ ਨਾਲ ਤਾਂ ਖਰੀਦ ਨਹੀਂ ਰਿਹਾ। ਅਸੀਂ ਭਾਰਤ ਮਾਲਾ ਪ੍ਰੋਜੈਕਟ ਦੇ ਖਿਲਾਫ ਧਰਨੇ ਤਾਂ ਜ਼ਰੂਰ ਲਗਾ ਰਹੇ ਹਾਂ ਪਰ ਸਿਰਫ਼ ਜਮੀਨਾਂ ਦੇ ਭਾਅ ਵੱਧ ਲੈਣ ਲਈ, ਅਸੀਂ ਕਦੇ ਵੀ ਨਹੀਂ ਕਹਿੰਦੇ ਕਿ ਅਸੀਂ ਪੰਜਾਬ ਦੀ ਜਮੀਨ ਨਹੀਂ ਵੇਚਣੀ, ਸਾਡੀ ਜਮੀਨ ਅਤੇ ਜਮੀਰ ਦੋਵੇਂ ਵਿਕਾਊ ਹਨ ਪਰ ਕੀਮਤ ਥੋੜ੍ਹੀ ਜਿਹੀ ਜਿਆਦਾ ਹੈ। ਬਹੁਤਿਆਂ ਨੂੰ ਸ਼ਾਇਦ ਇਹ ਗੱਲ ਹਜ਼ਮ ਨਾ ਹੋਵੇ ਪਰ ਹਕੀਕਤ ਇਹੀ ਹੈ ਕਿ ਪੈਸੇ ਅੱਗੇ ਪੰਜਾਬ ਬੌਣਾ ਪੈ ਚੁੱਕਾ ਹੈ। ਪੰਜਾਬੀ ਲੋਕ ਇਸ ਸਮੇਂ ਪੈਸੇ ਦੇ ਲਾਲਚੀ ਹਨ, ਦੂਜਿਆਂ ਪ੍ਰਤੀ ਮਚੇਵਾਂ ਰੱਖਣ ਵਾਲੇ ਹਨ ਅਤੇ ਯੋਧੇ ਨਹੀਂ ਸਿਰਫ ਲੜਾਕੂ ਅਤੇ ਇਰਖਾਲੂ ਹਨ। ਅਸੀਂ ਕਿਸੇ ਵੀ ਵਿਅਕਤੀ ਵਿਸ਼ੇਸ਼ ਪ੍ਰਤੀ ਆਪਣੀ ਰਾਇ ਬਣਾ ਕੇ ਦੂਜਿਆਂ 'ਤੇ ਥੋਪਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਾਂ। ਅੱਜ ਤੋਂ 30-35 ਸਾਲ ਪਹਿਲਾਂ ਪੰਜਾਬ ਅਜਿਹਾ ਤਾਂ ਨਹੀਂ ਸੀ। ਪੰਜਾਬ ਤਾਂ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੁੰਦਾ ਸੀ ਪਰ ਅੱਜ ਦਾ ਪੰਜਾਬ ਤਾਂ ਨਫਰਤੀ ਹੋ ਚੁੱਕਾ ਹੈ, ਸ਼ਾਇਦ ਸ਼ਾਂਤੀ ਪਸੰਦ ਲੋਕਾਂ ਦੇ ਵਿਦੇਸ਼ੀ ਪਰਵਾਸ ਦਾ ਇੱਕ ਕਾਰਨ ਇਹ ਵੀ ਹੈ। ਆਉਂਦੇ 30 ਸਾਲਾਂ ਤੱਕ ਤਾਂ ਪੰਜਾਬ ਦੇ ਹਾਲਾਤ ਹੀ ਕੁਝ ਹੋਰ ਹੋਣੇ ਹਨ। ਗਰੀਬ ਤਬਕੇ ਨੂੰ ਤਾਂ ਪੈਸੇ ਦੇ ਜੋਰ 'ਤੇ ਕ੍ਰਿਸਚਨ ਆਪਣੀ ਲਪੇਟ ਵਿੱਚ ਪੂ੍ਰੀ ਤਰਾਂ ਲੈ ਚੁੱਕੇ ਹਨ ਅਤੇ ਪੈਸੇ ਵਾਲੇ ਪੰਜਾਬ ਛੱਡ ਅਖੌਤੀ ਤਰੱਕੀ ਵਾਲੇ ਐਨ.ਆਰ.ਆਈ ਅਖਵਾ ਰਹੇ ਹਨ। ਪੰਜਾਬ ਸਿਆਂ ਤੇਰਾ ਰੱਬ ਰਾਖਾ - ਅੰਮ੍ਰਿਤ ਜੱਸਲ

02/01/2025

ਬਹੁਤ ਫ਼ਰਕ ਹੁੰਦਾ ਹੈ ਜ਼ਰੂਰਤ ਅਤੇ ਜ਼ਰੂਰੀ ਵਿੱਚ... ਕਈ ਵਾਰ ਤੁਸੀਂ ਕਿਸੇ ਲਈ ਸਿਰਫ਼ "ਜ਼ਰੂਰਤ" ਹੁੰਦੇ ਹੋ "ਜ਼ਰੂਰੀ" ਨਹੀਂ

01/01/2025

ਕੀ ਇਹ ਮੋਬਾਇਲ ਨੰਬਰ ਤੁਹਾਡਾ ਹੈ?
Know the number of connections issued in your name

01/01/2025

ਨਵੇਂ ਸਾਲ ਦੀ ਪਹਿਲੀ ਸਵੇਰ ਸਭ ਨੂੰ ਮੁਬਾਰਕ - ਸਾਲ ਨੇ ਤਾਂ ਸਾਲ ਬਾਅਦ ਫਿਰ ਬਦਲ ਜਾਣਾ ਹੈ, ਖ਼ੁਦ ਨੂੰ ਬਦਲੋ, ਨਫ਼ਰਤਾਂ ਦੇ ਚੁੰਗਲ ਵਿੱਚੋਂ ਬਾਹਰ ਆ ਕੇ ਆਪਸੀ ਪਿਆਰ ਵਧਾਓ, ਖ਼ੁਦ ਵਿੱਚ ਲਿਆਂਦਾ ਬਦਲਾਅ ਅਤੇ ਕੀਤੀ ਮਿਹਨਤ ਹੀ ਤੁਹਾਨੂੰ ਤਰੱਕੀ ਦੀਆਂ ਬੁਲੰਦੀਆਂ ਤੱਕ ਪਹੁੰਚਾ ਸਕਦੇ ਹਨ

30/12/2024

ਘਨਈਆ ਚੌਂਕ ਬਠਿੰਡਾ, ਕਿਸਾਨਾਂ ਵੱਲੋਂ ਸੜਕੀ ਆਵਾਜਾਈ ਬੰਦ

29/12/2024

ਜੇ ਸ਼ੇਅਰ ਬਾਜ਼ਾਰ ਵਿੱਚ ਪੈਸਾ ਲਗਾ ਰਹੇ ਹੋ ਜਾਂ ਲਗਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਵੀਡੀਓ ਦੇਖੋ..

29/12/2024

30 ਦਸੰਬਰ - ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸੜਕਾਂ, ਰੇਲ ਮਾਰਗ ਹਰੇਕ ਜਗ੍ਹਾ ਧਰਨੇ ਲੱਗਣੇ ਹਨ। ਕਿਤੇ ਵੀ ਬਾਹਰ ਜਾਣ ਤੋਂ ਗੁਰੇਜ਼ ਕਰਨਾ ਤਾਂ ਕਿ ਖੱਜਲ-ਖੁਆਰੀ ਤੋਂ ਬਚ ਸਕੋ

1970 ਵਿੱਚ ਵੀ ਆਨਲਾਇਨ ਸ਼ਾਪਿੰਗ ਚੱਲਦੀ ਸੀ...
28/12/2024

1970 ਵਿੱਚ ਵੀ ਆਨਲਾਇਨ ਸ਼ਾਪਿੰਗ ਚੱਲਦੀ ਸੀ...

ਪਿੰਡ ਜੀਵਨ ਸਿੰਘ ਵਾਲਾ ਨੇੜੇ ਗੰਦੇ ਨਾਲੇ ਵਿੱਚ ਡਿੱਗੀ ਬੱਸ ਦੇ ਮਰੀਜ਼ਾਂ ਅਤੇ ਮ੍ਰਿਤਕਾਂ ਦੀ ਸੂਚੀ ਜੋ ਕਿ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਦਾਖਿ...
27/12/2024

ਪਿੰਡ ਜੀਵਨ ਸਿੰਘ ਵਾਲਾ ਨੇੜੇ ਗੰਦੇ ਨਾਲੇ ਵਿੱਚ ਡਿੱਗੀ ਬੱਸ ਦੇ ਮਰੀਜ਼ਾਂ ਅਤੇ ਮ੍ਰਿਤਕਾਂ ਦੀ ਸੂਚੀ ਜੋ ਕਿ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਦਾਖਿਲ ਹੋਏ ਸਨ, ਬਠਿੰਡਾ ਸਿਵਲ ਹਸਪਤਾਲ ਵਾਲੇ ਇਹਨਾਂ ਤੋਂ ਵੱਖਰੇ ਹਨ

Address

Bathinda

Alerts

Be the first to know and let us send you an email when Amrit JSL posts news and promotions. Your email address will not be used for any other purpose, and you can unsubscribe at any time.

Contact The Business

Send a message to Amrit JSL:

Videos

Share