Punjabi Innovations

Punjabi Innovations Punjabi Innovations is one of the growing names in the Punjabi film industry and cultural arts. We w

19/10/2020

ਪੰਜਾਬ ਦਾ ਨੌਜੁਆਨ ਕੱਲਾ ਗੀਤਾਂ ਤੇ ਨੱਚਣਾ ਨੀ ਜਾਣਦਾ, ਉਹ ਖੰਡੇ ਦੀ ਧਾਰ ਤੇ ਵੀ ਨੱਚ ਸਕਦਾ।
ਦਿੱਲੀ ਤੋਂ ਸਾਨੂੰ ਬਹੁਤੀ ਉਮੀਦ ਨਹੀਂ, ਖੇਤੀ ਕਾਨੂੰਨ ਵਿੱਚ ਜੋ ਵੀ ਸੁਧਾਰ ਆਊਗਾ ਉਹ ਸਿਰਫ ਲੋਕਾਂ ਦੇ ਸੰਘਰਸ਼ ਕਰਕੇ ਆਊ।
~ਲਵਪ੍ਰੀਤ ਸਿੰਘ ਫੇਰੋਕੇ

ਰਿਪੋਰਟ~ਮਨਪ੍ਰੀਤ ਰਾਮਣਵਾਸ

17/10/2020

ਲੈਦੇ ਲੈਦੇ ਵੇ ਦੰਮੂਖ ਮੇਰੇ ਵੀਰਿਆ
ਮੈਂ ਵੈਰੀ ਤੋਂ ਬਚਾਵਾਂ ਦੇਸ ਨੂੰ,
ਹੁਣ ਜਾਂਦੀਆਂ ਜਮੀਨਾਂ ਸਾਰੀਆਂ
ਮੈਂ ਵੈਰੀ ਤੋਂ ਬਚਾਵਾਂ ਦੇਸ ਨੂੰ।

ਇੱਕ ਬਜ਼ੁਰਗ ਔਰਤ ਵੱਲੋਂ ਬਣਾਇਆ ਗੀਤ।

ਰਿਪੋਰਟ~ ਮਨਪ੍ਰੀਤ ਰਾਮਣਵਾਸ

17/10/2020

ਮੇਰਾ ਬਾਪ ਖ਼ੁਦਖੁਸ਼ੀ ਕਰਕੇ ਮਰ ਗਿਆ, ਮੈਂ ਨੀ ਚਾਹੁੰਦੀ ਕਿਸੇ ਹੋਰ ਦਾ ਬਾਪ ਏਦਾਂ ਮਰੇ।
~ਅਮਨਦੀਪ ਕੌਰ ਲਹਿਰਾ ਧੂਰਕੋਟ
ਇਹ ਰਜਵਾੜਿਆਂ ਦੀ ਧੀ ਆ, ਇਹਨਾਂ ਕਿਸਾਨਾਂ ਦੇ ਦੁੱਖ ਦਰਦ ਬਾਰੇ ਕੁਝ ਵੀ ਪਤਾ ਨਹੀਂ।
~ਪਰਮਜੀਤ ਕੌਰ ਪਿੱਥੋ

ਰਿਪੋਰਟ ~ ਮਨਪ੍ਰੀਤ ਰਾਮਣਵਾਸ

ਨੋਟ ( ਇਹ ਸਟੋਰੀ ਆਜ਼ਾਦ ਟੀਵੀ ਲਈ ਕੀਤੀ ਗਈ ਸੀ ਪਰ ਕੁਝ ਕਾਰਨਾਂ ਕਰਕੇ ਓਥੇ ਚਲਾਈ ਨੀ ਗਈ, ਇਸਲਈ ਅਸੀਂ ਏਸ ਚੈੱਨਲ ਤੇ ਚਲਾ ਰਹੇ ਹਾਂ।)

ਅੱਜ ਆਪਣੇ ਯੂ-ਟਿਊਬ ਚੈੱਨਲ ਨਾਲ ਦਸ ਹਜਾਰ ਸਬਸਕਰਾਇਬਰ ਜੁੜ ਚੁੱਕੇ ਨੇ, ਮੈਂ ਤੁਹਾਡੇ ਸਭ ਦਾ ਬਹੁਤ-ਬਹੁਤ ਧੰਨਵਾਦੀ ਹਾਂ, ਜਿੰਨ੍ਹਾਂ ਸਕਦਾ ਇਹ ਸਭ ਹ...
09/09/2020

ਅੱਜ ਆਪਣੇ ਯੂ-ਟਿਊਬ ਚੈੱਨਲ ਨਾਲ ਦਸ ਹਜਾਰ ਸਬਸਕਰਾਇਬਰ ਜੁੜ ਚੁੱਕੇ ਨੇ, ਮੈਂ ਤੁਹਾਡੇ ਸਭ ਦਾ ਬਹੁਤ-ਬਹੁਤ ਧੰਨਵਾਦੀ ਹਾਂ, ਜਿੰਨ੍ਹਾਂ ਸਕਦਾ ਇਹ ਸਭ ਹੋਇਆ। ਤੁਹਾਡਾ ਸਾਥ ਤੇ ਪਿਆਰ ਇਸੇ ਤਰ੍ਹਾਂ ਬਣਿਆ ਰਹੇ।

ਅਗਲੇ ਮਹੀਨੇਂ ਸਾਡੀ ਅਗਲੀ ਫ਼ਿਲਮ ਆ ਰਹੀ ਹੈ ਜਿਸ ਵਿੱਚ ਬਾਈ ਹਰਮਨਜੀਤ ਹੋਰਾਂ ਦਾ ਲਿਖਿਆ ਤੇ ਬਾਈ ਕੰਵਰ ਗਰੇਵਾਲ ਹੋਰਾਂ ਦਾ ਗਾਇਆ ਬਹੁਤ ਹੀ ਖੂਬਸੂਰਤ ਗਾਣਾ ਸੁਣੋਗੇ ਤੇ ਦੇਖੋਗੇ।

Punjabi Innovations

29/08/2020

'ਆਜ਼ਾਦੀ ਮੇਰਾ ਬ੍ਰਾਂਡ' ਕਿਤਾਬ ਦੀ ਲੇਖਿਕਾ ਅਨੁਰਾਧਾ ਬੈਨੀਵਾਲ ਜੀ ਨਾਲ ਸਾਡੀ ਐਂਕਰ ਨਵਦੀਪ ਕੌਰ ਵੱਲੋਂ ਇੱਕ ਖਾਸ ਮੁਲਾਕਾਤ।

04/08/2020

1947 ਦੀ ਵੰਡ ਵੇਲੇ ਉੱਜੜੇ ਇੱਕ ਘਰ ਦੀ ਦਾਸਤਾਨ।

ਬੇਸ਼ੱਕ ਅੱਜ ਕਾਫੀ ਸਾਲ ਹੋ ਗਏ ਪਰ ਜਦੋਂ ਵੀ ਉਸ ਗੱਲ ਨੂੰ ਯਾਦ ਕਰਦੇ ਹਾਂ, ਰੌਂਗਟੇ ਖੜ੍ਹੇ ਹੋ ਜਾਂਦੇ ਨੇ।

ਸ਼ੇਅਰ ਜਰੂਰ ਕਰਨਾ।

ਧਿਆਨ ਦਿਓ। ਜਰੂਰੀ ਸੂਚਨਾ।Punjabi Innovations ( ਫੇਸਬੁੱਕ ਪੇਜ )ਕੁਝ ਸਮਾਂ ਪਹਿਲਾਂ ਅਸੀਂ ਯੂ-ਟਿਊਬ ਚੈੱਨਲ ਸ਼ੁਰੂ ਕੀਤਾ ਸੀ, ਤੁਹਾਡੇ ਸਭ ਦੇ ਸ...
04/08/2020

ਧਿਆਨ ਦਿਓ। ਜਰੂਰੀ ਸੂਚਨਾ।

Punjabi Innovations ( ਫੇਸਬੁੱਕ ਪੇਜ )

ਕੁਝ ਸਮਾਂ ਪਹਿਲਾਂ ਅਸੀਂ ਯੂ-ਟਿਊਬ ਚੈੱਨਲ ਸ਼ੁਰੂ ਕੀਤਾ ਸੀ, ਤੁਹਾਡੇ ਸਭ ਦੇ ਸਾਥ ਸਦਕਾ ਅਸੀਂ ਚੰਗਾ ਕੰਮ ਕੀਤਾ ਤੇ ਲਗਾਤਾਰ ਜਾਰੀ ਹੈ। ਯੂ-ਟਿਊਬ ਤੇ ਕੰਮ ਕਰਦਿਆਂ ਮੈਂ ਸਿੱਖਿਆ ਕਿ ਅਗਰ ਇਸਨੂੰ ਹੋਰ ਸੁਚੱਜੇ ਢੰਗ ਨਾਲ ਕੀਤਾ ਜਾਵੇ ਤਾਂ ਇਹ ਇਨਕਮ ਦਾ ਚੰਗਾ ਸਾਧਨ ਹੋ ਸਕਦਾ ਹੈ। ਮੈਂ ਹਮੇਸ਼ਾ ਤੋਂ ਉਹੀ ਕੰਮ ਕਰਨੇ ਚਾਹੇ ਨੇ ਜਿਸ ਨਾਲ ਦੂਸਰਿਆਂ ਨੂੰ ਫਾਇਦਾ ਹੋਵੇ, ਨਵੇਂ ਰਾਹ ਖੁੱਲਣ, ਰੁਜ਼ਗਾਰ ਦੇ ਮੌਕੇ ਪੈਦਾ ਹੋਣ।

ਅਸੀਂ ਹੁਣ ਫੇਸਬੁੱਕ ਪੇਜ਼ ਸ਼ੁਰੂ ਕਰਨ ਜਾ ਰਹੇ ਹਾਂ। ਪੇਜ਼ ਉੱਪਰ ਅਸੀਂ ਸਾਰਥਿਕ ਇੰਟਰਵੀਊਜ, ਪਿੰਡਾਂ ਦੀਆਂ ਸਮੱਸਿਆਵਾਂ, ਕੁਝ ਕਹਾਣੀਆਂ, ਮਨੋਰੰਜਕ ਪ੍ਰੋਗਰਾਮ ਤੇ ਕੁਝ ਸੰਜੀਦਾ ਵਿਸ਼ਿਆਂ ਉੱਪਰ ਮਾਹਿਰ ਲੋਕਾਂ ਦੀਆਂ ਗੱਲਾਂਬਾਤਾਂ ਪਾਵਾਂਗੇ। ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਗਰ ਤੁਸੀਂ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣੀ ਚਾਹੁੰਦੇ ਹੋ ਤਾਂ, ਬੇਸ਼ੱਕ ਤੁਸੀਂ ਕਿਸੇ ਵਿਸ਼ੇ ਦੇ ਮਾਹਿਰ ਹੋ, ਕੋਈ ਕਰੀਏਟਰ ਹੋ, ਲੇਖਕ ਹੋ, ਜਾਂ ਇੱਕ ਐਂਕਰ ਦੇ ਤੌਰ ਤੇ ਆਪਣਾ ਕਰੀਅਰ ਸ਼ੁਰੂ ਕਰਨਾ ਚਾਹੁੰਦੇ ਹੋ। ਤੁਹਾਡਾ ਸਭ ਦਾ ਸੁਆਗਤ ਹੈ। ਅਸੀਂ ਹਰ ਕਿਸੇ ਨੂੰ ਉਹਦੀ ਮਿਹਨਤ ਦਾ ਬਣਦਾ ਹੱਕ ਦੇਵਾਂਗੇ। ਤੁਹਾਡੇ ਸਾਥ ਦੀ ਬਹੁਤ ਲੋੜ ਹੈ।

ਤੁਹਾਡੇ ਸੁਝਾਵਾਂ ਦੀ ਹਮੇਸ਼ਾ ਲੋੜ ਰਹਿੰਦੀ ਹੈ ਤਾਂ ਜੋ ਮਿਲਕੇ ਕੁਝ ਚੰਗਾ ਕੀਤਾ ਜਾਵੇ। ਪਿਛਲੇ ਸਮੇਂ ਵਿੱਚ ਜਿੰਨਾਂ ਤੁਸੀਂ ਸਾਥ ਦਿੱਤਾ ਉਹ ਮੇਰੇ ਲਈ ਬਹੁਤ ਸਹਾਈ ਹੋਇਆ, ਅੱਗੇ ਵੀ ਉਮੀਦ ਕਰਦਾਂ ਤੁਹਾਡਾ ਸਾਥ ਮਿਲਦਾ ਰਹੇਗਾ।

ਅੱਜ ਪੇਜ ਦੀ ਪਹਿਲੀ ਇੰਟਰਵਿਊ ਸਾਂਝੀ ਕਰਾਂਗਾ। Harjinder Sidhu ਵੀਰ ਦੀ ਏਸ ਕੰਮ ਵਿੱਚ ਅਹਿਮ ਭੂਮਿਕਾ ਰਹੇਗੀ। ਦਿਓ ਦੁਆਵਾਂ ਵੀਰ ਨੂੰ।

ਧੰਨਵਾਦ
~ਪ੍ਰੀਤ ਕੈਂਥ
9463280960

ਇਹ ਤਸਵੀਰ ਦੇਖਣ ਤੋਂ ਬਾਅਦ ਕਿੰਨੀਆਂ ਹੀ ਗੱਲਾਂ ਦਿਮਾਗ ਵਿੱਚ ਘੁੱਮ ਰਹੀਆਂ ਨੇ। ਕਈ ਬੰਦੇ ਸਭ ਕੁਝ ਪਾ ਕੇ ਵੀ ਖੁਸ਼ ਨਹੀਂ ਹੁੰਦੇ ਜਦਕਿ ਕਈ ਥੋੜ੍ਹਾ ...
30/07/2020

ਇਹ ਤਸਵੀਰ ਦੇਖਣ ਤੋਂ ਬਾਅਦ ਕਿੰਨੀਆਂ ਹੀ ਗੱਲਾਂ ਦਿਮਾਗ ਵਿੱਚ ਘੁੱਮ ਰਹੀਆਂ ਨੇ। ਕਈ ਬੰਦੇ ਸਭ ਕੁਝ ਪਾ ਕੇ ਵੀ ਖੁਸ਼ ਨਹੀਂ ਹੁੰਦੇ ਜਦਕਿ ਕਈ ਥੋੜ੍ਹਾ ਪਾ ਕੇ ਵੀ ਬਹੁਤ ਖੁਸ਼ ਰਹਿੰਦੇ ਨੇ। ਖੁਸ਼ੀ ਸੰਤੁਸ਼ਟੀ ਦੀ ਬੁੱਕਲ ਵਿੱਚੋਂ ਜਨਮ ਲੈਂਦੀ ਹੈ ਪਰ ਕਈ ਵਾਰ ਬੰਦਾ ਸਭ ਕੁਝ ਪਾ ਕੇ ਵੀ ਸੰਤੁਸ਼ਟ ਨੀ ਹੁੰਦਾ। ਉਹਦੀ ਭਟਕਣ ਕਦੇ ਮੁੱਕਦੀ ਹੀ ਨਹੀਂ। ਮੈਂ ਇਹ ਵੀ ਨੀ ਕਹਿੰਦਾ ਕਿ ਥੋੜ੍ਹਾ ਪਾ ਕੇ ਹੀ ਸੰਤੁਸ਼ਟ ਹੋ ਜਾਓ ਤੇ ਅੱਗੇ ਵਧਣ ਲਈ ਯਤਨ ਹੀ ਨਾ ਕਰੋ। ਖੁਸ਼ੀ ਤੁਹਾਡੇ ਅੰਦਰੋਂ ਜਨਮ ਲੈਂਦੀ ਹੈ। ਹੋਰ ਵੀ ਕਈ ਗੱਲਾਂ ਦਿਮਾਗ 'ਚ ਆਈਆਂ ਪਰ ਕੁਝ ਤੁਹਾਡੇ ਕੋਲੋਂ ਸੁਣਦੇ ਆਂ।

ਤੁਹਾਡੇ ਦਿਮਾਗ ਵਿੱਚ ਕੀ ਆਇਆ, ਦੱਸਿਓ?

29/07/2020
28/07/2020

ਚੰਗਾ ਸੁਣਨ ਵਾਲੇ ਜਰੂਰ ਦੇਖਣ। ਸੋਹਣੀ ਗੀਤਕਾਰੀ ਆ ਬਾਈ ਦੀ।

"ਬਾਬੂ ਰਜਬ ਅਲੀ" ਦਾ ਬਾਪ ਜਦ ਸਾਹੋਕੇ ਪਿੰਡ ਸਕੂਲ ਨਾ ਹੋਣ ਕਰਕੇ ਆਪਣੇ ਬੇਟੇ ਨੂੰ ਬੰਬੀਹੇ ਸਕੂਲ ਛੱਡਣ ਜਾਂਦਾ ਤਾਂ ਰਾਹ ਵਿਚ ਬੈਠੇ ਇੱਕ ਦਿਨ ਪਿੰਡ...
26/07/2020

"ਬਾਬੂ ਰਜਬ ਅਲੀ" ਦਾ ਬਾਪ ਜਦ ਸਾਹੋਕੇ ਪਿੰਡ ਸਕੂਲ ਨਾ ਹੋਣ ਕਰਕੇ ਆਪਣੇ ਬੇਟੇ ਨੂੰ ਬੰਬੀਹੇ ਸਕੂਲ ਛੱਡਣ ਜਾਂਦਾ ਤਾਂ ਰਾਹ ਵਿਚ ਬੈਠੇ ਇੱਕ ਦਿਨ ਪਿੰਡ ਦੇ ਨੰਬਰਦਾਰ ਨੇ ਕਿਹਾ,ਛੱਡ ਯਾਰ ਕਿਉਂ ਰੋਜ਼ ਲੱਤਾਂ ਤੁੜਵਾਉਂਦਾ ਹੈਂ,"ਇਹਨੇ ਕਿਹੜਾ "ਬਾਬੂ" ਲੱਗ ਜਾਣੈ ?
ਉਸ ਵੇਲੇ ਨਹਿਰੀ ਬਾਬੂ ਦੀ ਪਦਵੀ ਬਹੁਤ ਇੱਜ਼ਤ ਮਾਣ ਵਾਲੀ ਮੰਨੀ ਜਾਂਦੀ ਸੀ।
ਇਹ ਸੁਣ ਕੇ ਰਜਬ ਅਲੀ ਦਾ ਬਾਪ ਬੋਲਿਆ,"ਨੰਬਰਦਾਰਾ,ਹੁਣ ਪੈਰ ਵਿਚ ਜੁੱਤੀ ਉਦੋਂ ਹੀ ਪਾਊਂਗਾ ਜਿਸ ਦਿਨ ਮੇਰਾ ਪੁੱਤ ਬਾਬੂ ਬਣ ਗਿਆ।
ਫਿਰ ਬਾਬੂ ਨੇ ਵੀ ਰੱਖ ਵਿਖਾਈ,ਤੇ ਨਹਿਰੀ ਬਾਬੂ ਬਣਨ ਦੇ ਨਾਲ ਹੀ ਸੰਸਾਰ ਪੱਧਰ ਦਾ ਕਵੀਸ਼ਰ ਤੇ ਲਿਖਾਰੀ ਬਣਿਆ।ਜਿਸ ਦੀ ਕਵੀਸ਼ਰੀ ਤੇ ਕਿੰਨੀਆਂ ਹੀ ਯੂਨੀਵਰਸਿਟੀਆਂ ਵਿਚ ਪੜਾਈ ਹੁੰਦੀ ਹੈ।

ਆਓ ਉਸੇ ਮਹਾਨ ਕਵੀਸ਼ਰ ਦੀ ਇੱਕ ਹੋਰ ਰਚਨਾ ਦਾ ਆਨੰਦ ਬਾਈ Kanwar Grewal ਹੋਰਾਂ ਦੀ ਰੂਹਾਨੀ ਆਵਾਜ ਵਿੱਚ ਮਾਣੀਏ।

https://youtu.be/DajZX-aGURc

Welcome to Official Youtube channel of Kanwar Grewal Published on 26 July 2020 Song Name - Wah Ni Kudra...

23/06/2020

ਪਾਲੀ
ਨਰਸਿੰਗ ਕਿੱਤੇ ਦੇ ਅਕਸ ਨੂੰ ਸਾਡੇ ਸਮਾਜ ਨੇ ਬਹੁਤ ਵਿਗਾੜਿਆ ਹੋਇਆ ਹੈ। ਸਾਡੀ ਕੋਸ਼ਿਸ਼ ਸੀ ਕਿ ਨਰਸਿੰਗ ਕਿੱਤੇ ਨੂੰ ਲੈਕੇ ਇੱਕ ਫਿਲਮ ਬਣਾਈ ਜਾਵੇ, ਬਾਕੀ ਤੁਸੀਂ ਦੱਸਿਓ ਅਸੀਂ ਕਿੰਨੇਂ ਕੁ ਸਫਲ ਹੋਏ।

Punjabi Innovations

13/06/2020

ਮਜਦੂਰ ਦੀ ਧੀ

ਇਹ ਪਹਿਲੀ ਵੀਡੀਓ ਸੀ ਜਿਹੜੀ ਯੂ-ਟਿਊਬ ਤੋਂ ਵਾਇਰਲ ਹੋਈ ਸੀ। ਇਸ ਤੋਂ ਬਾਅਦ ਸਾਰੀਆਂ ਵੀਡੀਓਜ਼ ਦੇ ਵਿਊ ਵਧਣੇ ਸ਼ੁਰੂ ਹੋਏ।

ਇਹ ਕਹਾਣੀ ਇੱਕ ਮਜਦੂਰ ਦੀ ਧੀ ਦੀ ਹੈ, ਉਹ ਕਿਹੜੇ ਹਾਲਾਤਾਂ ਨਾਲ ਪੜ੍ਹਦੀ ਹੈ ਤੇ ਪੜ੍ਹਕੇ ਇੱਕ ਮੁਕਾਮ ਹਾਸਿਲ ਕਰਦੀ ਹੈ।

ਦੇਖਕੇ ਅੱਗੇ ਜਰੂਰ ਸ਼ੇਅਰ ਕਰਨਾ।

~Punjabi Innovations

Address

Bathinda

Telephone

+919463280960

Website

Alerts

Be the first to know and let us send you an email when Punjabi Innovations posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Innovations:

Share

Category