17/01/2023
17-18 ਜਨਵਰੀ 1872 ਕੂਕਿਆਂ ਦੀਆਂ 66 ਸ਼ਹਾਦਤਾਂ
(ਸਾਕਾ ਮਲੇਰਕੋਟਲਾ)
ਮਿਸਟਰ ਕਾਵਨ ਤੇ ਮਿਸਟਰ ਫੋਰਸਾਈਥ ਦੇ ਹੁਕਮ ਨਾਲ ਗ੍ਰਿਫ਼ਤਾਰ ਕੀਤੇ ਹੋਏ 68 ਕੂਕਿਆਂ ਵਿਚੋਂ 2 ਔਰਤਾਂ ਨੂੰ ਪਾਸੇ ਕਰਕੇ 66 ਨੂੰ ਤੋਪਾਂ ਦੇ ਗੋਲਿਆਂ ਨਾਲ ਸ਼ਹੀਦ ਕੀਤਾ ਗਿਆ । ਪਹਿਲੇ ਦਿਨ 17 ਜਨਵਰੀ ਨੂੰ 50 ਕੂਕੇ ਸ਼ਹੀਦ ਕੀਤੇ ਗਏ।ਇਹਨਾਂ ਵਿੱਚ ਜੱਥੇ ਦੇ ਆਗੂ ਭਾਈ ਹੀਰਾ ਸਿੰਘ ਤੇ ਲਹਿਣਾ ਸਿੰਘ ਵੀ ਸਨ। 49 ਨੂੰ ਤੇ ਤੋਪਾਂ ਦੇ ਗੋਲਿਆਂ ਨਾਲ ਸ਼ਹੀਦ ਕੀਤਾ ਗਿਆ । ਇੱਕ ਸਿੱਖ ਬੱਚੇ ਨੇ ਮਿਸਟਰ ਕਾਵਨ ਦੀ ਦਾੜ੍ਹੀ ਫੜ ਲਈ ਸੀ, ਉਸਨੂੰ ਤਲਵਾਰ ਨਾਲ ਸ਼ਹੀਦ ਕੀਤਾ ਗਿਆ।ਸ਼ਾਮ ਸੱਤ ਵਜੇ ਤੱਕ ਇਹ ਕਾਰਵਾਈ ਚੱਲੀ।ਅਗਲੇ ਦਿਨ 18 ਜਨਵਰੀ ਨੂੰ ਫਿਰ 16 ਕੂਕਿਆਂ ਨੂੰ ਤੋਪਾਂ ਨਾਲ ਉਡਾ ਕੇ ਸ਼ਹੀਦ ਕੀਤਾ ਗਿਆ।ਸ਼ਹੀਦ ਹੋਣ ਵਾਲੇ ਸਾਰੇ ਸਿੰਘ ਪੂਰੀ ਚੜ੍ਹਦੀ ਕਲਾ ਵਿੱਚ ਸਨ।ਇਸ ਗੱਲ ਦਾ ਪਤਾ ਇਥੋਂ ਵੀ ਲੱਗਦਾ ਹੈ ਕਿ ਜਦ ਇੱਕ ਕੂਕਾ ਤੋਪ ਦੀ ਮਾਰ ਵਿੱਚ ਕੱਦ ਛੋਟਾ ਹੋਣ ਕਰਕੇ ਨਹੀਂ ਆ ਰਿਹਾ ਸੀ ਤਾਂ ਉਸਨੇ ਝੱਟ ਉਸ ਮਾਰ ਵਿੱਚ ਆਉਣ ਲਈ ਇੱਕ ਪੱਥਰ ਦਾ ਉਥੇ ਜੁਗਾੜ ਕਰ ਲਿਆ ਤਾਂ ਕਿ ਉਹ ਵੀ ਆਪਣੇ ਸ਼ਹੀਦ ਭਰਾਵਾਂ ਦੀ ਲੜੀ ਵਿੱਚ ਜੁੜ ਸਕੇ।
18 ਜਨਵਰੀ ਨੂੰ ਹੀ ਫੋਰਸਾਈਥ ਨੇ ਕੋਟਲੇ ਵਿਚ ਦਰਬਾਰ ਕੀਤਾ।ਜਿਸ ਵਿੱਚ ਹੇਠ ਲਿਖੇ ਆਦਮੀਆਂ ਨੂੰ ਕੂਕਿਆਂ ਨੂੰ ਫੜ੍ਹਨ ਬਦਲੇ ਕੋਟਲੇ ਦੇ ਖ਼ਜਾਨੇ ਵਿਚੋਂ ਇਨਾਮ ਵੰਡੇ ਗਏ।
ਨਿਆਜ ਅਲੀ ਨਾਇਬ ਨਾਜ਼ਮ ਅਮਰਗੜ੍ਹ 1000 ਰੁਪਏ
ਪੰਜਾਬ ਸਿੰਘ ਦਰਬਾਰੀ 300 "
ਜੈਮਲ ਸਿੰਘ(ਕੂਕਿਆਂ ਬਾਰੇ ਸੂਹ ਦੇਣ ਵਾਲਾ) 200
ਮਸਤਾਨ ਅਲੀ 100
ਉਤਮ ਸਿੰਘ, ਰਤਨ ਸਿੰਘ, ਗੁਲਾਬ ਸਿੰਘ, ਪਰਤਾਬ ਸਿੰਘ ਹੁਣਾਂ ਨੂੰ 50 - 50 ਰੁਪਏ।
ਇਸਦੇ ਨਾਲ ਹੀ ਪਟਿਆਲਾ, ਨਾਭਾ , ਜੀਂਦ ਆਦਿ ਰਿਆਸਤਾਂ ਨੂੰ ਉਹਨਾਂ ਦੀ ਇਸ ਕਾਰੇ ਵਿੱਚ ਖਿਦਮਤ ਬਦਲੇ ਧੰਨਵਾਦ ਪੱਤ੍ਰ ਉਹਨਾਂ ਦੇ ਵਕੀਲਾਂ ਨੂੰ ਦਿੱਤੇ ਗਏ।
੧੭ ਜਨਵਰੀ ਦੇ ਸ਼ਹੀਦਾਂ ਦੀ ਸੂਚੀ
ਹੀਰਾ ਸਿੰਘ ,ਲਹਿਣਾ ਸਿੰਘ , ਮਿਤ ਸਿੰਘ ਰਵਿਦਾਸੀਆ (ਤਿੰਨੇ ਸਕਰੋਦੀ ਦੇ)ਭੂਪ ਸਿੰਘ , ਵਰਿਆਮ ਸਿੰਘ ,ਵਸਾਵਾ ਸਿੰਘ (ਤਿੰਨੇ ਦਿਆਲਗੜ੍ਹ ਦੇ),ਨਰਾਇਣ ਸਿੰਘ , ਹੀਰਾ ਸਿੰਘ ਬਿਸਨ ਸਿੰਘ ( ਤਲਵਾਰ ਨਾਲ ਸ਼ਹੀਦ ਕੀਤਾ ) , ਸੱਦਾ ਸਿੰਘ ,ਹਰਨਾਮ ਸਿੰਘ,ਗੁਰਦਿੱਤ ਸਿੰਘ (ਪੰਜੇ ਰੜ੍ਹ ਪਿੰਡ ਤੋਂ),ਗੁਰਮੁੱਖ ਸਿੰਘ ਨੰਬਰਦਾਰ, ਭੂਪ ਸਿੰਘ (ਦੋਨੇ ਫਰਵਾਹੀ ਦੇ)ਹਰਨਾਮ ਸਿੰਘ ਘਨੌਰੀ ਤੋਂ , ਪ੍ਰੇਮ ਸਿੰਘ ਗੱਗੜਪੁਰ ਤੋਂ,ਚੜ੍ਹਤ ਸਿੰਘ ,ਚੜ੍ਹਤ ਸਿੰਘ (ਦੋਨੋਂ ਬਾਲੀਆ ਤੋਂ)ਕਾਹਨ ਸਿੰਘ ਲਹਿਰੇ ਤੋਂ, ਜੀਵਨ ਸਿੰਘ ਫੁਲਦੁ ਤੋਂ,ਕਟਾਰ ਸਿੰਘ ਧਨੌਲੇ ਤੋਂ, ਵਰਿਆਮ ਸਿੰਘ ਤੇ ਨੱਥਾ ਸਿੰਘ( ਦੋਂਨੇਂ ਬਰਨਾਲੇ ਤੋਂ),ਚਤਰ ਸਿੰਘ ,ਰਤਨ ਸਿੰਘ (ਦੋਨੋਂ ਗੁਮਟੀ ਤੋਂ), ਵਰਿਆਮ ਸਿੰਘ , ਬੀਰ ਸਿੰਘ (ਦੋਨੋਂ ਪਿੰਡ ਮੂੰਮ ਤੋਂ)
ਮਾਘਾ ਸਿੰਘ , ਅਤਰ ਸਿੰਘ (ਦੋਨੇਂ ਪਿੰਡ ਮਰਾਝ ਤੋ) ਹਰਨਾਮ ਸਿੰਘ ਮੰਡੀਕਲਾਂ,ਮਹਾਂ ਸਿੰਘ ਚਾਉਕੇ ਤੋਂ ,ਬਸੰਤ ਸਿੰਘ ਸੇਲਬਰਾਹ
,ਖਜਾਨ ਸਿੰਘ ਪੀਰਕੋਟ,ਕਾਹਨ ਸਿੰਘ ਸੰਗੋਵਾਲ, ਵਜ਼ੀਰ ਸਿੰਘ ਰੱਬੋਂ, ਰੂੜ ਸਿੰਘ ਬਿਸ਼ਨਪੁਰਾ, ਭੂਪ ਸਿੰਘ ਮੰਡੇਰ, ਦੇਵਾ ਸਿੰਘ ਲੋਹਗੜ੍ਹ, ਗੁਰਮੁੱਖ ਸਿੰਘ ਲਤਾਲਾ,ਨਿਹਾਲ ਸਿੰਘ , ਕਾਹਨ ਸਿੰਘ(ਦੋਨੋਂ ਲਹਿਰਾ ਤੋਂ) ਉੱਤਮ ਸਿੰਘ , ਚੜ੍ਹਤ ਸਿੰਘ (ਰੁੜਕੇ ਤੋਂ)ਜੈ ਸਿੰਘ ਭੱਦਲਥੂਹਾ,ਅਤਰ ਸਿੰਘ , ਜਵਾਹਰ ਸਿੰਘ ,ਦਸੌਂਧਾ ਸਿੰਘ ਬਿਲਾਸਪੁਰ, ਸੱਦਾ ਸਿੰਘ ਜੋਗਾ,ਖਜਾਨ ਸਿੰਘ ,ਬਖਸ਼ਾ ਸਿੰਘ ।
੧੮ ਜਨਵਰੀ ੧੮੭੨ ਈਸਵੀ ਦਿਨ ਵੀਰਵਾਰ ਨੂੰ ਤੋਪਾਂ ਨਾਲ ਉਡਾਏ ੧੬ ਕੂਕਿਆਂ ਦੇ ਨਾਮ ਇਹ ਹਨ ,
ਅਨੂਪ ਸਿੰਘ ਸਕਰੋਦੀ, ਅਲਬੇਲ ਸਿੰਘ ਅਤੇ ਜਵਾਹਰ ਸਿੰਘ (ਬਾਲੀਆਂ ਤੋਂ), ਭਗਤ ਸਿੰਘ ਕਾਂਝਲਾ, ਰੂੜ ਸਿੰਘ ਮਲੂ ਮਾਜਰਾ, ਸ਼ਾਮ ਸਿੰਘ ਜੋਗਾ,ਹੀਰਾ ਸਿੰਘ ਪਿੱਥੋ, ਕੇਸਰ ਸਿੰਘ ਗਿੱਲਾਂ ਤੋਂ, ਸੋਭਾ ਸਿੰਘ ਭੱਦਲਥੂਹਾ,ਹਾਕਮ ਸਿੰਘ ਝਬਾਲ, ਵਰਿਆਮ ਸਿੰਘ ਮਰਾਝ, ਸੇਵਾ ਸਿੰਘ, ਬੇਲਾ ਸਿੰਘ, ਸੋਭਾ ਸਿੰਘ, ਸੁਜਾਨ ਸਿੰਘ (ਚਾਰੋਂ ਰੱਬੋ ਤੋਂ), ਵਰਿਆਮ ਸਿੰਘ ਛੰਨਾ ਤੋਂ।
ਕੂਕੇ ਸਿੰਘਾਂ ਦੀਆਂ ਇਹ ਮਹਾਨ ਸ਼ਹਾਦਤਾਂ ਨੂੰ ਸਲਾਮ ਕਰਦੇ ਹਾਂ।
ਬਲਦੀਪ ਸਿੰਘ ਰਾਮੂੰਵਾਲੀਆ