Punjab News 55

Punjab News 55 Own Business

09/09/2024

ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਮਾਤਾ ਸੁਲੱਖਣੀ ਦੇਵੀ ਵਿਆਹ ਪੁਰਬ ਦੀਆ ਸਮੂਹ ਪੰਜਾਬ ਵਾਸੀਆਂ ਨੂੰ ਵਧਾਈਆ ਜੀ- (ਵਜਿੰਦਰ ਕਸ਼ਯਪ ਵਿੱਕੀ ਸਾਬਕਾ ਕੌਂਸਲਰ ਬਟਾਲਾ)

ਨਸ਼ੇ ਦੇ ਸੌਦਾਗਰਾਂ ਤੇ ਗ਼ੈਰ ਸਮਾਜੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ- ਐਸ.ਐਚ.ਓ ਪ੍ਰਬਜੋਤ ਸਿੰਘ ਅਠਵਾਲ ਪੰਜਾਬ ਨਿਊਜ਼ 55 (ਵਜਿੰਦਰ ਕਸ਼ਯਪ ਵ...
24/08/2024

ਨਸ਼ੇ ਦੇ ਸੌਦਾਗਰਾਂ ਤੇ ਗ਼ੈਰ ਸਮਾਜੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ- ਐਸ.ਐਚ.ਓ ਪ੍ਰਬਜੋਤ ਸਿੰਘ ਅਠਵਾਲ

ਪੰਜਾਬ ਨਿਊਜ਼ 55 (ਵਜਿੰਦਰ ਕਸ਼ਯਪ ਵਿੱਕੀ) ;
ਪੁਲਿਸ ਜ਼ਿਲ੍ਹਾ ਬਟਾਲਾ ਦੇ ਅੰਦਰ ਨਸ਼ਿਆ ਤੇ ਹੋਰ ਅਪਰਾਧਿਕ ਵਾਰਦਾਤਾ ਨੂੰ ਨੱਥ ਪਾਉਣ ਲਈ ਐਸ.ਐਸ.ਪੀ ਬਟਾਲਾ ਸ਼੍ਰੀ ਸੁਹੇਲ ਕਾਸਿਮ ਮੀਰ ਤੇ ਡੀ.ਐਸ. ਪੀ ਸਿਟੀ ਸ਼੍ਰੀ ਸੰਜੀਵ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਪੁਲਿਸ ਕ੍ਰਾਈਮ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਚਨਬੱਧ ਹੈ। ਐਸ.ਐਚ.ਓ ਸ੍ਰ. ਪ੍ਰਭਜੋਤ ਸਿੰਘ ਨੇ ਵਿਸੇਸ਼ ਗੱਲਬਾਤ ਦੌਰਾਨ ਦੱਸਿਆ ਕਿ ਨਸ਼ੇ ਦੇ ਸੌਦਾਗਰਾਂ ਤੇ ਗ਼ੈਰ ਸਮਾਜੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਸਬੰਧ ਵਿੱਚ ਉਹਨਾ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਹਨਾ ਸਮਾਜ ਵਿਰੋਧੀ ਅਨਸਰਾਂ ਬਾਰੇ ਪੁਲੀਸ ਨੂੰ ਇਤਲਾਹ ਜ਼ਰੂਰ ਕਰਨ। ਤਾਂਕਿ ਕ੍ਰਾਈਮ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਇਸ ਦੋਰਾਨ ਉਹਨਾ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਬਿਨਾਂ ਕਿਸੇ ਸੰਕੋਚ ਦੇ ਉਹਨਾ ਨੂੰ ਮਿਲ ਕੇ ਸਮਾਜ ਵਿਰੋਧੀ ਅਨਸਰਾਂ ਦੇ ਬਾਰੇ ਦੱਸ ਸਕਦੇ ਹਨ ਤੇ ਉਹਨਾ ਦਾ ਨਾਂਮ ਵੀ ਬਿਲਕੁੱਲ ਗੁੱਪਤ ਰੱਖਿਆ ਜਾਵੇਗਾ। ਇਹ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਇਕ ਸੁਚੱਜੇ ਤੇ ਸਾਫ਼ ਸੁਥਰੇ ਸਮਾਜ ਦੀ ਸਥਾਪਨਾ ਲਈ ਆਪਣਾ ਯੋਗਦਾਨ ਪਾਈਏ।

ਸ਼੍ਰੀ ਉਮਾ ਸ਼ੰਕਰ ਗੁਪਤਾ ਜੀ ਨੇ ਬਤੌਰ ਡੀ.ਸੀ ਗੁਰਦਾਸਪੁਰ ਦਾ ਅਹੁੱਦਾ ਸੰਭਾਲਿਆ।
17/08/2024

ਸ਼੍ਰੀ ਉਮਾ ਸ਼ੰਕਰ ਗੁਪਤਾ ਜੀ ਨੇ ਬਤੌਰ ਡੀ.ਸੀ ਗੁਰਦਾਸਪੁਰ ਦਾ ਅਹੁੱਦਾ ਸੰਭਾਲਿਆ।

ਨਸ਼ੇ ਦੇ ਸੌਦਾਗਰਾ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ- ਐਸ. ਆਈ ਅਸ਼ੋਕ ਕੁਮਾਰ ਬਟਾਲਾ:(ਵਜਿੰਦਰ ਕਸ਼ਯਪ ਵਿੱਕੀ)             ਬਟਾਲਾ ਦੇ ...
16/08/2024

ਨਸ਼ੇ ਦੇ ਸੌਦਾਗਰਾ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ- ਐਸ. ਆਈ ਅਸ਼ੋਕ ਕੁਮਾਰ

ਬਟਾਲਾ:(ਵਜਿੰਦਰ ਕਸ਼ਯਪ ਵਿੱਕੀ)
ਬਟਾਲਾ ਦੇ ਨਵ-ਨਿਯੁਕਤ ਐਸ.ਐਸ.ਪੀ ਸ੍ਰੀ ਸੁਹੇਲ ਕਾਸਿਮ ਮੀਰ ਜੀ ਵਲੋ ਨਸ਼ਿਆ ਨੂੰ ਠੱਲ ਪਾਉਣ ਲਈ ਵਿਸੇਸ਼ ਤੇ ਠੋਸ ਕਦਮ ਚੁੱਕੇ ਗਏ ਹਨ। ਪੁਲਿਸ ਦੇ ਆਲਾ ਅਧਿਕਾਰੀਆ ਨੂੰ ਨਸ਼ਿਆ ਨੂੰ ਜੜ ਤੋ ਖ਼ਤਮ ਕਰਨ ਲਈ ਸਖ਼ਤ ਆਦੇਸ਼ ਦਿੱਤੇ ਗਏ ਹਨ। ਇਸ ਗੱਲ ਦਾ ਪ੍ਰਗਟਾਵਾ ਸਿੰਬਲ ਚੋਂਕੀ ਬਟਾਲਾ ਦੇ ਇੰਚਾਰਜ ਐਸ.ਆਈ.ਅਸ਼ੋਕ ਕੁਮਾਰ ਵਲੋ ਚਾਰਜ ਲੈਣ ਤੋ ਬਾਅਦ ਵਿਸੇਸ਼ ਗੱਲਬਾਤ ਦੌਰਾਨ ਦੱਸੀ। ਉਹਨਾ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਕਿੱਸੇ ਕ਼ੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾ ਕਿਹਾ ਕਿ ਜਿੱਥੇ ਆਲਾ ਅਧਿਕਾਰੀ ਨਸ਼ੇ ਨੂੰ ਖ਼ਤਮ ਕਰਨ ਲਈ ਪੱਬਾਂ ਭਾਰ ਹਨ ਉਸੇ ਤਰ੍ਹਾਂ ਪਬਲਿਕ ਨੂੰ ਵੀ ਪੁਲਿਸ ਦਾ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ।

ਪੰਜਾਬ ਨਿਊਜ਼ 55 (ਵਜਿੰਦਰ ਕਸ਼ਯਪ ਵਿੱਕੀ) ਬਟਾਲਾ: ਸੰਤ ਬਾਬਾ ਚੁਗੱਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ 51ਵਾਂ ਸਾਲਾਨਾ ਗੁਰਮਤਿ ਸਮਾਗਮ ਤੇ ਸੰਤ ਬਾਬ...
11/08/2024

ਪੰਜਾਬ ਨਿਊਜ਼ 55 (ਵਜਿੰਦਰ ਕਸ਼ਯਪ ਵਿੱਕੀ) ਬਟਾਲਾ: ਸੰਤ ਬਾਬਾ ਚੁਗੱਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ 51ਵਾਂ ਸਾਲਾਨਾ ਗੁਰਮਤਿ ਸਮਾਗਮ ਤੇ ਸੰਤ ਬਾਬਾ ਜੋਗਿੰਦਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ 10ਵਾਂ ਸਲਾਨਾ ਗੁਰਮਤਿ ਸਮਾਗਮ ਮਿਤੀ 7 ਸਤੰਬਰ ਅਤੇ 8 ਸਤੰਬਰ 2024 ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਗੁਰੂਦੁਆਰਾ ਨਾਗੀਆਣਾ ਸਾਹਿਬ ਉਦੋਕੇ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਬਾਬਾ ਕੰਵਲਜੀਤ ਸਿੰਘ ਮੁੱਖ ਪ੍ਰਬੰਧਕ ਗੁਰੂਦੁਆਰਾ ਨਾਗੀਆਣਾ ਸਾਹਿਬ ਨੇ ਵਿਸੇਸ਼ ਗੱਲਬਾਤ ਦੌਰਾਨ ਕਹੀ। ਉਹਨਾ ਕਿਹਾ ਗੁਰਮਤਿ ਸਮਾਗਮ ਦੇ ਦੌਰਾਨ ਮਹਾਨ ਕੀਰਤਨੀ ਜੱਥੀਆ ਵੱਲੋਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾਂ ਤੇ ਮਿਤੀ 8 ਸਤੰਬਰ ਨੂੰ ਸ਼ਾਮ 4 ਵਜੇ ਮਾਤਾ ਸੁਲੱਖਣੀ ਕਬੱਡੀ ਕਲੱਬ ਬਟਾਲਾ ਤੇ ਮਾਝਾ ਕਬੱਡੀ ਐਕੈਡਮੀ ਘੜਿਆਲਾ ਕਲਸੀ ਦੀਆਂ ਟੀਮਾਂ ਵਿਚਕਾਰ ਕਬੱਡੀ ਦਾ ਮੈਚ ਕਰਵਾਇਆ ਜਾਵੇਗਾ। ਬਾਬਾ ਕੰਵਲਜੀਤ ਸਿੰਘ ਮੁੱਖ ਪ੍ਰਬੰਧਕ ਗੁਰੂਦੁਆਰਾ ਨਾਗੀਆਣਾ ਸਾਹਿਬ ਵੱਲੋ ਸੰਗਤਾਂ ਨੂੰ ਬੇਨਤੀ ਕੀਤੀ ਗਈ ਕਿ ਸੰਗਤਾਂ ਹੁੰਮ ਹੁੰਮਾ ਕੇ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕਰਨ ਜੀ।

09/08/2024

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪੂਰਬ ਦੀਆਂ ਤਿਆਰੀਆ ਜੋਰਾ ਤੇ - ਮੈਨਜ਼ਰ ਗੁਰੂਦੁਆਰਾ ਕੰਧ ਸਾਹਿਬ
Description:
ਸੁਲਤਾਨਪੁਰ ਲੋਧੀ ਤੋ 9 ਸਤੰਬਰ ਨੂੰ ਵਿਆਹ ਰੂਪੀ ਅਲੌਕਿਕ ਨਗਰ ਕੀਰਤਨ ਬਟਾਲਾ ਲਈ ਹੋਵੇਗਾ ਰਵਾਨਾ ਤੇ 10 ਸਤੰਬਰ ਨੂੰ ਬਟਾਲੇ ਦੀ ਸੰਗਤ ਨਗਰ ਕੀਰਤਨ ਦੇ ਕਰਣਗੇ ਦਰਸ਼ਨ ਦੀਦਾਰੇ।

ਸ੍ਰ.ਸੁਖਜਿੰਦਰ ਸਿੰਘ ਰੰਧਾਵਾ ਨੂੰ ਜੰਮੂ ਕਸ਼ਮੀਰ ਚੋਣਾ ਲਈ ਕਾਂਗਰਸ ਸਕਰੀਨਿੰਗ ਕਮੇਟੀ ਦਾ ਚੇਅਰਮੈਨ ਨਿਯੁਕਤ ਹੋਣ ਨਾਲ ਹਲਕੇ ਗੁਰਦਾਸਪੁਰ ਲਈ ਮਾਣ ਸ...
04/08/2024

ਸ੍ਰ.ਸੁਖਜਿੰਦਰ ਸਿੰਘ ਰੰਧਾਵਾ ਨੂੰ ਜੰਮੂ ਕਸ਼ਮੀਰ ਚੋਣਾ ਲਈ ਕਾਂਗਰਸ ਸਕਰੀਨਿੰਗ ਕਮੇਟੀ ਦਾ ਚੇਅਰਮੈਨ ਨਿਯੁਕਤ ਹੋਣ ਨਾਲ ਹਲਕੇ ਗੁਰਦਾਸਪੁਰ ਲਈ ਮਾਣ ਸਨਮਾਨ ਵਧੀਆ- ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ

ਬਟਾਲਾ 5 ਜੁਲਾਈ ( ਵਜਿੰਦਰ ਕਸ਼ਯਪ ਵਿੱਕੀ)
ਸ੍ਰ.ਸੁਖਜਿੰਦਰ ਸਿੰਘ ਰੰਧਾਵਾ ਨੂੰ ਜੰਮੂ ਕਸ਼ਮੀਰ ਚੋਣਾ ਲਈ ਕਾਂਗਰਸ ਸਕਰੀਨਿੰਗ ਕਮੇਟੀ ਦਾ ਚੇਅਰਮੈਨ ਨਿਯੁਕਤ ਹੋਣ ਨਾਲ ਹਲਕੇ ਗੁਰਦਾਸਪੁਰ ਮਾਣ ਸਨਮਾਨ ਵਧੀਆ ਇਸ ਗੱਲ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਵਿਸੇਸ਼ ਗੱਲਬਾਤ ਦੌਰਾਨ ਕਹੀ। ਉਹਨਾ ਕਿਹਾ ਕਿ ਸ੍ਰ.ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਆਫ਼ ਪਾਰਲੀਮੈਂਟ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਨੂੰ ਜੰਮੂ ਕਸ਼ਮੀਰ ਚੋਣਾ ਲਈ ਕਾਂਗਰਸ ਸਕਰੀਨਿੰਗ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨਾ ਆਲ ਇੰਡੀਆ ਕਾਂਗਰਸ ਪਾਰਟੀ ਪ੍ਰਤੀ ਉਹਨਾ ਦੇ ਪਰਿਵਾਰ ਤੇ ਉਹਨਾ ਵੱਲੋਂ ਨਿਭਾਈ ਜਾਂ ਰਹੀ ਨਿਰਸੁਆਰਥ ਸੇਵਾ ਭਾਵਨਾ ਦਾ ਨਤੀਜ਼ਾ ਹੈ। ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਵਿਸੇਸ਼ ਤੌਰ ਤੇ ਪਾਰਟੀ ਪ੍ਰਧਾਨ ਮਲਿਕ ਅਰਜੁਨ ਖੜਗੇ,ਸ਼੍ਰੀ ਮਤਿ ਸੋਨੀਆ ਗਾਂਧੀ ਜੀ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਜੀ ਦਾ ਵਿਸੇਸ਼ ਧੰਨਵਾਦ ਕੀਤਾ ।

ਸ੍ਰੀ ਸੁਹੇਲ ਕਾਸਿਮ ਮੀਰ ਬਟਾਲਾ ਦੇ ਨਵੇਂ ਐਸ.ਐਸ.ਪੀ ਨਿਯੁੱਕਤ।
02/08/2024

ਸ੍ਰੀ ਸੁਹੇਲ ਕਾਸਿਮ ਮੀਰ ਬਟਾਲਾ ਦੇ ਨਵੇਂ ਐਸ.ਐਸ.ਪੀ ਨਿਯੁੱਕਤ।

ਪੰਜਾਬ ਨਿਊਜ਼ 55(ਬਟਾਲਾ)                  ਬਟਾਲਾ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸ਼ਹਿਰ ਵਿੱਚ ਗਹਿਣਿਆਂ ਦੀ ਦੁਕਾਨ 'ਤੇ ਹਾਲ ਹ...
02/08/2024

ਪੰਜਾਬ ਨਿਊਜ਼ 55(ਬਟਾਲਾ)
ਬਟਾਲਾ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸ਼ਹਿਰ ਵਿੱਚ ਗਹਿਣਿਆਂ ਦੀ ਦੁਕਾਨ 'ਤੇ ਹਾਲ ਹੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਨਾਲ ਸਬੰਧਤ ਇੱਕ ਫਿਰੌਤੀ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਨੂੰ ਸੁਲਝਾ ਲਿਆ ਹੈ,ਬਰਾਮਦਗੀ:- 1 ਪਿਸਤੌਲ, 2 ਕਾਰਤੂਸ ਅਤੇ 1 ਮੋਟਰਸਾਈਕਲ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਪਿੰਡ ਸ਼ਹਿਜ਼ਾਦਾ, ਡੇਰਾ ਬਾਬਾ ਨਾਨਕ ਦੇ ਕਤਲ ਕੇਸ ਨੂੰ ਵੀ ਟਰੇਸ ਕਰਕੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ActionAgainstCrime # #
Punjab Police India # #
Border Range Police # #
SSP Batala # #

ਪੰਜਾਬ ਨਿਊਜ਼ 55(ਵਜਿੰਦਰ ਕਸ਼ਯਪ ਵਿੱਕੀ ਬਟਾਲਾ)                  ਅੱਜ ਸਰਕਾਰੀ ਪ੍ਰਾਇਮਰੀ ਸਕੂਲ ਗੋਖੂਵਾਲ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫਸ...
30/07/2024

ਪੰਜਾਬ ਨਿਊਜ਼ 55(ਵਜਿੰਦਰ ਕਸ਼ਯਪ ਵਿੱਕੀ ਬਟਾਲਾ)
ਅੱਜ ਸਰਕਾਰੀ ਪ੍ਰਾਇਮਰੀ ਸਕੂਲ ਗੋਖੂਵਾਲ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਟਾਲਾ 2 ਸ਼੍ਰੀਮਤੀ ਕੁਲਬੀਰ ਕੌਰ ਬਲਾਕ ਨੋਡਲ ਅਫਸਰ ਤਜਿੰਦਰ ਪਾਲ ਸਿੰਘ ਮੱਲੀ ਅਤੇ ਜਿਲ੍ਹਾ ਜਰਨਲ ਸਕੱਤਰ ਜੋਲੀ ਸੁਖਦੀਪ ਸਿੰਘ ਈ ਟੀ ਯੂ ਵੱਲੋਂ ਬਟਾਲਾ 2 ਵਿਖੇ ਪੌਦੇ ਲਗਾਉਣ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਤੇ ਸਾਂਝੇ ਬਿਆਨ ਵਿੱਚ ਕਿਹਾ ਗਿਆ ਕੀ ਹਰ ਇੱਕ ਵਿਅਕਤੀ ਨੂੰ ਇੱਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ। ਤਾਂ ਜੋ ਅਸੀਂ ਆਪਣੇ ਵਾਤਾਵਰਨ ਅਤੇ ਪਾਣੀ ਨੂੰ ਆਪਣੀ ਆਉਣ ਵਾਲੀ ਪੀੜੀ ਲਈ ਬਚਾ ਸਕੀਏ ਇਸ ਮੌਕੇ ਤੇ ਬਲਾਕ ਪ੍ਰਧਾਨ ਰਮਿੰਦਰਜੀਤ ਸਿੰਘ ਈ ਟੀ ਯੂ, ਜਨਰਲ ਸਕੱਤਰ ਬਲਜਿੰਦਰ ਸਿੰਘ ਭਿੰਡਰ, ਕਮਲ ਡੱਬ ,ਅੰਕੁਰ ਸ਼ਰਮਾ, ਜਸਨਦੀਪ ਸਿੰਘ, ਜਿਲ੍ਾ ਕਮੇਟੀ ਮੈਂਬਰ ਸੀ ਐਚ ਟੀ ਦੀਪਕ ਭਾਰਤਵਾਜ, ਸਟੇਟ ਕਮੇਟੀ ਮੈਂਬਰ ਸੀ ਐਚ ਟੀ ਪਰਮਜੀਤ ਸਿੰਘ, ਕਰਮਜੀਤ ਸਿੰਘ ਕਾਹਲੋ, ਬਲਜੀਤ ਸਿੰਘ ਐਚ ਟੀ, ਪ੍ਰਵੇਸ਼ ਕੁਮਾਰ ਐਚ ਟੀ, ਰਮਨਜੀਤ ਸਿੰਘ ਸੀ ਐਚ ਟੀ ,ਸੰਦੀਪ ਰਾਏ, ਵਿਕਾਸ ਸ਼ਰਮਾ ,ਰਾਹੁਲ ਸਿੰਘ, ਮੈਡਮ ਹਰਪ੍ਰੀਤ ਕੌਰ ,ਮੈਡਮ ਰਜਵੰਤ ਕੌਰ, ਮੈਡਮ ਪ੍ਰੀਤਕਮਲ ਕੌਰ ਆਦਿ ਹਾਜ਼ਿਰ ਸਨ।

ਸ੍ਰ.ਗੁਰਪ੍ਰਤਾਪ ਸਿੰਘ ਵਡਾਲਾ ਸਰਬਸੰਮਤੀ ਨਾਲ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਨਿਯੁਕਤ । ਪੰਜਾਬ ਦੇ ਹਿੱਤਾਂ ਲਈ ਪੰਜ ਸੈਮੀਨਾਰ ਕਰਵਾ...
18/07/2024

ਸ੍ਰ.ਗੁਰਪ੍ਰਤਾਪ ਸਿੰਘ ਵਡਾਲਾ ਸਰਬਸੰਮਤੀ ਨਾਲ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਨਿਯੁਕਤ ।

ਪੰਜਾਬ ਦੇ ਹਿੱਤਾਂ ਲਈ ਪੰਜ ਸੈਮੀਨਾਰ ਕਰਵਾਉਣ ਦਾ ਵੀ ਕੀਤਾ ਗਿਆ ਐਲਾਨ ।

30 ਜੁਲਾਈ 2024 ਨੂੰ ਜਥੇ.ਮੋਹਨ ਸਿੰਘ ਤੁੜ ਦੀ ਬਰਸੀ, 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ, 24 ਸਤੰਬਰ ਨੂੰ ਜਥੇ. ਗੁਰਚਰਨ ਸਿੰਘ ਟੌਹੜਾ ਦਾ 100ਵਾਂ ਜਨਮ ਮਨਾਉਣ ਦਾ ਵੀ ਕੀਤਾ ਗਿਆ ਫੈਸਲਾ।

ਪੰਜਾਬ ਨਿਊਜ਼ 55(ਚੰਡੀਗੜ )
ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਮੀਟਿੰਗ ਜੋ ਅੱਜ ਚੰਡੀਗੜ ਵਿੱਖੇ ਹੋਈ ਵਿਚ ਅੱਜ ਸਰਬਸੰਮਤੀ ਨਾਲ ਸ: ਗੁਰਪ੍ਰਤਾਪ ਸਿੰਘ ਵਡਾਲਾ ਮੈਂਬਰ ਕੋਰ ਕਮੇਟੀ ਤੇ ਸਾਬਕਾ ਐਮਐਲਏ ਨੂੰ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਕਨਵੀਨਰ ਬਣਾ ਦਿੱਤਾ ਗਿਆ ਹੈ। ਇਸ ਦੇ ਨਾਲ 11 ਮੈਂਬਰੀ ਪ੍ਰੀਜੀਡੀਅਮ ਬਣਾਉਣ ਨੂੰ ਵੀ ਮੀਟਿੰਗ ਵਿਚ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੀਟਿੰਗ ਵਿਚ ਸਾਰੇ ਵੱਡੇ ਆਗੂ ਪਹੁੰਚੇ ਅਤੇ ਸਾਰਿਆਂ ਨੇ ਗੁਰਪ੍ਰਤਾਪ ਸਿੰਘ ਵਡਾਲਾ ਦੇ ਨਾਮ ’ਤੇ ਮੋਹਰ ਲਗਾ ਦਿੱਤੀ। ਕਨਵੀਨਰ ਚੁਣੇ ਜਾਣ ਤੋਂ ਬਾਅਦ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਅਤੇ ਸਮੁੱਚੀ ਲੀਡਰਸ਼ਿਪ ਵੱਲੋਂ ਸਨਮਾਨਤ ਵੀ ਕੀਤਾ ਗਿਆ।
ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਮੀਟਿੰਗ ਵਿਚ ਅੱਜ ਕਈ ਅਹਿਮ ਫੈਸਲੇ ਗਏ ਹਨ। ਜਿਨ੍ਹਾਂ ਵਿਚ ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਲਈ ਅਤੇ ਲੋਕਾਂ ਨੂੰ ਪੰਜਾਬ ਨਾਲ ਹੋ ਰਹੇ ਧੱਕੇ ਪ੍ਰਤੀ ਜਾਗਰੂਕ ਕਰਨ, ਪੰਜਾਬ ਦੇ ਪਾਣੀਆਂ ਤੇ ਖੇਤੀਬਾੜੀ ਦੇ ਮਸਲੇ, ਲੀਡਰਸਿੱਪ ਕਰਾਈਸਜ, ਪੰਥਕ ਮਸਲੇ ਤੇ ਐਸਜੌਪੀਸੀ ਵਿੱਚ ਸੁਧਾਰ ਸਬੰਧੀ, ਚੰਡੀਗੜ ਚ ਪੰਜਾਬੀ ਬੋਲੀ ਤੇ ਹੋਰ ਮਸਲੇ, ਬੀ.ਬੀ.ਐਮ.ਬੀ ਵਿਚ ਪੰਜਾਬ ਦੀ ਸਥਾਈ ਮੈਂਬਰੀ ਵਾਪਸ ਲਿਆਉਣ, ਨਵੇਂ ਤਾਨਾਸ਼ਾਹੀ ਕਾਨੂੰਨਾ ਦੇ ਵਿਰੋਧ, ਸਿੱਖ ਨੌਜਵਾਨਾ ‘ਤੇ ਐਨ.ਐਸ.ਏ ਲਗਾਉਣ ਦਾ ਵਿਰੋਧ ਸਮੇਤ ਨੌਜੁਆਨਾਂ ਦੇ ਬੇਰੁਜਗਾਰੀ ਅਤੇ ਨਸ਼ਿਆਂ ਵਰਗੇ ਅਹਿਮ ਮਸਲਿਆਂ ਬਾਰੇ ਵਿਚਾਰ ਵਿਟਾਦਰਾਂ ਕਰਨ ਦੇ ਲਈ ਪੰਜ ਸੈਮੀਨਾਰ ਕਰਵਾਉਣ ਦਾ ਵੀ ਫੈਸਲਾ ਲਿਆ ਗਿਆ ਹੈ। ਇਹ ਸੈਮੀਨਾਰ ਸ੍ਰੀ ਅੰਮਿ੍ਰਤਸਰ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ, ਪਟਿਆਲਾ, ਬਠਿੰਡਾ, ਚੰਡੀਗੜ੍ਹ ਵਿਚ ਹੋਣਗੇ। ਇਸ ਤੋਂ ਇਲਾਵਾ 30 ਜੁਲਾਈ ਨੂੰ ਜਥੇ. ਮੋਹਨ ਸਿੰਘ ਤੁੜ ਦੀ ਬਰਸੀ, 20 ਅਗਸਤ ਨੂੰ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ, 24 ਸਤੰਬਰ ਨੂੰ ਜਥੇ. ਗੁਰਚਰਨ ਸਿੰਘ ਟੌਹੜਾ ਦਾ 100ਵਾਂ ਜਨਮ ਮਨਾਉਣ ਦਾ ਫੈਸਲਾ ਵੀ ਕੀਤਾ। ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਪੰਥਕ ਹਿੱਤਾਂ ਦੀ ਰਾਖੀ ਦੇ ਲਈ ਸਾਰਿਆਂ ਨੂੰ ਜਿਆਦਾ ਤੋਂ ਜਿਆਦਾ ਸ਼ੋ੍ਰਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਵੀ ਅਪੀਲ ਕੀਤੀ ਗਈ।
ਮੀਟਿੰਗ ਵਿਚ ਲਏ ਗਏ ਅਹਿਮ ਫੈਸਲਿਆਂ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਲੀਡਰ ਸਾਹਿਬਾਨ ਸੁਖਬੀਰ ਸਿੰਘ ਬਾਦਲ ਕਰਕੇ ਪਾਰਟੀ ਛੱਡ ਕੇ ਗਏ ਹਨ ਜਾਂ ਬਿਨਾ ਕਿਸੇ ਦੋਸ਼ ਕਾਰਨ ਪਾਰਟੀ ਵਿਚੋਂ ਕੱਢੇ ਗਏ ਹਨ, ਉਨ੍ਹਾਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਤਾਂ ਕਿ ਵਾਪਸ ਪਾਰਟੀ ਵਿਚ ਆ ਕੇ ਪਾਰਟੀ ਨੂੰ ਮਜਬੂਤ ਕੀਤਾ ਜਾ ਸਕੇ। ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਸਮੁੱਚੇ ਪੰਥਕ ਹਿਤੈਸ਼ੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਹਿੱਸਾ ਬਣਨ ਤਾਂ ਕਿ ਪਾਰਟੀ ਨੂੰ ਸਹੀ ਮੁਕਾਮ ’ਤੇ ਪਹੁੰਚਾਇਆ ਜਾ ਸਕੇ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ, ਬੀਬੀ ਜੰਗੀਰ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਗੁਰਪ੍ਰਤਾਪ ਸਿੰਘ ਬਡਾਲਾ, ਪਰਮਿੰਦਰ ਸਿੰਘ ਢੀਂਡਸਾ, ਚਰਨਜੀਤ ਸਿੰਘ ਬਰਾੜ, ਸੁਰਿੰਦਰ ਸਿੰਘ ਭੁਲੇਵਾਲਰਾਠਾ, ਬਲਦੇਵ ਸਿੰਘ ਮਾਨ, ਗਗਨਜੀਤ ਸਿੰਘ ਬਰਨਾਲਾ, ਜਥੇ. ਸੰਤਾ ਸਿੰਘ ਉਮੈਦਪੁੱਰੀ, ਭਾਈ ਮਨਜੀਤ ਸਿੰਘ, ਸੁੱਚਾ ਸਿੰਘ ਛੋਟੇਪੁਰ, ਕਰਨੈਲ ਸਿੰਘ ਪੰਜੌਲੀ, ਜਸਟਿਸ ਨਿਰਮਲ ਸਿੰਘ, ਸਰਵਨ ਸਿੰਘ ਫਲੋਰ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਤਵਿੰਦਰ ਕੌਰ ਧਾਲੀਵਾਲ, ਹਰਿੰਦਰਪਾਲ ਸਿੰਘ ਟੌਹੜਾ, ਬੀਬੀ ਕਿਰਨਜੀਤ ਕੌਰ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਪਰਮਜੀਤ ਕੌਰ ਲਾਂਡਰਾ, ਬਾਬੂ ਪ੍ਰਕਾਸ਼ ਚੰਦ ਗਰਗ, ਰਣਧੀਰ ਸਿੰਘ ਰੱਖੜਾ, ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ, ਰਾਮਪਾਲ ਸਿੰਘ ਬੈਨੀਵਾਲ, ਹਰਦੇਵ ਸਿੰਘ ਰੋਗਲਾ, ਜਥੇ. ਜਰਨੈਲ ਸਿੰਘ ਕਰਤਾਰਪੁਰ, ਕਰਨ ਘੁਮਾਣ, ਜਗਜੀਤ ਸਿੰਘ ,ਅਮਰਿੰਦਰ ਸਿੰਘ ਲਿਬੜਾ, ਭੁਪਿੰਦਰ ਸਿੰਘ ਸ਼ੇਖੂਪੁਰ, ਤਜਿੰਦਰਪਾਲ ਸਿੰਘ ਸੰਧੂ, ਬੀਬੀ ਪਰਮਜੀਤ ਕੌਰ ਗੁਲਸ਼ਨ, ਸੁਰਿੰਦਰ ਕੌਰ ਦਿਆਲ ਲੁਧਿਆਣਾ, ਹਰਬੰਸ ਸਿੰਘ ਮੰਝਪੁਰ, ਰਣਜੀਤ ਸਿੰਘ ਦਬਰੀਖਾਨਾ, ਕੁਲਬੀਰ ਸਿੰਘ ਮੱਤਾ, ਗੁਰਇਕਬਾਲ ਸਿੰਘ ਬਠਿੰਡਾ, ਚਮਕੌਰ ਸਿੰਘ ਬਰਾੜ, ਹਰਪ੍ਰੀਤ ਸਿੰਘ ਬਨੀ ਦਿੱਲੀ ਅਵਤਾਰ ਸਿੰਘ ਜੋਹਲ, ਉਜਲ ਸਿੰਘ ਲੋਂਗੀਆ ਆਦਿ ਵੀ ਹਾਜ਼ਰ ਸਨ।

ਇੱਕ-ਦੂਜੇ ਦੇ ਹੋਏ ਸੋਨਾਕਸ਼ੀ ਤੇ ਜ਼ਹੀਰ।Decription:ਵਿਆਹ ਦੀ ਰੀਸੈਪਸ਼ਨ ਦੀਆ ਖ਼ੂਬਸੂਰਤ ਫੋਟੋ ਆਇਆ ਸਾਹਮਣੇ।
24/06/2024

ਇੱਕ-ਦੂਜੇ ਦੇ ਹੋਏ ਸੋਨਾਕਸ਼ੀ ਤੇ ਜ਼ਹੀਰ।
Decription:
ਵਿਆਹ ਦੀ ਰੀਸੈਪਸ਼ਨ ਦੀਆ ਖ਼ੂਬਸੂਰਤ ਫੋਟੋ ਆਇਆ ਸਾਹਮਣੇ।

ਸ੍ਰ.ਰਵਨੀਤ ਸਿੰਘ ਬਿੱਟੂ ਦੀ ਨਵੀਂ ਸ਼ੁਰੂਆਤ !Description:ਭਾਰਤੀ ਰੇਲਵੇ ਰਾਜ ਮੰਤਰੀ ਦਾ ਸੰਭਾਲਿਆ ਅਹੁਦਾ !
11/06/2024

ਸ੍ਰ.ਰਵਨੀਤ ਸਿੰਘ ਬਿੱਟੂ ਦੀ ਨਵੀਂ ਸ਼ੁਰੂਆਤ !
Description:
ਭਾਰਤੀ ਰੇਲਵੇ ਰਾਜ ਮੰਤਰੀ ਦਾ ਸੰਭਾਲਿਆ ਅਹੁਦਾ !

ਇੱਕ ਯੁੱਗ ਦਾ ਅੰਤ ਹੋ ਗਿਆ !ਅਲਵਿਦਾ ਸੁਰਜੀਤ ਪਾਤਰ ਜੀ !
11/05/2024

ਇੱਕ ਯੁੱਗ ਦਾ ਅੰਤ ਹੋ ਗਿਆ !

ਅਲਵਿਦਾ ਸੁਰਜੀਤ ਪਾਤਰ ਜੀ !

ਅਕਾਲੀ ਦਲ ਬਾਦਲ ਨੂੰ ਬਟਾਲਾ ਤੋਂ ਲੱਗਾ ਵੱਡਾ ਝੱਟਕਾ,ਸ੍ਰ ਬਲਬੀਰ ਸਿੰਘ ਬਿੱਟੂ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਨੇ ਅਕਾਲੀ ਦਲ ਬਾਦਲ ਨੂੰ ਕਿਹ...
03/05/2024

ਅਕਾਲੀ ਦਲ ਬਾਦਲ ਨੂੰ ਬਟਾਲਾ ਤੋਂ ਲੱਗਾ ਵੱਡਾ ਝੱਟਕਾ,ਸ੍ਰ ਬਲਬੀਰ ਸਿੰਘ ਬਿੱਟੂ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਨੇ ਅਕਾਲੀ ਦਲ ਬਾਦਲ ਨੂੰ ਕਿਹਾ ਅਲਵਿਦਾ।

ਅੰਮ੍ਰਿਤਸਰ 'ਚ ਅਕਾਲੀ ਦਲ ਨੂੰ ਬਹੁਤ ਵੱਡਾ ਝੱਟਕਾ,ਅਕਾਲੀ ਆਗੂ ਤਲਬੀਰ ਗਿੱਲ CM ਭਗਵੰਤ ਮਾਨ ਦੀ ਮੌਜੂਦਗੀ 'ਚ AAP 'ਚ ਹੋਏ ਸ਼ਾਮਿਲ।
03/05/2024

ਅੰਮ੍ਰਿਤਸਰ 'ਚ ਅਕਾਲੀ ਦਲ ਨੂੰ ਬਹੁਤ ਵੱਡਾ ਝੱਟਕਾ,ਅਕਾਲੀ ਆਗੂ ਤਲਬੀਰ ਗਿੱਲ CM ਭਗਵੰਤ ਮਾਨ ਦੀ ਮੌਜੂਦਗੀ 'ਚ AAP 'ਚ ਹੋਏ ਸ਼ਾਮਿਲ।

02/05/2024

ਸ੍ਰ.ਸੁਖਜਿੰਦਰ ਸਿੰਘ ਰੰਧਾਵਾ ਲੋਕ ਸਭਾ ਚੋਣ ਸ਼ਾਨ ਨਾਲ ਜਿੱਤਣਗੇ- ਐਡਵੋਕੇਟ ਅਮਨਦੀਪ ਜੈਂਤੀਪੁਰੀਆ।
Description:
ਐਡਵੋਕੇਟ ਅਮਨਦੀਪ ਜੈਂਤੀਪੁਰੀਆ ਵੱਲੋ ਆਪਣੇ ਹਜ਼ਾਰਾ ਸਾਥੀਆਂ ਨਾਲ ਕੀਤਾ ਨਿੱਘਾ ਸੁਆਗਤ।

ਰਿਪੋਰਟਰ:
ਵਜਿੰਦਰ ਕਸ਼ਯਪ (ਵਿੱਕੀ)

ਕਾਂਗਰਸ ਪਾਰਟੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ.ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋ ਉਮੀਦਵਾਰ ਐਲਾਨਿਆ।Decription:ਸ੍ਰ.ਚਰਨਜੀਤ ਸਿੰਘ ਚੰ...
15/04/2024

ਕਾਂਗਰਸ ਪਾਰਟੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ.ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋ ਉਮੀਦਵਾਰ ਐਲਾਨਿਆ।
Decription:
ਸ੍ਰ.ਚਰਨਜੀਤ ਸਿੰਘ ਚੰਨੀ ਨੂੰ ਮੁਬਾਰਕਬਾਦ ਦਿੰਦੇ ਬਟਾਲਾ ਦੇ ਸੀਨੀਅਰ ਕਾਂਗਰਸੀ ਆਗੂ - ਰਾਜਿੰਦਰ ਕੁਮਾਰ ਪੱਪੂ ਜੈਂਤੀਪੁਰੀਆ।
ਰਿਪੋਰਟਰ:
ਵਜਿੰਦਰ ਕਸ਼ਯਪ (ਵਿੱਕੀ)

ਅਕਾਲੀ ਦਲ ਨੂੰ ਛੱਡ ਕੇ AAP ਵਿੱਚ ਸ਼ਾਮਿਲ ਹੋਏ ਪਵਨ ਕੁਮਾਰ ਟੀਨੂੰ ।Decription: ਸਰਕਾਰ 13 ਸੀਟਾਂ ਤੇ ਸ਼ਾਨਦਾਰ ਜਿੱਤ ਹਾਸਿਲ ਕਰੇਗੀ- ਮੁੱਖ ਮੰ...
14/04/2024

ਅਕਾਲੀ ਦਲ ਨੂੰ ਛੱਡ ਕੇ AAP ਵਿੱਚ ਸ਼ਾਮਿਲ ਹੋਏ ਪਵਨ ਕੁਮਾਰ ਟੀਨੂੰ ।
Decription:
ਸਰਕਾਰ 13 ਸੀਟਾਂ ਤੇ ਸ਼ਾਨਦਾਰ ਜਿੱਤ ਹਾਸਿਲ ਕਰੇਗੀ- ਮੁੱਖ ਮੰਤਰੀ ਸ੍ਰ.ਭਗਵੰਤ ਸਿੰਘ ਮਾਨ ।

ਸ਼੍ਰੀ ਵਿਸ਼ੇਸ਼ ਸਰੰਗਲ ਜੀ ਨੇ ਡੀ.ਸੀ ਗੁਰਦਾਸਪੁਰ ਦਾ ਅਹੁਦਾ ਸੰਭਾਲਿਆ।Decreption;ਪਬਲਿਕ ਸੇਵਾ ਲਈ ਹਰ ਸਮੇਂ ਹਾਜ਼ਿਰ - ਡਿਪਟੀ ਕਮਿਸ਼ਨਰ ਗੁਰਦਾ...
22/03/2024

ਸ਼੍ਰੀ ਵਿਸ਼ੇਸ਼ ਸਰੰਗਲ ਜੀ ਨੇ ਡੀ.ਸੀ ਗੁਰਦਾਸਪੁਰ ਦਾ ਅਹੁਦਾ ਸੰਭਾਲਿਆ।
Decreption;
ਪਬਲਿਕ ਸੇਵਾ ਲਈ ਹਰ ਸਮੇਂ ਹਾਜ਼ਿਰ - ਡਿਪਟੀ ਕਮਿਸ਼ਨਰ ਗੁਰਦਾਸਪੁਰ।
ਰਿਪੋਰਟਰ;
ਵਜਿੰਦਰ ਕਸ਼ਯਪ (ਵਿੱਕੀ)

ਮਹਿਰੂਮ ਸ਼ੁਭਦੀਪ ਸਿੰਘ (ਸਿੱਧੂ ਮੂਸੇਵਾਲੇ) ਦੇ ਘਰ ਆਇਆ ਛੋਟਾ ਭਰਾ।Description;ਪਿਤਾ ਬਲਕੋਰ ਸਿੰਘ ਨੇ ਖੁਸ਼ੀ ਕੀਤੀ ਸਾਝੀ।ਰਿਪੋਰਟਰ :ਵਜਿੰਦਰ ਕ...
17/03/2024

ਮਹਿਰੂਮ ਸ਼ੁਭਦੀਪ ਸਿੰਘ (ਸਿੱਧੂ ਮੂਸੇਵਾਲੇ) ਦੇ ਘਰ ਆਇਆ ਛੋਟਾ ਭਰਾ।
Description;
ਪਿਤਾ ਬਲਕੋਰ ਸਿੰਘ ਨੇ ਖੁਸ਼ੀ ਕੀਤੀ ਸਾਝੀ।
ਰਿਪੋਰਟਰ :
ਵਜਿੰਦਰ ਕਸ਼ਯਪ (ਵਿੱਕੀ)

ਬੀਬੀ ਜਗੀਰ ਕੌਰ ਜੀ ਦੀ ਮੁੜ ਘਰ ਵਾਪਸੀ।Description;ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ਬਾਦਲ ਦੀ ਸਰਕਾਰ ਆਉਣੀ ਜ਼ਰੂਰੀ - ਸ੍ਰ.ਸੁਖਬੀਰ ਸਿੰਘ ਬਾਦ...
15/03/2024

ਬੀਬੀ ਜਗੀਰ ਕੌਰ ਜੀ ਦੀ ਮੁੜ ਘਰ ਵਾਪਸੀ।
Description;
ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ਬਾਦਲ ਦੀ ਸਰਕਾਰ ਆਉਣੀ ਜ਼ਰੂਰੀ - ਸ੍ਰ.ਸੁਖਬੀਰ ਸਿੰਘ ਬਾਦਲ

ਰਿਪੋਰਟਰ ;
ਵਜਿੰਦਰ ਕਸ਼ਯਪ (ਵਿੱਕੀ)

ਹੁਸ਼ਿਆਰਪੁਰ ਤੋਂ ਧਾਕੜ ਰਿਟਾਇਰਡ ਡੀ.ਐਚ.ਓ ਸ੍ਰ.ਲਖਵੀਰ ਸਿੰਘ ਨੇ ਫੜਿਆ ਅਕਾਲੀ ਦਲ ਬਾਦਲ ਦਾ ਪੱਲਾ।Description:ਸ੍ਰ.ਸੁਖਬੀਰ ਸਿੰਘ ਬਾਦਲ ਦੀ ਅਗਵ...
15/03/2024

ਹੁਸ਼ਿਆਰਪੁਰ ਤੋਂ ਧਾਕੜ ਰਿਟਾਇਰਡ ਡੀ.ਐਚ.ਓ ਸ੍ਰ.ਲਖਵੀਰ ਸਿੰਘ ਨੇ ਫੜਿਆ ਅਕਾਲੀ ਦਲ ਬਾਦਲ ਦਾ ਪੱਲਾ।
Description:
ਸ੍ਰ.ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹਰ ਵੇਲੇ ਲੋਕ ਸੇਵਾ ਲਈ ਹਾਜ਼ਿਰ ਰਹਾਂਗਾ - ਡਾ.ਲਖਵੀਰ ਸਿੰਘ
ਰਿਪੋਰਟਰ:
ਵਜਿੰਦਰ ਕਸ਼ਯਪ (ਵਿੱਕੀ)

ਮੁਕੇਸ਼ ਅੰਬਾਨੀ ਤੇ ਅਨੀਤਾ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਦੀ ਪ੍ਰੀ-ਵੈਡਿੰਗ ਦੀਆ ਦਿਲਕਸ਼ ਤੇ ਆਕਰਸ਼ਿਤ ਤਸ਼ਵੀਰਾਂ।
09/03/2024

ਮੁਕੇਸ਼ ਅੰਬਾਨੀ ਤੇ ਅਨੀਤਾ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਦੀ ਪ੍ਰੀ-ਵੈਡਿੰਗ ਦੀਆ ਦਿਲਕਸ਼ ਤੇ ਆਕਰਸ਼ਿਤ ਤਸ਼ਵੀਰਾਂ।

26/02/2024

ਦਲਿਤ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਹਰ ਸਮੇਂ ਹਾਜ਼ਿਰ - ਚੇਅਰਮੈਨ ਕਰਮ ਸਿੰਘ ਬਾਜ਼ੀਗਰ ਫਰੰਟ ਪੰਜਾਬ।
Decreption:
ਪੰਜਾਬ ਸਰਕਾਰ ਦਲਿਤ ਭਾਈਚਾਰੇ ਦੀਆ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੇ - ਸ੍ਰ ਜਗਬੀਰ ਧਰਮਸੋਤ
ਰਿਪੋਰਟਰ:
ਵਜਿੰਦਰ ਕਸ਼ਯਪ (ਵਿੱਕੀ)

Address

Batala
143505

Telephone

+916283101012

Website

Alerts

Be the first to know and let us send you an email when Punjab News 55 posts news and promotions. Your email address will not be used for any other purpose, and you can unsubscribe at any time.

Contact The Business

Send a message to Punjab News 55:

Videos

Share


Other Batala media companies

Show All