03/12/2023
ਅੱਜ ਦਾ ਵਿਚਾਰ,2 ਦਸੰਬਰ
ਇਨਕਲਾਬ ਫੁੱਲਾਂ ਦੀ ਸੇਜ ਨਹੀਂ,ਇਹ ਭੂਤਕਾਲ ਅਤੇ ਵਰਤਮਾਨ 'ਚ ਸੰਘਰਸ਼ ਹੈ (ਫੀਡੇਲ ਕਾਸਟਰੋ)
ਅੱਜ ਦੇ ਦਿਨ : 2-12-1804 ਨੈਪੋਲੀਅਨ ਬੋਨਾਪਾਰਟ ਦੀ ਫਰਾਂਸ ਦੇ ਸਮਰਾਟ ਤੌਰ ਤੇ ਤਾਜਪੋਸ਼ੀ।1911 ਬਿਰਟੇਨ ਦੇ ਜਾਰਜ ਪੰਚਮ ਤੇ ਕਵੀਨ ਮੇਰੀ ਦੇ ਬੰਬੇ ਆਉਣ ਤੇ ਗੇਟ ਵੇ ਆਫ ਇੰਡੀਆ ਬਣਾਇਆ ਗਿਆ।1930 ਲੇਖਕ ਸੰਤੋਖ ਸਿੰਘ ਧੀਰ ਦਾ ਜਨਮ।1976 ਮਹਾਨ ਇਨਕਲਾਬੀ ਫੀਡੇਲ ਕਾਸਟਰੋ ਕਿਊਬਾ ਦੇ ਰਾਸ਼ਟਰਪਤੀ ਬਣੇ।1989 ਵਿਸ਼ਵਨਾਥ ਪ੍ਰਤਾਪ ਸਿੰਘ ਪ੍ਰਧਾਨ ਮੰਤਰੀ ਬਣੇ।
*ਕਾਮਰੇਡ ਫੀਡੇਲ ਕਾਸਟਰੋ* ਅਮਰੀਕੀ ਸਾਮਰਾਜ ਵਿਰੁੱਧ ਚਟਾਨ ਵਾਂਗ ਡਟੇ ਰਹੇ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫੀਡੇਲ ਕਾਸਟਰੋ ਦੇ ਵਿਛੋੜੇ ਨਾਲ ਨਾ ਸਿਰਫ ਕਿਊਬਾ ਬਲਕਿ ਦੁਨੀਆਂ ਦੀ ਕਮਿਊਨਿਸਟ ਲਹਿਰ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਕਾਸਟਰੋ ਉਹ ਥੰਮ ਸੀ ਜਿਹੜਾ 1990 ਵਿੱਚ ਸੋਵੀਅਤ ਸੰਘ ਦੇ ਢਹਿ ਢੇਰੀ ਹੋਣ ਦੇ ਬਾਵਜੂਦ ਆਡੋਲ ਖੜਾ ਰਿਹਾ।1959 ਵਿੱਚ ਉਸ ਨੇ ਫੁਲਖੇਸੀਉ ਬਾਤੀਸਤਾ ਦੀ ਅਮਰੀਕਾ ਪੱਖੀ ਸਰਕਾਰ ਦਾ ਤਖਤਾ ਉਲਟਾ ਕੇ ਕਿਊਬਾ ਦੀ ਸਤਾ ਸੰਭਾਲੀ ਤੇ ਪ੍ਰਧਾਨ ਮੰਤਰੀ ਬਣੇ।ਅਮਰੀਕਾ ਨੇ ਕਿਊਬਾ ਤੇ ਮੁੰਕਮਲ ਵਪਾਰਕ ਪਾਬੰਦੀਆਂ ਲਾ ਦਿੱਤੀਆਂ ਤੇ 1961 ਵਿੱਚ ਕਿਊਬਾ ਤੇ ਹਮਲਾ ਕਰ ਦਿੱਤਾ ਪਰ ਉਸਨੂੰ ਮੂੰਹ ਦੀ ਖਾਣੀ ਪਈ।ਅਮਰੀਕਾ ਦੀ ਖੁਫ਼ੀਆ ਏਜੰਸੀ ਸੀ ਆਈ ਏ ਨੇ 638 ਵਾਰ ਮਾਰਨ ਦੀ ਕੋਸ਼ਿਸ ਕੀਤੀ,ਉਸਦਾ ਵਾਲ ਵਿੰਗਾ ਨਾ ਹੋਇਆ।1962 ਵਿੱਚ ਉਸਨੇ ਸੋਵੀਅਤ ਸੰਘ ਨੂੰ ਅਮਰੀਕਾ ਖਿਲਾਫ਼ ਮਿਜ਼ਾਇਲ ਤਾਇਨਾਤ ਕਰਨ ਦੀ ਸਹਿਮਤੀ ਦੇ ਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ।1976 ਵਿੱਚ ਰਾਸ਼ਟਰਪਤੀ ਬਣੇ।ਵੀਹਵੀਂ ਸਦੀ ਦੇ ਤਿੰਨ ਮਹਾਨ ਨੇਤਾਵਾਂ ਚੀਨ ਦੇ ਮਾਓ ਜੇ ਤੁੰਗ, ਵੀਅਤਨਾਮ ਦੇ ਹੋ ਚੀ ਮਿੰਨ ਤੇ ਫੀਡੇਲ ਕਾਸਟਰੋ ਸਨ ਜਿੰਨਾਂ ਵਿੱਚੋਂ ਇਨਾਂ ਦੀ ਭੂਮਿਕਾ 21ਵੀਂ ਸਦੀ ਤੱਕ ਜਾਰੀ ਰਹੀ।ਕਾਸਟਰੋ ਨੇ ਕਾਮਰੇਡ ਚੀ ਗੁਵੇਰਾ ਨਾਲ ਰਲ ਕੇ ਲਾਤੀਨੀ ਅਮਰੀਕੀ ਦੇਸ਼ਾਂ ਚਿਲੀ,ਪੀਰੂ, ਵੈਨਜੂਆਲਾ, ਬੋਲਵੀਆ, ਅਰਜਨਟਾਇਨਾ ਵਿੱਚ ਬਹੁਤ ਸਾਰੇ ਮਾਰਕਸਵਾਦੀ ਨੇਤਾ ਉਭਾਰੇ।ਅੰਗੋਲਾ ਵਿੱਚ ਅਮਰੀਕਾ ਪੱਖੀਆਂ ਨੂੰ ਹਰਾਇਆ।ਸਿਹਤ ਤੇ ਸਿੱਖਿਆ ਖੇਤਰ ਵਿੱਚ ਦੁਨੀਆਂ ਦਾ ਕੋਈ ਦੇਸ਼ ਉਸਦੇ ਲਾਗੇ ਨਹੀਂ।ਉਥੇ 170 ਲੋਕਾਂ ਪਿਛੇ ਇਕ ਡਾਕਟਰ ਹੈ ਤੇ ਆਈ ਐਮ ਆਰ 4.2 ਅਤੇ ਐਮ ਐਮ ਆਰ ਨਾਂਹ ਦੇ ਬਰਾਬਰ ਹਨ।ਤੀਹ ਹਜ਼ਾਰ ਡਾਕਟਰ ਗਰੀਬ ਦੇਸ਼ਾਂ ਵਿੱਚ ਸੇਵਾਵਾਂ ਦੇ ਰਹੇ ਹਨ।ਉਸਦੀ ਸ਼ਖਸੀਅਤ ਲੋਕਪੱਖੀ ਤੇ ਇਨਕਲਾਬੀ ਵਿਚਾਰਧਾਰਾ ਵਾਲਿਆਂ ਲਈ ਰਾਹ ਦਸੇਰਾ ਬਣੀ ਰਹੇਗੀ।
*ਸ਼ਹਿਦ* ਇਕ ਮਿੱਠਾ ਅਤੇ ਸਵਾਦਿਸ਼ਟ ਖਾਦ ਪਦਾਰਥ ਹੈ। ਸ਼ਹਿਦ ਦਾ ਇਸਤੇਮਾਲ ਰਸੋਈ ਤੋਂ ਇਲਾਵਾ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਦਵਾਈ ਦੇ ਰੂਪ ਵਿੱਚ ਸਾਲਾਂ ਤੋਂ ਕੀਤਾ ਜਾਂਦਾ ਰਿਹਾ ਹੈ। ਇਸਨੂੰ ਖਾਣ ਅਤੇ ਲਗਾਉਣ ਨਾਲ ਤਵਚਾ ਵਿੱਚ ਨਿਖਾਰ ਆਉਂਦਾ ਹੈ। ਸ਼ਹਿਦ ਦਾ ਨਿਯਮਿਤ ਸੇਵਨ ਕਰਨ ਨਾਲ ਸਾਡੇ ਸਰੀਰ ਵਿੱਚ ਖੂਨ ਵਿੱਚ ਲਾਲ ਲਹੂ ਦੇ ਸੈੱਲਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਖੂਨ ਵਿੱਚ ਹੀਮੋਗਲੋਬਿਨ ਦਾ ਸੇਵਨ ਵੀ ਵੱਧਦਾ ਹੈ। ਸ਼ਹਿਦ ਨੂੰ ਸਰੀਰ ‘ਤੇ ਹੋਏ ਕਿਸੇ ਜਖ਼ਮ ਅਤੇ ਜਲਨ ‘ਤੇ ਲਗਾਉਣ ਨਾਲ ਇਹ ਕੁਦਰਤੀ ਰੂਪ ਤੋਂ ਜਖਮ ਨੂੰ ਭਰ ਦਿੰਦਾ ਹੈ।
ਆਓ ਜਾਣਦੇ ਹਾਂ ਸ਼ਹਿਦ ਦੇ ਅਣਮੁੱਲੇ ਗੁਣਾਂ ਬਾਰੇ।
ਠੰਡ ਦੇ ਦਿਨਾਂ ਵਿੱਚ ਗਰਮ ਦੁੱਧ ਵਿੱਚ ਇਕ ਚੱਮਚ ਸ਼ਹਿਦ ਮਿਲਾਕੇ ਪੀਣ ਨਾਲ ਅਨੀਂਦਰਾ ਘੱਟ ਹੋ ਜਾਂਦਾ ਹੈ। ਸ਼ਹਿਦ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਨਾਲ ਹੀ ਪਾਚਣ ਤੰਤਰ ਵਿੱਚ ਸੁਧਾਰ ਲਿਆਕੇ ਤੰਦੁਰੁਸਤ ਬਣੇ ਰਹਿਣ ਵਿੱਚ ਸਹਾਇਕ ਹੁੰਦਾ ਹੈ।
ਸ਼ਹਿਦ ਵਿੱਚ ਕੁਦਰਤੀ ਐਂਟੀਬਾਇਓਟਿਕ ਗੁਣ ਮੌਜੂਦ ਹੁੰਦੇ ਹਨ ਜੋ ਇੰਨਫੈਕਸ਼ਨ ਤੋਂ ਸਰੀਰ ਦੀ ਰੱਖਿਆ ਕਰਨ ‘ਚ ਮੱਦਦਗਾਰ ਹੁੰਦੇ ਹਨ। ਸਰੀਰ ਦੇ ਕਿਸੇ ਵੀ ਹਿੱਸੇ ‘ਤੇ ਹੋਏ ਜਖਮ ‘ਤੇ ਸ਼ਹਿਦ ਲਗਾਉਣ ਨਾਲ ਤੁਰੰਤ ਰਾਹਤ ਮਿਲਦੀ ਹੈ। ਸ਼ਹਿਦ ਮੋਟਾਪਾ ਘੱਟ ਕਰਨ ‘ਚ ਮੱਦਦਗਾਰ ਹੁੰਦਾ ਹੈ। ਇਕ ਗਲਾਸ ਗਰਮ ਪਾਣੀ ‘ਚ ਇਕ ਨਿੰਬੂ ਨੂੰ ਸ਼ਹਿਦ ਵਿੱਚ ਮਿਲਾ ਕੇ ਨਿਯਮਿਤ ਮਾਤਰਾ ‘ਚ ਖਾਲੀ ਪੇਟ ਪੀਓ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਦੀ ਚਰਬੀ ਤੇਜ਼ੀ ਨਾਲ ਘੁਲ ਜਾਵੇਗੀ ਤੇ ਮੋਟਾਪਾ ਘਟਾਉਣ ‘ਚ ਵੀ ਮੱਦਦ ਮਿਲੇਗੀ।ਸ਼ਹਿਦ ਦੀ ‘ਸੈਲਫ ਲਾਇਫ’ ਬਹੁਤ ਲੰਬੀ ਹੁੰਦੀ ਹੈ, ਕਿਉਂਕਿ ਮਧੂਮੱਖੀਆਂ ਇਸਨੂੰ ਇਕੱਠਾ ਕਰਦੇ ਸਮੇਂ ਇਸ ਵਿਚ ਇਕ ਖਾਸ ਐਨਜਾਈਮ ਮਿਲਾ ਦਿੰਦੀਆਂ ਹਨ। ਸ਼ਹਿਦ ਦਾ ਸੇਵਨ ਅੱਖਾਂ ਦੀ ਨਜ਼ਰ, ਬਾਂਝਪਨ, ਯੂਰੀਨ ਸਬੰਧੀ ਬੀਮਾਰੀਆਂ, ਅਸਥਮਾ, ਖੰਘ ਆਦਿ ਲਈ ਲਾਭਦਾਇਕ ਹੈ। ਸ਼ਹਿਦ ਵਿੱਚ ਮੌਜੂਦ ਚੀਨੀ ਆਮ ਚੀਨੀ ਦੀ ਤਰ੍ਹਾਂ ਨਹੀਂ ਹੁੰਦੀ। ਇਸ ਤੋਂ ਇਲਾਵਾ ਸ਼ਹਿਦ ਖੂਨ ਵਿੱਚ ਸ਼ੁਗਰ ਦੇ ਪੱਧਰ ਨੂੰ ਇੱਕੋ ਜਿਹੇ ਬਨਾਏ ਰੱਖਣ ਵਿੱਚ ਮਦਦ ਕਰਦਾ ਹੈ।
ਸ਼ਹਿਦ ”ਚ ਕੈਲੋਰੀ ਅਤੇ ਊਰਜਾ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਜਿਹੜੇ ਲੋਕ ਰੋਜ਼ਾਨਾ ਵਰਕਆਊਟ (ਕਸਰਤ,ਜਿੰਮ) ਕਰਦੇ ਹਨ ਉਨ੍ਹਾਂ ਲੋਕਾਂ ਲਈ ਸ਼ਹਿਦ ਦਾ ਸੇਵਨ ਬਹੁਤ ਗੁਣਕਾਰੀ ਹੁੰਦਾ ਹੈ। ਸ਼ਹਿਦ ਦਾ ਸੇਵਨ ਕਰਨ ਨਾਲ ਥਕਾਵਟ ਦੂਰ ਹੁੰਦੀ ਹੈ ਅਤੇ ਮਾਸਪੇਸ਼ੀਆਂ ‘ਚ ਵੀ ਊਰਜਾ ਆਉਂਦੀ ਹੈ। ਇਸ ਦੇ ਨਾਲ ਹੀ ਸ਼ਹਿਦ ਚੀਨੀ ਦੀ ਖਪਤ ਹਮੇਸ਼ਾ ਕੰਟਰੋਲ ਵਿੱਚ ਰੱਖਦਾ ਹੈ।
ਸ਼ਹਿਦ ਤਵੱਚਾ ਲਈ ਨਮੀ ਅਤੇ ਕਲੀਂਜਰ ਦਾ ਕੰਮ ਕਰਦਾ ਹੈ, ਇਸਨੂੰ ਖਾਣ ਅਤੇ ਲਗਾਉਣ ਨਾਲ ਤਵੱਚਾ ਮੁਲਾਇਮ ਅਤੇ ਚਮਕਦਾਰ ਰਹਿੰਦੀ ਹੈ। ਸ਼ਹਿਦ ਵਿੱਚ ਐਂਟੀ-ਆਕਸੀਡੈਂਟ ਗੁਣ ਬਹੁਤ ਜਿਆਦਾ ਮਾਤਰਾ ਵਿੱਚ ਹੁੰਦੇ ਹਨ। ਇਸ ਲਈ ਸ਼ਹਿਦ ਦਾ ਸੇਵਨ ਕਰਨ ਨਾਲ ਤਵੱਚਾ ਨੂੰ ਯੂਵੀ ਕਿਰਨਾਂ ਤੋਂ ਬਚਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸ਼ਹਿਦ ਸੁੱਕੇ ਵਾਲਾਂ ਨੂੰ ਪੋਸ਼ਣ ਪ੍ਰਦਾਨ ਕਰਕੇ ਉਨ੍ਹਾਂ ਨੂੰ ਚਮਕਦਾਰ ਅਤੇ ਮੁਲਾਇਮ ਬਣਾਉਂਦਾ ਹੈ।