Mera Sohna Desh Punjab - ਮੇਰਾ ਸੋਹਣਾ ਦੇਸ਼ ਪੰਜਾਬ

  • Home
  • India
  • Barnala
  • Mera Sohna Desh Punjab - ਮੇਰਾ ਸੋਹਣਾ ਦੇਸ਼ ਪੰਜਾਬ

Mera Sohna Desh Punjab - ਮੇਰਾ ਸੋਹਣਾ ਦੇਸ਼ ਪੰਜਾਬ ਆਉ ਗੱਲਾਂ ਕਰੀਏ ਮੇਰੇ ਦੇਸ਼ ਪੰਜਾਬ ਦੀਆਂ... ਮੇਰਾ ਸੋਹਣਾ ਦੇਸ਼ ਪੰਜਾਬ ...

ਅੰਤਰਰਾਸ਼ਟਰੀ "ਮਾਂ ਬੋਲੀ" ਦਿਵਸ ਹਰ ਸਾਲ 21 ਫ਼ਰਵਰੀ ਨੂੰ ਆਪਣੀ ਆਪਣੀ ਭਾਸ਼ਾ ਅਤੇ ਸੱਭਿਆਚਾਰਿਕ ਵੰਨ ਸੁਵੰਨਤਾ ਨੂੰ ਬਰਕਰਾਰ ਰੱਖਣ ਲਈ ਮਨਾਇਆ ਜਾਂਦ...
21/02/2024

ਅੰਤਰਰਾਸ਼ਟਰੀ "ਮਾਂ ਬੋਲੀ" ਦਿਵਸ ਹਰ ਸਾਲ 21 ਫ਼ਰਵਰੀ ਨੂੰ ਆਪਣੀ ਆਪਣੀ ਭਾਸ਼ਾ ਅਤੇ ਸੱਭਿਆਚਾਰਿਕ ਵੰਨ ਸੁਵੰਨਤਾ ਨੂੰ ਬਰਕਰਾਰ ਰੱਖਣ ਲਈ ਮਨਾਇਆ ਜਾਂਦਾ ਹੈ।

ਆਉ ਦੋਸਤੋ ..!! ਇਸ ਪੋਸਟ ਨੂੰ ਵੱਧ ਤੋਂ ਵੱਧ Like॥ Share॥ Comments ਕਰਕੇ ਆਪਣੀ "ਮਾਂ ਬੋਲੀ" ਨੂੰ ਪਿਆਰ ਅਤੇ ਸਤਿਕਾਰ ਦੇਈਏ।

ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਵਸ ਦੀਆਂ ਆਪ ਸਭ ਸੰਗਤਾਂ ਨੂੰ ਕੋਟਨਿ ਕੋਟਿ ਵਧਾਈਆਂ ਹੋਵਣ ਜੀ ..।ਆਉ ਦੋਸਤੋ..!! ਇਸ ਪੋਸਟ ਨੂੰ ਵੱਧ ...
11/02/2024

ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਵਸ ਦੀਆਂ ਆਪ ਸਭ ਸੰਗਤਾਂ ਨੂੰ ਕੋਟਨਿ ਕੋਟਿ ਵਧਾਈਆਂ ਹੋਵਣ ਜੀ ..।

ਆਉ ਦੋਸਤੋ..!! ਇਸ ਪੋਸਟ ਨੂੰ ਵੱਧ ਤੋਂ ਵੱਧ Like॥Share॥ Comments ਕਰਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਵਧਾਈਆਂ ਅਤੇ ਖ਼ੁਸ਼ੀਆਂ ਸਾਂਝੀਆਂ ਕਰੀਏ ਜੀ ..।

ਚਾਲੀ ਮੁਕਤੇ : ਮੁਕਤੀ-ਪ੍ਰਾਪਤ ਵਿਅਕਤੀ ਨੂੰ ‘ਮੁਕਤ’ ਜਾਂ ‘ਮੁਕਤਾ’ ਕਿਹਾ ਜਾਂਦਾ ਹੈ। ਸਿੱਖ-ਇਤਿਹਾਸ ਵਿਚ ਚਾਲੀ ਮੁਕਤਿਆਂ ਦਾ ਪ੍ਰਸੰਗ ਬਹੁਤ ਪ੍ਰਸਿ...
14/01/2024

ਚਾਲੀ ਮੁਕਤੇ : ਮੁਕਤੀ-ਪ੍ਰਾਪਤ ਵਿਅਕਤੀ ਨੂੰ ‘ਮੁਕਤ’ ਜਾਂ ‘ਮੁਕਤਾ’ ਕਿਹਾ ਜਾਂਦਾ ਹੈ। ਸਿੱਖ-ਇਤਿਹਾਸ ਵਿਚ ਚਾਲੀ ਮੁਕਤਿਆਂ ਦਾ ਪ੍ਰਸੰਗ ਬਹੁਤ ਪ੍ਰਸਿੱਧ ਹੈ, ਜਿੰਨ੍ਹਾਂ ਦੀ ਯਾਦ ਵਿਚ ਮੁਕਤਸਰ ਸਾਹਿਬ ਦੀ ਸਥਾਪਨਾ ਹੋਈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਧਰਮ-ਯੁੱਧ ਕਰਦੇ ਹੋਏ ਮੁਗ਼ਲ ਸੈਨਾ ਦੁਆਰਾ ਆਨੰਦਪੁਰ ਦੇ ਕਿਲ੍ਹੇ ਵਿਚ ਘਿਰ ਗਏ ਤਾਂ ਕੁਝ ਸਿੰਘ ਭੁਖੇ ਤਿਹਾਏ ਹੋਣ ਕਾਰਣ ਦਿਲ ਛਡ ਗਏ। ਉਨ੍ਹਾਂ ਨੇ ਗੁਰੂ ਜੀ ਨੂੰ ਕਿਲ੍ਹਾ ਛੱਡ ਦੇਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਅਜੇ ਹੋਰ ਉਡੀਕਣ ਲਈ ਆਦੇਸ਼ ਦਿੱਤਾ। ਪਰ ਉਹ ਕਿਲ੍ਹੇ ਤੋਂ ਬਾਹਰ ਜਾਣ ਲਈ ਬਜ਼ਿਦ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਬੇਦਾਵਾ (ਸੰਬੰਧ-ਤਿਆਗ) ਲਿਖ ਕੇ ਦੇ ਜਾਣ ਲਈ ਕਿਹਾ। ਸ. ਮਹਾਂ ਸਿੰਘ ਦੀ ਜੱਥੇਬੰਦੀ ਅਧੀਨ 40 ਸਿੱਖਾਂ ਨੇ ਬੇਦਾਵਾ ਲਿਖ ਦਿੱਤਾ ਅਤੇ ਕਿਲ੍ਹਾ ਛੱਡ ਕੇ ਮਾਝੇ ਦੇ ਇਲਾਕੇ ਵਿਚ ਆਪਣੇ ਘਰਾਂ ਨੂੰ ਚਲੇ ਗਏ। ਕੁਝ ਸਮੇਂ ਬਾਦ ਪ੍ਰਤਿਕੂਲ ਸਥਿਤੀ ਨੂੰ ਵੇਖਦੇ ਹੋਇਆਂ ਗੁਰੂ ਜੀ ਨੇ ਵੀ ਕਿਲ੍ਹਾ ਛਡ ਦਿੱਤਾ। ਮੁਗ਼ਲ ਸੈਨਾ ਨਾਲ ਜੂਝਦਿਆਂ ਅਤੇ ਬਿਖੜੇ ਮਾਰਗ ਚਲਦਿਆਂ ਗੁਰੂ ਜੀ ਖਿਦਰਾਣੇ ਦੀ ਢਾਬ (ਹੁਣ ਮੁਕਤਸਰ) ਕੋਲ ਪਹੁੰਚੇ।

ਉਧਰ ਉਹ 40 ਸਿੰਘ ਜਦੋਂ ਘਰਾਂ ਵਿਚ ਪਹੁੰਚੇ ਤਾਂ ਘਰ ਵਾਲਿਆਂ ਨੇ ਬੁਰਾ ਮੰਨਾਇਆ, ਤਾਹਨੇ ਮਾਰੇ, ਵਿਅੰਗ ਕਸੇ। ਸ਼ਰਮਸਾਰ ਹੋ ਕੇ ਉਹ ਮਾਈ ਭਾਗੋ ਦੀ ਅਗਵਾਈ ਵਿਚ ਗੁਰੂ ਸਾਹਿਬ ਤੋਂ ਖਿਮਾ ਮੰਗਣ ਅਤੇ ਟੁੱਟ ਸੰਬੰਧਾਂ ਨੂੰ ਫਿਰ ਤੋਂ ਜੋੜਨ ਲਈ ਤੁਰ ਪਏ। ਕਿਲ੍ਹਾ ਛੱਡ ਚੁੱਕੇ ਗੁਰੂ ਜੀ ਨੂੰ ਲੱਭਦੇ ਲੱਭਦੇ ਉਹ ਖਿਦਰਾਣੇ ਦੀ ਢਾਬ ਕੋਲ ਪਹੁੰਚੇ ਅਤੇ ਗੁਰੂ ਸਾਹਿਬ ਦਾ ਪਿੱਛਾ ਕਰ ਰਹੀ ਮੁਗ਼ਲ ਸੈਨਾ ਨਾਲ ਜਨਵਰੀ 1706 ਈ. ਵਿਚ ਅਦੁੱਤੀ ਯੁੱਧ ਕਰਕੇ ਵੀਰਗਤੀ ਪ੍ਰਾਪਤ ਕੀਤੀ। ਗੁਰੂ ਜੀ ਨੇੜੇ ਹੀ ਇਕ ਟਿੱਬੇ ਉਤੇ ਬੈਠਿਆਂ ਸਿੰਘਾਂ ਦਾ ਯੁੱਧ-ਕਰਮ ਵੇਖ ਰਹੇ ਸਨ। ਯੁੱਧ ਉਪਰੰਤ ਅੰਤਿਮ ਸੁਆਸਾਂ ’ਤੇ ਪਹੁੰਚੇ ਜੱਥੇਦਾਰ ਮਹਾਂ ਸਿੰਘ ਨੂੰ ਗੁਰੂ ਜੀ ਨੇ ਜਲ ਛਿੜਕ ਕੇ ਸਚੇਤ ਕੀਤਾ। ਉਸ ਦੀ ਅੰਤਿਮ ਇੱਛਾ ਪੁੱਛੀ ਜਿਸ ਅਨੁਸਾਰ ਗੁਰੂ ਜੀ ਨੇ ਬੇਦਾਵਾ ਫਾੜ ਕੇ ਉਨਾਂਹ੍ ਸਿੰਘਾਂ ਨੂੰ ਮੁਕਤੀ ਪਰ੍ਦਾਨ ਕਰਦੇ ਹੋਇਆਂ ਆਪਣੇ ਹੱਥ ਨਾਲ ਉਨ੍ਹਾਂ ਦੀਆਂ ਦੇਹਾਂ ਦਾ ਸੰਸਕਾਰ ਕੀਤਾ ਅਤੇ ਉਨਾਂਹ੍ ਦੀ ਯਾਦ ਵਿਚ ਉਸ ਢਾਬ ਦਾ ਨਾਂ ‘ਮੁਕਤਸਰ’ ਰਖਿਆ। ਉਥੇ ਹਰ ਸਾਲ ਮਾਘੀ ਦੇ ਮੌਕੇ ’ਤੇ ਬਹੁਤ ਵੱਡਾ ਮੇਲਾ ਲਗਦਾ ਹੈ।

ਆਉ ਦੋਸਤੋ ਇਸ ਪੋਸਟ॥ਜਾਣਕਾਰੀ ਨੂੰ ਵੱਧ ਤੋਂ ਵੱਧ Like ॥ Share ਕਰਕੇ ਉਹਨਾਂ ਸ਼ਹੀਦ ਸਿੰਘਾਂ ਨੂੰ ਸਤਿਕਾਰ ਦਿੰਦੇ ਹੋਏ ਸ਼ਰਧਾ ਦੇ ਫੁੱਲ ਕਰਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਇਹ ਗੱਲ ਸਾਂਝੀ ਕਰੀਏ ..।

ਬਾਬਾ ਕੁੰਮਾ ਮਾਸ਼ਕੀ ਜੀ - 20 ਦਸੰਬਰ 1704 ਈ. ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱ...
26/12/2023

ਬਾਬਾ ਕੁੰਮਾ ਮਾਸ਼ਕੀ ਜੀ - 20 ਦਸੰਬਰ 1704 ਈ. ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨੰਗਲ ਕੋਲ ਪਹੁੰਚਣ ਤੋਂ ਬਾਅਦ ਵੈਰੀ ਦੀਆਂ ਫੌਜਾਂ ਨੇ ਆਪਣੀਆਂ ਖਾਧੀਆਂ ਕਸਮਾਂ ਨੂੰ ਤੋੜਦੇ ਹੋਏ ਅਚਨਚੇਤ ਹਮਲਾ ਕਰ ਦਿੱਤਾ। ਉਸ ਸਮੇਂ ਸਰਸਾ ਨਦੀ ਵਿੱਚ ਜਬਰਦਸਤ ਹੜ੍ਹ ਆਇਆ ਹੋਇਆ ਸੀ, ਜਿਸ ਕਰਕੇ ਸਰਸਾ ਨੰਗਲ ਵਿਖੇ ਸਿੱਖਾਂ ਤੇ ਮੁਗਲ ਫੌਜਾਂ ਦੌਰਾਨ ਹੋਈ ਲੜਾਈ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਾਹਿਬਜ਼ਾਦੇ ਤਾਂ ਕੁਝ ਸਿੰਘਾਂ ਸਮੇਤ ਲੜਦੇ ਹੋਏ ਸਰਸਾ ਨਦੀ ਪਾਰ ਕਰ ਗਏ, ਪਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਸਰਸਾ ਨਦੀ ਨੂੰ ਪਾਰ ਨਾ ਕਰ ਸਕੇ।

ਉਹ ਸਰਸਾ ਨਦੀ ਦੇ ਕੰਢੇ ਤੁਰਦੇ ਹੋਏ ਸਤਲੁਜ ਦਰਿਆ ਦੇ ਪੱਤਣ ‘ਤੇ ਉਸ ਥਾਂ ਜਾ ਪਹੁੰਚੇ, ਜਿਥੇ ਸਰਸਾ ਨਦੀ ਸਤਲੁਜ ਦਰਿਆ ਵਿੱਚ ਸਮਾ ਜਾਂਦੀ ਹੈ। ਇੱਥੇ ਉਨਾਂ ਦਾ ਮੇਲ ਗਰੀਬ ਮਲਾਹ ਕੁੰਮਾ ਮਾਸ਼ਕੀ ਨਾਲ ਹੋਇਆ, ਜਿਸ ਨੇ ਕੱਖਾਂ ਕਾਨਿਆਂ ਦੀ ਬਣੀ ਆਪਣੀ ਝੌਪੜੀ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਨਾਲ ਨਿਵਾਸ ਕਰਵਾਇਆ ਤੇ ਨੇੜੇ ਦੇ ਕਿਸੇ ਪਿੰਡ ਦੀ ਵਸਨੀਕ ਮਾਈ ਲਛਮੀ ਨੇ ਭੋਜਨ ਦਾ ਪ੍ਰਬੰਧ ਕੀਤਾ।

ਰਾਤ ਕੁੰਮਾ ਮਾਸ਼ਕੀ ਦੀ ਝੌਪੜੀ ਵਿੱਚ ਬਤੀਤ ਕਰਨ ਤੋਂ ਬਾਅਦ ਅਗਲੇ ਦਿਨ ਸਵੇਰੇ ਕੁੰਮਾ ਮਾਸ਼ਕੀ ਨੇ ਆਪਣੀ ਬੇੜੀ ਰਾਹੀਂ ਉਨਾਂੰ ਨੂੰ ਸਰਸਾ ਨਦੀ ਪਾਰ ਕਰਵਾਈ। ਇਥੇ ਜਿਸ ਪਿਲਕਣ ਦੇ ਦਰੱਖਤ ਨਾਲ ਮਲਾਹ ਆਪਣੀ ਬੇੜੀ ਬੰਨ੍ਹਿਆ ਕਰਦੇ ਸਨ, ਉਹ ਅੱਜ ਵੀ ਪਿੰਡ ਚੱਕ ਢੇਰਾ ਵਿਖੇ ਮੌਜੂਦ ਹੈ। ਇਸ ਅਸਥਾਨ ਬਾਰੇ ਲਗਭਗ ਸੱਤ ਕੁ ਸਾਲ ਪਹਿਲਾਂ ਜਲੰਧਰ ਨੇੜਲੇ ਪਿੰਡ ਖਜੂਰਲਾ ਦੇ ਇੱਕ ਸਿੱਖ ਵਿਦਵਾਨ ਭਾਈ ਸੁਰਿੰਦਰ ਸਿੰਘ ਨੇ ਇਤਿਹਾਸਕ ਲਿਖਤਾਂ ਦੇ ਆਧਾਰ ‘ਤੇ ਨੇੜਲੇ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ ਤੇ ਉਨਾਂ ਵੱਲੋਂ ਦੱਸੀਆਂ ਨਿਸ਼ਾਨਦੇਹੀ ਸਹੀ ਪਾਏ ਜਾਣ ਤੋਂ ਬਾਅਦ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਇੱਥੇ ਕੁੰਮਾ ਮਾਸ਼ਕੀ ਦੀ ਯਾਦਗਾਰ ਦੀ ਕਾਰ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਅਸਥਾਨ ‘ਤੇ ਹਰ ਸਾਲ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ।

ਆਉ ਦੋਸਤੋ ..!! ਇਸ ਪੋਸਟ ਨੂੰ ਵੱਧ ਤੋਂ ਵੱਧ Like॥ Share॥ Comments ਕਰਕੇ ਓਸ ਗੁਰੂ ਪਰਿਵਾਰ ਦੇ ਸਿੱਖ ਨੂੰ ਸਤਿਕਾਰ ਦੇਈਏ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਇਹ ਗੱਲ ॥ ਜਾਣਕਾਰੀ ਸਾਂਝੀ ਕਰੀਏ ਜੀ।

ਸ਼ਹੀਦ ਬਾਬਾ ਜੀਵਨ ਸਿੰਘ - ਸ਼ਹੀਦ ਬਾਬਾ ਜੀਵਨ ਸਿੰਘ ( ਭਾਈ ਜੈਤਾ ਜੀ )13 ਦਸੰਬਰ 1649 -22 ਦਸੰਬਰ 1704) ਦਾ ਜਨਮ ਭਾਈ ਸਦਾ ਨੰਦ ਦੇ ਗ੍ਰਹਿ ਮਾਤ...
22/12/2023

ਸ਼ਹੀਦ ਬਾਬਾ ਜੀਵਨ ਸਿੰਘ - ਸ਼ਹੀਦ ਬਾਬਾ ਜੀਵਨ ਸਿੰਘ ( ਭਾਈ ਜੈਤਾ ਜੀ )13 ਦਸੰਬਰ 1649 -22 ਦਸੰਬਰ 1704) ਦਾ ਜਨਮ ਭਾਈ ਸਦਾ ਨੰਦ ਦੇ ਗ੍ਰਹਿ ਮਾਤਾ ਪਰੇਮੋ ਜੀ ਦੀ ਕੁੱਖੋਂ ਹੋਇਆ। ਜਦੋਂ ਨੌਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਜ਼ਲੂਮਾਂ ਦੀ ਰਾਖੀ ਲਈ ਸ਼ਹਾਦਤ ਦੇਣ ਲਈ ਦਿੱਲੀ ਗਏ ਸਨ, ਉਸ ਵੇਲੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਜੈਤਾ ਜੀ ਵੀ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ।

ਜਦੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ, ਉਸ ਵਕਤ ਸਖਤ ਪਹਿਰਿਆਂ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਸੀਸ ਭਾਈ ਜੈਤਾ ਜੀ ਨੇ ਚੁੱਕ ਕੇ ਦੁਸ਼ਾਲੇ ਵਿੱਚ ਲਪੇਟ ਕੇ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਮੰਜ਼ਿਲਾਂ ਕੱਟਦੇ ਹੋਏ ਡਰਾਵਣੇ ਜੰਗਲਾਂ ਦੀ ਪ੍ਰਵਾਹ ਨਾ ਕਰਦਿਆਂ ਭਾਈ ਜੈਤਾ ਜੀ ਕੀਰਤਪੁਰ ਸਾਹਿਬ ਪੁੱਜੇ ਅਤੇ ਬਾਲ ਗੋਬਿੰਦ ਰਾਏ ਨੂੰ ਆਨੰਦਪੁਰ ਸਾਹਿਬ ਸੀਸ ਲਿਆਉਣ ਬਾਰੇ ਸੁਨੇਹਾ ਭੇਜਿਆ ਗਿਆ। ਬਾਲ ਗੋਬਿੰਦ ਰਾਏ, ਮਾਤਾ ਗੁਜਰੀ ਜੀ ਸਮੇਤ ਸੰਗਤ ਦੇ ਕੀਰਤਪੁਰ ਸਾਹਿਬ ਪੁੱਜੇ, ਜਿੱਥੇ ਉਨ੍ਹਾਂ ਨੇ ਪਵਿੱਤਰ ਸੀਸ ਇੱਕ ਸੁੰਦਰ ਪਾਲਕੀ ਵਿੱਚ ਸਜਾ ਕੇ ਆਨੰਦਪੁਰ ਸਾਹਿਬ ਲਿਆਂਦਾ।

ਇਸ ਸਮੇਂ ਬਾਲ ਗੋਬਿੰਦ ਰਾਏ ਨੇ ਭਾਈ ਜੈਤਾ ਜੀ ਨੂੰ ਆਪਣੀ ਛਾਤੀ ਨਾਲ ਲਗਾ ਕੇ ਰੰਘਰੇਟੇ ਗੁਰੂ ਕੇ ਬੇਟੇ ਹੋਣ ਦਾ ਵਰ ਦਿੱਤਾ। ਅੰਮ੍ਰਿਤ ਛੱਕਣ ਤੋਂ ਬਾਅਦ ਭਾਈ ਜੈਤਾ ਜੀ ਜੀਵਨ ਸਿੰਘ ਬਣ ਗਏ। ਜ਼ੁਲਮ ਤੇ ਜ਼ਾਲਮ ਨਾਲ ਟੱਕਰ ਲੈਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਫੌਜਾਂ ਅਤੇ ਕਿਲ੍ਹਿਆਂ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ ਤੇ ਪਹਿਲੀ ਵਾਰ 10 ਹਜਾਰ ਖਾਲਸਾ ਫੌਜ ਬਾਬਾ ਜੀਵਨ ਸਿੰਘ ਦੀ ਕਮਾਨ ਥੱਲੇ ਤਿਆਰ ਕੀਤੀ, ਜਿਸ ਦਾ ਸੈਨਾਪਤੀ ਵੀ ਬਾਬਾ ਜੀਵਨ ਸਿੰਘ ਥਾਪਿਆ। ਇਸ ਮਹਾਨ ਸੂਰਬੀਰ ਅਤੇ ਦਲੇਰ ਬਾਬਾ ਜੀਵਨ ਸਿੰਘ ਨੇ ਸਿੱਖੀ ਸਿਦਕ ਦੀਆਂ ਉੱਚੀਆਂ-ਸੁੱਚੀਆਂ ਪ੍ਰੰਪਰਾਵਾਂ ਦਾ ਝੰਡਾ ਬੁਲੰਦ ਰੱਖਿਆ।

ਆਉ ਦੋਸਤੋ ..!! ਇਸ ਪੋਸਟ ਨੂੰ ਵੱਧ ਤੋਂ ਵੱਧ Like॥ Share॥ Comments ਕਰਕੇ ਓਸ ਮਹਾਨ ਸਿੱਖ ਨੂੰ ਸਤਿਕਾਰ॥ ਸਰਧਾਜਲੀਆਂ ਦੇਈਏ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਇਹ ਗੱਲ ਸਾਂਝੀ ਕਰੀਏ ਜੀ।

Address

Barnala

Alerts

Be the first to know and let us send you an email when Mera Sohna Desh Punjab - ਮੇਰਾ ਸੋਹਣਾ ਦੇਸ਼ ਪੰਜਾਬ posts news and promotions. Your email address will not be used for any other purpose, and you can unsubscribe at any time.

Videos

Share