Awaz-E-Punjab 24live

Awaz-E-Punjab 24live Media/company

31/07/2022
31/07/2022

ਬਲਾਚੌਰ ਦਾ ਹਾਲ

ਅੱਜ ਬਲਾਚੌਰ ਵਿੱਚ ਪੈਂਦੇ ਸਰਕਾਰੀ ਮਿਡਲ ਸਮਾਰਟ ਸਕੂਲ ਪਿੰਡ ਸਿਆਣਾ ਵਿਖੇ ਬੱਚਿਆਂ ਨੂੰ ਸੌ ਬੂਟੇ ਵੰਡੇ ਗਏ🌳🌴 ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਵਿ...
31/05/2022

ਅੱਜ ਬਲਾਚੌਰ ਵਿੱਚ ਪੈਂਦੇ ਸਰਕਾਰੀ ਮਿਡਲ ਸਮਾਰਟ ਸਕੂਲ ਪਿੰਡ ਸਿਆਣਾ ਵਿਖੇ ਬੱਚਿਆਂ ਨੂੰ ਸੌ ਬੂਟੇ ਵੰਡੇ ਗਏ🌳🌴 ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਵਿਨੋਦ ਬੈਂਸ ,ਰਣਵੀਰ ਸਿੰਘ ਰਾਏ, ਡਾ ਮਨੋਜ ਕੁਮਾਰ, ਸੰਸਥਾ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਤੇਜ ਪ੍ਰਕਾਸ਼ ਖਾਸਾ, ਦੀਦਾਰ ਸਿੰਘ ਬਲਾਚੌਰੀਆ, ਮੋਹਿਤ ਕੁਮਾਰ, ਤਰਨ ਵਰਮਾ ਆਦਿ ਹਾਜ਼ਰ ਸਨ🙏🌳🌴

26/05/2022

ਮਾਰਕੀਟ ਕਮੇਟੀ ਬਲਾਚੌਰ ਨੇ ਪੁਰਾਣੀ ਲੱਕੜ ਮੰਡੀ ਦੇ ਕੁਝ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ, ਕਰਵਾਈ ਮੁਨਾਦੀ

26/05/2022

ਕਾਂਗਰਸੀ ਆਗੂ ਅਜੇ ਮੰਗੂਪੁਰ ਨੇ ਆਖਿਆ ਭ੍ਰਿਸ਼ਟਾਚਾਰ ਤੇ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਸ਼ਲਾਘਾਯੋਗ ਕੰਮ, ਬਲਾਚੌਰ ਹਲਕੇ ਚੋਂ ਨਸ਼ੇ ਦੇ ਕਾਰੋਬਾਰ ਨੂੰ ਖ਼ਤਮ ਕਰਨ ਲਈ ਕੀਤਾ ਜਾਵੇ ਕੰਮ

26/05/2022

ਬਲਾਚੌਰ ਦੇ ਮਹਿੰਦੀਪੁਰ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਬਾਹਰ ਲੱਗੇ ਬਿਜਲੀ ਦੇ ਟਰਾਂਸਫਾਰਮਰ ਕਾਰਨ ਕਦੇ ਵੀ ਵੱਡਾ ਹਾਦਸਾ ਹੋ ਸਕਦਾ

25/05/2022

ਸਟੇਟ ਐਨਵਾਇਰਨਮੈਂਟ ਇੰਪੈਕਟ ਅਸੈਸਮੇਂਟ ਅਥਾਰਟੀ ਵੱਲੋਂ ਪਿੰਡ ਰੈਲਮਾਜਰਾ ਨਜ਼ਦੀਕ ਰੈਲ ਖੱਡ ਵਿੱਚ ਮਾਈਨਿੰਗ ਥਾਵਾਂ ਦਾ ਨਿਰੀਖਣ

ਪੰਜ ਮੈਂਬਰੀ ਰਾਜ ਵਾਤਾਵਰਣ ਪ੍ਰਭਾਵ ਮੁਲਾਂਕਣ ਅਥਾਰਟੀ (ਸਟੇਟ ਐਨਵਾਇਰਨਮੈਂਟ ਇੰਪੈਕਟ ਅਸੈਸਮੇਂਟ ਅਥਾਰਟੀ) ਵੱਲੋਂ ਚੇਅਰਮੈਨ ਐਚ ਐਸ ਗੁਜਰਾਲ ਦੀ ਅਗਵਾਈ ਵਿੱਚ ਬੁੱਧਵਾਰ ਨੂੰ ਰੈਲ ਬਰਾਮਦ ਮਾਈਨਿੰਗ ਥਾਵਾਂ ਦਾ ਨਿਰੀਖਣ ਕੀਤਾ ਗਿਆ।ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਆਦੇਸ਼ਾਂ ਦੀ ਪਾਲਣਾ ਵਿੱਚ ਅਥਾਰਟੀ ਦੇ ਚੇਅਰਮੈਨ ਨਾਲ ਸ਼ਾਮਿਲ ਹੋਰਨਾਂ ਮੈਂਬਰਾਂ ਵਿੱਚ ਵਿਗਿਆਨੀ (ਵਾਤਾਵਰਣ) ਵੀ.ਕੇ.ਹੇਤਵਾਲ, ਵਾਤਾਵਰਣ ਇੰਜੀਨੀਅਰ ਕੇ.ਐੱਲ.ਮਲਹੋਤਰਾ, ਪਰਮਿੰਦਰ ਸਿੰਘ ਭੋਗਲ ਅਤੇ ਪਰਵੀਨ ਸਲੂਜਾ ਅਤੇ ਸਥਾਨਕ ਅਧਿਕਾਰੀਆਂ ਵਿੱਚ ਏ.ਡੀ.ਸੀ.(ਜ) ਜਸਬੀਰ ਸਿੰਘ, ਐਸ.ਡੀ.ਐਮ ਡਾ: ਬਲਜਿੰਦਰ ਸਿੰਘ ਢਿੱਲੋਂ, ਐਸ.ਪੀ. ਮਨਵਿੰਦਰਬੀਰ ਸਿੰਘ, ਕਾਰਜਕਾਰੀ ਇੰਜਨੀਅਰ ਦਵਿੰਦਰ ਸਿੰਘ ਸ਼ਾਮਿਲ ਸਨ।ਉਨ੍ਹਾਂ ਨੂੰ ਦੱਸਿਆ ਗਿਆ ਕਿ ਬੁਰਜ ਟਹਿਲ ਦਾਸ ਅਤੇ ਬੇਗੋਵਾਲ ਦੀਆਂ ਸਾਈਟਾਂ ਬੰਦ ਹਨ ਕਿਉਂਕਿ ਇਨ੍ਹਾਂ ਦੀ ਵਾਤਾਵਰਣ ਕਲੀਅਰੈਂਸ ਦੀ ਮਿਆਦ ਖਤਮ ਹੋ ਚੁੱਕੀ ਹੈ ਜਦਕਿ ਰੈਲ ਬ੍ਰਾਮਦ, ਮੰਢਾਲਾ ਅਤੇ ਬਹਿਲੂਰ ਵਿਖੇ ਡੀ-ਸਿਲਟਿੰਗ ਸਾਈਟਾਂ ਕਾਰਜਸ਼ੀਲ ਹਨ।ਨਿਰੀਖਣ ਤੇ ਆਏ ਪੈਨਲ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਮਾਈਨਿੰਗ ਜਾਂ ਡੀ-ਸਿਲਟਿੰਗ ਕਾਰਜਾਂ ਨਾਲ ਵਾਤਾਵਰਣ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ।ਏ ਡੀ ਸੀ ਜਸਬੀਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਪ੍ਰਸ਼ਾਸਨ ਨੇ ਮਾਈਨਿੰਗ 'ਤੇ ਪ੍ਰਭਾਵੀ ਨਿਗਰਾਨੀ ਲਈ ਅਚਨਚੇਤ ਚੈਕਿੰਗ ਕਰਨ ਲਈ ਪਹਿਲਾਂ ਹੀ ਟੀਮਾਂ ਗਠਿਤ ਕੀਤੀਆਂ ਹੋਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮਾਈਨਿੰਗ ਅਧਿਕਾਰੀਆਂ ਦੇ ਨਾਲ ਵਾਧੂ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਅਤੇ ਕਿਹਾ ਕਿ ਪ੍ਰਸ਼ਾਸਨ ਕਿਸੇ ਵੀ ਕਿਸਮ ਦੀ ਗੈਰ-ਕਾਨੂੰਨੀ ਮਾਈਨਿੰਗ 'ਤੇ ਨਜ਼ਰ ਰੱਖਣ ਲਈ ਵਚਨਬੱਧ ਹੈ।

25/05/2022

ਬਲਾਚੌਰ- ਨਵਾਂਸ਼ਹਿਰ ਨੈਸ਼ਨਲ ਹਾਈਵੇ ਤੇ ਸਥਿਤ ਪਿੰਡ ਗੜ੍ਹੀ ਕਾਨੂੰਗੋਆ ਵਿਚ ਹੋਇਆ ਸੜਕ ਹਾਦਸਾ ,ਟਰੈਕਟਰ ਚਾਲਕ ਅਤੇ ਕਾਰ ਚਾਲਕ ਹੋਏ ਜ਼ਖ਼ਮੀ

24/05/2022

ਬਲਾਚੌਰ ਦੇ ਮਹਿੰਦੀਪੁਰ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਬਾਹਰ ਖੜ੍ਹਦੇ ਹਨ ਪਰਵਾਸੀ ਮਜ਼ਦੂਰ, ਜਿਨ੍ਹਾਂ ਕਰਕੇ ਸਕੂਲੀ ਬੱਚਿਆਂ ਨੂੰ ਆਉਣ ਜਾਣ ਵਿੱਚ ਕਰਨਾ ਪੈਂਦਾ ਹੈ ਮੁਸ਼ਕਲਾਂ ਦਾ ਸਾਹਮਣਾ

23/05/2022

ਬੱਛੂਆਂ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੀ ਗੁੰਡਾਗਰਦੀ,
ਪਰਚੀ ਕਟਵਾਉਣ ਨੂੰ ਲੈ ਕੇ ਟੋਲ ਕਰਮਚਾਰੀ ਨੇ ਕੀਤਾ ਕਾਰ ਮਾਲਕ 'ਤੇ ਹਮਲਾ,ਮੌਕੇ 'ਤੇ ਪਹੁੰਚ ਕੇ ਐਸਐਚਓ ਕਾਠਗੜ੍ਹ ਨੇ ਸੰਭਾਲੀ ਸਥਿਤੀ
ਅੱਜ ਰੋਪੜ -ਬਲਾਚੌਰ ਰਾਜ ਮਾਰਗ 'ਤੇ ਸਥਿਤ ਟੋਲ ਪਲਾਜ਼ਾ ਬੱਛੂਆਂ ਦੇ ਇਕ ਕਰਮਚਾਰੀ ਵਲੋਂ ਟੋਲ ਪਰਚੀ ਕਟਵਾਉਣ ਨੂੰ ਲੈ ਕੇ ਇਕ ਕਾਰ ਮਾਲਕ 'ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਪ੍ਰੰਤੂ ਵਿਗੜੀ ਸਥਿਤੀ ਨੂੰ ਥਾਣਾ ਕਾਠਗਡ਼੍ਹ ਦੇ ਐੱਸ ਐੱਚ ਓ ਨੇ ਮੌਕੇ 'ਤੇ ਪਹੁੰਚ ਕੇ ਸੰਭਾਲਿਆ ।
ਬਲਾਚੌਰ- ਨਵਾਂਸ਼ਹਿਰ,23 ਮਈ (ਤੇਜ਼ ਪ੍ਰਕਾਸ਼ ਖਾਸਾ)
ਮੌਕੇ ਤੇ ਜਾਣਕਾਰੀ ਦਿੰਦੇ ਹੋਏ ਨੰਬਰਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਰੋਪੜ ਤੋਂ ਨਵਾਂਸ਼ਹਿਰ ਸਾਇਡ ਨੂੰ ਆਪਣੀ ਸਕਾਰਪੀਓ 'ਚ ਜਾ ਰਿਹਾ ਸੀ ਅਤੇ ਜਦੋਂ ਉਹ ਟੋਲ ਪਲਾਜ਼ਾ 'ਤੇ ਰੁਕਿਆ ਅਤੇ ਪਰਚੀ ਕੱਟ ਰਹੀ ਮੈਡਮ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਫਾਸਟੈਗ ਵਿੱਚੋਂ ਬੈਲੇਂਸ ਨਾ ਹੋਣ ਕਾਰਨ ਪੈਸੇ ਨਹੀਂ ਕੱਟੇ ਜਾ ਰਹੇ ਜਿਸ ਤੇ ਅਜੀਤ ਸਿੰਘ ਨੇ ਦੋ ਸੋ ਰੁਪਏ ਦਿੰਦੇ ਹੋਏ ਕਿਹਾ ਕਿ ਤੁਸੀਂ ਪਰਚੀ ਦੇ ਬਣਦੇ ਪੈਸੇ ਕੱਟ ਲਓ,ਪ੍ਰੰਤੂ ਉੱਥੇ ਕੋਲ ਖੜ੍ਹੇ ਇੱਕ ਟੋਲ ਕਰਮਚਾਰੀ ਨੇ ਗਾਲ੍ਹ ਕੱਢਦੇ ਹੋਏ ਕਿਹਾ ਕਿ ਇਨ੍ਹਾਂ ਲੋਕਾਂ ਦਾ ਤਾਂ ਇਹੀ ਹਾਲ ਹੈ ਤੇ ਇਨ੍ਹਾਂ ਨੂੰ ਪਹਿਲਾਂ ਨਹੀਂ ਪਤਾ ਹੁੰਦਾ ਕਿ ਅਕਾਊਂਟ 'ਚ ਪੈਸੇ ਪੁਆਉਣੇ ਹਨ ਜਾਂ ਨਹੀਂ ਪਰੰਤੂ ਸਕਾਰਪੀਓ ਮਾਲਕ ਗੱਡੀ ਵਿਚੋਂ ਬਾਹਰ ਉਤਰ ਕੇ ਕਰਮਚਾਰੀ ਨੂੰ ਕਹਿਣ ਲੱਗਾ ਕਿ ਮੈਂ ਪਰਚੀ ਕਟਵਾ ਰਿਹਾ ਹਾਂ ਤੇਰਾ ਗਾਲ ਕੱਢਣ ਦਾ ਕੀ ਮਤਲਬ ? ਬਸ ਫੇਰ ਕੀ ਟੋਲ ਕਰਮਚਾਰੀ ਨੇ ਬਹਿਸ ਕਰਦੇ ਹੋਏ ਲੋਹੇ ਦੀ ਰਾਡ ਨਾਲ ਇਕਦਮ ਸਕਾਰਪੀਓ ਮਾਲਕ 'ਤੇ ਹਮਲਾ ਕਰ ਦਿੱਤਾ ਅਤੇ ਮਲਕੀਤ ਸਿੰਘ ਨੇ ਉਸ ਦੇ ਹੱਥ ਵਿਚੋਂ ਰਾਡ ਖੋਹ ਲਈ ਲੇਕਿਨ ਟੋਲ ਕਰਮਚਾਰੀ ਭੱਜ ਕੇ ਇਕ ਕਮਰੇ ਵਿਚੋਂ ਹੋਰ ਰਾਡ ਲੈ ਆਇਆ । ਇਸ ਤੋਂ ਬਾਅਦ ਟੋਲ ਬੈਰੀਅਰ ਦੇ ਦੂਜੇ ਕਰਮਚਾਰੀ ਇਕੱਠੇ ਹੋਏ ਤੇ ਉਨ੍ਹਾਂ ਨੇ ਆਪਣੇ ਸਾਥੀ ਨੂੰ ਇਕ ਕਮਰੇ ਵਿਚ ਭੇਜ ਦਿੱਤਾ ਅਤੇ ਮਾਹੌਲ ਤਣਾਅ ਵਾਲਾ ਹੋ ਗਿਆ । ਟੋਲ ਬੈਰੀਅਰ ਤੇ ਵਿਗੜੀ ਇਸ ਸਥਿਤੀ ਦੀ ਸੂਚਨਾ ਲੋਕਾਂ ਨੇ ਥਾਣਾ ਕਾਠਗੜ੍ਹ ਦੇ ਐਸਐਚਓ ਸ.ਹਰਕੀਰਤ ਸਿੰਘ ਨੂੰ ਦਿੱਤੀ ਅਤੇ ਉਨ੍ਹਾਂ ਤੁਰੰਤ ਮੌਕੇ 'ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕੀਤਾ।ਦੂਜੇ ਪਾਸੇ ਜਦੋਂ ਟੋਲ ਬੈਰੀਅਰ ਦੇ ਮੈਨੇਜਰ ਤੋਂ ਇਸ ਸਬੰਧੀ ਜਾਣਨਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਟੋਲ ਕਰਮਚਾਰੀਆਂ ਦਾ ਵਰਤਾਅ ਚੰਗਾ ਨਹੀਂ ਹੋਵੇਗਾ ਉਨ੍ਹਾਂ ਦੀ ਨੌਕਰੀ ਤੋਂ ਛੁੱਟੀ ਕਰ ਦਿੱਤੀ ਜਾਵੇਗੀ ਤੇ ਜਿਸ ਨੇ ਟੋਲ 'ਤੇ ਅੱਜ ਸਕਾਰਪੀਓ ਦੇ ਮਾਲਕ ਨਾਲ ਬਦਤਮੀਜ਼ੀ ਕੀਤੀ ਹੈ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ।

23/05/2022
ਦਿੱਲੀ ਤੋਂ ਆਈ ਐਫਸੀਆਈ ਦੀ ਟੀਮ ਤਿੰਨ ਘੰਟੇ ਦੇਰੀ ਨਾਲ ਬਲਾਚੌਰ ਪੁੱਜੀ ਟੀਮ 10/15 ਮਿੰਟਾਂ 'ਚ ਸੈਂਪਲ ਲੈ ਕੇ ਪਰਤੀ, ਮੀਡੀਆ ਤੋਂ ਭੱਜਦੇ ਦਿਖੇ ht...
05/05/2022

ਦਿੱਲੀ ਤੋਂ ਆਈ ਐਫਸੀਆਈ ਦੀ ਟੀਮ ਤਿੰਨ ਘੰਟੇ ਦੇਰੀ ਨਾਲ ਬਲਾਚੌਰ ਪੁੱਜੀ ਟੀਮ 10/15 ਮਿੰਟਾਂ 'ਚ ਸੈਂਪਲ ਲੈ ਕੇ ਪਰਤੀ, ਮੀਡੀਆ ਤੋਂ ਭੱਜਦੇ ਦਿਖੇ https://link.public.app/niYkD

Balachaur, Shahid Bhagat Singh Nagar : ਬਲਾਚੌਰ: ਦਿੱਲੀ ਤੋਂ ਆਈ ਐਫਸੀਆਈ ਦੀ ਟੀਮ ਤਿੰਨ ਘੰਟੇ ਦੇਰੀ ਨਾਲ ਬਲਾਚੌਰ ਪੁੱਜੀ ਟੀਮ 10/15 ਮਿੰਟਾਂ ਚ ਸੈਂਪਲ ਲੈ ਕੇ ਪਰਤੀ, ਮ.....

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਗਰ ਕੌਂਸਲ ਦਫਤਰ ਬਲਾਚੌਰ ਤੋਂ ਤੰਗ ਆ ਕੇ ਜਲਦ ਦੇ ਰਹੇ ਹਨ ਵਾਰਡ ਨੰਬਰ? ਦੇ ਕੌਂਸਲਰ ਅਸਤੀਫਾ
04/05/2022

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਗਰ ਕੌਂਸਲ ਦਫਤਰ ਬਲਾਚੌਰ ਤੋਂ ਤੰਗ ਆ ਕੇ ਜਲਦ ਦੇ ਰਹੇ ਹਨ ਵਾਰਡ ਨੰਬਰ? ਦੇ ਕੌਂਸਲਰ ਅਸਤੀਫਾ

25/04/2022

ਦਿਨ ਦਿਹਾੜੇ ਹੋ ਰਹੇ ਬਲਾਚੌਰ ਇਲਾਕੇ ਅੰਦਰ ਮੋਟਰਸਾਇਕਲ ਚੋਰੀ

ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਥਾਣਾ ਸਿਟੀ ਬਲਾਚੌਰ ਦਾ ਚਾਰਜ ਸੰਭਾਲਿਆ  ਬਲਾਚੌਰ ,21 ਅਪ੍ਰੈਲ ਪੁਲੀਸ ਥਾਣਾ ਸਿਟੀ ਬਲਾਚੌਰ ਮੁਖੀ ਗੁਰਮੀਤ ਸਿੰਘ ...
21/04/2022

ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਥਾਣਾ ਸਿਟੀ ਬਲਾਚੌਰ ਦਾ ਚਾਰਜ ਸੰਭਾਲਿਆ

ਬਲਾਚੌਰ ,21 ਅਪ੍ਰੈਲ

ਪੁਲੀਸ ਥਾਣਾ ਸਿਟੀ ਬਲਾਚੌਰ ਮੁਖੀ ਗੁਰਮੀਤ ਸਿੰਘ ਦਾ ਨਵਾਂ ਸ਼ਹਿਰ ਵਿਖੇ ਤਬਾਦਲਾ ਹੋਣ ਉਪਰੰਤ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਥਾਣੇ ਦਾ ਚਾਰਜ ਸੰਭਾਲਣ ਉਪਰੰਤ ਫੀਲਡ ਅਤੇ ਦਫ਼ਤਰ ਦਾ ਕੰਮ ਆਰੰਭ ਦਿੱਤਾ ਹੈ । ਥਾਣਾ ਸਿਟੀ ਬਲਾਚੌਰ ਦੇ ਨਵ ਨਿਯੁਕਤ ਐੱਸਐੱਚਓ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਲਾਕੇ ਅੰਦਰ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ । ਕਿਸੇ ਵੀ ਤਰ੍ਹਾਂ ਦੇ ਨਸ਼ਿਆਂ ਦੀ ਵੇਚ ਖਰੀਦ ਵਿਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਬਲਕਿ ਉਨ੍ਹਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇਲਾਕੇ ਵਿਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਨੂੰ ਰੋਕਣ ਲਈ ਤੁਹਾਡਾ ਪੂਰਨ ਸਹਿਯੋਗ ਚਾਹੀਦਾ ਹੈ। ਕੋਈ ਵੀ ਨਸ਼ਾ ਵੇਚਦਾ ਹੈ ਉਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਜਾਵੇ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਉਨ੍ਹਾਂ ਮਨਚਲੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲਿਆਂ ਨੂੰ ਵੀ ਬਾਜ ਆਉਣ ਲਈ ਕਿਹਾ ਸਥਾਨਕ ਸ਼ਹਿਰ ਬਲਾਚੌਰ ਅੰਦਰ ਟਰੈਫਿਕ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ । ਲਾਪ੍ਰਵਾਹੀ ਨਾਲ ਵਾਹਨ ਚਲਾਉਣ ਵਾਲੇ ਅਤੇ ਬਾਜ਼ਾਰਾਂ ਵਿੱਚ ਲਾਪ੍ਰਵਾਹੀ ਨਾਲ ਸੜਕਾਂ ਉਪਰ ਵਾਹਨ ਲਗਾ ਕੇ ਇੱਧਰ ਉੱਧਰ ਖਰੀਦੋ ਫਰੋਖਤ ਕਰਦਿਆਂ ਟ੍ਰੈਫਿਕ ਵਿੱਚ ਵਿਘਨ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾੲੀ ਕੀਤੀ ਜਾਵੇਗੀ । ਉਨ੍ਹਾਂ ਲੋਕਾਂ ਨੂੰ ਕਿਹਾ ਕਿ ਮੇਰੇ ਕੋਲ ਕੋਈ ਵੀ ਵਿਅਕਤੀ ਆਪਣੀਆਂ ਮੁਸ਼ਕਿਲਾਂ ਨੂੰ ਬਿਨਾਂ ਝਿਜਕ ਲੈ ਕੇ ਆ ਸਕਦਾ ਹੈ , ਪੁਲਿਸ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਵਚਨਬੱਧ ਹੈ । ਉਨ੍ਹਾਂ ਆਖਿਆ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦਿਆਂ ਅਸੀਂ ਜਿੱਥੇ ਟਰੈਫਿਕ ਨੂੰ ਸੁਚਾਰੂ ਰੂਪ ਵਿੱਚ ਚਲਾਏ ਜਾਣ ਲਈ ਵੱਡਾ ਯੋਗਦਾਨ ਪਾ ਸਕਦੇ ਹਾਂ ਉਥੇ ਹੀ ਹਾਦਸਿਆਂ ਤੋਂ ਵੀ ਬਚਾਅ ਹੋ ਸਕਦਾ ਹੈ ਇਸ ਲਈ ਹਰ ਇਕ ਵਾਹਨ ਚਾਲਕ ਨੂੰ ਸੂਝ ਬੂਝ ਨਾਲ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ । ਉਨਾਂ ਸਮਾਜ ਵਿਰੋਧੀ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆਉਣ ਨਹੀਂ ਤਾਂ ਕਿਸੇ ਵੀ ਮਾੜੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

12/04/2022

Address

Balachour
144521

Alerts

Be the first to know and let us send you an email when Awaz-E-Punjab 24live posts news and promotions. Your email address will not be used for any other purpose, and you can unsubscribe at any time.

Contact The Business

Send a message to Awaz-E-Punjab 24live:

Videos

Share


Other Media/News Companies in Balachour

Show All