Punjab 10 News TV

Punjab 10 News TV ਟੈਲਿੰਗ ਟਰੁੱਥ

17/02/2024

,,ਸੇਲੀਬ੍ਰੇਟ ਕਲੱਬ,,ਲੁਧਿਆਣਾ ਵਲੋਂ ਵੈਲਨਟੈਨ ਡੇਅ ਅਤੇ ਬਸੰਤ ਪੰਚਮੀ ਦਾ ਤਿਓਹਾਰ ਪਵੇਲਿਆਂਨ ਮਾਲ ਦੇ ਟੋਕੀਓ ਬਾਰ ਵਿਚ ਰੂਬੀ ਚੋਪੜਾ ਦੀ ਅਗਵਾਈ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ

26/01/2024

ਭਾਨਾ ਸਿੱਧੂ ਨੂੰ ਲੁਧਿਆਣਾ ਕੇਸ ਵਿਚੋਂ ਮਿਲੀ ਜਮਾਨਤ, ਉਘੇ ਵਕੀਲ ਰਸ਼ਪਾਲ ਸਿੰਘ ਮੰਡ ਨੇ ਕਰਵਾਈ ਜਮਾਨਤ

22/01/2024

ਗੁਰਦੁਵਾਰਾ ਨਾਨਕ ਸਰ ਜੀ ਟੀ ਰੋਡ ਮਿੱਲਰ ਗੰਜ ਵਿਚ ਲੱਗਿਆ ਆਯੁਰਵੈਦਿਕ, ਨੇਚਰਓਪੈਥੀ, ਫਿਜੈਓਥਰੈਪੀ ਦਾ ਕੈਂਪ ਡਾ ਅਮਿਤ ਕੁਮਾਰ ਤੇ ਡਾ ਲੋਕੇਸ਼ ਸ਼ਰਮਾ ਦੀਆਂ ਟੀਮਾਂ ਨੇ ਮਰੀਜਾਂ ਦਾ ਕੀਤਾ ਚੈੱਕਅਪ! #ਮਾਘੀਮੇਲਾ

13/01/2024

ਲੋਹੜੀ ਮੇਲਾ ਧੀਆਂ ਦਾ 28ਵਾਂ

12/01/2024

ਲੋਹੜੀ ਮੇਲਾ ਧੀਆਂ ਦਾ, ਲੁਧਿਆਣਾ "

ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੌਰਾਨ ਪਹਿਲੀ ਵਾਰ ਇਸਤਰੀ ਅਕਾਲੀ ਦਲ ਵੱਲੋਂ ਮਾਈ ਭਾਗੋ ਜੀ ਨੂੰ ਸਮਰਪਿਤ...
12/01/2024

ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੌਰਾਨ ਪਹਿਲੀ ਵਾਰ ਇਸਤਰੀ ਅਕਾਲੀ ਦਲ ਵੱਲੋਂ ਮਾਈ ਭਾਗੋ ਜੀ ਨੂੰ ਸਮਰਪਿਤ ਵਿਸ਼ਾਲ ਕਾਨਫਰੰਸ ਕੀਤੀ ਗਈ, ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੇ ਬਾਵਜੂਦ ਵੀ ਕਾਨਫਰੰਸ ਵਿੱਚ ਸ਼ਿਰਕਤ ਕਰਨ 'ਤੇ ਮੈਂ ਆਪਣੀਆਂ ਮਾਤਾਵਾਂ ਅਤੇ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।
ਇਸ ਰੈਲੀ ਦੀ ਸਫਲਤਾ ਲਈ ਮੈਂ ਸਮੁੱਚੀ ਇਸਤਰੀ ਅਕਾਲੀ ਦਲ ਜਥੇਬੰਦੀ ਅਤੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਜੀ ਨੂੰ ਵਧਾਈ ਦਿੰਦੀ ਹਾਂ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਜੀ ਵੱਲੋਂ ਚੋਣਾਂ ਵਿੱਚ ਔਰਤਾਂ ਦੀ ਹਿੱਸੇਦਾਰੀ ਦੇਣ ਦੇ ਫੈਸਲੇ ਦਾ ਵੀ ਸਵਾਗਤ ਕਰਦੀ ਹਾਂ ਤੇ ਆਸ ਕਰਦੀ ਹਾਂ ਕਿ ਇਸ ਨਾਲ ਸਾਡੀਆਂ ਭੈਣਾਂ ਘਰਾਂ 'ਚੋ ਨਿਕਲ ਪੰਜਾਬ ਦੀ ਰਾਜਨੀਤੀ ਵਿੱਚ ਆਉਣਗੀਆਂ।

11/01/2024
28/09/2023

ਰੇਲਾਂ ਬੰਦ ਹੋਣ ਕਾਰਨ ਬਠਿੰਡਾ ਦੇ ਬੱਸ ਅਡੇ ਵਿਚ ਹਾਲੋ ਬੇਹਾਲ ਹੁੰਦੀਆਂ ਸਵਾਰੀਆਂ #ਬਾਗ਼ੀਵੰਤਮਨਂਕੰਪੰਜਾਬ

26/09/2023

ਨਵਾਬਾਂ ਦੇ ਸਹਿਰ ਲੱਖਨਊ ਦੇ ਡਾ ਭੀਮ ਰਾਓ ਅਬੇਡਕਰ ਪਾਰਕ ਦੀਆਂ Jaggi Sarpanch Darbara Singh

22/09/2023

ਸ਼੍ਰੀ ਗਣੇਸ਼ ਚਤਰਥੀ ਤੇ ਬਾਘਾ ਵਿਚ ਕੱਢੀ ਗਈ ਸੋਭਾ ਯਾਤਰਾ

ਸਤਲੁਜ ਨਾਲ ਲੱਗਦੇ ਇਲਾਕੇ ਵਿਚ ਜਨਜੀਵਨ ਆਮ ਵਾਂਗ ਹੋਣ ਲੱਗਾ- ਦਰਿਆ ਵਿੱਚ ਮੌਜੂਦਾ ਸਮੇਂ ਚੱਲ ਰਿਹਾ 26000 ਕਿਉਸਿਕ ਪਾਣੀ- 11 ਜੁਲਾਈ ਨੂੰ ਸਤਲੁਜ ...
29/08/2023

ਸਤਲੁਜ ਨਾਲ ਲੱਗਦੇ ਇਲਾਕੇ ਵਿਚ ਜਨਜੀਵਨ ਆਮ ਵਾਂਗ ਹੋਣ ਲੱਗਾ
- ਦਰਿਆ ਵਿੱਚ ਮੌਜੂਦਾ ਸਮੇਂ ਚੱਲ ਰਿਹਾ 26000 ਕਿਉਸਿਕ ਪਾਣੀ
- 11 ਜੁਲਾਈ ਨੂੰ ਸਤਲੁਜ ਦਰਿਆ ਵਿੱਚ ਚੱਲਿਆ ਸੀ 3 ਲੱਖ ਕਿਉਸਕ ਪਾਣੀ
- ਸਮਾਂ ਰਹਿੰਦੇ ਕੀਤੇ ਅਗਾਊਂ ਪ੍ਰਬੰਧਾਂ ਨੇ ਹੜ੍ਹ ਦੀ ਮਾਰ ਤੋਂ ਬਚਾਇਆ ਜ਼ਿਲ੍ਹਾ ਮੋਗਾ
- ਪ੍ਰਸ਼ਾਸ਼ਨ ਵੱਲੋਂ ਤਿੰਨਾਂ ਬੰਨ੍ਹਾਂ ਦੀ ਹੁਣ ਵੀ ਕੀਤੀ ਜਾ ਰਹੀ ਤਿੱਖੀ ਨਜ਼ਰਸਾਨੀ
- ਡਿਪਟੀ ਕਮਿਸ਼ਨਰ ਦੀ ਲੋਕਾਂ ਨੂੰ ਅਪੀਲ! ਕਿਸੇ ਆਪਾਤਕਾਲੀਨ ਸਥਿਤੀ ਦਾ ਪਤਾ ਲੱਗਦਾ ਹੈ ਤਾਂ ਤੁਰੰਤ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਜਾਵੇ
ਮੋਗਾ, 29 ਅਗਸਤ (ਪਰਗਟ ਸਿੰਘ ਰਾਜਿਆਣਾ ) - ਹੜ੍ਹਾਂ ਦੇ ਰੂਪ ਵਿੱਚ ਆਈ ਕੁਦਰਤੀ ਆਫ਼ਤ ਤੋਂ ਬਾਅਦ ਸਤਲੁਜ ਦਰਿਆ ਦੇ ਪੈਰਾਂ ਵਿੱਚ ਵੱਸਦੇ ਜ਼ਿਲ੍ਹਾ ਮੋਗਾ ਦੇ ਦਰਜਨਾਂ ਪਿੰਡਾਂ ਵਿੱਚ ਹੁਣ ਜਨਜੀਵਨ ਆਮ ਵਾਂਗ ਹੋਣ ਲੱਗਾ ਹੈ। ਭਾਵੇਂਕਿ ਪ੍ਰਸ਼ਾਸ਼ਨ ਵੱਲੋਂ ਰਾਹਤ ਕੈਂਪਾਂ ਸਮੇਤ ਸਾਰੀਆਂ ਡਿਊਟੀਆਂ ਚਾਲੂ ਰੱਖੀਆਂ ਗਈਆਂ ਹਨ ਪਰ ਫਿਲਹਾਲ ਇਸ ਸੀਜਨ ਵਿੱਚ ਹੁਣ ਹੜ੍ਹ ਦਾ ਕੋਈ ਜਿਆਦਾ ਖ਼ਤਰਾ ਨਹੀਂ ਹੈ। ਫਿਰ ਵੀ ਲੋਕਾਂ ਨੂੰ ਹਰ ਵੇਲੇ ਅਲਰਟ ਉੱਤੇ ਰਹਿਣ ਲਈ ਅਪੀਲ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਸਤਲੁਜ ਦਰਿਆ ਵਿੱਚ 26000 ਕਿਉਸਕ ਪਾਣੀ ਚੱਲ ਰਿਹਾ ਹੈ, ਜੋ ਕਿ ਹੁਣ ਤੱਕ ਆਏ ਹੜ੍ਹਾਂ ਦੇ ਸਾਰੇ ਪੱਧਰਾਂ ਤੋਂ 6 ਫੁੱਟ ਨੀਵਾਂ ਹੈ। ਉਹਨਾਂ ਕਿਹਾ ਕਿ ਮੌਨਸੂਨ ਦੇ ਚੱਲਦਿਆਂ ਜਦੋਂ ਪੂਰੇ ਉਤਰੀ ਭਾਰਤ ਵਿੱਚ ਮੀਂਹ ਨੇ ਤਰਥੱਲੀ ਮਚਾਈ ਹੋਈ ਸੀ। ਪੰਜਾਬ ਦੇ ਦਰਿਆਵਾਂ ਦੇ ਨਾਲ ਲੱਗਦੇ ਕਈ ਜ਼ਿਲ੍ਹੇ ਵੀ ਇਸ ਮਾਰ ਨੂੰ ਝੱਲ ਰਹੇ ਸਨ। ਪਰ ਸਮਾਂ ਰਹਿੰਦੇ ਕੀਤੇ ਅਗਾਊਂ ਪ੍ਰਬੰਧਾਂ ਨੇ ਜ਼ਿਲ੍ਹਾ ਮੋਗਾ ਨੂੰ ਹੜ੍ਹ ਦੀ ਮਾਰ ਤੋਂ ਬਚਾ ਲਿਆ ਸੀ। ਸਤਲੁਜ ਦੇ ਕੰਢੇ ਵਸੇ ਹੋਏ ਜ਼ਿਲ੍ਹਾ ਮੋਗਾ ਵਿੱਚ ਐਤਕੀਂ ਜੂਨ ਮਹੀਨੇ ਤੋਂ ਪਹਿਲਾਂ ਹੀ ਸਾਰੇ ਹੜ੍ਹ ਰੋਕੂ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ। ਚਾਰ ਪਿੰਡਾਂ ਨੂੰ ਇਹਤਿਆਤ ਵਜੋਂ ਖਾਲੀ ਕਰਵਾਇਆ ਗਿਆ ਸੀ, ਉਥੇ ਵੀ ਹੁਣ ਆਮ ਵਰਗੇ ਹਾਲਾਤ ਹੋ ਚੁੱਕੇ ਹਨ।
ਉਹਨਾਂ ਕਿਹਾ ਕਿ ਹੜ੍ਹ ਦਾ ਸਭ ਤੋਂ ਵੱਡਾ ਖ਼ਤਰਾ ਹਲਕਾ ਧਰਮਕੋਟ ਅਧੀਨ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਨੂੰ ਹੁੰਦਾ ਹੈ। ਇਸੇ ਕਰਕੇ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਿੰਡ ਭੈਣੀ ਦੇ ਗਿੱਦੜਪਿੰਡੀ ਬੰਨ੍ਹ ਅਤੇ ਮੰਝਲੀ ਬੰਨ੍ਹ ਨੂੰ ਮੌਨਸੂਨ ਦੇ ਆਉਣ ਤੋਂ ਪਹਿਲਾਂ ਹੀ ਮਿੱਟੀ ਦੀਆਂ ਬੋਰੀਆਂ ਨਾਲ ਮਜ਼ਬੂਤ ਕਰ ਦਿੱਤਾ ਗਿਆ ਸੀ। ਹੁਣ ਵੀ ਸ਼ੇਰਪੁਰ ਤਾਇਬਾ ਕੋਲ ਪੈਂਦੇ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਇਸ ਨੂੰ ਮਿੱਟੀ ਦੀਆਂ ਬੋਰੀਆਂ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਬੰਨ੍ਹ ਦੀ ਲੰਬਾਈ 20 ਮੀਟਰ ਦੇ ਕਰੀਬ ਪੈਂਦੀ ਹੈ।
ਇਸੇ ਤਰ੍ਹਾਂ 17.7 ਕਿਲੋਮੀਟਰ ਲੰਬੀ ਬੱਸੀਆਂ ਡਰੇਨ, 30.18 ਕਿਲੋਮੀਟਰ ਲੰਬੀ ਚੰਦ ਭਾਨ ਡਰੇਨ ਅਤੇ 13.10 ਕਿਲੋਮੀਟਰ ਲੰਬੀ ਬੱਧਣੀ ਡਰੇਨ ਨੂੰ ਵੀ ਪਹਿਲਾਂ ਹੀ ਸਾਫ਼ ਕਰਵਾ ਲਿਆ ਗਿਆ ਸੀ। ਇਹ ਤਿੰਨੋਂ ਡਰੇਨਾਂ ਜ਼ਿਲ੍ਹਾ ਮੋਗਾ ਦੇ 90 ਪਿੰਡਾਂ ਵਿੱਚੋਂ ਗੁਜ਼ਰਦੀਆਂ ਹਨ। ਇਹ ਸਫ਼ਾਈ ਹੋਣ ਨਾਲ ਹਲਕਾ ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਦੇ ਇਲਾਕੇ ਪੂਰੀ ਤਰ੍ਹਾਂ ਸੁਰੱਖਿਅਤ ਰਹੇ।
ਉਹਨਾਂ ਕਿਹਾ ਕਿ 11 ਜੁਲਾਈ ਨੂੰ ਸਤਲੁਜ ਦਰਿਆ ਵਿੱਚ ਤਿੰਨ ਲੱਖ ਕਿਉਸਕ ਪਾਣੀ ਚੱਲ ਰਿਹਾ ਸੀ। ਜੇਕਰ ਉਕਤ ਸਾਰੇ ਕੰਮ ਨਾ ਕਰਵਾਏ ਹੁੰਦੇ ਤਾਂ ਇਸ ਦੀ ਜ਼ਿਲ੍ਹਾ ਮੋਗਾ ਦੇ ਲੋਕਾਂ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪੈਣੀ ਸੀ। ਜ਼ਿਲ੍ਹਾ ਮੋਗਾ ਸਤਲੁਜ ਦੇ ਦੱਖਣੀ ਪਾਸੇ ਪੈਂਦਾ ਹੈ ਅਤੇ ਹਮੇਸ਼ਾਂ ਦੱਖਣੀ ਪਾਸੇ ਨੂੰ ਹੀ ਨਿਵਾਣ ਹੁੰਦੀ ਹੈ ਅਤੇ ਨੁਕਸਾਨ ਵੀ ਇਸੇ ਪਾਸੇ ਹੁੰਦਾ ਹੈ। ਪਰ ਜ਼ਿਲ੍ਹਾ ਮੋਗਾ ਵਾਲੇ ਪਾਸੇ ਬੰਨ੍ਹ ਮਜ਼ਬੂਤ ਹੋਣ ਕਾਰਨ ਦਰਿਆ ਮਾਰ ਨਹੀਂ ਕਰ ਸਕਿਆ।
ਜਦੋਂ ਸਤਲੁਜ ਪੂਰੇ ਉੱਚ ਪੱਧਰ ਉੱਤੇ ਸੀ ਤਾਂ ਜ਼ਿਲ੍ਹਾ ਮੋਗਾ ਦੇ ਖੇਤਰ ਵਿੱਚ ਕੁੱਲ ਤਿੰਨ ਢਾਹਾਂ ਲੱਗੀਆਂ ਸਨ। ਜਿੰਨਾ ਨੂੰ ਪ੍ਰਸ਼ਾਸ਼ਨ ਵੱਲੋਂ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਤੁਰੰਤ ਪੂਰ ਦਿੱਤਾ ਗਿਆ ਸੀ। ਇਸ ਦੌਰਾਨ ਦਰਿਆ ਵਿੱਚ ਰਹਿੰਦੇ 155 ਲੋਕਾਂ ਨੂੰ ਹੜ੍ਹ ਵਾਲੇ ਪਾਣੀ ਵਿੱਚੋਂ ਸੁਰੱਖਿਅਤ ਕੱਢਿਆ ਗਿਆ ਸੀ। ਚਾਰ ਪਿੰਡਾਂ ਪ੍ਰੱਲੀਵਾਲ, ਮਹਿਰੂਵਾਲਾ, ਕੰਬੋਅ ਖੁਰਦ ਅਤੇ ਸੰਘੇੜਾ ਨੂੰ ਇਹਤਿਆਤ ਵਜੋਂ ਖਾਲੀ ਕਰਵਾਇਆ ਗਿਆ ਸੀ, ਉਥੇ ਵੀ ਹੁਣ ਆਮ ਵਰਗੇ ਹਾਲਾਤ ਹੋ ਚੁੱਕੇ ਹਨ। ਹੁਣ ਦਰਿਆ ਵਿੱਚ 26 ਹਜ਼ਾਰ ਕਿਉਸਕ ਪਾਣੀ ਚੱਲ ਰਿਹਾ ਹੈ। ਹੁਣ 1 ਲੱਖ ਤੱਕ ਵੀ ਪਾਣੀ ਛੱਡ ਦਿੱਤਾ ਜਾਵੇ ਤਾਂ ਵੀ ਕੋਈ ਖ਼ਤਰਾ ਨਹੀਂ ਹੈ।
ਦੱਸਣਯੋਗ ਹੈ ਕਿ ਅਗਾਮੀ ਸੰਭਾਵੀ ਹੜ੍ਹ ਵਰਗੀ ਸਥਿਤੀ ਦਾ ਮੁਕਾਬਲਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਸਨ ਤਾਂ ਜੋ ਸਮਾਂ ਰਹਿੰਦੇ ਇਹ ਮੁਕੰਮਲ ਕਰ ਲਏ ਜਾਣ। ਇਹਨਾਂ ਪ੍ਰਬੰਧਾਂ ਦੀ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਖੁਦ ਨਿਗਰਾਨੀ ਕੀਤੀ। ਪਿੰਡ ਮੰਝਲੀ (ਫਾਇਵ ਐਲ) ਅਤੇ ਭੈਣੀ ਵਾਲੇ (ਗਿੱਦੜਪਿੰਡੀ) ਬੰਨ੍ਹ ਸਮੇਤ ਹੋਰ ਕਈ ਸੰਵੇਦਨਸ਼ੀਲ ਇਲਾਕਿਆਂ ਦਾ ਦੌਰਾ ਕਰਕੇ ਇਲਾਕੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਕਿਸੇ ਵੀ ਸੰਭਾਵੀ ਹੜ੍ਹ ਵਰਗੀ ਸਥਿਤੀ ਦਾ ਮੁਕਾਬਲਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਹੁਣੇ ਤੋਂ ਹੀ ਪੱਬਾਂ ਭਾਰ ਹੈ। ਪੰਜਾਬ ਸਰਕਾਰ ਵੱਲੋਂ ਮਿਲੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮੋਗਾ ਵਿੱਚ ਪੈਂਦੀਆਂ ਮੁੱਖ ਚਾਰ ਡਰੇਨਾਂ ਨੂੰ ਸਾਫ਼ ਕਰਨ ਦਾ ਕੰਮ 30 ਜੂਨ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰਵਾ ਲਿਆ ਗਿਆ ਸੀ।
ਜ਼ਿਲ੍ਹਾ ਮੋਗਾ ਵਿੱਚ ਸਤਲੁਜ ਦਰਿਆ ਕਰੀਬ 31 ਕਿਲੋ ਮੀਟਰ ਲੰਬਾਈ ਪੈਂਦੀ ਹੈ। ਦਰਿਆ ਦੇ ਕਿਨਾਰਿਆਂ ਦੀ ਮਜ਼ਬੂਤੀ ਅਤੇ ਅਤੇ ਡਰੇਨਾਂ ਦੀ ਸਫ਼ਾਈ ਲਈ ਪੰਜਾਬ ਸਰਕਾਰ ਵੱਲੋਂ 1.5 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ। ਦਰਿਆ ਦਾ ਬੰਨ੍ਹ ਮਜ਼ਬੂਤ ਕਰਨ ਲਈ ਵੱਡੀ ਗਿਣਤੀ ਵਿੱਚ ਪੱਥਰ ਅਤੇ ਮਿੱਟੀ ਦੀਆਂ ਬੋਰੀਆਂ ਦੀ ਵਰਤੋਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਮੁੱਖ ਤਿੰਨ ਬੰਨ੍ਹ ਪੈਂਦੇ ਹਨ, ਪ੍ਰਸ਼ਾਸ਼ਨ ਵੱਲੋਂ ਇਹਨਾਂ ਤਿੰਨਾਂ ਦੀ ਤਿੱਖੀ ਨਜ਼ਰਸਾਨੀ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਖੇਤਰ ਵਿੱਚ ਸਾਲ 2019 ਵਿੱਚ ਹੜ੍ਹ ਵਾਲੀ ਸਥਿਤੀ ਬਣੀ ਸੀ ਪਰ ਪਿਛਲੇ ਸਾਲ ਵੀ ਨਾਜ਼ੁਕ ਕਿਨਾਰਿਆਂ ਦੀ ਪੁਖ਼ਤਾ ਮੁਰੰਮਤ ਕੀਤੀ ਗਈ ਸੀ ਅਤੇ ਹੁਣ ਇਸ ਸਾਲ ਵੀ ਮੁਰੰਮਤ ਹੋਣ ਨਾਲ ਇਸ ਵਾਰ ਹੜ੍ਹ ਵਰਗੀ ਸਥਿਤੀ ਦਾ ਅੰਦੇਸ਼ਾ ਘੱਟ ਹੈ ਪਰ ਫਿਰ ਵੀ ਅਗਲੇ ਕੁਝ ਸਮੇਂ ਤੱਕ ਆਮ ਲੋਕਾਂ ਅਤੇ ਪ੍ਰਸ਼ਾਸ਼ਨ ਨੂੰ ਅਲਰਟ ਰਹਿਣ ਦੀ ਲੋੜ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ। ਜਦੋਂ ਵੀ ਕਿਸੇ ਆਪਾਤਕਾਲੀਨ ਸਥਿਤੀ ਦਾ ਪਤਾ ਲੱਗਦਾ ਹੈ ਤਾਂ ਤੁਰੰਤ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਜਾਵੇ।

29/08/2023

ਦਰਸ਼ਨ ਕਰੋ ਸਭ ਤੋਂ ਵੱਡੇ ਸਰੋਵਰ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੇ

23/08/2023

15 new items · Memory by PUNJAB10 NEWSTV

ਮਸਤਾਨੇ ਫਿਲਮ ਬਾਰੇ ਤੁਹਾਡੇ ਕੀ ਵਿਚਾਰ ਆ
21/08/2023

ਮਸਤਾਨੇ ਫਿਲਮ ਬਾਰੇ ਤੁਹਾਡੇ ਕੀ ਵਿਚਾਰ ਆ

20/08/2023

ਯਾਦਾਂ ਕਿਸਾਨ ਮੋਰਚੇ ਦੀਆਂ

https://youtu.be/3rUzlH ਬਾਘਾ ਪੁਰਾਣਾ ਵਿਚ ਲਗਿਆ ਕਰਨੀਵਲ ਮੇਲਾ ਬਣ ਰਿਹੈ ਲੋਕਾਂ ਦੀ ਖਿੱਚ ਦਾ ਕੇਂਦਰ
16/08/2023

https://youtu.be/3rUzlH ਬਾਘਾ ਪੁਰਾਣਾ ਵਿਚ ਲਗਿਆ ਕਰਨੀਵਲ ਮੇਲਾ ਬਣ ਰਿਹੈ ਲੋਕਾਂ ਦੀ ਖਿੱਚ ਦਾ ਕੇਂਦਰ

16/08/2023

ਬਾਘਾ ਪੁਰਾਣਾ ਵਿਚ ਲੱਗਿਆ,ਬਾਘਾ ਪੁਰਾਣਾ ਕਾਰਨੀਵਲ ਮੇਲਾ, ਬਣ ਰਿਹਾ ਲੋਕਾਂ ਦੀ ਖਿੱਚ ਦਾ ਕੇਦਰ, ਪ੍ਰਵਾਰਾਂ ਸਹਿਤ ਆ ਰਹੇ ਲੋਕ

ਪਸ਼ੂ ਪਾਲਣਾਂ ਆਰਥਿਕਤਾ ਨੂੰ ਉੱਚਾ ਚੁੱਕਣ ਲਈ ਸਭ ਤੋਂ ਲਾਹੇਵੰਦ ਸਹਾਇਕ ਧੰਦਾ - ਡਿਪਟੀ ਕਮਿਸ਼ਨਰ- ਪਸ਼ੂ ਪਾਲਕਾਂ ਨੂੰ ਸਰਕਾਰੀ ਸੰਸਥਾਵਾਂ ਨਾਲ ਜੁੜ...
16/08/2023

ਪਸ਼ੂ ਪਾਲਣਾਂ ਆਰਥਿਕਤਾ ਨੂੰ ਉੱਚਾ ਚੁੱਕਣ ਲਈ ਸਭ ਤੋਂ ਲਾਹੇਵੰਦ ਸਹਾਇਕ ਧੰਦਾ - ਡਿਪਟੀ ਕਮਿਸ਼ਨਰ
- ਪਸ਼ੂ ਪਾਲਕਾਂ ਨੂੰ ਸਰਕਾਰੀ ਸੰਸਥਾਵਾਂ ਨਾਲ ਜੁੜਨ ਦਾ ਸੱਦਾ
- ਪਸ਼ੂ ਪਾਲਣ ਵਿਭਾਗ ਵੱਲੋਂ ਦੁੱਨੇਕੇ ਵਿਖੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਦਾ ਆਯੋਜਨ
ਮੋਗਾ, 14 ਅਗਸਤ ਪ੍ਰਗਟ ਸਿੰਘ ਰਾਜੇਆਣਾ - ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਵਿੱਚ ਪਸ਼ੂ ਪਾਲਣ ਦੀ ਪਿਰਤ ਸ਼ੁਰੂ ਕਰਨ ਕਿਉਂਕਿ ਪਸ਼ੂ ਪਾਲਣ ਆਰਥਿਕਤਾ ਨੂੰ ਉੱਚਾ ਚੁੱਕਣ ਲਈ ਸਭ ਤੋਂ ਲਾਹੇਵੰਦ ਸਹਾਇਕ ਧੰਦਾ ਹੈ। ਉਹ ਅੱਜ ਪਿੰਡ ਦੁੱਨੇਕੇ ਵਿਖੇ ਪਸ਼ੂ ਪਾਲਣ ਵਿਭਾਗ ਵੱਲੋਂ ਲਗਾਏ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ।
ਉਹਨਾਂ ਕਿਹਾ ਕਿ ਪਸ਼ੂ ਪਾਲਣ ਅਤੇ ਪੰਛੀਆਂ ਨਾਲ ਸਾਂਝ ਅੱਜ ਸਾਡੇ ਵੱਲੋਂ ਅਣਗੌਲਿਆ ਵਿਸ਼ਾ ਬਣਾ ਕੇ ਰੱਖ ਦਿੱਤਾ ਗਿਆ ਹੈ। ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਘਰੇਲੂ ਪਸ਼ੂ ਅਤੇ ਪੰਛੀ ਆਰਥਿਕਤਾ ਉਪਰ ਚੁੱਕਣ ਦਾ ਬਹੁਤ ਵੱਡਾ ਜ਼ਰੀਆ ਬਣ ਸਕਦੇ ਹਨ। ਹਰੇਕ ਕਿਸਾਨ ਨੂੰ ਇਕ ਵਾਰ ਪਸ਼ੂ ਜਰੂਰ ਪਾਲ ਕੇ ਦੇਖਣੇ ਚਾਹੀਦੇ ਹਨ। ਪਰ ਅੱਜ ਲੋਕਾਂ ਵੱਲੋਂ ਪਸ਼ੂਆਂ ਨੂੰ ਆਵਾਰਾ ਸੜਕਾਂ ਉੱਤੇ ਛੱਡ ਦਿੱਤਾ ਜਾਂਦਾ ਹੈ। ਜਿਸ ਨਾਲ ਪਸ਼ੂ ਧੰਨ ਦਾ ਨੁਕਸਾਨ ਤਾਂ ਹੁੰਦਾ ਹੀ ਹੈ। ਇਸ ਦੇ ਨਾਲ ਹੀ ਸੜਕ ਹਾਦਸੇ ਵੀ ਵਾਪਰਦੇ ਹਨ।
ਉਹਨਾਂ ਕਿਹਾ ਕਿ ਜੇਕਰ ਪਸ਼ੂਆਂ ਨੂੰ ਕੋਈ ਬਿਮਾਰੀ ਲੱਗਦੀ ਹੈ ਤਾਂ ਉਸਦੇ ਇਲਾਜ਼ ਲਈ ਪਸ਼ੂ ਪਾਲਕਾਂ ਨੂੰ ਸਰਕਾਰੀ ਸੰਸਥਾਵਾਂ ਨਾਲ ਜੁੜਨਾ ਚਾਹੀਦਾ ਹੈ। ਵਿਗਿਆਨ ਨੇ ਬਹੁਤ ਤਰੱਕੀ ਕੀਤੀ ਪਰ ਅਸੀਂ ਫਾਇਦਾ ਨਹੀਂ ਲੈਂਦੇ। ਸਰਕਾਰੀ ਇਲਾਜ਼ ਸਸਤਾ ਹੁੰਦਾ ਹੈ ਜਦਕਿ ਬਾਹਰੋਂ ਬਹੁਤ ਮਹਿੰਗਾ ਪੈਂਦਾ ਹੈ।
ਸਮਾਗਮ ਦੌਰਾਨ ਪਸ਼ੂ ਪਾਲਣ ਕਿੱਤੇ ਦੇ ਮਾਹਿਰ ਡਾਕਟਰ ਰਾਕੇਸ਼ ਸ਼ਰਮਾ, ਡਾਕਟਰ ਦਲਜੀਤ ਕੌਰ ਅਤੇ ਡਾਕਟਰ ਅਸ਼ਵਨੀ ਕੁਮਾਰ ਵੱਲੋਂ ਪਸ਼ੂ ਪਾਲਕਾਂ ਨੂੰ ਜਣੇਪੇ ਨਾਲ ਸਬੰਧਤ ਬਿਮਾਰੀਆਂ ਦਾ ਇਲਾਜ਼ ਅਤੇ ਹੋਰ ਤਕਨੀਕੀ ਜਾਣਕਾਰੀ ਦਿੱਤੀ ਗਈ। ਪਸ਼ੂ ਪਾਲਣ ਵਿਭਾਗ ਮੋਗਾ ਦੇ ਡਿਪਟੀ ਡਾਇਰੈਕਟਰ ਡਾਕਟਰ ਹਰਵੀਨ ਕੌਰ ਨੇ ਦੱਸਿਆ ਕਿ ਐਸਪੀਰੈਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਅਜਿਹਾ ਇਕ ਹੋਰ ਕੈਂਪ ਜਲਦੀ ਹੀ ਲਗਾਇਆ ਜਾਵੇਗਾ। ਜਿਸ ਵਿੱਚ ਪਸ਼ੂ ਪਾਲਕਾਂ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਇਸ ਕੈਂਪ ਵਿੱਚ 275 ਕਿਸਾਨਾਂ ਨੇ ਭਾਗ ਲਿਆ ਜਿੰਨਾ ਨੂੰ ਕਿੱਟਾਂ, ਕੈਲਸ਼ੀਅਮ ਦੀ ਦਵਾਈ, ਕੀੜੇਮਾਰ ਦਵਾਈ, ਚਿਚੜਾਂ ਦੀ ਦਵਾਈ ਅਤੇ ਹੋਰ ਸਮੱਗਰੀ ਦੀ ਵੰਡ ਕੀਤੀ ਗਈ।

ਮੋਗਾ, 16 ਅਗਸਤ (ਪ੍ਰਗਟ ਸਿੰਘ ਰਾਜੇਆਣਾ )ਸਾਨੂੰ ਅਜ਼ਾਦੀ ਸੌਖਿਆਂ ਹੀ ਨਹੀਂ ਮਿਲੀ, ਸਗੋਂ ਦੇਸ਼ ਦੇ ਸਪੂਤਾਂ ਨੇ ਆਪਣੇ ਖੂਨ ਨਾਲ ਇਸ ਦੀ ਇਬਾਰਤ ਲਿਖੀ...
16/08/2023

ਮੋਗਾ, 16 ਅਗਸਤ (ਪ੍ਰਗਟ ਸਿੰਘ ਰਾਜੇਆਣਾ )ਸਾਨੂੰ ਅਜ਼ਾਦੀ ਸੌਖਿਆਂ ਹੀ ਨਹੀਂ ਮਿਲੀ, ਸਗੋਂ ਦੇਸ਼ ਦੇ ਸਪੂਤਾਂ ਨੇ ਆਪਣੇ ਖੂਨ ਨਾਲ ਇਸ ਦੀ ਇਬਾਰਤ ਲਿਖੀ - ਡਿਪਟੀ ਕਮਿਸ਼ਨਰ
-ਜ਼ਿਲ੍ਹਾ ਮੋਗਾ ਵਿੱਚ ਧੂਮ ਧਾਮ ਅਤੇ ਉਤਸ਼ਾਹ ਨਾਲ ਮਨਾਇਆ ਆਜ਼ਾਦੀ ਦਿਹਾੜਾ
-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਰਾਸ਼ਟਰੀ ਝੰਡਾ ਚੜਾਉਣ ਦੀ ਰਸਮ ਕੀਤੀ ਅਦਾ
ਮੋਗਾ, 15 ਅਗਸਤ - ਦੇਸ਼ ਦੇ 77ਵੇਂ ਆਜ਼ਾਦੀ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਦਾਣਾ ਮੰਡੀ ਵਿਖੇ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਸ਼ਿਰਕਤ ਕੀਤੀ ਅਤੇ ਰਾਸ਼ਟਰੀ ਤਿਰੰਗਾ ਚੜਾਉਣ ਦੀ ਰਸਮ ਨਿਭਾਈ।
ਇਸ ਮੌਕੇ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਬਾਘਾਪੁਰਾਣਾ ਸ੍ਰ ਅੰਮ੍ਰਿਤਪਾਲ ਸਿੰਘ ਸੁਖਾਨੰਦ, ਵਿਧਾਇਕ ਧਰਮਕੋਟ ਸ੍ਰ. ਦਵਿੰਦਰਜੀਤ ਸਿੰਘ ਲਾਡੀ ਢੋਸ, ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਅਤੁਲ ਕਸਾਨਾ, ਆਈ. ਜੀ. ਪੰਜਾਬ ਪੁਲਿਸ ਸ੍ਰ ਬਲਜੋਤ ਸਿੰਘ ਰਾਠੌਰ, ਵਧੀਕ ਡਿਪਟੀ ਕਮਿਸ਼ਨਰ (ਜ਼) ਡਾ. ਨਿਧੀ ਕਮੁਦ ਬਾਂਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਨੀਤਾ ਦਰਸ਼ੀ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਜੇ. ਇਲਨਚੇਲੀਅਨ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਨਗਰ ਨਿਗਮ ਕਮਿਸ਼ਨਰ ਪੂਨਮ ਸਿੰਘ, ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ ਸ੍ਰੀ ਦੀਪਕ ਅਰੋੜਾ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰ. ਹਰਮਨਜੀਤ ਸਿੰਘ ਬਰਾੜ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ।
ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰ. ਕੁਲਵੰਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਦੇਸ਼ ਦੇ 77ਵੇਂ ਆਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਇਹ ਆਜ਼ਾਦੀ ਸੌਖਿਆਂ ਨਹੀਂ ਮਿਲੀ ਬਲਕਿ ਦੇਸ਼ ਦੇ ਸਪੂਤਾਂ ਨੇ ਆਪਣੇ ਖੂਨ ਨਾਲ ਦੇਸ਼ ਦੀ ਇਬਾਰਤ ਲਿਖੀ ਹੈ। ਉਨਾਂ ਕਿਹਾ ਕਿ ਕਈ ਸੰਘਰਸ਼ਾਂ ਦੀ ਬਦੌਲਤ ਹੀ 15 ਅਗਸਤ, 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਦੇਸ਼ ਦੀ ਆਜ਼ਾਦੀ ਲਈ ਪ੍ਰਾਣਾਂ ਦੀ ਅਹੂਤੀ ਦੇਣ ਵਾਲਿਆਂ ਵਿੱਚ ਤਕਰੀਬਨ 80 ਫੀਸਦ ਪੰਜਾਬੀ ਸਨ। ਇਹ ਦਿਹਾੜਾ ਸਾਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ, ਊਧਮ ਸਿੰਘ ਦੇ ਬਲੀਦਾਨਾਂ ਦੀ ਯਾਦ ਦਵਾਉਂਦਾ ਹੈ ਅਤੇ ਉਨਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਉਸ ਜੰਗ ਨੂੰ ਆਪਾਂ ਭਾਰਤ ਵਾਸੀ ਸੇਜ਼ਲ ਅੱਖਾਂ ਨਾਲ ਯਾਦ ਕਰਦੇ ਹਾਂ ਅਤੇ ਉਹਨਾਂ ਆਜ਼ਾਦੀ ਘੁਲਾਟੀਆ ਨੂੰ ਸਜਦਾ ਕਰਦੇ ਹੋਏ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਮੋਗਾ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ, ਜ਼ਿਲੇ ਦੀ ਤਰੱਕੀ ਆਦਿ ਦਾ ਗਰਾਫ਼ ਹੋਰ ਉੱਪਰ ਚੁੱਕਣ ਦੇ ਯਤਨ ਲਗਾਤਾਰ ਜਾਰੀ ਹਨ। ਉਨਾਂ ਜ਼ਿਲਾ ਮੋਗਾ ਦੀਆਂ ਪ੍ਰਾਪਤੀਆਂ ਸਬੰਧੀ ਦੱਸਿਆ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਜ਼ਿਲਾ ਮੋਗਾ ਵਿੱਚ ਹੱਥ ਨਾਲ ਘੜੇ ਅਤੇ ਹੋਰ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਨੂੰ ਆਧੁਨਿਕ ਤਰੀਕੇ ਦੀ ਸਿਖ਼ਲਾਈ ਅਤੇ ਮਸ਼ੀਨਰੀ ਮੁਹੱਈਆ ਕਰਵਾ ਕੇ ਸਮੇਂ ਦੇ ਹਾਣੀ ਬਣਾਇਆ ਜਾ ਰਿਹਾ। ਜ਼ਿਲਾ ਪ੍ਰਸਾਸ਼ਨ ਦਾ ਸੁਪਨਾ ਹੈ ਕਿ ਇਨਾਂ ਕਾਰੀਗਰਾਂ ਨੂੰ ਵਿਸ਼ਵ ਪੱਧਰ ਦੇ ਭਾਂਡੇ ਤਿਆਰ ਕਰਨ ਲਈ ਤਿਆਰ ਕੀਤਾ ਜਾਵੇ। ਇਨਾਂ ਦਾ ਟੈਰਾਕੋਟਾ ਕਲੱਸਟਰ ਤਿਆਰ ਕਰ ਦਿੱਤਾ ਗਿਆ ਹੈ। 80 ਤੋਂ ਵਧੇਰੇ ਕਾਰੀਗਰਾਂ ਦੀ ਸਿਖ਼ਲਾਈ ਆਖਰੀ ਗੇੜ ’ਤੇ ਹੈ। ਇਸੇ ਤਰਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੁਧਿਆਣਾ ਸੈਂਟਰਲ ਟੂਲ ਰੂਮ ਦਾ ਐਕਸਟੈਂਸ਼ਨ ਸੈਂਟਰ ਮੋਗਾ ਵਿਖੇ ਖੋਲਿਆ ਜਾਵੇ। ਜੇਕਰ ਇਹ ਹੋ ਜਾਂਦਾ ਹੈ ਤਾਂ ਮੋਗਾ ਪੂਰੇ ਪੰਜਾਬ ਦਾ ਪਹਿਲਾ ਜ਼ਿਲਾ ਬਣੇਗਾ। ਇਸ ਪ੍ਰੋਜੈਕਟ ਉੱਤੇ 10 ਕਰੋੜ ਦੀ ਲਾਗਤ ਆਉਣ ਦੀ ਸੰਭਾਵਨਾ ਹੈ। ਆਈ.ਟੀ.ਆਈ. ਵਿਖੇ ਬਣਨ ਵਾਲੇ ਇਸ ਪ੍ਰੋਜੈਕਟ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਅਤਿ ਆਧੁਨਿਕ ਕੋਰਸਾਂ ਦਾ ਲਾਹਾ ਮਿਲੇਗਾ। ਇਸੇ ਤਰਾਂ ਜ਼ਿਲਾ ਮੋਗਾ ਵਿੱਚ ਦੁੱਧ ਦੀ ਪੈਦਾਵਾਰ ਨੂੰ ਤਿੰਨ ਗੁਣਾ ਵਧਾਉਣ ਤੋਂ ਇਲਾਵਾ ਗੁਣਵੱਤਾ ਵਿੱਚ ਸੁਧਾਰ ਕਰਨ ਲਈ ‘‘ਓਪਰੇਸ਼ਨ ਵਾਈਟ ਫਲੱਡ’’ ਚਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਪਹਿਲ ਕਰਨ ਵਾਲਾ ਵੀ ਮੋਗਾ ਪੰਜਾਬ ਦਾ ਪਹਿਲਾ ਜ਼ਿਲਾ ਬਣੇਗਾ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਪਸੂਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਐਸਪੀਰੇਸ਼ਨਲ ਡਿਸਟਿ੍ਰਕਟ ਪ੍ਰੋਗਰਾਮ ਅਧੀਨ ਪਸ਼ੂ ਹਸਪਤਾਲ ਗਿੱਲ ਨੂੰ 15 ਲੱਖ ਦੀ ਕੀਮਤ ਵਾਲੀ ਰੈਫਰੀਜਰੇਸ਼ਨ ਵੈਨ ਮਿਲੀ ਹੈ ਅਤੇ 7 ਲੱਖ ਰੁਪਏ ਕੀਮਤ ਵਾਲਾ ਸੀਰਮ ਐਨਾਲਈਜ਼ਰ ਵੀ ਪਸੂਆਂ ਲਈ ਵਰਦਾਨ ਸਾਬਿਤ ਹੋਵੇਗਾ। ਸਿਹਤ ਵਿਭਾਗ ਨੂੰ 3.45 ਲੱਖ ਰੁਪਏ ਦੀ ਫੁੱਲੀ ਆਟੋਮੈਟਿਕ ਡੈਂਟਲ ਚੇਅਰ, ਅੱਖਾਂ ਦੇ ਆਪਰੇਸ਼ਨ ਥੀਏਟਰ ਲਈ ਏ-ਸਕੈਨ, ਸਲਿਟ ਲੈਂਪ, ਨਾਨ ਕੁਟੈਕਟ ਟੋਨੋਮੀਟਰ, ਮੋਟਰਰਾਈਜ਼ਡ ਟੇਬਲ ਸਮੇਤ ਚੇਅਰ ਦਿੱਤੇ ਗਏ ਹਨ, ਇਨਾਂ ਦੀ ਕੀਮਤ 16.46 ਲੱਖ ਰੁਪਏ ਹੈ। ਸੁਆਇਲ ਹੈਲਥ ਲੈਬ ਦਾ ਟੈਂਡਰ ਹੋ ਗਿਆ ਹੈ ਅਤੇ ਇੱਕ ਕਰੋੜ 30 ਲੱਖ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦੇ ਅਗਲੇ ਤਿੰਨ ਮਹੀਨੇ ਵਿੱਚ ਚਾਲੂ ਹੋਣ ਦੀ ਉਮੀਦ ਹੈ।
ਉਹਨਾਂ ਕਿਹਾ ਕਿ ਸਿੰਚਾਈ ਲਈ ਭੂਮੀਗਤ ਬੁਨਿਆਦੀ ਢਾਂਚਾ ਵਿਕਸਤ ਕਰਨ ਹਿੱਤ ਜ਼ਿਲਾ ਮੋਗਾ ਦੇ ਪੰਜ ਪਿੰਡਾਂ ਦੇ ਛੱਪੜਾਂ ਲਈ 1 ਕਰੋੜ 8 ਲੱਖ 35 ਹਜ਼ਾਰ ਰੁਪਏ ਖਰਚੇ ਜਾ ਰਹੇ ਹਨ। ਇਨਾਂ ਪਿੰਡਾਂ ਵਿੱਚ ਖੋਸਾ ਪਾਂਡੋ, ਧੱਲੇਕੇ, ਮੌੜ ਨੌਆਬਾਦ, ਨੂਰਪੁਰ ਹਕੀਮਾਂ, ਪੱਤੋ ਜਵਾਹਰ ਸਿੰਘ ਸ਼ਾਮਿਲ ਹਨ। ਤਿੰਨ ਕਰੋੜ ਰੁਪਏ ਦੀ ਰਾਸ਼ੀ ਨਾਲ ਚਾਰ ਸ਼ਹਿਰੀ ਖੇਤਰ ਦੇ ਪ੍ਰਾਇਮਰੀ ਸਕੂਲਾਂ ਦੀਆਂ ਨਵੀਆਂ ਇਮਾਰਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ। 31 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ 75.74 ਲੱਖ ਰੁਪਏ ਨਾਲ ਸੋਲਰ ਪੈਨਲ ਲਗਾਏ ਜਾ ਰਹੇ ਹਨ। ਸਰਕਾਰੀ ਆਈ. ਟੀ. ਆਈਜ਼ ਲਈ ਨਵੀਂ ਮਸ਼ੀਨਰੀ ਖਰੀਦਣ ਲਈ 97 ਲੱਖ ਰੁਪਏ ਖਰਚੇ ਜਾ ਰਹੇ ਹਨ। ਏ-ਫੈਰੇਸਿਸ ਮਸ਼ੀਨ ਅਤੇ ਚਾਰ ਐਕਸਰੇ ਮਸ਼ੀਨਾਂ ਖਰੀਦਣ ਲਈ 96 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਨੀਤੀ ਆਯੋਗ ਦੇ ਫੰਡਾਂ ਨਾਲ 2.66 ਕਰੋੜ ਰੁਪਏ ਦੇ ਬੇਲਰ ਅਤੇ ਰੇਕ ਖਰੀਦ ਕੇ ਸਹਿਕਾਰੀ ਸਭਾਵਾਂ ਨੂੰ ਦਿੱਤੇ ਗਏ ਸਨ, ਜਿਨਾਂ ਦੇ ਬਹੁਤ ਹੀ ਵਧੀਆ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕਾਂ ਦਾ ਜ਼ਿਲਾ ਮੋਗਾ ਦੇ 1.49 ਲੱਖ ਤੋਂ ਵਧੇਰੇ ਲੋਕਾਂ ਨੇ ਮੁਫ਼ਤ ਮੈਡੀਕਲ ਸਿਹਤ ਸੇਵਾਵਾਂ ਦਾ ਲਾਭ ਲਿਆ ਹੈ। ਇਸ ਤੋਂ ਇਲਾਵਾ ਆਮ ਲੋਕਾਂ ਨੇ ਮੁਫ਼ਤ ਵਿੱਚ ਕਰਵਾਏ 29 ਹਜ਼ਾਰ ਤੋਂ ਵਧੇਰੇ ਲੈਬ ਟੈਸਟ ਵੀ ਕਰਵਾਏ ਹਨ। ਆਮ ਆਦਮੀ ਕਲੀਨਿਕ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਲੋਕ ਹਿੱਤ ਉਪਰਾਲਾ ਹੈ। ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਮਾਣਯੋਗ ਜ਼ਿਲਾ ਤੇ ਸੈਸ਼ਨ ਜੱਜ -ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਅਗਵਾਈ ਹੇਠ ਸਮੇਂ ਸਮੇਂ ’ਤੇ ਗਰੀਬ ਅਤੇ ਲੋੜਵੰਦ ਵਿਅਕਤੀਆਂ/ਔਰਤਾਂ/ਬੱਚਿਆਂ ਨੂੰ ਸਰਕਾਰੀ ਖਰਚੇ ’ਤੇ ਵਕੀਲ ਦੀਆਂ ਸੇਵਾਵਾਂ ਪ੍ਰਦਾਨ ਕਰਵਾਈਆਂ ਜਾਂਦੀਆਂ ਹਨ ਅਤੇ ਸਭ ਨੂੰ ਮੁਫਤ ਕਾਨੂੰਨੀ ਸਲਾਹ ਦਿੱਤੀ ਜਾਂਦੀ ਹੈ। ਸਮਝੌਤਾ ਕੇਂਦਰਾਂ ਰਾਹੀਂ ਲੋਕਾਂ ਦੇ ਲੰਬਿਤ ਝਗੜਿਆਂ ਦਾ ਆਪਸੀ ਰਾਜੀਨਾਮੇ ਰਾਹੀਂ ਨਿਪਟਾਰਾ ਕਰਵਾਇਆ ਜਾਂਦਾ ਹੈ।
ਇਸ ਮੌਕੇ ਜ਼ਿਲਾ ਮੋਗਾ ਦੇ ਆਜ਼ਾਦੀ ਘੁਲਾਟੀਏ ਪਰਿਵਾਰਾਂ ਅਤੇ ਵੱਖ ਵੱਖ ਖੇਤਰਾਂ ਵਿੱਚ ਵਿਸੇਸ਼ ਯੋਗਦਾਨ ਪਾਉਣ ਵਾਲੀਆਂ ਕਈ ਸ਼ਖਸ਼ੀਅਤਾਂ ਦਾ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲਾ ਰੈੱਡ ਕਰਾਸ ਸੁਸਾਇਟੀ ਵੱਲੋਂ 10 ਲੋੜਵੰਦ ਔਰਤਾਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਅਤੇ 8 ਦਿਵਿਆਂਗਜਨਾਂ ਨੂੰ ਮੁਫ਼ਤ ਟਰਾਈਸਾਈਕਲਾਂ ਦੀ ਵੀ ਵੰਡ ਕੀਤੀ ਗਈ । ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੀ. ਟੀ. ਸ਼ੋਅ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸੁਰੱਖਿਆ ਦਸਤਿਆਂ, ਐੱਨ. ਸੀ. ਸੀ. ਕੈਡਿਟਾਂ ਅਤੇ ਹੋਰ ਟੁਕੜੀਆਂ ਵੱਲੋਂ ਮਾਰਚ ਪਾਸਟ ਵਿੱਚ ਹਿੱਸਾ ਲਿਆ ਗਿਆ।

---

Address

Bagha Purana
142038

Telephone

+919814676973

Website

Alerts

Be the first to know and let us send you an email when Punjab 10 News TV posts news and promotions. Your email address will not be used for any other purpose, and you can unsubscribe at any time.

Contact The Business

Send a message to Punjab 10 News TV:

Videos

Share