01/01/2024
ਭਾਰਤ ਦੇਸ਼ ਦੇ ਵਾਸੀਓ ਤੁਸੀਂ ਡਰਾਈਵਰ ਨੂੰ ਹਮੇਸ਼ਾ ਵਿਲਨ ਦਾ ਰੂਪ ਹੀ ਕਿਉਂ ਦਿੰਦੇ ਕਿਉਂ ਨਹੀਂ ਉਹਨਾਂ ਦੀ ਕਦਰ ਕਰਦੇ ਜਿਸ ਕਾਰਨ ਕਰਕੇ ਉਹ ਵਿਦੇਸ਼ ਜਾਕੇ ਗੱਡੀ ਚਲਾਉਣਾ ਪਸੰਦ ਕਰਦੇ। ਭਾਰਤ ਵਿੱਚ ਨਾਂ ਤਾਂ ਡਰਾਈਵਰ ਨੂੰ ਪੈਸਾ ਦਿੱਤਾ ਜਾਂਦਾ ਨਾਂ ਇੱਜ਼ਤ ਨਾਂ ਸੁੱਖ ਸਹੂਲਤਾਂ। ਬੱਸ ਡਰਾਈਵਰ ਗਲਤੀ ਕਰੇ ਤਾਂ ਸਹੀ ਮਾੜੀ ਜਿਹੀ ਲੋਕ ਹੱਥ ਗਰਮ ਕਰਕੇ ਪਾਸੇ ਹੋ ਜਾਂਦੇ ਭਾਵੇਂ ਉਹ ਬੇਕਸੂਰ ਹੋਵੇ ਡਰਾਇਵਰ ਤਾਂ ਸੜਕ ਤੇ ਤੁਰੀ ਹਰ ਚੀਜ਼ ਨੂੰ ਬਚਾਉਂਦਾ ਬਚਾਉਂਦਾ ਸਾਮਾਨ ਨੂੰ ਸਹੀ ਸਲਾਮਤ ਉਹਦੀ ਜਗਾਂ ਪਹੁੰਚਾਉਂਦਾ ਉਹ ਇੱਕ ਕੀੜੀ ਨੂੰ ਮਰਨ ਨਹੀਂ ਦਿੰਦਾ ਇਨਸਾਨ ਤਾਂ ਦੂਰ ਦੀ ਗੱਲ ਆਪਣੇ ਵੱਲੋਂ ਸੇਫਟੀ ਨਾਲ ਚੱਲਦਾ 100 ਵਿੱਚੋਂ 5 ਮਾੜੇ ਬੰਦਿਆਂ ਕਰਕੇ ਬਾਕੀ 95 ਮਾੜੇ ਨਹੀਂ ਹੋ ਜਾਂਦੇ ਇੰਜ ਹੀ ਡਰਾਈਵਰ ਹਨ। ਅਖੇ ਡਰਾਈਵਰ ਨਸ਼ੇ ਕਰਦੇ ਭੁੱਕੀ ਅਫੀਮ ਡੋਡੇ ਖਾਂਦੇ ਅਗਲੇ ਖਾਣ ਲਈ ਕਿਉਂ ਨਾਂ 24 ਘੰਟੇ ਜਾਗਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਮਜਬੂਰੀ ਕਰਕੇ ਜਾਗਣ ਕਰਕੇ ਉਹ ਪੋਸਤ ਖਾਂਦੇ ਤੇ ਆਦਿ ਹੋ ਜਾਂਦੇ ਪਿੱਛੋਂ ਤੁਹਾਡੇ ਵਿੱਚੋਂ ਨਿਕਲੇ ਲੋਕਾਂ ਨੇ ਡੰਡਾ ਦਿੱਤਾ ਹੁੰਦਾ ਕਿ ਕੱਲ ਸਵੇਰੇ ਮੈਨੂੰ ਮਾਲ ਚਾਹੀਦਾ ਖਿੱਚ ਕੇ ਆਈ ਰੋਟੀ ਵੀ ਇੱਥੇ ਪੁੱਜ ਕੇ ਖਾਵੀਂ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਡਰਾਈਵਰ ਨੂੰ ਹੁੰਦੀਆਂ। ਸੀਟ ਤੇ ਬੈਠ ਕੇ 24 ਘੰਟੇ ਪਿੱਠ ਵੀ ਜਵਾਬ ਦੇ ਦਿੰਦੀ ਜਦੋਂ 500-700 ਕਿਲੋਮੀਟਰ ਇੱਕ ਦਿਨ ਰਾਤ ਲਗਾ ਕੱਢਣਾ ਪਵੇ ਬੇਚਾਰੇ ਡਰਾਈਵਰ ਦੀ ਤਨਖਾਹ ਕੀ ਵੱਧ ਤੋਂ ਵੱਧ 15 ਹਜ਼ਾਰ ਤੇ ਕਰੋੜਾਂ ਰੁਪਏ ਦੇ ਮਾਲ ਨੂੰ ਇੱਧਰ ਉੱਧਰ ਲਿਜਾਣਾ ਤਾਂ ਜੋ ਕੋਈ ਭੁੱਖਾ ਨਾਂ ਸੋਵੇ ਡਰਾਈਵਰ ਖੁਦ ਭੁੱਖਾ ਰਹਿੰਦਾ ਜਾਗਦਾ ਫੇਰ ਵੀ ਕਦਰ ਨਹੀਂ । ਇਸ ਕਰਕੇ ਉਹਦੀ ਮਜਬੂਰੀ ਅਤੇ ਉਹਦੇ ਕੰਮ ਨੂੰ ਸਮਝੋਂ ਤੇ ਕਦਰ ਇੱਜ਼ਤ ਕਰੋ ਸਾਲਾ ਰਾਹ ਜਾਂਦਾ ਭਿਖਾਰੀ ਵੀ ਗਾਲ ਕੱਢ ਜਾਂਦਾ ਡਰਾਈਵਰ ਨੂੰ ਬਹੁਤ ਅੱਤਿਆਚਾਰ ਹੁੰਦਾ ਡਰਾਈਵਰ ਨਾਲ ਇਹ ਰੋਕਣਾ ਪੈਣਾ ਇੱਕ ਹਫਤੇ ਲਈ ਗੱਡੀਆਂ ਟਰਾਂਸਪੋਰਟ ਕੰਮ ਬੰਦ ਕਰ ਕੇ ਵੇਖੋ ਨਾਂ ਤੁਹਾਨੂੰ ਭਿਖਾਰੀ ਬਣਾ ਦਿੱਤਾ ਫੇਰ ਕਿਹੋ ਇਸ ਕਰਕੇ ਡਰਾਈਵਰ ਦੀ ਇੱਜ਼ਤ ਕਰੋ।
ਡਰਾਈਵਰ ਏਕਤਾ ਜਿੰਦਾਬਾਦ।