13/06/2022
ਤਰੱਕੀਆਂ ....
ਇਹ ਸਾਰੇ AC ਇੱਕ ਬਿਲਡਿੰਗ ਦੇ ਵਿੱਚ ਲੱਗੇ ਨੇ ਤੇ ਇਸ ਤਰਾਂ ਦੀਆਂ ਹਜ਼ਾਰਾਂ ਲੱਖਾਂ ਬਿਲਡਿੰਗਾਂ ਹੋਣਗੀਆਂ..... ਤੇ ACਆਂ ਦਾ ਤੁਸੀਂ ਆਪ ਹੀ ਹਿਸਾਬ ਲਗਾ ਲਉ..😯.....ਜਿੰਨੀ ਠੰਡਕ ਇਹ ਅੰਦਰ ਨੂੰ ਛੱਡਦਾ ਓਸ ਤੋਂ ਕਿਤੇ ਵੱਧ ਗਰਮ ਹਵਾ ਇਹ ਬਾਹਰ ਨੂੰ ਛੱਡਦਾ....ਤੇ ਉਹ (ਗਰਮੈਸ਼) ਹਵਾ ਕਿਤੇ ਗਾਇਬ ਨਹੀਂ ਹੋ ਜਾਂਦੀ..... ਇਸੇ ਵਾਤਾਵਰਣ ਵਿੱਚ ਹੀ ਘੁੰਮਦੀ ਰਹਿੰਦੀ ਏ......ਇਹ ਵੀ ਬਹੁਤ ਵੱਡਾ ਕਾਰਨ ਹੈ ਗਰਮੀ ਵੱਧਣ ਦਾ......AC ਇੱਕ status symbol ਤੋਂ ਵੱਧ ਕੇ ਹੁਣ ਬਹੁਤ ਵੱਡੀ ਜ਼ਰੂਰਤ ਬਣ ਚੁੱਕਾ ਹੈ......
ਅੱਜ ਤੋਂ 15 ਕੁ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਬਹੁਤ ਘੱਟ ਟਾਂਵੇਂ ਟਾਂਵੇਂ ਘਰ ਵਿੱਚ AC ਲੱਗਾ ਹੁੰਦਾ ਸੀ ਜਿਹੜੇ ਬਹੁਤੇ ਪੈਸੇ ਵਾਲੇ ਹੁੰਦੇ ਸੀ..!
ਓਸ ਸਮੇਂ ਤਾਪਮਾਨ 38 ਡਿਗਰੀ ਦੇ ਆਸ-ਪਾਸ ਹੀ ਹੁੰਦਾ ਸੀ .........ਮੈਂਨੂੰ ਅੱਜ ਵੀ ਯਾਦ ਏ ਜਦੋਂ ਸਾਨੂੰ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ ਸ਼ਾਮ ਦੇ 4:30, 5:00 ਵੱਜਦੇ ਹੀ ਬਾਹਰ ਖੇਡਣ ਨਿੱਕਲ ਜਾਂਦੇ ਹੁੰਦੇ ਸੀ...... ਤੇ ਅੱਜਕੱਲ ਰਾਤ 9 ਵਜ਼ੇ ਤੱਕ ਵੀ ਪੂਰਾ ਸੇਕ ਹੁੰਦਾ ਹਵਾ ਦੇ ਵਿੱਚ....... ਨਾ ਓਸ tym AC ਹੁੰਦੇ ਸੀ ਨਾ cooler..... ਪੱਖੇ ਦੀ ਹਵਾ ਹੀ ਬਹੁਤ ਹੁੰਦੀ ਸੀ.....
ਫ਼ੇਰ ਦੇਖੋ ਦੇਖੀ AC ਦਾ ਕਰੇਜ ਵੱਧਦਾ ਗਿਆ.... 0% ਕਿਸ਼ਤਾਂ ਵਾਲਾ ਕੰਮ ਵੀ ਸ਼ੁਰੂ ਹੋ ਗਿਆ,ਹਰ ਸਾਲ ਹਜ਼ਾਰਾਂ ਲੱਖਾਂ ਦੀ ਗਿਣਤੀ ਚ AC ਵਿੱਕ ਜਾਂਦੇ ਨੇ........ ਅੱਜ ਦੀ ਤਰੀਕ ਚ ਤਾਪਮਾਨ 49 ਡਿਗਰੀ ਤੱਕ ਪਹੁੰਚ ਚੁੱਕਾ ਹੈ ਤੇ ਵਿਗਿਆਨੀਆਂ ਦੇ ਅਨੁਸਾਰ ਹਰ ਸਾਲ ਇਸ ਵਿੱਚ 0.5 ਡਿਗਰੀ ਵਾਧਾ ਹੋ ਰਿਹਾ ਹੈ ਮਤਲੱਬ ਆਉਣ ਵਾਲੇ 10 ਸਾਲ ਬਾਅਦ 55 ਡਿਗਰੀ ਤੱਕ ਪਹੁੰਚ ਸਕਦਾ......
ਫ਼ੇਰ ਆਮ ਲੋਕਾਂ ਦਾ ਖਾਸ ਕਰਕੇ ਜਿਹੜੇ ਰਿਕਸ਼ੇ ਵਾਲੇ ਜਾਂ ਦਿਹਾੜੀਦਾਰ ਉਹਨਾਂ ਦਾ ਕੀ ਹਾਲ ਹੋਵੇਗਾ..... ਪਛੂ ਪੰਛੀ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਉਹਨਾਂ ਦਾ ਤਾਂ ਸਾਹ ਲੈਣਾ ਵੀ ਔਖਾ ਹੋ ਜਾਏਗਾ , ਬੰਦੇ ਦਾ ਘਰੋਂ ਬਾਹਰ ਨਿਕਲਣਾ ਹੀ ਔਖਾ ਹੋ ਜਾਣਾ...... ਬਹੁਤ ਚਿੰਤਾ ਦਾ ਵਿਸ਼ਾ ਹੈ.......😔!!
ਗਰਮੀ ਹੋਣ ਦਾ ਦੂਜਾ ਬਹੁਤ ਵੱਡਾ ਕਾਰਨ ਮੋਟਰ ਕਾਰਾਂ ਵੀ ਹਨ ਇੱਕ ਇੱਕ ਘਰ ਚ 3-3 ਗੱਡੀਆਂ ਨੇ.....ਪਹਿਲਾਂ ਵਾਲੇ ਸਮੇਂ ਚ ਗੱਡੀਆਂ ਵੀ ਬਹੁਤ ਘੱਟ ਹੁੰਦੀਆਂ ਸੀ! .... ..ਤੇ ਕਾਰਾਂ ਜਦੋਂ ਚੱਲਣੀਆਂ ਨੇ ਤਾਂ ਉਹਨਾਂ ਦੇ ਇੰਜਣਾਂ ਵਿਚੋਂ ਨਿਕਲਦੇ ਧੂਏਂ ਤੇ ਗਰਮਾਇਸ਼ ਨੇ ਵੀ ਇਸੇ ਹਵਾ ਚ ਹੀ ਘੁੰਮਣਾ ਤੇ ਵਾਤਾਵਰਨ ਤੇ ਪ੍ਰਭਾਵ ਪੈਣਾ ਸੁਭਾਵਿਕ ਹੀ ਏ.. 🤔
ਵੱਡੇ ਵੱਡੇ ਰੁੱਖ ਕੱਟ ਕੇ ਖੁੱਲ੍ਹੀਆਂ ਖੁੱਲ੍ਹੀਆਂ ਸੜਕਾਂ ਬਣ ਗਈਆਂ .....ਬਹੁਤ ਵੱਡੇ ਪੁਲ ਬਣਗੇ...... ਉਹ ਕੁੱਝ ਹੁੰਦਾ ਵੀ ਦੇਖ ਲਿਆ ਜੋ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ.. 🤔
ਵੱਡੀਆਂ ਵੱਡੀਆਂ ਤਰੱਕੀਆਂ ਦਾ ਆਨੰਦ ਮਾਣ ਰਹੇ ਹਾਂ ਤੇ ਲੱਗਭਗ ਸ਼ਿਖਰ ਤੱਕ ਪਹੁੰਚ ਚੁੱਕੇ ਹਾਂ.... ਕੋਈ ਪਤਾ ਨਹੀਂ ਕੱਦੋਂ ਢਲਾਣ ਸ਼ੁਰੂ ਹੋ ਜਾਣੀ ਏ.. ਤੇ ਸ਼ਾਇਦ ਸਾਨੂੰ ਦੁਬਾਰਾ ਸਭ ਕੁੱਝ ਜੀਰੋ ਤੋਂ ਸ਼ੁਰੂ ਕਰਨਾ ਪਵੇ.......
ਕਿਉਂ ਕਿ ਕੁਦਰਤ ਜਦੋਂ ਭਾਜੀ ਮੋੜਦੀ ਏ ਤਾਂ ਦੂਣੀਂ ਤੀਣੀਂ ਕਰਕੇ ਮੋੜਦੀ ਏ............ਕਾਪੀ,,,