Amritsar Today

Amritsar Today Get the latest news from politics, crime, religious entertainment, sports and other feature stories. M:-9814315245,8283815245.

Follow us on YouTube, Facebook, Instagram, Twitter for all the breaking news.Contact us for any advertisement or news coverage.

ਗੁਮਟਾਲਾ ਪੁਲਿਸ ਚੌਕੀ 'ਤੇ ਹਮਲਾ: ਪੰਜਾਬ ਪੁਲਿਸ ਨੇ ਪਾਕਿਸਤਾਨ-ਆਈਐਸਆਈ ਦੀ ਹਮਾਇਤ ਪ੍ਰਾਪਤ ਨਾਰਕੋ ਅੱਤਵਾਦ ਮਾਡਿਊਲ ਦਾ ਕੀਤਾ ਪਰਦਾਫਾਸ਼; ਇੱਕ ਹੈ...
28/01/2025

ਗੁਮਟਾਲਾ ਪੁਲਿਸ ਚੌਕੀ 'ਤੇ ਹਮਲਾ: ਪੰਜਾਬ ਪੁਲਿਸ ਨੇ ਪਾਕਿਸਤਾਨ-ਆਈਐਸਆਈ ਦੀ ਹਮਾਇਤ ਪ੍ਰਾਪਤ ਨਾਰਕੋ ਅੱਤਵਾਦ ਮਾਡਿਊਲ ਦਾ ਕੀਤਾ ਪਰਦਾਫਾਸ਼; ਇੱਕ ਹੈਂਡ ਗ੍ਰਨੇਡ, ਦੋ ਪਿਸਤੌਲਾਂ ਸਮੇਤ ਦੋ ਕਾਬੂ

ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ

ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਅਮਰੀਕਾ ਅਧਾਰਿਤ ਹੈਪੀ ਪਾਸੀਅਨ ਅਤੇ ਨਸ਼ਾ ਤਸਕਰ ਸਰਵਣ ਭੋਲਾ ਦੇ ਇਸ਼ਾਰੇ ‘ਤੇ ਕਰਦੇ ਸੀ ਕੰਮ: ਡੀਜੀਪੀ ਗੌਰਵ ਯਾਦਵ

ਇਸ ਮਾਡਿਊਲ ਦੇ ਬਾਕੀ ਮੈਂਬਰਾਂ ਨੂੰ ਫੜਨ ਲਈ ਯਤਨ ਜਾਰੀ: ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ

ਅੰਮ੍ਰਿਤਸਰ, 28 ਜਨਵਰੀ : 2025
ਪ੍ਰਦੀਪ ਸ਼ਰਮਾ ( ਅੰਮ੍ਰਿਤਸਰ ਟੂਡੇ )

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਪੰਜਾਬ ਪੁਲਿਸ ਦੇ ਐਸਐਸਓਸੀ ਅੰਮ੍ਰਿਤਸਰ ਨੇ ਅਮਰੀਕਾ ਅਧਾਰਤ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਅਨ ਅਤੇ ਅਮਰੀਕਾ ਅਧਾਰਤ ਬਦਨਾਮ ਨਸ਼ਾ ਤਸਕਰ ਸਰਵਣ ਭੋਲਾ ਵੱਲੋਂ ਚਲਾਏ ਜਾ ਰਹੇ ਪਾਕਿ-ਆਈਐਸਆਈ ਦੀ ਹਮਾਇਤ ਪ੍ਰਾਪਤ ਨਾਰਕੋ ਅੱਤਵਾਦ ਮਾਡਿਊਲ ਦੇ ਦੋ ਮੈਂਬਰਾਂ, ਜੋ ਅੰਮ੍ਰਿਤਸਰ ਦੀ ਗੁਮਟਾਲਾ ਪੁਲਿਸ ਚੌਕੀ 'ਤੇ ਹੈਂਡ ਗ੍ਰਨੇਡ ਹਮਲੇ ਵਿੱਚ ਸ਼ਾਮਲ ਸਨ, ਨੂੰ ਗ੍ਰਿਫਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬੱਗਾ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਸਿਰਸਾ, ਹਰਿਆਣਾ ਅਤੇ ਪੁਸ਼ਕਰਨ ਸਿੰਘ ਉਰਫ਼ ਸਾਗਰ ਵਾਸੀ ਅਮਰਕੋਟ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਹੈਂਡ ਗ੍ਰਨੇਡ ਅਤੇ ਦੋ ਆਧੁਨਿਕ ਪਿਸਤੌਲਾਂ ਸਮੇਤ ਗੋਲੀ ਸਿੱਕਾ ਵੀ ਬਰਾਮਦ ਕੀਤਾ ਹੈ।
ਜਾਣਕਾਰੀ ਅਨੁਸਾਰ, ਇਸ ਸਾਲ 9 ਜਨਵਰੀ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਵਿੱਚ ਗੁਮਟਾਲਾ ਪੁਲਿਸ ਚੌਕੀ 'ਤੇ ਕੁਝ ਵਿਅਕਤੀਆਂ ਨੇ ਹੈਂਡ ਗ੍ਰਨੇਡ ਸੁੱਟਿਆ ਸੀ। ਇਸ ਘਟਨਾ ਉਪਰੰਤ ਅੱਤਵਾਦੀ ਸੰਗਠਨ ਬੀਕੇਆਈ ਨੇ ਇਸ ਵਾਰਦਾਤ ਦੀ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਜ਼ਿੰਮੇਵਾਰੀ ਲਈ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਬੱਗਾ ਸਿੰਘ, ਸਰਵਣ ਭੋਲਾ ਦਾ ਰਿਸ਼ਤੇਦਾਰ ਹੈ, ਜੋ ਕਿ ਨਾਮੀ ਤਸਕਰ ਰਣਜੀਤ ਸਿੰਘ ਉਰਫ਼ ਚੀਤਾ ਦਾ ਭਰਾ ਹੈ ਅਤੇ ਇਸ ਸਮੇਂ 532 ਕਿਲੋ ਹੈਰੋਇਨ ਦੀ ਰਿਕਵਰੀ ਕੇਸ ਵਿੱਚ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਸਰਵਣ ਸਿੰਘ ਵੀ 532 ਕਿਲੋ ਹੈਰੋਇਨ ਰਿਕਵਰੀ ਕੇਸ ਵਿੱਚ ਲੋੜੀਂਦਾ ਹੈ ਅਤੇ ਉਸ 'ਤੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਵੱਲੋਂ 2 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਦੋਸ਼ੀ ਸਰਵਣ ਭੋਲਾ, ਜੋ ਕਿ ਅਮਰੀਕਾ ਤੋਂ ਨਸ਼ਾ ਤਸਕਰੀ ਦਾ ਨੈੱਟਵਰਕ ਚਲਾ ਰਿਹਾ ਹੈ, ਨੇ ਸਰਹੱਦੀ ਸੂਬੇ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਆਪਣੇ ਰਿਸ਼ਤੇਦਾਰ ਬੱਗਾ ਸਿੰਘ ਅਤੇ ਉਸਦੇ ਸਾਥੀ ਪੁਸ਼ਕਰਨ ਦੀ ਹੈਪੀ ਪਾਸੀਅਨ ਅਤੇ ਹਰਵਿੰਦਰ ਰਿੰਦਾ ਨਾਲ ਜਾਣ-ਪਛਾਣ ਕਰਵਾਈ ਸੀ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਸਮੁੱਚੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ।
ਇਸ ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਗੁਮਟਾਲਾ ਪੁਲਿਸ ਚੌਕੀ 'ਤੇ ਹਮਲੇ ਤੋਂ ਬਾਅਦ, ਪੁਲਿਸ ਟੀਮਾਂ ਨੇ ਇੱਕ ਖੁਫੀਆ ਆਪਰੇਸ਼ਨ ਚਲਾਇਆ ਅਤੇ ਹਰਿਆਣਾ ਦੇ ਸਿਰਸਾ ਤੋਂ ਬੱਗਾ ਸਿੰਘ ਅਤੇ ਅੰਮ੍ਰਿਤਸਰ ਖੇਤਰ ਤੋਂ ਪੁਸ਼ਕਰਨ ਸਿੰਘ ਨੂੰ ਵਿਸਫੋਟਕਾਂ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦੋਸ਼ੀ ਵਿਅਕਤੀਆਂ ਦੁਆਰਾ ਕੀਤੇ ਗਏ ਪਿਛਲੇ ਅਪਰਾਧਾਂ ਦਾ ਪਤਾ ਲਗਾਉਣ ਅਤੇ ਇਸ ਮਾਡਿਊਲ ਦੇ ਬਾਕੀ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਹੋਰ ਯਤਨ ਜਾਰੀ ਹਨ।

Welcome to all my AMRITSAR TODAY page, please follow and like my page, I am waiting for your suggestions and support.🙏

Regards,
Team AMRITSAR TODAY

Get the latest news from politics, crime, social, religious, entertainment, sports and other feature stories.

Follow us on :
YouTube, Facebook, Instagram, Twitter for all the breaking news.

To Contact us for any advertisement or news coverage
M no:- 9814315245,8283815245

E-Mail us at [email protected]

Facebook: https://facebook.com/24x7timesnews

YouTube - https://youtube.com/channel/UCs1Z4wIGmMw9kZW_HIqEIEA

Instagram -https://www.instagram.com/24x7times/

Twitter - https://twitter.com/news_24X7Times

ਬਾਬਾ ਸਾਹਿਬ ਅੰਬੇਡਕਰ ਦੇ ਬੁੱਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ  -ਡਿਪਟੀ ਕਮਿਸ਼ਨਰ ਜਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਵੀ ਲੱਗੇਗਾ ਡਾਕਟਰ ਭੀਮ...
28/01/2025

ਬਾਬਾ ਸਾਹਿਬ ਅੰਬੇਡਕਰ ਦੇ ਬੁੱਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ -ਡਿਪਟੀ ਕਮਿਸ਼ਨਰ
ਜਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਵੀ ਲੱਗੇਗਾ ਡਾਕਟਰ ਭੀਮ ਰਾਓ ਅੰਬੇਦਕਰ ਦਾ ਬੁੱਤ
ਪੁਲਿਸ ਮਾਮਲੇ ਦੀ ਤਹਿ ਤੱਕ ਜਾਣ ਲਈ ਕਰ ਰਹੀ ਹੈ ਕੰਮ -ਪੁਲਿਸ ਕਮਿਸ਼ਨਰ

ਅੰਮ੍ਰਿਤਸਰ:- 28 ਜਨਵਰੀ : 2025
ਪ੍ਰਦੀਪ ਸ਼ਰਮਾ ( ਅੰਮ੍ਰਿਤਸਰ ਟੂਡੇ )

ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਸ਼ਰਾਰਤੀ ਅਨਸਰ ਵੱਲੋਂ ਨੁਕਸਾਨ ਪਹੁੰਚਾਉਣ ਦੀ ਕੀਤੀ ਗਈ ਕੋਸ਼ਿਸ਼ ਮਗਰੋਂ ਅੱਜ ਜਥੇਬੰਦੀਆਂ ਦੇ ਵਫਦ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਜ਼ਿਲੇ ਵਿੱਚ ਲੱਗੇ ਬਾਬਾ ਸਾਹਿਬ ਦੇ ਬੁੱਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਜਿੱਥੇ ਵੀ ਉਹਨਾਂ ਦਾ ਬੁੱਤ ਲੱਗਾ ਹੈ, ਦੀ ਸੂਚੀ ਤਿਆਰ ਕਰਕੇ ਉਸ ਅਨੁਸਾਰ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣਗੇ। ਉਹਨਾਂ ਇਸ ਮੌਕੇ ਜਥੇਬੰਦੀਆਂ ਦੀ ਮੰਗ ਉੱਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਵੀ ਡਾਕਟਰ ਭੀਮ ਰਾਓ ਅੰਬੇਡਕਰ ਦਾ ਬੁੱਤ ਲਗਾਉਣ ਦਾ ਐਲਾਨ ਕੀਤਾ। ਸ੍ਰੀਮਤੀ ਸਾਹਨੀ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਸਕੂਲਾਂ ਤੇ ਕਾਲਜਾਂ ਵਿੱਚ ਬੱਚਿਆਂ ਨੂੰ ਭਾਰਤੀ ਸੰਵਿਧਾਨ ਦੀ ਮਹੱਤਤਾ ਅਤੇ ਉਹਨਾਂ ਨੂੰ ਲਿਖਣ ਵਾਲੇ ਡਾਕਟਰ ਅੰਬੇਡਕਰ ਦੇ ਜੀਵਨ ਅਤੇ ਫਲਸਫੇ ਤੋਂ ਨਵੀਂ ਪੀੜੀ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਨਵੀਂ ਪੀੜੀ ਵੀ ਉਨਾਂ ਦੀ ਸੰਘਰਸ਼ਮਈ ਜ਼ਿੰਦਗੀ ਅਤੇ ਉਸਾਰੂ ਸੋਚ ਤੋਂ ਜਾਣੂ ਹੋ ਸਕੇ।ਉਹਨਾਂ ਦੱਸਿਆ ਕਿ ਅਸੀਂ ਵਿਰਾਸਤੀ ਮਾਰਗ ਉੱਤੇ ਸਥਿਤ ਬੁੱਤ ਨੂੰ ਟਫਨ ਗਲਾਸ ਨਾਲ ਕਵਰ ਕਰਾਂਗੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ ਅਤੇ ਇਸ ਤੋਂ ਇਲਾਵਾ ਉਕਤ ਬੁੱਤ ਨੂੰ ਆਸਾਨੀ ਨਾਲ ਪੌੜੀ ਲਗਾਏ ਜਾ ਸਕਣ ਦੀਆਂ ਸੰਭਾਵਨਾ ਨੂੰ ਵੀ ਖਤਮ ਕੀਤਾ ਜਾਵੇਗਾ।
ਇਸ ਮੌਕੇ ਵਫਦ ਨਾਲ ਗੱਲਬਾਤ ਕਰਦੇ ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਭੁੱਲਰ ਨੇ ਭਰੋਸਾ ਦਿੱਤਾ ਕਿ ਕਥਿਤ ਦੋਸ਼ੀ ਵਿਅਕਤੀ ਵਿਰੁੱਧ ਪੁਲਿਸ ਕੇਸ ਦਰਜ ਹੋਣ ਤੋਂ ਬਾਅਦ ਉਸ ਕੋਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਦੇ ਮੋਬਾਈਲ ਫੋਨ ਜ਼ਰੀਏ ਸਾਰੀ ਸਾਜਿਸ਼ ਦਾ ਪਤਾ ਲਗਾਉਣ ਲਈ ਟੀਮ ਕੰਮ ਕਰ ਰਹੀ ਹੈ । ਉਹਨਾਂ ਕਿਹਾ ਕਿ ਜੋ ਵੀ ਵਿਅਕਤੀ ਇਸ ਸਾਜਿਸ਼ ਵਿੱਚ ਸ਼ਾਮਿਲ ਹੋਵੇਗਾ ਉਹ ਜਨਤਾ ਦੇ ਸਾਹਮਣੇ ਲਿਆਂਦਾ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਸਖਤ ਸਜ਼ਾ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਸੁਰੱਖਿਆ ਦੇ ਪੱਖ ਤੋਂ ਬੁੱਤ ਨੂੰ ਸੀਸੀਟੀਵੀ ਕੈਮਰੇ ਅਤੇ ਲਾਈਟਾਂ ਨਾਲ ਕਵਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀ ਗੁਲਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ, ਐਸ.ਡੀ.ਐਮ. ਮਨਕੰਵਲ ਸਿੰਘ ਚਾਹਲ, ਐਸ.ਡੀ.ਐਮ. ਮਜੀਠਾ ਮੈਡਮ ਸੋਨਮ, ਐਸ.ਡੀ.ਐਮ. ਬਾਬਾ ਬਕਾਲਾ ਸ: ਅਮਨਦੀਪ ਸਿੰਘ, ਜਿਲ੍ਹਾ ਸਮਾਜਿਕ ਨਿਆ ਤੇ ਅਧਿਕਾਰਤਾ ਅਫ਼ਸਰ ਸ੍ਰੀ ਪੱਲਵ ਸ੍ਰੇਸ਼ਠਾ, ਓਮ ਪ੍ਰਕਾਸ਼ ਗੱਬਰ, ਕੁਮਾਰ ਦਰਸ਼ਨ, ਐਡਵੋਕੇਟ ਨਰੇਸ਼ ਗਿੱਲ, ਰਜਿੰਦਰ ਟੋਨਾ, ਹੈਪੀ ਭੀਲ, ਐਡਵੋਕੇਟ ਅਨਿਲ ਕੁਮਾਰ ਚੀਮਾ, ਐਡਵੋਕੇਟ ਗੁਰਜੀਤ ਸਿੰਘ, ਪ੍ਰੀਤ ਪਾਲ ਸਿੰਘ ਸਹੋਤਾ, ਪਰਮਪ੍ਰੀਤ ਸਿੰਘ, ਅੰਕੁਸ਼ ਗਿੱਲ, ਦੀਪਕ ਕੁਮਾਰ, ਸ਼ਕਤੀ ਕਲਿਆਣ, ਯੁੱਧਵੀਰ ਸਿੰਘ, ਸੋਨੂੰ ਨਾਹਰ, ਸੁਮਿਤ ਕਾਲੀ, ਸੁਖਪਾਲ ਸਿੰਘ, ਕੇਵਲ ਅਟਵਾਲ, ਅਮਨ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਭਾਈਚਾਰੇ ਦੇ ਪ੍ਰਮੁੱਖ ਵਿਅਕਤੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਅਤੇ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਆਗੂਆਂ ਨਾਲ ਮੀਟਿੰਗ ਕਰਦੇ ਹੋਏ

Welcome to all my AMRITSAR TODAY page, please follow and like my page, I am waiting for your suggestions and support.🙏

Regards,
Team AMRITSAR TODAY

Get the latest news from politics, crime, social, religious, entertainment, sports and other feature stories.

Follow us on :
YouTube, Facebook, Instagram, Twitter for all the breaking news.

To Contact us for any advertisement or news coverage
M no:- 9814315245,8283815245

E-Mail us at [email protected]

Facebook: https://facebook.com/24x7timesnews

YouTube - https://youtube.com/channel/UCs1Z4wIGmMw9kZW_HIqEIEA

Instagram -https://www.instagram.com/24x7times/

Twitter - https://twitter.com/news_24X7Times

27/01/2025

Amritsar:- 27, JAN : 2025
Pardeep Sharma (AMRITSAR TODAY)

ਆਮ ਆਦਮੀ ਪਾਰਟੀ ਵੱਲੋ ਨਗਰ ਨਿਗਮ ਅੰਮ੍ਰਿਤਸਰ ਮੇਅਰ ਦੀ ਚੋਣ ਨੂੰ ਲੈਕੇ ਕੀਤੀ ਧੱਕੇਸ਼ਾਹੀ ਦੇ ਖਿਲਾਫ ਸਮੁੱਚੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੀ ਅਗਵਾਈ ਵਿੱਚ ਰੋਸ਼ ਧਰਨਾ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਸਾਹਮਣੇ

Welcome to all my AMRITSAR TODAY page, please follow and like my page, I am waiting for your suggestions and support.🙏

Regards,
Team AMRITSAR TODAY

Get the latest news from politics, crime, social, religious, entertainment, sports and other feature stories.

Follow us on :
YouTube, Facebook, Instagram, Twitter for all the breaking news.

To Contact us for any advertisement or news coverage
M no:- 9814315245,8283815245

E-Mail us at [email protected]

Facebook: https://facebook.com/24x7timesnews

YouTube - https://youtube.com/channel/UCs1Z4wIGmMw9kZW_HIqEIEA

Instagram -https://www.instagram.com/24x7times/

Twitter - https://twitter.com/news_24X7Times

Amritsar:- 24, JAN : 2025Pardeep Sharma (AMRITSAR TODAY)27 ਜਨਵਰੀ ਨੂੰ ਸ਼ਾਮ 4 ਵਜੇ ਹੋਵੇਗੀ ਅੰਮ੍ਰਿਤਸਰ ਦੇ ਮੇਅਰ ਦੀ ਚੋਣਕਾਂਗਰਸ ਅਤ...
24/01/2025

Amritsar:- 24, JAN : 2025
Pardeep Sharma (AMRITSAR TODAY)

27 ਜਨਵਰੀ ਨੂੰ ਸ਼ਾਮ 4 ਵਜੇ ਹੋਵੇਗੀ ਅੰਮ੍ਰਿਤਸਰ ਦੇ ਮੇਅਰ ਦੀ ਚੋਣ
ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਮੁਕਾਬਲਾ

ਕੌਣ ਮਰੇਗਾ ਬਾਜ਼ੀ ਕਮੈਂਟ ਕਰਕੇ ਦੱਸੋ

ਨਗਰ ਨਿਗਮ, ਅੰਮ੍ਰਿਤਸਰ ਦੀ ਪਹਿਲੀ ਮੀਟਿੰਗ ਬਾਰੇ।

ਨਗਰ ਨਿਗਮ ਐਕਟ 1976 ਦੀ ਧਾਰਾ 56 ਅਧੀਨ ਨਗਰ ਨਿਗਮ ਦੀ ਪਹਿਲੀ ਮੀਟਿੰਗ ਮਿਤੀ: 27-01-2025 ਨੂੰ ਸ਼ਾਮ 4.00 ਵਜੇ ਗੋਰਮੈਟ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਆਡੀਟੋਰੀਅਮ ਵਿਖੇ ਹੋਵੇਗੀ ਜਿਸ ਦਾ ਅਜੰਡਾ ਹੇਠ ਲਿਖੇ ਅਨੁਸਾਰ ਹੈ:-

1)ਨਗਰ ਨਿਗਮ ਐਕਟ 1976 ਦੀ ਧਾਰਾ 35 ਅਧੀਨ ਨਵੇਂ ਚੁਣੇ ਗਏ ਕੇਸਲਰਾਂ ਨੂੰ ਸਹੁੰ ਚੁਕਾਉਣ ਦੀ ਰਸਮ ।

2)ਨਗਰ ਨਿਗਮ ਐਕਟ 1976 ਦੀ ਧਾਰਾ 38 ਅਧੀਨ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਦੀ ਚੋਣਾ

ਆਪ ਜੀ ਦੇ ਧਿਆਨ ਵਿਚ ਲਿਆਦਾ ਜਾਦਾ ਹੈ ਕਿ ਸਥਾਨਕ ਸਰਕਾਰ ਵਿਭਾਗ, ਪੰਜਾਬ ਵੱਲੋਂ ਪ੍ਰਾਪਤ ਹੋਏ ਪੱਤਰ ਪਿੱਠ ਅੰਕਣ ਨੰ. 5/79/2017/ਮਚਦ/ਚਸ/927 ਮਿਤੀ 07/01/2025 ਮੇਅਰ ਦੀ ਚੋਣ ਜਨਰਲ(Open) ਲਈ ਨਿਰਧਾਰਤ ਕੀਤੀ ਗਈ ਹੈ। "ਅਨੁਸਾਰ ਨਗਰ ਨਿਗਮ, ਅੰਮ੍ਰਿਤਸਰ ਵਿਖੇ

ਇਸ ਲਈ ਆਪ ਜੀ ਨੂੰ ਮੀਟਿੰਗ ਵਿਚ ਸਮੇ ਸਿਰ ਹਾਜਰ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ।

ਸਬੰਧਤ ਐਮ ਐਲ ਏਜ
ਸਮੂਹ ਕੋਂਸਲਰ ਸਾਹਿਬਾਨ
ਸਾਰੇ ਵਿਭਾਗਾਂ ਦੇ ਮੁਖੀ

ਸ਼੍ਰੀ ਗੁਲਪ੍ਰੀਤ ਸਿੰਘ ਔਲਖ
ਕਮਿਸ਼ਨਰ
ਨਗਰ ਨਿਗਮ ਅੰਮ੍ਰਿਤਸਰ

Welcome to all my AMRITSAR TODAY page, please follow and like my page, I am waiting for your suggestions and support.🙏

Regards,
Team AMRITSAR TODAY

Get the latest news from politics, crime, social, religious, entertainment, sports and other feature stories.

Follow us on :
YouTube, Facebook, Instagram, Twitter for all the breaking news.

To Contact us for any advertisement or news coverage
M no:- 9814315245,8283815245

E-Mail us at [email protected]

Facebook: https://facebook.com/24x7timesnews

YouTube - https://youtube.com/channel/UCs1Z4wIGmMw9kZW_HIqEIEA

Instagram -https://www.instagram.com/24x7times/

Twitter - https://twitter.com/news_24X7Times

ਸਰਹੱਦੀ ਇਲਾਕੇ ਵਿੱਚ ਕਾਲਜ ਬਣਾਉਣ ਲਈ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਵੱਲੋਂ ਬਿਕਰਾਊਰ ਪਿੰਡ  ਦਾ ਦੌਰਾਪੰਜਾਬ ਦਾ ਕੋਈ ਵੀ ਇਲਾਕਾ ਪਛੜਿਆ ਨਹੀਂ ਰਹ...
23/01/2025

ਸਰਹੱਦੀ ਇਲਾਕੇ ਵਿੱਚ ਕਾਲਜ ਬਣਾਉਣ ਲਈ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਵੱਲੋਂ ਬਿਕਰਾਊਰ ਪਿੰਡ ਦਾ ਦੌਰਾ
ਪੰਜਾਬ ਦਾ ਕੋਈ ਵੀ ਇਲਾਕਾ ਪਛੜਿਆ ਨਹੀਂ ਰਹਿਣ ਦਿੱਤਾ ਜਾਵੇਗਾ -ਧਾਲੀਵਾਲ

ਅੰਮ੍ਰਿਤਸਰ:- 23, ਜਨਵਰੀ : 2025
ਪ੍ਰਦੀਪ ਸ਼ਰਮਾ ( ਅੰਮ੍ਰਿਤਸਰ ਟੂਡੇ )

ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦੀ ਖੇਤਰ ਦੇ ਪਿੰਡ ਬਿਕਰਾਊਰ ਵਿਖੇ ਡਿਗਰੀ ਕਾਲਜ ਬਣਾਉਣ ਲਈ ਅੱਜ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਵੱਲੋਂ ਸਥਾਨ ਦਾ ਦੌਰਾ ਕਰਕੇ ਸੰਭਾਵਨਾਵਾਂ ਦਾ ਪਤਾ ਲਗਾਇਆ ਗਿਆ। ਇਸ ਮੌਕੇ ਉਕਤ ਦੋਵਾਂ ਸ਼ਖਸ਼ੀਅਤਾਂ ਵੱਲੋਂ ਪੰਚਾਇਤ ਅਤੇ ਪਿੰਡ ਵਾਸੀਆਂ ਨਾਲ ਮੀਟਿੰਗ ਵੀ ਕੀਤੀ ਗਈ। ਪਿੰਡ ਦੀ ਪੰਚਾਇਤ ਨੇ ਇਸ ਨੇਕ ਕਾਰਜ ਲਈ ਪੰਜਾਬ ਸਰਕਾਰ ਦੀ ਸਰਾਹਨਾ ਕਰਦੇ ਹੋਏ ਪਿੰਡ ਵੱਲੋਂ ਕਾਲਜ ਬਣਾਉਣ ਲਈ ਪੰਚਾਇਤੀ ਜਮੀਨ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਡਾ ਇਹ ਸਰਹੱਦੀ ਇਲਾਕਾ ਆਜ਼ਾਦੀ ਦੀ ਵੰਡ ਤੋਂ ਲੈ ਕੇ ਪਛੜਿਆ ਹੋਇਆ ਹੈ। ਇਹਨਾਂ ਲੋਕਾਂ ਨੇ ਜਿਹੜੀ ਵੀ ਸਰਕਾਰ ਪੰਜਾਬ ਵਿੱਚ ਬਣੀ , ਸਾਰਿਆਂ ਕੋਲ ਇਸ ਇਲਾਕੇ ਵਿੱਚ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਲਈ ਕਈ ਵਾਰ ਮੰਗ ਉਠਾਈ ਪਰ ਕਿਸੇ ਨੇ ਗੱਲ ਨਹੀਂ ਸੁਣੀ। ਹੁਣ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਇਸ ਇਲਾਕੇ ਨੂੰ ਸਮੇਂ ਦਾ ਹਾਣੀ ਬਣਾਉਣ ਦਾ ਬੀੜਾ ਚੁੱਕਿਆ ਗਿਆ ਹੈ ਅਤੇ ਇਸ ਦਾ ਪਹਿਲਾ ਕਦਮ ਸਿੱਖਿਆ ਸੁਧਾਰ ਹਨ, ਜਿਸ ਲਈ ਅਸੀਂ ਇਹਨਾਂ ਬੱਚਿਆਂ ਦੀ ਉੱਚ ਵਿਦਿਆ ਲਈ ਇੱਥੇ ਕਾਲਜ ਖੋਲਣ ਦਾ ਫੈਸਲਾ ਕੀਤਾ ਹੈ। ਉਹਨਾਂ ਦੱਸਿਆ ਕਿ ਅੱਜ ਅਸੀਂ ਇਸ ਕਾਲਜ ਲਈ ਜਮੀਨ ਵੇਖਣ ਵਾਸਤੇ ਆਏ ਹਾਂ । ਸ ਧਾਲੀਵਾਲ ਨੇ ਦੱਸਿਆ ਕਿ ਇਹ ਥਾਂ ਭਾਰਤ ਪਾਕਿਸਤਾਨ ਸਰਹੱਦ ਤੋਂ ਕੇਵਲ ਤਿੰਨ ਕਿਲੋਮੀਟਰ ਦੀ ਦੂਰੀ ਉੱਤੇ ਹੈ ਅਤੇ ਇੱਥੋਂ ਦੇ ਲੋਕ ਬਹੁਤ ਹੀ ਮਿਹਨਤੀ ਅਤੇ ਕਿਰਤੀ ਹਨ। ਉਹਨਾਂ ਕਿਹਾ ਕਿ ਇਹਨਾਂ ਦੇ ਬੱਚਿਆਂ ਨੂੰ ਉੱਚ ਸਿੱਖਿਆ ਦੇ ਕੇ ਸਮੇਂ ਦੇ ਨਾਲ ਤੋਰਨਾ ਸਾਡੀ ਤਰਜੀਹ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਛੇਤੀ ਹੀ ਇਸ ਕਾਲਜ ਦਾ ਪ੍ਰੋਜੈਕਟ ਪ੍ਰਵਾਨ ਕਰਕੇ ਇਥੇ ਕਾਲਜ ਦੀ ਉਸਾਰੀ ਸ਼ੁਰੂ ਕਰਾਂਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਇਸ ਸਰਹੱਦੀ ਪੱਟੀ ਦੇ ਪਿੰਡਾਂ ਨੂੰ ਦੇਸ਼ ਦੇ ਆਖਰੀ ਪਿੰਡ ਨਹੀਂ ਬਲਕਿ ਦੇਸ਼ ਦੇ ਪਹਿਲੇ ਪਿੰਡਾਂ ਵਜੋਂ ਸੰਬੋਧਿਤ ਕਰਦੇ ਹਨ ਅਤੇ ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਦੇਸ਼ ਦੇ ਇੰਨਾ ਪਹਿਲੇ ਪਿੰਡਾਂ ਨੂੰ ਤਰੱਕੀ ਦੇ ਰਾਹ ਉੱਤੇ ਤੋਰੀਏ। ਉਹਨਾਂ ਦੱਸਿਆ ਕਿ ਅਸੀਂ ਅੱਜ ਇਸ ਲਈ ਸਥਾਨ ਵੇਖਿਆ ਹੈ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਹੈ ਅਤੇ ਹੁਣ ਅਸੀਂ ਇਸ ਦਾ ਪ੍ਰੋਜੈਕਟ ਸਰਕਾਰ ਨੂੰ ਭੇਜ ਕੇ ਛੇਤੀ ਹੀ ਇਸਨੂੰ ਪ੍ਰਵਾਨ ਕਰਾ ਕੇ ਇਥੇ ਕਾਲਜ ਦੀ ਉਸਾਰੀ ਸ਼ੁਰੂ ਕਰ ਲਵਾਂਗੇ। ਉਹਨਾਂ ਨੇ ਪਿੰਡ ਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ।
ਇਸ ਮੌਕੇ ਐਸ:ਡੀ:ਐਮ ਅਜਨਾਲਾ ਸ੍ਰ ਰਵਿੰਦਰ ਸਿੰਘ ਅਰੋੜਾ ਅਤੇ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਸੰਦੀਪ ਮਲਹੋਤਰਾ ਤੋਂ ਇਲਾਵਾ ਪਿੰਡ ਵਾਸੀ ਵੀ ਹਾਜਰ ਸਨ।

ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਪਿੰਡ ਬਿਕਰਾਊਰ ਵਿਖੇ ਨਵੇਂ ਬਣਨ ਵਾਲੇ ਕਾਲਜ ਦਾ ਨਕਸ਼ਾ ਦੇਖਦੇ ਹੋਏ।
ਪਿੰਡ ਵਾਸੀਆਂ ਨਾਲ ਮੀਟਿੰਗ ਕਰਦੇ ਹੋਏ।

Welcome to all my AMRITSAR TODAY page, please follow and like my page, I am waiting for your suggestions and support.🙏

Regards,
Team AMRITSAR TODAY

Get the latest news from politics, crime, social, religious, entertainment, sports and other feature stories.

Follow us on :
YouTube, Facebook, Instagram, Twitter for all the breaking news.

To Contact us for any advertisement or news coverage
M no:- 9814315245,8283815245

E-Mail us at [email protected]

Facebook: https://facebook.com/24x7timesnews

YouTube - https://youtube.com/channel/UCs1Z4wIGmMw9kZW_HIqEIEA

Instagram -https://www.instagram.com/24x7times/

Twitter - https://twitter.com/news_24X7Times

ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਨੇ ਸ਼ਹਿਰ ਦੀਆਂ ਚਾਰ ਮੁੱਖ ਸੜਕਾਂ 'ਤੇ ਗੈਰ-ਕਾਨੂੰਨੀ ਪਾਰਕਿੰਗ ਅਤੇ ਕਬਜ਼ੇ ਹਟਾਉਣ ਲਈ ਇੱਕ ਪਾਇਲਟ ਪ੍ਰੋਜੈਕਟ ਸ਼...
23/01/2025

ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਨੇ ਸ਼ਹਿਰ ਦੀਆਂ ਚਾਰ ਮੁੱਖ ਸੜਕਾਂ 'ਤੇ ਗੈਰ-ਕਾਨੂੰਨੀ ਪਾਰਕਿੰਗ ਅਤੇ ਕਬਜ਼ੇ ਹਟਾਉਣ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ

ਅੱਜ ਚੇਤਾਵਨੀਆਂ ਦਿੱਤੀਆਂ ਗਈਆਂ ਸਨ, ਕੱਲ੍ਹ ਤੋਂ ਕਾਰਵਾਈ ਸ਼ੁਰੂ ਹੋਵੇਗੀ: ਨਗਰ ਨਿਗਮ ਕਮਿਸ਼ਨਰ

ਪਾਇਲਟ ਪ੍ਰੋਜੈਕਟ ਤੋਂ ਬਾਅਦ, ਇਹ ਪ੍ਰੋਜੈਕਟ ਪੂਰੇ ਸ਼ਹਿਰ ਵਿੱਚ ਚੱਲੇਗਾ।

ਅੰਮ੍ਰਿਤਸਰ:- 23,ਜਨਵਰੀ : 2025
ਪ੍ਰਦੀਪ ਸ਼ਰਮਾ ( ਅੰਮ੍ਰਿਤਸਰ ਟੂਡੇ )

ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਨੇ ਅੱਜ ਸ਼ਹਿਰ ਦੀਆਂ ਚਾਰ ਮੁੱਖ ਸੜਕਾਂ 'ਤੇ ਗੈਰ-ਕਾਨੂੰਨੀ ਪਾਰਕਿੰਗ ਅਤੇ ਕਬਜ਼ੇ ਹਟਾਉਣ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ। ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਟ੍ਰੈਫਿਕ ਪੁਲਿਸ ਦੇ ਏਡੀਸੀਪੀ ਹਰਪਾਲ ਸਿੰਘ ਰੰਧਾਵਾ ਅਤੇ ਨਿਗਮ ਅਸਟੇਟ ਅਫ਼ਸਰ ਧਰਮਿੰਦਰ ਜੀਤ ਸਿੰਘ ਨਾਲ ਮੀਟਿੰਗ ਕੀਤੀ। ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ 'ਤੇ ਗੈਰ-ਕਾਨੂੰਨੀ ਪਾਰਕਿੰਗ ਅਤੇ ਕਬਜ਼ੇ ਹਟਾਉਣ ਲਈ ਪਹਿਲਾਂ ਲਾਰੈਂਸ ਰੋਡ, ਮਾਲ ਰੋਡ, ਮਜੀਠਾ ਰੋਡ ਅਤੇ ਹੈਰੀਟੇਜ ਸਟਰੀਟ ਸੜਕਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰ ਸੜਕਾਂ 'ਤੇ, ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਅਧਿਕਾਰੀ ਸਾਂਝੇ ਤੌਰ 'ਤੇ ਕਾਰਵਾਈ ਕਰਨਗੇ ਅਤੇ ਇੱਕ ਪਾਇਲਟ ਪ੍ਰੋਜੈਕਟ ਵਜੋਂ, ਗੈਰ-ਕਾਨੂੰਨੀ ਤੌਰ 'ਤੇ ਪਾਰਕ ਕੀਤੇ ਵਾਹਨਾਂ ਅਤੇ ਲੋਕਾਂ ਦੁਆਰਾ ਆਪਣੇ ਸ਼ੋਅਰੂਮਾਂ ਅਤੇ ਦੁਕਾਨਾਂ ਦੇ ਬਾਹਰ ਕੀਤੇ ਗਏ ਕਬਜ਼ਿਆਂ ਨੂੰ ਹਟਾ ਦੇਣਗੇ। ਨਿਗਮ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਚਾਰ ਸੜਕਾਂ 'ਤੇ ਕੰਮ ਅੱਜ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਟ੍ਰੈਫਿਕ ਪੁਲਿਸ ਦੇ ਏਡੀਸੀਪੀ ਹਰਪਾਲ ਸਿੰਘ ਰੰਧਾਵਾ, ਟ੍ਰੈਫਿਕ ਪੁਲਿਸ ਅਧਿਕਾਰੀ ਅਤੇ ਨਗਰ ਨਿਗਮ ਦੇ ਅਸਟੇਟ ਵਿਭਾਗ ਦੇ ਅਧਿਕਾਰੀ ਚਾਰੇ ਸੜਕਾਂ 'ਤੇ ਗੈਰ-ਕਾਨੂੰਨੀ ਪਾਰਕਿੰਗ ਅਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਸਪੀਕਰਾਂ ਰਾਹੀਂ ਚੇਤਾਵਨੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸਾਰਾ ਦਿਨ ਲੋਕਾਂ ਨੂੰ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਕੱਲ੍ਹ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ੋਅਰੂਮਾਂ ਅਤੇ ਦੁਕਾਨਾਂ ਦੇ ਬਾਹਰ ਗੈਰ-ਕਾਨੂੰਨੀ ਤੌਰ 'ਤੇ ਕੀਤੇ ਗਏ ਸਾਮਾਨ ਨੂੰ ਜ਼ਬਤ ਕਰੇਗਾ। ਜ਼ਬਤ ਕੀਤੀਆਂ ਗਈਆਂ ਚੀਜ਼ਾਂ ਛੱਡੀਆਂ ਨਹੀਂ ਜਾਣਗੀਆਂ। ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਇੱਕ ਹਫ਼ਤੇ ਲਈ ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਸਾਂਝੇ ਤੌਰ 'ਤੇ ਸ਼ਹਿਰ ਦੇ ਇਨ੍ਹਾਂ ਚਾਰ ਪ੍ਰਮੁੱਖ ਰਸਤਿਆਂ 'ਤੇ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਇਸੇ ਤਰ੍ਹਾਂ ਦੀਆਂ ਮੁਹਿੰਮਾਂ ਸ਼ੁਰੂ ਕੀਤੀਆਂ ਜਾਣਗੀਆਂ। ਏਡੀਸੀਪੀ ਟ੍ਰੈਫਿਕ ਹਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਗੈਰ-ਕਾਨੂੰਨੀ ਪਾਰਕਿੰਗ ਅਤੇ ਗੈਰ-ਕਾਨੂੰਨੀ ਕਬਜ਼ਿਆਂ ਦਾ ਟ੍ਰੈਫਿਕ ਵਿਵਸਥਾ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਵੱਲੋਂ ਇਹ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਸਾਂਝੇ ਤੌਰ 'ਤੇ ਕੰਮ ਕਰਕੇ ਲੋਕਾਂ ਨੂੰ ਸਪੀਕਰਾਂ ਰਾਹੀਂ ਚੇਤਾਵਨੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਕੱਲ੍ਹ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਢੰਗ ਨਾਲ ਪਾਰਕ ਕੀਤੇ ਵਾਹਨਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਚਲਾਨ ਕੀਤੇ ਜਾਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਗੈਰ-ਕਾਨੂੰਨੀ ਢੰਗ ਨਾਲ ਨਾ ਪਾਰਕ ਕਰਨ।

ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਏਡੀਸੀਪੀ ਟ੍ਰੈਫਿਕ ਹਰਪਾਲ ਸਿੰਘ ਰੰਧਾਵਾ ਨਾਲ ਮੀਟਿੰਗ ਕਰਦੇ ਹੋਏ।

ਟ੍ਰੈਫਿਕ ਪੁਲਿਸ ਅਧਿਕਾਰੀ ਅਤੇ ਨਗਰ ਨਿਗਮ ਦੇ ਅਧਿਕਾਰੀ ਲੋਕਾਂ ਨੂੰ ਚੇਤਾਵਨੀਆਂ ਦਿੰਦੇ ਹੋਏ।

Welcome to all my AMRITSAR TODAY page, please follow and like my page, I am waiting for your suggestions and support.🙏

Regards,
Team AMRITSAR TODAY

Get the latest news from politics, crime, social, religious, entertainment, sports and other feature stories.

Follow us on :
YouTube, Facebook, Instagram, Twitter for all the breaking news.

To Contact us for any advertisement or news coverage
M no:- 9814315245,8283815245

E-Mail us at [email protected]

Facebook: https://facebook.com/24x7timesnews

YouTube - https://youtube.com/channel/UCs1Z4wIGmMw9kZW_HIqEIEA

Instagram -https://www.instagram.com/24x7times/

Twitter - https://twitter.com/news_24X7Times

ਹਰਭਜਨ ਸਿੰਘ ਈ:ਟੀ:ਓ ਨੇ ਜੰਡਿਆਲਾ ਗੁਰੂ ਵਿਖੇ ਖੁੱਲੇ ਮੁਹੱਲਾ ਕਲੀਨਿਕ ਦਾ ਕੀਤਾ ਦੌਰਾਦਵਾਈਆਂ ਦੇ ਸਟਾਕ ਦਾ ਲਿਆ ਜਾਇਜਾਮਰੀਜਾਂ ਨਾਲ ਕੀਤੀ ਗੱਲਬਾਤ...
23/01/2025

ਹਰਭਜਨ ਸਿੰਘ ਈ:ਟੀ:ਓ ਨੇ ਜੰਡਿਆਲਾ ਗੁਰੂ ਵਿਖੇ ਖੁੱਲੇ ਮੁਹੱਲਾ ਕਲੀਨਿਕ ਦਾ ਕੀਤਾ ਦੌਰਾ
ਦਵਾਈਆਂ ਦੇ ਸਟਾਕ ਦਾ ਲਿਆ ਜਾਇਜਾ
ਮਰੀਜਾਂ ਨਾਲ ਕੀਤੀ ਗੱਲਬਾਤ

ਅੰਮ੍ਰਿਤਸਰ:- 23, ਜਨਵਰੀ : 2025
ਪ੍ਰਦੀਪ ਸ਼ਰਮਾ ( ਅੰਮ੍ਰਿਤਸਰ ਟੂਡੇ )

ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ ਜੰਡਿਆਲਾ ਗੁਰੂ ਦੇ ਲੋਕਲ ਬੱਸ ਸਟੈਂਡ ਤੇ ਖੁੱਲੇ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜਾ ਲੈਂਦਿਆਂ ਹਾਜਰ ਮਰੀਜ਼ਾਂ ਨਾਲ ਗੱਲਬਾਤ ਕੀਤੀ ।
ਸ. ਈ ਟੀ ਓ ਨੇ ਦੱਸਿਆ ਕਿ ਇਹ ਮੁਹੱਲਾ ਕਲੀਨਿਕ ਅੰਮ੍ਰਿਤਸਰ ਜ਼ਿਲ੍ਹੇ ਵਿੱਚੋਂ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਮਰੀਜ਼ਾਂ ਦ ਇਲਾਜ ਦੀ ਗਿਣਤੀ ਵਿੱਚ ਪਹਿਲੇ ਨੰਬਰ ਤੇ ਚੱਲ ਰਿਹਾ ਹੈ ਅਤੇ ਇਥੋਂ ਹਰ ਮਹੀਨੇ 3000 ਤੋਂ ਵੀ ਉੱਪਰ ਮਰੀਜ਼ ਮਰੀਜ਼ਾਂ ਦਾ ਮੁਫਤ ਚੈਕ ਅਪ ਕਰਕੇ ਲੋੜ ਅਨੁਸਾਰ ਉਹਨਾਂ ਤੇ ਮੁਫਤ ਟੈਸਟ ਅਤੇ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ । ਉਹਨਾਂ ਕਿਹਾ ਕਿ ਮੁਹੱਲਾ ਕਲੀਨਿਕਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਕਾਰਨ ਮਰੀਜ਼ ਹੁਣ ਪ੍ਰਾਈਵੇਟ ਹਸਪਤਾਲਾਂ ਦੀ ਥਾਂ ਮੁਹੱਲਾ ਕਲੀਨਿਕਾਂ ਵਿੱਚ ਆਪਣਾ ਇਲਾਜ ਕਰਾਉਣ ਲਈ ਵੱਡੀ ਤਾਦਾਦ ਵਿੱਚ ਜਾ ਰਹੇ ਹਨ ਅਤੇ ਸਰਕਾਰੀ ਸਹੂਲਤਾਂ ਦਾ ਫਾਇਦਾ ਉਠਾ ਰਹੇ ਹਨ । ਉਹਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿੱਚ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਤੋਂ ਇਲਾਵਾ ਪੰਜ ਮਹੱਲਾ ਕਲੀਨਿਕ ਵੀ ਬਹੁਤ ਵਧੀਆ ਕਾਰਗੁਜ਼ਾਰੀ ਦਿਖਾ ਰਹੇ ਹਨ ਜਿਥੋਂ ਹਰ ਮਹੀਨੇ ਹਜ਼ਾਰਾਂ ਦੀ ਤਾਦਾਦ ਵਿੱਚ ਮਰੀਜ਼ ਬਿਨਾਂ ਕਿਸੇ ਪੈਸੇ ਦੇ ਠੀਕ ਹੋ ਰਹੇ ਹਨ ।
ਕੈਬਨਿਟ ਮੰਤਰੀ ਸ੍ਰ ਈ ਟੀ ਓ ਨੇ ਇਸ ਮੌਕੇ ਮੁਹੱਲਾ ਕਲੀਨਿਕ ਦੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਉੱਥੇ ਮੌਜੂਦ ਡਾਕਟਰ ਕੋਲੋਂ ਮਰੀਜ਼ਾਂ ਸਬੰਧੀ ਅਤੇ ਉਥੋਂ ਦੇ ਹੋਰ ਪ੍ਰਬੰਧਾਂ ਸਬੰਧੀ ਅਤੇ ਮੈਡੀਕਲ ਸਟੋਰ ਵਿਚਲੀਆਂ ਮੌਜੂਦ ਦਵਾਈਆਂ ਬਾਰੇ ਵੀ ਸਟਾਫ ਕੋਲੋਂ ਜਾਣਕਾਰੀ ਪ੍ਰਾਪਤ ਕੀਤੀ । ਉਹਨਾਂ ਨੇ ਦੱਸਿਆ ਕਿ ਮਹਿੰਗੇ ਮੁੱਲ ਦੀਆਂ ਐਂਟੀਬਾਇਓਟਿਕ ਅਤੇ ਹੋਰ ਮਹਿੰਗੀਆਂ ਦਵਾਈਆਂ ਲੋੜਵੰਦ ਮਰੀਜ਼ਾਂ ਨੂੰ ਇਸ ਮੁਹੱਲਾ ਕਲੀਨਿਕ ਵਿੱਚੋਂ ਮੁਫਤ ਦਿੱਤੀ ਜਾ ਰਹੀਆਂ ਹਨ ਅਤੇ ਉਹਨਾਂ ਕੋਲ ਦਵਾਈਆਂ ਦੀ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ । ਉਹਨਾਂ ਮੁਹੱਲਾ ਕਲੀਨਿਕ ਵਿੱਚ ਆਏ ਮਰੀਜ਼ਾਂ ਦਾ ਹਾਲ ਚਾਲ ਵੀ ਪੁੱਛਿਆ ਅਤੇ ਕਈ ਬਜ਼ੁਰਗ ਬੀਬੀਆਂ ਨੇ ਹਰਭਜਨ ਸਿੰਘ ਈ ਟੀ ਓ ਨੂੰ ਇਸ ਮੌਕੇ ਅਸ਼ੀਰਵਾਦ ਅਤੇ ਅਸੀਸਾਂ ਵੀ ਦਿੱਤੀਆਂ । ਜੰਡਿਆਲਾ ਗੁਰੂ ਦੇ ਇਸ ਮੁਹੱਲਾ ਕਲੀਨਿਕ ਦਾ ਜਦੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੌਰਾ ਕਰ ਰਹੇ ਸਨ ਤਾਂ ਉੱਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦੀ ਇੱਕ ਲੜਕੀ ਨੂੰ ਗੰਭੀਰ ਹਾਲਤ ਵਿੱਚ ਇੱਥੇ ਲਿਆਂਦਾ ਗਿਆ ਤਾਂ ਇਥੋਂ ਦੇ ਡਾਕਟਰ ਤੇ ਸਟਾਫ ਵੱਲੋਂ ਉਸ ਦਾ ਤੁਰੰਤ ਹੀ ਇਲਾਜ ਸ਼ੁਰੂ ਕੀਤਾ ਗਿਆ ਅਤੇ ਉਸਦੇ ਪਰਿਵਾਰਕ ਮੈਂਬਰ ਰੋ ਰਹੇ ਸਨ ਤਾਂ ਈ ਟੀ ਓ ਵੱਲੋਂ ਉਸ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਬਾਰ-ਬਾਰ ਦਿੱਤੇ ਜਾ ਰਹੇ ਹੌਸਲੇ ਅਤੇ ਡਾਕਟਰ ਦੇ ਚੰਗੇ ਇਲਾਜ ਉਪਰੰਤ ਉਹ ਇਕ ਘੰਟੇ ਬਾਅਦ ਹੋਸ਼ ਵਿੱਚ ਆਈ ਅਤੇ ਜਿੰਨੀ ਦੇਰ ਤੱਕ ਉਕਤ ਲੜਕੀ ਤੰਦਰੁਸਤ ਨਹੀਂ ਹੋਈ ਉਨੀਂ ਦੇਰ ਤੱਕ ਹਰਭਜਨ ਸਿੰਘ ਈ ਟੀ ਓ ਉਸ ਲੜਕੀ ਦੇ ਕੋਲ ਹੀ ਖੜੇ ਰਹੇ ਅਤੇ ਉਸਦੇ ਠੀਕ ਹੋਣ ਉਪਰੰਤ ਹੀ ਈ ਟੀ ਓ ਆਪਣੀਆਂ ਮੀਟਿੰਗਾਂ ਲਈ ਰਵਾਨਾਂ ਹੋਏ । ਮੌਕੇ ਤੇ ਹਾਜ਼ਰ ਮਰੀਜ਼ਾਂ ਅਤੇ ਲੋਕਾਂ ਵੱਲੋਂ ਹਰਭਜਨ ਸਿੰਘ ਈ ਟੀ ਓ ਦੇ ਇਸ ਵਿਵਹਾਰ ਦੀ ਸ਼ਲਾਘਾ ਕੀਤੀ ਗਈ।
----
ਕੈਪਸ਼ਨ
ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਜੰਡਿਆਲਾ ਗੁਰੂ ਦੇ ਲੋਕਲ ਬੱਸ ਸਟੈਂਡ ਵਿਖੇ ਖੁੱਲੇ ਮੁਹੱਲਾ ਕਲੀਨਿਕ ਦਾ ਦੌਰਾ ਕਰਦੇ ਹੋਏ।
ਮਰੀਜਾ ਨਾਲ ਗੱਲਬਾਤ ਕਰਦੇ ਹੋਏ।

Welcome to all my AMRITSAR TODAY page, please follow and like my page, I am waiting for your suggestions and support.🙏

Regards,
Team AMRITSAR TODAY

Get the latest news from politics, crime, social, religious, entertainment, sports and other feature stories.

Follow us on :
YouTube, Facebook, Instagram, Twitter for all the breaking news.

To Contact us for any advertisement or news coverage
M no:- 9814315245,8283815245

E-Mail us at [email protected]

Facebook: https://facebook.com/24x7timesnews

YouTube - https://youtube.com/channel/UCs1Z4wIGmMw9kZW_HIqEIEA

Instagram -https://www.instagram.com/24x7times/

Twitter - https://twitter.com/news_24X7Times

Amritsar:- 23, JAN : 2025Pardeep Sharma (AMRITSAR TODAY)ਮਾਣਯੋਗ ਏ.ਡੀ.ਜੀ.ਪੀ. ਟ੍ਰੈਫਿਕ,ਸ਼੍ਰੀ ਏ.ਐੱਸ. ਰਾਏ ਸਾਹਿਬ ਅਤੇ ਸ੍ਰੀ ਗੁਰਪ੍...
23/01/2025

Amritsar:- 23, JAN : 2025
Pardeep Sharma (AMRITSAR TODAY)

ਮਾਣਯੋਗ ਏ.ਡੀ.ਜੀ.ਪੀ. ਟ੍ਰੈਫਿਕ,ਸ਼੍ਰੀ ਏ.ਐੱਸ. ਰਾਏ ਸਾਹਿਬ ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਸ੍ਰੀ ਹਰਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾ 2025, 01 ਜਨਵਰੀ 2025 ਤੋ 31 ਜਨਵਰੀ 2025 ਨੂੰ ਮੁੱਖ ਰੱਖਦਿਆਂ ਏ ਡੀ ਸੀ ਪੀ ਟ੍ਰੈਫਿਕ ਸ੍ਰੀ ਹਰਪਾਲ ਸਿੰਘ ਰੰਧਾਵਾ ਜੀ ਅਤੇ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਅਤੇ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਨਾਲ ਸਾਂਝਾ ਸੈਮੀਨਾਰ ਨਹਿਰੂ ਯੁਵਾ ਕੇਂਦਰ ਵਲੋ ਲਗਾਏ ਗਏ ਜਿਲਾ ਕੈਂਪ ਵਿੱਚ ਆਏ ਬੱਚਿਆ ਨਾਲ ਟ੍ਰੈਫਿਕ ਸੈਮੀਨਾਰ ਰੋਜਗਾਰ ਦਫ਼ਤਰ ਵਿਖੇ ਆਯੋਜਿਤ ਕੀਤਾ ਗਿਆ ਇਸ ਮੌਕੇ ਐਸ ਆਈ ਦਲਜੀਤ ਸਿੰਘ ਜੀ ਵਲੋ ਬੱਚਿਆ ਨੂੰ ਸੈਮੀਨਾਰ ਦੌਰਾਨ ਟ੍ਰੈਫਿਕ ਨਿਯਮਾਂ ਨੂੰ ਫੋਲੋ ਕਰਨ ਲਈ ਪ੍ਰੇਰਿਤ ਕੀਤਾ ਗਿਆ ਉਹਨਾਂ ਨੂੰ ਲਾਲ ਬੱਤੀ ਜੰਪ ਨਾਲ ਹੋ ਰਹੇ ਐਕਸੀਡੈਂਟ ਬਾਰੇ ਦਸਿਆ ਗਿਆ, ਬੱਚਿਆ ਨੂੰ ਟੂ ਵ੍ਹੀਲਰ ਚਲਾਉਂਦੇ ਸਮੇ ਹਮੇਸ਼ਾ ਹੈਲਮੇਟ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਦਸਿਆ ਗਿਆ ਕਿ ਹੈਲਮੇਟ ਹਮੇਸ਼ਾ ਹੀ ਆਈ ਐੱਸ ਆਈ ਮਾਰਕਾ ਹੀ ਪਾਉਣਾ ਚਾਹੀਦਾ ਹੈ ਅਤੇ ਹੈਲਮੇਟ ਦੀ ਬੈਲਟ ਟਾਈਟ ਕਰਕੇ ਬੰਨੀ ਹੋਣੀ ਚਾਹੀਦੀ ਹੈ ਇਸ ਤਰਾ ਸਾਡਾ ਨੈਸ਼ਨਲ ਰੋਡ ਸੇਫਟੀ ਮਹੀਨਾ ਮਨਾਇਆ ਜਾ ਰਿਹਾ ਹੈ ਇਸਦਾ ਮੇਨ ਮਕਸਦ ਹੋ ਰਹੇ ਹਾਦਸਿਆਂ ਨੂੰ ਘਟਾਉਣਾ ਅਤੇ ਲੋਕਾ ਨੂੰ ਜਾਗਰੂਕ ਕਰਨਾ ਹੈ ਤਾ ਜੋ ਜ਼ਿੰਦਗੀ ਵਿਚ ਹੋ ਰਹੇ ਹਾਦਸਿਆ ਨੂੰ ਘਟ ਕੀਤਾ ਜਾ ਸਕੇ ਅਤੇ ਲੋਕ ਟ੍ਰੈਫਿਕ ਰੂਲ ਫੂਲੋ ਕਰਨ ਇਸ ਮੌਕੇ ਮੈਡਮ ਅਕਾਂਸ਼ਾ ਮਹਾਵੇਰੀਆ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ, ਇੰਪਲਾਇਮੈਂਟ ਆਫੀਸਰ ਮੁਕੇਸ਼ ਸਾਰੰਗਲ ਡਿਪਟੀ ਸੀ ਈ ਓ ਤੀਰਥਪਾਲ ਸਿੰਘ ਜੀ,ਦਲਜੀਤ ਸਿੰਘ ਕੋਹਲੀ ਐਨ ਜੀ ਓ ਹਰਿਆਵਲ ਪੰਜਾਬ ਜੀ ਮੌਕੇ ਤੇ ਹਾਜ਼ਰ ਸਨ

Welcome to all my AMRITSAR TODAY page, please follow and like my page, I am waiting for your suggestions and support.🙏

Regards,
Team AMRITSAR TODAY

Get the latest news from politics, crime, social, religious, entertainment, sports and other feature stories.

Follow us on :
YouTube, Facebook, Instagram, Twitter for all the breaking news.

To Contact us for any advertisement or news coverage
M no:- 9814315245,8283815245

E-Mail us at [email protected]

Facebook: https://facebook.com/24x7timesnews

YouTube - https://youtube.com/channel/UCs1Z4wIGmMw9kZW_HIqEIEA

Instagram -https://www.instagram.com/24x7times/

Twitter - https://twitter.com/news_24X7Times

ਲੁੱਟ-ਖੋਹ ਕਰਨ ਵਾਲਿਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ-ਧਾਲੀਵਾਲਪੰਜਾਬ ਪੁਲਿਸ ਪੂਰੀ ਤਰ੍ਹਾਂ ਸਮਾਜ ਵਿਰੋਧੀ ਅਨਸਰਾਂ ਨਾਲ ਨਜਿੱਠਣ ਲਈ ਚੌਕਸਅੰਮ੍ਰਿਤਸਰ...
23/01/2025

ਲੁੱਟ-ਖੋਹ ਕਰਨ ਵਾਲਿਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ-ਧਾਲੀਵਾਲ
ਪੰਜਾਬ ਪੁਲਿਸ ਪੂਰੀ ਤਰ੍ਹਾਂ ਸਮਾਜ ਵਿਰੋਧੀ ਅਨਸਰਾਂ ਨਾਲ ਨਜਿੱਠਣ ਲਈ ਚੌਕਸ

ਅੰਮ੍ਰਿਤਸਰ:- 23, ਜਨਵਰੀ : 2025
ਪ੍ਰਦੀਪ ਸ਼ਰਮਾ ( ਅੰਮ੍ਰਿਤਸਰ ਟੂਡੇ )

ਪਿਛਲੇ ਦਿਨੀਂ ਸੁਨਿਆਰੇ ਦੀ ਦੁਕਾਨ ਤੇ ਹੋਈ ਲੁੱਟ ਸਬੰਧੀ ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਪੀੜਤ ਵਿਅਕਤੀ ਦੀ ਦੁਕਾਨ ਤੇ ਪਹੁੰਚੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਾਨ ਸਰਕਾਰ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕਿਸਮ ਤੇ ਸਿਰ ਨਹੀਂ ਚੁੱਕਣ ਦੇਵੇਗੀ ਅਤੇ ਇਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਸ੍ਰ ਧਾਲੀਵਾਲ ਨੇ ਕਿਹਾ ਕਿ ਲੁੱਟ ਖੋਹ ਕਰਨ ਵਾਲਿਆਂ ਨੂੰ ਕਿਸੇ ਵੀ ਕਿਸਮ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਮਾਜ ਵਿਰੋਧੀ ਅਨੁਸਾਰਾਂ ਨਾਲ ਨਜਿੱਠਣ ਲਈ ਚੌਕਸ ਹੈ। ਉਨ੍ਹਾਂ ਪੁਲਿਸ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪੁਲਿਸ ਨੇ ਚਾਰ ਦਿਨਾਂ ਦੇ ਅੰਦਰ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸੁਨਿਆਰੇ ਦੀ ਦੁਕਾਨ ਤੇ ਲੁੱਟ ਕਰਨ ਵਾਲਿਆਂ ਤੋਂ ਸਮਾਨ ਵੀ ਬਰਾਮਦ ਕਰ ਲਿਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਕਰਨ ਉਪਰੰਤ ਸਬੰਧਤ ਦੁਕਾਨਦਾਰ ਦੇ ਸਪੁਰਦ ਕਰ ਦਿੱਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਅਤੇ ਬਟਾਲਾ ਦੀ ਪੁਲਿਸ ਨੇ ਪੂਰੀ ਮੁਸਤੈਦੀ ਨਾਲ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪੁਲਿਸ ਦੀ ਗਸ਼ਤ ਨੂੰ ਹੋਰ ਵਧਾਇਆ ਜਾਵੇਗਾ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਸਖਤ ਨਜਰ ਰੱਖੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਅਜਨਾਲਾ ਵਿਖੇ ਲੁੱਟ ਹੋਈ, ਉਸ ਦੇ ਲੁੱਟ ਦੇ ਮੁਲਜਮਾਂ ਨੂੰ ਵੀ ਕਾਬੂ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਇਹ ਮੁਲਜਮ ਨਸ਼ੇੜੀ ਕਿਸਮ ਦੇ ਲੋਕ ਹਨ।
ਸੁਨਿਆਰੇ ਦੁਕਾਨ ਦੇ ਮਾਲਕ ਕੁਲਦੀਪ ਸਿੰਘ ਦੀਪਕ ਜਿਊਲਰ ਨੇ ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਅਤੇ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ ਨੇ ਪੂਰੀ ਮੁਸਤੈਦੀ ਨਾਲ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਸ੍ਰ ਧਾਲੀਵਾਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਮੇਰੀ ਦੁਕਾਨ ਦੀ ਲੁੱਟ ਤੋਂ ਬਾਅਦ ਲਗਾਤਾਰ ਮੇਰੇ ਸੰਪਰਕ ਵਿੱਚ ਰਹੇ ਹਨ ਅਤੇ ਮੇਰੀ ਹੌਸਲਾ ਅਫਜਾਈ ਕੀਤੀ ਹੈ ਕਿ ਤੁਹਾਡਾ ਸਮਾਨ ਵਾਪਸ ਦਿਵਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਉਨ੍ਹਾਂ ਦੇ ਨਾਲ ਡੀ:ਐਸ:ਪੀ:ਅਜਨਾਲਾ ਸ੍ਰ ਗੁਰਵਿੰਦਰ ਸਿੰਘ ਵੀ ਹਾਜਰ ਸਨ।

ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਲੁੱਟ ਹੋਈ ਦੁਕਾਨ ਦੇ ਮਾਲਕ ਅਤੇ ਹੋਰ ਵਿਅਕਤੀਆਂ ਨਾਲ ਗੱਲਬਾਤ ਕਰਦੇ ਹੋਏ।

Welcome to all my AMRITSAR TODAY page, please follow and like my page, I am waiting for your suggestions and support.🙏

Regards,
Team AMRITSAR TODAY

Get the latest news from politics, crime, social, religious, entertainment, sports and other feature stories.

Follow us on :
YouTube, Facebook, Instagram, Twitter for all the breaking news.

To Contact us for any advertisement or news coverage
M no:- 9814315245,8283815245

E-Mail us at [email protected]

Facebook: https://facebook.com/24x7timesnews

YouTube - https://youtube.com/channel/UCs1Z4wIGmMw9kZW_HIqEIEA

Instagram -https://www.instagram.com/24x7times/

Twitter - https://twitter.com/news_24X7Times

ਪਾਕਿਸਤਾਨ ਹਾਕੀ ਦੇ ਦਿੱਗਜ਼ ਓਲੰਪੀਅਨਾਂ ਵੱਲੋਂ  ‘ਪੰਜ-ਆਬ ਦੇ ਸ਼ਾਹ ਅਸਵਾਰ’ ਰਿਲੀਜ਼ਯੂ.ਐਮ.ਟੀ. ਲਾਹੌਰ ਵਿਖੇ ਨਵਦੀਪ ਸਿੰਘ ਗਿੱਲ ਦੀ ਪੁਸਤਕ ਉੱਪਰ...
23/01/2025

ਪਾਕਿਸਤਾਨ ਹਾਕੀ ਦੇ ਦਿੱਗਜ਼ ਓਲੰਪੀਅਨਾਂ ਵੱਲੋਂ ‘ਪੰਜ-ਆਬ ਦੇ ਸ਼ਾਹ ਅਸਵਾਰ’ ਰਿਲੀਜ਼

ਯੂ.ਐਮ.ਟੀ. ਲਾਹੌਰ ਵਿਖੇ ਨਵਦੀਪ ਸਿੰਘ ਗਿੱਲ ਦੀ ਪੁਸਤਕ ਉੱਪਰ ਹੋਈ ਭਰਵੀਂ ਚਰਚਾ

ਖੇਡਾਂ ਦੋ ਦੇਸ਼ਾਂ ਨੂੰ ਜੋੜਨ ਲਈ ਪੁਲ ਦਾ ਕੰਮ ਕਰਦੀਆਂ: ਤੌਕੀਰ ਦਾਰ

ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਨੂੰ ਇਕ ਮਾਲਾ ਵਿੱਚ ਪਰੋਣਾ ਸ਼ੁਭ ਸ਼ਗਨ: ਗੁਰਭਜਨ ਸਿੰਘ ਗਿੱਲ

ਸਾਂਝੇ ਪੰਜਾਬ ਦੇ ਖਿਡਾਰੀਆਂ ਦੀ ਗੁਰਮੁਖੀ ਤੇ ਸ਼ਾਹਮੁਖੀ ਵਿੱਚ ਛਪੀ ਕਿਤਾਬ ਦੋਵੇਂ ਪੰਜਾਬ ਪੜ੍ਹਨਗੇ: ਆਬਿਦ ਸ਼ੇਰਵਾਨੀ

ਲਾਹੌਰ, 23 ਜਨਵਰੀ : 2025
ਪ੍ਰਦੀਪ ਸ਼ਰਮਾ ( ਅੰਮ੍ਰਿਤਸਰ ਟੂਡੇ )

ਪਾਕਿਸਤਾਨ ਹਾਕੀ ਦੇ ਦਿੱਗਜ਼ ਓਲੰਪੀਅਨਾਂ ਵੱਲੋਂ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਲਿਖੀ ਨਵੀਂ ਪੁਸਤਕ ‘ਪੰਜ-ਆਬ ਦੇ ਸ਼ਾਹ ਅਸਵਾਰ’ ਨੂੰ ਰਿਲੀਜ਼ ਕੀਤਾ ਗਿਆ। ਯੂਨੀਵਰਸਿਟੀ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਯੂ.ਐਮ.ਟੀ.) ਲਾਹੌਰ ਵਿਖੇ ਹੋਏ ਇਸ ਸਮਾਰੋਹ ਦੌਰਾਨ ਪੁਸਤਕ ਉੱਪਰ ਹੋਈ ਭਰਵੀਂ ਚਰਚਾ ਹੋਈ।

ਯੂ.ਐਮ.ਟੀ. ਦੇ ਡਾਇਰੈਕਟਰ ਤੇ ਸਾਬਕਾ ਹਾਕੀ ਖਿਡਾਰੀ ਆਬਿਦ ਸ਼ੇਰਵਾਨੀ ਦੇ ਸੱਦੇ ਉੱਪਰ ਹੋਏ ਇਸ ਸਮਾਰੋਹ ਦੌਰਾਨ ਪਾਕਿਸਤਾਨ ਦੇ ਹਾਕੀ ਓਲੰਪਿਕਸ ਗੋਲਡ ਮੈਡਲਿਸਟ ਤੌਕੀਰ ਦਾਰ, ਵਿਸ਼ਵ ਕੱਪ ਵਿਜੇਤਾ ਤੇ ਓਲੰਪਿਕਸ ਵਿੱਚ ਕਾਂਸੀ ਦਾ ਤਮਗ਼ਾ ਜੇਤੂ ਖਿਡਾਰੀ ਤੇ ਸਾਬਕਾ ਹਾਕੀ ਕੋਚ ਤਾਹਿਰ ਜਮਾਂ, ਓਲੰਪੀਅਨ ਰੇਹਾਨ ਬੱਟ, ਏਸ਼ੀਅਨ ਹਾਕੀ ਫੈਡਰੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਤੇ ਸਾਬਕਾ ਹਾਕੀ ਖਿਡਾਰੀ ਗੁਲਾਮ ਗੋਸ਼ ਅਤੇ ਸਾਬਕਾ ਕੌਮੀ ਅਥਲੈਟਿਕਸ ਕੋਚ ਅਤੇ ਮਹਾਨ ਅਥਲੀਟ ਅਬਦੁਲ ਖਾਲਿਕ ਦੇ ਬੇਟੇ ਮੁਹੰਮਦ ਇਜ਼ਾਜ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਦੀ ਇਸ ਸਾਂਝੀ ਕਿਤਾਬ ਦਾ ਸਵਾਗਤ ਕਰਦਿਆਂ ਇਸ ਨੂੰ ਵੱਡਾ ਉਪਰਾਲਾ ਦੱਸਿਆ।

ਕਿਤਾਬ ਰਿਲੀਜ਼ ਦੀ ਰਸਮ ਨਿਭਾਉਣ ਵਾਲਿਆ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਸਾਬਕਾ ਆਈ.ਏ.ਐਸ. ਤੇ ਕੌਮਾਂਤਰੀ ਸਾਈਕਲਿਸਟ ਅੰਮ੍ਰਿਤ ਕੌਰ ਗਿੱਲ, ਸਾਬਕਾ ਆਈ.ਪੀ.ਐਸ. ਅਧਿਕਾਰੀ ਤੇ ਲੇਖਕ ਗੁਰਪ੍ਰੀਤ ਸਿੰਘ ਤੂਰ, ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਇੰਦਰਜੀਤ ਸਿੰਘ ਬੱਲ ਟੋਰੰਟੋ ਤੇ ਮਲਟੀ ਨੈਸ਼ਨਲ ਕੰਪਨੀ ਦੇ ਚੀਫ਼ ਇੰਜਨੀਅਰ ਗੁਰਭਜਨ ਸਿੰਘ ਗਿੱਲ ਵੀ ਸ਼ਾਮਲ ਸਨ।

ਓਲੰਪੀਅਨ ਹਾਕੀ ਖਿਡਾਰੀ ਤੌਕੀਰ ਦਾਰ ਨੇ ਕਿਹਾ ਕਿ ਖੇਡਾਂ ਦੋ ਦੇਸ਼ਾਂ ਨੂੰ ਜੋੜਨ ਲਈ ਪੁਲ ਦਾ ਕੰਮ ਕਰਦੀਆਂ ਹਨ। ਉਨ੍ਹਾਂ ਭਾਰਤੀ ਹਾਕੀ ਖਿਡਾਰੀਆਂ ਨਾਲ ਸਾਂਝਾ ਦੀ ਗੱਲ ਕਰਦਿਆਂ ਕਿਹਾ ਕਿ ਮਰਹੂਮ ਖਿਡਾਰੀ ਸੁਰਜੀਤ ਸਿੰਘ ਰੰਧਾਵਾ ਨਾਲ ਉਨ੍ਹਾਂ ਦਾ ਬਹੁਤ ਪਿਆਰ ਸੀ। ਸੁਰਜੀਤ ਸਿੰਘ ਵੱਲੋਂ ਰਖਵਾਏ ਦੋਸਤਾਨਾ ਮੈਚ ਨੂੰ ਖੇਡਣ ਲਈ 1984 ਵਿੱਚ ਉਨ੍ਹਾਂ ਭਾਰਤ ਆਉਣਾ ਸੀ ਪਰ ਬਦਕਿਸਮਤੀ ਨਾਲ ਉਸ ਮੈਚ ਬਾਰੇ ਗੱਲਬਾਤ ਕਰਨ ਤੋਂ ਬਾਅਦ ਭਾਰਤ ਪੁੱਜਦਿਆਂ ਸੁਰਜੀਤ ਸਿੰਘ ਜਲੰਧਰ ਨੇੜੇ ਹਾਦਸੇ ਵਿੱਚ ਸਾਨੂੰ ਅਲਵਿਦਾ ਆਖ ਗਿਆ। ਪਾਕਿਸਤਾਨ ਦੇ ਖਿਡਾਰੀਆਂ ਨੇ ਸੁਰਜੀਤ ਦੇ ਜਾਣ ਤੇ ਬੜਾ ਸੋਗ ਮਨਾਇਆ।

ਭਾਰਤੀ ਵਫ਼ਦ ਵਿੱਚ ਸ਼ਾਮਲ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਇਸ ਉਪਰਾਲੇ ਦੀ ਸ਼ਲਾਘਾ ਕਿਹਾ ਕਿਹਾ ਪਹਿਲੀ ਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਨੂੰ ਇਕ ਮਾਲਾ ਵਿੱਚ ਪਰੋਂਦਿਆਂ ਕਿਤਾਬ ਲਿਖੀ ਗਈ ਹੈ। ਦੋਵੇਂ ਪੰਜਾਬਾਂ ਦੇ ਚੋਟੀ ਦੇ 15-15 ਖਿਡਾਰੀਆਂ ਨੂੰ ਸ਼ਾਮਲ ਕਰਦਿਆਂ ਰੇਖਾ ਚਿੱਤਰ ਲਿਖੇ ਗਏ ਹਨ। ਪੰਜਾਬੀ ਵਿੱਚ ਪਹਿਲੀ ਵਾਰ ਲਿਖੀ ਗਈ ਅਜਿਹੀ ਨਿਵੇਕਲੀ ਕਿਤਾਬ ਗੁਰਮੁਖੀ ਤੇ ਸ਼ਾਹਮੁਖੀ ਵਿੱਚ ਬਰਾਬਰ ਛਪੀ ਹੈ। ਗੁਰਮੁਖੀ ਦੀ ਕਿਤਾਬ ਨੂੰ ਲੋਕਗੀਤ ਪ੍ਰਕਾਸ਼ਨ (ਯੂਨੀ ਸਟਾਰ)ਮੋਹਾਲੀ ਨੇ ਛਾਪਿਆ ਹੈ ਜਦੋਂ ਕਿ ਸ਼ਾਹਮੁਖੀ ਦੀ ਕਿਤਾਬ ਨੂੰ ਆਸਿਫ਼ ਰਜ਼ਾ ਵੱਲੌਂ ਲਾਹੌਰ ਦੀ ਸਾਂਝਾ ਵਿਰਸਾ ਸੰਸਥਾ ਨੇ ਛਾਪਿਆ ਹੈ। ਨਵਦੀਪ ਸਿੰਘ ਗਿੱਲ ਦੀ ਇਹ 14ਵੀਂ ਪੁਸਤਕ ਹੈ।

ਯੂ.ਐਮ.ਟੀ. ਦੇ ਡਾਇਰੈਕਟਰ ਤੇ ਸਾਬਕਾ ਹਾਕੀ ਖਿਡਾਰੀ ਆਬਿਦ ਸ਼ੇਰਵਾਨੀ ਨੇ ਕਿਹਾ ਕਿ ਦੋਵੇਂ ਪੰਜਾਬਾਂ ਦੇ ਖਿਡਾਰੀਆਂ ਦੀ ਇਹ ਪੁਸਤਕ ਗੁਰਮੁਖੀ ਦੇ ਨਾਲ ਸ਼ਾਹਮੁਖੀ ਵਿੱਚ ਛਪਣ ਨਾਲ ਪਾਕਿਸਤਾਨ ਵਿੱਚ ਵੀ ਖੇਡ ਪ੍ਰੇਮੀ ਇਸ ਨੂੰ ਚਾਵਾਂ ਨਾਲ ਪੜ੍ਹਨਗੇ। ਉਨ੍ਹਾਂ ਯੂ.ਐਮ.ਟੀ. ਵੱਲੋਂ ਖਿਡਾਰੀਆਂ ਨੂੰ ਦਿੱਤੇ ਜਾਂਦੀਆਂ ਸਹੂਲਤਾਂ ਤੇ ਵਜ਼ੀਫ਼ਿਆਂ ਦੀ ਗੱਲ ਦੱਸਦਿਆਂ ਕਿਹਾ ਕਿ ਵੱਡੇ ਖਿਡਾਰੀਆਂ ਦੀਆਂ ਜੀਵਨੀਆਂ ਪੜ੍ਹ ਕੇ ਨਵੀਂ ਪੀੜ੍ਹੀ ਬਹੁਤ ਉਤਸ਼ਾਹਤ ਹੋਵੇਗੀ।

ਲੇਖਕ ਨਵਦੀਪ ਸਿੰਘ ਗਿੱਲ ਕਿਤਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਲਹਿੰਦੇ ਪੰਜਾਬ ਦੇ ਖਿਡਾਰੀਆਂ ਵਿੱਚੋਂ ਹਾਕੀ ਖੇਡ ਦੇ ਚਾਰ ਖਿਡਾਰੀ ਚੌਧਰੀ ਗੁਲਾਮ ਰਸੂਲ, ਅਖ਼ਤਰ ਰਸੂਲ, ਸਮੀਉੱਲਾ ਖਾਨ ਤੇ ਸ਼ਾਹਬਾਜ਼ ਸੀਨੀਅਰ, ਕ੍ਰਿਕਟ ਖੇਡ ਦੇ ਛੇ ਖਿਡਾਰੀ ਫਜ਼ਲ ਮਹਿਮੂਦ, ਇੰਜ਼ਮਾਮ ਉੱਲ ਹੱਕ, ਵਸੀਮ ਅਕਰਮ, ਵਕਾਰ ਯੂਨਿਸ, ਸ਼ੋਏਬ ਅਖ਼ਤਰ ਤੇ ਬਾਬਰ ਆਜ਼ਮ, ਅਥਲੈਟਿਕਸ ਦੇ ਤਿੰਨ ਅਥਲੀਟ ਅਬਦੁਲ ਖਾਲਿਕ, ਗੁਲਾਮ ਰਜ਼ੀਕ ਤੇ ਅਰਸ਼ਦ ਨਦੀਮ, ਇਕ ਪਹਿਲਵਾਨ ਗਾਮਾ ਅਤੇ ਮਹਿਲਾ ਟੈਨਿਸ ਖਿਡਾਰਨ ਉਸ਼ਨਾ ਸੁਹੇਲ ਸ਼ਾਮਲ ਕੀਤੀ। ਚੜ੍ਹਦੇ ਪੰਜਾਬ ਦੇ ਖਿਡਾਰੀਆਂ ਵਿੱਚੋਂ ਹਾਕੀ ਦੇ ਪੰਜ ਖਿਡਾਰੀ ਬਲਬੀਰ ਸਿੰਘ ਸੀਨੀਅਰ, ਪਿਰਥੀਪਾਲ ਸਿੰਘ, ਅਜੀਤ ਪਾਲ ਸਿੰਘ, ਰੂਪਾ ਸੈਣੀ ਤੇ ਹਰਮਨਪ੍ਰੀਤ ਸਿੰਘ, ਚਾਰ ਅਥਲੀਟ ਮਿਲਖਾ ਸਿੰਘ, ਗੁਰਬਚਨ ਸਿੰਘ ਰੰਧਾਵਾ, ਮਹਿੰਦਰ ਸਿੰਘ ਗਿੱਲ ਤੇ ਮਨਜੀਤ ਕੌਰ, ਦੋ ਪਹਿਲਵਾਨ ਦਾਰਾ ਸਿੰਘ ਤੇ ਕਰਤਾਰ ਸਿੰਘ, ਦੋ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੇ ਅਵਨੀਤ ਕੌਰ ਸਿੱਧੂ, ਇਕ ਫੁਟਬਾਲਰ ਜਰਨੈਲ ਸਿੰਘ ਤੇ ਇਕ ਕ੍ਰਿਕਟਰ ਯੁਵਰਾਜ ਸਿੰਘ ਸ਼ਾਮਲ ਕੀਤਾ ਹੈ।

ਸਾਬਕਾ ਆਈ.ਪੀ.ਐਸ. ਅਧਿਕਾਰੀ ਤੇ ਲੇਖਕ ਗੁਰਪ੍ਰੀਤ ਸਿੰਘ ਤੂਰ ਨੇ ਸਵਾਗਤੀ ਸ਼ਬਦ ਬੋਲਦਿਆਂ ਭਾਰਤ ਤੋਂ ਆਏ ਵਫ਼ਦ ਦੇ ਮੈਂਬਰਾਂ ਦੀ ਜਾਣ ਪਛਾਣ ਕਰਵਾਈ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਦੇ ਜ਼ਿਕਰ ਤੋਂ ਬਿਨਾਂ ਵਿਸ਼ਵ ਹਾਕੀ ਦਾ ਇਤਿਹਾਸ ਅਧੂਰਾ ਹੈ।

ਇਸ ਮੌਕੇ ਪੰਜਾਬ ਖੇਤੀ ਯੂਨੀਵਰਸਿਟੀ ਦੀ ਅਸੋਸੀਏਟ ਡਾਇਰੈਕਟਰ ਡਾ. ਰੁਪਿੰਦਰ ਕੌਰ ਤੂਰ ਤੇ ਸਰਦਾਰਨੀ ਜਸਵਿੰਦਰ ਕੌਰ ਗਿੱਲ ਵੀ ਹਾਜ਼ਰ ਸਨ।

Welcome to all my AMRITSAR TODAY page, please follow and like my page, I am waiting for your suggestions and support.🙏

Regards,
Team AMRITSAR TODAY

Get the latest news from politics, crime, social, religious, entertainment, sports and other feature stories.

Follow us on :
YouTube, Facebook, Instagram, Twitter for all the breaking news.

To Contact us for any advertisement or news coverage
M no:- 9814315245,8283815245

E-Mail us at [email protected]

Facebook: https://facebook.com/24x7timesnews

YouTube - https://youtube.com/channel/UCs1Z4wIGmMw9kZW_HIqEIEA

Instagram -https://www.instagram.com/24x7times/

Twitter - https://twitter.com/news_24X7Times

Address

Amritsar
143001

Opening Hours

Monday 10am - 8pm
Tuesday 10am - 8pm
Wednesday 10am - 8pm
Thursday 10am - 8pm
Friday 10am - 8pm
Saturday 10am - 8pm

Telephone

+919814315245

Alerts

Be the first to know and let us send you an email when Amritsar Today posts news and promotions. Your email address will not be used for any other purpose, and you can unsubscribe at any time.

Contact The Business

Send a message to Amritsar Today:

Videos

Share