Amloh Help Post

Amloh Help Post ਅਮਲੋਹ ਅਤੇ ਆਸਪਾਸ ਦੇ ਇਲਾਕੇ ਦੀ ਹਰ ਇਕ ਸਮੱਸਿਆ ਦੇ ਹੱਲ ਲਈ ਯਾਦ ਕਰੋ ਅਮਲੋਹ ਹੈਲਪ ਪੋਸਟ ਤੁਹਾਡਾ ਆਪਣਾ ਫੇਸ ਬੁਕ ਪੇਜ਼

ਪੰਜਾਬੀ ਜਾਗਰਨ ਦੀ ਅੱਜ ਦੀ ਰਿਪੋਰਟ
24/06/2024

ਪੰਜਾਬੀ ਜਾਗਰਨ ਦੀ ਅੱਜ ਦੀ ਰਿਪੋਰਟ

24/06/2024
23/06/2024

ਹੁਣ ਜਦੋਂ ਲੋਕਾਂ ਵੱਲੋਂ ਬਲਦਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਣ ਲਈ ਅਵਾਰਾ ਛੱਡ ਦਿੱਤਾ ਜਾਂਦਾ ਹੈ ਉੱਥੇ ਹੀ ਗਊਸ਼ਾਲਾ ਲੁਧਿਆਣਾ ਵਿਖੇ ਇਕ ਸਮਝਦਾਰ ਬਲਦ ਦੀ ਕਾਰਗੁਜ਼ਾਰੀ
https://www.facebook.com/share/q1kETDBPymHEDweo/?mibextid=oFDknk

13/06/2024

ਡਿਪਟੀ ਕਮਿਸ਼ਨਰ ਨੇ ਆਈ ਸੀ ਐਮ ਇੰਸਟੀਚਿਊਟ,ਅਮਲੋਹ ਦਾ ਲਾਇਸੰਸ ਕੀਤਾ ਰੱਦ

ਫਤਹਿਗੜ੍ਹ ਸਾਹਿਬ, 13 ਜੂਨ- ਭੁਪਿੰਦਰ ਢਿੱਲੋਂ ਡਿਪਟੀ ਕਮਿਸ਼ਨਰ-ਕਮ-ਲਾਇਸੈਂਸਿੰਗ ਅਥਾਰਟੀ ਫਤਹਿਗੜ੍ਹ ਸਾਹਿਬ ਸ੍ਰੀਮਤੀ ਪਰਨੀਤ ਸ਼ੇਰਗਿੱਲ, ਨੇ ਪੰਜਾਬ ਪ੍ਰੀਵੈਨਸਨ ਆਫ ਹਿਊਮਨ ਸਮੱਗਲਿੰਗ ਐਕਟ,2012(ਪੰਜਾਬ ਐਕਟ, ਨੰ2 ਆਫ 2013) ਦੇ ਸੈਕਸ਼ਨ 6(ਆਈ)(ਜੀ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਆਈ ਸੀ ਐਮ ਇੰਸਟੀਚਿਊਟ, ਨੇੜੇ ਸੰਤ ਨਿਰੰਕਾਰੀ ਭਵਨ, ਖੰਨਾ ਰੋਡ ਅਮਲੋਹ,ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਆਇਲੈਟਸ ਇੰਸਟੀਚਿਊਟ ਦਾ ਲਾਇਸੰਸ ਨੰ.27/ਐਮ.ਸੀ-1 ਮਿਤੀ 28.01.2019 ਰੱਦ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਸ੍ਰੀ ਗੁਰਦੀਪ ਸਿੰਘ ਪੁੱਤਰ ਸ੍ਰੀ ਸੋਹਣ ਸਿੰਘ ਵਾਸੀ ਪਿੰਡ ਖੱਟੜਾ, ਤਹਿਸੀਲ ਸਮਰਾਲਾ ਜਿਲ੍ਹਾ ਲੁਧਿਆਣਾ ਦੇ ਨਾਮ ਤੇ ਇਸ ਦਫਤਰ ਵੱਲੋਂ ਆਈ ਸੀ ਐਮ ਇੰਸਟੀਚਿਊਟ, ਨੇੜੇ ਸੰਤ ਨਿਰੰਕਾਰੀ ਭਵਨ, ਖੰਨਾ ਰੋਡ ਅਮਲੋਹ,ਫਤਹਿਗੜ੍ਹ ਸਾਹਿਬ ਦਾ ਆਇਲੈਟਸ ਇੰਸਟੀਚਿਊਟ ਦਾ ਲਾਇਸੰਸ ਨੰ 27/ਐਮ.ਸੀ-1, ਮਿਤੀ 27.01.2024 ਤੱਕ ਵੈਲਿਡ ਸੀ। ਜਿਸਦੀ ਮਿਆਦ ਖਤਮ ਹੋ ਚੁੱਕੀ ਹੈ। ਗੁਰਦੀਪ ਸਿੰਘ ਨੂੰ 15 ਦਿਨਾਂ ਦੇ ਅੰਦਰ ਅੰਦਰ ਲਾਇਸੰਸ ਰੀਨਿਊ ਕਰਨ ਲਈ ਅਪਲਾਈ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ। ਪਰ ਪ੍ਰਾਰਥੀ ਵੱਲੋਂ ਲਗਭਗ ਇੱਕ ਮਹੀਨਾ 10 ਦਿਨ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਲਾਇਸੰਸ ਰੀਨਿਊ ਕਰਨ ਲਈ ਦਰਖਾਸਤ ਪੇਸ਼ ਨਹੀ ਕੀਤੀ। ਇਸ ਲਈ ਇਹ ਲਾਇਸੰਸ ਰੱਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਐਕਟ/ਰੂਲਜ ਮੁਤਾਬਿਕ ਕਿਸੇ ਵੀ ਕਿਸਮ ਦੀ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦਾ ਵੀ ਜਿੰਮੇਵਾਰ ਹੋਵੇਗਾ।

13/06/2024

ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਾ ਸਵੇਰੇ ਸ਼ਾਮ ਅਲਾਪ ਕਰਨ ਵਾਲੇ ਸਰਬੱਤ ਦਾ ਭਲਾ ਮੰਗਣ ਵਾਲੇ ਪੰਜਾਬ ਦੀ ਹਾਲਤ
https://www.facebook.com/share/v/sGSHfFJSuK9izXw5/?mibextid=oFDknk

12/06/2024

ਕੀ ਹੁਣ ਪੰਜਾਬ ਵੀ ਜੰਮੂ ਕਸ਼ਮੀਰ ਬਣਦਾ ਜਾ ਰਿਹਾ ਹੈ।
ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਬੰਦੇ ਭਾਰਤ ਟ੍ਰੇਨ ਤੇ ਫਗਵਾੜਾ ਨੇੜੇ ਪੱਥਰ ਬਾਜੀ

12/06/2024

ਚੰਡੀਗੜ੍ਹ ਸੈਕਟਰ 32 ਦੇ ਹੌਸਪੀਟਲ ਨੂੰ ਬੰਬ ਨਾਲ ਉਡਾਉਣ ਦੀ ਆਈ ਮੇਲ
ਪੁਲਸ ਪ੍ਰਸ਼ਸਨ ਮੌਕੇ ਤੇ
ਮਾਮਲੇ ਦੀ ਕਰ ਰਹੇ ਨੇ ਜਾਚ

11/06/2024

ਖੰਨਾ 'ਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਹਥਿਆਰਬੰਦ ਲੋਕਾਂ ਨੇ ਬੈਂਕ ਸਟਾਫ਼ ਨੂੰ ਬੰਧਕ ਬਣਾ ਕੇ ਪੰਜਾਬ ਐਂਡ ਸਿੰਧ ਬੈਂਕ ਵਿੱਚ ਲੱਖਾਂ ਰੁਪਏ ਲੁੱਟ ਲਏ। ਉਹ ਬੰਦੂਕਧਾਰੀ ਦੀ ਬੰਦੂਕ ਖੋਹ ਕੇ ਭੱਜ ਗਏ ਅਤੇ ਗੋਲੀ ਚਲਾ ਦਿੱਤੀ। ਜਾਂਦੇ ਸਮੇਂ ਬੰਦੂਕ ਸੁੱਟ ਦਿੱਤੀ। ਇੱਕ ਮੋਟਰਸਾਈਕਲ 'ਤੇ ਤਿੰਨ ਲੁਟੇਰੇ ਸਵਾਰ ਸਨ।

11/06/2024

ਅਮਲੋਹ ਪੁਲਿਸ ਵੱਲੋਂ ਨੂੰਹ ਦੀ ਸ਼ਿਕਾਇਤ ਤੇ ਆਮ ਆਦਮੀ ਪਾਰਟੀ ਦੇ ਆਗੂ ਉਸਦੇ ਸਪੁੱਤਰ, ਪਤਨੀ ਅਤੇ ਨੂੰਹ ਖਿਲਾਫ ਮਾਮਲਾ ਦਰਜ
ਵੇਰਵਾ ਜਲਦ

10/06/2024

ਪੰਜਾਬ ਦੀ ਜਲੰਧਰ ਸੀਟ ਲਈ ਜ਼ਿਮਨੀ ਚੋਣ ਦਾ ਐਲਾਨ

10 ਜੁਲਾਈ ਨੂੰ ਜਲੰਧਰ ਪੱਛਮੀ ਸੀਟ 'ਤੇ ਹੋਵੇਗੀ ਵੋਟਿੰਗ

13 ਜੁਲਾਈ ਨੂੰ ਆਉਣਗੇ ਨਤੀਜੇ

ਹਲਕਾ ਅਮਲੋਹ ਵਿੱਚ ਖਾਲੀ ਪਿਆ ਆਮ ਆਦਮੀ ਪਾਰਟੀ ਦਾ ਇੱਕ ਪੋਲਿੰਗ ਬੂਥ ਤੇ ਸੁੱਤਾ ਪਿਆ ਵਰਕਰ
01/06/2024

ਹਲਕਾ ਅਮਲੋਹ ਵਿੱਚ ਖਾਲੀ ਪਿਆ ਆਮ ਆਦਮੀ ਪਾਰਟੀ ਦਾ ਇੱਕ ਪੋਲਿੰਗ ਬੂਥ ਤੇ ਸੁੱਤਾ ਪਿਆ ਵਰਕਰ

31/05/2024

ਪਿਛਲੇ ਕਈ ਘੰਟਿਆਂ ਤੋਂ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਵਿੱਚ ਬਿਜਲੀ ਸਪਲਾਈ ਠੱਪ
ਭਿਅੰਕਰ ਗਰਮੀ ਦੇ ਚਲਦੇ ਸ਼ਹਿਰ ਨਿਵਾਸੀਆਂ ਦਾ ਬੁਰਾ ਹਾਲ ਸੀ।

30/05/2024

ਅਮਲੋਹ ਮੰਡੀ ਗੋਬਿੰਦਗੜ੍ਹ ਰੋਡ ਜਿਸ ਉੱਪਰ ਗਾਣੇ ਵੀ ਬਣ ਚੁੱਕੇ ਹਨ ਦੀ ਹਾਲਤ ਜਸ ਦੀ ਤਸ ਬਣੀ ਹੋਈ ਹੈ। ਪਿਛਲੇ ਦਿਨੀ ਇਸ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪ੍ਰੰਤੂ ਇੱਕ ਵਾਰ ਫਿਰ ਇਹ ਕੰਮ ਬੰਦ ਹੋ ਜਾਣ ਕਾਰਨ ਲੋਕ ਭਾਰੀ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ

29/05/2024

ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਡੀਐਸਪੀ ਰਾਜੇਸ਼ ਛਿੱਬਰ ਦੀ ਅਗੁਵਾਈ ਹੇਠ ਅਮਲੋਹ ਦੇ ਮੁੱਖ ਬਾਜ਼ਾਰਾਂ ਵਿੱਚ ਕੱਢਿਆ ਫਲੈਗ ਮਾਰਚ

ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ ਤੇ ਪੰਜਾਬੀ ਜਾਗਰਨ ਵੱਲੋਂ ਵਿਸ਼ੇਸ਼ ਰਿਪੋਰਟ
28/05/2024

ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ ਤੇ ਪੰਜਾਬੀ ਜਾਗਰਨ ਵੱਲੋਂ ਵਿਸ਼ੇਸ਼ ਰਿਪੋਰਟ

15/05/2024

ਓ ਪੀ ਬਾਂਸਲ ਸਕੂਲ ਦੇ ਡਰਾਈਵਰਾਂ ਅਤੇ ਹੈਲਪਰਾ ਵੱਲੋਂ ਤਨਖਾਹ ਵਿੱਚ ਕਟੌਤੀ ਕਰਨ ਤੇ ਕੀਤੀ ਹੜਤਾਲ
ਸਕੂਲ ਮੈਨੇਜਮੈਂਟ ਨੇ 15 ਮਈ ਤੋਂ 21 ਮਈ ਤੱਕ ਕੀਤਾ ਸਕੂਲ ਬੰਦ
ਅੱਜ ਬੱਚਿਆਂ ਦੇ ਸ਼ੁਰੂ ਹੋਣੇ ਸੀ ਪੇਪਰ
ਬੱਚੇ ਅਤੇ ਉਨਾਂ ਦੇ ਮਾਤਾ ਪਿਤਾ ਪਰੇਸ਼ਾਨ

15/05/2024

ਪੋਲਟਰੀ ਫਾਰਮ ਦੇ ਮਾਲਕ ਤੇ ਚੋਰੀ ਦਾ ਮੁਕਦਮਾ ਦਰਜ
ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤਾ ਥਾਣੇ ਦਾ ਘਰਾਓ ਪੁਲਿਸ ਨੇ ਲਿਆ ਹਿਰਾਸਤ ਵਿੱਚ ਬਾਅਦ ਵਿੱਚ ਛੱਡਿਆ
ਅਮਲੋਹ ਪੁਲਿਸ ਨੇ ਇੱਕ ਪੋਲਟਰੀ ਫਾਰਮ ਦੇ ਮਾਲਕ ਤੇ ਚੌਰੀ ਦਾ ਮੁਕਦਮਾ ਦਰਜ ਕਰ ਲਿਆ ਜਿਸ ਤੇ ਖਫਾ ਹੋ ਕੇ ਆਮ ਆਦਮੀ ਪਾਰਟੀ ਦੇ ਆਗੂ ਦਰਸ਼ਨ ਸਿੰਘ ਚੀਮਾ ਵੱਲੋਂ ਆਪਣੇ ਸਮਰਥਕਾਂ ਸਮੇਤ ਥਾਣੇ ਦਾ ਘਿਰਾਓ ਕਰ ਲਿਆ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਆਗੂ ਨੂੰ ਹਿਰਾਸਤ ਵਿੱਚ ਲੈ ਲਿਆ ਜਦੋਂ ਕਿ ਸਮਰਥਕ ਤਿੱਤਰ ਬਿਤਰ ਹੋ ਗਏ। ਬਾਅਦ ਵਿੱਚ ਪੁਲਿਸ ਵੱਲੋਂ ਚੀਮਾ ਨੂੰ ਛੱਡ ਦਿੱਤਾ ਗਿਆ। ਡੀਐਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਪੁਲਿਸ ਨੇ ਦਲਜੀਤ ਸਿੰਘ ਵਾਸੀ ਪਿੰਡ ਰੋਣੀ ਦੀ ਸ਼ਿਕਾਇਤ ਤੇ ਹਰਿੰਦਰ ਸਿੰਘ ਟਿਵਾਣਾ ਪਿੰਡ ਮੀਆਂਪੁਰ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਦਲਜੀਤ ਸਿੰਘ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਉਹ ਪਿੰਡ ਮੀਆਂਪੁਰ ਵਿਖੇ ਅਲਫਾ ਬਰੇਡਿੰਗ ਫਾਰਮ ਅਤੇ ਹੈਚਰੀ ਵਿਖੇ ਬਤੌਰ ਮੈਨੇਜਰ ਕੰਮ ਕਰਦਾ ਹੈ ਫਾਰਮ ਉਸ ਦੇ ਜੀਜਾ ਗਗਨ ਗਿੱਲ ਨੇ ਆਪਣੇ ਹਿੱਸੇਦਾਰਾਂ ਨਾਲ ਮਿਲ ਕੇ 2020 ਵਿੱਚ ਹਰਿੰਦਰ ਸਿੰਘ ਟਿਵਾਣਾ ਤੋਂ ਲੀਜ ਤੇ ਲਿਆ ਸੀ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਹਰਿੰਦਰ ਸਿੰਘ ਟਿਵਾਣਾ ਵੱਲੋਂ 11 ਮਈ ਨੂੰ ਫਾਰਮ ਤੇ ਆ ਕੇ ਸਮਾਨ ਦੀ ਭੰਨ ਤੋੜ ਕੀਤੀ ਅਤੇ ਕੁਝ ਸਮਾਨ ਚੋਰੀ ਕਰਕੇ ਲੈ ਗਏ ਸ਼ਿਕਾਇਤ ਦੇ ਅਧਾਰ ਤੇ ਪੁਲਿਸ ਨੇ ਆਰੋਪੀ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ।
ਆਮ ਆਦਮੀ ਪਾਰਟੀ ਦੇ ਆਗੂ ਦਰਸ਼ਨ ਸਿੰਘ ਚੀਮਾ ਵੱਲੋਂ ਇਸ ਮੁਕਦਮੇ ਦਾ ਵਿਰੋਧ ਕੀਤਾ ਗਿਆ ਅਤੇ ਥਾਣੇ ਦਾ ਘਰਾਓ ਕੀਤਾ ਗਿਆ ਜਿਸ ਉਪਰੰਤ ਪੁਲਿਸ ਅਤੇ ਇਸ ਆਗੂ ਵਿਚਕਾਰ ਕਾਫੀ ਕਹਾ ਸੁਣੀ ਅਤੇ ਖਿੱਚ ਧੂ ਵੀ ਹੋਈ ਇਸ ਮਾਮਲੇ ਦੀ ਸ਼ਹਿਰ ਵਿੱਚ ਬਹੁਤ ਜਿਆਦਾ ਚਰਚਾ ਪਾਈ ਜਾ ਰਹੀ ਹੈ। ਹਰਿੰਦਰ ਸਿੰਘ ਟਿਵਾਣਾ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਉਸ ਤੇ ਇਹ ਝੂਠਾ ਮੁਕਦਮਾ ਦਰਜ ਕੀਤਾ ਗਿਆ ਹੈ ਉਸ ਵੱਲੋਂ ਦਲਜੀਤ ਸਿੰਘ ਨੂੰ ਆਪਣਾ ਫਾਰਮ ਠੇਕੇ ਤੇ ਨਹੀਂ ਦਿੱਤਾ ਗਿਆ। ਮੇਰੀ ਕਨੇਡਾ ਰਹਿੰਦੇ ਹੋਏ ਜਸਵਿੰਦਰ ਸਿੰਘ ਚਕੋਹੀ ਨਾਲ ਫਾਰਮ ਸਬੰਧੀ ਗੱਲ ਹੋਈ ਸੀ ਉਹਨਾਂ ਵੱਲੋਂ ਅੱਗੇ ਦਲਜੀਤ ਸਿੰਘ ਨੂੰ ਇਹ ਫਾਰਮ ਠੇਕੇ ਤੇ ਦੇ ਦਿੱਤਾ ਗਿਆ ਹੈ ਇਹਨਾਂ ਵੱਲੋਂ ਮੇਰੀ ਜਮੀਨ ਨੂੰ ਹੜਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜਦੋਂ ਇਸ ਸਬੰਧੀ ਦਲਜੀਤ ਸਿੰਘ ਚੀਮਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਵੀ ਕਿਹਾ ਹਰਿੰਦਰ ਸਿੰਘ ਟਿਵਾਣਾ ਆਪਣੇ ਫਾਰਮ ਤੇ ਗੇੜਾ ਮਾਰਨ ਗਿਆ ਸੀ ਪੁਲਿਸ ਵੱਲੋਂ ਉਸ ਖਿਲਾਫ ਝੂਠਾ ਮੁਕਦਮਾ ਦਰਜ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਉਸ ਵੱਲੋਂ ਸਮਰਥਕਾਂ ਸਮੇਤ ਥਾਣੇ ਦਾ ਘਰਾਓ ਕੀਤਾ ਗਿਆ ਸੀ।

13/05/2024

ਥਾਣੇ ਦਾ ਘਰਾਓ ਕਰਨ ਗਏ ਆਮ ਆਦਮੀ ਪਾਰਟੀ ਦਾ ਮੂਹਰਲੀ ਕਤਾਰ ਦਾ ਆਗੂ ਹੀ ਪੁਲਿਸ ਵੱਲੋਂ ਲਿਆ ਹਿਰਾਸਤ ਵਿੱਚ ਬਾਅਦ ਵਿੱਚ ਕੀਤਾ ਰਿਹਾ
ਮਾਮਲਾ ਪਿੰਡ ਮੀਆਂਪੁਰ ਵਿਖੇ ਪੋਲਟਰੀ ਫਾਰਮ ਦਾ

10/05/2024

ਗੇਜਾ ਰਾਮ ਹੋਣਗੇ ਭਾਰਤੀ ਜਨਤਾ ਪਾਰਟੀ ਦੇ ਫਤਿਹਗੜ੍ਹ ਸਾਹਿਬ ਦੇ ਉਮੀਦਵਾਰ

08/05/2024

ਦਿੱਲੀ ਏਅਰਪੋਰਟ ਤੇ ਜਾਣ ਦਾ ਮੌਕਾ ਮਿਲਿਆ ਇੰਨੀ ਜਿਆਦਾ ਭੀੜ ਬਸ ਸਟੈਂਡਾਂ ਤੇ ਨਹੀਂ ਹੁੰਦੀ ਜਿੰਨੀ ਏਅਰਪੋਰਟ ਤੇ ਦੇਖਣ ਨੂੰ ਮਿਲੀ
ਵਿਦੇਸ਼ ਜਾਣ ਦੀ ਲੱਗੀ ਭੀੜ ਨੂੰ ਦੇਖ ਕੇ ਲੱਗਿਆ ਸਾਰਾ ਪੰਜਾਬ ਹੀ ਬਾਹਰ ਜਾ ਰਿਹਾ ਹੈ।

ਫੋਰਟਿਸ ਹਸਪਤਾਲ ਲੁਧਿਆਣਾ ਵੱਲੋ ਪਿੰਡ ਕਾਨਪੁਰਾ ਵਿਖੇ 10 ਮਈ ਨੂੰ ਲਗਾਇਆ ਜਾ ਰਿਹਾ ਹੈ ਮੁਫਤ ਮੈਡੀਕਲ ਕੈਂਪ
07/05/2024

ਫੋਰਟਿਸ ਹਸਪਤਾਲ ਲੁਧਿਆਣਾ ਵੱਲੋ ਪਿੰਡ ਕਾਨਪੁਰਾ ਵਿਖੇ 10 ਮਈ ਨੂੰ ਲਗਾਇਆ ਜਾ ਰਿਹਾ ਹੈ ਮੁਫਤ ਮੈਡੀਕਲ ਕੈਂਪ

ਸਵੱਛਤਾ ਅਭਿਆਨ ਦੀ ਮੂੰਹ ਬੋਲਦੀ ਤਸਵੀਰ
22/11/2023

ਸਵੱਛਤਾ ਅਭਿਆਨ ਦੀ ਮੂੰਹ ਬੋਲਦੀ ਤਸਵੀਰ

21/11/2023

ਅਧਿਕਾਰਤ ਪੰਚ ਦੀ ਚੋਣ ਨੂੰ ਲੈ ਕੇ ਬੀਡੀਪੀਓ ਦਫਤਰ ਅੱਗੇ ਹੰਗਾਮਾ
ਹਲਕਾ ਵਿਧਾਇਕ ਦੇ ਇਸ਼ਾਰੇ ਤੇ ਕੀਤੀ ਗਈ ਗੁੰਡਾਗਰਦੀ ਨਹੀਂ ਹੋਣ ਦਿੱਤੀ ਅਧਿਕਾਰਤ ਪੰਚ ਦੀ ਚੋਣ। ਕਾਂਗਰਸ ਬਲਾਕ ਪ੍ਰਧਾਨ ਜਗਬੀਰ ਸਿੰਘ ਸਲਾਨਾਂ ਨੇ ਲਗਾਏ ਸਤਾਧਾਰੀ ਪਾਰਟੀ ਤੇ ਗੰਭੀਰ ਆਰੋਪ ਕਾਂਗਰਸੀ ਪੰਚ,ਸਰਪੰਚਾਂ ਨੇ ਕੀਤਾ ਥਾਣੇ ਦਾ ਘਰਾਓ

20/11/2023

ਛਠ ਪੂਜਾ ਸੇਵਾ ਸਮਤੀ ਵੱਲੋਂ ਕਰਵਾਇਆ ਗਿਆ ਵਿਸ਼ਾਲ ਸਮਾਗਮ

18/11/2023

ਮੰਡੀ ਗੋਬਿੰਦਗੜ੍ਹ ਵਿੱਚ ਲੁਟੇਰਿਆਂ ਦਾ ਗੁੰਡਾ ਰਾਜ
ਮੰਡੀ ਗੋਬਿੰਦਗੜ੍ਹ ਵਿੱਚ ਲੁਟੇਰਿਆਂ, ਚੋਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਦਿਨ ਪ੍ਰਤੀ ਦਿਨ ਹੌਸਲੇ ਬੁਲੰਦ ਹੋ ਰਹੇ ਹਨ। ਮੰਡੀ ਗੋਬਿੰਦਗੜ੍ਹ ਵਿੱਚ ਕੋਈ ਦਿਨ ਅਜਿਹਾ ਖਾਲੀ ਨਹੀਂ ਜਾਂਦਾ ਜਿਸ ਦਿਨ ਚੋਰਾਂ,ਲੁਟੇਰਿਆਂ ਵੱਲੋਂ ਕੋਈ ਘਟਨਾ ਨੂੰ ਅੰਜਾਮ ਨਹੀ ਦਿੱਤਾ ਜਾਂਦਾ ।ਬੀਤੀ ਰਾਤ 12:30 ਵਜੇ ਇਕ ਟਰਾਲਾ ਚਾਲਕ ਦੇ ਚਾਕੂ ਮਾਰਕੇ ਮੋਬਾਈਲ ਫੋਨ ਤੇ ਕੈਸ਼ ਖੋਹ ਲਿਆ। ਇਸ ਤੋਂ ਪਹਿਲਾਂ ਇੱਕ ਟਰੱਕ ਚਾਲਕ ਨੂੰ ਜ਼ਖਮੀ ਕਰਕੇ ਉਸ ਤੋਂ 20 ਹਜਾਰ ਰੁਪਏ ਦੇ ਕਰੀਬ ਨਗਦੀ ਅਤੇ ਮੋਬਾਇਲ ਖੋ ਲਏ। ਫੋਕਲ ਪੁਆਇੰਟ ਵਿੱਚ ਇੱਕ ਮਜ਼ਦੂਰ ਨੂੰ ਦਿਨ ਦਿਹਾੜੇ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਬੀਤੇ ਦਿਨੀ ਤਹਿਸੀਲ ਕੰਪਲੈਕਸ ਵਿੱਚੋਂ ਸਮਰਸੀਬਲ ਪੰਪ ਦੀ ਮੋਟਰ ਚੋਰੀ ਤੋਂ ਬਿਨਾਂ ਸੇਵਾ ਕੇਂਦਰ ਵਿੱਚੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ।ਲੁਟੇਰਿਆਂ ਦੇ ਹੌਸਲੇ ਬੁਲੰਦ ਦੀ ਇੱਕ ਹੋਰ ਮਿਸਾਲ ਹੈ ਕਿ ਉਹਨਾਂ ਵੱਲੋਂ ਮੰਡੀ ਗੋਬਿੰਦਗੜ੍ਹ ਦੇ ਥਾਣੇ ਅੰਦਰ ਰਹਿੰਦੀ ਇੱਕ ਮਹਿਲਾ ਹੈਡ ਕਾਂਸਟੇਬਲ ਦੇ ਕੁਆਰਟਰ ਵਿੱਚ ਵੀ ਲੱਖਾਂ ਰੁਪਏ ਦੀ ਚੋਰੀ ਕਰ ਲਈ ਗਈ। ਬੇਸ਼ੱਕ ਥਾਣੇ ਅੰਦਰ ਚੋਰੀ ਕਰਨ ਵਾਲੇ ਚੋਰਾਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਪ੍ਰੰਤੂ ਦਿਨ ਪ੍ਰਤੀ ਦਿਨ ਵਾਪਰ ਰਹੀਆਂ ਇਹਨਾਂ ਘਟਨਾਵਾਂ ਨੂੰ ਲੈ ਕੇ ਸ਼ਹਿਰ ਨਿਵਾਸੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

17/11/2023

ਮੰਡੀ ਗੋਬਿੰਦਗੜ੍ਹ ਵਿੱਚ ਚੋਰਾਂ ਦੇ ਹੌਸਲੇ ਹੋਏ ਹੋਰ ਬੁਲੰਦ
ਥਾਣੇ ਵਿੱਚ ਹੀ ਦਿੱਤਾ ਚੋਰੀ ਦੀ ਘਟਨਾ ਨੂੰ ਅੰਜਾਮ
ਮਹਿਲਾ ਕਾਂਸਟੇਬਲ ਦੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਚੋਰੀ
ਪੁਲਿਸ ਨੂੰ ਪਈ ਹੱਥਾਂ ਪੈਰਾਂ ਦੀ

15/11/2023

ਮੰਡੀ ਗੋਬਿੰਦਗੜ੍ਹ ਵਿੱਚ ਲੁਟੇਰੇ ਬੇਖੌਫ
ਦਿਨ ਦਿਹਾੜੇ ਵਧ ਰਹੀਆਂ ਹਨ ਲੁੱਟ, ਖੋ, ਚੋਰੀ ਅਤੇ ਡਕੈਤੀ ਦੀਆਂ ਵਾਰਦਾਤਾਂ
ਪੈਂਚਰ ਹੋਏ ਟਰੱਕ ਡਰਾਈਵਰ ਨੂੰ ਪਿਸਤੌਲ ਦੀ ਨੋਕ ਤੇ ਲੁੱਟਿਆ
ਟਰੱਕ ਡਰਾਈਵਰ ਹਸਪਤਾਲ ਵਿੱਚ ਜੇਰੇ ਇਲਾਜ
ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਨਹੀਂ ਹੋਈ ਕੋਈ ਕਾਰਵਾਈ
ਥਾਣਾ ਮੁਖੀ ਦਾ ਕਹਿਣਾ ਨਹੀਂ ਮਿਲੀ ਕੋਈ ਸ਼ਿਕਾਇਤ

Address

Amloh
147203

Telephone

+919855097245

Website

Alerts

Be the first to know and let us send you an email when Amloh Help Post posts news and promotions. Your email address will not be used for any other purpose, and you can unsubscribe at any time.

Contact The Business

Send a message to Amloh Help Post:

Videos

Share