Punjabi99

Punjabi99 ਪੰਜਾਬੀਅਾਂ ਦੀ ਅਾਵਾਜ
(5)

ਸੱਚੇ ਬੰਦੇ ਦੀ ਅੱਜ ਵੀ ਕੋਈ ਸੁਨਵਾਈ ਨੀ
08/08/2024

ਸੱਚੇ ਬੰਦੇ ਦੀ ਅੱਜ ਵੀ ਕੋਈ ਸੁਨਵਾਈ ਨੀ

07/29/2024
ਖਾਸਕਰ ਬੁਜਰੁਗਾਂ ਲਈ 🙏🙏🙏👇👇ਬੇਹੱਦ ਜ਼ਰੂਰੀ ਪੋਸਟ ( ਸਾਂਝੀ ਵੀ ਕਰਿਓ🙏🏻)ਦਿੱਲੀ ਹਵਾਈ ਅੱਡੇ ਤੋਂ ਰਾਤ ਨੂੰ ਕਾਰਾਂ ਤੇ ਇਕੱਲੇ ਪੰਜਾਬ ਨੁੰ ਤੁਰਨ ਵਾਲ...
07/27/2024

ਖਾਸਕਰ ਬੁਜਰੁਗਾਂ ਲਈ 🙏🙏🙏👇👇
ਬੇਹੱਦ ਜ਼ਰੂਰੀ ਪੋਸਟ ( ਸਾਂਝੀ ਵੀ ਕਰਿਓ🙏🏻)

ਦਿੱਲੀ ਹਵਾਈ ਅੱਡੇ ਤੋਂ ਰਾਤ ਨੂੰ ਕਾਰਾਂ ਤੇ ਇਕੱਲੇ ਪੰਜਾਬ ਨੁੰ ਤੁਰਨ ਵਾਲਿਓ ਪਰਦੇਸੀਓ ਸਾਵਧਾਨ

ਕੱਲ ਮੰਮੀ ਤਕਰੀਬਨ ਬਾਰਾਂ ਵਜੇ ਹਵਾਈ ਅੱਡੇ ਤੇ ਉਤਰੇ ,ਦਿੱਲੀਓਂ ਡੈਡੀ ਤੇ ਪਿੰਡੋ ਡੈਡੀ ਨਾਲ ਲੈਣ ਆਏ ਸਾਡੇ ਪਿੰਡ ਦੇ ਮੁੰਡੇ ਨਾਲ ਕਾਰ ਤੇ ਪਿੰਡ ਵੱਲ ਨੁ ਚਾਲੇ ਪਾ ਦਿੱਤੇ

ਦਿੱਲੀਓਂ ਬਾਹਰ ਨਿਕਲ ਕੇ ਮੰਨਤ ਢਾਬੇ ਤੇ ਖਾਣ ਪੀਣ ਲਈ ਰੁਕੇ,ਉਦੋ ਰਾਤ ਦਾ ਤਕਰੀਬਨ ਇਕ ਡੇੜ ਦਾ ਸਮਾਂ ਹੋਵੇਗਾ,

ਇਕ ਕਾਰ ਜਿਸ ਚ ਤਕਰੀਬਨ 20 ਤੋ ਪੱਚੀ ਵਰਿਆਂ ਦੇ ਨੌਜਵਾਨ ਬੰਦੇ ਸਨ ਇਕ ਗੱਡੀ ਤੇ ਇੰਨਾਂ ਪਿੱਛੇ ਲੱਗ ਗਏ

ਦੱਸ ਕੁ ਕਿਲੋਮੀਟਰ ਬਾਅਦ ਇਕ ਦਮ ਉੱਨਾਂ ਨੇ ਆਪਣੀ ਗੱਡੀ ਇੰਨਾਂ ਦੀ ਗੱਡੀ ਅੱਗੇ ਲਾ ਲਈ ਤੇ ਇੰਨਾਂ ਨੇ ਰੁਕਣ ਦਾ ਇਸ਼ਾਰਾ ਕੀਤਾ ,ਇਕ ਦਮ ਹੈਰਾਨੀ ਨਾਲ ਇੰਨਾਂ ਜਦ ਗੱਡੀ ਰੋਕਣੀ ਚਾਹੀ ਤਾਂ ਉਹ ਤੁਰੰਤ ਬੇਸਬਾਲਾਂ ਤੇ ਲੋਹੇ ਦੀਆਂ ਰਾਡਾਂ ਨਾਲ ਬਾਅਦ ਆ ਗਏ ,ਇਹ ਦੇਖ ਡੈਡੀ ਹੋਰਾਂ ਦੇ ਡਰਾਈਵਰ ਮੁੰਡੇ ਨੇ ਤੁਰੰਤ ਗੱਡੀ ਭਜਾ ਲਈ

ਤਕਰੀਬਰ ਅਗਲੇ ਦਸ ਤੋ ਪੰਦਰਾਂ ਕਿਲੋਮੀਟਰ ਓਹ ਗੱਡੀ ਦਾ ਪਿੱਛਾ ਕਰਦੇ ਰਹੇ ,ਦੋਵੇ ਗੱਡੀਆਂ ਸੌ ਤੋ ਉੱਪਰ ਦੀ ਸਪੀਡ ਨਾਲ ਦੌੜ ਰਹੀਆਂ ਸਨ ,ਅੱਗੇ ਜਾ ਕੇ ਇੱਕ ਵਾਰ ਫਿਰ ਉੱਨਾਂ ਆਪਣੀ ਗੱਡੀ ਫਿਰ ਟੇਡੀ ਕਰ ਕੇ ਅੱਗੇ ਲਾ ਦਿੱਤੀ ,ਡੈਡੀ ਹੋਰਾਂ ਨੇ ਪਿੱਛੋਂ ਦੀ ਕੱਟ ਮਾਰ ਗੱਡੀ ਉਥੋ ਕੱਢ ਕੇ ਫਿਰ ਸੜਕ ਤੇ ਬਚ ਕੇ ਭਜਾ ਲਈ ,ਤੇਜ ਗੱਡੀ ਡਵਾਇਡਰ ਤੇ ਚੜ ਕੇ ਉਲਟ ਵੀ ਸਕਦੀ ਸੀ

ਹੁਣ ਓਹ ਡੈਡੀ ਹੋਰਾਂ ਦੀ ਗੱਡੀ ਦੇ ਫੇਟਾਂ ਮਾਰ ਰਹੇ ਸਨ ,ਇਹ ਤਮਾਸ਼ਾ ਸੁੰਨਸਾਨ ਰਾਤ ਤੇ ਚੱਲ ਰਿਹਾ ਸੀ ,ਅੰਦਰ ਡੈਡੀ ਮੰਮੀ ,ਬਾਈ ਡਰਾਇਵਰ ਤੇ ਇਹ ਹੋਰ ਵੀਰ ਜੋ ਮਲੋਟ ਤੋ ਸੀ ਓਹ ਸਹਿਮੇ ਸਨ ,ਗੰਦੇ ਬੰਦੇ ਮੌਤ ਬਣ ਅੱਗੇ ਪਿੱਛੇ ਗੱਡੀ ਚ ਗੱਡੀ ਠੋਕ ਕੇ ਡੈਡੀ ਹੋਰਾਂ ਦੀ ਗੱਡੀ ਰੋਕਣ ਦੀ ਜ਼ਿੱਦ ਚ ਸਨ ,

ਹੁਣ ਉੱਨਾਂ ਨੇ ਗੱਡੀ ਅੱਗੇ ਇੱਕ ਪੁਲ ਤੇ ਟੇਡੀ ਕਰ ਕੇ ਰੋਕ ਕੇ ਬੇਸਬਾਲਾਂ ਨਾ ਉੱਤਰ ਕੇ ਖੜ ਗਏ ਕਿਉਂਕਿ ਪੁਲ ਭੀੜਾ ਸੀ ਤੇ ਉੱਨਾਂ ਨੁੰ ਪਤਾ ਸੀ ਕਿ ਹੁਣ ਡੈਡੀ ਹੋਰੀ ਗੱਡੀ ਰੋਕਣ ਗੇ ਹੀ ਰੋਕਣ ਗੇ ਕਿਉਂਕਿ ਹੁਣ ਰੁਕਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ

ਪਰ ਡੈਡੀ ਹੋਰਾਂ ਉੱਥੋਂ ਗੱਡੀ ਬੈਕ ਮੌੜ ਲਈ ,ਗੱਡੀ ਮੋੜਦਿਆਂ ਕਰਦਿਆਂ ਉਨਾਂ ਨੇ ਗੱਡੀ ਤੇ ਬੇਸਬਾਲਾਂ ਨਾਲ ਹਮਲਾ ਕਰ ਦਿੱਤਾ ,ਉਹ ਕੇਵਲ ਲੁੱਟਣਾ ਹੀ ਨਹੀ ਚਾਹਿਦੇ ਸਨ ,ਲੱਗਦਾ ਕਿ ਮਾਰ ਕੇ ਖੁਰਾ ਖੋਜ ਵੀ ਮਿਟਾ ਦੇਣ ਦੀ ਫਿਰਾਕ ਚ ਸਨ ,

ਚਲੋ ਫਿਰ ਡੈਡੀ ਹੋਰਾਂ ਜਦ ਫਿਰ ਦਿੱਲੀ ਵੱਲ ਮੂੰਹ ਕਰ ਕੇ ਗੱਡੀ ਭਜਾਈ ਤੇ ਉੱਨਾਂ ਦੇ ਗੱਡੀ ਚ ਬਹਿੰਦਿਆਂ ਕਰਦਿਆਂ ਫਾਸਲਾ ਪਾ ਤੇ ਬਹੁਤ ਤੇਜ ਭਜਾ ,ਦੱਸ ਕੁ ਕਿਲੋਮੀਟਰ ਇੱਕ ਸੁੰਨਸਾਨ ਤੇਲ ਦੇ ਪੰਪ ਤੇ ਜਿੱਥੇ ਇੱਕ ਟਰੱਕ ਤੇ ਜੇ ਸੀ ਬੀ ਖੜੀ ਸੀ ਉੱਥੇ ਦਵਾ ਦਵ ਗੱਡੀ ਪਾਰਕ ਕਰ ਕੇ ,ਪੰਪ ਦੇ ਬਾਥਰੂਮਾਂ ਵ ਵੜ ਕੇ ਤੇ ਅੰਦਰੋ ਬਾਥਰੂਮ ਚ ਚਿਟਕਦਿਆਂ ਦੇ ਲੌਕ ਲਗਾ ਕੇ ਜਾਨ ਬਚਾਈ ..

ਮੇਰਾ ਇਹ ਪੋਸਟ ਪਾਉਣ ਦਾ ਮਕਸਦ ਆ ਅਸੀਂ ਸਾਰੇ ਰਾਤ ਬਰਾਤੇਤੁਰ ਪੈਨੇ ਆ ਕਿ ਚਲੋ ਟਰੈਫਿਕ ਤੋ ਬਚ ਜਾਵਾਂ ਗੇ 
ਪਰ ਐਸੈ ਮਾੜੇ ਲੋਕ ਬਜ਼ੁਰਗਾਂ ਜਾਂ ਹੋਰ ਜੋ ਸਾਫਟ ਟਾਰਗਟ ਖੋਜ ਕੇ ਚੋਣ ਕਰਦੇ ਹਨ ,ਇਹ ਉੱਨਾਂ ਦਾ ਰੋਜ਼ ਦਾ ਕਿੱਤਾ ਵੀ ਹੋ ਸਕਦਾ ,
ਪਾਤਸ਼ਾਹ ਦਾ ਸ਼ੁਕਰ ਆ ਕਿ ਇਹ ਬਚ ਗਏ ,
ਗੱਡੀ ਚ ਜੋ ਜ਼ਿੰਦਗੀ ਮੌਤ ਦੀ ਜੰਗ ਚੱਲ ਰਹੀ ਸੀ ਤਾਂ ਮੰਮੀ ਡੈਡੀ ਹੋਰੀ ਪੁਲਿਸ ਨੁ ਵੀ ਕਾਲ ਕਰ ਰਹੇ ਸੀ ,ਪੁਲਿਸ ਵੀ ਪੰਪ ਤੇ ਪਹਿਚੀ ਦੋ ਗੱਡੀਆਂ..
ਇਸ ਪੋਸਟ ਥੋਨੁ ਸਾਵਧਾਨ ਕਰਨ ਲਈ ਆ ਕਿਉਂਕਿ ਇਸ ਘਟਨਾਂ ਤੋ ਪਹਿਲਾਂ ਸਾਨੁ ਵੀ ਲੱਗਦਾ ਸੀ ਰਾਤ ਨੁ ਜਾਣਾ ਤਾਂ ਕੋਈ ਵੱਡੀ ਗੱਲ ਨਹੀ ਹੈ
ਓਹ ਚਾਰ ਸਨ,ਵੀਹ ਤੋ ਪੱਚੀ ਸਾਲਾਂ ਸਨ ,ਦਿੱਖ ਤੋ ਹਰਿਆਣਵੀ ਲਗਦੇ ਸਨ,ਟੀ ਸਰਟਾਂ ਲੋਅਰਾਂ ਪਾਈਆਂ ਸਨ ਤੇ ਸਾਰੇ ਤੇਜ ਹਥਿਆਰਾਂ ਨਾਲ ਲੈਸ ਸਨ .
ਦਿੱਲੀ ਹਵਾਈ ਅੱਡੇ ਤੇ ਆਉਣ ਜਾਣ ਮੌਕੇ ਜੇ ਰਾਤ ਨੁ ਜਾਣ ਤੋ ਗੁਰੇਜ਼ ਕਰੋ ਤੇ ਨਾਲ ਸੇਫਟੀ ਲਈ ਹਥਿਆਰ ਵੀ ਰੱਖੋ ,ਇਹ ਘਟਨਾਂ ਦਾ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਜ਼ਿਕਰ ਕਰੋ ਤਾਂ ਕਿ ਵੱਧ ਤੋ ਵੱਧ ਲੋਕ ਸੁਚੇਤ ਹੋ ਜਾਣ
ਇਹ ਕਾਰਾ ਉੱਨਾਂ ਦਾ ਨਿੱਤ ਦਾ ਹੋਵੇਗਾ
+91 94171 66438
ਡੈਡੀ ਦਾ ਨੰਬਰ ਆ ॥ ਰਾਤ ਨੁ ਚੱਲਣ ਦਾ ਫਿਰ ਵੀ ਵਿਚਾਰ ਹੋਵੇ ਤਾਂ ਦੋ ਮਿੰਟ ਸਮਾਂ ਕਢ ਕੇ ਡੈਡੀ ਨੁ ਫੋਨ ਜ਼ਰੂਰ ਕਰ ਲਿਓ
ਕਿਉਂਕਿ ਲਿੱਖਣ ਤੇ ਜੋ ਦੋ ਘੰਟੇ ਮੌਤ ਦਾ ਰਾਤ ਨੁ ਨਾਚ ਹੋਇਆ ਉੱਨਾਂ ਦੇ ਦੱਸਣ ਚ ਬਹੁਤ ਅੰਤਰ ਵੀ ਹੋ ਸਕਦਾ

ਲਿਖਤ
Kamalpreet Singh Brar ,, Boota Singh Brar

ਕਾਪੀ

07/22/2024

ਜਵਾਕ ਚੱਕ ਕੇ ਲੈ 😡😡

ਗੁਰਮਨ ਕੋਰ 13 ਸਾਲਾ ਦੀ ਛੋਟੀ ਬੱਚੀ ਆਪਣੇ ਘਰ ਦੇ ਉੱਪਰੋਂ ਲੰਘਦੀ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿੱਚ ਆਈ ਹੈ । ਜ਼ਿੰਦਗੀ -ਮੋਤ ਦੀ ਲੜਾਈ ਲੜ ਰਹ...
07/05/2024

ਗੁਰਮਨ ਕੋਰ 13 ਸਾਲਾ ਦੀ ਛੋਟੀ ਬੱਚੀ ਆਪਣੇ ਘਰ ਦੇ ਉੱਪਰੋਂ ਲੰਘਦੀ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿੱਚ ਆਈ ਹੈ ।
ਜ਼ਿੰਦਗੀ -ਮੋਤ ਦੀ ਲੜਾਈ ਲੜ ਰਹੀ ਹੈ।
ਕਿਰਪਾ ਕਰਕੇ ਉਸਦੀ ਮਦਦ ਲਈ ਅੱਗੇ ਆਓ

ਤੁਹਾਡੇ ਇਕ ਸ਼ੇਅਰ ਤੇ ਦਾਨ ਨਾਲ ਭਲਾ ਹੋ ਸਕਦਾ ਹੈ

ਇਲਾਜ ਲਈ ਸੰਗਤ ਦੇ ਸਹਿਯੋਗ ਦੀ ਲੋੜ ਹੈ 🙏🏻🙏🏻

ਮੇਰੀ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਜੀ ਇਲਾਜ ਲਈ
10,20,50,100-200-500/- ਕੁਝ ਵੀ ਮਦਦ ਜ਼ਰੂਰ ਕਰੋ 👇👇

ਮਦਦ ਲਈ 👇
10,20,50,100,200,500 ਜਿਨਾ ਹੋ ਸਕੇ ਆਪਣਾ ਦਸਵੰਧ ਜ਼ਰੂਰ ਕੱਢਿਆ ਕਰੋ
Please Donate 10,20,50,100,200,500 ਹੋ ਸਕੇ ਮੱਦਦ ਜਰੂਰ ਕਰੋ

ਪਰਮਜੀਤ ਕੌਰ ਪਤਨੀ ਭੁਪਿੰਦਰ ਸਿੰਘ (ਭਿੱਲੀ ) ਪਿੰਡ ਨੱਥੂਵਾਲਾ ਗਰਬੀ ਜਿਲ੍ਹਾ ਮੋਗਾ ਉਮਰ ਲੱਗਭਗ 55 ਸਾਲ ਰੰਗ ਸਾਂਵਲਾ ਜੋ ਕਿ ਮਿਤੀ 7-5-2024 ਮਈ ...
05/08/2024

ਪਰਮਜੀਤ ਕੌਰ ਪਤਨੀ ਭੁਪਿੰਦਰ ਸਿੰਘ (ਭਿੱਲੀ ) ਪਿੰਡ ਨੱਥੂਵਾਲਾ ਗਰਬੀ ਜਿਲ੍ਹਾ ਮੋਗਾ ਉਮਰ ਲੱਗਭਗ 55 ਸਾਲ ਰੰਗ ਸਾਂਵਲਾ ਜੋ ਕਿ ਮਿਤੀ 7-5-2024 ਮਈ ਨੂੰ ਸਵੇਰੇ 8 ਵਜੇ ਘਰੋਂ ਦਵਾਈ ਲੈਣ ਬਾਘਾਪੁਰਾਣਾ ਗਏ ਸਨ ਤੇ ਘਰ ਵਾਪਿਸ ਨਹੀਂ ਆਏ ਜੇ ਇਹਨਾਂ ਬਾਰੇ ਕਿਸੇ ਨੂੰ ਪਤਾ ਲਗੇ ਤਾਂ ਇਸ ਨੰਬਰ ਤੇ ਫੋਨ ਕਰੋ ਜੀ 9855757851🙏🙏🙏🙏

ਜਿੰਨਾ ਜਿੰਨਾ ਨੂੰ ਦਰਸ਼ਨ ਹੋ ਗਏ🙏🙏🙏ਉਹ ਵਾਹਿਗੁਰੂ ਜਰੂਰ ਲਿਖੋ ਜੀ 🙏🙏🙏
05/03/2024

ਜਿੰਨਾ ਜਿੰਨਾ ਨੂੰ ਦਰਸ਼ਨ ਹੋ ਗਏ🙏🙏🙏
ਉਹ ਵਾਹਿਗੁਰੂ ਜਰੂਰ ਲਿਖੋ ਜੀ 🙏🙏🙏

ਨਿਰਪੱਖ ਹੋ ਕੇ ਦੱਸਿਓ ਕੌਣ ਜਿੱਤੂਗਾ
05/01/2024

ਨਿਰਪੱਖ ਹੋ ਕੇ ਦੱਸਿਓ ਕੌਣ ਜਿੱਤੂਗਾ

04/29/2024

ਹਾਂਜੀ ਅੱਜ ਕਿੱਥੇ ਕਿੱਥੇ ਮੀਂਹ
ਪੈ ਰਿਹਾ 🌧️🌧️🌧️⛈️

ਰਜਿੰਦਰ ਕੁਮਾਰ ਰਾਜੂ ਸ਼ਰਮਾ ਪੁੱਤਰ ਮਾਤੂ ਰਾਮ ਸ਼ਰਮਾ  ਵਾਸੀ ਬਾਘਾ ਪੁਰਾਣਾ  ਮਿਤੀ 22 ਅਪ੍ਰੈਲ ਤੋਂ ਲਾਪਤਾ ਹੈ ਉਮਰ- 54 ਕਦ- 5.5 ਜਿਸ ਕਿਸੇ ਨੂੰ...
04/25/2024

ਰਜਿੰਦਰ ਕੁਮਾਰ ਰਾਜੂ ਸ਼ਰਮਾ ਪੁੱਤਰ ਮਾਤੂ ਰਾਮ ਸ਼ਰਮਾ ਵਾਸੀ ਬਾਘਾ ਪੁਰਾਣਾ ਮਿਤੀ 22 ਅਪ੍ਰੈਲ ਤੋਂ ਲਾਪਤਾ ਹੈ
ਉਮਰ- 54 ਕਦ- 5.5 ਜਿਸ

ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਜਾਣਕਾਰੀ ਮਿਲੇ ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰੋ 98886-68402
98882-58198

ਅੱਖਾਂ ਬੰਦ ਕਰਕੇ ਦੇਖੋ ਜੇ ਤੁਹਾਨੂੰ ਦਰਸ਼ਨ ਹੁੰਦੇ ਨੇ ਤਾਂ ਲਾਇਕ ਕਰੋ
04/23/2024

ਅੱਖਾਂ ਬੰਦ ਕਰਕੇ ਦੇਖੋ ਜੇ ਤੁਹਾਨੂੰ ਦਰਸ਼ਨ ਹੁੰਦੇ ਨੇ ਤਾਂ ਲਾਇਕ ਕਰੋ

ਫਰੀ ਚਮਕੀਲਾ ਡਾਉਨਲੋਡ ਹੇਠਲੇ ਦਿੱਤੇ ਲਿੰਕ ਤੇ ਆਜੋ ।👎👎👎
04/19/2024

ਫਰੀ ਚਮਕੀਲਾ ਡਾਉਨਲੋਡ ਹੇਠਲੇ ਦਿੱਤੇ ਲਿੰਕ ਤੇ ਆਜੋ ।👎👎👎

TeraBox offers up to 1024GB of free cloud storage. Download the app for secure storage and file sharing anytime, anywhere.

ਵਾਹਿਗੁਰੂ 🙏🙏 ਸ਼ਹਾਦਤ ਨੂੰ ਪ੍ਰਣਾਮ🙏 🙏ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਦਾ ਅਗਨੀ ਵੀਰ ਜਵਾਨ ਸੁਖਮਿੰਦਰ ਸਿੰਘ ਸ਼ਹੀਦ ਹੋ ਗਿਆ ਹੈ ਜੀ ਜੋ ਕਿ ਜੰਮੂ ਅ...
04/17/2024

ਵਾਹਿਗੁਰੂ 🙏🙏 ਸ਼ਹਾਦਤ ਨੂੰ ਪ੍ਰਣਾਮ🙏 🙏
ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਦਾ ਅਗਨੀ ਵੀਰ ਜਵਾਨ ਸੁਖਮਿੰਦਰ ਸਿੰਘ ਸ਼ਹੀਦ ਹੋ ਗਿਆ ਹੈ ਜੀ ਜੋ ਕਿ ਜੰਮੂ ਅਤੇ ਕਸ਼ਮੀਰ ਵਿੱਚ ਆਪਣੀ ਸੇਵਾ ਨਿਭਾ ਰਿਹਾ ਸੀ।ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।🙏🙏🙏🙏

ਜੇ ਕੁਝ ਸਮਝ ਆਇਆ ਤਾਂ ਵਾਹਿਗੁਰੂ ਲਿਖੋ ?🙏🙏🙏
04/01/2024

ਜੇ ਕੁਝ ਸਮਝ ਆਇਆ ਤਾਂ ਵਾਹਿਗੁਰੂ ਲਿਖੋ ?🙏🙏🙏

ਚਮਕੀਲਾ ਪਹਿਲਾਂ ਲੁਧਿਆਣਾ ਦੇ ਭਰਤ ਨਗਰ ਚੌਕ ਵਿਚ ਪੱਗਾਂ ਰੰਗਦਾ ਸੀ। ਫਿਰ ਕੋਟੀਆਂ-ਸਵੈਟਰ ਬੁਣਦਾ ਰਿਹਾ ਤੇ ਫਿਰ ਜਦੋਂ ਸੁਰਿੰਦਰ ਸ਼ਿੰਦੇ ਦਾ ਸ਼ਾਗਿਰਦ...
03/30/2024

ਚਮਕੀਲਾ ਪਹਿਲਾਂ ਲੁਧਿਆਣਾ ਦੇ ਭਰਤ ਨਗਰ ਚੌਕ ਵਿਚ ਪੱਗਾਂ ਰੰਗਦਾ ਸੀ। ਫਿਰ ਕੋਟੀਆਂ-ਸਵੈਟਰ ਬੁਣਦਾ ਰਿਹਾ ਤੇ ਫਿਰ ਜਦੋਂ ਸੁਰਿੰਦਰ ਸ਼ਿੰਦੇ ਦਾ ਸ਼ਾਗਿਰਦ ਬਣਿਆ ਤਾਂ ਉਹਦੇ ਨਾਲ ਪ੍ਰੋਗਰਾਮਾਂ ‘ਤੇ ਜਾਣ ਲੱਗ ਪਿਆ ਪਰ ਸਿਰਫ਼ ਗੁਰੂਘਰ ਵਿਚ ਹੀ ਗੀਤ ਗਾਉਣ ਦਾ ਮੌਕਾ ਮਿਲਦਾ ਸੀ। 1982 ਵਿਚ ਉਹਦਾ ਪਹਿਲਾ ਈ.ਪੀ. ਰਿਕਾਰਡ ਸੁਰਿੰਦਰ ਸੋਨੀਆ ਨਾਲ ਆਇਆ ਸੀ ‘ਟਕੂਏ ‘ਤੇ ਟਕੂਆ’।
ਤੇ ਫਿਰ ਨਾਲ ਲੱਗਦੇ ਹੀ ਅਗਲੇ ਵਰ੍ਹੇ ਚਰਨਜੀਤ ਆਹੂਜਾ ਦੇ ਸੰਗੀਤ ਹੇਠ ‘ਜੀਜਾ ਲੱਕ ਮਿਣ ਲੈ’ ਤੇ ਇਸ ਐਲ.ਪੀ. ਰਿਕਾਰਡ ਨਾਲ ਚਮਕੀਲੇ ਨੇ ਦੋ-ਗਾਣੇ ਗਾਉਣ ਵਾਲੀਆਂ ਤਕਰੀਬਨ ਸਾਰੀਆਂ ਜੋੜੀਆਂ ਨੂੰ ਧੱਕਾ ਦੇ ਕੇ ਨੰਬਰ ਦੋ ਜਾਂ ਤਿੰਨ ‘ਤੇ ਕਰ ਦਿੱਤਾ। ਉਦੋਂ ਕੰਪਨੀਆਂ ਨੇ ਨਵੀਂ-ਨਵੀਂ ਪਿਰਤ ਪਾਈ ਸੀ ਕਿ ਤਵੇ ਤੋਂ ਪਹਿਲਾਂ ਕੈਸੇਟ ਵੀ ਮਾਰਕੀਟ ਵਿਚ ਦਿੱਤੀ ਜਾਵੇ। ਚਮਕੀਲਾ ਲੁਧਿਆਣਾ ਦੇ ਬੱਸ ਅੱਡੇ ਦੇ ਸਾਹਮਣੇ ਦਫ਼ਤਰਾਂ ਵਿਚ ਮੈਨੂੰ ਤੇ ਸੁਖਵਿੰਦਰ ਪੰਛੀ ਨੂੰ ਟੱਕਰ ਪਿਆ। ‘ਜੀਜਾ ਲੱਕ ਮਿਣ ਲੈ’ ਵਾਲੀ ਟੇਪ ਵਿਖਾ ਕੇ ਕਹਿਣ ਲੱਗਾ, “ਯਾਰ, ਟੇਪ ਆਈ ਐ। ਅੱਜ ਸੁਣਨ ਨੂੰ ਟੇਪ ਰਿਕਾਰਡਰ ਨ੍ਹੀਂ ਲੱਭਦੀ।” ਦੋ-ਤਿੰਨ ਘੰਟੇ ਲੱਭਦੇ ਰਹੇ, ਗੱਲ ਨਾ ਬਣੀ। ਫਿਰ ਪਤਾ ਲੱਗਾ ਕਿ ਦੀਦਾਰ ਸੰਧੂ ਨੇ ਗੱਡੀ ਵਿਚ ਨਵੀਂ ਟੇਪ ਰਿਕਾਰਡਰ ਫਿੱਟ ਕਰਾਈ ਐ। ਉਹ ਬੈਠਾ ਮਾਣਕ ਦੇ ਦਫ਼ਤਰ ਪੈਗ ਲਾਵੇ।
ਪੰਛੀ ਨੇ ਦੀਦਾਰ ਦੇ ਬੁਕਿੰਗ ਕਲਰਕ ਹਰਜੀਤ ਬਿੱਲੇ ਨੂੰ ਕਿਹਾ, ‘ਘੰਟਾ ਕੁ ਚਾਬੀ ਦੇ ਦੇਹ...।’ ਉਹ ਕਹਿਣ ਲੱਗਾ, “ਚਮਕੀਲੇ ਦੀ ਰੀਲ ਸੁਣਨ ਲਈ ਚਾਬੀ ਨ੍ਹੀਂ ਦੇਣੀ, ਇਹਨੇ ਤਾਂ ਦੀਦਾਰ ਦੇ ਪ੍ਰੋਗਰਾਮਾਂ ਨੂੰ ਸੰਨ੍ਹ ਲਾਈ ਐ!”
ਮੈਂ ਕਿਹਾ, “ਬਿੱਲਿਆ ਦੇ ਦੇਹ, ਕਿਹੜਾ ਜਲੰਧਰ ਦੂਰਦਰਸ਼ਨੋਂ ਗੀਤ ਚਲਾਉਣ ਲੱਗੇ ਆਂ, ਅਸੀਂ ਤਿੰਨਾਂ ਨੇ ਸੁਣਨੇ ਐ।”
“ਤੁਹਾਡੇ ਕਹੇ ‘ਤੇ ਚਾਬੀ ਦੇ ਦੇਨੈਂ ਪਰ ਇਕ ਸ਼ਰਤ ਐ ਕਿ ਬੋਤਲ ਲੱਗੂ।” ਤੇ ਚਮਕੀਲੇ ਨੇ ਵੀਹਾਂ ਦਾ ਨੋਟ ਉਹਦੇ ਹੱਥਾਂ ‘ਤੇ ਧਰ‘ਤਾ। ਉਦੋਂ ਦੇਸੀ ਦੀ ਬੋਤਲ ਅਠਾਰਾਂ ਦੀ ਈ ਆਉਂਦੀ ਸੀ।
ਖ਼ੈਰ! ਟੇਪ ਸੁਣ ਕੇ ਮੈਂ ਚਮਕੀਲੇ ਨੂੰ ਕਿਹਾ, “ਲੱਗਦੈ ਹਵਾ ਤੇਰੇ ਹੱਕ ‘ਚ ਹੋ ਜੂ!” ਤੇ ਫਿਰ ਇਹ ਹਵਾ ‘ਨ੍ਹੇਰੀ ਵਿਚ ਬਦਲ ਗਈ।
ਪੰਛੀ ਨੇ ਦਾਰੂ ਪੀਂਦੇ ਮਾਣਕ ਨੂੰ ਕਿਹਾ, “ਉਸਤਾਦ ਜੀ, ਚਮਕੀਲੇ ਦੀ ਟੇਪ ਆਈ ਐ। ਕਿਆ ਕਮਾਲ ਕੀਤਾ ਉਹਨੇ ਚਰਨਜੀਤ ਆਹੂਜਾ ਨਾਲ ਰਲ ਕੇ!”
“ਕਿਹੜੀ ਟੇਪ?”
“ਜੀਜਾ ਲੱਕ ਮਿਣ ਲੈ।”
“ਜੀਜਾ ਸਾਲਾ ਟੇਲਰ ਮਾਸਟਰ ਐ...ਪਈ ਫੀਤਾ ਲੈ ਕੇ ਖੜ੍ਹੈ!!” ਮਾਣਕ ਆਪਣੇ ਟਿੱਚਰੀ ਸੁਭਾਅ ਵਿਚ ਖਿੱਝ ਕੇ ਬੋਲਿਆ। ਇਸ ਕਰਕੇ ਵੀ ਕਿ ਮਾਣਕ ਨਾਲ ‘ਇਕ ਤੂੰ ਹੋਵੇਂ’ ਗਾਉਣ ਵਾਲੀ ਅਮਰਜੋਤ ਹੁਣ ਚਮਕੀਲੇ ਦੀ ਵਹੁਟੀ ਵੀ ਬਣ ਗਈ ਸੀ ਯਾਨਿ ਗੁਰਮੇਲ ਕੌਰ ਦੀ ਸੌਕਣ।
ਉਸ ਦਿਨ ਮੈਂ ਮਾਣਕ ਕੋਲ ਥਰੀਕੇ ਹੀ ਰੁਕ ਗਿਆ। ਤੇ ਅਗਲੇ ਦਿਨ ਉਹਦੇ ਚਮਕੌਰ ਸਾਹਿਬ ਵਾਲੇ ਪ੍ਰੋਗਰਾਮ ‘ਤੇ ਵੀ ਨਾਲੇ ਚੱਲ ਪਿਆ। ਉਹਦੇ ਨਾਲ ਕਾਰ ਵਿਚ ਸੁਖਵਿੰਦਰ ਪੰਛੀ ਵੀ ਬੈਠਾ ਸੀ। ਚੇਲਾ ਬਣ ਕੇ ਤੀਹ ਰੁਪਏ ਨੂੰ ਪਿੱਛੇ ਕੋਰਸ ਬੋਲਣ ਜਾਂਦਾ ਸੀ। ਨੀਲੋਂ ਵਾਲੀ ਨਹਿਰ ‘ਤੇ ਤੂੜੀ ਵਾਲੇ ਟਰੱਕ ਨੇ ਟਰੈਫ਼ਿਕ ਜਾਮ ਕੀਤਾ ਹੋਇਆ ਸੀ। ਹੋਰ ਰਸਤਿਓਂ ਗੱਡੀ ਕੱਢੀ ਤਾਂ ਇਕ ਪਿੰਡ ਵਿਚ ਉਹੀ ਗੀਤ ਵੱਜੇ, “ਗੜਬੇ ਵਰਗੀ ਰੰਨ ਵੇ, ਜੀਜਾ ਲੱਕ ਮਿਣ ਲੈ...।”
ਪੰਛੀ ਤੋਂ ਫਿਰ ਨਾ ਰਿਹਾ ਗਿਆ, ਆਖਣ ਲੱਗਾ, “ਉਸਤਾਦ ਜੀ, ਆਹ ਗਾਣਾ ਐ ਜਿਹਦੀ ਮੈਂ ਕੱਲ੍ਹ ਗੱਲ ਕਰਦਾ ਸੀ।”
ਮਾਣਕ ਨੇ ਫਿਰ ਤਾੜ੍ਹ ਕਰਦਾ ਥੱਪੜ ਪੰਛੀ ਦੇ ਮੂੰਹ ‘ਤੇ ਠੋਕ‘ਤਾ, “ਮੈਂ ਨ੍ਹੀਂ ਏਦਾਂ ਦੇ ਗੀਤ ਸੁਣਦਾ। ਗੰਦਖਾਨਾ!” ਫਿਰ ਗੱਡੀ ਵਿਚ ਚੁੱਪ ਪਸਰ ਗਈ।
ਨੀਲੋਂ ਵਾਲੇ ਪੁਲ ‘ਤੇ ਫਿਰ ਇਹੋ ਗੀਤ ਵੱਜੇ। ਮਾਣਕ ਚੁੱਪ ਤੋੜਦਿਆਂ ਕਹਿਣ ਲੱਗਾ ਕਿ ‘ਏਦਾਂ’ ਦੇ ਗੀਤ ਢਾਈ ਦਿਨ ਹੀ ਚੱਲਦੇ ਨੇ।

ਚਮਕੌਰ ਸਾਹਿਬ ਵੜਦਿਆਂ ਫਿਰ ਰੀਲਾਂ ਦੀ ਦੁਕਾਨ ‘ਤੇ ਵੱਜੇ, “ਜੀਜਾ ਲੱਕ ਮਿਣ ਲੈ।”
ਮਾਣਕ ਨੇ ਪੰਛੀ ਵੱਲ ਅੱਖ ਘੁੰਮਾਈ ਤਾਂ ਉਹ ਹੱਸ ਪਿਆ, ਕਹਿਣ ਲੱਗਾ, “ਉਸਤਾਦ...ਹੁਣ ਕੀ ਪਤੈ ਜੀਜਾ ਦਰਜੀ ਐ ਕਿ ਕੁਛ ਹੋਰ...।”
“ਐਵੇਂ ਸਾਲੀ ਵਾਵਰੋਲੇ ਵਾਂਙੂੰ ਹਵਾ ਹੀ ਹੁੰਦੀ ਐ, ਗੰਦ-ਗੁੰਦ ਹੂੰਝ ਕੇ ਲੈ ਜਾਂਦੀ ਆ।”
ਤੇ ਫਿਰ ਸਾਰੇ ਹੀ ਹੱਸ ਪਏ।
ਪਿੱਛੋਂ ਤੁਰਦਿਆਂ ਫਿਰ ਗੱਲ ਸ਼ੁਰੂ ਕਰ ਲਈ, ਬਾਈ, ਗੱਲ ਦੀ ਸਮਝ ਨ੍ਹੀਂ ਪੈਂਦੀ...ਪਈ ਲੁਧਿਆਣੇ ਤੋਂ ਭੌਰੇ ਤਕ ਵੀਹ ਕੁ ਥਾਈਂ ਸਾਲਾ ਮੈਨੂੰ ਇਕੋ ਗੀਤ ਵੱਜਦਾ ਸੁਣਿਐ:
ਉਡ ਜਾ ਕਬੂਤੀਏ
ਡਾਰ ਕਾਂਵਾਂ ਦੀ ਆਉਂਦੀ ...ਤੇ
ਗੜਬੇ ਵਰਗੀ ਰੰਨ ਵੇ
ਜੀਜਾ ਲੱਕ ਮਿਣ ਲੈ...
“ਤੈਨੂੰ ਲੱਗਦੈ ਕਿ ਕੋਈ ਗੱਲ ਬਣਦੀ ਐ? ਨਾ ਬੋਲ, ਨਾ ਸਾਲੀ ‘ਵਾਜ਼। ਪਤੰਦਰ ਚਮਕੀਲੇ ਨੇ ਸ਼ੁਦਾਈ ਕੀਤੇ ਪਏ ਐ ਲੋਕ।”
“ਤੈਨੂੰ ਕੀ? ਇਸ ਗੱਲ ਦਾ ਫ਼ਿਕਰ ਸਦੀਕ-ਰਣਜੀਤ ਕਰਨ! ਕਰਤਾਰ ਕਰੇ ਜਾਂ ਫਿਰ ਦੀਦਾਰ ਸੰਧੂ। ਤੂੰ ਕਿਹੜਾ ਦੋ-ਗਾਣੇ ਗਾਉਂਣੇ ਆਂ! ਤੇਰੀਆਂ ਕਲੀਆਂ ਜਾਂ ਲੋਕ-ਗਾਥਾਵਾਂ ਨ੍ਹੀਂ ਫਿੱਕੀਆਂ ਪੈਣੀਆਂ।”
“ਮੈਂ ਤਾਂ ਸਾਧਾਰਣ ਗੱਲ ਕਰਦਾਂ, ਊਂ ਮਾਣਕ ਨੂੰ ਕੀ ਪ੍ਰਵਾਹ ਆ!!” ਤੇ ਨਾਲ ਹੀ ਨਿੱਕਾ ਜਿਹਾ ਪੈਗ ਵੀ ਖਿੱਚ ਲਿਆ।

ਚੰਨਿਆਣੀ ਪਹੁੰਚੇ ਤਾਂ ਉਸੇ ਘਰ ਵਿਚ ਪਹਿਲਾਂ ਹੀ ਚਮਕੀਲਾ ਤੇ ਅਮਰਜੋਤ ਪੁੱਜੇ ਹੋਏ ਸਨ। ਅਮਰਜੋਤ ਨੂੰ ਵੇਖ ਕੇ ਮਾਣਕ ਫਿਰ ਖਿਝ ਗਿਆ। ਘਰਦਿਆਂ ਨੂੰ ਕਹਿਣ ਲੱਗਾ, “ਸਾਨੂੰ ਕਿਤੇ ਹੋਰ ਬਿਠਾ ਦਿਓ।”
ਖ਼ੈਰ! ਮੇਰੇ ਲਈ ਤਾਂ ਦੋਵੇਂ ਸਾਂਝੇ ਯਾਰ ਸਨ। ਮਾਣਕ ਨੂੰ ਹੋਰ ਘਰੇ ਬਿਠਾ ’ਤਾ ਅਤੇ ਮੈਂ ਚਮਕੀਲੇ ਨਾਲ ਉਹਦੀ ਚੜ੍ਹਦੀ ਗੁੱਡੀ ਦੀ ਮਜ਼ਬੂਤ ਡੋਰ ਦੀ ਗੱਲ ਕਰਨ ਲੱਗ ਪਿਆ। ਮਾਣਕ ਦੀ ਬਾਕੀ ਟੀਮ ਸਣੇ ਸੁਖਵਿੰਦਰ ਪੰਛੀ, ਕੇਵਲ ਜਲਾਲ ਤੇ ਅਵਤਾਰ ਬੱਲ ਉਥੇ ਹੀ ਸੀ।

ਚਾਰ ਕੁ ਵਜੇ ਟੂਰਨਾਮੈਂਟ ਖ਼ਤਮ ਹੋ ਗਿਆ ਤੇ ਪ੍ਰਬੰਧਕਾਂ ਨੇ ਪਹਿਲਾਂ ਹੀ ‘ਜੀਜਾ ਲੱਕ ਮਿਣ ਲੈ’ ਵਜਾ-ਵਜਾ ਕੇ ਧੂੜ ਉਡਾਈ ਪਈ ਸੀ। ਹਾਲਾਂਕਿ ‘ਇੱਛਰਾਂ’ ਧਾਹਾਂ ਮਾਰਦੀ, ਗੋਲੀ ਮਾਰੋ ਇਹੋ ਜਿਹੇ ਬਨਾਉਟੀ ਯਾਰ ਦੇ, ਅੰਬ ਦਾ ਬੂਟਾ, ਮਾਂ ਹੁੰਦੀ ਏ ਮਾਂ...ਆਦਿ ਉਸ ਵੇਲੇ ਦੀਆਂ ਉਹਦੀਆਂ ਅਮਰ ਰਚਨਾਵਾਂ ਨਾਲ ਪੂਰੀ ਝੰਡੀ ਵੀ ਸੀ ਪਰ ਅਨਾਊਂਸ ਇਹ ਹੋਇਆ ਕਿ ਪਹਿਲਾਂ ਮਾਣਕ ਗਾਵੇਗਾ। ਆਲੇ-ਦੁਆਲੇ ਦੇ ਦਸਾਂ ਪਿੰਡਾਂ ਤੋਂ ਲੋਕ ਆਏ ਹੋਣਗੇ। ਗਰਾਊਂਡ ਖਚਾਖਚ ਨਹੀਂ ਬਲਕਿ ਦਰਸ਼ਕਾਂ ਨਾਲ ਉਪਰ-ਥੱਲੇ ਹੋਈ ਪਈ ਸੀ। ਬਹੁਤਾ ਇਸ ਕਰਕੇ ਕਿ ਚਮਕੀਲਾ ਇਸ ਇਲਾਕੇ ਵਿਚ ਪਹਿਲੀ ਵਾਰ ਆਇਆ ਸੀ।

ਭੀੜ ਨੇ ਪਾ‘ਤੀ ਰੌਲੀ...ਪਾ ਲਿਆ ਖਿਲਾਰ...ਆਵਾਜ਼ਾਂ ਕੱਸ ਹੋਣ ਲੱਗ ਪਈਆਂ, “ਮਾਣਕ ਨੂੰ ਬਥੇਰਾ ਸੁਣ ਲਿਐ, ਇਹਨੂੰ ਨ੍ਹੀਂ ਸੁਣਨਾ, ਪਹਿਲਾਂ ਚਮਕੀਲਾ ਲਾਓ।”
ਪ੍ਰਬੰਧਕ ਬਹੁਤਾ ਕਰਕੇ ਮਾਣਕ ਦੇ ਸਤਿਕਾਰ ਵਾਲੇ ਸਨ ਪਰ ਹਿਸਾਬ-ਕਿਤਾਬ ਨਿਬੜੇ ਨਾ। ਸਾਜ਼ੀ ਧੁਨਾਂ ਵੀ ਵਜਾਉਣ ਲੱਗ ਪਏ ਸਨ, ਪਰ ਲੋਕ ਹੱਥ ਉਪਰ ਨੂੰ ਕਰ ਕੇ ਨਾਂਹ ਕਰਨ ‘ਨਹੀਂ ਨਹੀਂ... ਚਮਕੀਲਾ...ਚਮਕੀਲਾ।’

ਜਿਹੜੇ ਚਮਕੀਲੇ ਨੂੰ ਜਾਣਦੇ ਹਨ, ਉਨ੍ਹਾਂ ਨੂੰ ਪਤੈ ਕਿ ਨਿਮਰਤਾ ਤੇ ਚਮਕੀਲਾ ਕਦੇ ਵੀ ਅਲੱਗ-ਅਲੱਗ ਨਹੀਂ ਸਨ ਹੋਏ। ਤੇ ਜਿਸ ਕਰਕੇ ਮੇਰੇ ਮਨ ਵਿਚ ਚਮਕੀਲੇ ਦਾ ਸਾਰੀ ਉਮਰ ਸਤਿਕਾਰ ਬਣਿਆ ਰਿਹੈ ਅਤੇ ਮਾਣਕ ਦੀ ਵੀ ਉਹਦੇ ਪ੍ਰਤੀ ਗਰਮਾਇਸ਼ ਠੰਢੀ ਹੋਈ, ਉਹ ਚੰਨਿਆਣੀ ਪਿੰਡ ਦੀ ਘਟਨਾ ਹੀ ਸੀ।

ਚਮਕੀਲਾ ਆਪਣੀ ਗੱਡੀ ਵਿਚੋਂ ਉਤਰ ਕੇ ਸਟੇਜ ‘ਤੇ ਆਇਆ। ਲੋਕਾਂ ਨੇ ਕਿਲਕਾਰੀਆਂ, ਚੀਕਾਂ ਦਾ ਤੂਫਾਨ ਲਿਆ ’ਤਾ। ਉਹਨੇ ਝੁਕ ਕੇ ਦੋਵੇਂ ਹੱਥ ਮਾਣਕ ਦੇ ਪੈਰਾਂ ਨੂੰ ਲਾਏ ਅਤੇ ਮਾਇਕ ਫੜ ਕੇ ਮੁਖ਼ਾਤਿਬ ਹੋਇਆ, “ਮਾਣਕ ਗਾਇਕੀ ਦੀ ਮਿੱਠੀ ਛਬੀਲ ਦਾ ਨਾਂ ਐ, ਸਤਿਕਾਰ ਉਹਦੇ ਲਈ ਛੋਟਾ ਸ਼ਬਦ ਐ। ਮੈਂ ਉਹਦੇ ਪੈਰਾਂ ਵਿਚ ਸਿਰ ਰੱਖਦਾ ਹਾਂ। ਮਾਣਕ ਸ੍ਹਾਬ ਪਹਿਲਾਂ ਹੀ ਗਾਉਣਗੇ, ਜੇ ਉਹਨੂੰ ਨਹੀਂ ਸੁਣੋਗੇ ਤਾਂ ਚਮਕੀਲਾ ਬਿਨਾਂ ਗਾਏ ਵਾਪਸ ਪਰਤ ਜਾਏਗਾ...।”

ਜਿਵੇਂ ਹਾੜ੍ਹ ਵਿਚ ਸਿਖ਼ਰ ਦੁਪਹਿਰੇ ਮੀਂਹ ਵਰ੍ਹ ਪਿਆ ਹੋਵੇ। ਭੀੜ ਚੁੱਪ ਹੋ ਗਈ ਤੇ ਮਾਣਕ ਨੇ ‘ਕਲਗੀਧਰ ਦਾ ਥਾਪੜਾ’ ਗਾਉਣ ਤੋਂ ਪਹਿਲਾਂ ‘ਚਮਕੀਲਾ ਆਪਣਾ ਈ ਬੱਚਾ ਆ’ ਕਹਿ ਕੇ ਡੂਢ ਘੰਟਾ ਗਾਇਆ ਤਾਂ ਜ਼ਰੂਰ, ਹਾਲਾਤ ਕਰਕੇ ਗੱਲ ਉਹ ਨ੍ਹੀਂ ਬਣੀ।

ਤੇ ਫਿਰ ਚਮਕੀਲੇ ਨੇ ਸਵਾ ਤਿੰਨ ਘੰਟੇ...ਉਪਰ ਦੀ ਥੱਲੇ ਕਰ’ਤੀ; ਠੇਕੇ ‘ਤੇ ਘਰ ਪਾ ਲੈਣਾ, ਗੁੰਮ ਬਾਪੂ ਅਤੇ ਜੀਜਾ ਲੱਕ ਮਿਣ ਲੈ, ਸੋਹਣਿਆ ਵਿਆਹ ਕਰਵਾ ਕੇ ਵੇ ਆਦਿ ਗੀਤਾਂ ਨਾਲ ਦੋਹਾਂ ਨੇ ਸਿੱਧ ਕਰ’ਤਾ ਕਿ ਮੁਕਾਬਲਾ ਤਾਂ ਖਿਡਾਰੀਆਂ ਦਾ ਹੋ ਕੇ ਹਟਿਆ, ਉਨ੍ਹਾਂ ਦਾ ਤਾਂ ਹੈ ਈ ਨ੍ਹੀਂ।
ਮੁੜਦੀ ਵਾਰੀ ਟੱਲੀ ਜਿਹੇ ਹੋਏ ਮਾਣਕ ਨੂੰ ਸੁਖਵਿੰਦਰ ਪੰਛੀ ਨੇ ਫਿਰ ਟਕੋਰ ਲਾ ਕੇ ਪੁੱਛਿਆ, “ਉਸਤਾਦ ਜੀ, ਕਿਵੇਂ...ਜੀਜਾ ਦਰਜੀ ਸੀ ਕਿ ਕੁਛ ਹੋਰ...?”
“ਚੁੱਪ ਕਰ ਉਇ, ਜੀਜਾ ਤਾਂ ਸਾਲਾ ਕੰਜਰ ਦਾ, ਕੱਪੜੇ ਸਿਉਣ ਵਾਲੀ ਵੱਡੀ ਫ਼ੈਕਟਰੀ ਦਾ ਮਾਲਕ ਲੱਗਦੈ।” ਤੇ ਡਰਾਈਵਰ ਗੁਰਦਾਸ ਵੱਲ ਇਸ਼ਾਰਾ ਕਰ ਕੇ ਬੋਲਿਆ, “ਲਾ ਤਾਂ ਕੇਰਾਂ ਟੇਪ ਸੁਣ ਤਾਂ ਲਈਏ ‘ਜੀਜਾ ਲੱਕ ਮਿਣ ਲੈ’ ਵਿਚ ਹੈ ਕੀ?”
ਵਿਸ਼ਵਾਸ ਹੋ ਗਿਆ ਸੀ ਕਿ ਧਰਮ ਭਾਵੇਂ ਨਾ ਵੀ ਘਟਾਵੇ ਪਰ ਸੰਗੀਤ ਵਿਰੋਧ ਘੱਟ ਜ਼ਰੂਰ ਕਰ ਦਿੰਦਾ ਹੈ।

ਅੰਤਿਕਾ: ਚਮਕੀਲੇ ਦਾ ਵਿਰੋਧ ਵੀ ਰੱਜ ਕੇ ਹੋਇਆ ਅਤੇ ‘ਭੇਤ’ ਕੀ ਹੈ ਕਿ ਲੋਕੀਂ ਸੁਣਦੇ ਵੀ ਹਾਲੇ ਤੀਕਰ ਰੱਜ-ਰੱਜ ਕੇ ਹੀ ਹਨ। ਅਸਲ ਵਿਚ ਬੰਦੇ ਨੂੰ ਕਿਸੇ ਵਰਗਾ ਨਹੀਂ, ਆਪਣੇ ਵਰਗਾ ਹੀ ਹੋਣਾ ਚਾਹੀਦੈ, ਤਾਂ ਹੀ:
ਧੁੱਪ ਮੁਲਤਾਨ ਜਿੰਨੀ ਆਕੜ ਸ਼ੈਤਾਨ ਜਿੰਨੀ,
ਸ਼ਾਹੀ ਸੁਲੇਮਾਨ ਜਿੰਨੀ,
ਯੂਸਫ਼ ਜੈਸਾ ਸੋਹਣਾ ਨ੍ਹੀਂ।
ਬਾਲੀ ਜਿੰਨਾ ਜੱਬਰ,
ਲੰਕੇਸ਼ ਜਿੰਨਾ ਟੱਬਰ,
ਅਯੂਬ ਜਿੰਨਾ ਸਬਰ,
ਯਕੂਬ ਜਿੰਨਾ ਰੋਣਾ ਨ੍ਹੀਂ।
ਹੇਕ ਮਿੱਠੀ ਪਿੱਚ ਤੋਂ,
ਬੀਮਾਰੀ ਤਪਦਿਕ ਤੋਂ,
ਤੇ ਬਣੀਦਾ ਹਰਿਕ ਤੋਂ,
ਨਿਸ਼ਾਨਚੀ ਦਰੋਣਾ ਨ੍ਹੀਂ।
ਸੂਰਮਾ ਨ੍ਹੀਂ ਸ਼ੇਰ ਜੈਸਾ,
ਭੰਡਾਰੀ ਨ੍ਹੀਂ ਕੁਮੇਰ ਜੈਸਾ,
ਤੇ ਭਗਤ ਸਿਉਂ ਦਲੇਰ ਜੈਸਾ,
ਦਲੇਰ ਪੈਦਾ ਹੋਣਾ ਨ੍ਹੀਂ।
(ਬਾਬੂ ਰਜਬ ਅਲੀ)

ਲਿਖ਼ਤਾ : ਐਸ. ਅਸ਼ੋਕ ਭੌਰਾ

03/26/2024

ਬਹੁਤ ਹੀ ਮੰਦਭਾਗੀ ਘਟਨਾ😱😱😱😡 ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ🙏🙏🙏🙏

03/24/2024

ਹਾਂਜੀ ਕਿੱਥੇ ਕਿੱਥੇ ਮੀਂਹ ਪੈ ਰਿਹਾ🌧️🌩️⛈️🌨️

ਬਾਬੇ 🥰🔥
03/22/2024

ਬਾਬੇ 🥰🔥

ਮਾਂ..ਓ..ਮਾਂ..ਨਿੱਕਾ ਵੇਖਣ ਦਾ ਜੀ ਕੀਤਾ..ਬੱਸ ਦੌੜਾ ਆਇਆ ਪਰ ਤੂੰ ਸੁੱਤੀ ਪਈ ਸੈਂ..ਉਹ ਵੀ ਕੋਲ ਹੀ ਪਿਆ ਸੀ..ਤਾਜਾ ਖਿੜਿਆ ਫੁਲ..ਭੋਰਾ ਬਿੜਕ ਨਾ ...
03/20/2024

ਮਾਂ..ਓ..ਮਾਂ..ਨਿੱਕਾ ਵੇਖਣ ਦਾ ਜੀ ਕੀਤਾ..ਬੱਸ ਦੌੜਾ ਆਇਆ ਪਰ ਤੂੰ ਸੁੱਤੀ ਪਈ ਸੈਂ..ਉਹ ਵੀ ਕੋਲ ਹੀ ਪਿਆ ਸੀ..ਤਾਜਾ ਖਿੜਿਆ ਫੁਲ..ਭੋਰਾ ਬਿੜਕ ਨਾ ਹੋਣ ਦਿੱਤੀ ਕਿਧਰੇ ਜਾਗ ਹੀ ਨਾ ਜਾਵੇ..ਕਿੰਨਾ ਚਿਰ ਵੇਖਦਾ ਰਿਹਾ..ਤਸੱਲੀ ਹੋਈ..ਢਾਰਸ ਵੀ ਬੱਝੀ..ਹੁਣ ਖਿਡੌਣਾ ਮਿਲ ਗਿਆ..ਹੁਣ ਨੀ ਜਾਂਦੇ ਢਹਿੰਦੀਆਂ ਕਲਾ ਵੱਲ..ਧਿਆਨ ਹਟਦਾ ਹੀ ਨਹੀਂ..ਜਮਾ ਮੇਰੇ ਵਰਗਾ..ਨੀਝ ਲਾ ਕੇ ਤੱਕਿਆ..ਇੰਝ ਲੱਗਾ ਮੈਂ ਹੀ ਲੰਮਾ ਪਿਆ ਹੋਵਾਂ..ਤੇਰੇ ਕੋਲ..ਨੈਣ ਨਕਸ਼ ਐੱਨ ਮੇਰੇ ਤੇ..ਨੱਕ ਨਿਰਾ ਪੂਰਾ ਡੈਡੀ ਤੇ..ਡੈਡੀ..ਬੜੇ ਦੁੱਖ ਜਬਰ ਧੱਕੇ ਸਹੇ..ਮੈਨੂੰ ਟਰਾਲੀ ਤੇ ਪਾ ਕੇ ਦਾਗਣ ਚੱਲੇ..ਉਸ ਦਿਨ ਪੱਗ ਲਾਹ ਕੇ ਜਦੋਂ ਉੱਚੀ ਸਾਰੀ ਡਾਡ ਮਾਰੀ ਤਾਂ ਮੈਂ ਹਿੱਲ ਗਿਆ..ਜੀ ਕੀਤਾ ਉੱਠ ਕੇ ਕਲਾਵੇ ਵਿੱਚ ਲੈ ਲਵਾਂ..ਪਰ ਮੇਰਾ ਵੱਸ ਨਾ ਚੱਲਿਆ..!

ਮਾਂ..ਮੈਨੂੰ ਪਤਾ ਜਣੇਪਾ ਪੀੜਾਂ ਕੀ ਹੁੰਦੀਆਂ..ਪੂਰੀਆਂ ਸੰਤਾਲੀ ਹੱਡੀਆਂ ਟੁੱਟਣ ਜਿੰਨੀ ਪੀੜ..ਪਰ ਤੂੰ ਤੇ ਏਦੂੰ ਵੱਧ ਵੀ ਕਿੰਨਾ ਕੁਝ ਸਹਿ ਗਈ..ਲਗਪਗ ਕਮਲੀ ਹੋ ਗਈ..ਦੰਦਲਾਂ ਘੇਰਨੀਆਂ ਤੇ ਆਮ ਹੀ ਪੈਂਦੀਆਂ ਹੁੰਦੀਆਂ..ਉਨੀਂਦਰਾ ਤੇਰੀ ਤਕਦੀਰ ਵੇਹੜਾ ਮੱਲ ਪੱਕਾ ਬੈਠ ਗਿਆ..ਡੈਡੀ ਥਾਪੜਿਆ ਕਰਦਾ ਫੇਰ ਜਾ ਕੇ ਕਿਧਰੇ ਨੀਂਦਰ ਪੈਂਦੀ..ਮੈਂ ਸਭ ਕੁਝ ਵੇਖਦਾ..ਪਰ ਮੇਰੀ ਪੇਸ਼ ਨਾ ਜਾਂਦੀ..ਖੈਰ ਲੰਮੀਆਂ ਬਾਤਾਂ ਬਿਖੜੇ ਪੈਂਡੇ..ਕਦੇ ਫੇਰ ਸਹੀ..!

ਏਨੀ ਗੱਲ ਆਖਣ ਆਇਆਂ..ਇਸਦਾ ਖਿਆਲ ਰਖਿਓ..ਇਸਨੂੰ ਲੋਹੜੇ ਦਾ ਲਾਡ ਪਿਆਰ ਮਿਲੂ..ਜਿੰਨਾ ਵੱਧ ਮਿਲੂ..ਓਨੀ ਮੇਰੇ ਕਾਲਜੇ ਨੂੰ ਵੱਧ ਠੰਡ ਪਊ..ਤੁਹਾਡਾ ਫਿਕਰ ਵੀ ਘੱਟ ਗਿਆ..ਆਹਰ ਜੂ ਮਿਲ ਗਿਆ..ਅਜੇ ਤੇ ਜਿਉਣ ਜੋਗਾ ਬਾਹਲਾ ਨਿੱਕਾ..ਥੋੜਾ ਵਡਾ ਹੋਇਆ ਤਾਂ ਸਾਰੀ ਕਹਾਣੀ ਦੱਸਿਓ..ਧੱਕਿਆਂ ਦੀ..ਧੋਖਿਆਂ ਦੀ..ਇਹ ਵੀ ਦੱਸਿਓ ਕਿੱਦਾਂ ਕੱਲੇ ਨੂੰ ਏਨੇ ਜਣੇ ਪੈ ਗਏ..ਰਹਿ ਗਈ ਮੈਂ ਆਪੇ ਆ ਕੇ ਦੱਸ ਜਾਇਆ ਕਰੂੰ..!

ਕਿੰਨੀਆਂ ਸਿਆਸਤਾਂ..ਕਿੰਨੇ ਬਿਆਨ..ਕਿੰਨੀਆਂ ਚੋਭਾਂ..ਕਿੰਨੇ ਠਿੱਠ..ਕਿੰਨੇ ਭੰਬਲਭੂਸ..ਸਭ ਤੋਂ ਵੱਧ ਜਮਨਾ ਪਾਰ ਵੱਲੋਂ ਆਉਂਦੀਆਂ ਭੱਦੀਆਂ ਟਿੱਪਣੀਆਂ..ਹਰੇਕ ਨੇ ਥੋਨੂੰ ਆਪਣੇ ਹਿਸਾਬ ਵਰਤਿਆ..ਜਿਸ ਵੀ ਹੱਸ ਕੇ ਗੱਲ ਕੀਤੀ ਤੁਸਾਂ ਆਪਣਾ ਸਮਝ ਲਿਆ..ਜੀ ਕਰਦਾ ਹੁੰਦਾ ਸੀ ਕੇ ਦੱਸਾਂ..ਫਲਾਣਾ ਦਿਲੋਂ ਕਰਦਾ ਤੇ ਫਲਾਣਾ ਉੱਤੋਂ ਉੱਤੋਂ..ਪਰ ਮੇਰੇ ਵੱਸੋਂ ਬਾਹਰ ਸੀ!

ਜਦੋਂ ਥੋਡੇ ਕੋਲ ਸਾਂ..ਹੋਇਆ ਤੇ ਮੇਰੇ ਨਾਲ ਓਦੋਂ ਵੀ ਬਹੁਤ ਕੁਝ..ਪਰ ਤੁਹਾਥੋਂ ਓਹਲਾ ਰੱਖਿਆ..ਅਖੀਰ ਤੇ ਬੱਸ ਮਨ ਹੀ ਬਣਾ ਲਿਆ..ਹੁਣ ਜੋ ਹੋਊ ਬੱਸ ਵੇਖੀ ਜਾਊ!

ਹੁਣ ਜਿੰਨੀ ਲਿਖਾ ਕੇ ਲਿਆਏ ਓ..ਓਦੋਂ ਤੋਂ ਵੀ ਵੱਧ ਜਿਉਣੀ ਪੈਣੀ..ਇਸਦੀ ਖਾਤਿਰ..ਸੌ ਦੇ ਲਾਗੇ ਚਾਗੇ..ਘੱਟੋ-ਘੱਟ..ਚਾਰੇ ਬੰਨੇ ਨਾ ਗੱਲ ਬਣੀ ਤਾਂ ਦਸਮ ਪਿਤਾ ਦਾ ਓਟ ਆਸਰਾ ਤੇ ਹੀ..!

ਮੇਰੇ ਦੋ ਸ਼ਿਕਾਰੀ..ਮਸੋਸੇ ਜਿਹੇ..ਇਸਨੂੰ ਵੇਖਣਗੇ ਤਾਂ ਜਰੂਰ ਨੱਚਣ ਟੱਪਣਗੇ..ਮੇਰੀ ਖੁਸ਼ਬੂ ਜੂ ਆਉਂਦੀ ਹੋਊ ਇਸਦੇ ਵਿਚੋਂ..ਜਨਵਰ ਛੇਤੀ ਸਿਆਣ ਲੈਂਦਾ..!

ਪਰ ਵਾਰ ਵਾਰ ਆਖਦਾ..ਵਿਸਾਹ ਨਾ ਖਾਇਓ..ਅਵੇਸਲੇ ਵੀ ਨਾ ਹੋਇਓ..ਪਿੱਠ ਪਿੱਛੇ ਵਾਰ ਹੋਣਗੇ..ਓਹਨਾ ਦੀ ਆਦਤ ਏ ਇੰਝ ਕਰਨਾ..ਪਰ ਮੈਂ ਅੱਜ ਖੁਸ਼ ਹਾਂ..ਮੇਰੇ ਪੰਜਾਬ ਦੀ ਹਰ ਨੁੱਕਰ ਮਹਿਕ ਉੱਠੀ..ਭੰਗੜੇ ਪੈ ਰਹੇ..ਗਿੱਧੇ ਬੋਲੀਆਂ ਤੇ ਹੋਰ ਵੀ ਕਿੰਨਾ ਕੁਝ..ਪਰ ਕੁਝ ਖੇਮਿਆਂ ਵਿੱਚ ਸੋਗ ਦੀ ਲਹਿਰ ਵੀ ਹੈ..ਓਹਨਾ ਤੋਂ ਖੁਸ਼ੀ ਜਰੀ ਨੀ ਜਾਂਦੀ..ਇਸਨੂੰ ਹਰ ਸੇਕ ਬਚਾ ਕੇ ਰੱਖਣਾ..ਤੱਤੀਆਂ ਹਵਾਵਾਂ..ਕਿਧਰੇ ਇਸਦੀਆਂ ਕੂਲੀਆਂ ਗੱਲਾਂ ਨੂੰ ਸੇਕ ਹੀ ਨਾ ਦੇਣ..!

ਅਖੀਰ ਵਿਚ..ਖਿਆਲ ਰਖਿਓ..ਆਪਣਾ ਵੀ ਤੇ ਇਸਦਾ..ਆਉਂਦਾ ਜਾਂਦਾ ਰਹਾਂਗਾ..!
ਸਭ ਕੁਝ ਆ ਪਰਚੀ ਤੇ ਲਿਖ ਰੱਖ ਚੱਲਿਆਂ..ਗੁੱਸਾ ਨਾ ਕਰਿਓ..!
ਤੇਰਾ ਓਹੀ ਪੁੱਤ..ਟਿੱਬਿਆਂ ਦਾ ਵਾਸੀ..ਮੂਸੇ ਵਾਲਾ..!

ਹਰਪ੍ਰੀਤ ਸਿੰਘ ਜਵੰਦਾ

ਇੰਝ ਲੱਗਦਾ ਜਿਵੇਂ ਸੁਭਦੀਪ ਨੇ ਮੌਤ ਨੂੰ ਜਿੱਤ ਲਿਅ ਾ  ਹੋਵੇ,ਸੁਕਰਾਨਾ ਵਾਹਿਗੁਰੂ ਦਾ 🙏🙏🙏
03/17/2024

ਇੰਝ ਲੱਗਦਾ ਜਿਵੇਂ ਸੁਭਦੀਪ ਨੇ ਮੌਤ ਨੂੰ ਜਿੱਤ ਲਿਅ ਾ ਹੋਵੇ,ਸੁਕਰਾਨਾ ਵਾਹਿਗੁਰੂ ਦਾ 🙏🙏🙏

03/11/2024

ਅੱਜ ਦਾ ਸਵਾਲ????
ਸਾਗਰ ਦੀ ਵਹੁਟੀ ਕਿਹੜੀ ਗੱਡੀ ਚਲਾ ਲੈਂਦੀ ਸੀ 😄😄 ?????

ਭੋਲੇ ਉਏ ਭੋਲੇ ਫਿਲਮ ਦੇਖਣ ਹੇਠ ਦਿੱਤੇ ਲਿੰਕ ਤੇ ਕਲਿੰਕ ਕਰੋ
03/08/2024

ਭੋਲੇ ਉਏ ਭੋਲੇ ਫਿਲਮ ਦੇਖਣ ਹੇਠ ਦਿੱਤੇ ਲਿੰਕ ਤੇ ਕਲਿੰਕ ਕਰੋ

TeraBox offers up to 1024GB of free cloud storage. Download the app for secure storage and file sharing anytime, anywhere.

ਆਈਫੋਨ 11 pro max 64gb ਨਾਲ airpod1+ charger ਸੇਲ ਕਰਨਾ ਰੇਟ33000 📱9653726537
03/07/2024

ਆਈਫੋਨ 11 pro max 64gb ਨਾਲ airpod1+ charger ਸੇਲ ਕਰਨਾ ਰੇਟ33000 📱9653726537

Please Emergency Help🙏🙏😭😭😭ਗੁਰਸਿੱਖ ਭੈਣ ਨੂੰ ਬਲੱਡ ਕੈਂਸਰ ਹੈ ਜੀ ਭੈਣ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਜੀ😭 ਗੁਰਸਿੱਖ ਭੈਣ ਲਈ ਚਾਹੇ ...
03/06/2024

Please Emergency Help
🙏🙏😭😭😭ਗੁਰਸਿੱਖ ਭੈਣ ਨੂੰ ਬਲੱਡ ਕੈਂਸਰ ਹੈ ਜੀ ਭੈਣ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਜੀ😭 ਗੁਰਸਿੱਖ ਭੈਣ ਲਈ ਚਾਹੇ 1ਰੁਪਿਆ ਦਾਨ ਕਰ ਦਾਉ ਪਰ ਸਾਰੇ ਭਰਾ😰 ਜਰੂਰ ਦਾਨ ਮਦਦ ਕਰਿਉ ਬੂੰਦ ਬੂੰਦ ਨਾਲ ਭੈਣ ਦੇ ਇਲਾਜ ਅਪ੍ਰੇਸ਼ਨ ਲਈ ਪੈਸੇ ਕੱਠੇ ਹੋ ਜਾਣ ਗਏ ਜੀ 🙏😰
🙏ਵਾਹਿਗੁਰੂ ਜੀ ਸਾਰੇ ਭਰਾਵਾਂ ਭੈਣਾ ਨੂੰ ਹੱਥ ਬੰਨ੍ਹ ਕਿ ਬੇਨਤੀ ਹੈ ਕਿ ਇਸ ਗੁਰਸਿੱਖ ਭੈਣ ਲਈ ਜੋ ਵੀ ਤੁਹਾਡੀ ਸ਼ਰਧਾ ਹੈ 100/200/500😰 ਗੁਰਸਿੱਖ ਭੈਣ ਲਈ ਜਰੂਰ ਦਾਨ ਮਦਦ ਕਰਿਉ ਜੀ ਗੁਰਸਿੱਖ ਭੈਣ🙏 ਅਮਨਦੀਪ ਹਸਪਤਾਲ ਅੰਮ੍ਰਿਤਸਰ ਸਾਹਿਬ ਵਿਖੇ ਵੇਲਟੀਨੇਟਰ ਤੇ ਲੱਗੀ ਹੋਈ ਹੈ ਜੀ ਗੁਰਸਿੱਖ ਭੈਣ ਦੇ😰😭 ਵੇਲਟੀਨੇਟਰ ਅਤੇ ਦਵਾਈਆ ਦਾ😰 ਹਰ ਰੋਜ ਦਾ15ਤੋ18 ਹਜ਼ਾਰ ਖਰਚਾ ਆ ਰਿਹਾ ਹੈ ਜੀ ਡਾਕਟਰਾ ਵਲੋ🙏 ਦੱਸਿਆ ਗਿਆ ਹੈ ਗੁਰਸਿੱਖ ਭੈਣ ਦੇ ਇਲਾਜ ਲਈ10ਤੋ12ਲੱਖ ਤੱਕ ਦਾ ਖਰਚਾ ਦੱਸਿਆ ਗਿਆ ਹੈ ਜੀ ਪਰ ਪਰਿਵਾਰ ਕੋਲ ਤਾ ਚਾਹ ਪੀਣ ਲਈ ਵੀ ਪੈਸੇ ਨਹੀ ਹਨ ਜੀ ਪਰਿਵਾਰ ਨੂੰ ਤੁਹਾਡੇ ਭਰਾਵਾਂ ਭੈਣਾ ਤੋ ਆਸ ਹੈ ਕਿ ਗੁਰਸਿੱਖ ਭੈਣ ਲਈ ਜਰੂਰ ਦਾਨ ਮਦਦ ਕਰਨ ਗਏ ਜੀ🙏😰😭
😰ਗੁਰਸਿੱਖ ਭੈਣ ਬਹੁਤ ਗਰੀਬ ਪਰਿਵਾਰ ਤੋ ਹੈ ਜੀ ਗੁਰਸਿੱਖ ਭੈਣ ਦੇ ਪਿਤਾ ਦੀ ਮੌਤ ਹੋਈ ਵੀ ਹੈ ਅਤੇ ਮਾਂ😭 ਲੋਕਾ ਦੇ ਘਰ ਗੋਹਾ ਕੂੜਾ ਸਿੱਟ ਕਿ 5 ਧੀਆਂ ਪਾਲ ਰਹੀ ਹੈ ਜੀ🙏 ਇੱਕਲੀਆਂ5ਭੈਣਾ ਹੀ ਆ😰 😭
ਗੁਰਸਿੱਖ ਭੈਣ ਨੂੰ ਤੁਹਾਡੇ ਭਰਾਵਾਂ ਭੈਣਾ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਜੀ ਤੁਸੀ 100/200/500 ਦੇ😰 ਦਾਨ ਮਦਦ ਕਰਨ ਨਾਲ ਗਰੀਬ ਨੀ ਹੋਣ ਲੱਗੇ ਜੇ ਤੁਹਾਡੇ ਵਿੱਚ ਦਿਲ ਵਿੱਚ ਇਨਸਾਨੀਅਤ ਹੈ ਤਾਂ ਗੁਰਸਿੱਖ ਭੈਣ ਲਈ ਸ਼ਰਧਾ ਅਨੁਸਾਰ🙏🙏😰 100/200/500 ਜ਼ਰੂਰ ਦਾਨ ਮਦਦ ਕਰਿਉ ਜੀ ਤੁਹਾਡੇ ਭਰਾਵਾਂ ਭੈਣਾ ਦੇ ਸਹਿਯੋਗ ਨਾਲ ਹੀ😭 ਗੁਰਸਿੱਖ ਭੈਣ ਦਾ ਇਲਾਜ ਅਪ੍ਰੇਸ਼ਨ ਹੋਣਾ ਹੈ ਜੀ 😭🙏 ਤਹਾਨੂੰ 100/200/500 ਦੇ ਦਾਨ ਮਦਦ ਕਰਨ ਨਾਲ ਕੋਈ ਫਰਕ ਨਹੀ ਪੈਣਾ ਪਰ ਗੁਰਸਿੱਖ ਭੈਣ ਦਾ ਇਲਾਜ ਅਪ੍ਰੇਸ਼ਨ ਹੋ ਜਾਵੇਗਾ ਜੀ ਸਾਰੇ ਭਰਾ ਭੈਣਾ ਵੱਧ ਤੋ ਵੱਧ ਮਦਦ ਕਰਿਉ ਜੀ ਤਾ ਕਿ ਗੁਰਸਿੱਖ ਭੈਣ ਜਲਦੀ ਠੀਕ ਹੋ ਕਿ ਆਪਣੇ ਪਰਿਵਾਰ ਵਿੱਚ ਚਲੀ ਜਾਵੇ ਜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਤੁਹਾਡੀ ਕਮਾਈ ਵਿੱਚ ਵਾਧਾ ਕਰਨ ਘਰ ਵਿੱਚ ਸੁੱਖ ਸ਼ਾਂਤੀ ਰੱਖਣ ਜੀ 🙏 ਦਾਨੀ ਭਰਾਵਾਂ ਭੈਣਾ ਦਾ ਗੁਰੂ ਨਾਨਕ NGO ਬਹੁਤ ਬਹੁਤ ਧੰਨਵਾਦ ਕਰਦੀ ਹੈ ਜੀ🙏 ਸਾਰੇ ਭਰਾ ਭੈਣਾ ਆਪਣਾ 100/200/500 ਸ਼ਰਧਾ ਅਨੁਸਾਰ ਦਸਵੰਧ ਜ਼ਰੂਰ ਕੱਢਿਆ ਕਰਿਉ ਜੀ🙏

Address

Vancouver, BC
V5K0A1

Website

Alerts

Be the first to know and let us send you an email when Punjabi99 posts news and promotions. Your email address will not be used for any other purpose, and you can unsubscribe at any time.

Contact The Business

Send a message to Punjabi99:

Videos

Share