PN TV

PN TV Kaumi Lehar is committed to publish truth and relevant news based on facts.
(1)

The essence of this media platform is to aware punjabi people to fight for rights of Punjab

ਆਪਣੇ ਦੋਸ਼ ਕਬੂਲਣ ਤੋਂ ਬਾਅਦ ਵਿਕੀ ਲੀਕਸ ਦੇ ਸੰਸਥਾਪਕ ਜੂਲਿਅਨ ਅਸਾਂਜੇ ਦਾ ਜੇਲ੍ਹ ਤੋਂ ਛੁੱਟਿਆ ਖਹਿੜਾ । ਅਮਰੀਕਾ ਨਾਲ ਸਮਝੌਤਾ ਸਿਰੇ ਚੜਨ ਤੋਂ ਬਾ...
26/06/2024

ਆਪਣੇ ਦੋਸ਼ ਕਬੂਲਣ ਤੋਂ ਬਾਅਦ ਵਿਕੀ ਲੀਕਸ ਦੇ ਸੰਸਥਾਪਕ ਜੂਲਿਅਨ ਅਸਾਂਜੇ ਦਾ ਜੇਲ੍ਹ ਤੋਂ ਛੁੱਟਿਆ ਖਹਿੜਾ । ਅਮਰੀਕਾ ਨਾਲ ਸਮਝੌਤਾ ਸਿਰੇ ਚੜਨ ਤੋਂ ਬਾਅਦ ਬ੍ਰਿਟੇਨ ਦੀ ਜੇਲ੍ਹ 'ਚੋਂ ਪੰਜ ਸਾਲ ਬਾਅਦ ਹੋਈ ਬੰਦਖਲਾਸੀ। 5 ਲੱਖ 'ਚ ਸਾਲਮ ਜਹਾਜ਼ ਕਰਕੇ ਅਸਟਰੇਲੀਆ ਪੁੱਜੇ । ਦੱਸਣਯੋਗ ਹੈ ਵਿਕੀ ਲੀਕਸ ਨੇ ਬਹੁਤ ਸਾਰੇ ਦੇਸ਼ਾਂ ਦੇ ਸਰਕਾਰੀ ਗੁਪਤ ਦਸਤਾਵੇਜ਼ ਆਮ ਜਨਤਾ 'ਚ ਤੱਕ ਪਹੁੰਚਾ ਦਿੱਤੇ ਸਨ ਜਿਸ ਕਾਰਨ ਦੁਨੀਆਂ 'ਚ ਤਹਿਲਕਾ ਮੱਚ ਗਿਆ ਸੀ ।
(ਗੁਰਮੁੱਖ ਸਿੰਘ ਬਾਰੀਆ)

26/04/2023
11/01/2023

ਨਵੇਂ ਸਾਲ ਸਵੇਰ ਹੀ ਕਿਵੇਂ ਛਾਇਆ ਉਸ ਦੀ ਜ਼ਿੰਦਗੀ 'ਚ ਹਨੇਰਾ
👉 ਇਲਾਜ਼ ਲਈ ਤੜਫਦੀ ਮਰੀ ਪਤਨੀ - ਪਤੀ ਮੰਗ ਰਿਹੈ ਕੈਨੇਡਾ ਦੀ ਸਿਹਤ ਵਿਵਸਥਾ ਤੋਂ ਜਵਾਬ

ਕੈਨੇਡਾ 'ਚ ਨਵੇਂ ਸਾਲ ਦਾ ਸੂਰਜ ਜਦੋਂ ਸਾਰਿਆਂ ਲਈ ਉਮੀਦਾਂ ਲੈ ਕਿ ਚੜ੍ਹਿਆ ਤਾਂ ਨੋਵਾ ਸਕੋਸ਼ੀਆ ਸੂਬੇ ਦੇ ਇੱਕ ਵਿਅਕਤੀ ਦੀ ਜ਼ਿੰਦਗੀ 'ਚ ਉਸ ਵਕਤ ਹਨੇਰਾ ਛਾ ਗਿਆ ਜਦੋਂ ਹਸਪਤਾਲ 'ਚ ਇਲਾਜ਼ ਨੂੰ ੳਡੀਕਦੀ ਉਸਦੀ ਪਤਨੀ ਨੇ ਦਮ ਤੋੜ ਦਿੱਤਾ । ਗੁੰਟਰ ਹਾਫ ਨਾਮ ਦਾ ਇਹ ਵਿਅਕਤੀ ਆਪਣੀ ਪਤਨੀ ਦੀ ਮੌਤ ਦਾ ਇੰਨਸਾਫ ਮੰਗ ਰਿਹਾ ਹੈ ਕਿ ਆਖਿਰ ਉਸਦੀ ਪਤਨੀ ਨੂੰ ਸਮੇਂ ਸਿਰ ਇਲਾਜ ਕਿਉਂ ਨਹੀਂ ਮਿਲਿਆ ।
ਉਸਦਾ ਦੋਸ਼ ਹੈ ਕਿ ਹੈ ਕਿ ਬੀਤੀ 31 ਦਸੰਬਰ ਦੀ ਰਾਤ ਜਦੋਂ ਉਹ ਆਪਣੀ 37 ਸਾਲ ਦੀ ਪਤਨੀ ਐਲੀਸਨ ਨੂੰ ਪੇਟ ਦੀ ਦਰਦ ਕਾਰਨ ਨੇੜਲੇ ਹਸਪਤਾਲ ਦੀ ਐਂਮਰਜੈਂਸੀ 'ਚ ਲੈ ਕਿ ਆਇਆ ਤਾਂ ਮੁੱਢਲੀ ਚੈੱਕਅਪ ਤੋੰ ਬਾਅਦ 7 ਘੰਟੇ ਤੱਕ ਉਸਦੀ ਪਤਨੀ ਨਾਂ ਤਾ ਡਾਕਟਰ ਦੀ ਸੇਵਾ ਮਿਲੀ ਅਤੇ ਨਾਂ ਹੀ ਕੋਈ ਬੈੱਡ ਦਿੱਤਾ ਗਿਆ। ਜਦੋਂ ਕਿ ਉਸਦੀ ਪਤਨੀ ਲਗਾਤਾਰ ਕਈ ਘੰਟੇ ਦਰਦ ਨਾਲ ਤੜਪਦੀ ਰਹੀ
ਉਸਦੇ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਸਟਾਫ ਡਾਕਟਰ ਜਾਂ ਬੈੱਡ ਦੀ ਸਰਵਿਸ ਦੇਣ ਤੋਂ ਅਸਮਰੱਥਾ ਹੀ ਜ਼ਾਹਿਰ ਕਰਦਾ ਰਿਹਾ। ਜਦੋਂ ਨੂੰ ਡਾਕਟਰ ਆਇਆ ਅਤੇ ਬੈੱਡ ਦਿੱਤਾ ਗਿਆ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਭਾਵ ਉਸ ਦੀ ਪਤਨੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਅਤੇ ਜ਼ਲਦ ਹੀ ਉਹ ਦਮ ਤੋੜ ਗਈ।
ਜ਼ਿੰਦਗੀ -ਮੌਤ ਭਾਵੇਂ ਰੱਬ ਦੇ ਹੱਥ ਹੈ ਪਰ ਕੈਨੇਡਾ ਵਰਗੇ ਦੇਸ਼ 'ਚ ਕਿਸੇ ਮਰੀਜ਼ ਦਾ ਘੰਟਿਆਂ ਬੱਧੀ ਦਰਦ ਨਾਲ ਤੜਫਦੇ ਰਹਿਣਾਂ
ਅਤੇ ਉਸ ਨੂੰ ਇਲਾਜ਼ ਨਾ ਮਿਲਣਾ ਕੈਨੇਡਾ ਦੀ ਸਿਹਤ ਵਿਵਸਥਾ 'ਤੇ ਕਈ ਸਵਾਲ ਖੜੇ ਕਰਦਾ ਹੈ ।
(ਗੁਰਮੁੱਖ ਸਿੰਘ ਬਾਰੀਆ)
The original owner of this content is GLOB and mail

27/10/2022

ਮੇਅਰ ਪੈਟਰਿਕ ਬਰਾਊਨ ਨੂੰ ਪਾਰਟੀ ਨੇ ਕੀਤਾ ਇੱਕ ਲੱਖ ਡਾਲਰ ਦਾ ਜੁਰਮਾਨਾ

👉ਫੈਡਰਲ ਆਗੂ ਦੀ ਚੋਣ ਦੌਰਾਨ ਕਥਿੱਤ ਤੌਰ ‘ਤੇ ਬੇਨਿਯਮੀਆਂ ਕਰਨ ਦਾ ਮਾਮਲਾ
ਬਰੈਂਪਟਨ ਦੇ ਮੁੜ ਚੁਣੇ ਗਏ ਮੇਅਰ ਪੈਟਰਿਕ
ਬਰਾਊਨ ਨੂੰ ਉਸਦੀ ਕਜ਼ੰਰਵੇਟਿਵ ਪਾਰਟੀ ਨੇ ਫੈਡਰਲ ਲੀਡਰਸ਼ਿਪ ਦੀਆਂ ਚੋਣਾਂ ‘ਚ ਬੇਨਿਯਮੀਆਂ ਕਰਨ ਦੇ ਦੋਸ਼ ‘ਚ ਇੱਕ ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ ।
ਦੱਸਣਯੋਗ ਹੈ ਕਿ ਪੈਟਰਿਕ ਬਰਾਊਨ ਪਾਰਟੀ ਦੀ ਫੈਡਰਲ ਆਗੂ ਦੀ ਚੋਣ ‘ਚ ਉਮੀਦਵਾਰ ਵਜੋਂ ਆਏ ਸਨ । ਇਸ ਚੋਣ ਦੌਰਾਨ ਹੀ ਪੈਟਰਿਕ ਬਰਾਊਨ ‘ਤੇ ਦੋਸ਼ ਲੱਗਾ ਸੀ ਕਿ ਉਨ੍ਹਾਂ ਨੇ ਚੋਣ ਮੁਹਿੰਮ ਦੇ ਸਟਾਫ ਅਤੇ ਕੁਝ ਮੈਂਬਰਸ਼ਿਪ ਫ਼ੀਸਾਂ ਅਦਾ ਕਰਨ ਲਈ ਇੱਕ ਨਿੱਜੀ ਕੰਪਨੀ ਦੀ ਸਰਵਿਸ ਲਈ । ਪਾਰਟੀ ਦੇ ਸੰਵਿਧਾਨ ਅਨੁਸਾਰ ਅਜਿਹਾ ਕਰਨਾ ਨਿਯਮਾਂ ਦੀ ਉਲੰਘਣਾ ਕਰਨਾ ਸੀ । ਇਸੇ ਵਿਵਾਦ ਕਾਰਨ ਪੈਟਰਿਕ ਬਰਾਊਨ ਨੂੰ ਪਾਰਟੀ ਦੀ ਲੀਡਰਸ਼ਿਪ ਦੀ ਚੋਣ ‘ਚੋ ਬਾਹਰ ਹੋਣਾ ਪਿਆ ।
ਹੁਣ ਪਾਰਟੀ ਨੇ ਮੇਅਰ ਪੈਟਰਿਕ ਬਰਾਊਨ ਨੂੰ ਜਿੱਤ ਮਿਲਣ ਤੋਂ ਅਗਲੇ ਹੀ ਦਿਨ ਪੱਤਰ ਜਾਰੀ ਕਰਕੇ ਉਕਤ ਜੁਰਮਾਨਾ ਅਦਾ ਕਰਮ ਦੇ ਹੁਕਮ ਕਾਰੀ ਕੀਤੇ ਹਨ ।
THE STAR ਦੀ ਰਿਪੋਰਟ ਮੁਤਾਬਕ ਮੇਅਰ ਪੈਟਰਿਕ ਬਰਾਊਨ ‘ਤੇ ਲੱਗੇ ਉਪਰੋਕਤ ਦੋਸ਼ ਸਮੇਤ ਹੋਰ ਕਈ ਦੋਸ਼ਾਂ ਦੀ ਜਾਂਚ ਇਲੈਕਸ਼ਨ ਕੈਨੇਡਾ ਕਰ ਰਿਹਾ ਹੈ , ਇਹ ਸਮਝਿਆ ਜਾਂਦਾ ਹੈ ਕਿ ਕਜ਼ੰਰਵੇਟਿਵ ਪਾਰਟੀ ਦੀ ਇੱਕ ਵਿਸ਼ੇਸ਼ ਲਗਾਤਾਰ ਇਸ ਮਾਮਲੇ ‘ਤੇ ਇਲੈਕਸ਼ਨ ਕੈਨੇਡਾ ਦੇ ਸੰਪਰਕ ‘ਚ ਹੈ ਅਤੇ ਕੋਈ ਵਿਸ਼ੇਸ਼ ਜਾਣਕਾਰੀ ਮਿਲਣ ਤੋਂ ਬਾਅਦ ਹੀ ਪੈਟਰਿਕ ਬਰਾਊਨ ਨੂੰ ਪਾਰਟੀ ਵੱਲੋਂ ਇੱਕ ਲੱਖ ਦਾ ਜੁਰਮਾਨਾ ਕੀਤਾ ਗਿਆ ਹੈ ।
(ਗੁਰਮੁੱਖ ਸਿੰਘ ਬਾਰੀਆ)

11/10/2022

ਤਰਨ ਤਾਰਨ ‘ਚ ਕੱਪੜਾ ਵਪਾਰੀ ਦਾ ਦਿਨ ਦਿਹਾੜੇ ਕਤਲ । ਫਿਰੌਤੀ ਨਾ ਦੇਣ ‘ਤੇ ਕੀਤਾ ਕਤਲ । ਹਮਲਾਵਰਾਂ ਨੇ ਦੁਕਾਨ ‘ਚ ਦਾਖਲ ਹੋ ਕਿ ਮਾਰੀਆਂ ਗੋਲੀਆਂ ।

03/10/2022

please subscribe channel

01/10/2022

29/09/2022
ਟੋਰਾਂਟੋ ‘ਚ ਖਾਲਿਸਤਾਨ ਦੇ ਨਾਂਅ ‘ਤੇ ਕਰਵਾਈਆਂ ਵੋਟਾਂ ਨੂੰ ਮਿਲਿਆ ਭਰਵਾਂ ਹੁੰਗਾਰਾ(ਨੋਟ: ਇਹ ਰਿਪੋਰਟ ਆਮ ਲੋਕਾਂ ਦੀ ਜਾਣਕਾਰੀ ਲਈ ਹੈ। ਪੱਤਰਕਾਰ ...
18/09/2022

ਟੋਰਾਂਟੋ ‘ਚ ਖਾਲਿਸਤਾਨ ਦੇ ਨਾਂਅ ‘ਤੇ ਕਰਵਾਈਆਂ ਵੋਟਾਂ ਨੂੰ ਮਿਲਿਆ ਭਰਵਾਂ ਹੁੰਗਾਰਾ
(ਨੋਟ: ਇਹ ਰਿਪੋਰਟ ਆਮ ਲੋਕਾਂ ਦੀ ਜਾਣਕਾਰੀ ਲਈ ਹੈ। ਪੱਤਰਕਾਰ ਦਾ ਕਿਸੇ ਵਿਚਾਰਧਾਰਾ ਨਾਲ ਸਹਿਮਤ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ । )

ਅੱਜ ਕੈਨੇਡਾ ਦੇ ਗਰੇਟਰ ਟੋਰਾਂਟੋ ਏਰੀਏ ‘ਚ ਖਾਲਿਸਤਾਨ ਦੇ ਨਾਮ ‘ਤੇ ਰਾਏਸ਼ੁਮਾਰੀ ਦੀਆਂ ਕਰਵਾਈਆਂ ਗਈਆਂ ਵੋਟਾਂ ਨੂੰ ਆਮ ਲੋਕਾਂ ਦਾ ਐਨਾ ਜ਼ਿਆਦਾ ਹੁੰਗਾਰਾ ਮਿਲਿਆ ਕਿ ਜਿਸਦੀ ਉਮੀਦ ਸ਼ਾਇਦ ਪ੍ਰਬੰਧਕਾਂ ਨੂੰ ਵੀ ਨਹੀਂ ਸੀ । ਬਰੈਂਪਟਨ ਦੇ ਗੋਰ ਮੀਡੇਅ ਕਮਿਊਨਿਟੀ ਸੈਂਟਰ ‘ਚ ਲੋਕਾਂ ਦੀ ਭਾਰੀ ਆਮਦ ਦੇਖਣ ਨੂੰ ਮਿਲੀ । ਪੇਸ਼ ਹੈ ਇਸ ਮੌਕੇ ਦੇ ਕੁਝ ਨੁਕਤੇ :
👉ਵੋਟਾਂ ਸਵੇਰੇ 8.00 ਵਜੇ ਤੋਂ ਸ਼ੁਰੂ ਹੋਣੀਆਂ ਸਨ , ਪਰ ਕੰਮਾਂ ‘ਤੇ ਜਾਣ ਵਾਲੇ ਲੋਕ ਪਹਿਲਾਂ ਲਾਈਨਾਂ ‘ਚ ਆ ਖੜੇ ਹੋਏ ।
👉ਵੋਟਾਂ ਸ਼ੁਰੂ ਹੋਣ ਤੋਂ ਇੱਕ ਘੰਟੇ ਬਾਅਦ ਗੋਰ ਮੀਡੋਅ ਕਮਿਊਨਿਟੀ ਸੈਂਟਰ ਦੀ ਵਿਸ਼ਾਲ ਪਾਰਕਿੰਗ ਭਰ ਗਈ ਅਤੇ ਪੁਲਿਸ ਨੂੰ ਗੋਰ ਮੀਡੋਅ ਨੂੰ ਜਾਣ ਵਾਲਾ ਰਸਤਾ ਬੰਦ ਕਰਨਾ ਪਿਆ ।
👉ਤਿੰਨ ਤਰ੍ਹਾਂ ਦੇ ਲੋਕ ਪ੍ਰਬੰਧ ਸੰਭਾਲ਼ ਰਹੇ ਸਨ : ਇੱਕ ਵੋਟਾਂ ਕਰਾਉਣ ਵਾਲੀ ਸੰਸਥਾ ਦੇ ਪ੍ਰਬੰਧਕ , ਸਕਿਊਰਿਟੀ ਕੰਪਨੀਆਂ ਦੇ ਗਾਰਡ ਅਤੇ ਪੁਲਿਸ ਅਫਸਰ ਲੋਕਾਂ ਦੀ ਸਹਾਇਤਾ ਕਰ ਰਹੇ ਸਨ ।
👉ਲਾਈਨਾਂ ‘ਚ ਖੜੇ ਲੋਕਾਂ ਨੂੰ ਹੋਕਾ ਦਿੱਤਾ ਜਾ ਰਿਹਾ ਸੀ ਕਿ ਬੱਚਿਆਂ ਵਾਲੀਆਂ ਬੀਬੀਆਂ , ਸੀਨੀਅਰ ਸਿਟੀਜ਼ਨ ਅਤੇ ਬੀਮਾਰ ਵਿਅਕਤੀ ਵੱਖਰੀ ਲਾਈਨ ‘ਚ ਜਾ ਕਿ ਵੋਟ ਜਲਦੀ ਪਾ ਸਕਦੇ ਹਨ ।
👉ਵਲੰਟੀਅਰ ਇਹ ਵੀ ਹੋਕਾ ਦੇ ਰਹੇ ਸਨ ਕਿ ਵੋਟ ਪਾਉਣ ਲਈ ਇੱਕ ਪਹਿਚਾਣ ਪੱਤਰ ਹੋਣਾ ਜ਼ਰੂਰੀ ਹੈ ਅਤੇ ਕੋਈ ਵੀ ਖਾਲਿਸਤਾਨ ਦੇ ਹੱਕ ਜਾਂ ਵਿਰੋਧ ‘ਚ ਵੋਟ ਪਾ ਸਕਦੇ ਹੈ ।
👉ਬਹੁਤ ਸਾਰੇ ਲੋਕ ਪਰਿਵਾਰਾਂ ਸਮੇਤ ਬੱਚਿਆਂ ਨਾਲ ਆਏ ਸਨ ਅਤੇ ਬੱਚਿਆਂ ਦੇ ਖੇਡਣ ਲਈ ਕੁਝ ਸਕੇਟਿੰਗ ਰਾਈਡਾਂ ਦਾ ਪ੍ਰਬੰਧ ਸੀ ।
👉ਮੇਨ ਪਾਰਕਿੰਗ ਭਰ ਜਾਣ ਤੋਂ ਬਾਅਦ ਨੇੜੇ ਦੇ ਗੋਰ ਰੋਡ ਗੁਰੂਦੁਆਰਾ ਸਾਹਿਬ , ਪਲਾਜ਼ੇ ਅਤੇ ਹੋਰ ਜਨਤਕ ਥਾਂਵਾਂ ਦੀਆਂ ਪਾਰਕਾਂ ਵੀ ਭਰ ਗਈਆਂ ।
👉ਲੋਕ ਕਿੱਲੋਮੀਟਰ ਤੋਂ ਪੈਦਲ ਚੱਲ
ਕਿ ਵੋਟ ਪਾਉਣ ਜਾ ਰਹੇ ਸਨ ।
👉ਆਮ ਵੋਟਾਂ ਨਾਲ਼ੋਂ ਇਨ੍ਹਾਂ ਵੋਟਾਂ ਲਈ ਵੋਟ ਪਾਉਣ ਵਾਲੇ ਲੋਕਾਂ ‘ਚ ਜ਼ਿਆਦਾ ਉਤਸ਼ਾਹ ਸੀ ਅਤੇ ਕਈ ਬਜ਼ੁਰਗ ਲੋਕ ਵੀ ਕਾਹਲੇ ਕਾਹਲੇ ਕਦਮਾਂ ਨਾਲ ਚੱਲ ਰਹੇ ਸਨ ਅਤੇ ਕਈ ਲੋਕਾਂ ਨੇ ਖਾਲਿਸਤਾਨ ਦੇ ਬੈਨਰ ਫੜੇ ਹੋਏ ਸਨ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗਾ ਰਹੇ ਸਨ ।
👉 ਵੋਟਾਂ ਪਾਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਜਾਣ ਕਰਕੇ ਪ੍ਰਬੰਧਕ ਅਤੇ ਲੋਕ ਖੁਸ਼ੀ ‘ਚ ਢੋਲ ਦੀ ਤਾਪ ‘ਤੇ ਭੰਗੜਾ ਵੀ ਪਾ ਰਹੇ ਸਨ ।
👉ਗੁਰੂ ਕਾ ਲੰਗਰ ਵੀ ਅਟੁੱਟ ਚੱਕ ਰਿਹਾ ਸੀ ।

15/09/2022

“ਆਪ” ਸਰਕਾਰ ਦੇ BMW ਨਿਵੇਸ਼ ਦੇ ਦਾਅਵੇ ਦੀ ਫੂਕ ਕਿਉਂ ਨਿਕਲੀ ?
👉ਚੰਦ ਘੰਟਿਆਂ ‘ਚ ਹੀ BMW ਨੇ .ਸਰਕਾਰ ਦੇ ਦਾਅਵੇ ਨੂੰ ਕਿਉਂ ਰੱਦ ਕੀਤਾ
👉ਗੱਲਬਾਤ ਸਿਰੇ ਚੜਨ ਤੋਂ ਪਹਿਲਾਂ ਹੀ “ਆਪ” ਸਰਕਾਰ ਦੀ ਵਾਹ ਵਾਹ ਖੱਟਣ ਦੀ ਕਾਹਲ਼ ਕਿਉਂ

ਮੁੱਖ ਮੰਤਰੀ ਭਗਵੰਤ ਮਾਨ ਯੋਰਪ ਦੇ ਦੌਰੇ ‘ਤੇ ਗਏ ਜਿਸ ਬਾਰੇ ਖੁੱਦ ਮੁੱਖ ਮੰਤਰੀ ਸਮੇਤ ਸਾਰੀ ਆਮ ਆਦਮੀ ਪਾਰਟੀ ਨੇ ਧੜੱਲੇ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਵਿਦੇਸ਼ੀ ਨਿਵੇਸ਼ਕਾਰਾਂ ਨੂੰ ਪੰਜਾਬ ਵੱਲ ਆਕਰਸ਼ਤ ਕਰਨ ਲਈ ਇਹ ਦੌਰਾ ਅਹਿਮ ਸਾਬਤ ਹੋਵੇਗਾ ।
ਆਪਣੇ ਦੌਰੇ ਦੇ ਅਗਲੇ ਦਿਨ ਹੀ ਮੁੱਖ ਭਗਵੰਤ ਮਾਨ ਤੇ ਉਨ੍ਹਾਂ ਟੀਮ ਨੇ ਵੱਡਾ ਸ਼ਗੋਫਾ ਛੱਡ ਦਿੱਤਾ ਕਿ ਆਟੋ ਪਾਰਟ ਦੀ ਵਕਾਰੀ ਕੰਪਨੀ BMW ਪੰਜਾਬ ਸਰਕਾਰ ਦੇ ਸੱਦੇ ‘ਤੇ ਪੰਜਾਬ ‘ਚ ਵੱਡਾ ਨਿਵੇਸ਼ ਕਰਨ ਲਈ ਰਜ਼ਾਮੰਦ ਹੋ ਗਈ ਹੈ ਜਿਸ ਤਹਿਤ BMW ਸੂਬੇ ‘ਚ ਗੱਡੀਆਂ ਬਣਾਉਣ ਦੇ ਪਲਾਂਟ ਲਗਾਏਗਾ । ਇਸ ਤਹਿਤ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਗੇ ।
ਪਰ ਅਗਲੇ ਦਿਨ ਹੀ BMW ਦੇ ਭਾਰਤ ਸਥਿੱਤ ਇੱਕ ਆਲ੍ਹਾ ਅਧਿਕਾਰੀ ਨੇ ਇਹ ਕਹਿ ਕਿ ਆਪ ਸਰਕਾਰ ‘ਤੇ ਬੰਬ ਸੁੱਟ ਦਿੱਤਾ ਕਿ BMW ਦੀ ਪੰਜਾਬ ‘ਚ ਪਲਾਂਟ ਲਗਾਉਣ ਬਾਰੇ ਕੋਈ ਯੋਜਨਾ ਨਹੀਂ ।
ਬੱਸ ਇਨਾਂ ਸੁਣਦਿਆਂ ਹੀ ਵਿਰੋਧੀ ਪਾਰਟੀਆਂ ਵਾਲੇ ਚਾਰੇ ਪੈਰ ਲੈ ਕਿ ਸਰਕਾਰ ਦੇ ਦੁਆਲੇ ਹੋ ਗਏ ਜਿਨ੍ਹਾਂ ਪਿੱਛਲੇ ਤਿੰਨ ਦਹਾਕੇ ਡੱਕਾ ਭੰਨ ਕਿ ਦੋਹਰਾ ਨਹੀਂ ਕੀਤਾ ।
ਪਰ ਸਵਾਲ ਪੈਦਾ ਹੁੰਦਾ ਹੈ ਕਿ ਆਪ ਸਰਕਾਰ ਦੇ ਦਾਅਵੇ ਦੀ ਫੂਕ ਐਨੀ ਜਲਦੀ ਕਿਉਂ ਨਿਕਲ ਗਈ । ਸਾਫ ਜ਼ਾਹਿਰ ਹੈ ਕਿ ਹਾਲੇ BMW ਨੇ ਭਗਵੰਤ ਮਾਨ ਨੂੰ ਮੀਟਿੰਗ ‘ਚ ਭਾਵੇਂ ਭੁਲੇਖੇ ਨਾਲ ਹੇਠਾਂ ਨੂੰ ਸਿਰ ਹਿਲਾ ਦਿੱਤਾ ਹੋਵੇ ਪਰ ਭਗਵੰਤ ਮਾਨ ਸਮੇਤ ਸਾਰੇ ਆਪ ਲਾਣੇ ਨੇ ਦੁਹਾਈ ਪਾ ਦਿੱਤੀ ਕਿ BMW ਵਾਲੇ ਤਾਂ ਸਾਜੋ ਸਮਾਨ ਲੈ ਕਿ ਸ਼ੰਭੂ ਬਾਰਡਰ ਵੀ ਟੱਪ ਆਏ ਹਨ । ਐਨਾ ਰੌਲਾ ਪੈਂਦਾ ਵੇਖ ਜਦੋਂ ਮੀਡੀਆ ਵਾਲਿਆਂ ਨੇ BMW ਦਾ ਫ਼ੋਨ ਘੰਟੀਆਂ ਮਾਰ ਮਾਰ ਤੋੜਨਾ ਲੱਗਾ ਦਿੱਤਾ ਤਾਂ ਅਗਲਿਆਂ ਨੂੰ ਕਹਿਣਾ ਪਿਆ “ ਭਰਾਵਾਂ ਸਾਡਾ ਭੁਲੇਖੇ ਨਾਲ ਸਿਰ ਹਿੱਲ ਗਿਆ ਸੀ , ਹਾਲੇ ਪਲਾਂਟ ਲਾਉਣ ਦੀ ਸਾਡੀ ਕੋਈ ਯੋਜਨਾ ਨਹੀਂ “ । ਭਾਵ ਆਪ ਸਰਕਾਰ ਦੀ ਹਨੇਰੀ ਆਉਣ ਤੋਂ ਪਹਿਲਾਂ ਦੁਹਾਈ ਦੇਣ ਵਾਲੀ ਨੀਤੀ ਦੀ ਫੂਕ ਨਿਕਲ ਗਈ ।
(ਗੁਰਮੁੱਖ ਸਿੰਘ ਬਾਰੀਆ)

13/09/2022

ਟਰੂਡੋ ਸਰਕਾਰ ਵੱਲੋਂ 3.1 ਬਿਲੀਅਨ ਮਹਿੰਗਾਈ ਪੈਕੇਜ ਦਾ ਐਲਾਨ
👉2.5 ਬਿਲੀਅਨ ਡਾਲਰ ਦਿੱਤਾ ਜਾਵੇਗਾ ਟੈਕਸ ਕਰੈਡਿਟ
👉ਹਾਊਸਿੰਗ ਖੇਤਰ ਲਈ 11 ਮਿਲੀਅਨ ਰੱਖਿਆ
👉ਪਾਇਰੀ ਪੋਇਲੀਵਰ ਦੀ ਜਿੱਤ ਨੇ ਟਰੂਡੋ ਸਰਕਾਰ ਸਕਤੇ ‘ਚ ਪਾਈ
ਮਹਿੰਗਾਈ ਨਾਲ ਜੂਝ ਰਹੇ ਕੈਨੇਡੀਅਨ ਲੋਕਾਂ ਪ ਲਈ ਫੈਡਰਲ ਸਰਕਾਰ ਨੇ 3.1 ਬਿਲੀਅਨ ਦਾ ਮਹਿੰਗਾਈ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ । ਜਾਣਕਾਰੀ ਅਨੁਸਾਰ ਸਰਕਾਰ ਇਸ ਯੋਜਨਾ ‘ਤੇ ਵਿਸ਼ੇਸ਼ ਬਿੱਲ 20 ਸਤੰਬਰ ਤੋਂ ਸ਼ੁਰੂ ਹੋ ਰਹੇ ਪਾਰਲੀਮੈਂਟ ਸ਼ੈਸ਼ਨ ‘ਚ ਪੇਸ਼ ਕਰੇਗੀ ।
ਅੱਜ ਇਸ ਸੰਬੰਧੀ ਨਿਊ ਬਰੰਸ਼ਵਿਕ ਸੂਬੇ ‘ਚ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਜਾਣਕਾਰੀ ਦਿੱਤੀ ਹੈ ਕਿ ਇਸ ਯੋਜਨਾ ਰਾਹੀਂ ਕੈਨੇਡੀਅਨ ਲੋਕਾਂ ਪਿੱਛਲੇ ਛੇ ਮਹੀਨੇ ਤੋਂ ਵਿਸ਼ੇਸ਼ ਟੈਕਸ ਕਰੈਡਿਟ ਦਿੱਤਾ ਜਾਵੇਗਾ ।
Bਇਸ ਤੋਂ ਇਲਾਵਾ ਡੈਂਟਲ ਕਵਰੇਜ਼ ਦੀਆਂ ਅਦਾਇਗੀਆਂ ਯਕੀਨੀ ਬਣਾਈਆਂ ਜਾਣਗੀਆਂ ਹਾਊਸਿੰਗ ਖੇਤਰ ‘ਚ ਵੀ ਕਈ ਲਾਭ ਦਿੱਤੇ ਜਾਣਗੇ । ਇਕੱਲੇ ਟੈਕਸ ਕਰੈਡਿਟ ‘ਤੇ ਹੀ 2.5 ਬਿਲੀਅਨ ਖ਼ਰਚੇ ਜਾਣਗੇ ।ਹਾਊਸਹੋਲਡ ਲਈ ਤਕਰੀਬਨ 11 ਕਰੋੜ ਖ਼ਰਚੇ ਜਾਣਗੇ ।
ਜਾਣਕਾਰੀ ਅਨੁਸਾਰ ਇਕੱਲੇ ਵਿਅਕਤੀ ਨੂੰ 234 ਡਾਲਰ ਅਤੇ ਦੋ ਬੱਚਿਆਂ ਵਾਲੇ ਪਰਿਵਾਰਿਕ ਜੋੜੇ ਲਈ 467 ਡਾਲਰ ਦਾ ਵੱਖਰਾ ਕਰੈਡਿਟ ਦਿੱਤਾ ਜਾਵੇਗਾ ।
(ਗੁਰਮੁੱਖ ਸਿੰਘ ਬਾਰੀਆ)

SGPC ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੱਥਾਂ 'ਚ ਹੱਥ ਕੜੀਆਂ ਲੇੈ ਕੇ ਕੀਤਾ ਰੋਸ ਜ਼ਾਹਿਰ!( ਇਸ ਬਾਰੇ ਅਪਣੇ ਸੁਝਾਅ ਜਰੂਰ ਦਿਓ ? )
12/09/2022

SGPC ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੱਥਾਂ 'ਚ ਹੱਥ ਕੜੀਆਂ ਲੇੈ ਕੇ ਕੀਤਾ ਰੋਸ ਜ਼ਾਹਿਰ!

( ਇਸ ਬਾਰੇ ਅਪਣੇ ਸੁਝਾਅ ਜਰੂਰ ਦਿਓ ? )

12/09/2022

ਵਿਧਾਇਕ ਦੇ ਵਿਵਾਦਿਤ AUDIO ਨੇ ਕੀਤੇ
ਸਵਾਲ ਖੜੇ ?

12/09/2022

ਕੈਨੇਡਾ ਦੀ ਸਿਆਸਤ ‘ਤੇ ਕੀ ਅਸਰ ਪਾਏਗੀ Pierre Poillievre ਦੀ ਹੂੰਝਾਫੇਰ ਜਿੱਤ ?
👉ਪਾਰਲੀਮੈਂਟ ਦੇ ਆਗਾਮੀ ਸ਼ੈਸ਼ਨ ‘ਚ ਹੋਵੇਗੀ ਪਹਿਲੀ ਪਰਖ
👉 ਡੂੰਘੀ ਨੀਂਦ ਸੁੱਤੇ ਲਿਬਰਲਾਂ ‘ਚ ਵੀ ਹਿਲਜੁਲ ਸ਼ੁਰੂ
👉ਲੱਕ ਤੋੜ ਰਹੀ ਮਹਿੰਗਾਈ ਪ੍ਰਤੀ ਲਿਬਰਲ ਸਰਕਾਰ ਕਰ ਰਹੀ ਹੈ ਮਾਪ ਤੋਲ
ਬੀਤੇ ਦਿਨ ਕੈਨੇਡਾ ਦੀ ਪ੍ਰਮੁੱਖ ਸਿਆਸੀ ਪਾਰਟੀ ਕਜ਼ੰਰਵੇਟਿਵ ਪਾਰਟੀ ਦੇ ਆਗੂ ਦੀ ਚੋਣ ਭਲੇ ਹੀ ਪਾਰਟੀ ਦਾ ਅੰਦਰੂਨੀ ਮਸਲਾ ਹੋਵੇ ਪਰ ਜਿਸ ਤਰੀਕੇ ਨਾਲ ਪਾਇਰੀ ਪੋਲੀਵਰ ਨੇ ਲੀਡਰਸ਼ਿਪ ਦੀ ਚੋਣ ‘ਚ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ ਹੈ , ਇਸ ਜਿੱਤ ਦੀਆਂ ਧੁੰਨਾਂ ਸੱਤਾਧਾਰੀ ਪਾਰਟੀ ਲਿਬਰਲਾਂ ਦੇ ਕੰਨਾਂ ‘ਚ ਵੀ ਗੂੰਜਣ ਲੱਗੀਆਂ ਹਨ । ਦੇਸ਼ ‘ਚ ਲੋਕਾਂ ਦਾ ਲੱਕ ਤੋੜ ਰਹੀ ਮਹਿੰਗਾਈ ਜਿਸ ਕਾਰਨ ਬੈਂਕ ਆਫ ਕੈਨੇਡਾ ਲਗਾਤਰ ਵਿਆਜ਼ ਦਰਾਂ ਚੱਕੀ ਜਾ ਰਿਹਾ ਹੈ , ਲਿਬਰਲ ਸਰਕਾਰ ਅੱਗੇ ਅਹਿਮ ਚੁਣੌਤੀ ਬਣਿਆ ਹੋਇਆ ਹੈ । ਪਰਚੂਨ ਵਸਤੂਆਂ ਦੇ ਭਾਅ ਲਗਪਗ ਦੁਗਣੇ ਹੋ ਜਾਣ ਕਾਰਨ ਅਤੇ ਵਿਆਜ਼ ਦਰਾਂ ਵੱਧਣ ਕਰਨ ਆਮ ਕੈਨੇਡੀਅਨ ਲੋਕਾਂ ‘ਚ ਫੈਡਰਲ ਸਰਕਾਰ ਪ੍ਰਤੀ ਬੇਚੈਨੀ ਤੇ ਗ਼ੁੱਸੇ ਦਾ ਮਹੌਲ ਬਣਦਾ ਜਾ ਰਿਹਾ ਹੈ ।
ਐਨ ਮੌਕੇ ‘ਤੇ ਜਿੰਨੀ ਹਰਮਨ ਪਿਆਰਤਾ ਨਾਲ ਮਿਸਟਰ ਪੋਇਰੀਵਰ ਪਾਰਟੀ ਆਗੂ ਦੀ ਚੋਣ ਜਿੱਤੇ ਹਨ , ਇਸ ਨਾਲ ਲੰਮੇ ਸਮੇਂ ਤੋਂ ਰਾਜਨੀਤਕ ਉਦਾਸੀਨਤਾ ਝੱਲ ਰਹੇ ਟੋਰੀ ਵਰਕਰਾਂ ਦੇ ਜਿੱਥੇ ਹੌਂਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ ਉਥੇ ਦੇਸ਼ ਦੀ ਸਿਆਸਤ ਦੇ ਵਿਰੋਧੀ ਖੇਮੇ ‘ਚ ਲੰਮੇ ਸਮੇਂ ਤੋਂ ਚੱਲ ਰਿਹਾ ਖ਼ਲਾਅ ਵੀ ਭਰਨ ਦੀ ਉਮੀਦ ਬੱਝ ਗਈ ਹੈ ।
ਪਾਇਰੀ ਪੋਇਲੀਵਰ ਦਾ ਪਾਰਟੀ ਚੋਣਾਂ ‘ਚ 338 ਰਾਈਡਾਂ ‘ਚੋਂ 330 ‘’ਤੇ ਹੂੰਝਾਫੇਰ ਜਿੱਤ ਪ੍ਰਾਪਤ ਕਰਨੀ ਆਪਣੇ ਆਪ ‘ਚ ਪਾਰਟੀ ਪੱਧਰ ‘ਤੇ ਹੀ ਨਹੀਂ ਸਗੋਂ ਦੇਸ਼ ਦੇ ਸਿਆਸੀ ਸਫਾਂ ‘ਚ ਉਨ੍ਹਾਂ ਦਾ ਸਿਆਸੀ ਕੱਦ ਸੱਤਾਧਾਰੀ ਪਾਰਟੀ ਲਈ ਇੱਕ ਚੁਣੌਤੀ ਬਣ ਕਿ ਉੱਭਰਿਆ ਹੈ ਜਿਸਦੇ ਪੂਰੇ ਸਮੀਕਰਨ ਤਾਂ ਪੋਇਲੀਵਰ ਦੀ ਪਾਰਟੀ ਆਗੂ ਦੀ ਕਾਰਗੁਜ਼ਾਰੀ ਤੋਂ ਬਾਅਦ ਪਤਾ ਚੱਲਣਗੇ ਕਿ ਆਉਣ ਵਾਲੇ ਸੰਸਦੀ ਸ਼ੈਸ਼ਨ ‘ਚ ਉਹ ਕਿਸਤਰ੍ਹਾਂ ਟਰੂਡੋ ਸਰਕਾਰ ਨੂੰ ਲੋਕਾਂ ਦੇ ਕਟਹਿਰੇ ‘ਚ ਖੜਾ ਕਰਦੇ ਹਨ ।
(ਗੁਰਮੁੱਖ ਸਿੰਘ ਬਾਰੀਆ)

ਓਨਟਾਰੀਓ ਹੈਲਥ ਸੰਬੰਧੀ ਆਏ ਤਾਜ਼ੇ ਅੰਕੜਿਆਂ ਅਨੁਸਾਰ ਐਂਮਰਜੈਂਸੀ ਵਿਭਾਗ 'ਚ ਉਡੀਕ ਸਮੇਂ 'ਚ ਹੁਣ ਤੱਕ ਦਾ ਰਿਕਾਰਡ ਵਾਧਾ ਹੋਇਆ ਹੈ। ਜੁਲਾਈ ਮਹੀਨੇ ...
10/09/2022

ਓਨਟਾਰੀਓ ਹੈਲਥ ਸੰਬੰਧੀ ਆਏ ਤਾਜ਼ੇ ਅੰਕੜਿਆਂ ਅਨੁਸਾਰ ਐਂਮਰਜੈਂਸੀ ਵਿਭਾਗ 'ਚ ਉਡੀਕ ਸਮੇਂ 'ਚ ਹੁਣ ਤੱਕ ਦਾ ਰਿਕਾਰਡ ਵਾਧਾ ਹੋਇਆ ਹੈ। ਜੁਲਾਈ ਮਹੀਨੇ ਦੇ ਅੰਕੜਿਆਂ ਅਨੁਸਾਰ ਐਂਮਰਜੈਂਸੀ ਵਿਭਾਗ 'ਚ ਹਰੇਕ ਮਰੀਜ਼ ਨੂੰ ਔਸਤਨ 4 ਤੋਂ 5 ਘੰਟੇ ਤੱਕ ਉਡੀਕ ਕਰਨੀ ਪੈਂਦੀ ਹੈ। ਇਸਤਰਾਂ ਹੀ ਸਿਰਫ ਰਜਿਸਟਰੇਸ਼ਨ ਕਰਵਾਉਣ ਤੱਕ ਹਰੇਕ ਮਰੀਜ਼ ਨੂੰ ਦੋ ਘੰਟਿਆਂ ਤੱਕ ਉਡੀਕ ਕਰਨੀ ਪੈਂਦੀ ਹੈ। ਸਿਹਤ ਵਿਭਾਗ ਦੇ ਆਪਣੇ ਸੀਨੀਅਰ ਸਰਜਨਾਂ ਵੱਲੋਂ ਗਲੋਬ ਐਂਡ ਮੇਲ ਨਾਲ ਗੱਲਬਾਤ ਕਰਦਿਆਂ ਇਸ ਵਰਤਾਰੇ ਨੂੰ "ਅਣਮਨੁੱਖੀ " ਦੱਸਿਆ ਗਿਆ ਹੈ।

(ਗੁਰਮੁੱਖ ਸਿੰਘ ਬਾਰੀਆ)

10/09/2022

ਜੱਗੀ ਜੌਹਲ ਨੇ UK ਦੀ PM ਨੂੰ ਲਿਖਿਆ ਦਿਲ ਦਹਿਲਾਉਣ ਵਾਲਾ ਪੱਤਰ"

10/09/2022

ਕਿੰਝ ਹੋਈ ਸੈਸਕੈਚਵਨ ਖੂਨੀ ਕਾਂਡ ਦੇ ਮੁੱਖ ਦੋਸ਼ੀ ਦੀ ਮੌਤ
👉ਚਾਰ ਘੰਟੇ ਤੱਕ RCMP ਨਾਲ ਖੇਡਦਾ ਰਿਹਾ ਖ਼ਤਰਨਾਕ ਖੇਡ

ਸੈਸਕੈਚਵਨ ਦੇ ਸਮਿੱਥ ਨੇਸ਼ਨ ਕਰੀ ਇਲਾਕੇ ‘ਚ 10 ਬੇਗੁਨਾਹ ਲੋਕਾਂ ਦੇ ਖੂਨ ਨਾਲ ਹੋਲੀ ਖੇਡਣ ਵਾਲੇ ਦੇਵੇਂ ਕਥਿੱਤ ਦੋਸ਼ੀ ਹੁਣ ਜਦੋਂ ਮਾਰੇ ਜਾ ਚੁੱਕੇ ਹਨ, ਤਾਂ ਇਸ ਦਰਦਨਾਕ ਘਟਨਾ ਦੇ ਅੰਤ ‘ਤੇ ਇੱਕ ਪੰਛੀ ਝਾਤ ਪਾਉਂਦੇ ਹਾਂ ਕਿ ਆਖਰ ਇਸ ਘਟਨਾ ਦਾ ਮੁੱਖ ਕਥਿੱਤ ਦੋਸ਼ੀ ਮਾਈਲਸ ਸੈਂਡਰਸ ਕਿਵੇਂ ਮਾਰਿਆ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸ਼ਾਹ ਲਿਆ ।
👉ਬੁੱਧਵਾਰ ਦੁਪਹਿਰ 2.07 ਵਜੇ ਵਾਕਾ ਕਸਬੇ ਤੋਂ ਕਿਸੇ ਵਿਅਕਤੀ ਵੱਲੋਂ ਪੁਲਿਸ ਨੂੰ ਕਾਲ ਆਉਂਦੀ ਹੈ ਕੋਈ ਸ਼ੱਕੀ ਵਿਅਕਤੀ ਉਸਦੇ ਘਰ ਦੇ ਬਾਹਰ ਖੜ੍ਹੇ ਪਿੱਕ ਅੱਪ ਟਰੱਕ ਨੂੰ ਚੋਰੀ ਕਰਕੇ ਲੈ ਜਾ ਰਿਹਾ ਹੈ ।
👉ਉਕਤ ਸ਼ਿਕਾਇਤ ਕਰਤਾ ਇਹ ਵੀ ਖ਼ਦਸ਼ਾ ਪ੍ਰਗਟ ਕਰਦਾ ਹੈ ਕਿ ਸ਼ੱਕੀ ਵਿਅਕਤੀ ਜਿਸਦੇ ਹੱਥ ‘ਚ ਚਾਕੂ ਹੈ , ਉਹ ਮਾਈਲਸ ਸੈੰਡਰਨ ਹੋ ਸਕਦਾ ਹੈ ।
👉ਇਸ ਦੌਰਾਨ ਹੀ ਕਾਰ ਚੋਰੀ ਕਰਨ ਵਾਲਾ ਸ਼ੱਕੀ ਵਿਅਕਤੀ ਕਾਰ ਚੋਰੀ ਕਰ ਕਿ ਹਾਈਵੇ 11 ਦੇ ਉੱਤਰ ਵਾਲੇ ਪਾਸੇ ਭੱਜ ਨਿਕਲਦਾ ਹੈ ।
👉ਪੁਲਿਸ ਵੱਲੋਂ ਸਾਰੇ ਲੋਕਾਂ ‘ਚ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ ਅਤੇ ਚੋਰੀ ਕੀਤੇ ਗਏ Chevrolet pick up ਟਰੱਕ ਅਤੇ ਸ਼ੱਕੀ ਵਿਅਕਤੀ (ਮਾਈਲਸ ਸੈਂਡਰਸਨ) ਬਾਰੇ ਵਾਰ ਵਾਰ ਮੀਡੀਆ ‘ਤੇ ਜਾਣਕਾਰੀ ਦਿੱਤੀ ਜਾਂਦੀ ਹੈ ।
👉ਪੁਲਿਸ ਨੂੰ ਧੜਾਧੜ 911 ‘ਤੇ ਕਾਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਨ੍ਹਾਂ ਰਾਹੀ ਦੱਸਿਆ ਜਾਂਦਾ ਹੈ ਕਿ ਉਕਤ ਸ਼ੱਕੀ ਵਹੀਕਲ ਹਾਈਵੇ 11 ‘ਤੇ ਉੱਤਰ ਵੱਲ ਤੇਜ
ਗਤੀ ‘ਤੇ ਜਾਂਦਿਆਂ ਦੇਖਿਆ ਗਿਆ ਹੈ ।
👉RCMP ਹਾਈਵੇ 11 ‘ਤੇ ਲਗਾਤਾਰ ਉਕਤ ਸ਼ੱਕੀ ਵਿਅਕਤੀ ਦੇ ਵਹੀਕਲ ਦਾ ਪਿੱਛਾ ਕਰਦੀ ਹੈ ਜੋ 150 ਕਿੱਲੋਮੀਟਰ ਦੀ ਰਫ਼ਤਾਰ ਨਾਲ ਜਾ ਰਿਹਾ ਸੀ ।

👉ਕਾਫ਼ੀ ਮੁਸ਼ੱਕਤ ਤੋਂ ਬਾਅਦ ਜਦੋਂ ਪੁਲਿਸ ਦੀਆਂ ਗੱਡੀਆਂ ਉਸਨੂੰ ਚਾਰ ਚੁਫੇਰਿਓ ਘੇਰ ਲੈਂਦੀਆਂ ਹਨ ਤਾਂ ਉਹ ਚੋਰੀ ਦਾ ਵਹੀਕਲ ਹਾਈਵੇ ਤੋਂ ਆਫ ਰੋਡ ਨਦੀ ਦੇ ਕੰਢੇ ਵੱਲ ਉਤਾਰ ਦਿੰਦਾ ਹੈ ।
👉ਥੋੜ੍ਹੀ ਅੱਗੇ ਹੀ ਉਸਦਾ ਵਹੀਕਲ ਕਿਸੇ ਚੀਜ਼ ਨਾਲ ਟਕਰਾ ਕਿ ਬੁਰੀ ਤਰ੍ਹਾਂ ਉੱਪਰ ਵੱਲ ਉਛਲਦਾ ਹੈ ਅਤੇ ਨਾਲ ਹੀ ਵਹੀਕਲ ਰੁਕ ਜਾਂਦਾ ਹੈ।
👉RCMP ਅਨੁਸਾਰ ਉਕਤ ਸ਼ੱਕੀ ਵਿਅਕਤੀ ਜੋ ਮਾਈਲਸ ਸੈਂਡਰਸਨ ਹੁੰਦਾ ਹੈ , ਗੰਭੀਰ ਜ਼ਖ਼ਮੀ ਹਾਲਤ ‘ਚ ਪਾਇਆ ਜਾਂਦਾ ਹੈ ।

👉SIRT ਦੀ ਮੈਡੀਕਲ ਟੀਮ ਨੂੰ ਮੈਡੀਕਲ ਸਹਾਇਤਾ ਲਈ ਬੁਲਾਇਆ ਜਾਂਦਾ ਹੈ । ਕੁਝ ਸਮੇਂ ਬਾਅਦ ਮੈਡੀਕਲ ਟੀਮ ਵੱਲੋ ਸੈਂਡਰਸਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਾਂਦਾ ਹੈ ।
👉ਸੈਂਡਰਸਨ ਦੇ ਮਾਰੇ ਜਾਣ ਦੇ ਹਾਲਾਤਾਂ ਦੀ ਜਾਂਚ ਰਿਪੋਰਟ 90 ਦਿਨ ਬਾਅਦ ਆਵੇਗੀ ਪਰ ਦੋਵਾਂ ਦੋਸ਼ੀਆਂ ਦੀ ਮੌਤ ਦੇ ਨਾਲ ਹੀ ਉਕਤ ਦਰਦਨਾਕ ਘਟਨਾ ਦੇ ਕਾਰਨਾਂ ‘ਤੇ ਵੀ ਸਦਾ ਲਈ ਪਰਦਾ ਪੈ ਗਿਆ ।
(ਗੁਰਮੁੱਖ ਸਿੰਘ ਬਾਰੀਆ)।

ਗੁਰਦਾਸ ਮਾਨ ਦੇ ਨਵੇਂ ਗੀਤ ਦਾ ਗਾਇਕ ਇੰਦਰਜੀਤ ਨਿੱਕੂ ਨੇ ਪੂਰਿਆ ਪੱਖ"  ਵਿਵਾਦਿਤ ਗੀਤ ਕਰਕੇ ਹੋ ਰਹੇ ਵਿਰੋਧ ਬਾਰੇ ਦਿਓ ਸੁਝਾਅ ?
08/09/2022

ਗੁਰਦਾਸ ਮਾਨ ਦੇ ਨਵੇਂ ਗੀਤ ਦਾ ਗਾਇਕ ਇੰਦਰਜੀਤ ਨਿੱਕੂ ਨੇ ਪੂਰਿਆ ਪੱਖ" ਵਿਵਾਦਿਤ ਗੀਤ ਕਰਕੇ ਹੋ ਰਹੇ ਵਿਰੋਧ ਬਾਰੇ ਦਿਓ ਸੁਝਾਅ ?

ਅੰਮ੍ਰਿਤਸਰ ਵਿੱਚ ਵਾਪਰੀ ਘਟਨਾ ਭਾਈ ਅੰਮ੍ਰਿਤਪਾਲ ਸਿੰਘ ਦਾ ਬੇਬਾਕ ਜਵਾਬ
08/09/2022

ਅੰਮ੍ਰਿਤਸਰ ਵਿੱਚ ਵਾਪਰੀ ਘਟਨਾ ਭਾਈ ਅੰਮ੍ਰਿਤਪਾਲ ਸਿੰਘ ਦਾ ਬੇਬਾਕ ਜਵਾਬ

Address


Alerts

Be the first to know and let us send you an email when PN TV posts news and promotions. Your email address will not be used for any other purpose, and you can unsubscribe at any time.

Contact The Business

Send a message to PN TV:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share