World Punjabi Times

  • Home
  • World Punjabi Times

World Punjabi Times Page for promotion of Punjabi language and culture. Promote Punjabi writers overseas. update the peo
(1)

03.11.24Download
03/11/2024

03.11.24Download

03.11.24Download

ਮਾਲ ਕਮਾਉ, ਤਿਉਹਾਰ ਮਨਾਉ, ਗੰਦ ਪਾਉ ਤੇ ਚੱਲੋ ਘਰ ਨੂੰ ਕੁਰਾਲ਼ੀ, 03 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਦੀਵਾਲੀ ਮੌਕੇ ਪਟਾਖਿਆਂ ਦੀ ਮੰਡੀ ਵਜੋਂ ਮਸ਼...
03/11/2024

ਮਾਲ ਕਮਾਉ, ਤਿਉਹਾਰ ਮਨਾਉ, ਗੰਦ ਪਾਉ ਤੇ ਚੱਲੋ ਘਰ ਨੂੰ ਕੁਰਾਲ਼ੀ, 03 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਦੀਵਾਲੀ ਮੌਕੇ ਪਟਾਖਿਆਂ ਦੀ ਮੰਡੀ ਵਜੋਂ ਮਸ਼ਹੂਰ ਸਥਾਨਾਂ ਵਿੱਚੋਂ ਇੱਕ ਹੈ ਕੁਰਾਲ਼ੀ ਸ਼ਹਿਰ। ਜਿੱਥੇ ਇਸ ਤਿਉਹਾਰ ਮੌਕੇ ਦੂਰ-ਦੁਰਾਡਿਆਂ ਤੋਂ ਵੀ ਪਟਾਖਿਆਂ ਦੀ ਖਰੀਦਦਾਰੀ ਕਰਨ ਆਏ ਲੋਕ ਆਮ ਹੀ ਨਜ਼ਰੀਂ ਪੈ ਜਾਂਦੇ ਹਨ। ਬੇਸ਼ੱਕ ਇਹ ਸਟਾਲਾਂ ਸ਼ਹਿਰ ਨੂੰ ਕੁੱਝ ਕੁ ਦਿਨ ਕਿਸੇ ਫੁਲਕਾਰੀ ਦੁਆਲ਼ੇ ਜੜੇ ਗੋਟੇ ਵਰਗੀ ਸੁੰਦਰਤਾ ਪ੍ਰਦਾਨ ਕਰਕੇ ਰੱਖਦੀਆਂ ਹਨ ਪਰ ਤਿਉਹਾਰ ਬੀਤਣ ਸਾਰ ਹੀ ਇਹਨਾਂ ਦੁਆਰਾ ਖਿਲਾਰਿਆ ਕਬਾੜ ਸ਼ਹਿਰ ਅਤੇ ਇਲਾਕੇ ਲਈ ਬਦਸੂਰਤੀ ਦਾ ਸਿਖਰ ਹੋ ਨਿੱਬੜਦਾ ਹੈ। ਇਸ ਵਾਰ ਵੀ ਹਮੇਸ਼ਾ ਵਾਂਗ ਅਜਿਹਾ ਕੁੱਝ ਹੀ ਵੇਖਣ ਨੂੰ ਮਿਲਿਆ।...

ਮਾਲ ਕਮਾਉ, ਤਿਉਹਾਰ ਮਨਾਉ, ਗੰਦ ਪਾਉ ਤੇ ਚੱਲੋ ਘਰ ਨੂੰ ਕੁਰਾਲ਼ੀ, 03 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਦੀਵਾਲੀ ਮੌਕੇ ਪਟਾਖਿਆਂ ਦੀ ਮੰਡੀ ਵਜੋਂ ਮ....

ਆਖਿਆ! ਵਧੇਰੇ ਜਾਣਕਾਰੀ ਲਈ ਕਿਸਾਨ ਨਜ਼ਦੀਕੀ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਨ ਕੋਟਕਪੂਰਾ, 3 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਝੋਨ...
03/11/2024

ਆਖਿਆ! ਵਧੇਰੇ ਜਾਣਕਾਰੀ ਲਈ ਕਿਸਾਨ ਨਜ਼ਦੀਕੀ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਨ ਕੋਟਕਪੂਰਾ, 3 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਝੋਨੇ ਦੀ ਕਟਾਈ ਦਾ ਕੰਮ ਮੁਕੰਮਲ ਹੋ ਜਾ ਰਿਹਾ ਅਤੇ ਅਗਲੇ ਹਫਤੇ ਤੋਂ ਕਣਕ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਜਾਵੇਗਾ। ਕਣਕ ਦੀ ਬਿਜਾਈ ਲਈ ਫਾਸਫੋਰਸ ਤੱਤ ਦੀ ਜ਼ਰੂਰਤ ਹੁੰਦੀ ਹੈ। ਪਿਛਲੇ ਸਮੇਂ ਦੌਰਾਨ ਕਿਸਾਨਾਂ ਵੱਲੋਂ ਫ਼ਸਲਾਂ ਲਈ ਲੋੜੀਂਦਾ ਫਾਸਫੋਰਸ ਤੱਤਾਂ ਦੀ ਪੂਰਤੀ ਆਮ ਕਰਕੇ ਡੀ ਏ ਪੀ ਖਾਦ ਤੋਂ ਕੀਤੀ ਜਾਂਦੀ ਰਹੀ ਹੈ ਪ੍ਰੰਤੂ ਫਾਸਫੋਰਸ ਤੱਤ ਦੀ ਪੂਰਤੀ ਬਾਜ਼ਾਰ ਵਿਚ ਮੌਜੂਦ ਹੋਰ ਖਾਦਾਂ ਤੋਂ ਵੀ ਕੀਤੀ ਜਾ ਸਕਦੀ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਡਾ....

ਆਖਿਆ! ਵਧੇਰੇ ਜਾਣਕਾਰੀ ਲਈ ਕਿਸਾਨ ਨਜ਼ਦੀਕੀ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਨ ਕੋਟਕਪੂਰਾ, 3 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ.....

ਸਮਾਜ ਦੇ ਲੋੜਵੰਦ ਤਬਕੇ ਨੂੰ ਫਲਾਂ ਅਤੇ ਦੀਵਿਆਂ ਦਾ ਦਾਨ ਕਰ ਕੇ ਸਾਂਝੀ ਕੀਤੀ ਦੀਵਾਲ਼ੀ ਦੀ ਖੁਸ਼ੀ  ਦੀਵਾਲੀ ਦੀਆਂ ਖੁਸ਼ੀਆਂ ਦੂਜਿਆਂ ਨਾਲ ਸਾਂਝਾ ਕ...
03/11/2024

ਸਮਾਜ ਦੇ ਲੋੜਵੰਦ ਤਬਕੇ ਨੂੰ ਫਲਾਂ ਅਤੇ ਦੀਵਿਆਂ ਦਾ ਦਾਨ ਕਰ ਕੇ ਸਾਂਝੀ ਕੀਤੀ ਦੀਵਾਲ਼ੀ ਦੀ ਖੁਸ਼ੀ ਦੀਵਾਲੀ ਦੀਆਂ ਖੁਸ਼ੀਆਂ ਦੂਜਿਆਂ ਨਾਲ ਸਾਂਝਾ ਕਰਨ 'ਤੇ ਵਿਦਿਆਰਥੀਆਂ ਅੰਦਰ ਨੈਤਿਕ ਗੁਣ ਪੈਦਾ ਕਰਦੀਆਂ ਹਨ : ਡਾ. ਧਵਨ ਕੁਮਾਰ ਕੋਟਕਪੂਰਾ, 3 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਦੁਆਰਾ ਤਿਉਹਾਰ ਦਿਵਾਲ਼ੀ ਦੀ ਖੁਸ਼ੀ ਦੇ ਮੌਕੇ 'ਤੇ ਕਈ ਰੌਚਕ ਮੁਕਾਬਲਿਆਂ ਅਤੇ ਇਵੈਂਟਾਂ ਦਾ ਆਯੋਜਨ ਕੀਤਾ ਗਿਆ। ਦਿਵਾਲੀ ਦੀਆਂ ਖੁਸ਼ੀਆਂ ਵਿਦਿਆਰਥੀਆਂ ਨੂੰ ਆਪਣੀ ਕਲਾ, ਰਚਨਾਤਮਕਤਾ ਅਤੇ ਤਿਉਹਾਰ ਪ੍ਰਤੀ ਜੋਸ਼ ਦਰਸਾਉਣ ਲਈ ਮੌਕਾ ਦਿੰਦੀਆਂ ਹਨl…...

ਸਮਾਜ ਦੇ ਲੋੜਵੰਦ ਤਬਕੇ ਨੂੰ ਫਲਾਂ ਅਤੇ ਦੀਵਿਆਂ ਦਾ ਦਾਨ ਕਰ ਕੇ ਸਾਂਝੀ ਕੀਤੀ ਦੀਵਾਲ਼ੀ ਦੀ ਖੁਸ਼ੀ ਦੀਵਾਲੀ ਦੀਆਂ ਖੁਸ਼ੀਆਂ ਦੂਜਿਆਂ ਨਾਲ ਸਾ.....

ਲੁਧਿਆਣਾ, 2 ਨਵੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਰਾਜਦੀਪ ਇੰਜੀਨੀਅਰਜ ਗਿਆਸਪੁਰਾ ਵਿਖ਼ੇ ਭੁਰਜੀ ਪਰਿਵਾਰ ਵੱਲੋਂ ਹਰ ਸਾਲ ਵਾਂਗ ਬਾਬਾ ਵਿਸ਼ਵ...
03/11/2024

ਲੁਧਿਆਣਾ, 2 ਨਵੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਰਾਜਦੀਪ ਇੰਜੀਨੀਅਰਜ ਗਿਆਸਪੁਰਾ ਵਿਖ਼ੇ ਭੁਰਜੀ ਪਰਿਵਾਰ ਵੱਲੋਂ ਹਰ ਸਾਲ ਵਾਂਗ ਬਾਬਾ ਵਿਸ਼ਵਕਰਮਾ ਦਿਵਸ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਕਾਰੀਗਰਾਂ ਵੱਲੋਂ ਮਸ਼ੀਨਾਂ ਅਤੇ ਔਜਾਰਾਂ ਦੀ ਪੂਜਾ ਕੀਤੀ ਗਈ। ਇਸ ਮੌਕੇ ਅਰਵਿੰਦਰ ਸਿੰਘ ਭੁਰਜੀ ਨੇ ਸਭ ਨੂੰ ਵਧਾਈ ਦਿੰਦਿਆਂ ਕਿਹਾ ਸਾਰੀ ਦੁਨੀਆ ਦੇ ਕਾਮੇ ਬਾਬਾ ਜੀ ਨੂੰ ਆਪਣਾ ਇਸ਼ਟ ਮੰਨਦੀ ਹਨ। ਇਸ ਦਿਨ ਕਾਮੇ ਆਪਣੇ ਔਜ਼ਾਰਾਂ ਦੀ ਸਫ਼ਾਈ ਕਰਕੇ ਉਹਨਾ ਦਾ ਦੁੱਧ ਨਾਲ ਇਸ਼ਨਾਨ ਕਰਵਾਉਂਦੇ ਹਨ ਅਤੇ ਉਹਨਾ ਨੂੰ ਨਮਸਤਕ ਹੁੰਦੇ ਹਨ ਅਤੇ ਬਾਬਾ ਵਿਸ਼ਵਕਰਮਾ ਜੀ ਤੋਂ ਅਸ਼ੀਰਵਾਦ ਮੰਗਦੇ ਹਨ ਕਿ ਨਵੇਂ ਯੁੱਗ ਦੇ ਹਿਸਾਬ ਨਾਲ ਚੱਲਣ ਦੀ ਸ਼ਕਤੀ ਮਿਲੇ ਅਤੇ ਕਾਮਯਾਬੀ ਦੀਆਂ ਨਵੀਆਂ ਮੰਜ਼ਿਲਾਂ ਛੋਹ ਸਕਣ। ਇਸ ਮੌਕੇ ਬਲਵੰਤ ਸਿੰਘ( ਨਿੱਕੂਵਾਲ) ਵੱਲੋਂ ਕਾਰੋਬਾਰ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਗੁਰੂ ਕਾ ਅਟੁੱਟ ਲੰਗਰ ਸੰਗਤ ਨੂੰ ਵਰਤਾਇਆ ਗਿਆ ਅਤੇ ਬੱਚਿਆਂ ਨੂੰ ਗਿਫਟ ਵੰਡੇ ਗਏ। ...

ਲੁਧਿਆਣਾ, 2 ਨਵੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਰਾਜਦੀਪ ਇੰਜੀਨੀਅਰਜ ਗਿਆਸਪੁਰਾ ਵਿਖ਼ੇ ਭੁਰਜੀ ਪਰਿਵਾਰ ਵੱਲੋਂ ਹਰ ਸਾਲ ਵਾਂਗ ਬਾਬਾ ....

ਗੁਰਮੀਤ ਸਿੰਘ ਚਮਕ ਯਾਦਗਾਰੀ ਪੁਰਸਕਾਰ ਸ਼ਾਇਰ ਬੂਟਾ ਸਿੰਘ ਪੈਰਿਸ ਨੂੰ ਫਰੀਦਕੋਟ  3 ਨਵੰਬਰ  (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਸਾਹਿਤ ਸਭਾ...
03/11/2024

ਗੁਰਮੀਤ ਸਿੰਘ ਚਮਕ ਯਾਦਗਾਰੀ ਪੁਰਸਕਾਰ ਸ਼ਾਇਰ ਬੂਟਾ ਸਿੰਘ ਪੈਰਿਸ ਨੂੰ ਫਰੀਦਕੋਟ 3 ਨਵੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਸਾਹਿਤ ਸਭਾ ਬਰੀਵਾਲਾ ਵੱਲੋਂ 3 ਨਵੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰੀਵਾਲਾ ਵਿਖੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸਵਰਗੀ ਗੁਰਮੀਤ ਸਿੰਘ ਚਮਕ ਦੀ ਨਿੱਘੀ ਯਾਦ ਨੂੰ ਸਪਰਪਿਤ ਕਵੀ ਦਰਬਾਰ ਕਰਵਾਇਆ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਰੋਤਾ ਨੇ ਦੱਸਿਆ ਕਿ ਇਸ ਮੌਕੇ ਮੁਕਤਸਰ,ਕੋਟਕਪੂਰਾ, ਫਰੀਦਕੋਟ, ਸਾਦਿਕ,ਹਰੀਕੇ ਕਲਾਂ ਅਤੇ ਪੰਜਗਰਾਈਂ ਕਲਾਂ ਆਦਿ ਦੀਆਂ ਸਾਹਿਤ ਸਭਾਵਾਂ ਦੇ ਕਵੀ ਸ਼ਮੂਲੀਅਤ ਕਰਕੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕਰਨਗੇ। ਉਨ੍ਹਾਂ ਦੱਸਿਆ ਕਿ ਪੰਜਾਬੀ ਸ਼ਾਇਰ ਬੂਟਾ ਪੈਰਿਸ ਨੂੰ ਪੰਜਾਬੀ ਸਾਹਿਤਕ ਖੇਤਰ ਚ ਅਹਿਮ ਯੋਗਦਾਨ ਬਦਲੇ ਇਸ ਵਾਰ ਦਾ ਗੁਰਮੀਤ ਸਿੰਘ ਚਮਕ ਯਾਦਗਾਰੀ ਪੁਰਸਕਾਰ ਭੇਟ ਕੀਤਾ ਜਾਵੇਗਾ।

ਗੁਰਮੀਤ ਸਿੰਘ ਚਮਕ ਯਾਦਗਾਰੀ ਪੁਰਸਕਾਰ ਸ਼ਾਇਰ ਬੂਟਾ ਸਿੰਘ ਪੈਰਿਸ ਨੂੰ ਫਰੀਦਕੋਟ 3 ਨਵੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਸਾਹਿਤ ....

ਪਿੰਡ ਚਹਿਲ ਅਤੇ ਫਰੀਦਕੋਟ ਵਿਖੇ  ਸਮਾਗਮਾਂ ਵਿੱਚ ਸ਼ਿਰਕਤ ਕੀਤੀ ਫ਼ਰੀਦਕੋਟ 3 ਨਵੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਸਪੀਕਰ ਪੰਜਾਬ ਵਿ...
03/11/2024

ਪਿੰਡ ਚਹਿਲ ਅਤੇ ਫਰੀਦਕੋਟ ਵਿਖੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਫ਼ਰੀਦਕੋਟ 3 ਨਵੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ਵਕਰਮਾ ਦਿਵਸ ਦੇ ਪਾਵਨ ਦਿਹਾੜੇ ਤੇ ਅੱਜ ਪਿੰਡ ਚਹਿਲ ਅਤੇ ਸਰਕੂਲਰ ਰੋਡ ਫਰੀਦਕੋਟ ਵਿਖੇ ਸਮਾਗਮ ਵਿੱਚ ਸ਼ਿਰਕਤ ਕਰਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਅਤੇ ਕਿਰਤੀ ਭਾਈਚਾਰੇ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਨੂੰ ਸੰਸਾਰ ਦਾ ਪਹਿਲਾ ਇੰਜੀਨੀਅਰ ਕਿਹਾ ਜਾਂਦਾ ਹੈ। ਭਗਵਾਨ ਵਿਸ਼ਵਕਰਮਾ ਵੱਲੋਂ ਕੀਤੀ ਗਈ ਰਚਨਾ ਨੇ ਭਾਰਤੀ ਦਸਤਕਾਰਾਂ, ਕਾਰੀਗਰਾਂ ਅਤੇ ਕਿਰਤੀ ,ਕਾਮਿਆਂ ਵਿੱਚ ਸੱਚੀ ਤੇ ਸੁੱਚੀ ਕਿਰਤ ਕਰਨ ਦੀ ਭਾਵਨਾ ਪੈਦਾ ਕੀਤੀ। ਬਾਬਾ ਵਿਸ਼ਵਕਰਮਾ ਦੀ ਹਥਿਆਰਾਂ, ਔਜ਼ਾਰਾਂ, ਮਸ਼ੀਨਾਂ ਆਦਿ ਦੀ ਬਣਤਰ ਕਲਾ ਵਿਚ ਵੱਡੀ ਦੇਣ ਹੈ।...

ਪਿੰਡ ਚਹਿਲ ਅਤੇ ਫਰੀਦਕੋਟ ਵਿਖੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਫ਼ਰੀਦਕੋਟ 3 ਨਵੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਸਪੀਕਰ ਪੰਜਾ....

ਵਿਚਾਰੇ ਗਏ ਕਈ ਅਹਿਮ ਮੁੱਦੇ ਅੱਖਾਂ ਦੇ ਮੁਫ਼ਤ ਚੈੱਕ ਅੱਪ ਅਤੇ ਅਪਰੇਸਨ ਕੈਂਪ ਦੇ ਮਤੇ ਨੂੰ ਦਿੱਤੀ ਪ੍ਰਵਾਨਗੀ ਬਠਿੰਡਾ, 3 ਨਵੰਬਰ (ਗੁਰਪ੍ਰੀਤ ਚਹਿਲ...
03/11/2024

ਵਿਚਾਰੇ ਗਏ ਕਈ ਅਹਿਮ ਮੁੱਦੇ ਅੱਖਾਂ ਦੇ ਮੁਫ਼ਤ ਚੈੱਕ ਅੱਪ ਅਤੇ ਅਪਰੇਸਨ ਕੈਂਪ ਦੇ ਮਤੇ ਨੂੰ ਦਿੱਤੀ ਪ੍ਰਵਾਨਗੀ ਬਠਿੰਡਾ, 3 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਪੱਤਰਕਾਰਾਂ, ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲ਼ਾ ਅਤੇ ਅਹਿਮ ਸਮਜਿਕ ਮੁੱਦਿਆਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਹਮੇਸ਼ਾਂ ਤਤਪਰ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਦੀ ਮਹੀਨਾਵਾਰ ਮੀਟਿੰਗ ਅੱਜ ਇੱਥੇ ਸਥਿਤ ਟੀਚਰਜ਼ ਹੋਮ ਵਿਖੇ ਪ੍ਰਧਾਨ ਗੁਰਜੀਤ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਜਿੱਥੇ ਪੱਤਰਕਾਰਾਂ ਨੂੰ ਦਰਪੇਸ਼ ਆਉਂਦੀਆਂ ਸਮੱਸਿਆਵਾਂ ਅਤੇ ਸਮਾਜ ਦੇ ਕੁੱਝ ਜਰੂਰੀ ਮੁੱਦੇ ਵਿਚਾਰੇ ਗਏ ਉੱਥੇ ਹੀ ਸ਼ਹਿਰ ਅੰਦਰ ਲਾਅ ਐਂਡ ਆਰਡਰ ਦੀ ਮੌਜੂਦਾ ਸਥਿਤੀ ਉੱਤੇ ਵੀ ਵਿਚਾਰ ਕੀਤਾ ਗਿਆ ਅਤੇ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਵੱਲੋਂ ਪ੍ਰਸ਼ਾਸ਼ਨ ਨੂੰ ਲੋੜੀਂਦਾ ਸਹਿਯੋਗ ਦੇਣ ਦਾ ਵੀ ਅਹਿਦ ਲਿਆ ਗਿਆ।...

ਵਿਚਾਰੇ ਗਏ ਕਈ ਅਹਿਮ ਮੁੱਦੇ ਅੱਖਾਂ ਦੇ ਮੁਫ਼ਤ ਚੈੱਕ ਅੱਪ ਅਤੇ ਅਪਰੇਸਨ ਕੈਂਪ ਦੇ ਮਤੇ ਨੂੰ ਦਿੱਤੀ ਪ੍ਰਵਾਨਗੀ ਬਠਿੰਡਾ, 3 ਨਵੰਬਰ (ਗੁਰਪ੍ਰੀਤ .....

02.11.24Download
02/11/2024

02.11.24Download

02.11.24Download

ਮਹਿਲ ਕਲਾਂ, 2 ਨਵੰਬਰ (ਜਗਮੋਹਣ ਸ਼ਾਹ ਰਾਏਸਰ /ਵਰਲਡ ਪੰਜਾਬੀ ਟਾਈਮਜ਼) ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਤੇ ਭਾਈ ਲਾਲੋ ਜੀ ਦੀ ਮਿੱਠੀ ਯਾਦ ਨ...
02/11/2024

ਮਹਿਲ ਕਲਾਂ, 2 ਨਵੰਬਰ (ਜਗਮੋਹਣ ਸ਼ਾਹ ਰਾਏਸਰ /ਵਰਲਡ ਪੰਜਾਬੀ ਟਾਈਮਜ਼) ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਤੇ ਭਾਈ ਲਾਲੋ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਸਮੂਹ ਰਾਮਗੜੀਆ ਭਾਈਚਾਰੇ ਵੱਲੋਂ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ (ਬਰਨਾਲਾ) ਵਿਖੇ ਸ਼ਰਧਾਂਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਜਗਸੀਰ ਸਿੰਘ ਖ਼ਾਲਸਾ ਦੇ ਰਾਗੀ ਜਥੇ ਨੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਰਾਮਗੜੀਆ ਭਾਈਚਾਰੇ ਨਾਲ ਸਬੰਧਿਤ ਮਹਾਨ ਸੂਰਬੀਰਾਂ ਸਰਦਾਰ ਜੱਸਾ ਸਿੰਘ ਰਾਮਗੜੀਆ ਸਮੇਤ ਮਹਾਨ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਇਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਾਬਾ ਸੇ਼ਰ ਸਿੰਘ ਖ਼ਾਲਸਾ ਨੇ ਸਮੂਹ ਰਾਮਗੜੀਆਂ ਭਾਈਚਾਰੇ ਨੂੰ ਵਧਾਈ ਦਿੰਦਿਆਂ ਹਰ ਸਾਲ ਵਿਸ਼ਾਲ ਧਾਰਮਿਕ ਸਮਾਗਮ ਕਰਵਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਇੰਜੀਨੀਅਰ ਜਗਦੀਪ ਸਿੰਘ ਅਣਖੀ, ਬੀਬੀ ਰਮਨਦੀਪ ਕੌਰ ਆਸਟ੍ਰੇਲੀਆ ਦੇ ਉੱਦਮ ਸਦਕਾ ਪਾਠੀ ਸਾਹਿਬਾਨ, ਰਾਗੀ ਜਥੇ ਅਤੇ ਲੰਗਰਾਂ 'ਚ ਨਿਸ਼ਕਾਮ ਸੇਵਾ ਨਿਭਾਉਣ ਵਾਲੇ ਸਮੂਹ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕ ਮਾ: ਹਰਮੇਲ ਸਿੰਘ ਮਠਾੜੂ ਨੇ ਲੇਖਾ ਜੋਖਾ ਪੇਸ਼ ਕਰਦਿਆ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ।...

ਮਹਿਲ ਕਲਾਂ, 2 ਨਵੰਬਰ (ਜਗਮੋਹਣ ਸ਼ਾਹ ਰਾਏਸਰ /ਵਰਲਡ ਪੰਜਾਬੀ ਟਾਈਮਜ਼) ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਤੇ ਭਾਈ ਲਾਲੋ ਜੀ ਦੀ ਮਿੱਠੀ ਯਾਦ...

ਸੰਗਰੂਰ 2 ਨਵੰਬਰ (ਸੁਰਿੰਦਰ ਪਾਲ/ਵਰਲਡ ਪੰਜਾਬੀ ਟਾਈਮਜ਼) ਆਲ ਇੰਡੀਆ ਬੀਐਸਐਨਐਲ ਪੈਨਸ਼ਨਰਜ਼ ਐਸੋਸੀਏਸ਼ਨ ਜਿਲ੍ਹਾ ਬਾਡੀ ਸੰਗਰੂਰ ਦੀ ਮੀਟਿੰਗ ਬੀਐਸਐ...
02/11/2024

ਸੰਗਰੂਰ 2 ਨਵੰਬਰ (ਸੁਰਿੰਦਰ ਪਾਲ/ਵਰਲਡ ਪੰਜਾਬੀ ਟਾਈਮਜ਼) ਆਲ ਇੰਡੀਆ ਬੀਐਸਐਨਐਲ ਪੈਨਸ਼ਨਰਜ਼ ਐਸੋਸੀਏਸ਼ਨ ਜਿਲ੍ਹਾ ਬਾਡੀ ਸੰਗਰੂਰ ਦੀ ਮੀਟਿੰਗ ਬੀਐਸਐਨਐਲ ਪਾਰਕ, ਸੰਗਰੂਰ ਵਿਖੇ ਹੋਈ ਜਿਸ ਵਿੱਚ 50 ਮੈਂਬਰ ਹਾਜ਼ਰ ਹੋਏ। ਇਹ ਮੀਟਿੰਗ ਭਾਰਤ ਦੇ ਪ੍ਰਮੁੱਖ ਤਿਉਹਾਰ ਦੁਸਹਿਰਾ, ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਹੋਈ । ਵੀ ਕੇ ਮਿੱਤਲ ,ਰਘਬੀਰ ਸਿੰਘ, ਮੁਖਤਿਆਰ ਸਿੰਘ ਰਾਓ ਨੇ ਮੁਖ ਬੁਲਾਰਿਆਂ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ ਮੀਟਿੰਗ ਵਿੱਚ ਸ਼ਭ ਤੋਂ ਪਹਿਲਾਂ ਆਪਣਿਆਂ ਨਾਲੋਂ ਸਦਾ ਵਾਸਤੇ ਵਿੱਛੜਿਆਂ ਦੇ ਸਮੱਰਪਿਤ , 2 ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ ਦਿੱਤੀ ਗਈ ।ਮੀਟਿੰਗ ਵਿੱਚ ਦੱਸਿਆ ਗਿਆ ਕਿ ਸੀਏਟੀ ਚੰਡੀਗੜ੍ਹ ਵੱਲੋਂ ਪੈਨਸ਼ਨਰਜ ਦੇ ਕੰਮੁਟੇਸ਼ਨ ਕੇਸ ਤੇ ਸਟੇਅ ਕਰ ਦਿੱਤੀ ਗਈ ਹੈ। ਪਹਿਲਾਂ ਸਰਕਾਰ 15 ਸਾਲ ਤੱਕ ਰਿਕਵਰੀ ਕਰਦੀ ਸੀ ਪਰ ਹੁਣ ਇਹ ਰਿਕਵਰੀ 10 ਸਾਲ ਤੱਕ ਹੀ ਹੋਵੇਗੀ।...

ਸੰਗਰੂਰ 2 ਨਵੰਬਰ (ਸੁਰਿੰਦਰ ਪਾਲ/ਵਰਲਡ ਪੰਜਾਬੀ ਟਾਈਮਜ਼) ਆਲ ਇੰਡੀਆ ਬੀਐਸਐਨਐਲ ਪੈਨਸ਼ਨਰਜ਼ ਐਸੋਸੀਏਸ਼ਨ ਜਿਲ੍ਹਾ ਬਾਡੀ ਸੰਗਰੂਰ ਦੀ ਮੀਟਿੰ....

ਪਟਾਕਿਆਂ, ਆਤਿਸ਼ਬਾਜ਼ੀਆਂ ਦੀ ਥਾਂ ਹੋਈਆਂ ਹਾਸਰਸ, ਦਿਮਾਗੀ, ਜ਼ੋਰ-ਅਜਮਾਇਸ਼ੀ ਖੇਡਾਂ ਅਤੇ ਹੋਰ ਰੋਚਕ ਗਤੀਵਿਧੀਆਂ ਕੁਰਾਲ਼ੀ, 02 ਨਵੰਬਰ (ਗੁਰਬਿੰਦਰ ਸਿ...
02/11/2024

ਪਟਾਕਿਆਂ, ਆਤਿਸ਼ਬਾਜ਼ੀਆਂ ਦੀ ਥਾਂ ਹੋਈਆਂ ਹਾਸਰਸ, ਦਿਮਾਗੀ, ਜ਼ੋਰ-ਅਜਮਾਇਸ਼ੀ ਖੇਡਾਂ ਅਤੇ ਹੋਰ ਰੋਚਕ ਗਤੀਵਿਧੀਆਂ ਕੁਰਾਲ਼ੀ, 02 ਨਵੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਭਾਈ ਸ਼ਮਸ਼ੇਰ ਸਿੰਘ ਦੀ ਯੋਗ ਅਗਵਾਈ ਵਿੱਚ ਲੋਕ-ਪੱਖੀ ਕਾਰਜਾਂ ਖਾਸਕਰ ਲਾਵਾਰਸ ਅਤੇ ਬੇਸਹਾਰਾ ਨਾਗਰਿਕਾਂ ਦੇ ਇਲਾਜ, ਸਾਂਭ-ਸੰਭਾਲ ਅਤੇ ਮੁੜ-ਵਸੇਬੇ ਲਈ ਨਿਰੰਤਰ ਕਾਰਜਸ਼ੀਲ ਸੰਸਥਾ ਪ੍ਰਭ ਆਸਰਾ ਦੀ ਦੀਵਾਲੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਯਾਦਗਾਰੀ ਹੋ ਨਿੱਬੜੀ। ਸੰਸਥਾ ਮੁਖੀ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਇਸ ਤਿਉਹਾਰ ਮੌਕੇ ਉਨ੍ਹਾਂ ਦੇ ਸਾਂਝੇ ਪਰਿਵਾਰ ਦੇ ਜੀਆਂ ਨੇ ਆਨੰਦ ਮਾਣਦੇ ਹੋਏ ਖੂਬ ਰੌਣਕਾਂ ਲਾਈਆਂ। ਸਵੇਰੇ 09:00 ਵਜੇ ਤੋਂ ਹੀ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਨਾਲ਼ ਖੇਡਾਂ ਸ਼ੁਰੂ ਕਰ ਦਿੱਤੀਆਂ ਗਈਆਂ। ਜਿੰਨ੍ਹਾ ਵਿਚਲੀਆਂ ਹਾਸਰਸ ਖੇਡਾਂ ਆਵਲਾਂ-ਚਮਚ ਦੌੜ, ਲੰਗੜੀ ਦੌੜ, ਗੇਦਾਂ ਦੀ ਅਦਲਾ-ਬਦਲੀ ਦੌੜ, ਸੰਗੀਤਕ-ਕੁਰਸੀ ਦੌੜ, ਟਿਸ਼ੂ-ਪੇਪਰ ਦੌੜ ਆਦਿ ਨਾਲ਼ ਬਣੇ ਖੂਬਸੂਰਤ ਮਾਹੌਲ ਨੇ ਖਿਡਾਰੀਆਂ ਦੇ ਨਾਲ਼-ਨਾਲ਼ ਦਰਸ਼ਕਾਂ ਦੇ ਵੀ ਹਸਾ ਹਸਾ ਕੇ ਢਿੱਡੀਂ ਪੀੜਾਂ ਪਾ ਕੇ ਰੱਖੀਆਂ। ਵ੍ਹੀਲ ਚੇਅਰ ਦੌੜਾਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਕਾਰਜਕਾਰੀ ਬੀਬੀਆਂ ਅਤੇ ਨਾਰਮਲ ਬੱਚਿਆਂ ਵੱਲੋਂ ਕੁਦਰਤੀ ਰੰਗਾ ਨਾਲ਼ ਬਣਾਈਆਂ ਰੰਗੋਲੀਆਂ ਤੇ ਕੀਤੀਆਂ ਸ਼ਾਨਦਾਰ ਸਜਾਵਟਾਂ ਐਨੀਆਂ ਪ੍ਰਭਾਵਸ਼ਾਲੀ ਰਹੀਆਂ ਕਿ ਇਹਨਾਂ ਨਾਲ਼ ਸਾਰੇ, ਖਾਸ ਕਰਕੇ ਬਾਹਰੋਂ ਆਏ ਸੱਜਣ ਫੋਟੋਆਂ/ਸੈਲਫੀਆਂ ਲੈਂਦੇ ਰਹੇ। ਜੇਤੂਆਂ ਨੂੰ ਸੰਸਥਾ ਵੱਲੋਂ ਉਚੇਚੇ ਤੌਰ 'ਤੇ ਇਨਾਮ ਦਿੱਤੇ ਗਏ। ਛੋਟੇ ਨਾਰਮਲ ਬੱਚਿਆਂ ਨੇ ਭੰਗੜੇ ਨਾਲ਼ ਸੋਹਣਾ ਰੰਗ ਬੰਨ੍ਹਿਆ। ਸ਼ਪੈਸ਼ਲ ਬੱਚੀਆਂ ਨੇ ਆਪਣੀਆਂ ਗਿੱਧੇ ਤੇ ਜਾਗੋ ਦੀਆਂ ਪੇਸ਼ਕਾਰੀਆਂ ਨਾਲ਼ ਖੂਬ ਵਾਹ ਵਾਹ ਖੱਟੀ। ਉਪਰੰਤ ਉਨ੍ਹਾਂ ਸਭਨਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਅਤੇ ਹੋਰ ਤਿਉਹਾਰਾਂ ਮਨਾਉਣ ਲਈ ਬਜਾਏ ਪ੍ਰਦੂਸ਼ਣ ਫੈਲਾਉਣ ਦੇ ਢੁੱਕਵੇਂ ਬਦਲ ਲੱਭ ਲਏ ਜਾਣ। ਇਸ ਤਰ੍ਹਾਂ ਬਿਨਾਂ ਕਿਸੇ ਰਵਾਇਤੀ ਪਟਾਖੇਬਾਜੀ ਜਾਂ ਆਤਿਸ਼ਬਾਜ਼ੀ ਤੋਂ ਪ੍ਰਭ ਆਸਰਾ ਦਾ ਇਹ ਅਨੌਖਾ ਦੀਵਾਲੀ ਸਮਾਗਮ ਅਮਿਟ ਪੈੜਾਂ ਪਾਉਂਦਾ ਹੋਇਆ ਗੁਰੂ ਸਾਹਿਬ ਦੀ ਬਖਸ਼ੀ ਫਤਿਹ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਨਾਲ਼ ਸਮਾਪਤ ਹੋਇਆ।

ਪਟਾਕਿਆਂ, ਆਤਿਸ਼ਬਾਜ਼ੀਆਂ ਦੀ ਥਾਂ ਹੋਈਆਂ ਹਾਸਰਸ, ਦਿਮਾਗੀ, ਜ਼ੋਰ-ਅਜਮਾਇਸ਼ੀ ਖੇਡਾਂ ਅਤੇ ਹੋਰ ਰੋਚਕ ਗਤੀਵਿਧੀਆਂ ਕੁਰਾਲ਼ੀ, 02 ਨਵੰਬਰ (ਗੁਰਬਿੰਦ...

ਕਹਿੰਦੀ—-ਓਹ ਵੇਖੋ, ਆਪਾਂ ਦੋਵਾਂ ਨੂੰ,ਇੱਕ ਪਾਸੇ—- ਖੜਿਆ 👩‍❤️‍💋‍👨 ਵੇਖ ਕੇ, ਸ਼ਾਇਦ—ਓਹ——ਆਪਣੇ, ਵਾਰੇ ਹੀਮੂੰਹ ਨਾਲ ਮੂੰਹ ਜੋੜ—ਗੱਲਾਂ ਕਰਦੇ ਐ, ...
02/11/2024

ਕਹਿੰਦੀ—-ਓਹ ਵੇਖੋ, ਆਪਾਂ ਦੋਵਾਂ ਨੂੰ,ਇੱਕ ਪਾਸੇ—- ਖੜਿਆ 👩‍❤️‍💋‍👨 ਵੇਖ ਕੇ, ਸ਼ਾਇਦ—ਓਹ——ਆਪਣੇ, ਵਾਰੇ ਹੀਮੂੰਹ ਨਾਲ ਮੂੰਹ ਜੋੜ—ਗੱਲਾਂ ਕਰਦੇ ਐ, ਮੈਂ, ਕਿਹਾ ਕਮਲੀ ਨਾ ਹੋਵੇ,ਕਿਸੇ ਥਾਂ ਦੀਤੂੰ—-ਫ਼ਿਕਰ ਕਿਸ ਗੱਲ ਦਾ ਕਰਦੀ ਏ, ਕੀ——ਪਿਆਰ-ਮੁਹੱਬਤ ਕਰਨ ਵਾਲੇਨਿੱਕੀਆਂ—੨ ਗੱਲਾਂ ਤੋ ਕਦੇ ਡਰਦੇ ਆ, ਕਹਿੰਦੀ, ਨਾ, ਨਾ ਇਹ ਗੱਲ ਤਾਂ ਨਹੀਅਸੀ ਵੀ, ਕੋਈ ਇੱਜ਼ਤ ਰਖਵਾਉਂਦੇ ਹਾਂ ਚੱਲ—ਪਰਦੇ ਜਿਹੇ— ਵਿੱਚ- ਬਹਿ-ਕੇਜ਼ਮਾਨੇ ਦੀਆਂ ਅੱਖਾਂ ਤੋ—-ਉਹਲੇ ਹੋ ਕੇ...

ਕਹਿੰਦੀ—-ਓਹ ਵੇਖੋ, ਆਪਾਂ ਦੋਵਾਂ ਨੂੰ,ਇੱਕ ਪਾਸੇ—- ਖੜਿਆ 👩‍❤️‍💋‍👨 ਵੇਖ ਕੇ, ਸ਼ਾਇਦ—ਓਹ——ਆਪਣੇ, ਵਾਰੇ ਹੀਮੂੰਹ ਨਾਲ ਮੂੰਹ ਜੋੜ—ਗੱਲਾਂ ਕ.....

ਉਂਗਲ ਰੱਖ ਦਿੰਦਾ ਜਿਸ ਉੱਤੇਉਹ ਤੁਰਤ ਹੀ ਮੈਂਨੂ ਲੈ ਦਿੰਦਾਮੈਂ ਬਾਪ ਹਾਂ ਕ ਤੇਰਾ ਯਾਰਨਾਲੇ ਹੱਸਕੇ ਉਹ ਕਹਿ ਦਿੰਦਾਬਸ ਐਸ਼ ਉਹਨੇ ਕਰਾਈਗੁੱਸੇ ਹੋ ਕਹ...
02/11/2024

ਉਂਗਲ ਰੱਖ ਦਿੰਦਾ ਜਿਸ ਉੱਤੇਉਹ ਤੁਰਤ ਹੀ ਮੈਂਨੂ ਲੈ ਦਿੰਦਾਮੈਂ ਬਾਪ ਹਾਂ ਕ ਤੇਰਾ ਯਾਰਨਾਲੇ ਹੱਸਕੇ ਉਹ ਕਹਿ ਦਿੰਦਾਬਸ ਐਸ਼ ਉਹਨੇ ਕਰਾਈਗੁੱਸੇ ਹੋ ਕਹਿੰਦੀ ਹੁੰਦੀਂ ਮੇਰੀ ਮਾਈਵਿਗਾੜ੍ਹੇਗਾਂ ਜੋ ਐਨੀ ਸਹਿ ਦਿੰਦਾਮੈਂ ਬਾਪ ਹਾਂ ਕ ਤੇਰਾ ਯਾਰਨਾਲੇ ਹੱਸਕੇ ਉਹ ਕਹਿ ਦਿੰਦਾਸਭ ਹਾਸੇ ਨਾਲੇ ਲੈ ਗਿਆਖਬਰੇ ਕਿੱਥੇ ਲੁਕਕੇ ਬਹਿ ਗਿਆਕਿਮੇਂ ਕਰਨੀ ਹੁੰਦੀਆ ਪੜ੍ਹਾਈਕਰੀਦੀ ਕਿਮੇਂ ਹੁੰਦੀਆ ਕਮਾਈਸਭ ਯਾਦ ਨੇ ਮੈਂਨੂ ਅੱਜ ਵੀਉਹ ਜਿਹੜੀ ਵੀ ਸੀ ਰੈ ਦਿੰਦਾਮੈਂ ਬਾਪ ਹਾਂ ਕ ਤੇਰਾ ਯਾਰਨਾਲੇ ਹੱਸਕੇ ਉਹ ਕਹਿ ਦਿੰਦਾ ✍🏼ਚੇਤਨ ਬਿਰਧਨੋ@9417558971

ਉਂਗਲ ਰੱਖ ਦਿੰਦਾ ਜਿਸ ਉੱਤੇਉਹ ਤੁਰਤ ਹੀ ਮੈਂਨੂ ਲੈ ਦਿੰਦਾਮੈਂ ਬਾਪ ਹਾਂ ਕ ਤੇਰਾ ਯਾਰਨਾਲੇ ਹੱਸਕੇ ਉਹ ਕਹਿ ਦਿੰਦਾਬਸ ਐਸ਼ ਉਹਨੇ ਕਰਾਈਗੁੱਸੇ...

ਸ਼ਰੁਤੀ ਤੇ ਆਕਾਸ਼ ਵੱਖ ਵੱਖ ਕਾਲਜਾਂ ਵਿੱਚ ਪ੍ਰੋਫ਼ੈਸਰ ਸਨ। ਘਰ ਆਉਣ ਤੇ ਸਾਰੇ ਕੰਮਾਂ ਨੂੰ ਦੋਹਾਂ ਨੇ ਆਪੋ ਆਪਣੇ ਹਿਸਾਬ ਨਾਲ ਵੰਡਿਆ ਹੋਇਆ ਸੀ। ਅਕ...
02/11/2024

ਸ਼ਰੁਤੀ ਤੇ ਆਕਾਸ਼ ਵੱਖ ਵੱਖ ਕਾਲਜਾਂ ਵਿੱਚ ਪ੍ਰੋਫ਼ੈਸਰ ਸਨ। ਘਰ ਆਉਣ ਤੇ ਸਾਰੇ ਕੰਮਾਂ ਨੂੰ ਦੋਹਾਂ ਨੇ ਆਪੋ ਆਪਣੇ ਹਿਸਾਬ ਨਾਲ ਵੰਡਿਆ ਹੋਇਆ ਸੀ। ਅਕਸਰ ਸਬਜ਼ੀ ਲਿਆਉਣ ਤੇ ਬਾਜ਼ਾਰ ਦੇ ਕੰਮਾਂ ਨੂੰ ਕਰਨ ਦ‍ਾ ਜ਼ਿੰਮਾ ਆਕਾਸ਼ ਦਾ ਸੀ ਤੇ ਸ਼ਰੁਤੀ ਰੋਟੀ ਚਾਹ ਦਾ ਕੰਮ ਸੰਭਾਲਦੀ। ਸਫ਼ਾਈ ਤੇ ਕੱਪੜੇ ਧੋਣ ਲਈ ਉਨ੍ਹਾਂ ਨੇ ਇੱਕ ਨੌਕਰਾਣੀ ਰੱਖੀ ਹੋਈ ਸੀ। ਆਕਾਸ਼ ਜਦ ਵੀ ਘਰੋਂ ਬਾਹਰ ਸਬਜ਼ੀ ਲੈਣ ਜਾਂਦਾ ਤਾਂ ਅਕਸਰ ਦੁਕਾਨ ਤੇ ਜਾ ਕੇ ਪਤਨੀ ਨੂੰ ਫ਼ੋਨ ਕਰਕੇ ਪੁੱਛਦਾ, "ਕੀ ਲਿਆਵਾਂ?" ਆਟਾ ਗੁੰਨਦੀ ਬੀਵੀ ਖਿਝੀ ਹੋਈ ਕਹਿੰਦੀ, "ਮੈਨੂੰ ਕੀ ਪਤਾ?...

ਸ਼ਰੁਤੀ ਤੇ ਆਕਾਸ਼ ਵੱਖ ਵੱਖ ਕਾਲਜਾਂ ਵਿੱਚ ਪ੍ਰੋਫ਼ੈਸਰ ਸਨ। ਘਰ ਆਉਣ ਤੇ ਸਾਰੇ ਕੰਮਾਂ ਨੂੰ ਦੋਹਾਂ ਨੇ ਆਪੋ ਆਪਣੇ ਹਿਸਾਬ ਨਾਲ ਵੰਡਿਆ ਹੋਇਆ ਸ....

ਦਿਲ ਦੇ ਜ਼ਖ਼ਮ ਭਗੰਦਰ ਹੋਏਕਿੱਥੋੰ ਲੁਆਵਾਂ ਮਧਾਣੀ ਚੀਰਾਪੱਥਰ ਦੀਦੇ ਖਮੋਸ਼ ਨਹੀੰ ਚੋਏਵੱਟਾ ਬਣ ਗਿਆ ਮੇਰਾ ਹੀਰਾ ਭੋਲੀ ਸੂਰਤ ਫੁੱਲ ਕਿੱਕਰਾਂ ਦੇਚਿੱਕੜ ...
02/11/2024

ਦਿਲ ਦੇ ਜ਼ਖ਼ਮ ਭਗੰਦਰ ਹੋਏਕਿੱਥੋੰ ਲੁਆਵਾਂ ਮਧਾਣੀ ਚੀਰਾਪੱਥਰ ਦੀਦੇ ਖਮੋਸ਼ ਨਹੀੰ ਚੋਏਵੱਟਾ ਬਣ ਗਿਆ ਮੇਰਾ ਹੀਰਾ ਭੋਲੀ ਸੂਰਤ ਫੁੱਲ ਕਿੱਕਰਾਂ ਦੇਚਿੱਕੜ ਜੇਹੇ ਰਾਹ ਮਿੱਤਰਾਂ ਦੇਨੈਣ ਸਿਤਾਰੇ ਦਿਲ ਵਿੱਚ ਖੋਏਹੌੰਕੇ ਹਾਅਵਾਂ ਦਰਦ ਜਖੀਰਾ ਨੀੰਦਰ ਝੱਲੀ ਸੌੰਕਣ ਹੋ ਗਈਕਿਸਮਤ ਮੇਰੀ ਕਿੱਥੇ ਸੋ ਗਈਸੂਰਤੇ ਰਾਹ ਡਾਹਡੇ ਡੂੰਘੇ ਟੋਏਬਿਨ ਮਖਾਣਿਓੰ ਰੋਵੇ ਕਲੀਰਾ ਮੰਜ਼ੂਰ ਸਜਾ, ਖਤਾ ਦੱਸ ਜਾਂਦੇਮੌਤ ਦਾ ਮੈਨੂੰ ਪਤਾ ਦੱਸ ਜਾਂਦੇਚੰਦਨ ਕੀਕਣ ਦਰਦ ਲੁਕੋਏਝੱਗਾ ਲੀਰਾਂ ਉੱਧੜਿਆ ਤੀਰਾ ਚੰਦਨ ਹਾਜੀਪੁਰੀਆ[email protected]

ਦਿਲ ਦੇ ਜ਼ਖ਼ਮ ਭਗੰਦਰ ਹੋਏਕਿੱਥੋੰ ਲੁਆਵਾਂ ਮਧਾਣੀ ਚੀਰਾਪੱਥਰ ਦੀਦੇ ਖਮੋਸ਼ ਨਹੀੰ ਚੋਏਵੱਟਾ ਬਣ ਗਿਆ ਮੇਰਾ ਹੀਰਾ ਭੋਲੀ ਸੂਰਤ ਫੁੱਲ ਕਿੱਕਰਾਂ ਦ....

ਯਾਰ ਪੁਰਾਣੇ ਅੱਜ ਕੱਠੇ ਹੋਏਹਮਦਰਦੀ ਦੇ ਬਹਿ ਹਾਰ ਪ੍ਰੋਏ ਵਿੱਚ ਖੁਸ਼ੀ ਦੇ ਹੋ ਗਏ ਖੀ਼ਵੇਨੀਰ ਨੈਣਾਂ ਚੋਂ ਸਭਨਾਂ ਦੇ ਚੋਏ ਕਿਸ ਦੇ ਦਿਲ ਵਿੱਚ ਕੌਣ ਹ...
02/11/2024

ਯਾਰ ਪੁਰਾਣੇ ਅੱਜ ਕੱਠੇ ਹੋਏਹਮਦਰਦੀ ਦੇ ਬਹਿ ਹਾਰ ਪ੍ਰੋਏ ਵਿੱਚ ਖੁਸ਼ੀ ਦੇ ਹੋ ਗਏ ਖੀ਼ਵੇਨੀਰ ਨੈਣਾਂ ਚੋਂ ਸਭਨਾਂ ਦੇ ਚੋਏ ਕਿਸ ਦੇ ਦਿਲ ਵਿੱਚ ਕੌਣ ਹੈ ਵਸਦੀਇੱਕ ਦੂਜੇ ਦੇ ਦਿਲ ਸਭਨਾਂ ਨੇਂ ਟ੍ਹੋਏ ਆਪੋ ਆਪਣੀਂ ਵਿੱਥਿਆ ਦੱਸੀ ਸਭਨੇਸਿੱਧੂ ਕੋਈ ਨਾਂ ਕਿਸੇ ਨੇ ਭੇਤ ਲਕੋਏ ਵਿਆਹੇ ਵੀ ਕਈ ਛੜਿਆਂ ਵਰਗੇਸੀ ਬੀਜ ਜਿੰਨਾਂ ਨੇ ਭੁੰਨਕੇ ਬੋਏ ਦੋ ਬੇੜੀਆਂ ਵਿੱਚ ਪੈਰ ਧ੍ਹਰੇ ਜਿੰਨਾ ਨੇਂ...

ਯਾਰ ਪੁਰਾਣੇ ਅੱਜ ਕੱਠੇ ਹੋਏਹਮਦਰਦੀ ਦੇ ਬਹਿ ਹਾਰ ਪ੍ਰੋਏ ਵਿੱਚ ਖੁਸ਼ੀ ਦੇ ਹੋ ਗਏ ਖੀ਼ਵੇਨੀਰ ਨੈਣਾਂ ਚੋਂ ਸਭਨਾਂ ਦੇ ਚੋਏ ਕਿਸ ਦੇ ਦਿਲ ਵਿੱਚ ਕ...

ਠਾਹ ! ਠਾਹ !ਠਾਹ !ਪਟਾਕਿਆਂ ਦੀ ਅਵਾਜ਼ਸੁਣ ਲੱਗਦਾ ਕੰਨਾਂ ਦੇਪਰਦੇ ਫੱਟ ਜਾਣਗੇਜਲਦੀ ਨਾਲ ਉੱਠ ਖਿੜਕੀਬੰਦ ਕਰਨੀ ਚਾਹੀਦੇਖਿਆ ਚਾਰੇ ਪਾਸੇ ਰੰਗਬਿਰੰਗੀ...
02/11/2024

ਠਾਹ ! ਠਾਹ !ਠਾਹ !ਪਟਾਕਿਆਂ ਦੀ ਅਵਾਜ਼ਸੁਣ ਲੱਗਦਾ ਕੰਨਾਂ ਦੇਪਰਦੇ ਫੱਟ ਜਾਣਗੇਜਲਦੀ ਨਾਲ ਉੱਠ ਖਿੜਕੀਬੰਦ ਕਰਨੀ ਚਾਹੀਦੇਖਿਆ ਚਾਰੇ ਪਾਸੇ ਰੰਗਬਿਰੰਗੀਆਂ ਰੋਸ਼ਨੀਆਂ ਹੀਰੋਸ਼ਨੀਆਂ ਦਿਖ ਰਹੀਆਂ ਸਨਖਿੜਕੀ ਬੰਦ ਕਰ ਮੁੜਬੈਡ ਤੇ ਬੈਠ ਸੋਚਾਂ ਦੇਸਾਗਰ ਵਿਚ ਡੁੱਬ ਗਈਸੋਚਦੀ ਚਾਰੇ ਪਾਸੇਰੋਸ਼ਨੀਆਂ ਦੇ ਤਿਉਹਾਰ ਨੇਉਜਾਲਾ ਕਰ ਰੱਖਿਆ ਹੈ ਪਰਉਸਦੇ ਅੰਦਰ ਤੇ ਹਨੇਰਾ...

ਠਾਹ ! ਠਾਹ !ਠਾਹ !ਪਟਾਕਿਆਂ ਦੀ ਅਵਾਜ਼ਸੁਣ ਲੱਗਦਾ ਕੰਨਾਂ ਦੇਪਰਦੇ ਫੱਟ ਜਾਣਗੇਜਲਦੀ ਨਾਲ ਉੱਠ ਖਿੜਕੀਬੰਦ ਕਰਨੀ ਚਾਹੀਦੇਖਿਆ ਚਾਰੇ ਪਾਸੇ ਰੰਗ.....

ਕਾਰਜ, ਜਸ਼ਨ ਨਾ ਤਿਉਹਾਰ ਫਿੱਕੇ ਹੋਏ ਨੇ।ਅਸਲ ਦੇ ਵਿੱਚ ਤਾਂ ਵਰਤ-ਵਿਹਾਰ ਫਿੱਕੇ ਹੋਏ ਨੇ। ਨਫ਼ਰਤਾਂ ਜਾਂ ਸਾੜਿਆਂ ਤੇ ਖੁੰਦਕਾਂ ਦੀ ਰੁੱਤ ਵਿੱਚ,ਮਮਤਾ...
02/11/2024

ਕਾਰਜ, ਜਸ਼ਨ ਨਾ ਤਿਉਹਾਰ ਫਿੱਕੇ ਹੋਏ ਨੇ।ਅਸਲ ਦੇ ਵਿੱਚ ਤਾਂ ਵਰਤ-ਵਿਹਾਰ ਫਿੱਕੇ ਹੋਏ ਨੇ। ਨਫ਼ਰਤਾਂ ਜਾਂ ਸਾੜਿਆਂ ਤੇ ਖੁੰਦਕਾਂ ਦੀ ਰੁੱਤ ਵਿੱਚ,ਮਮਤਾ, ਲਗਾਅ, ਮੋਹ ਤੇ ਪਿਆਰ ਫਿੱਕੇ ਹੋਏ ਨੇ। ਛੋਟਿਆਂ ਨੂੰ ਲਾਡ ਅਜੇ ਕਾਇਮ ਕੁੱਝ ਹੱਦ ਤੱਕਪਰ ਵੱਡਿਆਂ ਦੇ ਸਤਿਕਾਰ ਫਿੱਕੇ ਹੋਏ ਨੇ। ਖੰਭ ਲਾ ਕੇ ਉੱਡ ਗਏ ਭਰੋਸੇ, ਮਾਣ ਤੇ ਯਕੀਨ,ਜਦੋਂ ਦੇ ਜੁਬਾਨਾਂ, ਇਕਰਾਰ ਫਿੱਕੇ ਹੋਏ ਨੇ। ਘੜਾਮੇਂ ਵਾਲ਼ੇ ਰੋਮੀ ਜਿਹੇ ਘੋਖਦੇ ਨੇ ਆਪ ਨੂੰ,ਦੋਸ਼ ਦੇਈ ਜਾਣ ਬਾਕੀ ਸਾਰੇ ਫਿੱਕੇ ਹੋਏ ਨੇ। Romi ਰੋਮੀ ਘੜਾਮਾਂ।9855281105 (ਵਟਸਪ ਨੰ.)

ਕਾਰਜ, ਜਸ਼ਨ ਨਾ ਤਿਉਹਾਰ ਫਿੱਕੇ ਹੋਏ ਨੇ।ਅਸਲ ਦੇ ਵਿੱਚ ਤਾਂ ਵਰਤ-ਵਿਹਾਰ ਫਿੱਕੇ ਹੋਏ ਨੇ। ਨਫ਼ਰਤਾਂ ਜਾਂ ਸਾੜਿਆਂ ਤੇ ਖੁੰਦਕਾਂ ਦੀ ਰੁੱਤ ਵਿੱਚ,...

ਰਲ ਮਿਲ ਸਭ ਇੱਕਠੇ ਰਹਿੰਦੇਦੁੱਖ ਸੁੱਖ ਸਭ ਦੇ ਸਹਿੰਦੇ ਸੀ।ਗਿੱਧੇ ਭੰਗੜੇ ਸਭ ਇਕੱਠੇਪਾਉਂਦੇ ਸਨ।ਤੀਆਂ ਦੇ ਵਿਚ ਜਾਂਦੇ ਸੀ।ਪਤਾ ਨਹੀਂ ਕੀ ਸਾਜ਼ਸ਼ ਯਾ...
02/11/2024

ਰਲ ਮਿਲ ਸਭ ਇੱਕਠੇ ਰਹਿੰਦੇਦੁੱਖ ਸੁੱਖ ਸਭ ਦੇ ਸਹਿੰਦੇ ਸੀ।ਗਿੱਧੇ ਭੰਗੜੇ ਸਭ ਇਕੱਠੇਪਾਉਂਦੇ ਸਨ।ਤੀਆਂ ਦੇ ਵਿਚ ਜਾਂਦੇ ਸੀ।ਪਤਾ ਨਹੀਂ ਕੀ ਸਾਜ਼ਸ਼ ਯਾਭਾਣਾ ਵਰਤਿਆ।ਹੁਣ ਸੂਲੀ ਤੇ ਜਿੰਦ ਟੱਗੀ ਏ।ਦੇਖੋ ਹਸਦਾ ਵਸਦਾ ਪੰਜਾਬ ਸੀ ਲੋਕੋ।ਕਿਸ ਦੀ ਇਸ ਨੂੰ ਨਜਰ ਜੋ ਲੱਗ ਪਈ।ਸਭ ਕੁਰਾਹੇ ਪੈ ਗੲਏ ਨੇਇਥੋਂ ਖਾਣਾ ਪੀਣਾ ਰਹਿਣਾ ਉਠ ਗਿਆ।...

ਰਲ ਮਿਲ ਸਭ ਇੱਕਠੇ ਰਹਿੰਦੇਦੁੱਖ ਸੁੱਖ ਸਭ ਦੇ ਸਹਿੰਦੇ ਸੀ।ਗਿੱਧੇ ਭੰਗੜੇ ਸਭ ਇਕੱਠੇਪਾਉਂਦੇ ਸਨ।ਤੀਆਂ ਦੇ ਵਿਚ ਜਾਂਦੇ ਸੀ।ਪਤਾ ਨਹੀਂ ਕੀ ਸਾ....

ਮਿਲਾਨ, 2 ਨਵੰਬਰ ( ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਪੈਗੋਨਾਗਾ ਵਿਖੇ ਸਮ...
02/11/2024

ਮਿਲਾਨ, 2 ਨਵੰਬਰ ( ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਪੈਗੋਨਾਗਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।ਇਸ ਸੰਬੰਧੀ ਮੰਦਿਰ ਦੇ ਪੁਜਾਰੀ ਪੁਨੀਤ ਸ਼ਰਮਾ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਦੀਵਾਲੀ ਦੇ ਵਿਸ਼ੇਸ਼ ਮੌਕੇ 'ਤੇ ਧਨ ਅਤੇ ਸੁਖ-ਸਮਰਧੀ ਵਿੱਚ ਵਾਧਾ ਕਰਨ ਲਈ ਮਾਂ ਲਕਸ਼ੀ ਅਤੇ ਭਗਵਾਨ ਗਣੇਸ਼ ਦੀ ਪੂਜਾ-ਅਰਚਨਾ ਦੀ ਜਾਂਦੀ ਹੈ। ਦੀਵਾਲੀ ਭਗਵਾਨ ਸ਼੍ਰੀਰਾਮ, ਮਾਤਾ ਸੀਤਾ ਜੀ ਅਤੇ ਲਕਸ਼ਮਣ ਜੀ ਦੇ 14 ਸਾਲ ਦੇ ਬਨਵਾਸ ਦੇ ਬਾਅਦ ਅਯੋਧਿਆ ਵਾਪਸ ਆਉਣ ਦੀ ਖੁਸ਼ੀ ਮਨਾਈ ਜਾਂਦੀ ਹੈ। ਪ੍ਰਭੂ ਦੇ ਆਗਮਨ 'ਤੇ ਅਯੋਧਿਆ ਨਗਰੀ ਦੀ ਸੁੰਦਰ ਵਿਧੀ ਨਾਲ ਸਜਾਇਆ ਗਿਆ ਅਤੇ ਨਗਰਵਾਸੀਆਂ ਨੇ ਦੀਪ ਜਲਾ ਕੇ ਸ਼ਾਨਦਾਰ ਸਵਾਗਤ ਕੀਤਾ। ਇਸੇ ਖੁਸ਼ੀ ਵਿੱਚ ਹਰ ਸਾਲ ਕਾਰਤਿਕ ਮਹੀਨਿਆਂ ਵਿੱਚ ਆਉਣ ਵਾਲੀ ਮੱਸਿਆ ਦੀ ਤੀਥੀ ਨੁੰ ਦੀਵਾਲੀ ਧੂਮਧਾਮ ਦੇ ਨਾਲ ਮਨਾਈ ਜਾਂਦੀ ਹੈ।ਮੰਦਰ ਦੇ ਪ੍ਰਧਾਨ ਹਰਮੇਸ਼ ਲਾਲ ਵੱਲੋਂ ਸਾਰੀਆਂ ਸੰਗਤਾਂ ਨੂੰ ਦਿਵਾਲੀ ਦੀਆਂ ਮੁਬਾਰਕਬਾਦ ਦਿੱਤੀਆਂ ਗਈਆਂ। ਉਥੇ ਹੀ ਮਾਨਤੋਵਾ ਦੇ ਸ਼ਹਿਰ ਪੈਗੋਨਾਗਾ ਦੇ ਸ੍ਰੀ ਹਰੀ ਉਮ ਮੰਦਰ ਵਿਖੇ ਭਾਰੀ ਰੋਣਕਾਂ ਲੱਗੀਆ ਜਿੱਥੇ ਵੱਡੀ ਗਿਣਤੀ ਵਿੱਚ ਲੋਕਾ ਨੇ ਇਸ ਤਿਉਹਾਰ ਨੂੰ ਮਨਾਉਣ ਲਈ ਸ਼ਾਮਿਲ ਹੋਏ ਮੰਦਿਰ ਵਿੱਚ ਲਕਸ਼ਮੀ ਮਾਤਾ ਜੀ ਪੂਜਾ ਵੀ ਕੀਤੀ ਗਈ ਅਤੇ ਬੱਚਿਆਂ ਵੱਲੋਂ ਪਟਾਕੇ ਵੀ ਚਲਾਏ ਗਏ।

ਮਿਲਾਨ, 2 ਨਵੰਬਰ ( ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਪੈਗੋਨਾਗਾ ਵਿਖ...

ਚੰਡੀਗੜ 2 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਅਸ਼ਵਨੀ ਗੋਟਿਆਲ, ਆਈਪੀਐਸ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਖੰਨਾ ਪੁਲਿਸ ਜ਼ਿਲ੍ਹੇ ਨੂੰ ਜਾਂ...
02/11/2024

ਚੰਡੀਗੜ 2 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਅਸ਼ਵਨੀ ਗੋਟਿਆਲ, ਆਈਪੀਐਸ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਖੰਨਾ ਪੁਲਿਸ ਜ਼ਿਲ੍ਹੇ ਨੂੰ ਜਾਂਚ ਖੇਤਰ ਵਿੱਚ ਸਾਲ 2024 ਲਈ "ਕੇਂਦਰੀ ਗ੍ਰਹਿਮੰਤਰੀ ਦਕਸ਼ਤਾ ਪਦਕ" ਨਾਲ ਸਨਮਾਨਿਤ ਕੀਤਾ ਗਿਆ ਹੈ।ਮੈਡਲ ਦਾ ਐਲਾਨ ਅਕਤੂਬਰ 31,2024 ਨੂੰ ਕੀਤਾ ਗਿਆ ਹੈ।ਗ੍ਰਹਿ ਮੰਤਰਾਲੇ ਨੇ ਵਿਸ਼ੇਸ਼ ਆਪ੍ਰੇਸ਼ਨ, ਜਾਂਚ ਅਤੇ ਫੋਰੈਂਸਿਕ ਵਿਗਿਆਨ ਦੇ ਖੇਤਰ ਵਿੱਚ ਸਾਲ 2024 ਲਈ 463 ਕਰਮਚਾਰੀਆਂ ਨੂੰ "ਕੇਂਦਰੀ ਗ੍ਰਹਿਮੰਤਰੀ ਦਕਸ਼ਤਾ ਪਦਕ" ਨਾਲ ਸਨਮਾਨਿਤ ਕੀਤਾ ਹੈ।...

ਚੰਡੀਗੜ 2 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਅਸ਼ਵਨੀ ਗੋਟਿਆਲ, ਆਈਪੀਐਸ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਖੰਨਾ ਪੁਲਿਸ ਜ਼ਿਲ੍ਹੇ ਨੂੰ...

ਕੋਟਕਪੂਰਾ, 2 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਕੈਨਜ਼ ਕੇ.ਪੀ. ਇਮੇਜਿੰਗ ਸੈਂਟਰ, ਜੋ ਕਿ ਪੈੱਟ -ਸੀ.ਟੀ. ਅਤੇ ਗਾਮਾ ਸਕੈਨ ਵਰਗੀਆਂ ...
02/11/2024

ਕੋਟਕਪੂਰਾ, 2 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਕੈਨਜ਼ ਕੇ.ਪੀ. ਇਮੇਜਿੰਗ ਸੈਂਟਰ, ਜੋ ਕਿ ਪੈੱਟ -ਸੀ.ਟੀ. ਅਤੇ ਗਾਮਾ ਸਕੈਨ ਵਰਗੀਆਂ ਅਤਿ ਅਧੁਨਿਕ ਸਹੂਲਤਾਂ ਲਈ ਮਸ਼ਹੂਰ ਹੈ, ਵਿੱਚ ਤਿਉਹਾਰੀ ਰੌਣਕਾਂ ਜੋਰਾਂ ‘ਤੇ ਹਨ। ਸਮੂਹ ਸਟਾਫ ਮੈਂਬਰਾਂ ਵੱਲੋਂ ਸੈਂਟਰ ਨੂੰ ਰੰਗਾਂ ਅਤੇ ਸਜਾਵਟੀ ਲੜੀਆਂ ਨਾਲ ਸਜਾਇਆ ਗਿਆ। ਇੱਥੇ ਦੀ ਰੌਣਕ ਵੇਖ ਕੇ ਪੂਰਾ ਮਾਹੌਲ ਤਿਉਹਾਰੀ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ, ਜਿਸ ਕਾਰਨ ਸੈਂਟਰ ਦਾ ਹਰ ਪਾਸਾ ਪ੍ਰਕਾਸ਼ਿਤ ਹੋ ਗਿਆ। ਇਸ ਤਿਉਹਾਰੀ ਸਜਾਵਟ ਦਾ ਮੁੱਖ ਮਕਸਦ ਸੈਂਟਰ ਵਿੱਚ ਆਉਣ ਵਾਲੇ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਖੁਸ਼ਗਵਾਰ ਅਤੇ ਖੁਸ਼ੀ ਭਰਿਆ ਮਾਹੌਲ ਪ੍ਰਦਾਨ ਕਰਨਾ ਵੀ ਹੈ। ਪ੍ਰਬੰਧਨ ਹਰਜੋਤ ਸਿੰਘ ਵੱਲੋਂ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਤਿਉਹਾਰੀ ਜਸ਼ਨਾਂ ਨਾਲ ਮਰੀਜ਼ਾਂ ਨੂੰ ਆਸ ਤੇ ਹਿੰਮਤ ਮਿਲਦੀ ਹੈ, ਜਦਕਿ ਸੈਂਟਰ ਵਿੱਚ ਆਉਣ ਦਾ ਤਜਰਬਾ ਹੋਰ ਵੀ ਖ਼ਾਸ ਬਣ ਜਾਂਦਾ ਹੈ। ਹਰਜੋਤ ਸਿੰਘ ਜੀ ਨੇ ਕਿਹਾ, "ਸਾਡਾ ਸੈਂਟਰ ਬਠਿੰਡਾ ਅਤੇ ਆਸ ਪਾਸ ਦੇ ਖੇਤਰ ਵਿੱਚ ਮਰੀਜ਼ਾਂ ਨੂੰ ਸਭ ਤੋਂ ਵਧੀਆ ਸਕੈਨਿੰਗ ਅਤੇ ਡਾਇਗਨੋਸਟਿਕ ਸੇਵਾਵਾਂ ਪ੍ਰਦਾਨ ਕਰਨ ਦੇ ਸੰਕਲਪ ਤੇ ਕਾਇਮ ਹੈ। ਸਾਨੂੰ ਖੁਸ਼ੀ ਹੈ ਕਿ ਅਸੀਂ ਤਿਉਹਾਰਾਂ ਦੇ ਮੌਕੇ ਤੇ ਆਪਣੇ ਸਟਾਫ ਅਤੇ ਮਰੀਜ਼ਾਂ ਲਈ ਖ਼ਾਸ ਪ੍ਰਬੰਧ ਕਰ ਸਕੇ ਹਾਂ।"

ਕੋਟਕਪੂਰਾ, 2 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਕੈਨਜ਼ ਕੇ.ਪੀ. ਇਮੇਜਿੰਗ ਸੈਂਟਰ, ਜੋ ਕਿ ਪੈੱਟ -ਸੀ.ਟੀ. ਅਤੇ ਗਾਮਾ ਸਕੈਨ ਵਰਗੀਆਂ ...

ਫਰੀਦਕੋਟ/ਸਾਦਿਕ, 2 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹਾ ਫਰੀਦਕੋਟ ਵਿਖੇ ਹੋਈਆਂ ਜੋਨ ਪੱਧਰੀ ਐਥਲਟਿਕਸ ਖੇਡਾਂ ਵਿੱਚ ਤਾਜ ਪਬਲਿਕ ਸਕੂਲ, ਜੰਡ ...
02/11/2024

ਫਰੀਦਕੋਟ/ਸਾਦਿਕ, 2 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹਾ ਫਰੀਦਕੋਟ ਵਿਖੇ ਹੋਈਆਂ ਜੋਨ ਪੱਧਰੀ ਐਥਲਟਿਕਸ ਖੇਡਾਂ ਵਿੱਚ ਤਾਜ ਪਬਲਿਕ ਸਕੂਲ, ਜੰਡ ਸਾਹਿਬ ਦੇ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਪੁਜ਼ੀਸ਼ਨਾਂ ਹਾਸਲ ਕੀਤੀਆਂ। ਇਸ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ। ਜਿਸ ਵਿੱਚ ਅੰਡਰ-17 ਲੜਕੇ ਸਰਤਾਜ ਸਿੰਘ (5000 ਮੀਟਰ ਵੌਕ-ਗੋਲਡ ਮੈਡਲ), ਬਿਕਰਮਜੀਤ ਸਿੰਘ (5000 ਮੀਟਰ ਵੌਕ-ਸਿਲਵਰ ਮੈਡਲ), ਅਰਪਨਦੀਪ ਸਿੰਘ (200 ਮੀਟਰ ਰੇਸ-ਗੋਲਡ ਮੈਡਲ, 400 ਮੀਟਰ ਰੇਸ-ਗੋਲਡ ਮੈਡਲ, 1600 ਰਿਲੇਅ ਰੇਸ-ਗੋਲਡ ਮੈਡਲ), ਖੁਸ਼ਪ੍ਰੀਤ ਸਿੰਘ (ਜੈਵਲਿਨ ਥ੍ਰੋਅ-ਸਿਲਵਰ ਮੈਡਲ), ਮਨਜੋਤ ਸਿੰਘ (100 ਮੀਟਰ ਰੇਸ-ਗੋਲਡ ਮੈਡਲ, ਸ਼ਾਟ ਪੁੱਟ-ਸਿਲਵਰ ਮੈਡਲ, 1600 ਰਿਲੇਅ ਰੇਸ-ਗੋਲਡ ਮੈਡਲ), ਮਨਵੀਰ ਸਿੰਘ (1500 ਮੀਟਰ ਰੇਸ-ਗੋਲਡ ਮੈਡਲ), ਰੋਬਿਨਪ੍ਰੀਤ ਸਿੰਘ (200 ਮੀਟਰ ਰੇਸ-ਸਿਲਵਰ ਮੈਡਲ, 1600 ਰਿਲੇਅ ਰੇਸ-ਗੋਲਡ ਮੈਡਲ), ਜੋਬਨਪ੍ਰੀਤ ਸਿੰਘ (400 ਰਿਲੇਅ ਰੇਸ-ਗੋਲਡ ਮੈਡਲ), ਅੰਡਰ-19 ਲੜਕੇ ਯੁਵਰਾਜ ਸਿੰਘ (ਸ਼ਾਟ ਪੁੱਟ-ਸਿਲਵਰ ਮੈਡਲ), ਯੁਵਰਾਜ ਸ਼ਰਮਾ (ਜੈਵਲਿਨ ਥ੍ਰੋਅ-ਸਿਲਵਰ ਮੈਡਲ) ਅੰਡਰ-14 ਲੜਕੇ ਸਤਿੰਦਰ ਸਿੰਘ (ਸ਼ਾਟ ਪੁੱਟ-ਸਿਲਵਰ ਮੈਡਲ), ਮੋਹਨ ਸਿੰਘ (ਉੱਚੀ ਛਾਲ- ਸਿਲਵਰ ਮੈਡਲ), ਸਹਿਜ ਸਿੰਘ (100 ਮੀਟਰ ਰੇਸ ਅਤੇ 200 ਮੀਟਰ ਰੇਸ-ਗੋਲਡ ਮੈਡਲ, 400 ਰਿਲੇਅ-ਗੋਲਡ ਮੈਡਲ), ਜਸਮਨ ਸਿੰਘ (400 ਮੀਟਰ ਰੇਸ-ਗੋਲਡ ਮੈਡਲ, 400 ਰਿਲੇਅ-ਗੋਲਡ ਮੈਡਲ), ਮੋਹਨ ਸਿੰਘ (80 ਮੀਟਰ ਹਰਲਡ-ਬਰਾਉਨਜ਼ ਮੈਡਲ), ਅਭਿਜੋਤ ਸਿੰਘ (400 ਰਿਲੇਅ-ਗੋਲਡ ਮੈਡਲ), ਜਸਨਪ੍ਰੀਤ ਸਿੰਘ (400 ਰਿਲੇਅ-ਗੋਲਡ ਮੈਡਲ) ਅਤੇ ਇਸ ਦੇ ਨਾਲ ਹੀ ਸਤਰੰਜ਼ ਅੰਡਰ-11 ਲੜਕੀਆਂ (ਪਹਿਲਾ ਸਥਾਨ) ਗੋਡਲ ਮੈਡਲ, ਅੰਡਰ-11 ਲੜਕੇ (ਪਹਿਲਾ ਸਥਾਨ) ਗੋਡਲ ਮੈਡਲ ਪ੍ਰਾਪਤ ਕੀਤੇ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਡਾ....

ਫਰੀਦਕੋਟ/ਸਾਦਿਕ, 2 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹਾ ਫਰੀਦਕੋਟ ਵਿਖੇ ਹੋਈਆਂ ਜੋਨ ਪੱਧਰੀ ਐਥਲਟਿਕਸ ਖੇਡਾਂ ਵਿੱਚ ਤਾਜ ਪਬਲਿਕ ਸਕੂਲ, ...

ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ 'ਤੇ ਹੋਵੇਗੀ ਬਣਦੀ ਕਾਰਵਾਈ : ਡੀਆਈਜੀ ਬਠਿੰਡਾ ਡਿਪਟੀ ਕਮਿਸ਼ਨਰ, ਡੀਆਈਜੀ ਬਠਿੰਡਾ ਰੇਂਜ ਅਤੇ ਜਿ...
02/11/2024

ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ 'ਤੇ ਹੋਵੇਗੀ ਬਣਦੀ ਕਾਰਵਾਈ : ਡੀਆਈਜੀ ਬਠਿੰਡਾ ਡਿਪਟੀ ਕਮਿਸ਼ਨਰ, ਡੀਆਈਜੀ ਬਠਿੰਡਾ ਰੇਂਜ ਅਤੇ ਜਿਲਾ ਪੁਲਿਸ ਮੁਖੀ ਨੇ ਕੀਤਾ ਪਿੰਡ ਸੈਣੇ ਵਾਲਾ ਅਤੇ ਗਹਿਰੀ ਬੁੱਟਰ ਦੇ ਖੇਤਾਂ ਦਾ ਦੌਰਾ ਬਠਿੰਡਾ, 2 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹੇ ਅੰਦਰ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਤੇ ਇਸ ਦੇ ਮੁਕੰਮਲ ਪ੍ਰਬੰਧਨ ਸਬੰਧੀ ਜਿਲ੍ਹੇ ਭਰ ਵਿੱਚ ਲਗਭਗ 60 ਦੇ ਕਰੀਬ ਬੇਲਰ ਅਤੇ 400 ਦੇ ਕਰੀਬ ਸੁਪਰਸੀਡਰ ਮਸ਼ੀਨਾਂ ਉਪਲਬਧ ਕਰਵਾਈਆਂ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਦੇ ਪਿੰਡ ਸੈਣੇਵਾਲਾ ਅਤੇ ਗਹਿਰੀ ਬੁੱਟਰ ਦੇ ਖੇਤਾਂ ਦੇ ਦੌਰੇ ਦੌਰਾਨ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਡੀਆਈਜੀ ਬਠਿੰਡਾ ਰੇਂਜ ਸ....

ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ‘ਤੇ ਹੋਵੇਗੀ ਬਣਦੀ ਕਾਰਵਾਈ : ਡੀਆਈਜੀ ਬਠਿੰਡਾ ਡਿਪਟੀ ਕਮਿਸ਼ਨਰ, ਡੀਆਈਜੀ ਬਠਿੰਡਾ ਰੇਂਜ .....

Address

QC

Alerts

Be the first to know and let us send you an email when World Punjabi Times posts news and promotions. Your email address will not be used for any other purpose, and you can unsubscribe at any time.

Contact The Business

Send a message to World Punjabi Times:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share