01/27/2023
ਆਉਣ ਵਾਲ਼ੇ 10-15 ਸਾਲਾਂ 'ਚ ਇੱਕ ਪੀੜ੍ਹੀ ਸੰਸਾਰ ਛੱਡ ਕੇ ਚੱਲੀ ਜਾਏਗੀ, ਓਹ ਲੋਕ ਜਿੰਨਾਂ ਦੀ ਉਮਰ ਇਸ ਵੇਲੇ 65-70 ਸਾਲ ਹੈ।
ਏਸ ਪੀੜ੍ਹੀ ਦੇ ਲੋਕ ਬਿਲਕੁਲ ਅਲੱਗ ਹਨ...
ਰਾਤ ਨੂੰ ਜਲਦੀ ਸੌਂ ਕੇ ਸਵੇਰੇ ਜਲਦੀ ਉੱਠਣ ਵਾਲੇ, ਘਰ 'ਚ ਲੱਗੇ ਬੂਟਿਆਂ ਨੂੰ ਪਾਣੀ ਦੇਣ ਵਾਲੇ, ਟਹਿਲ-ਕਦਮੀ ਕਰਦਿਆਂ ਸੈਰ ਕਰਨ ਵਾਲੇ। ਮੰਦਰ, ਮਸੀਤ, ਗੁਰੂਦੁਆਰੇ ਜਾਣ ਵਾਲੇ, ਸਵੇਰੇ ਸ਼ਾਮ ਰੱਬ ਦਾ ਨਾਮ ਲੈਣ ਵਾਲੇ, ਰਸਤੇ 'ਚ ਮਿਲਣ ਵਾਲੇ ਨੂੰ ਰਾਮ ਰਾਮ, ਆਦਾਬ, ਸਤਿ ਸ੍ਰੀ ਅਕਾਲ ਬੁਲਾਉਣ ਵਾਲੇ, ਸਭ ਦਾ ਹਾਲ-ਚਾਲ ਪੁੱਛਣ ਵਾਲੇ।
ਤਿਥ-ਤਿਉਹਾਰ, ਰੀਤੀ-ਰਿਵਾਜ਼, ਮੱਸਿਆ, ਪੂਰਨਮਾਸੀ ਦਾ ਧਿਆਨ ਰੱਖਣ ਵਾਲੇ, ਜੰਮਣੇ-ਮਰਨੇ ਦੀਆਂ ਤਰੀਕਾਂ ਯਾਦ ਰੱਖਣ ਵਾਲੇ, ਰੱਬ ਦਾ ਡਰ ਮੰਨਣ ਵਾਲੇ, ਵਰਤ ਰੱਖਣ ਵਾਲੇ, ਨਜ਼ਰ ਉਤਾਰਨ ਵਾਲੇ।
ਅਖ਼ਬਾਰ ਨੂੰ ਉਲਟ-ਪਲਟ ਕੇ ਦਿਨ 'ਚ ਦੋ ਵਾਰੀ ਪੜ੍ਹਨ ਵਾਲੇ, ਘਰ ਦਾ ਕੁੱਟਿਆ ਮਸਾਲਾ ਵਰਤਣ ਵਾਲੇ, ਦਿਨ ਵਿੱਚ 5-7 ਵਾਰ ਚਾਹ ਪੀਣ ਵਾਲੇ, ਆਚਾਰ ਪਾਉਣ ਵਾਲੇ, ਪੁਰਾਣੀਆਂ ਚੱਪਲਾਂ ਪਾ ਕੇ ਘੁੰਮਣ ਵਾਲੇ। ਘਰੇ ਆਏ ਮੰਗਤੇ ਨੂੰ ਖ਼ੈਰ ਪਾਉਣ ਵਾਲੇ, ਪਿੰਡ ਫੇਰੀ ਵਾਲੇ ਤੋਂ ਸਬਜ਼ੀ ਲੈਣ ਵਾਲੇ, ਰੋਜ਼ਾਨਾ ਡਾਇਰੀ ਵਿੱਚ ਘਰ ਦੇ ਖ਼ਰਚੇ ਦਾ ਹਿਸਾਬ ਰੱਖਣ ਵਾਲੇ, ਰਸੋਈ ਦੀ ਅਲਮਾਰੀ ਵਿੱਚ ਪੈਸੇ ਰੱਖਣ ਵਾਲੇ, ਸੋਸ਼ਲ ਮੀਡੀਆ ਤੋਂ ਕੋਹਾਂ ਦੂਰ, ਖੇਤ ਗੇੜਾ ਲਾਉਣ ਵਾਲੇ, ਸੰਤੋਖੀ ਤੇ ਸਾਦਗੀ ਵਾਲਾ ਜੀਵਨ ਜੀਣ ਵਾਲੇ, ਕਬੀਲਦਾਰੀ ਨਿਭਾਉਣ ਵਾਲੇ, ਮਿਲਾਵਟ ਤੇ ਬਣਾਵਟ ਤੋਂ ਦੂਰ ਰਹਿਣ ਵਾਲੇ, ਧਰਮ ਦੇ ਰਸਤੇ 'ਤੇ ਚੱਲਣ ਵਾਲੇ, ਸਭ ਦਾ ਫਿਕਰ ਕਰਨ ਵਾਲੇ।
ਅਜਿਹੇ ਲੋਕ ਹੌਲੀ ਹੌਲੀ ਸਾਡਾ ਸਾਥ ਛੱਡ ਕੇ ਜਾ ਰਹੇ ਹਨ। ਜੇਕਰ ਤੁਹਾਡੇ ਘਰ ਵੀ ਬਜ਼ੁਰਗ ਹਨ ਤਾਂ ਓਨਾਂ ਨੂੰ ਆਦਰ ਮਾਣ, ਆਪਣਾਪਣ, ਤੇ ਪਿਆਰ ਦੇ ਕੇ ਉਨ੍ਹਾਂ ਦੇ ਪਦਚਿੰਨ੍ਹਾਂ 'ਤੇ ਚੱਲਣ ਦੀ ਕੋਸ਼ਿਸ਼ ਕਰੋ।
ਮਨੁੱਖੀ ਇਤਿਹਾਸ ਦੀ ਏਹ ਆਖਰੀ ਪੀੜ੍ਹੀ ਹੈ, ਜਿਸਨੇ ਆਪਣੇ ਵੱਡਿਆਂ ਦੀ ਵੀ ਸੁਣੀ ਤੇ ਹੁਣ ਛੋਟਿਆਂ ਦੀ ਵੀ ਸੁਣ ਰਹੇ ਹਨ!