01/04/2023
ਆਪਣਾ ਮੁਲਖ ਭੁਲੇਖੇ ਚ ਤੁਰਿਆ ਫਿਰਦਾ ਹਾਲੇ ਵੀ ਖੌਰੇ ਕਨੇਡਾ ਵਿਚ ELD ਲੱਗੀ ਹੀ ਨਹੀ ਜਾਂ ਐਮੀ ਦਬੜੂ ਘੁਸੜੂ ਚੱਲੀ ਜਾਊ ਪਰ ਜੇਕਰ ਥੋਡਾ ਟਰੱਕ ਸੰਨ 2000 ਤੋਂ ਬਾਅਦ ਦਾ ਮਾਡਲ ਹੈ ਅਤੇ ਜੇਕਰ ਉਸ ਵਿਚ ਅਪਰੇਸ਼ਨਲ ਸਰਟੀਫਾਈਡ ELD ਨਹੀ ਲੱਗੀ ਹੋਈ ਤਾਂ ਟਰੱਕ ਅਤੇ ਡਰਾਇਵਰ ਨੂੰ ਓਥੇ ਹੀ ਆਊਟ ਆਫ ਸਰਵਿਸ ਕਰ ਦੇਣਾ DOT ਨੇ ਫੇਰ ਓਥੋਂ ਟਰੱਕ ELD ਲਵਾ ਕੇ ਤੁਰੂਗਾ ।
ਕਨੇਡਾ ਵਾਲੇ ਤਾਂ ਐਥੋ ਤਕ ਸਖਤ ਨੇ ਕੇ ਅਮਰੀਕਾਂ ਨੂੰ ਚੱਲਣ ਵਾਲੀਆਂ ਨਾਂਮੀ ELD ਕੰਪਨੀਆ ਨੂੰ ਹਾਲੇ ਤਕ ਸਰਟੀਫਾਈ ਨੀ ਕੀਤਾ ਗਿਆ ਹੈ ਕਨੇਡਾ ਵਿਚ ।
ਜਿੰਨਾ ਨੂੰ ਇਸ ਬਾਰੇ ਨਹੀ ਪਤਾ ਜੇਕਰ ਤੁਸੀਂ ਟਰੱਕ ਨਾਲੋ ਕਨੇਕਟਰ ਲਾਹ ਕੇ ਟਰੱਕ ਚਲਾਂਉਦੇ ਹੋ ਤਾਂ ਵੀ ਤੁਹਾਡੀ ELD ਸੈਟੇਲਾਈਟ ਨੈਵੀਗੇਸ਼ਨ ਨਾਲ ਕਿਲੋਮੀਟਰ ਗਿਣਦੀ ਰਹਿੰਦੀ ਹੈ ਬਲਕੇ ਜੇ ਤੁਸੀਂ ਓਨੂੰ ਬੰਦ ਵੀ ਕਰ ਦਿਓ ਅਤੇ ਜਦ ਦੋਬਾਰਾ ਤੁਸੀਂ ਟਰੱਕ ਨਾਲ ਕਨੈਕਟ ਕੀਤੀ ਤਾਂ ਡਿਸਕਨੈਕਟ ਕਰਨ ਤੋਂ ਲੈ ਕੇ ਕਨੈਕਟ ਕਰਨ ਤਕ ਦੇ ਫਰਕ ਨੂੰ ELD ਕੰਪਨੀ ਦੇ ਸਰਵਰ ਨੇ ਰਿਕਾਰਡ ਕਰ ਲੈਣਾ ਹੈ ਜਿਸ ਨੂੰ ਐਡਿਟ ਹੀ ਨਹੀ ਕੀਤਾ ਜਾ ਸਕਦਾ ਸੋ ਬੀ ਕੇਅਰ ਫੁਲ ਡਰਾਇਵਰਸ ਕਿਉਂਕੇ ELD ਦੀ ਟਿਕਟ ਇਕੱਲੀ ਕੰਪਨੀ ਨੂੰ ਨਹੀ ਮਿਲਦੀ HOS ਵਾਇਲੇਸ਼ਨ ਵਿਚ ਕਨੇਡਾ ਵਿਚ 3 ਪੁਆਂਇਟ ਮਾਇਨਸ ਹੁੰਦੇ ਨੇ ਡਰਾਇਵਰ ਦੇ ਅਤੇ ਡਰਾਇਵਰ ਐਬਸਟਰੈਕਟ ਤੇ ਵੀ ਚੜਦੀ ਹੈ ।
ਜੇ ਕਿਸੇ ਭੁੱਲ ਭੁਲੇਖੇ ਕਿਸੇ ਐਕਸੀਡੈਂਟ ਵਿਚ ਇਨਵਾਲਵ ਹੋਗੇ ਸਭ ਤੋਂ ਪਹਿਲਾਂ ਤੁਹਾਡੀ ELD ਜਬਤ ਹੋਣੀ ਹੈ ਕੇ ਇਹ ਬੰਦਾ ਸੁੱਤਾ ਵੀ ਹੈ ਜਾਂ ਨਹੀ ਅਤੇ ਏਸ ਚੱਕਰ ਚ ਆਪਣੇ ਆਲੇ ਇਕ ਨੂੰ ਉਨਟਾਰੀਓ ਵਿਚ ਪੱਚੀ ਸਾਲੀ ਜੇਲ ਵੀ ਹੋਈ ਹੈ ਕਿਉਕੇ ਐਕਸੀਡੈਂਟ ਚ ਤਿੰਨ ਜਾਨਾ ਗਈਆਂ ਸਨ ।
ਮਹਿੰਦਰਪਾਲ ਬਰਾੜ