NIRPAKH MEDIA

NIRPAKH MEDIA ਨਿਰਪੱਖ ਰੇਡੀਓ ~ NiRPAKH RADiO
Stay tune every Saturday
from 7am to 8am
on 1350

04/07/2024
🙏
04/06/2024

🙏

26 ਮਾਰਚ ਨੂੰ ਅਮਰੀਕਾ ਦੇ ਬਾਲਟੀਮੋਰ ਸ਼ਹਿਰ ਵਿੱਚ ਇੱਕ ਬਹੁਤ ਵੱਡਾ ਤੇ ਭਿਆਨਕ ਹਾਦਸਾ ਵਾਪਰਿਆ। ਜਿਸ ਵਿੱਚ ਇੱਕ 300 ਮੀਟਰ ਲੰਬੇ ਸਮੁੰਦਰੀ ਜਹਾਜ਼ ...
03/29/2024

26 ਮਾਰਚ ਨੂੰ ਅਮਰੀਕਾ ਦੇ ਬਾਲਟੀਮੋਰ ਸ਼ਹਿਰ ਵਿੱਚ ਇੱਕ ਬਹੁਤ ਵੱਡਾ ਤੇ ਭਿਆਨਕ ਹਾਦਸਾ ਵਾਪਰਿਆ। ਜਿਸ ਵਿੱਚ ਇੱਕ 300 ਮੀਟਰ ਲੰਬੇ ਸਮੁੰਦਰੀ ਜਹਾਜ਼ ਦੀ ਪੁਲ ਨਾਲ ਟੱਕਰ ਹੋਈ ਤੇ ਕੁੱਝ ਹੀ ਸੈਕਿੰਟਾਂ ਵਿੱਚ ਦੋ ਕਿਲੋਮੀਟਰ ਲੰਬਾ ਪੁਲ ਢਹਿ ਢੇਰੀ ਹੋ ਗਿਆ।
ਉਸ ਸ਼ਿੱਪ ਵਿੱਚ ਕੰਮ ਕਰ ਰਹੇ ਦੋਸਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਰਾਤ ਦੇ ਲੱਗਭਗ ਡੇਢ ਵਜੇ ਇਹ ਹਾਦਸਾ ਵਾਪਰਿਆ। ਸ਼ਿੱਪ ਉੱਪਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਪੁਲ ਉੱਤੇ ਕੰਮ ਕਰ ਰਹੇ ਅੱਠ ਬੰਦੇ ਪਾਣੀ ਵਿੱਚ ਡਿੱਗ ਪਏ। ਜਿੰਨਾਂ ਵਿੱਚੋਂ ਦੋ ਜਣਿਆਂ ਨੂੰ ਬਚਾ ਲਿਆ ਗਿਆ ਤੇ ਬਾਕੀ ਛੇ ਬੰਦੇ ਅਜੇ ਤੱਕ ਨਹੀਂ ਮਿਲੇ।
ਹਾਦਸੇ ਦਾ ਕਾਰਨ ਬਲੈਕਆਊਟ ਦੱਸਿਆ ਗਿਆ ਹੈ। ਜਦੋਂ ਸ਼ਿੱਪ ਉੱਪਰ ਬਿਜਲੀ ਦੀ ਸਪਲਾਈ ਬੰਦ ਹੋ ਜਾਵੇ ਉਸ ਸਮੇਂ ਨੂੰ ਬਲੈਕਆਊਟ ਕਿਹਾ ਜਾਂਦਾ ਹੈ। ਬਿਜਲੀ ਬੰਦ ਮਤਲਬ ਸਭ ਕੁਝ ਬੰਦ ਜਿਵੇਂ ਕਿ ਇੰਜਣ ਬੰਦ ਅਤੇ ਸਟੈਰਿੰਗ ਵੀ ਨਹੀਂ ਹੋਵੇਗਾ। ਇਹ ਸਭ ਖਾਲੀ ਸਮੁੰਦਰ ਵਿੱਚ ਹੁੰਦਾ ਤਾਂ ਕੋਈ ਗੱਲ ਨਹੀਂ ਪਰ ਬਦਕਿਸਮਤੀ ਨਾਲ ਬਾਲਟੀਮੋਰ ਸ਼ਹਿਰ ਦੀ ਨਦੀ ਵਿੱਚ ਹੋਇਆ ਉਹ ਵੀ ਪੁਲ ਦੇ ਥੰਮਲੇ ਦੇ ਬਿਲਕੁਲ ਨਜ਼ਦੀਕ। ਦੱਸ ਦੇਵਾਂ ਕਿ ਸਮੁੰਦਰੀ ਜਹਾਜ਼ ਦੇ ਆਮ ਵਾਹਨਾਂ ਵਾਂਗੂੰ ਬਰੇਕਾਂ ਨਹੀਂ ਹੁੰਦੀਆਂ। ਇਸਨੂੰ ਰੋਕਣ ਲਈ ਜਾਂ ਤਾਂ ਪਿੱਛੇ ਲੱਗੇ ਪੱਖੇ(propeller )ਨੂੰ ਉਲਟੀ ਦਿਸ਼ਾ ਵੱਲ ਘੁੰਮਉਣਾ ਪੈਂਦਾ ਹੈ ਜਾਂ ਫਿਰ ਐਕਰ(Anchor)ਪਾਣੀ ਵਿੱਚ ਸੁੱਟਿਆ ਜਾਂਦਾ ਹੈ। ਤਕਨੀਕੀ ਕਾਰਨਾਂ ਕਰਕੇ ਸ਼ਿੱਪ ਕ੍ਰਿਯੂ ਇਹ ਸਭ ਕਰਨ ਵਿੱਚ ਅਸਫਲ ਰਹੇ ਤੇ ਇਹ ਹਾਦਸਾ ਵਾਪਰਿਆ।
ਸ਼ਿੱਪ ਦੇ ਕੈਪਟਨ ਨੇ ਹਾਦਸੇ ਤੋਂ ਕੁੱਝ ਸੈਕਿੰਡ ਪਹਿਲਾਂ ਇੱਕ ਚੰਗਾ ਕੰਮ ਜ਼ਰੂਰ ਕੀਤਾ ਕਿ ਮੇ-ਡੇਅ(Mayday) ਦਾ ਸਿਗਨਲ ਜਾਰੀ ਕੀਤਾ। ਇਹ ਰੇਡੀਓ ਸੈਟੇਲਾਈਟ ਸਿਗਨਲ ਹੈ ਜਿਸ ਵਿਚ ਕੈਪਟਨ ਨੇ ਬੋਲ ਕੇ ਜਲਦੀ ਵਿੱਚ ਦੱਸਿਆ ਕਿ ਸਾਡਾ ਸ਼ਿੱਪ ਕਾਬੂ ਵਿੱਚ ਨਹੀਂ ਤੇ ਪੁਲ ਨੂੰ ਟਕਰਾਉਣ ਜਾ ਰਿਹਾ ਹੈ। ਰੇਡੀਓ ਉਤੇ ਇਹ ਖ਼ਬਰ ਸੁਣਦਿਆਂ ਸਾਰ ਅਮਰੀਕਾ ਦੇ ਅਧਿਕਾਰੀ ਹਰਕਤ ਵਿੱਚ ਆਏ ਤੇ ਖਬਰਾਂ ਅਨੁਸਾਰ 90 ਸਕਿੰਟ ਵਿੱਚ ਪੁਲ ਉੱਪਰ ਚਲਦੀ ਆਵਾਜਾਈ ਰੋਕ ਦਿੱਤੀ ਗਈ। ਜਿਸ ਨਾਲ ਪਤਾ ਨਹੀਂ ਕਿੰਨੇ ਮਾਸੂਮਾਂ ਦੀ ਜਾਨ ਬਚਾ ਲਈ ਗਈ।ਬਾਕੀ ਮਾਲੀ ਨੁਕਸਾਨ ਦੀ ਗੱਲ ਕਰੀਏ ਤਾਂ ਕਹਿੰਦੇ ਪੁਲ ਨੂੰ ਦੁਬਾਰਾ ਬਣਾਉਣ ਦਾ ਖਰਚਾ ਲੱਗਭਗ 600ਮਿਲੀਅਨ ਅਮਰੀਕੀ ਡਾਲਰ ਹੈ। ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਬੰਦਰਗਾਹ ਉਤੇ ਵੀ ਕਈ ਸ਼ਿੱਪ ਅੰਦਰ ਫਸ ਚੁੱਕੇ ਹਨ। ਚਲੋ ਇਹ ਸਭ ਨੁਕਸਾਨ ਤਾਂ ਹੌਲੀ ਹੌਲੀ ਪੂਰੇ ਹੋ ਹੀ ਜਾਣਗੇ ਪਰ ਜੋ ਛੇ ਜਾਨਾਂ ਪੁਲ ਉੱਤੇ ਕੰਮ ਕਰਨ ਵਾਲਿਆਂ ਦੀਆਂ ਗਈਆਂ ਉਹ ਦੁਬਾਰਾ ਨਹੀਂ ਮਿਲਣੇ। ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

✍️ਪ੍ਰਿਤਪਾਲ ਸਿੰਘ ਲੋਹਗੜ੍ਹ

Breaking news
03/21/2024

Breaking news

ਸਿਹਤ ਵਿਭਾਗ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਮਾਤਾ-ਪਿਤਾ ਵੱਲੋਂ ਆਈਵੀਐਫ ਰਾਹੀਂ ਬੱਚੇ ਦਾ ਸੁਆਗਤ ਕਰਨ ਦੇ ਮਾਮਲੇ ਨੂੰ ਹਰੀ ਝੰਡੀ ...
03/20/2024

ਸਿਹਤ ਵਿਭਾਗ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਮਾਤਾ-ਪਿਤਾ ਵੱਲੋਂ ਆਈਵੀਐਫ ਰਾਹੀਂ ਬੱਚੇ ਦਾ ਸੁਆਗਤ ਕਰਨ ਦੇ ਮਾਮਲੇ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਤਕਨੀਕ ਆਮ ਤੌਰ 'ਤੇ 21 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਲਈ ਹੈ। ਹਾਲਾਂਕਿ ਮਰਹੂਮ ਗਾਇਕਾ ਦੀ ਮਾਤਾ ਚਰਨ ਕੌਰ ਦੀ ਉਮਰ 58 ਸਾਲ ਹੈ।

ਸਿੱਧੂ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਨੂੰ ਮੁਬਾਰਕਬਾਦ 🎂👍🙏
03/17/2024

ਸਿੱਧੂ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਨੂੰ ਮੁਬਾਰਕਬਾਦ 🎂👍🙏

ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ।

ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ-ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ।

🙏🏻

ਲਗਦਾ ਆਪਣੀ ਅਣਖ ਗੈਰਤ ਮਰ ਗਈ ਹੈ।ਜੇ ਥੋੜੀ ਜਿਹੀ ਵੀ ਬਚੀ ਹੈ ਤਾਂ Facebook ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਸੰਬੰਧ ਵਿੱਚ ਹੀ ਹਰ ਪੋਸਟ ਹੋਵੇ ...
03/16/2024

ਲਗਦਾ ਆਪਣੀ ਅਣਖ ਗੈਰਤ ਮਰ ਗਈ ਹੈ।ਜੇ ਥੋੜੀ ਜਿਹੀ ਵੀ ਬਚੀ ਹੈ ਤਾਂ Facebook ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਸੰਬੰਧ ਵਿੱਚ ਹੀ ਹਰ ਪੋਸਟ ਹੋਵੇ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਵਾਹਿਗੁਰੂ ਮੇਹਰ ਕਰਨ 🙏

ਸਾਰੇ ਵਾਹਿਗੁਰੂ ਜੀ ਅੱਗੇ ਤੰਦਰੁਸਤੀ ਦੀ ਅਰਦਾਸ ਕਰਿੳ ੴ🚩🙏

ਨਵੇਂ ਨਾਨਕਸ਼ਾਹੀ ਵਰ੍ਹੇ ਦੀਆਂ ਸਮੁੱਚੇ ਪੰਥ ਨੂੰ ਲੱਖ ਲੱਖ ਵਧਾਈਆਂ ਹੋਣ ਜੀ, ਇਹ ਕੈਲੰਡਰ ਸਾਡੀ ਕੌਮੀ ਵਿਲੱਖਣਤਾ ਦਾ ਪ੍ਰਤੀਕ ਹੈ !! ੴ🚩🙏
03/14/2024

ਨਵੇਂ ਨਾਨਕਸ਼ਾਹੀ ਵਰ੍ਹੇ ਦੀਆਂ ਸਮੁੱਚੇ ਪੰਥ ਨੂੰ ਲੱਖ ਲੱਖ ਵਧਾਈਆਂ ਹੋਣ ਜੀ, ਇਹ ਕੈਲੰਡਰ ਸਾਡੀ ਕੌਮੀ ਵਿਲੱਖਣਤਾ ਦਾ ਪ੍ਰਤੀਕ ਹੈ !! ੴ🚩🙏

ੴ🚩
03/01/2024

ੴ🚩

🤘
02/29/2024

🤘

ਜਹਾਨ ਇੱਕ ਵਕਤੀ ਧਰਮਸ਼ਾਲਾ..ਰਾਤ ਕੱਟ ਫੇਰ ਅਗਲੇ ਸਫ਼ਰ ਤੇ ਤੁਰਨਾ ਹੀ ਪੈਣਾ..ਸਦੀਵੀਂ ਠਾਹਰ ਕਦੇ ਵੀ ਨਹੀਂ..ਜਿੰਨੀ ਮਰਜੀ ਵਧੀਆ ਖੁਰਾਕ..ਰਹਿਣ ਸਹਿਣ....
02/27/2024

ਜਹਾਨ ਇੱਕ ਵਕਤੀ ਧਰਮਸ਼ਾਲਾ..ਰਾਤ ਕੱਟ ਫੇਰ ਅਗਲੇ ਸਫ਼ਰ ਤੇ ਤੁਰਨਾ ਹੀ ਪੈਣਾ..ਸਦੀਵੀਂ ਠਾਹਰ ਕਦੇ ਵੀ ਨਹੀਂ..ਜਿੰਨੀ ਮਰਜੀ ਵਧੀਆ ਖੁਰਾਕ..ਰਹਿਣ ਸਹਿਣ..ਖੁਸ਼ੀਆਂ ਖੇੜੇ..ਦਵਾਈਆਂ ਇਲਾਜ..ਆਲਾ ਦਵਾਲਾ..ਪਰ ਇੱਕ ਬਿੰਦੂ ਤੋਂ ਬਾਅਦ ਸਭ ਕੁਝ ਬੇਬਸ..ਨਿਰਾਰਥਕ..ਭਾਵੇਂ ਪੂਰਾ ਜ਼ੋਰ ਲੱਗਾ ਹੋਵੇ..ਇਹ ਰਾਤ ਕਿਸੇ ਤਰਾਂ ਲੰਮੀ ਹੋ ਜਾਵੇ..ਅਗਲਾ ਦਿਨ ਕਦੇ ਚੜੇ ਹੀ ਨਾ..ਕਈ ਪਾਪੜ ਵੇਲਦਾ..ਡਾਢਿਆਂ ਦੇ ਪੈਰੀਂ ਪੈਂਦਾ..ਖੁਸ਼ਮਦਾਂ..ਚਾਪਲੂਸੀ..ਧੰਨ ਦਾ ਜੋੜ ਤੋੜ..ਵੇਲੇ ਸਿਰ ਕੰਮ ਆਊ..ਪਰ ਸੁਵੇਰ ਫੇਰ ਵੀ ਆ ਚੜ੍ਹਦੀ..!

ਕੁਝ ਖੁਸ਼ੀ ਖੁਸ਼ੀ ਤੁਰ ਪੈਂਦੇ..ਕੁਝ ਰੋਂਦੇ ਕੁਰਲਾਉਂਦੇ..ਦੁਹਾਈ ਦਿੰਦੇ..ਆਖਦੇ ਪਰਦੇ ਕਰ ਦੇਵੋ..ਆਹ ਦਿਨ ਦੀ ਰੋਸ਼ਨੀ ਕਿਸੇ ਝੀਥ ਥਾਣੀ ਅੰਦਰ ਆਵੇ ਹੀ ਨਾ..!
ਕੁਝ ਸਹਿਜ ਵਿਚ ਜਿਉਂਦੇ..ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਆਖਦੇ ਹੋਏ..ਅਸੂਲਾਂ ਨਾਲ ਅਖੀਰ ਤੀਕਰ ਕੋਈ ਸਮਝੌਤਾ ਨਹੀਂ..!

ਰੂਹਾਨੀ ਸੰਤੁਸ਼ਟੀ ਅਤੇ ਦੁਨਿਆਵੀ ਸੰਤੁਸ਼ਟੀ ਵਿਚ ਢੇਰ ਸਾਰਾ ਅੰਤਰ..ਦੁਨਿਆਵੀ ਸੰਤੁਸ਼ਟੀ ਓਦੋਂ ਜਦੋਂ ਕੋਈ ਸਾਮਣੇ ਝੁਕਦਾ..ਡੰਡੌਤ ਫਰਿਆਦ ਕਰਦਾ..ਵਧੀਆ ਕਾਰ ਕੋਠੀ ਪੈਸੇ ਧੇਲਾ ਵੇਖ..ਤੁਹਾਡੇ ਨਾਲ ਫੋਟੋ ਖਿਚਵਾਉਂਦਾ..ਪੁੱਛ ਗਿੱਛ..!

ਰੂਹਾਨੀ ਤਸੱਲੀ ਓਦੋਂ ਜਦੋਂ ਹੱਥ ਖਾਲੀ ਹੁੰਦੇ ਹੋਏ ਵੀ ਭਰਿਆ ਭਰਿਆ..ਹਾਸਾ..ਖੇੜਾ..ਸੁਖ ਸ਼ਾਂਤੀ..ਜਾਣ ਲੱਗਿਆਂ ਕੋਈ ਰੰਜੋ ਗਮ ਨਹੀਂ..ਮਲਾਲ ਨਹੀਂ..ਹਮੇਸ਼ਾਂ ਤਿਆਰੀ ਦੇ ਕਮਰਕੱਸੇ..ਖਾਲੀ ਹੱਥ..ਓਧਰੋਂ ਅਵਾਜ ਪਈ ਤੇ ਏਧਰ ਫਤਹਿ..ਚੰਗਾ ਬਈ ਮੇਰੀ ਸੱਤ ਸ੍ਰੀ ਅਕਾਲ..ਇੰਝ ਦੀਆਂ ਰੂਹਾਂ ਅੱਗੇ ਮੌਤ ਦੇ ਫਰਿਸ਼ਤੇ ਵੀ ਝੁਕਦੇ..ਆਖਾ ਨਹੀਂ ਮੋੜਦੇ..!

ਇੱਕ ਰੂਹਾਨੀ ਸੰਤੁਸ਼ਟੀ ਦਾ ਮੁਜੱਸਮਾਂ..ਅਗਾਉਂ ਹੀ ਆਖ ਦਿੱਤਾ..ਫਲਾਣੇ ਦਿਨ ਮੇਰੀ ਰਵਾਨਗੀ..ਘਰ ਵਾਲੇ ਹੱਸਣ..ਚੰਗੇ ਭਲੇ ਓ..ਕੁਝ ਨੀ ਹੋਣ ਦਿੰਦੇ..ਪਰ ਉਹ ਆਖੀ ਜਾਵੇ ਜਿੰਨੇ ਮਿਲਣਾ ਆ ਜਾਵੇ..ਪੋਤਰੇ ਨਾਲ ਵਾਹਵਾ ਪਿਆਰ..ਦਿੱਲੀਓਂ ਫੋਨ ਕੀਤਾ..ਕੱਲ ਤੜਕੇ ਅੱਪੜ ਜਾਣਾ..ਅੱਗਿਓਂ ਆਖਣ ਲੱਗੇ ਚੰਗਾ ਬੱਚੂ ਕੱਲ ਤੀਕਰ ਹੋਰ ਰੁਕ ਜਾਂਦੇ ਹਾਂ..ਫੇਰ ਉਹ ਅਗਲੇ ਦਿਨ ਅੱਪੜਿਆ..ਬੈਗ ਅਟੈਚੀ ਗੇਟ ਤੇ ਹੀ ਸੁੱਟ ਚਿੰਬੜ ਗਿਆ..ਬਾਪੂ ਹੁਰਾਂ ਦਸ ਪੰਦਰਾਂ ਮਿੰਟ ਚੰਗੀਆਂ ਭਲੀਆਂ ਗੱਲਾਂ ਕੀਤੀਆਂ..ਫੇਰ ਆਖਣ ਲੱਗੇ ਚੰਗਾ ਬਈ ਮੈਂ ਹੁਣ ਚੱਲਿਆ..ਆਹ ਲੈਣ ਆਏ ਕਦੇ ਦੇ ਕਾਹਲੇ ਪਈ ਜਾਂਦੇ..ਫੇਰ ਪੰਜ ਭੂਤਕ ਓਥੇ ਪਿਆ ਰਹਿ ਗਿਆ ਤੇ ਰੂਹ ਅਗਲੇ ਸਫ਼ਰ ਤੇ..ਬੱਸ ਆਹੋ ਕਹਾਣੀ ਏ..!

ਸੰਤ ਜੀ ਜਦੋਂ ਅਰਦਾਸ ਕਰਕੇ ਭੋਰੇ ਵਿਚੋਂ ਨਿੱਕਲੇ..ਸਾਮਣੇ ਟੈਂਕ ਖਲੋਤਾ ਸੀ..ਤਿਆਰ ਭਰ ਤਿਆਰ..ਉੱਤੇ ਬੀੜੀ ਮੋਟੀ ਗੋਲੀ ਵਾਲੀ ਬੰਦੂਕ..ਮੌਤ ਨਿਸ਼ਚਿਤ ਸੀ..ਨਾ ਪਰਿਵਾਰ ਦਾ ਖਿਆਲ..ਨਾ ਸਿੰਘਣੀ ਦਾ ਤੇ ਨਾ ਹੀ ਦੁਨਿਆਵੀ ਸੁਖ ਸਹੂਲਤਾਂ ਦਾ..ਬੱਸ ਤੁਰੇ ਗਏ ਓਧਰ ਨੂੰ ਜਿਧਰ ਖਲੋਤੀ ਉਡੀਕ ਰਹੀ ਸੀ..ਕੰਡੇ ਜਿੰਨੀ ਪੀੜ ਵੀ ਨਹੀਂ ਹੁੰਦੀ..ਸ਼ਹੀਦੀ ਦਾ ਵੀ ਇੱਕ ਨਸ਼ਾ..ਇਹ ਵਿਸ਼ਾ ਕਦੇ ਫੇਰ..!

ਆਹ ਫੋਟੋ ਵਿਚਲੀ ਰੂਹ..ਸ੍ਰ ਜਸਪਾਲ ਸਿੰਘ ਹੇਰ..ਅਖਬਾਰ ਚਲਾਉਂਦੇ ਸਨ..ਪੰਥਿਕ ਸੋਚ ਅਤੇ ਸੱਚ ਨਾਲ ਕਦੇ ਸਮਝੌਤਾ ਨਹੀਂ ਕੀਤਾ..ਅਖੌਤੀ ਪੰਥਿਕਾ ਨੇ ਫਾਡੀ ਕਰ ਦਿੱਤੇ..ਘਰ ਕੋ ਆੱਗ ਲਗੀ ਘਰ ਕੇ ਚਿਰਾਗ ਸੇ..ਤਾਂ ਵੀ ਕੋਈ ਮਲਾਲ ਨਹੀਂ..ਤੁਰੇ ਭਾਵੇਂ ਦੋ ਕਦਮ ਪਰ ਤੁਰੇ ਮਟਕ ਦੇ ਨਾਲ..ਹੁਣ ਸਿਹਤ ਨਾਯਾਬ..ਅਣਗੌਲੇ ਤੇ ਨਹੀਂ ਆਖੇ ਜਾ ਸਕਦੇ..ਅਣਗੌਲਿਆਂ ਉਹ ਜਿਥੇ ਗੁਰੂ ਮੁਖ ਮੋੜ ਜਾਵੇ..ਅਰਦਾਸ ਕਰਦੇ ਹਾਂ..ਚੜ੍ਹਦੀ ਕਲਾ ਦੀ..ਕੋਈ ਨੇੜੇ ਤੇੜੇ ਹੋਵੇ ਤਾਂ ਪਤਾ ਲੈਣ ਜਰੂਰ ਜਾਵੇ..ਚਿਰਾਂ ਬਾਅਦ ਕੋਈ ਐਸਾ ਜੰਮਦਾ ਜੋ ਰਣ ਤੱਤੇ ਵਿਚ ਡਟਿਆ ਰਹਿੰਦਾ..!

"ਇਸ਼ਕ ਦੀ ਬਾਜੀ ਜਿੱਤਣ ਨਾਲੋਂ ਹਰ ਜਾਈਏ ਤੇ ਚੰਗਾ ਏ..ਭੱਜਣ ਨਾਲ਼ੋਂ ਵਿਚ ਮੈਦਾਨੇ ਮਰ ਜਾਈਏ ਤੇ ਚੰਗਾ ਏ.."

ਚੜ੍ਹਦੀ ਕਲਾ ਦੀ ਅਰਦਾਸ ਨਾਲ
✍️ਹਰਪ੍ਰੀਤ ਸਿੰਘ ਜਵੰਦਾ

02/24/2024

ਕੀ ਭਾਰਤ ਤਾਨਾਸ਼ਾਹੀ ਬਣ ਰਿਹਾ ਹੈ❓ਬੀਜੇਪੀ ਦੇ ਪ੍ਰਸ਼ੰਸਕ ਜ਼ਰੂਰ ਦੇਖਣ❗️
#ਚੰਡੀਗੜ੍ਹ_ਚੋਣਾਂ⁉️ #ਕਿਸਾਨਾਂ_ਦਾ_ਵਿਰੋਧ ⁉️

ਸ਼ਾਬਾਸ਼ Dhruv Rathee 🗣️👍

02/24/2024

ਭਗਤ ਰਵਿਦਾਸ ਜੀ ਦੇ 647ਵੇਂ ਆਗਮਨ ਪੁਰਬ ਦੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ 🚩🙏

ਬਹੁਤ ਹੀ ਦੁਖਦਾਈ 😞 ਪੰਜਾਬੀਓ ਪਰਿਵਾਰ ਦੀ ਜ਼ਰੂਰ ਮਦਦ ਕਰੋ 🙏
02/22/2024

ਬਹੁਤ ਹੀ ਦੁਖਦਾਈ 😞
ਪੰਜਾਬੀਓ ਪਰਿਵਾਰ ਦੀ ਜ਼ਰੂਰ ਮਦਦ ਕਰੋ 🙏

02/21/2024

ਸੁਣਕੇ ਜਰਾਂ 🫡

ਖਨੌਰੀ ਬਾਡਰ ਤੇ ਜਿਸ ਨੋਜਵਾਨ ਦੇ ਸਿਰ 'ਚ ਪੁਲਿਸ ਨੇ ਸਿੱਧੀ ਗੋਲੀ ਮਾਰੀ ਸੀ ਉਹ ਨੋਜਵਾਨ ਸ਼ਹੀਦੀ ਪਾ ਗਿਆ। ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਸ਼ੁਭ...
02/21/2024

ਖਨੌਰੀ ਬਾਡਰ ਤੇ ਜਿਸ ਨੋਜਵਾਨ ਦੇ ਸਿਰ 'ਚ ਪੁਲਿਸ ਨੇ ਸਿੱਧੀ ਗੋਲੀ ਮਾਰੀ ਸੀ ਉਹ ਨੋਜਵਾਨ ਸ਼ਹੀਦੀ ਪਾ ਗਿਆ। ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਸ਼ੁਭਕਰਨ ਸਿੰਘ ਪਿਤਾ ਦਾ ਨਾਮ ਚਰਨਜੀਤ ਸਿੰਘ ਪਿੰਡ ਬੱਲੋ ਜਿਲਾ ਬਠਿੰਡਾ ਉਮਰ 21 ਤੋਂ 22 ਸਾਲ 😞

2020-21 ਵਿੱਚ ਤਾ ਕਿਸਾਨਾ ਦੇ ਸਮਰਥਕ ਸਨ! ਅੱਜਕੱਲ੍ਹ ਕਿੱਥੇ ਨੇ 🤔🤔🤔🤔
02/17/2024

2020-21 ਵਿੱਚ ਤਾ ਕਿਸਾਨਾ ਦੇ ਸਮਰਥਕ ਸਨ!
ਅੱਜਕੱਲ੍ਹ ਕਿੱਥੇ ਨੇ 🤔🤔🤔🤔

ਹਰ ਮਿੱਟੀ ਦੀ ਆਪਣੀ ਖ਼ਸਲਤ ਹੁੰਦੀ ਹੈ ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ ਹਰ ਜਖਮੀ  ਮੱਥਾ ਨਹੀਂ ਝੁਕਦਾਬੰਨ੍ਹ ਲਾਇਆਂ ਹਰ ਛੱਲ ਨਹੀਂ ਰੁਕਦੀਨਕਾਬਪੋਸ...
02/15/2024

ਹਰ ਮਿੱਟੀ ਦੀ ਆਪਣੀ ਖ਼ਸਲਤ ਹੁੰਦੀ ਹੈ
ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ
ਹਰ ਜਖਮੀ ਮੱਥਾ ਨਹੀਂ ਝੁਕਦਾ
ਬੰਨ੍ਹ ਲਾਇਆਂ ਹਰ ਛੱਲ ਨਹੀਂ ਰੁਕਦੀ

ਨਕਾਬਪੋਸ਼ਾਂ ਦੀ ਨਗਰੀ ਦੇ ਵਿੱਚ
ਅਸਾਂ ਟੋਹ ਟੋਹ ਵੇਖਿਆ ਭੇਸਾਂ ਨੂੰ
ਸ਼ਾਮ ਪਈ ਤਾਂ ਮੁੜ ਆਏ ਸੱਜਣ
ਕਿੱਥੋ ਲੱਭੀਏ ਦੱਸ ਦਰਵੇਸ਼ਾਂ ਨੂੰ ॥

ਸ਼ਹੀਦ ਭਾਈ ਸੰਦੀਪ ਸਿੰਘ ਜੀ ( ਦੀਪ ਸਿੱਧੂ ) ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ੴ🚩🙏

ਦੋਸਤੋ ! ਆਪਣੇ ਮਾਪਿਆਂ ਦਾ ਆਦਰ ਕਰੋ ❤️✊🙏
02/11/2024

ਦੋਸਤੋ ! ਆਪਣੇ ਮਾਪਿਆਂ ਦਾ ਆਦਰ ਕਰੋ ❤️✊🙏

Oh really ❓🤔
02/07/2024

Oh really ❓🤔

ਕੈਨੇਡਾ ਦੀਆਂ 'ਚੋਣਾਂ 'ਚ ਵਿਦੇਸ਼ੀ ਦਖਲਅੰਦਾਜ਼ੀ ਦੀ ਪੜਾਅਵਾਰ ਜਾਂਚ ਸ਼ੁਰੂ 👉ਭਾਰਤ , ਰੂਸ ਅਤੇ ਚੀਨ ਜਾਂਚ ਦੇ ਘੇਰੇ 'ਚ 👉ਵਰਲਡ ਸਿੱਖ ਸੰਸਥਾ ਵੱਲੋਂ ਜ...
02/02/2024

ਕੈਨੇਡਾ ਦੀਆਂ 'ਚੋਣਾਂ 'ਚ ਵਿਦੇਸ਼ੀ ਦਖਲਅੰਦਾਜ਼ੀ ਦੀ ਪੜਾਅਵਾਰ ਜਾਂਚ ਸ਼ੁਰੂ
👉ਭਾਰਤ , ਰੂਸ ਅਤੇ ਚੀਨ ਜਾਂਚ ਦੇ ਘੇਰੇ 'ਚ
👉ਵਰਲਡ ਸਿੱਖ ਸੰਸਥਾ ਵੱਲੋਂ ਜਾਂਚ 'ਚ ਸਿੱਖਾਂ ਨੂੰ ਇੱਕ ਧਿਰ ਵਜੋਂ ਸ਼ਾਮਿਲ ਕਰਨ ਦੀ ਮੰਗ
👉ਸਾਲ ਦੇ ਅੰਤ ਤੱਕ ਮੁਕੰਮਲ ਹੋਵੇਗੀ ਜਾਂਚ
ਟੋਰਾਂਟੋ - ਕੈਨੇਡਾ 'ਚ 2019 ਅਤੇ 2021 ਦੀਆਂ ਹੋਈਆਂ ਫੈਡਰਲ ਚੋਣਾਂ 'ਚ ਭਾਰਤ, ਚੀਨ ਅਤੇ ਰੂਸ ਵੱਲੋਂ ਕਥਿੱਤ ਤੌਰ 'ਤੇ ਵਿਦੇਸ਼ੀ ਦਖਲਅੰਦਾਜ਼ੀ ਦੇ ਮਾਮਲੇ ਦੀ ਜਾਂਚ ਹੁਣ ਪੜਾਅਵਾਰ ਸ਼ੂਰੂ ਕਰ ਦਿੱਤੀ ਗਈ ਹੈ ।
Commissioner of Foreign Interface ਦੀ ਚੇਅਰਪਰਸਨ ਮੈਰੀ ਜੋਸੀ ਅਨੁਸਾਰ ਭਾਰਤ ਨੂੰ ਵੀ ਇਸ ਜਾਂਚ ਦੇ ਘੇਰੇ 'ਚ ਰੱਖਿਆ ਗਿਆ ਹੈ ਜਦੋਂ ਕਿ ਵਿਸ਼ਵ ਸਿੱਖ ਸੰਸਥਾ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਵੀ ਇੱਕ ਧਿਰ ਵਜੋਂ ਜਾਂਚ 'ਚ ਸ਼ਾਮਿਲ ਕੀਤਾ ਜਾਵੇ ਤਾਂ ਜੋ ਸਿੱਖ ਭਾਈਚਾਰੇ ਨਾਲ ਜੁੜੇ ਕਈ ਪਹਿਲੂਆਂ ਨੂੰ ਵਿਚਾਰਿਆ ਜਾ ਸਕੇ ।
ਜਾਣਕਾਰੀ ਅਨੁਸਾਰ ਪਹਿਲੇ ਪੜਾਅ 'ਚ ਕਮਿਸ਼ਨ ਨੇ ਫੈਡਰਲ ਸਰਕਾਰ ਅਤੇ ਹੋਰ ਸੁਰੱਖਿਆ ਏਜੰਸੀਆਂ ਕੋਲੋਂ ਇਸ ਸੰਬੰਧੀ ਸਾਰੇ ਦਸਤਾਵੇਜ਼ ਇਕੱਤਰ ਕਰਨੇ ਹਨ ਜਦੋਂ ਕਿ ਇਸ ਤੋਂ ਬਾਅਦ ਸਰਕਾਰੀ ਵਿਭਾਗਾਂ , ਉਨ੍ਹਾਂ ਦੇ ਅਧਿਕਾਰੀਆਂ ਅਤੇ ਕੁਝ ਇੱਕ ਸਿਆਸੀ ਆਗੂਆਂ ਦੀ ਆਪਸੀ ਗੱਲਬਾਤ ਨੂੰ ਘੋਖਿਆ ਜਾਣਾ ਹੈ । ਚੋਣਾਂ ਦੌਰਾਨ ਚੋਣ ਅਮਲੇ ਅਤੇ ਚੋਣ ਸੁਰੱਖਿਆ ਅਮਲੇ ਦੀ ਆਪਸੀ ਗੱਲਬਾਤ ਦੀ ਜਾਂਚ ਹੋ ਸਕਦੀ ਹੈ ।
ਸਾਲ ਦੇ ਅੰਤ ਕਮਿਸ਼ਨ ਵੱਲੋਂ ਆਪਣੀ ਜਾਂਚ ਮੁਕੰਮਲ ਕਰ ਲੈਣ ਦੀ ਉਮੀਦ ਹੈ ।
ਇਹ ਦੱਸਣਯੋਗ ਹੈ ਕਿ ਕੈਨੇਡਾ ਦੀ ਪ੍ਰਮੁੱਖ ਸਿਆਸੀ ਪਾਰਟੀ ਕਜ਼ੰਰਵੇਟਿਵ 'ਚ ਪਾਰਟੀ ਦੀ ਲੀਡਰਸ਼ਿਪ ਦੀ ਚੋਣ 'ਚ ਵੀ ਵਿਦੇਸ਼ੀ ਦਖਲਅੰਦਾਜ਼ੀ ਹੋਣ ਦੇ ਖਦਸ਼ੇ ਹਨ , ਇਸ ਮਾਮਲੇ ਦੀ ਜਾਂਚ ਵੀ ਵੱਖਰੇ ਤੌਰ 'ਤੇ ਕੀਤੀ ਜਾ ਰਹੀ ਹੈ ।
ਇਸ ਗੱਲ ਦੀ ਵੀ ਚਰਚਾ ਹੈ ਕਿ ਭਾਰਤੀ ਦਖਲਅੰਦਾਜ਼ੀ ਦੇ ਖਦਸ਼ਿਅਆਂ ਕਾਰਨ ਕੁਝ ਮੀਡੀਆ ਕਰਮੀਆਂ ਦੀ ਜਾਂਚ ਵੀ ਕੀਤੇ ਜਾਣ ਦੀ ਸੰਭਾਵਨਾ ਹੈ । ਇਹ ਸਮਝਿਆ ਜਾਂਦਾ ਹੈ ਕਿ ਕਜ਼ੰਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੀ ਚੋਣ 'ਚ ਵੀ
ਵਿਦੇਸ਼ੀ ਦਖਲਅੰਦਾਜ਼ੀ ਕੀਤੀ ਗਈ ਹੋ ਹੋ ਸਕਦੀ ਹੈ ।
In
✍️ਗੁਰਮੁੱਖ ਸਿੰਘ ਬਾਰੀਆ

While many national security secrets must necessarily remain secret, former senior intelligence officials say public inquiry should challenge security services to be transparent.

Congratulations Babbal Saab 👏👍
01/30/2024

Congratulations Babbal Saab 👏👍

🥷🏿🧌
01/29/2024

🥷🏿🧌

ਸਿੱਖ ਕੌਮ ਦੇ ਮਹਾਨ ਜਰਨੈਲ ਤੇ ਅਣਖੀਲੇ ਯੋਧੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੁੱਚੀ ਸਿੱਖ ਕੌਮ ਨੂੰ ਲੱਖ-ਲੱਖ ਵਧ...
01/27/2024

ਸਿੱਖ ਕੌਮ ਦੇ ਮਹਾਨ ਜਰਨੈਲ ਤੇ ਅਣਖੀਲੇ ਯੋਧੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੁੱਚੀ ਸਿੱਖ ਕੌਮ ਨੂੰ ਲੱਖ-ਲੱਖ ਵਧਾਈਆਂ 🚩🙏

ਬਾਬਾ ਦੀਪ ਸਿੰਘ ਜੀ ਦਾ ਜਨਮ ਪਿੰਡ ਪਹੂਵਿੰਡ,ਜ਼ਿਲ੍ਹਾ ਤਰਨ ਤਾਰਨ ਵਿੱਚ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਅਤੇ ਮਾਤਾ ਜਿਓਣੀ ਜੀ ਦੇ ਘਰ ਹੋਇਆ। ਮਾਤਾ-ਪਿਤਾ ਨੇ ਬਾਲਕ ਦਾ ਨਾਮ 'ਦੀਪਾ' ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿੱਚ ਵਿਚਰਦਿਆਂ ਬਾਲਕ 'ਦੀਪਾ' ਸਤਿਗੁਰਾਂ ਦੇ ਪਾਵਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਜਾ ਹਾਜ਼ਰ ਹੋਇਆ। ਇਥੇ ਹੀ ਸਤਿਗੁਰਾਂ ਦੇ ਪਵਿੱਤਰ ਕਰ-ਕਮਲਾਂ ਰਾਹੀਂ ਨੌਜਵਾਨ 'ਦੀਪੇ' ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਆਪ ਜੀ ਦਾ ਨਾਮ 'ਦੀਪ ਸਿੰਘ' ਰੱਖਿਆ ਗਿਆ। ਆਪ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਅੰਦਰ ਰਹਿੰਦਿਆਂ ਭਾਈ ਮਨੀ ਸਿੰਘ ਜੀ ਦੀ ਦੇਖ-ਰੇਖ ਹੇਠ ਪਵਿੱਤਰ ਧਾਰਮਿਕ ਗ੍ਰੰਥਾਂ ਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ। ਆਪ ਹਮੇਸ਼ਾ ਪਾਵਨ ਬਾਣੀ ਦੇ ਪਾਠ, ਭਜਨ-ਬੰਦਗੀ ਵਿੱਚ ਮਸਤ ਰਹਿੰਦੇ ਸਨ। ਆਪ ਸਰੀਰ ਦੇ ਸੁਡੌਲ ਅਤੇ ਦ੍ਰਿੜ੍ਹ ਇਰਾਦੇ ਵਾਲੇ ਭਜਨੀਕ ਅਤੇ ਧਾਰਮਿਕ ਬਿਰਤੀ ਵਾਲੇ ਪੁਰਸ਼ ਸਨ।

✍️ਗੁਰਭਗਤ ਸਿੰਘ ਰੌਣੀ

ਇਤਿਹਾਸਕ ਪਲ਼ 👏 🚩 26/01/2021 🙏
01/26/2024

ਇਤਿਹਾਸਕ ਪਲ਼ 👏 🚩 26/01/2021 🙏

The Bank of Canada held its key interest rate at five per cent today and signalled it has begun discussing when it shoul...
01/24/2024

The Bank of Canada held its key interest rate at five per cent today and signalled it has begun discussing when it should start cutting rates.

ਭਾਈ ਜਗਤਾਰ ਸਿੰਘ ਹਵਾਰਾ ਜੀ ਹੋਏ ਇੱਕ ਹੋਰ ਕੇਸ 'ਚ ਬਰੀ 👍🙏
01/16/2024

ਭਾਈ ਜਗਤਾਰ ਸਿੰਘ ਹਵਾਰਾ ਜੀ ਹੋਏ ਇੱਕ ਹੋਰ ਕੇਸ 'ਚ ਬਰੀ 👍🙏

ਵਧੀਆ ਜਿੰਦਗੀ ਜਿਉਣ ਲਈ... ਮੈਂ ਅਕਸਰ ਸੋਚਦਾ...ਕਿ ਉਹ ਕੀ ਹੈ ਜਿਸ ਕਰਕੇ ਲੋਕ ਖੁਸ਼ ਹੁੰਦੇ ਹਨ ....ਜਾਂ ਕਿਸੇ ਵਿਅਕਤੀ ਨੂੰ ਖੁਸ਼ ਹੋਣ ਲਈ ਕੀ ਕਰ...
01/13/2024

ਵਧੀਆ ਜਿੰਦਗੀ ਜਿਉਣ ਲਈ...

ਮੈਂ ਅਕਸਰ ਸੋਚਦਾ...ਕਿ ਉਹ ਕੀ ਹੈ ਜਿਸ ਕਰਕੇ ਲੋਕ ਖੁਸ਼ ਹੁੰਦੇ ਹਨ ....ਜਾਂ ਕਿਸੇ ਵਿਅਕਤੀ ਨੂੰ ਖੁਸ਼ ਹੋਣ ਲਈ ਕੀ ਕਰਨਾ ਚਾਹੀਦਾ ਹੈ????

1. ਸਾਰਿਆ ਤੋਂ ਪਹਿਲਾ ਤੇ ਸਭ ਤੋਂ ਜਰੂਰੀ..ਚੰਗੀ ਸਿਹਤ ...! ਸਿਹਤ ਸੰਬੰਧੀ ਕੋਈ ਵੀ ਸਮੱਸਿਆ....ਖ਼ੁਸ਼ੀ ਦੇ ਰਸਤੇ ਚ ਰੁਕਾਵਟ ਹੈ !!

2. ਚੰਗਾ ਬੈਂਕ ਜਮਾਂ ਰਾਸ਼ੀ... ਇਸਦਾ ਮਤਲਬ ਕਰੋੜਾਂ ਰੁਪਿਆ ਨਹੀਂ.... ਘੱਟੋ ਘੱਟ ਤੁਸੀਂ ਜ਼ਿੰਦਗੀ ਦੀਆਂ ਸਹੂਲਤਾਂ ਮਾਣ ਸਕੋੰ ! ਬਾਹਰ ਖਾਣਾ, ਥਿਏਟਰ ਚ ਫਿਲਮਾਂ ਦੇਖਣਾ, ਸਫ਼ਰ ਕਰਨਾ, ਪਹਾੜਾਂ ਤੇ ਜਾਂ ਸਮੁੰਦਰ ਤੇ ਜਾਕੇ ਛੁੱਟੀਆਂ ਦਾ ਆਨੰਦ ਲੈਣਾ ...!! ਪੈਸੇ ਦੀ ਘਾਟ ਜਾਂ ਉਧਾਰ ਪੂੰਜੀ ਤੇ ਕਰਜ਼ੇ ਨਾਲ ਇਹ ਖ਼ੁਸ਼ੀ ਨਹੀਂ ਮਿਲ ਸਕਦੀ ....!!!

3. ਆਪਦਾ ਰੈਣ ਬਸੇਰਾ ....ਕਿਰਾਏ ਦੇ ਘਰ ਕਦੇ ਵੀ ਆਪਦੇ ਘਰ ਜਿਨ੍ਹੀ ਖ਼ੁਸ਼ੀ ਨਹੀਂ ਦੇ ਸਕਦੇ ...! ਜੇ ਖੁੱਲ੍ਹੀ ਥਾਂ ਹੈ ਤਾਂ ਆਪਦੇ ਦਰਖ਼ਤ ਤੇ ਫੁੱਲ ਬੂਟੇ ਲਗਾਓ ਤੇ ਉਹਨਾਂ ਨੂੰ ਖਿੜਦਿਆਂ ਵੇਖੋ ..!!!

4. ਆਪਦੇ ਸਾਥੀ ਨੂੰ ਸਮਝਣਾ ...ਭਾਵੇਂ ਉਹ ਜੀਵਨ ਸਾਥੀ ...ਲੜਕੀ / ਲੜਕਾ ਮਿੱਤਰ ਜਾੰ ਲੰਗੋਟੀਆ ਯਾਰ ਹੋਵੇ ...ਕੋਈ ਵੀ ਗਲਤ ਫਹਿਮੀ ਤੁਹਾਡੇ ਮਨ ਦੀ ਸ਼ਾਂਤੀ ਨੂੰ ਭੰਗ ਕਰ ਦੇਵੇਗੀ ...! ਚੰਗਾ ਹੈ ਜੇ ਵੱਖਰੇ ਖਿਆਲਾਂ ਦਾ ਸਤਿਕਾਰ ਕਰੋ !!

5. ਕਦੇ ਵੀ ਆਪ ਨਾਲ਼ੋਂ ਵੱਧ ਅਮੀਰ ਜਾਂ ਵੱਧ ਮਸ਼ਹੂਰ ਲੋਕਾਂ ਨਾਲ ਤੁਲਨਾ ਨਾ ਕਰੋ !!!

6. ਵਿਹਲੜ ਕਿਸਮ ਦੇ ਲੋਕਾਂ ਨਾਲ ਗੱਪ ਸ਼ਪ ਕਰਨ ਤੋਂ ਵੀ ਗੁਰੇਜ਼ ਕਰੋ !!!

7. ਇਕ ਜਾਂ ਦੋ ਚੰਗੇ ਸ਼ੌਕ ਜ਼ਰੂਰ ਪੈਦਾ ਕਰੋ ...ਬਾਗਬਾਨੀ, ਪੜ੍ਹਨਾ, ਲਿਖਣਾ, ਪੇਂਟਿੰਗ, ਖੇਡਣਾ, ਸੰਗੀਤ ਸੁਨਣਾ ਜਿਸ ਨਾਲ ਤੁਸੀਂ ਆਪਦੇ ਆਪ ਨੂੰ ਕੰਮ ਚ ਲਾਈ ਰੱਖੋੰ !!!

8. ਹਰ ਸਵੇਰ ਤੇ ਸ਼ਾਮ ...20 ਮਿੰਟ ਲਈ ਅੰਤਰ ਧਿਆਨ ਕਰੋ ! ਸਵੇਰ ਵੇਲੇ 10 ਮਿੰਟ ਦਿਮਾਗ ਨੂੰ ਅਰਾਮ ਦਿਓ ਅਤੇ ਪੰਜ ਉਹ ਚੀਜ਼ਾਂ ਦੀ ਲਿਸਟ ਬਨਾਓ ਜੋ ਤੁਸੀਂ ਉਸ ਦਿਨ ਕਰਨੀਆਂ ਹਨ ...! ਸ਼ਾਮ ਨੂੰ 5 ਮਿੰਟ ਦਿਮਾਗ ਨੂੰ ਅਰਾਮ ਦਿਓ ਤੇ 10 ਮਿੰਟ ਦਿਨ ਦੀ ਕਾਰਗੁਜ਼ਾਰੀ ਵਾਰੇ ਸੋਚੋ !!

9. ਗ਼ੁੱਸੇ ਤੇ ਕੰਟਰੋਲ ਰੱਖੋ .....ਕਿਸੇ ਲਈ ਵੈਰ ਵਿਰੋਧ ਦੀ ਭਾਵਨਾ ਵੀ ਨਾ ਰੱਖੋ ! ਜੇ ਕੋਈ ਖ਼ਾਸ ਦੋਸਤ ਗ਼ੁੱਸਾ ਵੀ ਕਰਦਾ ਹੈ ਤਾਂ ਵੀ ਪਾਸਾ ਵੱਟ ਲਓ !!!

10. ਸਾਰਿਆਂ ਤੋਂ ਜ਼ਰੂਰੀ...ਜਦੋਂ ਜਾਣ ਦਾ ਸਮਾਂ ਆ ਜਾਂਦਾ ਹੈ ਤਾਂ ਬੰਦਿਆਂ ਵਾਂਗੂ ਜਾਓ ....ਬਿਨਾਂ ਕਿਸੇ ਪਛਤਾਵੇ ਜਾੰ ਘੋਰ ਉਦਾਸੀ ਤੋਂ ...!!!!

✍️ਖੁਸ਼ਵੰਤ ਸਿੰਘ

Address

Brampton, ON

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+16474060005

Website

Alerts

Be the first to know and let us send you an email when NIRPAKH MEDIA posts news and promotions. Your email address will not be used for any other purpose, and you can unsubscribe at any time.

Videos

Share