ਪਰੋਫੈਸਰ ਤੀਰਥ ਸਿੰਘ ਖਾਲਸਾ Tirath Singh Khalsa

  • Home
  • ਪਰੋਫੈਸਰ ਤੀਰਥ ਸਿੰਘ ਖਾਲਸਾ Tirath Singh Khalsa

ਪਰੋਫੈਸਰ ਤੀਰਥ ਸਿੰਘ ਖਾਲਸਾ Tirath Singh Khalsa ਗੁਰਮਤਿ ਤੇ ਰਾਜਨੀਤੀ

ਕੈਨੇਡਾ ਵਾਲਿਆਂ ਸਿੱਖ ਨਸਲਕੁਸ਼ੀ ਨੂੰ ਯਾਦ ਕਰਦਿਆਂ 7 ਨਵੰਬਰ ਤੱਕ ਆਪਣਾ ਝੰਡਾ ਨੀਵਾਂ ਕੀਤਾ।
04/11/2023

ਕੈਨੇਡਾ ਵਾਲਿਆਂ ਸਿੱਖ ਨਸਲਕੁਸ਼ੀ ਨੂੰ ਯਾਦ ਕਰਦਿਆਂ 7 ਨਵੰਬਰ ਤੱਕ ਆਪਣਾ ਝੰਡਾ ਨੀਵਾਂ ਕੀਤਾ।

03/11/2023

ਥਿਰੁ ਘਰਿ ਬੈਸਹੁ
ਹਰਿ ਜਨ ਪਿਆਰੇ ॥
ਸਤਿਗੁਰਿ ਤੁਮਰੇ ਕਾਜ ਸਵਾਰੇ ॥

ਸਿੱਖ ਕਤਲੇਆਮ ਤੱਥਾਂ ਦੀ ਰੋਸ਼ਨੀ ਵਿੱਚਭਾਰਤੀ ਹੁਕਮਰਾਨ ਬੀਬੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਸ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਭਾਰਤ ਦੇ ਵੱਖ...
02/11/2023

ਸਿੱਖ ਕਤਲੇਆਮ ਤੱਥਾਂ ਦੀ ਰੋਸ਼ਨੀ ਵਿੱਚ

ਭਾਰਤੀ ਹੁਕਮਰਾਨ ਬੀਬੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਸ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਭਾਰਤ ਦੇ ਵੱਖੋ ਵੱਖਰੇ ਰਾਜਾਂ ਵਿਚ ਸਿੱਖਾਂ ਦਾ ਕਤਲੇਆਮ ਭੀੜ ਤੰਤਰ ਦੁਆਰਾ ਰਾਜਸੀ ਪਾਰਟੀਆਂ ਦੁਆਰਾ ਕਰਵਾਇਆ ਗਿਆ; ਉਸ ਉਪਰ ਹੋਏ ਕੰਮ ਵਿਚੋਂ ਇਹ ਦੋ ਕਿਤਾਬਾਂ ਬਹੁਤ ਮਹੱਤਵਪੂਰਨ ਹਨ । ਪਹਿਲੀ ਕਿਤਾਬ "ਸਿੱਖਾਂ ਦਾ ਕਤਲੇਆਮ" ਪਹਿਲਾਂ 1985 ਵਿਆਂ ਵਿਚ ਚਾਰ ਭਾਗਾਂ ਵਿਚ ਛਪੀ ਸੀ ਜੋ ਸ਼੍ਰੋਮਣੀ ਕਮੇਟੀ ਨੇ ਛਾਪੀ ਸੀ , ਇਹ ਮੁੜ ਇਕੋ ਜਿਲਦ ਵਿਚ ਚਾਰੇ ਭਾਗ ਇਕੱਠੇ ਕਰ 2020 ਵਿੱਚ ਛਾਪੀ ਗਈ ਇਸੇ ਸੰਸਥਾ ਵੱਲੋਂ।ਦੂਜੀ ਕਿਤਾਬ ਬਿਬੇਕਗੜ੍ਹ ਪ੍ਰਕਾਸ਼ਨ ਦੁਆਰਾ 2022 ਵਿੱਚ ਛਾਪੀ ਗਈ "ਸਿੱਖ ਨਸਲਕੁਸ਼ੀ ਦਾ ਖੁਰਾ ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)।ਇਹਨਾਂ ਪੜ੍ਹ ਕੇ ਤੁਹਾਨੂੰ ਪਤਾ ਲੱਗਦਾ ਕਿ ਕਿਵੇਂ ਸਿੱਖਾਂ ਦਾ ਘਾਣ ਕਰਨ ਵਾਲਿਆਂ ਵਿੱਚ ਨਿਮਨ ਵਰਗ ਦੇ ਲੋਕਾਂ ਨੇ ਭਰਪੂਰ ਯੋਗਦਾਨ ਪਾਇਆ। ਰਾਜਨੀਤਕ ਲੋਕਾਂ ਨੇ ਕਿਵੇਂ ਇਹਨਾਂ ਦੀ ਅਗਵਾਈ ਕੀਤੀ । ਗੁਰੂ ਘਰਾਂ ਤੋਂ ਲੈ ਕੇ ਆਮ ਸਿੱਖਾਂ ਦੇ ਘਰਾਂ ਤੱਕ ਕਿਵੇਂ ਖ਼ੂਨ ਦੀ ਹੋਲੀ ਖੇਡੀ ਗਈ। ਪੁਲਿਸ ਨੇ ਕਿਵੇਂ ਇਹਨਾਂ ਮੁਸ਼ਟੰਡਿਆਂ ਦਾ ਸਾਥ ਦਿੱਤਾ। ਜ਼ਨਾਨੀਆਂ ਉਧਾਲੀਆਂ ਤੇ ਬੇਪਤ ਕੀਤੀਆਂ ਗਈਆਂ।ਇਸ ਕਤਲੇਆਮ ਵਿਚ ਸਭ ਪਾਰਟੀਆਂ ਨੰਗੀਆਂ ਹਨ ; ਕਾਂਗਰਸ , ਬੀ ਜੇ ਪੀ ਆਦਿ ਸਭ ਇਸ ਹਮਾਮ ਵਿੱਚ ਨੰਗੇ ਹਨ । ਇਸ ਮੁਲਕ ਦੇ ਮੱਥੇ ਤੇ ਇਹ ਕਲੰਕ ਹੈ ; ਇਸ ਕਤਲੇਆਮ ਨੇ ਬਹੁਤ ਰਾਸ਼ਟਰਵਾਦੀ ਸਿੱਖਾਂ ਦਾ ਭਰਮ ਤੋੜਿਆ ਸੀ । ਇਹ ਦੋਂਨੇਂ ਕਿਤਾਬਾਂ ਜ਼ਰੂਰ ਪੜ੍ਹੋ ! ਪੜਾਓ!

ਬਲਦੀਪ ਸਿੰਘ ਰਾਮੂੰਵਾਲੀਆ

31/10/2023

ਦਦਾ ਦਾਤਾ ਏਕੁ ਹੈ
ਸਭ ਕਉ ਦੇਵਨਹਾਰ ॥
ਦੇਂਦੇ ਤੋਟਿ ਨ ਆਵਈ
ਅਗਨਤ ਭਰੇ ਭੰਡਾਰ ॥

31 ਅਕਤੂਬਰ
31/10/2023

31 ਅਕਤੂਬਰ

24/10/2023

ਮਨ ਰੇ ਨਾਮੁ ਜਪਹੁ ਸੁਖੁ ਹੋਇ ॥ ਗੁਰੁ ਪੂਰਾ ਸਾਲਾਹੀਐ
ਸਹਜਿ ਮਿਲੈ ਪ੍ਰਭੁ ਸੋਇ ॥

23/10/2023
23/10/2023

ਸਤਿਗੁਰੁ ਹੋਇ ਦਇਆਲੁ
ਤ ਨਾਮੁ ਧਿਆਈਐ ॥
ਜੇ ਗੁਰੂ ਦਇਆ ਕਰੇ ਤਾਂ ਹੀ ਨਾਮ ਜਪਿਆ ਜਾ ਸਕਦਾ ਹੈ।ਜੇ ਨਾਮ ਜਪਣ ਨੂੰ ਦਿਲ ਕਰੇ ਸਮਝੋ ਗੁਰੂ ਦੀ ਮਿਹਰ ਹੈ।

21/10/2023

ਇਹੁ ਮਨੁ ਧਾਵਤੁ ਤਾ ਰਹੈ
ਜਾ ਆਪੇ ਨਦਰਿ ਕਰੇਇ ॥
ਮਨ ਉਦੋਂ ਹੀ ਟਿਕਦਾ ਹੈ ਜਦੋਂ ਵਾਹਿਗੁਰੂ ਆਪ ਮਿਹਰ ਕਰਦਾ ਹੈ

17/09/2023

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
ਔਖੇ ਸ਼ਬਦਾਂ ਦੇ ਅਰਥ- ਪਾਲਿ =ਕੰਧ। ਸਚਿਆਰਾ = ਸੱਚਾ ਆਚਰਣ।
ਅਰਥ-ਇਸ ਜਿੰਦਗੀ ਵਿੱਚ ਅਸੀਂ ਸੱਚੇ ਆਚਰਣ ਵਾਲੇ ਕਿਵੇਂ ਬਣ ਸਕਦੇ ਹਾਂ? ਝੂਠ ਤੇ ਮਾਇਆ ਦੀ ਕੰਧ ਜੋ ਸਾਡੇ ਤੇ ਅਕਾਲ ਪੁਰਖ ਵਿਚਕਾਰ ਹੈ ਉਹ ਕਿਵੇਂ ਟੁੱਟ ਸਕਦੀ ਹੈ?
ਗੁਰੂ ਨਾਨਕ ਸਾਹਿਬ ਜੀ ਦੱਸਦੇ ਹਨ ਕਿ ਅਕਾਲ ਪੁਰਖ ਦੇ ਹੁਕਮ ਵਿੱਚ ਚੱਲਣ ਨਾਲ ਹੀ ਸੱਚਾ ਆਚਰਣ ਬਣਦਾ ਹੈ ਤੇ ਝੂਠ ਦੀ ਕੰਧ ਟੁੱਟਦੀ ਹੈ। ਪਰਮੇਸ਼ਰ ਨੂੰ ਪੂਰਨ ਸਮਰਪਣ ਕਰਕੇ ਤੇ ਆਪਣੀ ਮੱਤ ਛੱਡ ਕੇ ਜਦੋਂ ਅਸੀਂ ਵਾਹਿਗੁਰੂ ਨਾਮ ਜਪਦੇ ਹਾਂ ਤਾਂ ਮਾਇਆ ਰੂਪੀ ਕੂੜ ਦੀ ਕੰਧ ਟੁੱਟ ਜਾਂਦੀ ਹੈ।
ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਵੀ ਆਖਦੇ ਹਨ ਕਿ
ਉਬਰੇ ਸਤਿਗੁਰ ਚਰਨੀ ਲਾਗਿ ॥
ਜੋ ਗੁਰੁ ਕਹੈ ਸੋਈ ਭਲ ਮੀਠਾ ਮਨ ਕੀ ਮਤਿ ਤਿਆਗਿ ॥
ਜੇਕਰ ਅਸੀਂ ਗੁਰੂ ਸਾਹਿਬਾਨ ਦੇ ਹੁਕਮ ਅਨੁਸਾਰ ਜੀਵਨ ਜੀਵੀਏ ਤਾਂ ਅਸੀਂ ਆਤਮਿਕ ਤੌਰ ਤੇ ਅਨੰਦਮਈ ਜੀਵਨ ਬਤੀਤ ਕਰ ਸਕਦੇ ਹਾਂ। ਸਮਾਜਿਕ ਤੌਰ ਤੇ ਵੀ ਸਾਡਾ ਜੀਵਨ ਉੱਚਾ ਸੁੱਚਾ ਹੋ ਜਾਂਦਾ ਹੈ। ਆਪਣੇ ਜੀਵਨ ਨੂੰ ਗੁਰੂ ਸਾਹਿਬਾਨ ਦੇ ਹੁਕਮ ਅਨੁਸਾਰ ਜੀਊਣਾ ਹੀ ਸਾਡੀ ਜਿੰਦਗੀ ਦਾ ਅਸਲ ਮਨੋਰਥ ਹੈ। ਗੁਰੂ ਦੀ ਗੱਲ ਮੰਨ ਕੇ ਹੀ ਅਸੀਂ ਸਚਿਆਰ ਹੋ ਸਕਦੇ ਹਾਂ ਜੀ।
ਆਓ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਕਿ ਉਹ ਸਾਨੂੰ ਆਪਣੇ ਹੁਕਮ ਤੇ ਚੱਲਣ ਵਾਸਤੇ ਤਾਕਤ ਦੇਵੇ ਤੇ ਸਾਡਾ ਵਿਕਾਰਾਂ ਤੇ ਕੰਟਰੋਲ ਹੋ ਸਕੇ ਤਾਂ ਜੋ ਅਸੀਂ ਸਚਿਆਰ ਸਿੱਖ ਬਣ ਸਕੀਏ। ਬੋਲੋ ਜੀ ਵਾਹਿਗੁਰੂ।
ਵਿਆਖਿਆਕਾਰ-ਪ੍ਰੋ ਤੀਰਥ ਸਿੰਘ ਖਾਲਸਾ ਆਸਟਰੇਲੀਆ।

16/09/2023

ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
ਔਖੇ ਸ਼ਬਦਾਂ ਦੇ ਅਰਥ- ਸਹਸ =ਹਜਾਰਾਂ।
ਅਰਥ-ਜੇਕਰ ਮਨੁੱਖ ਵਿੱਚ ਹਜਾਰਾਂ ਲੱਖਾਂ ਚਤੁਰਾਈਆਂ ਤੇ ਸ਼ੈਤਾਨੀਆਂ ਹੋਣ ਤਾਂ ਵੀ ਉਹ ਪਰਮਾਰਥ ਦੇ ਰਸਤੇ ਵਿੱਚ ਕਿਤੇ ਕੰਮ ਨਹੀਂ ਆਉਂਦੀਆਂ ਕਿਉਂਕਿ ਸ਼ੈਤਾਨੀਆਂ ਕਰਕੇ ਤੇ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਣ ਨਾਲ ਮਨੁੱਖ ਦਾ ਹੰਕਾਰ ਹੀ ਵਧਦਾ ਹੈ।
ਆਪਣੀਆਂ ਸਿਆਣਪਾਂ ਤੇ ਚਤੁਰਾਈਆਂ ਨਾਲ ਮਨੁੱਖ ਦੁਨੀਆਂ ਦੇ ਸਾਹਮਣੇ ਤਾਂ ਵਾਹ ਵਾਹ ਖੱਟ ਸਕਦਾ ਹੈ ਪਰ ਅਕਾਲ ਪੁਰਖ ਦੀ ਨਜਰ ਵਿੱਚ ਐਸੇ ਮਨੁੱਖ ਪਰਵਾਨ ਨਹੀਂ ਹਨ।
ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ॥
ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ ॥
ਜਦੋਂ ਅਕਾਲ ਪੁਰਖ ਦੇ ਗੁਣਾਂ ਨੂੰ ਅਸੀਂ ਜਿੰਦਗੀ ਵਿੱਚ ਵਸਾ ਕੇ ਚੱਲਦੇ ਹਾਂ ਤਾਂ ਸਾਡੀ ਜਿੰਦਗੀ ਵਿੱਚ ਆਤਮਿਕ ਸੁੱਖ ਆ ਜਾਂਦਾ ਹੈ ਜਿੰਦਗੀ ਇਕ ਅਥਾਹ ਖੁਸ਼ੀ ਨਾਲ ਭਰ ਜਾਂਦੀ ਹੈ ਕੋਈ ਡਰ ਭਉ ਨਹੀਂ ਰਹਿ ਜਾਂਦਾ ਪਰ ਬਹੁਤੀਆਂ ਚਤੁਰਾਈਆਂ ਮਨੁੱਖ ਨੂੰ ਹਮੇਸ਼ਾ ਦੁਖੀ ਹੀ ਕਰਦੀਆਂ ਹਨ।
ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥
ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ ॥
ਮਨੁੱਖ ਆਪਣੀਆਂ ਚਤੁਰਾਈਆਂ ਨਾਲ ਸੁੱਖ ਤੇ ਮਾਣ ਪਰਾਪਤ ਕਰਨਾ ਚਾਹੁੰਦਾ ਹੈ ਪਰ ਇਸ ਤਰ੍ਹਾਂ ਉਸ ਦੀ ਤ੍ਰਿਸ਼ਨਾ ਦੀ ਅੱਗ ਠੰਢੀ ਹੋਣ ਦੀ ਬਜਾਏ ਸਗੋਂ ਵਧਦੀ ਜਾਂਦੀ ਹੈ।
ਆਪਣੇ ਆਪ ਨੂੰ ਨਿਮਾਣਾ ਸਮਝ ਕੇ ਤੇ ਅਕਾਲ ਪੁਰਖ ਨੂੰ ਸਦਾ ਅੰਗ ਸੰਗ ਸਮਝ ਕੇ ਹੀ ਜਿੰਦਗੀ ਸਾਵੀਂ ਪੱਧਰੀ ਚੱਲਦੀ ਹੈ। ਬੋਲੋ ਜੀ ਵਾਹਿਗੁਰੂ।
ਵਿਆਖਿਆਕਾਰ-ਪ੍ਰੋ ਤੀਰਥ ਸਿੰਘ ਖਾਲਸਾ ਆਸਟਰੇਲੀਆ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਬਾਣੀ ਪੜ੍ਹਦੇ ,ਸੁਣਦੇ, ਗਾ...
16/09/2023

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਬਾਣੀ ਪੜ੍ਹਦੇ ,ਸੁਣਦੇ, ਗਾਉਂਦੇ ਹੋਏ ਜੀਵਨ ਬੀਤੇ ਇਹੋ ਅਰਦਾਸ ਹੈ ਜੀ। ਵਾਹਿਗੁਰੂ ਜੀ।

16/09/2023

ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥
ਔਖੇ ਸ਼ਬਦਾਂ ਦੇ ਅਰਥ - ਪੁਰੀਆ ਭਾਰ =ਸਾਰੇ ਸੰਸਾਰ ਦੇ ਪਦਾਰਥ।
ਅਰਥ- ਜੇਕਰ ਕੋਈ ਮਨੁੱਖ ਸਾਰੇ ਸੰਸਾਰ ਦੇ ਪਦਾਰਥ ਤੇ ਧਨ ਦੌਲਤ ਆਪਣੇ ਕੋਲ ਇਕੱਠੇ ਕਰ ਲਵੇ ਤਾਂ ਵੀ ਉਸਦਾ ਲਾਲਚ ਤੇ ਤ੍ਰਿਸ਼ਨਾ ਕਦੇ ਖਤਮ ਨਹੀਂ ਹੋ ਸਕਦੀ ਕਿਉਂਕਿ ਮਨੁੱਖ ਜਦੋਂ ਹਜਾਰਾਂ ਰੁਪਏ ਕਮਾ ਲੈਂਦਾ ਹੈ ਤਾਂ ਫਿਰ ਲੱਖਾਂ ਕਮਾਉਣ ਨੂੰ ਦੌੜਦਾ ਹੈ ਤੇ ਇਸ ਤਰ੍ਹਾਂ ਲੱਖਾਂ ਤੋਂ ਕਰੋੜਾਂ ਤੇ ਅਰਬਾਂ ਖਰਬਾਂ ਕਮਾ ਕੇ ਵੀ ਰੱਜਦਾ ਨਹੀਂ ਹੈ। ਜਿਵੇਂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਨ
ਸਹਸ ਖਟੇ ਲਖ ਕਉ ਉਠਿ ਧਾਵੈ ॥
ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ ॥
ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਜੋ ਸਾਡੀ ਪਦਾਰਥ ਇਕੱਠੇ ਕਰਨ ਦੀ ਦੌੜ ਲੱਗੀ ਹੋਈ ਹੈ ਇਹ ਕਦੇ ਖਤਮ ਹੋਣ ਵਾਲੀ ਨਹੀਂ ਹੈ। ਆਪਣੀਆਂ ਲੋੜਾਂ ਨੂੰ ਸੀਮਤ ਕਰਕੇ ਸਿਰਫ ਲੋੜ ਅਨੁਸਾਰ ਧਨ ਕਮਾ ਕੇ ਤੇ ਲੋੜਵੰਦਾਂ ਦੀ ਸੇਵਾ ਕਰਕੇ ਹੀ ਮਨ ਨੂੰ ਸੰਤੁਸ਼ਟੀ ਹੋ ਸਕਦੀ ਹੈ।
ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੇਇ ॥
ਉਹਨਾਂ ਗੁਰਸਿੱਖਾਂ ਲਈ ਧਨ ਦੌਲਤ ਸਭ ਪਵਿੱਤਰ ਹੈ ਜੋ ਇਸ ਨਾਲ ਲੋੜਵੰਦਾਂ ਦੀ ਸੇਵਾ ਕਰਦੇ ਹਨ। ਇਸ ਤਰ੍ਹਾਂ ਹੀ ਮਨ ਦੀ ਸੰਤੁਸ਼ਟੀ ਹੁੰਦੀ ਹੈ।
ਗੁਰਮੁਖਿ ਸਭ ਪਵਿਤੁ ਹੈ ਧਨੁ ਸੰਪੈ ਮਾਇਆ ॥
ਹਰਿ ਅਰਥਿ ਜੋ ਖਰਚਦੇ ਦੇਂਦੇ ਸੁਖੁ ਪਾਇਆ ॥
ਆਓ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਕਿ ਸਾਨੂੰ ਸਤ ਸੰਤੋਖ ਦੀ ਦਾਤ ਬਖਸ਼ਿਸ਼ ਕਰੋ ਤਾਂ ਕਿ ਸਾਡੀ ਜਿੰਦਗੀ ਵਿੱਚ ਸਹਿਜ ਆ ਸਕੇ ਕਿਉਂਕਿ ਅਕਾਲ ਪੁਰਖ ਦੀ ਯਾਦ ਵਿੱਚ ਜੁੜਿਆਂ ਹੀ ਮਨ ਤ੍ਰਿਸ਼ਨਾ ਦੀ ਅੱਗ ਤੋਂ ਬਚ ਸਕਦਾ ਹੈ। ਬੋਲੋ ਜੀ ਵਾਹਿਗੁਰੂ।
ਵਿਆਖਿਆਕਾਰ -ਪ੍ਰੋ ਤੀਰਥ ਸਿੰਘ ਖਾਲਸਾ ਆਸਟਰੇਲੀਆ।

14/09/2023

ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਔਖੇ ਸ਼ਬਦਾਂ ਦੇ ਅਰਥ-ਲਿਵ ਤਾਰ =ਜੁਬਾਨ ਬੰਦ ਕਰਕੇ ਸਮਾਧੀ ਲਾਉਣੀ।
ਅਰਥ-ਜੇਕਰ ਕੋਈ ਵਿਅਕਤੀ ਮੋਨ ਧਾਰਨ ਕਰ ਲਵੇ ਤੇ ਸਮਾਧੀ ਲਾ ਕੇ ਬੈਠ ਜਾਵੇ ਤਾਂ ਵੀ ਉਸਦਾ ਮਨ ਕਦੇ ਚੁੱਪ ਨਹੀਂ ਹੋ ਸਕਦਾ।
ਭਾਰਤ ਵਿੱਚ ਅਨੇਕਾਂ ਲੋਕਾਂ ਨੇ ਆਪਣੇ ਆਪ ਨੂੰ ਮੋਨੀ ਸਾਧੂ ਬਣਾ ਕੇ ਪੇਸ਼ ਕੀਤਾ ਤੇ ਸਾਡੇ ਲੋਕ ਉਹਨਾਂ ਤੋਂ ਪਰਭਾਵਿਤ ਹੋ ਕੇ ਉਹਨਾਂ ਦੀ ਪੂਜਾ ਕਰਨ ਲੱਗੇ।ਪਰ ਇਹ ਬਹੁਤ ਹੀ ਸਧਾਰਨ ਜਿਹੀ ਗੱਲ ਨੂੰ ਕਿਸੇ ਨਾ ਸਮਝਿਆ ਕੇ ਜੁਬਾਨ ਬੰਦ ਕਰਨ ਨਾਲ ਮਨ ਦੇ ਫੁਰਨੇ ਨਹੀਂ ਰੁਕਦੇ।ਜੇਕਰ ਜੁਬਾਨ ਬੰਦ ਕਰਨ ਨਾਲ ਹੀ ਭਗਤ ਬਣਦੇ ਤਾਂ ਸੰਸਾਰ ਦੇ ਸਾਰੇ ਗੂੰਗੇ ਭਗਤ ਹੀ ਹੋਣੇ ਸਨ।ਮੋਨ ਧਾਰਨ ਵਾਲੇ ਜਿਥੇ ਆਪਣੇ ਆਪ ਨਾਲ ਧੋਖਾ ਕਰ ਰਹੇ ਹਨ ਉਥੇ ਆਮ ਲੋਕਾਂ ਨੂੰ ਵੀ ਭਗਤੀ ਦੇ ਨਾਂ ਹੇਠ ਗੁਮਰਾਹ ਕਰ ਰਹੇ ਹਨ।
ਸਾਡਾ ਮਨ ਕਦੇ ਚੁੱਪ ਨਹੀਂ ਰਹਿ ਸਕਦਾ ਪਰ ਮਨ ਦੇ ਖਿਆਲ ਬਦਲੇ ਜਾ ਸਕਦੇ ਹਨ। ਹਮੇਸ਼ਾ ਚੰਗੇ ਵਿਚਾਰਾਂ ਨਾਲ ਹੀ ਮਾੜੇ ਵਿਚਾਰਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਇਸ ਲਈ ਹਮੇਸ਼ਾ ਗੁਰਬਾਣੀ ਤੋਂ ਸੇਧ ਲੈ ਕੇ ਅਕਾਲ ਪੁਰਖ ਦੇ ਗੁਣਾਂ ਨੂੰ ਯਾਦ ਕਰਨਾ ਚਾਹੀਦਾ ਹੈ।
ਮਨ ਦੇ ਵਿਚਾਰ ਸਾਡੀ ਜਿੰਦਗੀ ਤੇ ਬਹੁਤ ਅਸਰ ਪਾਉਂਦੇ ਹਨ ਇਸ ਲਈ ਆਪਣੇ ਵਿਚਾਰਾਂ ਨੂੰ ਉੱਚੇ ਸੁੱਚੇ ਬਣਾਉਣ ਲਈ ਹਮੇਸ਼ਾ ਚੰਗੇ ਵਿਚਾਰਾਂ ਵਾਲੇ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਤੇ ਗੁਰਬਾਣੀ ਦੀ ਵਿਚਾਰਧਾਰਾ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਜੀਊਣਾ ਚਾਹੀਦਾ ਹੈ। ਬੋਲੋ ਜੀ ਵਾਹਿਗੁਰੂ।
ਵਿਆਖਿਆਕਾਰ-ਪ੍ਰੋ ਤੀਰਥ ਸਿੰਘ ਖਾਲਸਾ ਆਸਟਰੇਲੀਆ।

13/09/2023

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
ਔਖੇ ਸ਼ਬਦਾਂ ਦੇ ਅਰਥ-ਸੋਚੈ = ਸਰੀਰਕ ਸਫਾਈ। ਸੋਚੀ =ਸੁੱਚ ।
ਅਰਥ-ਜੇਕਰ ਕੋਈ ਲੱਖ ਵਾਰੀ ਵੀ ਤੀਰਥ ਇਸ਼ਨਾਨ ਕਰੇ ਜਾਂ ਸਰੀਰ ਨੂੰ ਸਾਬਣ ਲਾ ਲਾ ਕੇ ਸਾਫ ਕਰੇ ਤਾਂ ਵੀ ਮਨ ਪਵਿੱਤਰ ਨਹੀਂ ਹੋ ਸਕਦਾ ਕਿਉਂਕਿ ਸਰੀਰਕ ਸਫਾਈ ਦਾ ਮਨ ਨਾਲ ਕੋਈ ਸੰਬੰਧ ਨਹੀਂ ਹੈ ।
ਸੋਚ ਕਰੈ ਦਿਨਸੁ ਅਰੁ ਰਾਤਿ ॥
ਮਨ ਕੀ ਮੈਲ ਨ ਤਨ ਤੇ ਜਾਤਿ ॥
ਜੇਕਰ ਸਾਡਾ ਮਨ ਗਲਤ ਖਿਆਲਾਂ ਨਾਲ ਭਰਿਆ ਪਿਆ ਹੈ ਤਾਂ ਸਮਝੋ ਸਭ ਕੁਝ ਮੈਲ਼ਾ ਹੀ ਹੈ ਤੇ ਤਨ ਧੋਣ ਨਾਲ ਮਨ ਸਾਫ ਨਹੀਂ ਹੋਣਾ।
ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥
ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ।।
ਮਨ ਤਾਂ ਸਿਰਫ ਗੁਰੂ ਸਾਹਿਬਾਨ ਦੀ ਸਿੱਖਿਆ ਨੂੰ ਮੰਨਣ ਨਾਲ ਤੇ ਗੁਰੂ ਦੀ ਬਖਸ਼ਿਸ਼ ਸਦਕਾ ਹੀ ਸਾਫ ਹੋ ਸਕਦਾ ਹੈ।
ਇਸ ਲਈ ਹਮੇਸ਼ਾ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਦੇ ਵਿਚਾਰਾਂ ਤੇ ਚੱਲ ਕੇ ਹੀ ਮਨ ਸਾਫ ਹੁੰਦਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਮਨ ਵਿੱਚ ਵਸਾ ਕੇ ਆਪਣੀ ਜਿੰਦਗੀ ਸਫਲ ਕਰੀਏ ਇਹੋ ਅਰਦਾਸ ਹੈ। ਬੋਲੋ ਜੀ ਵਾਹਿਗੁਰੂ।
ਵਿਆਖਿਆਕਾਰ ਪ੍ਰੋ ਤੀਰਥ ਸਿੰਘ ਖਾਲਸਾ ਆਸਟਰੇਲੀਆ।

12/09/2023

ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
ਉਹ ਅਕਾਲ ਪੁਰਖ ਪਰਮਾਤਮਾ ਉਦੋਂ ਵੀ ਮੌਜੂਦ ਸੀ ਜਦੋਂ ਸੰਸਾਰ ਦੀ ਸਿਰਜਣਾ ਨਹੀਂ ਹੋਈ ਸੀ। ਜਦੋਂ ਧਰਤੀ ਅਕਾਸ਼ ਪਾਤਾਲ ਦਰਿਆ ਸਮੁੰਦਰ ਨਹੀਂ ਸਨ।ਉਦੋਂ ਨਾ ਦਿਨ ਸੀ ਨਾ ਰਾਤ ਸੀ ਨਾ ਹੀ ਚੰਦ ਸੂਰਜ ਸਨ ਪਰ ਉਹ ਮੌਜੂਦ ਸੀ।
ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥
ਇਸ ਲਈ ਉਸ ਨੂੰ ਆਦਿ ਸਚੁ ਆਖਿਆ ਗਿਆ ਹੈ।
ਜਦੋਂ ਇਸ ਬ੍ਰਹਿਮੰਡ ਦੀ ਸਿਰਜਣਾ ਹੋਈ ਉਹ ਉਦੋਂ ਵੀ ਮੌਜੂਦ ਸੀ ਹੁਣ ਵੀ ਹੈ ਤੇ ਜਦੋਂ ਇਹ ਸੰਸਾਰ ਨਹੀਂ ਹੋਵੇਗਾ ਉਹ ਉਦੋਂ ਵੀ ਮੌਜੂਦ ਹੋਵੇਗਾ।
ਉਸਨੂੰ ਨਿਰਗੁਣ ਰੂਪ ਵਿੱਚ ਦੇਖਿਆ ਨਹੀਂ ਜਾ ਸਕਦਾ ਪਰ ਸਰਗੁਣ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਭਾਵ ਜੋ ਇਹ ਸੰਸਾਰ ਅਸੀਂ ਦੇਖਦੇ ਹਾਂ ਇਹ ਉਹਦਾ ਹੀ ਰੂਪ ਹੈ।
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ।।
ਜਿਵੇਂ ਅਸੀਂ ਦੇਖਦੇ ਹਾਂ ਕਿ ਇਹ ਅਕਾਸ਼ ਬਿਨਾਂ ਕਿਸੇ ਥੰਮ੍ਹ ਤੋਂ ਖੜਾ ਹੈ ਇਹ ਉਹਦਾ ਹੀ ਰੂਪ ਹੈ।
ਆਪੀਨ੍ਹ੍ਹੈ ਆਪੁ ਸਾਜਿ ਆਪੁ ਪਛਾਣਿਆ ॥ ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ ॥ ਵਿਣੁ ਥੰਮ੍ਹ੍ਹਾ ਗਗਨੁ ਰਹਾਇ ਸਬਦੁ ਨੀਸਾਣਿਆ ॥
ਸੋ ਜਿਹੜੇ ਅਗਿਆਨਤਾ ਵੱਸ ਕਹਿੰਦੇ ਸਾਨੂੰ ਰੱਬ ਦਿਸਦਾ ਨਹੀਂ ਉਹ ਜਰੂਰ ਇਹ ਰੱਬ ਦਾ ਰੂਪ ਦੇਖਣ ਤੇ ਮਹਿਸੂਸ ਕਰਨ ਕਿ ਉਹ ਜੋਤ ਰੂਪ ਵਿੱਚ ਸਾਡੇ ਸਰੀਰ ਵਿੱਚ ਵੀ ਮੌਜੂਦ ਹੈ। ਸਿਰਫ ਮਹਿਸੂਸ ਕਰਨ ਦੀ ਲੋੜ ਹੈ। ਬੋਲੋ ਜੀ ਵਾਹਿਗੁਰੂ।
ਵਿਆਖਿਆਕਾਰ-ਪ੍ਰੋ ਤੀਰਥ ਸਿੰਘ ਖਾਲਸਾ ਆਸਟਰੇਲੀਆ।

12/09/2023

ਜਪੁ
ਇਸਦਾ ਸ਼ਬਦੀ ਅਰਥ ਹੈ ਜਪਣਾ। ਮੂਲ ਮੰਤਰ ਤੋਂ ਬਾਅਦ ਇਹ ਅਗਲੀ ਬਾਣੀ ਦਾ ਸਿਰਲੇਖ ਹੈ ਇਸੇ ਕਰਕੇ ਅਸੀਂ ਸਤਿਕਾਰ ਵਜੋਂ ਜਪੁਜੀ ਸਾਹਿਬ ਕਹਿੰਦੇ ਹਾਂ। ਕਈ ਸਿੱਖ ਇਸਨੂੰ ਮੂਲਮੰਤਰ ਦਾ ਹਿੱਸਾ ਹੀ ਸਮਝਦੇ ਹਨ ਤੇ ਹੋਸੀ ਭੀ ਸਚੁ ਤੱਕ ਮੂਲਮੰਤਰ ਮੰਨਦੇ ਹਨ। ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਜਿਥੇ ਮਹਾਰਾਜਾ ਰਣਜੀਤ ਸਿੰਘ ਵਲੋਂ ਸੋਨੇ ਦੀ ਸੇਵਾ ਬਾਰੇ ਲਿਖਿਆ ਹੈ ਓਥੇ ਹੋਸੀ ਭੀ ਸਚੁ ਤੱਕ ਹੀ ਲਿਖਿਆ ਹੋਇਆ ਹੈ।
ਮੇਰੇ ਖਿਆਲ ਵਿੱਚ ਜੇ ਜਪੁ ਵੀ ਮੂਲਮੰਤਰ ਦਾ ਹਿੱਸਾ ਹੈ ਤਾਂ ਫਿਰ ਅਸੀਂ ਬਾਣੀ ਦਾ ਨਾਮ ਜਪੁਜੀ ਸਾਹਿਬ ਕਿਵੇਂ ਆਖ ਸਕਦੇ ਹਾਂ ?
ਵਿਵਾਦ ਵਿੱਚ ਪੈਣ ਦੀ ਬਜਾਏ ਮੇਰੇ ਵਿਚਾਰ ਇਹ ਹਨ ਜੇਕਰ ਕੋਈ ਗੁਰ ਪ੍ਰਸਾਦਿ ਤੱਕ ਪੜ੍ਹਨਾ ਚਾਹੁੰਦਾ ਹੈ ਉਹ ਵੀ ਠੀਕ ਹੈ ਜੇਕਰ ਕੋਈ ਹੋਸੀ ਭੀ ਸਚੁ ਤੱਕ ਪੜ੍ਹਨਾ ਚਾਹੁੰਦਾ ਹੈ ਤਾਂ ਉਹ ਪੜ੍ਹੇ ਪਰ ਸਾਡਾ ਜੋ ਅਸਲ ਮਕਸਦ ਹੈ ਉਹ ਹੈ ਗੁਰਬਾਣੀ ਨੂੰ ਪੜ ਸੁਣ ਸਮਝ ਕੇ ਜਿੰਦਗੀ ਵਿੱਚ ਵਸਾ ਕੇ ਆਪਣੀ ਜਿੰਦਗੀ ਸਫਲ ਕਰਨੀ।
ਇਸ ਲਈ ਹਮੇਸ਼ਾ ਹੀ ਇਕ ਅਕਾਲ ਪੁਰਖ ਦਾ ਨਾਮ ਜਪਣਾ ਚਾਹੀਦਾ ਹੈ ਉਹਦੇ ਗੁਣਾਂ ਨੂੰ ਯਾਦ ਕਰਨਾ ਚਾਹੀਦਾ ਹੈ। ਗੁਰਬਾਣੀ ਦਾ ਰਸਨਾ ਨਾਲ ਜਾਪ ਵੀ ਜਰੂਰੀ ਹੈ ਕਿਉਂਕਿ
ਸਾਰਗ ਮਹਲਾ ੫ ॥ ਰਸਨਾ ਜਪਤੀ ਤੂਹੀ ਤੂਹੀ ॥
ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇਕ ਤੁਹੀ ॥੧॥
ਜਾਂ
ਰਸਨਾ ਜਪੈ ਨ ਨਾਮੁ ਤਿਲੁ ਤਿਲੁ ਕਰਿ ਕਟੀਐ ।।
ਆਪਣੀ ਜ਼ੁਬਾਨ ਵਿੱਚੋਂ ਮਾੜੇ ਸ਼ਬਦ ਬੋਲਣ ਦੀ ਬਜਾਏ ਅਕਾਲ ਪੁਰਖ ਦਾ ਨਾਮ ਜਪਣਾ ਹੀ ਉੱਤਮ ਕਾਰਜ ਹੈ। ਬੋਲੋ ਜੀ ਵਾਹਿਗੁਰੂ।
ਵਿਆਖਿਆਕਾਰ-ਪ੍ਰੋ ਤੀਰਥ ਸਿੰਘ ਖਾਲਸਾ ਆਸਟਰੇਲੀਆ।

10/09/2023

ਗੁਰ ਪ੍ਰਸਾਦਿ
ਉਚਾਰਨ ਵੇਲੇ ਕਈ ਪ੍ਰਸਾਦਿ ਦਾ ਉਚਾਰਨ ਪਰਸ਼ਾਦ ਕਰਦੇ ਹਨ ਜੋ ਕਿ ਗਲਤ ਹੈ। ਪ੍ਰਸਾਦਿ ਦਾ ਅਰਥ ਹੈ ਕਿਰਪਾ ਤੇ ਪਰਸ਼ਾਦ ਜਿਵੇਂ ਕੜਾਹ ਪ੍ਰਸ਼ਾਦ ਆਦਿ।
ਅਰਥ-ਅਕਾਲ ਪੁਰਖ ਦੇ ਗੁਣਾਂ ਦੀ ਸਮਝ ਗੁਰੂ ਦੀ ਕਿਰਪਾ ਸਦਕਾ ਹੀ ਆਉਂਦੀ ਹੈ। ਗੁਰੂ ਦੀ ਕਿਰਪਾ ਦਾ ਭਾਵ ਗੁਰੂ ਦਾ ਗਿਆਨ। ਗੁਰੂ ਦੀ ਕਿਰਪਾ ਤੋਂ ਬਿਨਾਂ ਨਾਮ ਦੀ ਦਾਤ ਨਹੀਂ ਮਿਲਦੀ।
ਸੂਹੀ ਮਹਲਾ ੪ ॥ ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ ॥
ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ॥੧॥
ਗੁਰੂ ਦੇ ਰੂਪ ਵਿੱਚ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ ਜਿਥੋਂ ਅਸੀਂ ਅਕਾਲ ਪੁਰਖ ਦੇ ਗੁਣਾਂ ਬਾਰੇ ਤੇ ਆਪਣੀ ਜਿੰਦਗੀ ਨੂੰ ਕਿਵੇਂ ਜੀਊਣਾ ਹੈ ਬਾਰੇ ਸੇਧ ਲੈ ਸਕਦੇ ਹਾਂ। ਜੀਵਨ ਦੇ ਹਰ ਪੱਖ ਦੀ ਸਮਝ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਮਿਲ ਜਾਂਦੀ ਹੈ। ਇਸ ਲਈ ਕਿਸੇ ਦੇਹਧਾਰੀ ਬਾਬੇ ਗੁਰੂ ਜਾਂ ਅਖੌਤੀ ਸੰਤ ਦੀ ਕੋਈ ਲੋੜ ਨਹੀਂ ਹੈ ਜੀ ਕਿਉਂਕਿ ਆਪਣੇ ਆਪ ਨੂੰ ਨੂੰ ਗੁਰੂ ਅਖਵਾਉਣ ਵਾਲਿਆਂ ਨੇ ਤੁਹਾਨੂੰ ਵਹਿਮਾਂ ਭਰਮਾਂ ਵਿਚ ਪਾ ਕੇ ਲੁੱਟਣਾ ਹੀ ਹੈ ਤੇ ਆਪਣੇ ਆਲੀਸ਼ਾਨ ਡੇਰੇ ਬਣਾਉਣੇ ਹਨ। ਪਰ ਕਿਸੇ ਗੁਰਮੁਖ ਪਿਆਰੇ ਕੋਲੋਂ ਗੁਰਬਾਣੀ ਸਮਝ ਕੇ ਗੁਰਬਾਣੀ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਨੀ ਵੀ ਜਰੂਰੀ ਹੈ ਇਸੇ ਲਈ ਗੁਰਬਾਣੀ ਵਿੱਚ ਵਾਰ ਵਾਰ ਸਤਸੰਗਤਿ ਦੀ ਗੱਲ ਵੀ ਕੀਤੀ ਗਈ ਹੈ। ਸੰਗਤ ਦਾ ਅਸਰ ਮਨੁੱਖੀ ਮਨ ਤੇ ਬਹੁਤ ਡੂੰਘਾ ਹੁੰਦਾ ਹੈ ਇਸ ਲਈ ਹਮੇਸ਼ਾ ਉੱਚੇ ਸੁੱਚੇ ਜੀਵਨ ਵਾਲੇ ਗੁਰਮੁਖਾਂ ਦੀ ਸੰਗਤ ਹੀ ਕਰਨੀ ਚਾਹੀਦੀ ਹੈ ਤੇ ਗਿਰੇ ਹੋਏ ਵਿਕਾਰੀ ਲੋਕਾਂ ਦੀ ਸੰਗਤ ਤੋਂ ਜਿੰਨਾ ਹੋ ਸਕੇ ਦੂਰ ਰਹਿਣਾ ਚਾਹੀਦਾ ਹੈ।
ਆਓ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬੇਨਤੀ ਕਰੀਏ ਕਿ ਉਹ ਸਾਨੂੰ ਸੁਮੱਤ ਬਖਸ਼ਿਸ਼ ਕਰਨ ਤਾਂ ਕਿ ਅਸੀਂ ਗੁਰਬਾਣੀ ਗੁਰੂ ਤੋਂ ਗਿਆਨ ਲੈ ਕੇ ਜਿੰਦਗੀ ਵਿੱਚ ਵਸਾ ਕੇ ਆਪਣੀ ਜਿੰਦਗੀ ਸਫਲ ਕਰ ਸਕੀਏ। ਕਿਉਂਕਿ
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬੋਲੋ ਜੀ ਵਾਹਿਗੁਰੂ।
ਵਿਆਖਿਆਕਾਰ-ਪ੍ਰੋ ਤੀਰਥ ਸਿੰਘ ਖਾਲਸਾ ਆਸਟਰੇਲੀਆ।

10/09/2023

ਸੈਭੰ
ਇਸ ਦਾ ਉਚਾਰਨ ਸੈ ਭੰ ਕਰਨਾ ਹੈ ਨਾ ਕਿ ਸੈ ਭੰਗ। ਮਤਲਬ ਅੱਧਾ ਗੱਗਾ ਉਚਾਰਨ ਕਰਨਾ ਹੈ।
ਅਰਥ- ਉਹ ਅਕਾਲ ਪੁਰਖ ਆਪਣੇ ਆਪ ਤੋਂ ਹੀ ਪੈਦਾ ਹੋਇਆ ਹੈ ।ਉਹ ਸਵੈ ਪ੍ਰਕਾਸ਼ਮਾਨ ਹੈ। ਅਸਲ ਵਿੱਚ ਉਹ ਕਿਵੇਂ ਬਣਿਆ ਅਸੀਂ ਨਹੀਂ ਜਾਣ ਸਕਦੇ ਕਿਉਂਕਿ ਅਸੀਂ ਉਸ ਕਰਤੇ ਦੀ ਕਿਰਤ ਹਾਂ ਫਿਰ ਵੀ ਸਾਨੂੰ ਗੁਰੂ ਸਾਹਿਬਾਨ ਨੇ ਅਕਾਲ ਪੁਰਖ ਦੇ ਗੁਣ ਦੱਸ ਕੇ ਉਸ ਨਾਲ ਸਾਡੀ ਸਾਂਝ ਪਵਾਈ ਹੈ। ਉਹ ਪਰਕਾਸ਼ ਸਰੂਪ ਹੈ ਤੇ ਉਸਦੀ ਜੋਤ ਸਾਡੇ ਅੰਦਰ ਵੀ ਹੈ।
ਸਭ ਮਹਿ ਜੋਤਿ ਜੋਤਿ ਹੈ ਸੋਇ ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥
ਉਹ ਹੀ ਸਾਨੂੰ ਗਿਆਨ ਦਾ ਚਾਨਣ ਦੇ ਰਿਹਾ ਹੈ।
ਇਸ ਲਈ ਆਓ ਉਸ ਪਰਕਾਸ਼ ਸਰੂਪ ਅਕਾਲ ਪੁਰਖ ਨੂੰ ਯਾਦ ਕਰੀਏ ਤਾਂ ਕੇ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਸਕੇ ਤੇ ਅਧਿਆਤਮਿਕ ਗਿਆਨ ਦਾ ਪ੍ਰਕਾਸ਼ ਹੋ ਸਕੇ।
ਮਨ ਇਕਾਗਰ ਕਰਕੇ ਬੋਲੋ ਜੀ ਵਾਹਿਗੁਰੂ।
ਵਿਆਖਿਆਕਾਰ-ਪ੍ਰੋ ਤੀਰਥ ਸਿੰਘ ਖਾਲਸਾ ਆਸਟਰੇਲੀਆ।

09/09/2023

ਅਜੂਨੀ
ਅਕਾਲ ਪੁਰਖ ਪਰਮਾਤਮਾ ਸਾਡੇ ਵਾਂਗ ਮਾਂ ਦੇ ਗਰਭ ਵਿੱਚ ਨਹੀਂ ਆਉਂਦਾ ਤੇ ਨਾ ਹੀ ਕਿਸੇ ਹੋਰ ਜੂਨ ਵਿੱਚ ਆਉਂਦਾ ਹੈ। ਉਹ ਜਨਮ ਮਰਨ ਤੋਂ ਰਹਿਤ ਹੈ। ਗੁਰੂ ਸਾਹਿਬਾਨ ਨੇ ਆਖਿਆ ਕਿ ਉਹ ਮੂੰਹ ,ਉਹ ਜੀਭ ,ਸੜ ਜਾਏ ਜੋ ਇਹ ਕਹਿੰਦੀ ਹੈ ਕਿ ਅਕਾਲ ਪੁਰਖ ਕਿਸੇ ਮਾਂ ਦੇ ਪੇਟੋਂ ਜੰਮਿਆ।
ਸਗਲ ਪਰਾਧ ਦੇਹਿ ਲੋਰੋਨੀ ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ।। ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥

ਇਸ ਲਈ ਆਓ ਸਦਾ ਹੀ ਉਸ ਅਕਾਲ ਪੁਰਖ ਨੂੰ ਯਾਦ ਕਰੀਏ ਜੋ ਜਨਮ ਮਰਨ ਤੋਂ ਰਹਿਤ ਹੈ ਤੇ ਅਰਦਾਸ ਕਰੀਏ ਕਿ ਸਾਨੂੰ ਵੀ ਆਪਣੇ ਨਾਲ ਅਭੇਦ ਕਰਕੇ ਜਨਮ ਮਰਨ ਤੋਂ ਮੁਕਤ ਕਰ ਦਿਓ ਜੀ।ਬੋਲੋ ਜੀ ਵਾਹਿਗੁਰੂ।
ਵਿਆਖਿਆਕਾਰ-ਪ੍ਰੋ ਤੀਰਥ ਸਿੰਘ ਖਾਲਸਾ ਆਸਟਰੇਲੀਆ।

06/09/2023

ਅਕਾਲ ਮੂਰਤਿ
ਉਹ ਅਕਾਲ ਹੈ ਭਾਵ ਸਮੇਂ ਦੇ ਬੰਧਨਾਂ ਤੋਂ ਮੁਕਤ ਹੈ।ਉਸ ਉਪਰ ਸਮਾਂ ਆਪਣਾ ਕੋਈ ਅਸਰ ਨਹੀਂ ਪਾ ਸਕਦਾ ਜਿਵੇਂ ਮਨੁੱਖ ਜਾਂ ਬਾਕੀ ਦੇ ਜੀਵ ਜੰਤੂ ਸਮੇਂ ਦੇ ਪਰਭਾਵ ਨਾਲ ਸਰੀਰਕ ਰੂਪ ਵਿੱਚ ਬਦਲਦੇ ਰਹਿੰਦੇ ਹਨ ਤੇ ਅੰਤ ਨੂੰ ਮਰ ਜਾਂਦੇ ਹਨ ਪਰ ਪਰਮਾਤਮਾ ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਉਸ ਨੂੰ ਅਕਾਲ ਆਖਿਆ ਹੈ। ਸਮਾਂ ਜਾਂ ਕਾਲ ਉਸ ਦੇ ਅਧੀਨ ਹੈ ਇਸ ਲਈ ਉਹ ਅਕਾਲ ਹੈ।
ਮੂਰਤਿ ਦਾ ਮਤਲਬ ਹੈ ਸਰੂਪ ਜਾਂ ਸੌਖੇ ਸ਼ਬਦਾਂ ਵਿੱਚ ਕਹਿ ਲਓ ਮੂਰਤੀ।
ਉਸਦੇ ਰੂਪ ਦੀ ਕਲਪਨਾ ਨਾਲ ਘਾੜਤ ਨਹੀਂ ਘੜੀ ਜਾ ਸਕਦੀ ਇਸ ਲਈ ਉਸਦੀਆਂ ਮੂਰਤੀਆਂ ਤੇ ਫੋਟੋਆਂ ਬਣਾਈਆਂ ਹੀ ਨਹੀਂ ਜਾ ਸਕਦੀਆਂ। ਹੁਣ ਤੱਕ ਦੀਆਂ ਜੋ ਫੋਟੋਆਂ ਤੇ ਮੂਰਤੀਆਂ ਬਣਾਈਆਂ ਗਈਆਂ ਹਨ ਸਭ ਕਾਲਪਨਿਕ ਹਨ ।ਇਸੇ ਲਈ ਗੁਰਬਾਣੀ ਵਿੱਚ ਫੋਟੋ ਤੇ ਪੱਥਰਾਂ ਦੀ ਪੂਜਾ ਆਦਿ ਦੀ ਮਨਾਹੀ ਕੀਤੀ ਗਈ ਹੈ ਅਤੇ ਇਸਨੂੰ ਵਿਅਰਥ ਕੰਮ ਕਿਹਾ ਗਿਆ ਹੈ।
ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥੧॥
ਇਸ ਲਈ ਹਮੇਸ਼ਾ ਸਿਰਫ ਇੱਕ ਅਕਾਲ ਪੁਰਖ ਦੀ ਬੰਦਗੀ ਹੀ ਕਰਨੀ ਚਾਹੀਦੀ ਹੈ। ਬੋਲੋ ਜੀ ਵਾਹਿਗੁਰੂ।
ਵਿਆਖਿਆਕਾਰ-ਪ੍ਰੋ ਤੀਰਥ ਸਿੰਘ ਖਾਲਸਾ ਆਸਟਰੇਲੀਆ।

05/09/2023

ਨਿਰਭਉ ਨਿਰਵੈਰੁ
ਅਕਾਲ ਪੁਰਖ ਕਿਸੇ ਡਰ ਅਧੀਨ ਨਹੀਂ ਹੈ ਕਿਉਂਕਿ ਉਹ ਆਪ ਸਾਰੀ ਕਾਇਨਾਤ ਦਾ ਕਰਤਾ ਹੈ ਇਸ ਲਈ ਉਸਨੂੰ ਕਿਸੇ ਤੋਂ ਡਰ ਹੋ ਵੀ ਨਹੀਂ ਸਕਦਾ। ਅਸੀਂ ਵੀ ਉਸਦੀ ਯਾਦ ਨੂੰ ਮਨ ਵਿਚ ਵਸਾ ਕੇ ਜਾਂ ਉਸਨੂੰ ਆਰਾਧ ਕੇ ਨਿਰਭਉ ਹੋ ਸਕਦੇ ਹਾਂ ਜਿਵੇਂ
ਨਿਰਭਉ ਜਪੈ ਸਗਲ ਭਉ ਮਿਟੈ ।।
ਸਿੱਖ ਇਤਿਹਾਸ ਵਿੱਚ ਹਜਾਰਾਂ ਐਸੀਆਂ ਉਦਾਹਰਨਾਂ ਹਨ ਜਿਥੇ ਸਿੱਖਾਂ ਨੇ ਆਪਣੀ ਨਿਰਭੈਤਾ ਦਿਖਾਈ। ਸਰੀਰਕ ਕਸ਼ਟਾਂ ਅਤੇ ਮੌਤ ਦਾ ਡਰ ਨਹੀਂ ਮੰਨਿਆ ਕਿਉਂਕਿ ਉਹ ਨਿਰਭਉ ਨੂੰ ਜਪ ਕੇ ਆਪ ਨਿਰਭਉ ਹੋ ਚੁੱਕੇ ਸਨ।
ਅਕਾਲ ਪੁਰਖ ਦਾ ਕਿਸੇ ਨਾਲ ਵੈਰ ਵੀ ਨਹੀਂ ਹੈ ਉਹਦੇ ਲਈ ਸਭ ਇਕ ਬਰਾਬਰ ਹਨ ਕਿਉਂਕਿ ਸਾਰਾ ਸੰਸਾਰ ਬਣਾਇਆ ਹੀ ਉਸਨੇ ਹੈ।ਅਸੀਂ ਵੀ ਉਸਨੂੰ ਯਾਦ ਕਰਕੇ ਨਿਰਵੈਰ ਹੋ ਸਕਦੇ ਹਾਂ ਤੇ ਹੋਣਾ ਹੈ ਜਿਵੇ ਭਾਈ ਘਨੱਈਆ ਜੀ ਦੀ ਉਦਾਹਰਨ ਸਾਡੇ ਸਾਹਮਣੇ ਹੈ।
ਤੂੰ ਨਿਰਵੈਰੁ ਸੰਤ ਤੇਰੇ ਨਿਰਮਲ ॥
ਉਹ ਆਪ ਵੀ ਨਿਰਵੈਰ ਹੈ ਤੇ ਉਸਦੀ ਯਾਦ ਉਸਦੇ ਗੁਣਾਂ ਨੂੰ ਮਨ ਵਿੱਚ ਵਸਾਉਣ ਵਾਲੇ ਸੰਤ ਭਗਤ ਵੀ ਵੈਰ ਦੀ ਮੈਲ ਤੋਂ ਬਚੇ ਹੋਏ ਹਨ।
ਆਓ ਆਪਾਂ ਵੀ ਨਿਰਭਉ ਤੇ ਨਿਰਵੈਰ ਬਣਨ ਦੀ ਕੋਸ਼ਿਸ਼ ਕਰੀਏ ਤੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਕਿ ਸਾਨੂੰ ਵੀ ਇਹ ਦਾਤ ਬਖਸ਼।
ਬੋਲੋ ਜੀ ਵਾਹਿਗੁਰੂ।
ਵਿਆਖਿਆਕਾਰ-ਪ੍ਰੋ ਤੀਰਥ ਸਿੰਘ ਖਾਲਸਾ ਆਸਟਰੇਲੀਆ।

04/09/2023

ਕਰਤਾ ਪੁਰਖੁ
ਉਹ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਕਰਤਾ ਹੈ। ਉਸ ਨੇ ਹੀ ਸਾਰੇ ਜੀਵ ਜੰਤੂ ਤੇ ਮਨੁੱਖਾਂ ਨੂੰ ਬਣਾਇਆ ਹੈ। ਕਈ ਵਾਰ ਅਗਿਆਨਤਾ ਵੱਸ ਅਸੀਂ ਕਹਿੰਦੇ ਹਾਂ ਕਿ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਤੇ ਮਨੁੱਖ ਨੇ ਬਹੁਤ ਕੁਝ ਸਿਰਜਿਆ ਹੈ ਪਰ ਅਸਲ ਵਿੱਚ ਸਭ ਕਾਸੇ ਦਾ ਕਰਤਾ ਕੇਵਲ ਅਕਾਲ ਪੁਰਖ ਹੀ ਹੈ ਕਿਉਂਕਿ ਜਿਹਨਾਂ ਮਨੁੱਖਾਂ ਨੇ ਖੋਜਾਂ ਕੀਤੀਆਂ ਉਹਨਾਂ ਦਾ ਕਰਤਾ ਵੀ ਅਕਾਲ ਪੁਰਖ ਹੀ ਹੈ ।ਸੋ ਮਨੁੱਖ ਦਾ ਸਿਰਜਿਆ ਕੁਝ ਵੀ ਨਹੀਂ ਹੈ ।
ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ
ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥
ਜੇ ਕਿਸੇ ਨੂੰ ਏਨਾ ਹੀ ਆਪਣੇ ਆਪ ਤੇ ਮਾਣ ਹੈ ਕਿ ਉਹ ਕੁਝ ਸਿਰਜ ਸਕਦਾ
ਹੈ ਤਾਂ ਛੇਵਾਂ ਤੱਤ ਬਣਾ ਕੇ ਦਿਖਾਵੇ ਕਿਉਂਕਿ ਸਾਰੀ ਦੁਨੀਆਂ ਦੀ ਰਚਨਾ ਪੰਜ ਤੱਤਾਂ ਨਾਲ ਹੀ ਹੋਈ ਹੈ ।
ਮਨੁੱਖ ਦੀਆਂ ਕਾਢਾਂ ਇਸ ਬ੍ਰਹਿਮੰਡ ਵਿੱਚੋਂ ਤੱਤ ਲੈ ਕੇ ਹੀ ਕੀਤੀਆਂ ਗਈਆਂ ਹਨ ਅਸਲ ਕਰਤਾ ਇਕ ਅਕਾਲ ਪੁਰਖ ਹੀ ਹੈ ।
ਉਹ ਅਸਲ ਵਿੱਚ ਇਕੋ ਇਕ ਹੀ ਪੁਰਖੁ ਹੈ ਤੇ ਅਸੀਂ ਆਤਮਿਕ ਰੂਪ ਵਿੱਚ ਔਰਤਾਂ ਹੀ ਹਾਂ। ਭਾਵ ਉਹ ਸਾਡੀ ਆਤਮਾ ਦਾ ਪਤੀ ਹੈ।
ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥
ਇਸ ਲਈ ਆਓ ਸਾਰੇ ਉਸ ਕਰਤੇ ਨੂੰ ਯਾਦ ਕਰੀਏ ਕਿਉਂਕਿ ਉਹ ਕਰਤਾ ਹੀ ਸਾਡੇ ਨਿਮਾਣਿਆਂ ਦਾ ਮਾਣ ਹੈ। ਬੋਲੋ ਜੀ ਵਾਹਿਗੁਰੂ।
ਵਿਆਖਿਆਕਾਰ-ਪ੍ਰੋ ਤੀਰਥ ਸਿੰਘ ਖਾਲਸਾ ਆਸਟਰੇਲੀਆ।

04/09/2023

ਸਤਿਨਾਮੁ
ਉਸ ਦਾ ਨਾਮ ਸੱਚਾ ਹੈ। ਉਹ ਉਦੋਂ ਵੀ ਸੱਚ ਸੀ ਜਦੋਂ ਇਸ ਬ੍ਰਹਿਮੰਡ ਦੀ ਹੋਂਦ ਨਹੀਂ ਸੀ ਅੱਜ ਵੀ ਸੱਚ ਹੈ ਤੇ ਜਦੋਂ ਇਹ ਬ੍ਰਹਿਮੰਡ ਨਹੀਂ ਹੋਵੇਗਾ ਉਸ ਦੀ ਸੱਚੀ ਹੋਂਦ ਉਦੋਂ ਵੀ ਹੋਵੇਗੀ।
ਜਿੰਨੇ ਵੀ ਪਰਮਾਤਮਾ ਦੇ ਨਾਮ ਅਸੀਂ ਲੈਨੇ ਹਾਂ ਇਹ ਸਾਰੇ ਮਨੁੱਖ ਦੀ ਘਾੜਤ ਹਨ ਪਰ ਉਸਨੂੰ ਬਾਕੀ ਨਾਵਾਂ ਦੇ ਨਾਲ ਨਾਲ ਸਤਿਨਾਮੁ ਕਹਿਣਾ ਵਧੇਰੇ ਢੁਕਵਾਂ ਹੈ ਕਿਉਂਕਿ ਇਹ ਸ਼ਬਦ ਹੀ ਉਸਦੀ ਹੋਂਦ ਨੂੰ ਸੱਚ ਰੂਪ ਵਿੱਚ ਪਰਗਟ ਕਰਦਾ ਹੈ ਤੇ ਇਹ ਉਸ ਦੇ ਮੁਢਲੇ ਸੁਭਾਅ ਨੂੰ ਪਰਗਟ ਵੀ ਕਰਦਾ ਹੈ।
ਕਿਰਤਮ ਨਾਮ ਕਥੇ ਤੇਰੇ ਜਿਹਬਾ ॥
ਸਤਿ ਨਾਮੁ ਤੇਰਾ ਪਰਾ ਪੂਰਬਲਾ ॥
ਇਕ ਜੀਭ ਨਾਲ ਉਸਦੇ ਹਜਾਰਾਂ ਘੜੇ ਹੋਏ ਨਾਮ ਲੈਣ ਨਾਲੋਂ ਸਤਿਨਾਮੁ ਆਖਣਾ ਵਧੇਰੇ ਸਾਰਥਕ ਹੈ।
ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਸਾਨੂੰ ਵੀ ਸੱਚ ਨਾਲ ਜੁੜਨ ਉਸਨੂੰ ਯਾਦ ਕਰਨ ਤੇ ਉਸਦੇ ਸੱਚੇ ਗੁਣਾਂ ਨੂੰ ਜਿੰਦਗੀ ਵਿੱਚ ਢਾਲਣ ਦਾ ਬਲ ਬਖਸ਼ਣ।
ਬੋਲੋ ਜੀ ਵਾਹਿਗੁਰੂ ।
ਵਿਆਖਿਆਕਾਰ-ਪ੍ਰੋ ਤੀਰਥ ਸਿੰਘ ਖਾਲਸਾ ਆਸਟਰੇਲੀਆ।

02/09/2023

"ੴ"
ਇਸ ਦਾ ਉਚਾਰਨ ਇੱਕ ਓ ਅੰਕਾਰ ਕਰਨਾ ਹੈ। ਕਈ ਗਲਤੀ ਨਾਲ ਏਕਮਕਾਰ ਹੀ ਬੋਲ ਦਿੰਦੇ ਹਨ।
ਅਰਥ-ਅਕਾਲ ਪੁਰਖ ਇਕ ਹੈ ਤੇ ਉਹ ਸਦਾ ਇਕ ਰਸ ਵਿਆਪਕ ਹੈ ਭਾਵ ਉਹ ਸਦਾ ਇਕੋ ਜਿਹਾ ਰਹਿੰਦਾ ਹੈ ਤੇ ਉਸਦਾ ਸੁਭਾਅ ਵੀ ਸਦਾ ਇਕੋ ਜਿਹਾ ਹੀ ਰਹਿੰਦਾ ਹੈ ਉਹ ਸਾਡੇ ਵਾਂਗ ਪਲ ਪਲ ਬਦਲਦਾ ਨਹੀਂ ਹੈ। ਉਹਦੇ ਵਰਗਾ ਕੋਈ ਹੋਰ ਨਹੀਂ ਹੈ।
ਇਸ ਲਈ ਅਸੀਂ ਸਿਰਫ ਇੱਕ ਅਕਾਲ ਪੁਰਖ ਦੀ ਬੰਦਗੀ ਹੀ ਕਰਨੀ ਹੈ ਤੇ ਉਸਨੂੰ ਹਮੇਸ਼ਾ ਆਪਣੇ ਅੰਗ ਸੰਗ ਸਮਝਣਾ ਹੈ ਕਿਉਂਕਿ ਉਹ ਜੋਤ ਸਰੂਪ ਵਿੱਚ ਸਾਡੇ ਅੰਦਰ ਹੀ ਬੈਠਾ ਹੈ। ਉਹੀ ਸਾਡੇ ਸਵਾਸ ਚਲਾ ਰਿਹਾ ਹੈ।
ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ ॥
ਨਮਸਕਾਰ ਡੰਡਉਤਿ ਬੰਦਨਾ ਅਨਿਕ ਬਾਰ ਜਾਉ ਬਾਰੈ।।
ਇਸ ਲਈ ਸਦਾ ਉਸਨੂੰ ਹੀ ਨਮਸਕਾਰ ਹੈ।
ਕਿਸੇ ਹੋਰ ਦੇਵੀ ਦੇਵਤੇ ਮੜ੍ਹੀਆਂ ਮਸਾਣਾਂ ਬਾਬਿਆਂ ਸੰਤਾਂ ਪੱਥਰਾਂ ਮੂਰਤੀਆਂ ਫੋਟੋਆਂ ਦੀ ਪੂਜਾ ਕਰਨੀ ਵਿਅਰਥ ਹੈ ਕਿਉਂਕਿ ਉਹ ਇੱਕ ਹੈ ਤੇ ਸਾਡੇ ਅੰਦਰ ਵੀ ਮੌਜੂਦ ਹੈ ਤੇ ਬਾਹਰ ਵੀ ਮੌਜੂਦ ਹੈ।ਇਸ ਲਈ ਉਸਨੂੰ ਆਪਣੇ ਅੰਦਰ ਤੇ ਬਾਹਰ ਮਹਿਸੂਸ ਕੀਤਾ ਜਾ ਸਕਦਾ ਹੈ ਜੀ। ਉਸ ਦੀ ਜੋਤ ਸਾਡੇ ਅੰਦਰ ਵਰਤ ਰਹੀ ਹੈ।
ਸਭ ਮਹਿ ਜੋਤਿ ਜੋਤਿ ਹੈ ਸੋਇ ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥
ਪਰ ਇਸ ਗੱਲ ਦੀ ਸਮਝ ਗੁਰੂ ਦੁਆਰਾ ਹੀ ਲੱਗਦੀ ਹੈ ਤੇ ਗੁਰੂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਮੌਜੂਦ ਹੈ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬੋਲੋ ਜੀ ਵਾਹਿਗੁਰੂ।
ਪ੍ਰੋ ਤੀਰਥ ਸਿੰਘ ਖਾਲਸਾ ਆਸਟਰੇਲੀਆ।

01/09/2023

ਮੇਰੇ ਮਨ
ਹਰਿ ਹਰਿ ਨਾਮੁ ਧਿਆਇ ॥
ਨਾਮੁ ਸਹਾਈ ਸਦਾ ਸੰਗਿ
ਆਗੈ ਲਏ ਛਡਾਇ ॥

31/08/2023

ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥
ਤੂੰ ਮੇਰਾ ਰਾਖਾ ਸਭਨੀ ਥਾਈ
ਤਾ ਭਉ ਕੇਹਾ ਕਾੜਾ ਜੀਉ ॥

21/08/2023

ਦਇਆ ਕਰਹੁ
ਬਸਹੁ ਮਨਿ ਆਇ ॥
ਮੋਹਿ ਨਿਰਗੁਨ
ਲੀਜੈ ਲੜਿ ਲਾਇ ॥

20/08/2023

ਦੂਖ ਸੋਗ ਕਾ ਢਾਹਿਓ ਡੇਰਾ
ਅਨਦ ਮੰਗਲ ਬਿਸਰਾਮਾ ॥
ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ॥

20/08/2023

ਮੇਰੇ ਮਨ ਹਰਿ ਊਪਰਿ
ਕੀਜੈ ਭਰਵਾਸਾ ॥
ਜਹ ਜਾਈਐ ਤਹ ਨਾਲਿ
ਮੇਰਾ ਸੁਆਮੀ ਹਰਿ ਅਪਨੀ ਪੈਜ ਰਖੈ ਜਨ ਦਾਸਾ ॥

Address

George Street

Telephone

+61469036422

Website

Alerts

Be the first to know and let us send you an email when ਪਰੋਫੈਸਰ ਤੀਰਥ ਸਿੰਘ ਖਾਲਸਾ Tirath Singh Khalsa posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share