ਪੰਜ ਆਬ ਚੈਨਲ Panj abb Channel

  • Home
  • ਪੰਜ ਆਬ ਚੈਨਲ Panj abb Channel

ਪੰਜ ਆਬ ਚੈਨਲ  Panj abb Channel News & Media website

09/10/2024
28/09/2024
ਸਿੱਖ ਟ੍ਰੇਵਲ ਬਲੋਗੈਰ ਨਵਦੀਪ ਬਰਾੜ ਨੇ ਅੰਤਰਟਿਕਾ ਦੀ ਧਰਤੀ ਤਹਿ ਲਹਿਰਾਇਆ ਖਾਲਸੇ ਦਾ ਪੁਰਾਤਨ ਅਤੇ ਅਸਲ ਨਿਸ਼ਾਨ ਸਾਹਿਬ  ❤️❤️❤️❤️❤️🙏🏽🙏🏽🙏🏽🙏🏽
21/04/2024

ਸਿੱਖ ਟ੍ਰੇਵਲ ਬਲੋਗੈਰ ਨਵਦੀਪ ਬਰਾੜ ਨੇ ਅੰਤਰਟਿਕਾ ਦੀ ਧਰਤੀ ਤਹਿ ਲਹਿਰਾਇਆ ਖਾਲਸੇ ਦਾ ਪੁਰਾਤਨ ਅਤੇ ਅਸਲ ਨਿਸ਼ਾਨ ਸਾਹਿਬ ❤️❤️❤️❤️❤️🙏🏽🙏🏽🙏🏽🙏🏽

*🗓️ ਅੱਜ (14 ਮਾਰਚ 2024) 1 ਚੇਤ 2081 ਬਿਕਰਮੀ ਦੇ ਅਨੁਸਾਰ।  ਸਿੱਖ ਕੈਲੰਡਰ ਦਾ ਨਵਾਂ ਸਾਲ ਹੈ।* *ਸਾਨੂੰ ਗੁਰੂ ਸਾਹਿਬ ਦੀ ਬੁੱਧੀ ਦੀ ਬਖਸ਼ਿਸ਼ ...
14/03/2024

*🗓️ ਅੱਜ (14 ਮਾਰਚ 2024) 1 ਚੇਤ 2081 ਬਿਕਰਮੀ ਦੇ ਅਨੁਸਾਰ। ਸਿੱਖ ਕੈਲੰਡਰ ਦਾ ਨਵਾਂ ਸਾਲ ਹੈ।*

*ਸਾਨੂੰ ਗੁਰੂ ਸਾਹਿਬ ਦੀ ਬੁੱਧੀ ਦੀ ਬਖਸ਼ਿਸ਼ ਹੈ, ਜਿਨ੍ਹਾਂ ਨੇ ਨਾ ਸਿਰਫ ਜੀਵਨ ਦੇ ਸਾਰੇ ਪੜਾਵਾਂ ਵਿਚ ਸਾਡੀ ਅਗਵਾਈ ਕੀਤੀ, ਬਲਕਿ ਚੰਦਰ ਅਤੇ ਸੂਰਜੀ ਪ੍ਰਣਾਲੀਆਂ ਦੀ ਵਰਤੋਂ ਕਰਕੇ ਪ੍ਰਚਲਿਤ ਤਰੀਕਿਆਂ ਨੂੰ ਅਪਣਾ ਕੇ ਸਮੇਂ ਦੇ ਮਾਪ ਵੀ ਕੀਤੇ।*

*ਗੁਰੂ ਜੀ ਨੇ ਆਪਣੀ ਸਿੱਖੀ ਰਾਹੀਂ ਸਾਨੂੰ ਸੰਪੂਰਨਤਾ ਬਖਸ਼ ਕੇ ਸਾਡੇ ਉੱਤੇ ਦਇਆ ਕੀਤੀ ਹੈ, ਜਿੱਥੇ ਗੁਣ ਸਾਡੇ ਸਾਰੇ ਵਿਚਾਰਾਂ ਅਤੇ ਕੰਮਾਂ ਉੱਤੇ ਪਹਿਲ ਕਰਦੇ ਹਨ।*

*ਆਓ ਅਸੀਂ ਸਾਰੇ ਸਿੱਖ ਕੈਲੰਡਰ ਦਾ ਗਿਆਨ ਹਾਸਿਲ ਕਰੀਏ ਅਤੇ ਨਵੇਂ ਸਾਲ ਅਤੇ ਮਹੀਨੇ ਦੀ ਸ਼ੁਰੂਆਤ ਦਾ ਜਸ਼ਨ ਮਨਾਉਂਦੇ ਹੋਏ ਇਸਦੀ ਵਿਲੱਖਣਤਾ ਦੀ ਕਦਰ ਕਰਦੇ ਹੋਏ ਸਾਡੀ ਜ਼ਿੰਦਗੀ ਵਿਚ ਇਕ ਨਵਾਂ ਮੀਲ ਪੱਥਰ ਸਥਾਪਿਤ ਕਰਦੇ ਹਾਂ ਕਿਉਂਕਿ ਚੱਕਰ ਸਮਾਂ ਆਪਣੀ ਗਤੀ ਤੇ ਰਹਿੰਦਾ ਹੈ ਜਦੋਂ ਕਿ ਸਾਨੂੰ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੀ ਜ਼ਰੂਰਤ ਹੁੰਦੀ ਹੈ। ਕਿਸਮਤ ਵਾਲੇ ਜੀਵਨ ਕਾਲ ਦੇ ਅੰਦਰ ਜੀਵਨ।*

*ਇਸ ਲਈ, ਆਓ ਇਸ ਦਿਨ ਨੂੰ ਗੁਰਬਾਣੀ ਪੜ੍ਹੀਏ ਅਤੇ ਇਸ ਮਹੀਨੇ ਲਈ ਗੁਰੂ ਜੀ ਦੇ ਸੰਦੇਸ਼ ਨੂੰ ਹੇਠ ਲਿਖੀਆਂ ਸਲਾਈਡਾਂ ਵਿੱਚ ਸਮਝੀਏ:*

*ਮਾਹ ਸਮੁੰਦਰ ਮੂਰਤ ਭਲੇ ਕਉ ਨਦਰਿ ਕਰੇ ॥ ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰ ॥

_ਜਿਨ੍ਹਾਂ ਉੱਤੇ ਸਰਵ ਸ਼ਕਤੀਮਾਨ ਆਪਣੀ ਮਿਹਰ ਦੀ ਨਿਗਾਹ ਸਾਰੇ ਮਹੀਨੇ ਅਤੇ ਦਿਨ ਪਾਉਂਦਾ ਹੈ, ਉਹ ਜੋਤਿਸ਼ ਅਧਿਐਨ (ਮਹੂਰਤ) ਦੁਆਰਾ ਨਿਰਧਾਰਤ ਕੀਤੇ ਬਿਨਾਂ ਕਿਸੇ ਖਾਸ ਪੂਰਵ-ਨਿਰਧਾਰਤ ਸ਼ੁਭ ਪਲ ਦੇ ਭਾਗਾਂ ਵਾਲੇ ਬਣ ਜਾਂਦੇ ਹਨ।

*ਗੁਰੂ ਜੀ ਆਖਦੇ ਹਨ, ਪਿਆਰੇ ਸਰਬਸ਼ਕਤੀਮਾਨ ਸਭ ਨੂੰ ਜੀਵਨ ਦੇਣ ਵਾਲੇ, ਮੈਂ ਤੇਰੇ ਦਰਸ਼ਨ ਦੀ ਯਾਚਨਾ ਕਰਦਾ ਹਾਂ। ਮਿਹਰਬਾਨ ਹੋ ਅਤੇ ਮੈਨੂੰ ਆਪਣਾ ਦੀਦਾਰ ਬਖਸ਼।*
*_(ਬਾਰਾਹਮਾਹਾ ਮਾਹ ਮ: 5, ਸ. ਜੀ. ਸ. ਜੇ. ਅੰਗ 136)_*

*🗓️ TODAY (14th March 2024) corresponding to 1 Chet 2081 Bk. is the New Year of the Sikh Calendar.*

*We are blessed by Guru Sahib’s wisdom, who not only guided us through all phases of life but also the time measurements by adopting both the prevailing methods using lunar and solar systems.*

*Guru Ji has been merciful upon us by blessing us perfection through His Sikhi, where virtues takes precedence over all our thoughts and actions.*

*Let us all gain the knowledge of the Sikh Calendar and appreciating its uniqueness while celebrating the beginning of a new year and month sets a new mile stone in our life as the cycle time keeps to its momentum while we need to achieve the goal of our life within the destined lifetime.*

*Therefore, let us spend this day, reading Gurbani and understanding Guru Ji’s message for this month in the following slides:*

*ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥ ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥੧੪॥੧॥*

_Those unto whom Almighty casts His merciful glance all the months and days becomes fortunate without any specific predetermined auspicious moment determined by astrological studies (mahurat)._

*Guru Ji says, Dear Almighty the life giver of all, I beg for your sight. Please be merciful and bless me with your sight.*
*_(Barahmaha Maah M:5, SGGSJ Ang 136)_*

ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ Diljit Dosanjh ਨੇ ਪੰਜਾਬ ਨਾਲ ਖੜਨ ਦਾ ਜਾਂ ਫਿਰ ਆਪਣੇ ਅਸਲ ਪੰਜਾਬੀ ਹੋਣ ਦਾ ਸਬੂਤ ਦਿੱਤਾ ਹੋਵੇ। ਪਰ ਅੰਬਾਨ...
04/03/2024

ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ Diljit Dosanjh ਨੇ ਪੰਜਾਬ ਨਾਲ ਖੜਨ ਦਾ ਜਾਂ ਫਿਰ ਆਪਣੇ ਅਸਲ ਪੰਜਾਬੀ ਹੋਣ ਦਾ ਸਬੂਤ ਦਿੱਤਾ ਹੋਵੇ। ਪਰ ਅੰਬਾਨੀਆਂ ਦੇ ਵਿਆਹ ‘ਚ ਸਟੇਜ ‘ਤੇ ਜਾਂ ਫਿਰ ਸਟੇਜ ‘ਤੇ ਜਾਣ ਤੋਂ ਪਹਿਲਾਂ ਸੰਕੇਤਕ ਤੌਰ ‘ਤੇ ਜੋ ਦਿਲਜੀਤ ਨੇ ਕੀਤਾ ਹੈ,ਮੇਰੇ ਮੁਤਾਬਕ ਉਹ ਸਹਿ ਸੁਭਾਅ ਨਹੀਂ, ਸਗੋਂ ਦਿਲਜੀਤ ਨੇ ਖਾਸ ਪੰਜਾਬ ਲਈ ਕੀਤਾ ਹੈ। ਉਦਾਹਰਣ ਦੇ ਤੌਰ ‘ਤੇ ਜੋ ਬੰਦਾ ਲੱਖਾਂ ਦੇ ਟ੍ਰੈਕ ਸੂਟ, ਬੂਟ, ਟੋਪੀਆਂ ਤੇ ਘੜੀਆਂ ਪਾਉਂਦਾ ਹੋਵੇ, ਜਿਸਦੀ ਸ਼ਾਪਿੰਗ ਤੋਂ ਬਾਲੀਵੁੱਡ ਤੱਕ ਹੈਰਾਨ ਹੋਵੇ, ਜਿਹੜਾ ਕੱਪੜੇ ਖ਼ਰੀਦਣ ਲਈ ਖਾਤੇ ਖਾਲੀ ਕਰ ਦਿੰਦਾ ਹੋਵੇ, ਪਰ ਉਹੀ ਬੰਦਾ ਜਦੋਂ ਅੰਬਾਨੀਆਂ ਦੇ ਵਿਆਹ ‘ਤੇ ਵਿਖਾਵੇ ਵਾਲੇ ਟੋਪੀ ਅਤੇ ਟ੍ਰੈਕ ਸੂਟ ਛੱਡ ਕੇ ਲਾਲ ਰੰਗ ਦਾ ਪਰਨਾ ਅਤੇ ਚਿੱਟਾ ਕੁੜਤਾ ਪਜਾਮਾ ਪਾ ਕੇ ਜਾਵੇ ਤਾਂ ਦੱਸੋ ਇਸ ਤੋਂ ਵੱਡਾ ਪੰਜਾਬ ਨਾਲ ਖੜਨ ਦਾ ਕੀ ਸਬੂਤ ਹੋ ਸਕਦਾ ਹੈ। ਇੱਥੋਂ ਤੱਕ ਕਿ ਦਿਲਜੀਤ ਦੀ ਟੀਮ ਵਾਲੇ ਵੀ ਦੁਮਾਲੇ ਬੰਨ੍ਹ ਕੇ ਉਸ ਪ੍ਰੋਗਰਾਮ ‘ਚ ਸ਼ਾਮਲ ਹੁੰਦੇ ਹਨ। ਮੇਰਾ ਮੰਨਣਾ ਕਿ ਇਹ ਵੀ ਸਿੱਖੀ ਅਤੇ ਪੰਜਾਬ ਦੇ ਪ੍ਰਚਾਰ ਤੋਂ ਘੱਟ ਨਹੀਂ ਹੈ ਕਿੁੳਕਿ ਜਿਸ ਜਗ੍ਹਾ ‘ਤੇ ਦੁਨੀਆ ਭਰ ਤੋਂ ਵੱਡੇ ਲੋਕ ਆਏ ਹੋਣ, ਉਸ ਥਾਂ ‘ਤੇ ਸਿੱਖੀ ਦੇ ਸੰਕੇਤ ਦੇਣਾ ਕੋਈ ਛੋਟੀ ਗੱਲ ਨਹੀਂ ਹੈ। ਉਹ ਕੁਚੇਲਾ ਵਾਲੇ ਸ਼ੋਅ ‘ਤੇ ਪੰਜਾਬੀ ਬੋਲਦਾ ਹੈ, ਕਰੀਨਾ ਨੂੰ ਭਾਰਤ ਦੀ ਰਿਹਾਨਾ ਦੱਸਦਾ ਹੈ, ਇਹ ਸਮੁੱਚੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਅੱਜਕਲ ਮੇਰੇ ਵਰਗਾ ਥੋੜੀ ਜਿਹੀ ਬੁਲੰਦੀ ਵੀ ਹਾਸਲ ਕਰ ਲਵੇ ਤਾਂ ਸਭ ਤੋਂ ਪਹਿਲਾਂ ਆਪਣੀ ਭਾਸ਼ਾ ਛੱਡਦਾ ਹੈ, ਅੰਗਰੇਜ਼ੀ ਦੀਆਂ ਕਲਾਸਾਂ ਸ਼ੁਰੂ ਹੋ ਜਾਂਦੀਆਂ ਹਨ, ਭਾਰਤੀ ਕ੍ਰਿਕਟ ਖਿਡਾਰੀ ਇਸ ਦੀ ਸਭ ਤੋਂ ਵੱਡੀ ਉਦਾਹਰਣ ਹਨ। ਪਰ ਦਿਲਜੀਤ ਨੇ ਅੰਗਰੇਜ਼ੀ ਵਾਲੀ ਥਾਂ ‘ਤੇ ਵੀ ਹਮੇਸ਼ਾ ਪੰਜਾਬੀ ਭਾਸ਼ਾ ਦੀ ਹਾਜ਼ਰੀ ਲਗਵਾਈ ਹੈ. ਇਹੀ ਉਸਦਾ ਵੱਡੱਪਣ ਹੈ। ਉਹ ਸ਼ਰੇਆਮ ਕਹਿੰਦਾ ਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਪਰ ਕਲਾ ਦੇ ਸਿਰ ‘ਤੇ ਉਸਨੇ ਅੰਗਰੇਜ਼ਾਂ ਦੇ ਵੀ ਰੌਂਗਟੇ ਖੜੇ ਕਰ ਦਿੱਤੇ। ਉਹਨੇ ਸਾਬਤ ਕੀਤਾ ਕਿ ਬੰਦੇ ਨੂੰ ਆਪਣਾ ਮੂਲ ਭੁੱਲੇ ਬਿਨ੍ਹਾਂ ਵੀ ਸ਼ੌਹਰਤ ਦਾ ਸਿਰਾ ਹਾਸਲ ਹੋ ਸਕਦਾ ਹੈ। ਦਿਲਜੀਤ ਦੀ ਸ਼ੁਰੂਆਤ ਵਾਲੀ ਗਾਇਕੀ ਦੇ ਨਾਲ ਬੇਸ਼ੱਕ ਸਾਡੇ ਮਤਭੇਦ ਰਹੇ ਪਰ ਬੰਦਾ ਕੰਮ ਕਰੇਗਾ ਤਾਂ ਗਲਤੀ ਸੁਭਾਵਿਕ ਹੈ। ਜੋ ਅੱਜ ਦਿਲਜੀਤ ਨੇ ਦੁਨੀਆ ਭਰ ਵਿੱਚ ਦਸਤਾਰ ਦਾ ਕੱਦ ਵੱਡਾ ਕੀਤਾ ਹੈ, ਜੋ ਉਸਨੇ ਆਪਣੇ ਅੰਦਰ ਬਦਲਾਅ ਕੀਤੇ ਹਨ, ਜੋ ਉਸਨੇ ਦਸਤਾਰ, ਪੰਜਾਬ ਅਤੇ ਪੰਜਾਬੀ ਲਈ ਕੀਤਾ ਹੈ, ਸਾਨੂੰ ਉਸ ‘ਤੇ ਫਖਰ ਮਹਿਸੂਸ ਕਰਨਾ ਚਾਹੀਦਾ ਹੈ।
ਕੁਝ ਸੱਜਣ ਕਹਿੰਦੇ ਹਨ ਕਿ ਅੰਬਾਨੀਆਂ ਨੇ ਦਿਲਜੀਤ ਨੂੰ ਸੱਦ ਕੇ ਆਪਣੇ ਵੱਡੇ ਹੋਣ ਤਾਂ ਸਬੂਤ ਦਿੱਤਾ ਹੈ, ਪਰ ਮੈਂ ਮੰਨਦਾ ਕਿ ਇਸ ਕਦਮ ਨਾਲ ਸਾਡੇ ਢਾਈ ਪ੍ਰਤੀਸ਼ਤ ਆਬਾਦੀ ਵਾਲਿਆਂ ਦਾ ਬਹੁਗਿਣਤੀਆਂ ਮੂਹਰੇ ਕੱਦ ਵੱਡਾ ਹੋਇਆ ਹੈ, ਦਸਤਾਰ ਵੱਡੀ ਹੋਈ ਹੈ ਤੇ ਪੰਜਾਬ ਵੱਡਾ ਹੋਇਆ ਹੈ। ਜੇ ਅੰਬਾਨੀਆਂ ਨੇ ਖੁਦ ਨੂੰ ਵੱਡਾ ਤੇ ਪੰਜਾਬ ਨੂੰ ਛੋਟਾ ਕਰਨਾ ਹੁੰਦਾ ਤਾਂ ਪੂਰੀ ਦੁਨੀਆ ਤੋਂ ਆਏ ਮਹਿਮਾਨਾਂ, ਖਾਸਕਰ ਬਾਲੀਵੁੱਡ ਵਾਲੇ ਥੱਲੇ ਬਿਠਾ ਕੇ ਤੇ ਦਿਲਜੀਤ ਨੂੰ ਸਟੇਜ ਤੇ ਨਾ ਝੜਾਉਂਦੇ, ਸਗੋਂ ਦਿਲਜੀਤ ਵੀ ਹੇਠਾਂ ਕਿਸੇ ਕੁਰਸੀ ਤੇ ਬੈਠਾ ਹੁੰਦਾ ਜਾਂ ਫਿਰ ਬਾਲੀਵੁੱਡ ਵਾਲਿਆਂ ਵਾਂਗ ਰਾਸ਼ਨ ਵਰਤਾ ਰਿਹਾ ਹੁੰਦਾ, ਜੋ ਉਹਦੇ ਸੁਭਾਅ ਵਿੱਚ ਨਹੀਂ ਹੈ।
Proud of you Bai.

ਐਸਾ ਚਾਹੂੰ ਰਾਜ ਮੈਂ,ਜਹਾ ਮਿਲੇ ਸਭਨ ਕੋ ਅੰਨ,ਛੋਟ ਬੜੇ ਸਭ ਸਮ ਵਸੈ, ਰਵਿਦਾਸ ਰਹੇ ਪ੍ਰਸੰਨ।।ਬਰਾਬਰਤਾ ਦੀ ਗੱਲ ਕਰਨ ਵਾਲੇ ਤੇ ਸਮੇਂ ਦੇ ਹਾਕਮਾਂ ਨੂ...
24/02/2024

ਐਸਾ ਚਾਹੂੰ ਰਾਜ ਮੈਂ,ਜਹਾ ਮਿਲੇ ਸਭਨ ਕੋ ਅੰਨ,
ਛੋਟ ਬੜੇ ਸਭ ਸਮ ਵਸੈ, ਰਵਿਦਾਸ ਰਹੇ ਪ੍ਰਸੰਨ।।

ਬਰਾਬਰਤਾ ਦੀ ਗੱਲ ਕਰਨ ਵਾਲੇ ਤੇ ਸਮੇਂ ਦੇ ਹਾਕਮਾਂ ਨੂੰ ਟੱਕਰ ਦੇਣ ਵਾਲੇ ਮਹਾਨ ਰਹਿਬਰ ਸ਼੍ਰੀ ਗੁਰੂ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਪੁਰਬ ਦੀਆਂ ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਨੂੰ ਲੱਖ-ਲੱਖ ਮੁਬਾਰਕਾਂ ਜੀ💐💐🎂🎂

ਸ਼ਹੀਦੀ ਜੋੜ ਮੇਲ ਗੁਰੂਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ
18/12/2023

ਸ਼ਹੀਦੀ ਜੋੜ ਮੇਲ ਗੁਰੂਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ

20/08/2023

ਖਬਰ ਰੂਪਨਗਰ

ਜ਼ਿਲ੍ਹਾ ਲੋਕ ਸੰਪਰਕ ਦਫਤਰ, ਰੂਪਨਗਰ

ਆਪਰੇਸ਼ਨ ਸੀਲ 3 ਤਹਿਤ ਰੂਪਨਗਰ ਪੁਲਿਸ ਵਲੋਂ ਹਿਮਾਚਲ ਪ੍ਰਦੇਸ਼ ਦੇ ਨਾਲ ਲਗਦੇ ਇਲਾਕਿਆਂ 'ਤੇ ਨਾਕੇ ਲਗਾ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ

ਰੂਪਨਗਰ, 19 ਅਗਸਤ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਸ਼੍ਰੀ ਗੋਰਵ ਯਾਦਵ ਦੀਆਂ ਹਦਾਇਤਾਂ ਮੁਤਾਬਿਕ ਸੂਬੇ ਭਰ ਵਿਚ ਇੰਟਰ-ਸਟੇਟ ਨਾਕੇ ਲਗਾਏ ਗਏ ਹਨ ਇਸੇ ਮੁਹਿੰਮ ਤਹਿਤ ਐਸ.ਐਸ.ਪੀ ਰੂਪਨਗਰ ਸ਼੍ਰੀ ਵਿਵੇਕ ਐੱਸ ਸੋਨੀ ਦੀ ਅਗਵਾਈ ਹੇਠ ਰੂਪਨਗਰ ਪੁਲਿਸ ਵੱਲੋਂ ਆਪਰੇਸ਼ਨ ਸੀਲ 3 ਤਹਿਤ ਰੂਪਨਗਰ ਪੁਲਿਸ ਵਲੋਂ ਜ਼ਿਲ੍ਹੇ ਦੇ ਹਿਮਾਚਲ ਪ੍ਰਦੇਸ਼ ਦੇ ਨਾਲ ਲਗਦੇ ਇਲਾਕਿਆਂ ਉਤੇ ਨਾਕੇ ਲਗਾ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ।

ਇਸ ਮੌਕੇ ਸ਼੍ਰੀ ਵਿਵੇਕਸ਼ੀਲ ਸੋਨੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਪਰੇਸ਼ਨ ਸੀਲ 3 ਤਹਿਤ ਜ਼ਿਲ੍ਹੇ ਦੇ ਹਿਮਾਚਲ ਪ੍ਰਦੇਸ ਨਾਲ ਲਗਦੇ ਵੱਖ-ਵੱਖ 7 ਥਾਵਾਂ ਉਤੇ ਇਹ ਇੰਟਰ-ਸਟੇਟ ਨਾਕੇ ਲਗਾਏ ਗਏ ਹਨ ਤਾਂ ਜੋ ਕਿਸੇ ਵੀ ਸ਼ਰਾਰਤੀ ਅਨਸਰ ਦੁਆਰਾ ਸੂਬੇ ਅੰਦਰ ਕੋਈ ਗਲਤ ਘਟਨਾ ਨੂੰ ਅੰਜ਼ਾਮ ਨਾ ਦਿੱਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਇਸ ਚੈਕਿੰਗ ਅਤੇ ਨਾਕਾਬੰਦੀ ਦਾ ਮੁੱਖ ਉਦੇਸ਼ ਆਮ ਲੋਕਾਂ ਦੇ ਲਈ ਸੁਖਾਵਾਂ ਮਾਹੌਲ , ਲੋਕਾਂ ਵਿੱਚ ਸਹੀ ਸੋਚ ਅਤੇ ਉਸਾਰੂ ਵਿਸ਼ਵਾਸ ਪੈਦਾ ਕਰਨਾ ਹੈ ਅਤੇ ਨਾਲ ਹੀ ਸ਼ਰਾਰਤੀ ਅਨਸਰਾਂ ਉੱਤੇ ਨਕੇਲ ਕੱਸਣ ਅਤੇ ਕਾਬੂ ਕਰਨ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਅਪਰਾਧਿਕ ਸੋਚ ਵਾਲੇ ਗੈਰ ਸਮਾਜੀ ਤੱਤਾਂ ਵਾਲੇ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕਣ।

ਉਨ੍ਹਾਂ ਕਿਹਾ ਕਿ ਕਈ ਥਾਵਾਂ ਉਤੇ ਸਪੈਸ਼ਲ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਕੁਝ ਮੇਜਰ ਪੁਆਇੰਟ ਉਤੇ ਡੋਗ ਸਕਾਟ ਵੀ ਲਾਈ ਗਈ ਹੈ। ਉਨ੍ਹਾਂ ਦੱਸਿਆ ਹੈ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ 'ਤੇ ਵੱਖ-ਵੱਖ ਥਾਵਾਂ ਉੱਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ, ਸ਼ੱਕੀ ਵਿਅਕਤੀਆਂ ਨੂੰ ਫੜਨ ਲਈ ਸਖ਼ਤ ਨਾਕੇ ਲਗਾਏ ਗਏ ।

ਇਸ ਮੌਕੇ ਐਸ.ਪੀ ਹੈੱਡਕੁਆਟਰ ਸ. ਰਾਜਪਾਲ ਸਿੰਘ ਹੁੰਦਲ, ਡੀ.ਐਸ.ਪੀ ਤ੍ਰਿਲੋਚਨ ਸਿੰਘ ਅਤੇ ਪੁਲਿਸ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਖਾਸ ਰਿਪੋਰਟ ਃ ਸਰਬਜੀਤ ਸਿੰਘ ਰੋਪੜ

Charanjit Singh Channi  ਖਿਲਾਫ ਸ਼ਕਾਇਤ ਕਰਨ ਵਾਲੇ ਰਾਜਬਿੰਦਰ ਸਿੰਘ ਦਾ ਬਿਆਨਮੇਰੇ ਝੂੰਠੇ ਦਰਖਸਤ ਕੀਤੇ ਗਏ... ਮਹਿਕਮੇ ਦਾ ਤੇ ਠੇਕੇਦਾਰ ਕੰਪਨੀ...
03/01/2023

Charanjit Singh Channi ਖਿਲਾਫ ਸ਼ਕਾਇਤ ਕਰਨ ਵਾਲੇ ਰਾਜਬਿੰਦਰ ਸਿੰਘ ਦਾ ਬਿਆਨ
ਮੇਰੇ ਝੂੰਠੇ ਦਰਖਸਤ ਕੀਤੇ ਗਏ... ਮਹਿਕਮੇ ਦਾ ਤੇ ਠੇਕੇਦਾਰ ਕੰਪਨੀ ਦਾ ਆਪਸੀ ਮਾਮਲਾ ਸੀ...
ਸੱਚ ਹਮੇਸ਼ਾ ਸੱਚ ਹੀ ਰਹਿੰਦਾ ਚਾਹੇ ਲੱਖ ਮਾੜਾ ਬੋਲ ਲੋ…..


ਗੁਰੂ ਨਾਨਕ ਸਾਹਿਬ ਵਾਲਾ ਧਰਮ ਪਿਆਰ ਵਾਲਾ ਧਰਮ ਹੈGuru Nanak Sahib vala dharm pyaar vala dharm haiThe religion of Guru Nanak is o...
18/12/2022

ਗੁਰੂ ਨਾਨਕ ਸਾਹਿਬ ਵਾਲਾ ਧਰਮ ਪਿਆਰ ਵਾਲਾ ਧਰਮ ਹੈ

Guru Nanak Sahib vala dharm pyaar vala dharm hai

The religion of Guru Nanak is one of love

ਰੁੱਤਾਂ ਮੁੜ ਮੁੜ ਆਉਣਗੀਆਂ ਬੰਦਿਆ ਤੂੰ ਮੁੜਕੇ ਨਹੀਂ ਆਉਣਾ.. ਹਰ ਸਮਾਂ ਆਪਣੇ ਆਪ ਨੂੰ ਦੁਹਰਾਉਂਦਾ ਜਰੂਰ ਹੈ.. ਉਹੀ ਤਾਰੀਕਾਂ ਉਹੀ ਦਿਨ 1938 ਅਤੇ ...
04/11/2022

ਰੁੱਤਾਂ ਮੁੜ ਮੁੜ ਆਉਣਗੀਆਂ ਬੰਦਿਆ ਤੂੰ ਮੁੜਕੇ ਨਹੀਂ ਆਉਣਾ.. ਹਰ ਸਮਾਂ ਆਪਣੇ ਆਪ ਨੂੰ ਦੁਹਰਾਉਂਦਾ ਜਰੂਰ ਹੈ.. ਉਹੀ ਤਾਰੀਕਾਂ ਉਹੀ ਦਿਨ 1938 ਅਤੇ 2022.. ਬਸ ਮਿਲਦੇ ਨਹੀਂ ਤਾਂ ਉਸ ਟਾਈਮ ਵਿੱਚ ਗੁਜਰੇ ਓਹ ਇਨਸਾਨ ਅਤੇ ਓਹ ਵਖ਼ਤ ......🙏


ਕਿਸਾਨ ਵੀਰਾਂ ਦੀ ਸੋਨੇ ਵਰਗੀ ਫਸਲ 🌺
03/11/2022

ਕਿਸਾਨ ਵੀਰਾਂ ਦੀ ਸੋਨੇ ਵਰਗੀ ਫਸਲ 🌺


ਕਿਤਾਬਾਂ ਦੀ ਅਹਿਮੀਅਤ ਆਪਨੀ ਜਗਾ ਹੈ!! ਜਨਾਬ ਸਬਕ ਓਹੀ ਯਾਦ ਰਹਿੰਦੇ ਨੇ ਜੋ ਵਕਤ ਅਤੇ ਲੋਕ ਸਿਖਾਉੰਦੇ ਨੇ !!🙏🙏ਸੱਜਰੀ ਸਵੇਰ ਮੁਬਾਰਕ ਹੋਵੇਜੀ ਵਾਹਿ...
29/10/2022

ਕਿਤਾਬਾਂ ਦੀ ਅਹਿਮੀਅਤ ਆਪਨੀ ਜਗਾ ਹੈ!!
ਜਨਾਬ ਸਬਕ ਓਹੀ ਯਾਦ ਰਹਿੰਦੇ
ਨੇ ਜੋ ਵਕਤ ਅਤੇ ਲੋਕ ਸਿਖਾਉੰਦੇ ਨੇ !!
🙏🙏ਸੱਜਰੀ ਸਵੇਰ ਮੁਬਾਰਕ ਹੋਵੇ
ਜੀ ਵਾਹਿਗੁਰੂ ਮਿਹਰ ਕਰਨ🙏



02/07/2022

ਦਹਾਕਿਆਂ ਬਾਅਦ ਇੰਗਲੈਂਡ ਦੇ ਸਿੱਖ ਫੋਜੀਆਂ ਨੇ (ਅਫਗਾਨਿਸਤਾਨ ਪਾਕਿਸਤਾਨ ਬਾਰਡਰ ਤੇ ਸਥਿੱਤ) ਸਾਰਾਗੜ੍ਹੀ ਦੇ ਸਥਾਨ ਤੇ ਪਹੁੰਚ ਕੇ ਸਾਰਾਗੜ੍ਹੀ ਦੇ ਸਿੱਖ ਸ਼ਹੀਦਾਂ ਨੂੰ ਕੀਤਾ ਯਾਦ।

ਮਾਣੂ ਘਲੈ ਉਠੀ ਚਲੈ ॥  ਸਾਦੁ ਨਾਹੀ ਇਵੇਹੀ ਗਲੈ ॥੨੪॥Maanoo Ghalai Uthi ChalaiSaadh Naahi Avehi Ghalai Meaning - “God Sends Human...
23/05/2022

ਮਾਣੂ ਘਲੈ ਉਠੀ ਚਲੈ ॥ ਸਾਦੁ ਨਾਹੀ ਇਵੇਹੀ ਗਲੈ ॥੨੪॥
Maanoo Ghalai
Uthi Chalai
Saadh Naahi Avehi Ghalai

Meaning - “God Sends Human Being Into This World To Achieve The Spiritual Objective Of Union With God, But If One Departs From Here Without Achieving This Objective, Then There Is No Joy In Such A Life.”24

ਅਰਥ - ਪਰਮਾਤਮਾ ਮਨੁੱਖ ਨੂੰ ਜਗਤ ਵਿਚ ਕੋਈ ਆਤਮਕ ਲਾਭ ਖੱਟਣ ਲਈ ਭੇਜਦਾ ਹੈ, ਰੱਬ ਨਾਲ ਇੱਕ ਹੋਣ ਲਈ, ਨਾਮ ਨਾਲ ਇੱਕ ਹੋਣ ਲਈ ਭੇਜਦਾ ਹੈ, ਪਰ ਜੇ ਆਤਮਕ ਜੀਵਨ ਦੀ ਖੱਟੀ ਖੱਟਣ ਤੋਂ ਬਿਨਾ ਹੀ ਮਨੁੱਖ ਜਗਤ ਤੋਂ ਉੱਠ ਕੇ ਤੁਰ ਪੈਂਦਾ ਹੈ, ਤਾਂ ਇਹੋ ਜਿਹਾ ਜੀਵਨ ਜੀਊਣ ਵਿਚ ਮਨੁੱਖ ਨੂੰ ਕੋਈ ਆਤਮਕ ਆਨੰਦ ਹਾਸਲ ਨਹੀਂ ਹੁੰਦਾ।24।

Dhan Dhan Sri Guru Granth Sahib Ji 1412 ਿ

03/05/2022

😂😂ਮੈਨੂੰ ਸਮਝ ਨਹੀ ਆਉਦੀ ਲੌਕੀ ਐਨਾ ਦਿਮਾਗ ਕਿਦਾ ਲਗਾ। ਲੈਦੇ ਆ 😂😂😂😂

ਰੂਪਨਗਰ ਦੇ ਨੇੜੇ ਪਿੰਡ ਕੋਟਲਾ ਨਿਹੰਗ ਕੋਲ ਮਾਲ ਰੇਲ ਗੱਡੀ ਟਰੈਕ ਤੋਂ ਪਲਟ ਗਈ। ਇਹ ਰੇਲ ਹਾਦਸੇ ਰਾਤ 12.15 ਵਜੇ ਹੋਇਆ। ਹਾਦਸੇ ਦਾ ਕਾਰਣ ਰੇਲ ਗੱਡ...
18/04/2022

ਰੂਪਨਗਰ ਦੇ ਨੇੜੇ ਪਿੰਡ ਕੋਟਲਾ ਨਿਹੰਗ ਕੋਲ ਮਾਲ ਰੇਲ ਗੱਡੀ ਟਰੈਕ ਤੋਂ ਪਲਟ ਗਈ। ਇਹ ਰੇਲ ਹਾਦਸੇ ਰਾਤ 12.15 ਵਜੇ ਹੋਇਆ। ਹਾਦਸੇ ਦਾ ਕਾਰਣ ਰੇਲ ਗੱਡੀ ਸਾਹਮਣੇ ਅਚਾਨਕ ਅਵਾਰਾ ਸਾਨ੍ਹ ਆਉਣ ਨਾਲ ਹੋਇਆ ਅਤੇ ਰੇਲ ਗੱਡੀ ਡਰਾਇਵਰ ਤੇ ਦੋ ਹੋਰ ਕਰਮਚਾਰੀਆਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਰੇਲ ਕਰਮਚਾਰੀ ਨੇ ਦੱਸਿਆ ਕਿ ਇਹ ਮਾਲ ਗੱਡੀ ਖਾਲੀ ਸੀ ਜੋ ਕਿ ਥਰਮਲ ਪਲਾਂਟ ਰੂਪਨਗਰ ਤੋਂ ਕੋਲਾ ਖਾਲੀ ਕਰਕੇ ਵਾਪਸ ਅੰਬਾਲਾ ਜਾ ਰਹੀ ਸੀ।

Address


Website

Alerts

Be the first to know and let us send you an email when ਪੰਜ ਆਬ ਚੈਨਲ Panj abb Channel posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share